ਰਾਸ਼ਟਰੀ

ਇੱਕ-ਦੂਜੇ ਖ਼ਿਲਾਫ਼ ਸਾਜ਼ਿਸ਼ਾਂ ਰਚਣਾ ਬੰਦ ਕਰਨ ਭਾਰਤ-ਪਾਕਿ; ਸ਼ਰੀਫ਼ ਨੇ ਕਿਹਾ

ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ) ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਦੋਸਤਾਨਾ ਤੇ ਵਧੀਆ ਸੰਬੰਧ ਹੋਣੇ ਚਾਹੀਦੇ ਹਨ ਅਤੇ ਉਨ੍ਹਾ ਨੂੰ ਇੱਕ ਦੂਸਰੇ ਖ਼ਿਲਾਫ਼ ਸਾਜ਼ਿਸ਼ਾਂ ਰਚਣ ਤੋਂ ਬਚਣਾ ਚਾਹੀਦਾ ਹੈ।

ਅਮਰੀਕਾ 'ਚ ਭਾਰਤੀ ਇੰਜੀਨੀਅਰ ਦੀ ਗੋਲੀਆਂ ਮਾਰ ਕੇ ਹੱਤਿਆ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ) ਅਮਰੀਕਾ ਦੇ ਕਨਸਾਸ ਸੂਬੇ ਵਿੱਚ ਇੱਕ ਵਿਅਕਤੀ ਨੇ ਦੋ ਭਾਰਤੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਨਸਲੀ ਹਮਲੇ ਵਿੱਚ Îਭਾਰਤੀ ਮੂਲ ਦੇ 32 ਸਾਲ ਦੇ ਇੰਜੀਨੀਅਰ ਸ੍ਰੀਨਿਵਾਸ ਕੂਚੀਵੋਤਨਾ ਦੀ ਮੌਤ ਹੋ ਗਈ,

ਪ੍ਰੇਮ ਸੰਬੰਧ ਬਣੇ ਤੀਹਰੇ ਕਤਲ ਕਾਂਡ ਦਾ ਕਾਰਨ

ਜਲੰਧਰ (ਸ਼ੈਲੀ ਅਲਬਰਟ) ਲਾਜਪਤ ਨਗਰ ਵਿਚ ਹੋਏ ਤਿਹਰੇ ਕਤਲ ਕਾਂਡ ਦਾ ਮੁੱਖ ਕਾਰਨ ਪ੍ਰੇਮ ਸੰਬੰਧਾਂ ਵਿਚ ਅੜਿੱਕਾ ਬਣ ਰਹੀ ਪਤਨੀ ਨੂੰ ਹੀ ਕਤਲ ਕਰਨਾ ਸੀ, ਪਰ ਮਾਤਾ ਅਤੇ ਪਤਨੀ ਦੀ ਸਹੇਲੀ ਘਰ ਵਿਚ ਹੋਣ ਕਾਰਨ ਉਹ ਵੀ ਮਾਰੀਆਂ ਗਈਆਂ। ਪੁਲਸ ਵਲੋਂ ਕਤਲ ਕਾਂਡ 24 ਘੰਟਿਆਂ ਵਿਚ ਹੀ ਹੱਲ

ਥਲ ਸੈਨਾ ਦੇ ਮੁਖੀ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸ਼ੋਪੀਆਂ ਹਮਲੇ ਦੇ ਸ਼ਹੀਦਾਂ ਨੂੰ ਫ਼ੌਜ ਦੀ ਇੱਕ ਟੁਕੜੀ ਨੇ ਅੰਤਮ ਸਲਾਮੀ ਦਿੱਤੀ ਅਤੇ ਉਸ ਦੇ ਬਾਅਦ ਤਿਰੰਗੇ 'ਚ ਲਿਪਟੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਪੂਰੇ ਫ਼ੌਜੀ ਸਨਮਾਨਾਂ ਨਾਲ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਭੇਜੀਆਂ ਗਈਆਂ।

ਵਿਦੇਸ਼ 'ਚ ਰਹਿ ਕੇ ਪੰਜਾਬ ਤੇ ਪੰਜਾਬੀ ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦੈ : ਸੁੱਖੀ ਬਾਠ

ਟਾਂਡਾ ਉੜਮੁੜ (ਉਂਕਾਰ ਸਿੰਘ) ਪ੍ਰੈੱਸ ਕਲੱਬ ਟਾਂਡਾ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਪੱਤਰਕਾਰਤਾ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਮਾਤਾ ਸਾਹਿਬ ਕੌਰ ਡੇ ਬੋਰਡਿੰਗ ਸਕੂਲ ਕੋਟਲੀ ਜੰਡ ਟਾਂਡਾ ਵਿਖੇ ਕਰਵਾਇਆ ਗਿਆ।

ਬੈਂਕ ਮੁਲਾਜ਼ਮਾਂ ਵੱਲੋਂ ਹੜਤਾਲ ਦੇ ਸੰਬੰਧ 'ਚ ਪ੍ਰਦਰਸ਼ਨ

ਜਲੰਧਰ (ਨਵਾਂ ਜ਼ਮਾਨਾ ਸਰਵਿਸ) ਬੈਂਕਾਂ ਦੇ ਮੁਲਾਜ਼ਮਾਂ ਦੀਆਂ 5 ਅਤੇ ਅਧਿਕਾਰੀਆਂ ਦੀਆਂ 4 ਯੂਨੀਅਨਾਂ 'ਤੇ ਅਧਾਰਤ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਸੱਦੇ 'ਤੇ 28 ਫ਼ਰਵਰੀ 2017 ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ।

ਬਾਦਲ ਵੱਲੋਂ ਆਲੂ ਦੇ ਘੱਟ ਭਾਅ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਸੂਬੇ ਵਿੱਚ ਆਲੂਆਂ ਦੇ ਘੱਟ ਭਾਅ ਦੇ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਐਗਰੋ ਤੇ ਮਾਰਕਫੈਡ ਨੂੰ ਮੰਡੀ 'ਚ ਦਖਲ ਦੇਣ ਲਈ ਆਖਿਆ ਹੈ ਤਾਂ ਜੋ ਆਲੂ ਉਤਪਾਦਕਾਂ ਨੂੰ ਵਧੀਆ ਭਾਅ ਦੇ ਕੇ ਮੌਜੂਦਾ ਸੰਕਟ ਵਿੱਚੋਂ ਕੱਢਿਆ ਜਾ ਸਕੇ।

ਯੂ ਪੀ ਚੋਣ 'ਚ ਭਾਰਤੀ ਜਨਤਾ ਪਾਰਟੀ ਨੂੰ ਵੀ ਮੁਸਲਮਾਨ ਉਮੀਦਵਾਰਾਂ ਨੂੰ ਟਿਕਟ ਦੇਣੇ ਚਾਹੀਦੇ ਸਨ : ਰਾਜਨਾਥ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਯੂ ਪੀ ਦੀ ਚੋਣ ਜਿੱਤਣ ਲਈ ਮੁਸਲਿਮ ਵੋਟਾਂ ਨੂੰ ਆਪਣੀ-ਆਪਣੀ ਝੋਲੀ 'ਚ ਲਿਆਉਣ ਦੀ ਜਦੋ-ਜਹਿਦ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੁਸਲਿਮ ਉਮੀਦਵਾਰਾਂ ਨੂੰ ਟਿਕਟ ਦੇਣ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਹੈ।

ਗਧੇ ਤੋਂ ਪ੍ਰੇਰਣਾ ਲੈਂਦਾ ਹਾਂ, ਉਸ ਤੋਂ ਵੱਧ ਕੰਮ ਕਰਨਾ ਚਾਹੁੰਦਾ ਹਾਂ : ਮੋਦੀ

ਲਖਨਊ (ਨਵਾਂ ਜ਼ਮਾਨਾ ਸਰਵਿਸ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਯੂ ਪੀ ਦੇ ਬਹਿਰਾਈਚ 'ਚ ਰੈਲੀ ਕਰਦੇ ਹੋਏ ਕਿਹਾ ਕਿ ਪੂਰਾ ਯੂ ਪੀ ਹਰ ਤਰ੍ਹਾਂ ਦੀਆਂ ਧਮਕੀਆਂ ਅਤੇ ਲਾਲਚ ਨੂੰ ਛੱਡ ਕੇ ਇੱਕ ਹੋ ਗਿਆ ਹੈ ਅਤੇ ਬੀ ਜੇ ਪੀ ਨੂੰ ਵੋਟ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਦੀ ਵੋਟ ਪੈ ਗਈ ਹੈ, ਉਨ੍ਹਾ ਦਾ ਉਹ ਦਿਲੋਂ ਧੰਨਵਾਦ ਕਰਦੇ ਹਨ।

ਭਾਰਤ ਕੋਲ ਮੈਨੂੰ ਵਾਪਸ ਲਿਜਾਣ ਦਾ ਕੋਈ ਕਾਨੂੰਨੀ ਅਧਾਰ ਨਹੀਂ : ਮਾਲਿਆ

ਲੰਡਨ (ਨਵਾਂ ਜ਼ਮਾਨਾ ਸਰਵਿਸ) 8000 ਕਰੋੜ ਰੁਪਏ ਦਾ ਕਰਜ਼ ਲੈ ਕੇ ਦੇਸ਼ ਤੋਂ ਭੱਜੇ ਵਿਜੈ ਮਾਲਿਆ ਨੇ ਇੱਥੇ ਫਾਰਮੁੱਲਾ ਵੰਨ ਦੀ ਆਪਣੀ ਟੀਮ ਸਹਾਰਾ ਫੋਰਸ ਇੰਡੀਆ ਨੂੰ ਲਾਂਚ ਕੀਤਾ। ਇਸ ਤੋਂ ਬਾਅਦ ਉਨ੍ਹਾ ਵੀਰਵਾਰ ਨੂੰ ਟਵੀਟ ਕਰਕੇ

ਅਮਿਤ ਸ਼ਾਹ ਤੋਂ ਵੱਡਾ ਕੋਈ ਕਸਾਬ ਨਹੀਂ : ਮਾਇਆਵਤੀ

ਅੰਬੇਡਕਰ ਨਗਰ (ਨਵਾਂ ਜ਼ਮਾਨਾ ਸਰਵਿਸ) ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਦੀ ਪੋਲਿੰਗ ਦੌਰਾਨ ਵੀਰਵਾਰ ਨੂੰ ਅੰਬੇਡਕਰ ਨਗਰ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਬਸਪਾ ਮੁਖੀ ਮਾਇਆਵਤੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਤਿੱਖਾ ਹਮਲਾ ਬੋਲਿਆ ਹੈ।

ਮਾਮਲਾ ਉੱਪ ਰਾਜਪਾਲ ਦੇ ਅਧਿਕਾਰਾਂ ਦਾ ਸੰਵਿਧਾਨਿਕ ਬੈਂਚ ਦੇ ਗਠਨ ਬਾਰੇ ਦਿੱਲੀ ਸਰਕਾਰ ਦੀ ਪਟੀਸ਼ਨ 'ਤੇ ਗੌਰ ਕਰੇਗੀ ਸੁਪਰੀਮ ਕੋਰਟ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਪ ਰਾਜਪਾਲ ਨੂੰ ਦਿੱਲੀ ਦਾ ਪ੍ਰਸ਼ਾਸਨਿਕ ਮੁਖੀ ਕਰਾਰ ਦੇਣ ਦੇ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਦਾਖ਼ਲ ਪਟੀਸ਼ਨਾਂ 'ਤੇ ਸੁਣਵਾਈ ਲਈ

ਲਿੰਕ ਨਹਿਰ ਪੁੱਟਣ ਦੀ ਯੋਜਨਾ ਠੁੱਸ; ਚੌਟਾਲਾ ਸਾਥੀਆਂ ਸਮੇਤ ਗ੍ਰਿਫਤਾਰ

ਰਾਜਪੁਰਾ (ਰਮੇਸ਼ ਕਟਾਰੀਆ) ਸਤਲੁਜ-ਯਮੁਨਾ ਲਿੰਕ ਨਹਿਰ ਦੀ ਪੁਟਾਈ ਦਾ ਕੰਮ ਸ਼ੁਰੂ ਕਰਨ ਲਈ ਆਏ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਤੇ ਉਨ੍ਹਾਂ ਦੇ ਸਾਥੀਆਂ ਸਾਹਮਣੇ ਪੰਜਾਬ ਪੁਲਸ ਕੰਧ ਬਣਾ ਕੇ ਖੜ ਗਈ, ਜਿਸ ਕਾਰਨ ਉਨ੍ਹਾਂ ਦੀ ਨਹਿਰ ਪੁੱਟਣ ਦੀ ਸਕੀਮ ਠੁੱਸ ਹੋ ਗਈ।

ਹਰਿਆਣਾ ਨੂੰ ਬਿਲਕੁਲ ਪਾਣੀ ਨਹੀਂ ਜਾਣ ਦਿਆਂਗੇ : ਭਗਵੰਤ ਮਾਨ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਆਮ ਆਦਮੀ ਪਾਰਟੀ (ਆਪ) ਨੇ ਅੱਜ ਪੰਜਾਬ ਤੇ ਹਰਿਆਣਾ ਦੀ ਜਨਤਾ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀਆਂ ਖ਼ਤਰਨਾਕ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਉਹ ਸਿਰਫ ਸਿਆਸੀ ਹਿੱਤਾਂ ਲਈ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਚੁੱਕ ਕੇ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਪੈਦਾ ਕਰ ਰਹੇ ਹਨ।

ਚੌਟਾਲਾ ਨੇ ਸਿਆਸੀ ਮੁੱਦਾ ਬਣਾ ਦਿੱਤੈ : ਕੈਪਟਨ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਨੈਲੋ ਦੇ ਪ੍ਰਧਾਨ ਅਭੈ ਚੌਟਾਲਾ ਨੇ ਐੱਸ ਵਾਈ ਐੱਲ ਦੇ ਸੰਵੇਦਨਸ਼ੀਲ ਮੁੱਦੇ ਨੂੰ ਸਿਆਸੀ ਮੁੱਦਾ ਬਣਾ ਦਿੱਤਾ ਹੈ। ਉਨ੍ਹਾ ਕਿਹਾ ਕਿ ਜੇ ਪੰਜਾਬ ਕੋਲ ਪਾਣੀ ਨਹੀਂ ਹੈ ਤਾਂ ਨਹਿਰ ਪੁੱਟਣ ਦਾ ਕੀ ਫਾਇਦਾ ਹੈ।

ਪੰਜਾਬ ਪੁਲਸ ਕੰਧ ਬਣੀ ਰਹੀ

ਅੰਬਾਲਾ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਪੁਲਸ ਨੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਸਤਲੁਜ-ਯੁਮਨਾ ਲਿੰਕ (ਐਸ.ਵਾਈ.ਐਲ.) ਨਹਿਰ ਪੁੱਟਣ ਦੀ ਰਣਨੀਤੀ ਨੂੰ ਫੇਲ੍ਹ ਕਰ ਦਿੱਤਾ। ਇਨੈਲੋ ਵਰਕਰਾਂ ਨੇ ਪਿੰਡ ਕਪੂਰੀ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਬੈਰੀਕੇਡ ਤੱਕ ਟੱਪਣ ਨਹੀਂ ਦਿੱਤੇ।

ਸਾਡੇ ਚੂੜੀਆਂ ਨਹੀਂ ਪਾਈਆਂ ਹੋਈਆਂ : ਬੈਂਸ ਭਰਾ

ਰਾਜਪੁਰਾ (ਨਵਾਂ ਜ਼ਮਾਨਾ ਸਰਵਿਸ) ਇਨੈਲੋ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦੀ ਪੁਟਾਈ ਕਰਨ ਦਾ ਵਿਰੋਧ ਕਰਨ ਪੰਜਾਬ-ਹਰਿਆਣਾ ਸਰਹੱਦ 'ਤੇ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਰਮਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਚੂੜੀਆਂ ਨਹੀਂ ਪਾਈਆਂ ਹੋਈਆਂ।

ਡੰਡਾਉਤ ਕਰਦਿਆਂ ਵਿਧਾਨ ਸਭਾ 'ਚ ਪਹੁੰਚੇ ਭਾਜਪਾ ਵਿਧਾਇਕ

ਪਟਨਾ (ਨਵਾਂ ਜ਼ਮਾਨਾ ਸਰਵਿਸ) ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਲੋਰੀਆ ਵਿਧਾਨ ਸਭਾ ਖੇਤਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵਿਨੇ ਬਿਹਾਰੀ ਨੇ ਸੜਕ ਬਣਾਉਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦਾ ਅਨੋਖਾ ਤਰੀਕਾ ਅਪਣਾਇਆ

ਯੂ ਪੀ ਚੋਣਾਂ; ਚੌਥੇ ਗੇੜ 'ਚ 61 ਫ਼ੀਸਦੀ ਤੋਂ ਵੱਧ ਪੋਲਿੰਗ

ਲਖਨਊ (ਨਵਾਂ ਜ਼ਮਾਨਾ ਸਰਵਿਸ) ਉੱਤਰ ਪ੍ਰਦੇਸ਼ ਵਿੱਚ ਚੌਥੇ ਗੇੜ ਤਹਿਤ ਬਾਰਾਂ ਜ਼ਿਲ੍ਹਿਆਂ ਦੀਆਂ 52 ਸੀਟਾਂ ਲਈ ਵੋਟਾਂ ਪੈਣ ਦਾ ਕੰਮ ਛਿਟਪੁਟ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਚੌਥੇ ਗੇੜ ਦੌਰਾਨ ਕੋਈ 61 ਫ਼ੀਸਦੀ ਤੋਂ ਵੱਧ ਪੋਲਿੰਗ ਹੋਈ।

ਠੇਕਾ ਮੁਲਾਜ਼ਮਾਂ ਪੀਪੇ ਖੜਕਾ ਕੇ ਕੀਤੇ ਰੋਸ ਪ੍ਰਦਰਸ਼ਨ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਅਲਟੀਮੇਟਮ ਮਿਲ ਗਿਆ ਹੈ। ਪੰਜਾਬ ਦੇ ਠੇਕਾ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।