ਪੰਜਾਬ ਨਿਊਜ਼

ਅੱਗ ਲਗਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਮੌਤ

ਪਾਤੜਾਂ (ਪੱਤਰ ਪ੍ਰੇਰਕ) ਆਪਣੇ ਆਪ ਨੂੰ ਅੱਗ ਲਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੇ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨਾਂ ਦੇ ਅਧਾਰ ਉਤੇ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪਤਨੀ, ਸਾਲੇ ਤੇ ਉਸ ਦੇ ਦੋਸਤ ਸਮੇਤ ਸਕੂਲ ਦੇ ਚੇਅਰਮੈੱਨ, ਡਾਇਰੈਕਟਰ ਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਕਾਂਗਰਸ ਪਾਰਟੀ ਦੇ ਹਲਕਾ ਬੁਢਲਾਡਾ ਤੋਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਕਿਸਾਨਾਂ ਵੱਲੋਂ ਕੈਪਟਨ ਸਰਕਾਰ ਨੂੰ ਅਲਟੀਮੇਟਮ

ਪਟਿਆਲਾ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਦੇ ਕਿਸਾਨ ਕਰਜ਼ਾ ਮੁਆਫੀ ਲਈ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨਗੇ। ਕਿਸਾਨਾਂ ਨੇ ਸਰਕਾਰ ਨੂੰ 27 ਅਕਤੂਬਰ ਤੱਕ ਸਾਰਾ ਕਰਜ਼ਾ ਮੁਆਫ ਕਰਨ ਦੀ ਚੇਤਾਵਨੀ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਸੱਤ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ 7 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ।

ਭਗਵੰਤ ਮਾਨ ਵੱਲੋਂ ਮੋਦੀ ਨੂੰ ਟਿੱਚਰਾਂ, ਮੋਦੀ ਨੇ ਵਪਾਰੀਆਂ ਨੂੰ ਵੀ ਕੀਤਾ ਕੈਸ਼ਲੈੱਸ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ-ਅਕਾਲੀ ਦਲ ਦੀ ਸਰਕਾਰ ਨੇ ਪੂਰੇ ਦੇਸ਼ ਦੀ ਅਰਥ ਵਿਵਸਥਾ ਦਾ ਭੱਠਾ ਬੈਠਾ ਦਿੱਤਾ ਹੈ। ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ

ਮੋਹਾਲੀ ਦੀ ਖੂਨੀ ਏਅਰਪੋਰਟ ਸੜਕ ਦੇ ਉਪਾਅ ਲਈ 30 ਦਿਨਾਂ 'ਚ ਸੁਝਾਅ ਦੇਣ ਲਈ ਕਮੇਟੀ ਦਾ ਗਠਨ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਰੀ ਤਰ੍ਹਾਂ ਨੁਕਸਾਨੀ ਗਈ ਖੂਨੀ ਏਅਰਪੋਰਟ ਸੜਕ ਦੀ ਦਰੁਸਤੀ ਲਈ ਫੌਰੀ ਚੁੱਕੇ ਜਾਣ ਦਾ ਸੁਝਾਅ ਦੇਣ ਵਾਸਤੇ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਮੋਹਾਲੀ ਦੀ ਇਸ ਸੜਕ ਦੀ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਹੈ।

ਧਰਮ ਤੇ ਨਸਲਵਾਦ ਦੇ ਨਾਂਅ‘'ਤੇ ਦੇਸ਼ ਨੂੰ ਵੰਡਣ ਲਈ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਸਭ ਤੋਂ ਵੱਡਾ ਖਤਰਾ : ਮਨਪ੍ਰੀਤ ਬਾਦਲ

ਫਰੀਦਕੋਟ (ਐਲਿਗਜ਼ੈਂਡਰ ਡਿਸੂਜਾ) ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਮੌਕੇ ਕਰਵਾਈਆਂ ਜਾ ਰਹੀਆਂ ਪੇਡੂ ਖੇਡਾਂ ਅਤੇ ਸੱਭਿਆਚਾਰਕ ਸਮਾਗਮ ਵਿਚ ਅੱਜ ਮੁੱਖ ਮਹਿਮਾਨ ਦੇ ਤੌਰ‘'ਤੇ ਪੁਹੰਚੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸ਼ੇਖ ਫਰੀਦ ਜੇਕਰ ਦੁਨੀਆ 'ਤੇ ਨਾ ਆਉਂਦੇ ਤਾਂ ਦੁਨੀਆ ਅਧੁਰੀ ਰਹਿ ਜਾਂਦੀ

ਕਾਮਰੇਡ ਵਾਸਦੇਵ ਗਿੱਲ ਦੇ ਦਿਹਾਂਤ ਨਾਲ ਗਹਿਰਾ ਸਦਮਾ : ਅਰਸ਼ੀ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਜ਼ਿਲ੍ਹਾ ਫਿਰੋਜ਼ਪੁਰ ਤੋਂ ਲੰਮਾ ਸਮਾਂ ਪੰਜਾਬ ਦੀ ਅਧਿਆਪਕ ਲਹਿਰ ਅਤੇ ਪ ਸ ਸ ਫ ਦੇ ਸੂਬਾਈ ਆਗੂ ਰਹੇ ਅਤੇ ਅੱਜ-ਕੱਲ੍ਹ ਸੀ ਪੀ ਆਈ ਦੀ ਸੂਬਾ ਕੌਂਸਲ ਦੇ ਮੈਂਬਰ ਅਤੇ ਕਿਸਾਨ ਸਭਾ ਦੇ ਮੀਤ ਪ੍ਰਧਾਨ ਕਾਮਰੇਡ ਵਾਸਦੇਵ ਗਿੱਲ ਦੇ ਦਿਹਾਂਤ ਉਤੇ ਸੂਬਾ ਪਾਰਟੀ ਨੇ ਗਹਿਰਾ ਸਦਮਾ ਪ੍ਰਗਟ ਕੀਤਾ।

ਕੰਬਾਈਨ ਬਿਜਲੀ ਦੀਆਂ ਤਾਰਾਂ ਨਾਲ ਟਕਰਾਈ, ਡਰਾਈਵਰ ਦੀ ਮੌਤ

ਝਬਾਲ (ਨਰਿੰਦਰ ਦੋਦੇ) ਬੀਤੇ ਦਿਨ ਪਿੰਡ ਕਸੇਲ ਵਿਖੇ ਕੰਬਾਈਨ ਨਾਲ ਝੋਨਾ ਵੱਢਦਿਆਂ ਕੰਬਾਈਨ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਕਰੰਟ ਕੰਬਾਈਨ ਵਿੱਚ ਆ ਗਿਆ, ਜਿਸ ਕਾਰਨ ਕੰਬਾਈਨ ਚਲਾ ਰਹੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ 'ਤੇ ਗੁੱਸੇ 'ਚ ਆਏ ਘਰ ਵਾਲਿਆਂ ਨੇ ਇਸ ਘਟਨਾ ਦਾ ਬਿਜਲੀ ਮਹਿਕਮੇ ਨੂੰ ਜ਼ਿੰਮੇਵਾਰ ਠਹਿਰਾਇਆ

7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ

ਪਟਿਆਲਾ (ਨਵਾਂ ਜ਼ਮਾਨਾ ਸਰਵਿਸ) 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਪਟਿਆਲਾ ਸ਼ਹਿਰ ਤੋਂ 9 ਕਿਲੋਮੀਟਰ ਦੂਰ ਪਟਿਆਲਾ-ਸੰਗਰੂਰ ਰੋਡ 'ਤੇ ਪੈਂਦੇ ਪਿੰਡ ਮਹਿਮਦਪੁਰ ਦੀ ਦਾਣਾ ਮੰਡੀ 'ਚ ਜੋਸ਼ੋ-ਖਰੋਸ਼ ਨਾਲ 5 ਦਿਨਾ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਰੋਸ ਧਰਨੇ ਲਈ ਕਿਸਾਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਆਪ ਉਮੀਦਵਾਰ ਦੇ ਸੁਰੱਖਿਆ ਗਾਰਡ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ

ਪਠਾਨਕੋਟ (ਨਵਾਂ ਜ਼ਮਾਨਾ ਸਰਵਿਸ) ਫ਼ਿਲਮੀ ਅਦਾਕਾਰ ਵਿਨੋਦ ਖੰਨਾ ਦੀ ਮੌਤ ਹੋ ਜਾਣ ਕਾਰਨ ਵਿਹਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਖੜੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਦੇ ਸੁਰੱਖਿਆ ਗਾਰਡ 'ਤੇ ਸਵੇਰੇ 5 ਵਜੇ ਹੀ ਫ਼ਿਲਮੀ ਖ਼ੁਮਾਰੀ ਸਿਰ ਚੜ੍ਹ ਗਈ। ਪੂਰੇ ਫ਼ਿਲਮੀ ਅੰਦਾਜ਼ ਵਿੱਚ ਉਸ ਨੇ ਖਜੂਰੀਆ ਦੇ ਘਰ ਬਾਹਰ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ

ਰੋਹਿੰਗਿਆ ਜਿਹਾਦੀ ਸਾਂਝੇ ਦੁਸ਼ਮਣ; ਬੰਗਲਾਦੇਸ਼ ਨੇ ਕਿਹਾ

ਕੋਲਕਾਤਾ (ਨਵਾਂ ਜ਼ਮਾਨਾ ਸਰਵਿਸ) ਲਸ਼ਕਰ-ਏ-ਤਾਇਬਾ ਸਮੱਰਥਕ ਅਰਾਕਾਨ ਰੋਹਿੰਗਿਆ ਸੈਲਵੇਸ਼ਨ ਆਰਮੀ (ਆਰਸਾ) ਵਰਗੇ ਜਹਾਦੀ ਸੰਗਠਨਾਂ ਨੂੰ ਬੰਗਲਾਦੇਸ਼ ਨੇ ਵੀ ਖਤਰਾ ਮੰਨਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦੇ ਰੋਹਿੰਗਿਆ ਜਹਾਦੀ ਸੰਗਠਨ ਉਸ ਦੇ ਅਤੇ ਭਾਰਤ ਤੇ ਮਿਆਂਮਾਰ ਲਈ ਸਾਂਝੇ ਦੁਸ਼ਮਣ ਹਨ।

ਹੁਣ 'ਫਲਾਹਾਰੀ ਬਾਬੇ' ਖਿਲਾਫ ਬਲਾਤਕਾਰ ਦਾ ਕੇਸ ਦਰਜ

ਅਲਵਰ (ਨ ਜ਼ ਸ)-ਰਾਜਸਥਾਨ ਦੇ ਆਪੇ ਬਣੇ 'ਬਾਬੇ' ਸੰਤ ਕੋਸ਼ਲੇਂਦਰ 'ਫਲਾਹਾਰੀ' ਮਹਾਰਾਜ ਦੇ ਖਿਲਾਫ ਛੱਤੀਸਗੜ੍ਹ ਦੀ ਇੱਕ ਲੜਕੀ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਲੜਕੀ ਦੀ ਸ਼ਿਕਾਇਤ 'ਤੇ ਬਾਬੇ ਦੇ ਖਿਲਾਫ ਰੇਪ ਦਾ ਕੇਸ ਦਰਜ ਕੀਤਾ ਹੈ। ਅਲਵਰ ਦੇ ਐੱਸ ਪੀ ਰਾਹੁਲ ਪ੍ਰਕਾਸ਼ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬਿਲਾਸਪੁਰ ਦੀ ਰਹਿਣ ਵਾਲੀ ਲੜਕੀ ਨੇ ਰੇਪ ਦਾ ਮਾਮਲਾ ਦਰਜ ਕਰਾਇਆ ਹੈ।

ਦੋਸ਼ੀ ਸਾਬਤ ਹੁੰਦਿਆਂ ਹੀ ਆਪਣੇ ਆਪ ਅਯੋਗ ਸਾਬਤ ਨਾ ਹੋਣ ਸਾਂਸਦ-ਵਿਧਾਇਕ ਕੇਂਦਰ ਵੱਲੋਂ ਸੁਪਰੀਮ ਕੋਰਟ 'ਚ ਹਲਫਨਾਮਾ ਦਾਖਲ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਖਲ ਕਰਕੇ ਕਿਹਾ ਹੈ ਕਿ ਕੋਈ ਵੀ ਵਿਧਾਇਕ ਜਾਂ ਸਾਂਸਦ ਜੇ ਕਿਸੇ ਅਪਰਾਧਕ ਮਾਮਲੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ, ਉਹ ਆਪਣੇ ਆਪ ਅਯੋਗ ਐਲਾਨਿਆ ਨਹੀਂ ਜਾਵੇਗਾ ਅਤੇ ਉਸ ਦੀ ਸੀਟ ਨੂੰ ਉਸੇ ਵੇਲੇ ਖਾਲੀ ਐਲਾਨਿਆ ਨਹੀਂ ਜਾ ਸਕਦਾ

ਸੀ ਬੀ ਆਈ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹਾਈ ਕੋਰਟ ਦੇ ਸਾਬਕਾ ਜੱਜ ਸਮੇਤ ਪੰਜ ਵਿਅਕਤੀ ਗ੍ਰਿਫਤਾਰ

ਉੜੀਸਾ (ਨਵਾਂ ਜ਼ਮਾਨਾ ਸਰਵਿਸ) ਸੀ ਬੀ ਆਈ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉੜੀਸਾ ਹਾਈ ਕੋਰਟ ਦੇ ਇੱਕ ਸਾਬਕਾ ਜੱਜ ਆਈ ਐੱਮ ਕੁਦੁਸੀ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀ ਬੀ ਆਈ ਨੇ 20 ਸਤੰਬਰ ਨੂੰ ਅਧਿਕਾਰੀ ਜੱਜ ਸਮੇਤ ਪੰਜ ਵਿਅਕਤੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਐੱਫ ਆਈ ਆਰ ਦਰਜ ਕੀਤੀ ਸੀ।

ਥਾਣੇਦਾਰ ਦੀ ਮੁਆਫੀ ਵਕੀਲਾਂ ਤੇ ਪੁਲਸ ਮੁਖੀ ਲਈ ਬਣੀ ਵੱਕਾਰ ਦਾ ਸੁਆਲ

ਬਠਿੰਡਾ (ਬਖਤੌਰ ਢਿੱਲੋਂ) ਥਾਣੇਦਾਰ ਨੇ ਮੁਆਫੀ ਮੰਗੀ ਹੈ ਜਾਂ ਨਹੀਂ, ਇਹ ਮਾਮਲਾ ਵਕੀਲਾਂ ਅਤੇ ਜ਼ਿਲ੍ਹਾ ਪੁਲਸ ਮੁਖੀ ਦੇ ਵੱਕਾਰ ਦਾ ਸੁਆਲ ਹੀ ਨਹੀਂ ਬਣਿਆ ਹੋਇਆ, ਬਲਕਿ ਬਾਰ ਐਸੋਸੀਏਸ਼ਨ ਨੇ ਬਠਿੰਡਾ ਦੇ ਐੱਸ ਐੱਸ ਪੀ ਨੂੰ ਤੁਰੰਤ ਤਬਦੀਲ ਕਰਨ ਦੀ ਮੰਗ ਕਰ ਦਿੱਤੀ ਹੈ।

ਮਨੀਲਾ 'ਚ ਇੱਕ ਹੋਰ ਪੰਜਾਬੀ ਦਾ ਕਤਲ

ਜਲੰਧਰ (ਨਵਾਂ ਜ਼ਮਾਨਾ ਸਰਵਿਸ)-ਇੱਕ ਮਹੀਨੇ ਦੌਰਾਨ ਨਕੋਦਰ ਦੇ ਦੂਜੇ ਨੌਜਵਾਨ ਦਾ ਮਨੀਲਾ 'ਚ ਕਤਲ ਕਰ ਦਿੱਤਾ ਗਿਆ। ਮੁਹੱਲਾ ਟੰਡਨ ਦੇ ਰਹਿਣ ਵਾਲੇ 29 ਸਾਲ ਦੇ ਅਮਨਦੀਪ ਦਾ ਮਨੀਲਾ 'ਚ ਕਤਲ ਕਰ ਦਿੱਤਾ ਗਿਆ।

ਬੀ ਐੱਸ ਐੱਫ ਵੱਲੋਂ ਦੋ ਘੁਸਪੈਠੀਏ ਹਲਾਕ

ਅਜਨਾਲਾ (ਸਿਮਰਨਜੀਤ ਸਿੰਘ ਸੰਧੂ) -ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਅਜਨਾਲਾ ਸੈਕਟਰ ਵਿੱਚ ਪੈਂਦੀ ਸਰਹੱਦੀ ਚੌਕੀ ਸ਼ਾਹਪੁਰ ਦੇ ਇਲਾਕੇ ਵਿੱਚ ਸੀਮਾ ਸੁਰੱਖਿਆ ਬਲ ਵੱਲੋਂ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਢੇਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਏ.ਕੇ.-47 ਤੇ ਚਾਰ ਪੈਕੇਟ ਹੈਰੋਇਨ ਸਮੇਤ ਹੋਰ ਅਸਲਾ ਤੇ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਹੈ।

ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ

ਚੰਡੀਗੜ੍ਹ, (ਨਵਾਂ ਜ਼ਮਾਨਾ ਸਰਵਿਸ)-ਸੂਬੇ ਵਿੱਚ ਸਰਕਾਰੀ ਸਕੂਲ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਐਲਾਨ ਤੋਂ ਬਾਅਦ ਅੱਜ ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੀ ਤਜਵੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ,

ਕਿਸਾਨਾਂ 'ਤੇ ਅੱਤਿਆਚਾਰ ਬੰਦ ਕਰੇ ਸਰਕਾਰ : ਪਾਸਲਾ

ਜਲੰਧਰ (ਇਕਬਾਲ ਉੱਭੀ) ''ਪੰਜਾਬ ਸਰਕਾਰ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰੇ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਉਤੇ ਅੱਤਿਆਚਾਰ ਕਰਨਾ ਬੰਦ ਕਰੇ।'' ਇਹ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਹੇ।

ਕੇਂਦਰ ਸਰਕਾਰ ਆਮਦਨ 'ਚ ਵਾਧੇ ਦੇ ਇਕਰਾਰ ਤੋਂ ਵੀ ਭੱਜੀ : ਸਾਂਬਰ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਕੁਲ-ਹਿੰਦ ਕਿਸਾਨ ਸਭਾ ਦੇ ਵਰਕਿੰਗ ਪ੍ਰਧਾਨ ਸਾਥੀ ਭੂਪਿੰਦਰ ਸਾਂਬਰ ਨੇ ਕੇਂਦਰ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਕਿ ਇਹ ਕਿਸਾਨ ਕਰਜ਼ਾ ਖਤਮ ਕਰਨ, ਕਿਸਾਨ ਉਪਜ ਦਾ ਲਾਹਵੰਦਾ ਭਾਅ ਦੇਣ ਤੋਂ ਮੁਕਰਨ ਪਿਛੋਂ ਹੁਣ ਕਿਸਾਨ ਆਮਦਨ ਦੁਗਣੀ ਕਰਨ ਦੇ ਆਪਣੇ ਫੋਕੇ ਜ਼ੁਮਲੇ ਤੋਂ ਵੀ ਭੱਜ ਰਹੀ ਹੈ।

ਗੁਰਦਾਸਪੁਰ ਚੋਣ; ਧਰਮ ਗੁਰੂਆਂ ਦੀ ਸ਼ਰਨ 'ਚ ਭਾਜਪਾ ਲੀਡਰ

ਅੰਮ੍ਰਿਤਸਰ (ਨਵਾਂ ਜ਼ਮਾਨਾ ਸਰਵਿਸ) ਗੁਰਦਾਸਪੁਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਕਰਕੇ ਭਾਜਪਾ ਨੂੰ ਭਾਜੜਾਂ ਪਾ ਦਿੱਤੀਆਂ ਹਨ, ਕਿਉਂਕਿ ਇਹ ਭਾਜਪਾ ਦੀ ਰਵਾਇਤੀ ਸੀਟ ਮੰਨੀ ਜਾਂਦੀ ਹੈ।ਇਸ ਲਈ ਭਾਜਪਾ ਵੀ ਜਲਦ ਹੀ ਉਮੀਦਵਾਰ ਦਾ ਐਲਾਨ ਕਰਨ ਵਿੱਚ ਜੁੱਟ ਗਈ ਹੈ।ਦਿਲਚਸਪ ਗੱਲ ਹੈ ਕਿ ਐਲਾਨ ਤੋਂ ਪਹਿਲਾਂ ਕਈ ਲੀਡਰ ਟਿਕਟ ਲੈਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ।