ਰਾਸ਼ਟਰੀ

ਕਾਮਰੇਡ ਜਗਰੂਪ ਹੋਣਗੇ ਗਿੱਦੜਬਾਹਾ ਤੋਂ ਖੱਬੇ ਮੋਰਚੇ ਦੇ ਉਮੀਦਵਾਰ

ਦੋਦਾ (ਵਕੀਲ ਬਰਾੜ) ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਾਂਝੀ ਰੈਲੀ ਪਿੰਡ ਦੋਦਾ ਵਿਖੇ ਭਰਵੇਂ ਇਕੱਠ ਨਾਲ ਕੀਤੀ ਗਈ। ਇਸ ਰੈਲੀ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਨਰੇਗਾ ਐਕਟ ਦੇ ਲਾਗੂ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਨਰੇਗਾ ਹੱਕ 'ਤੇ ਡਟ ਕੇ ਪਹਿਰਾ ਦੇਣ ਦੀ ਲੋੜ ਹੈ। 100 ਦਿਨ ਦੀ ਕੰਮ ਦੀ ਗਰੰਟੀ ਦੇ ਇਸ ਕਾਨੂੰਨ ਨੂੰ ਜਾਣ-ਬੁੱਝ ਕੇ ਤੋੜਿਆ ਜਾ ਰਿਹਾ ਹੈ।

ਮੋਦੀ ਨੂੰ ਰਾਹਤ; ਸੁਪਰੀਮ ਕੋਰਟ ਵੱਲੋਂ ਸਹਾਰਾ-ਬਿਰਲਾ ਡਾਇਰੀ ਮਾਮਲੇ ਦੀ ਜਾਂਚ ਦੀ ਮੰਗ ਰੱਦ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸੁਪਰੀਮ ਕੋਰਟ ਨੇ ਸਹਾਰਾ-ਬਿਰਲਾ ਡਾਇਰੀ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਨੂੰ ਲੈ ਕੇ ਦਾਖਲ ਕੀਤੀ ਗਈ ਇੱਕ ਪਟੀਸ਼ਨ ਨੂੰ ਬੁੱਧਵਾਰ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪਟੀਸ਼ਨਕਰਤਾ ਦੀ ਜਾਂਚ ਦੀ ਮੰਗ ਨੂੰ ਠੁਕਰਾ ਦਿੱਤਾ।

ਬਾਦਲ ਨੂੰ ਵੀ ਕਰਨਾ ਪਿਆ ਜੁੱਤੀ ਦਾ ਸਾਹਮਣਾ

ਮਲੋਟ/ਲੰਬੀ (ਮਿੰਟੂ ਗੁਰੂਸਰੀਆ) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਅਸੰਬਲੀ ਹਲਕੇ ਲੰਬੀ ਦੇ ਪਿੰਡ ਰੱਤਾਖੇੜਾ 'ਚ ਓਸ ਵੇਲੇ ਜ਼ਖਮੀ ਹੋ ਗਏ, ਜਦੋਂ ਇੱਕ ਵਿਅਕਤੀ ਨੇ ਉਨ੍ਹਾਂ ਵੱਲ ਜੁੱਤੀ ਵਗਾ ਮਾਰੀ।

ਪਾਰਟੀ ਪ੍ਰਧਾਨਗੀ ਨੂੰ ਲੈ ਕੇ ਫਸਿਆ ਪੇਚ

ਲਖਨਊ (ਨਵਾਂ ਜ਼ਮਾਨਾ ਸਰਵਿਸ) ਮੁਲਾਇਮ ਸਿੰਘ ਯਾਦਵ ਅਤੇ ਅਖਿਲੇਸ਼ ਯਾਦਵ ਵਿਚਕਾਰ ਲੰਮੀ ਮੁਲਾਕਾਤ ਦੇ ਬਾਵਜੂਦ ਪਾਰਟੀ ਅੰਦਰਲਾ ਮਸਲਾ ਹੱਲ ਨਹੀਂ ਹੋ ਸਕਿਆ। ਸੂਤਰਾਂ ਅਨੁਸਾਰ ਡੇਢ ਘੰਟੇ ਤੱਕ ਚਲੀ ਮੀਟਿੰਗ 'ਚ ਮੁਲਾਇਮ ਨੇ ਅਖਿਲੇਸ਼ ਨੂੰ ਕਿਹਾ ਕਿ ਚੋਣ ਕਮਿਸ਼ਨ ਤੋਂ ਦਾਅਵੇਦਾਰੀ ਵਾਪਸ ਲੈ ਲਓ।

ਮੋਦੀ ਦੇ ਉਲਟ ਰਿਜ਼ਰਵ ਬੈਂਕ ਨੇ ਕਿਹਾ ਨੋਟਬੰਦੀ ਦਾ ਫ਼ੈਸਲਾ ਸਰਕਾਰ ਨੇ ਲਿਆ ਸੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਹੁਣ ਤੱਕ ਕੇਂਦਰ ਸਰਕਾਰ ਅਤੇ ਕੇਂਦਰੀ ਬੈਂਕ ਆਖਦੇ ਆ ਰਹੇ ਹਨ ਕਿ 500 ਰੁਪਏ ਅਤੇ 1000 ਰੁਪਏ ਦੇ ਨੋਟ ਵਾਪਸ ਲੈਣ ਦਾ ਫ਼ੈਸਲਾ ਰਿਜ਼ਰਵ ਬੈਂਕ ਦਾ ਸੀ, ਪਰ ਰਿਜ਼ਰਵ ਬੈਂਕ ਵੱਲੋਂ ਮਹੀਨੇ ਦੇ ਅੰਤ 'ਚ ਇੱਕ ਪਾਰਲੀਮਾਨੀ ਕਮੇਟੀ ਨੂੰ ਸੌਂਪੇ ਗਏ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਸਰਕਾਰ ਨੇ ਹੀ 500 ਅਤੇ 1000 ਰੁਪਏ ਦੇ ਨੋਟ ਵਾਪਸ ਲੈਣ ਲਈ ਕਿਹਾ ਸੀ।

ਮੈਨੂੰ ਤਾਂ ਕੋਈ ਚਾਅ ਨਹੀਂ, ਫੈਦਾ ਥੋਨੂੰ ਹੋਣੈਂ..!

ਮਲੋਟ/ਲੰਬੀ (ਮਿੰਟੂ ਗੁਰੂਸਰੀਆ) ਵੱਕਾਰੀ ਸੀਟ ਬਚਾਉਣ ਲਈ ਪ੍ਰਚਾਰ ਦੀ ਕਵਾਇਦ 'ਚ ਰੁੱਝੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਨੂੰ ਚੀਫ ਮਨਿਸਟਰ ਬਣਨ ਦਾ ਕੋਈ ਚਾਅ ਨਹੀਂ ਹੈ, ਗੌਰਮਿੰਟ ਦੁਬਾਰਾ ਬਣਨ 'ਤੇ ਸਭ ਤੋਂ ਜ਼ਿਆਦਾ ਫਾਇਦਾ ਲੰਬੀ ਦੇ ਲੋਕਾਂ ਨੂੰ ਹੈ।

ਕੈਪਟਨ ਪਾਣੀਆਂ ਬਾਰੇ 12 ਸਾਲ ਪੁਰਾਣੇ ਆਪਣੇ ਫੈਸਲੇ 'ਤੇ ਮੋਹਰ ਲਾਉਣ 'ਚ ਸਫਲ

ਬਠਿੰਡਾ (ਬਖਤੌਰ ਢਿੱਲੋਂ) ਉਸ ਦੀਆਂ ਚੋਣ ਸਭਾਵਾਂ ਤਾਂ ਭਾਵੇਂ ਅਜੇ ਭਵਿੱਖ ਦੇ ਗਰਭ ਵਿੱਚ ਹਨ, ਲੇਕਿਨ ਕੈਪਟਨ ਅਮਰਿੰਦਰ ਸਿੰਘ 12 ਸਾਲ ਪੁਰਾਣੇ ਆਪਣੇ ਉਸ ਫੈਸਲੇ 'ਤੇ ਕਾਂਗਰਸ ਹਾਈ ਕਮਾਂਡ ਦੀ ਮੋਹਰ ਲਵਾਉਣ ਵਿੱਚ ਸਫ਼ਲ ਹੋ ਗਿਐ, ਜਿਸ ਦੀ ਬਦੌਲਤ ਮੁੱਖ ਮੰਤਰੀ ਵਾਲੀ ਉਸ ਦੀ ਕੁਰਸੀ ਦੀਆਂ ਚੂਲਾਂ ਹਿੱਲਣ ਲੱਗ ਪਈਆਂ ਸਨ।

ਮਾਮਲਾ ਬੀ ਐੱਸ ਐੱਫ ਜਵਾਨ ਦੇ ਵੀਡੀਓ ਦਾ; ਸਰਕਾਰ ਹਰਕਤ 'ਚ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਖਰਾਬ ਖਾਣਾ ਦਿੱਤੇ ਜਾਣ ਅਤੇ ਅਫਸਰਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਵਾਲੇ ਇਕ ਜਵਾਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੀ ਐੱਸ ਐੱਫ ਨੇ ਸਫਾਈ ਦਿੱਤੀ ਹੈ। ਬੀ ਐੱਸ ਐੱਫ ਨੇ ਯਕੀਨ ਦਿਵਾਇਆ ਹੈ ਕਿ ਜਵਾਨ ਦੇ ਦੋਸ਼ਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ। ਹਾਲਾਂਕਿ, ਇਹ ਵੀ ਕਿਹਾ ਕਿ ਦੋਸ਼ ਲਾਉਣ ਵਾਲਾ ਜਵਾਨ ਅਨੁਸ਼ਾਸਨਹੀਣਤਾ ਦੇ ਮਾਮਲੇ 'ਚ ਦੋਸ਼ੀ ਰਿਹਾ ਹੈ।

ਅਧਿਆਪਕਾਂ ਦੀਆਂ ਬਦਲੀਆਂ 'ਚ ਵੱਡਾ ਘਾਲ਼ਾ-ਮਾਲ਼ਾ

ਮੁਹਾਲੀ (ਨਵਾਂ ਜ਼ਮਾਨਾ ਸਰਵਿਸ) ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਕਰਨੈਲ ਸਿੰਘ ਸੰਧੂ, ਜਨਰਲ ਸਕੱਤਰ ਸ਼ਿਵ ਕੁਮਾਰ ਅਤੇ ਹੋਰ ਆਗੂਆਂ ਨੇ ਕੁਝ ਦਿਨ ਪਹਿਲਾਂ ਅਧਿਆਪਕਾਂ ਦੀਆਂ ਥੋਕ ਵਿੱਚ ਹੋਈਆਂ ਬਦਲੀਆਂ ਵਿੱਚ ਵੱਡੇ ਪੱਧਰ ਦੇ ਘਾਲ਼ੇ-ਮਾਲ਼ੇ ਅਤੇ ਗੜਬੜ-ਘੁਟਾਲ਼ੇ ਦੀ ਸ਼ੰਕਾ ਪ੍ਰਗਟਾਈ ਹੈ।

ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ

ਫ਼ਰੀਦਕੋਟ (ਨਵਾਂ ਜ਼ਮਾਨਾ ਸਰਵਿਸ) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਨੂੰ ਇੱਕ ਹੋਰ ਝਟਕਾ ਲੱਗਾ ਹੈ। ਫਰੀਦਕੋਟ ਤੋਂ ਸੀਨੀਅਰ ਅਕਾਲੀ ਲੀਡਰ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਜੀਤ ਸਿੰਘ ਭੋਲੂਵਾਲਾ ਤੇ ਐਸ.ਜੀ.ਪੀ.ਸੀ. ਮੈਂਬਰ ਗੁਰਿੰਦਰ ਕੌਰ ਭੋਲੂਵਾਲਾ ਦੇ ਪੁੱਤਰ ਰਮਨਦੀਪ ਸਿੰਘ ਜਿੰਮੀ ਭੋਲੂਵਾਲਾ ਨੂੰ ਅਦਾਲਤ ਨੇ 4 ਮਾਮਲਿਆਂ 'ਚ 4 ਸਾਲ ਦੀ ਸਜ਼ਾ ਸੁਣਾਈ ਹੈ।

ਗਣਤੰਤਰ ਦਿਵਸ ਪ੍ਰ੍ਰੇਡ; ਰਾਜਪਥ 'ਤੇ ਹੁਨਰ ਨਹੀਂ ਦਿਖਾ ਸਕਣਗੇ ਯੂ ਏ ਈ ਦੇ ਪੈਰਾ ਟਰੂਪਰਜ਼ ਭਾਰਤ ਨੇ ਨਹੀਂ ਦਿੱਤੀ ਇਜਾਜ਼ਤ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਗਣਤੰਤਰ ਦਿਵਸ ਪ੍ਰੇਡ ਮੌਕੇ 'ਤੇ ਯੂ ਏ ਈ ਦੇ ਫ਼ੌਜੀ ਪੈਰਾ ਟਰੂਪਰਜ਼ ਦੇ ਕਰਤੱਵ ਦਿਖਾਉਣ ਦੇ ਪ੍ਰਸਤਾਵ ਨੂੰ ਭਾਰਤ ਨੇ ਇਜਾਜ਼ਤ ਨਹੀਂ ਦਿੱਤੀ ਹੈ। ਭਾਰਤ ਦਾ ਇਹ ਵੀ ਕਹਿਣਾ ਹੈ ਕਿ ਮੌਸਮ ਕਾਰਨ ਇਸ ਯੋਜਨਾ ਨਾਲ ਖੱਲਲ ਪੈ ਸਕਦੀ ਹੈ।

ਦਸਵੀਂ ਪਾਸ ਕਰਦੇ ਹਨ ਕਲਾਸ ਵਨ ਅਫ਼ਸਰ ਉਮੀਦਵਾਰਾਂ ਦੀ ਇੰਟਰਵਿਊ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸੁਪਰੀਮ ਕੋਰਟ ਨੇ ਤਾਮਿਲਨਾਡੂ ਪਬਲਿਕ ਸਰਵਿਸ ਕਮਿਸ਼ਨ ਦੇ 11 ਮੈਂਬਰਾਂ ਦੀ ਨਿਯੁਕਤੀ ਰੱਦ ਕਰਨ ਬਾਰੇ ਮਦਰਾਸ ਹਾਈ ਕੋਰਟ ਦੇ ਫ਼ੈਸਲੇ 'ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਸ ਰਾਜ ਦਾ ਭਵਿੱਖ ਕੀ ਹੋਵੇਗਾ, ਜਿੱਥੇ ਪਬਲਿਕ ਸਰਵਿਸ ਕਮਿਸ਼ਨ ਦੇ 10ਵੀਂ ਪਾਸ ਮੈਂਬਰ ਕਲਾਸ ਵਨ ਅਧਿਕਾਰੀ ਉਮੀਦਵਾਰਾਂ ਦੀ ਇੰਟਰਵਿਊ ਲੈਂਦੇ ਹਨ।

ਲੁਧਿਆਣਾ ਬੈਂਕ ਡਕੈਤੀ 'ਚ 10 ਬਰੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸੁਪਰੀਮ ਕੋਰਟ ਨੇ 1987 ਦੇ ਟਾਡਾ ਕੇਸ 'ਚ ਸਜ਼ਾ ਭੁਗਤ ਰਹੇ 10 ਬਜ਼ੁਰਗ ਸਿੱਖਾਂ ਨੂੰ ਬਰੀ ਕਰਨ ਦਾ ਐਲਾਨ ਕੀਤਾ ਹੈ।ਲੁਧਿਆਣਾ ਦੀ ਅਦਾਲਤ ਨੇ 1986 ਦੇ ਲੁਧਿਆਣਾ ਬੈਂਕ ਡਕੈਤੀ ਕੇਸ ਵਿੱਚ 20 ਨਵੰਬਰ 2012 ਨੂੰ ਇਨ੍ਹਾਂ 10 ਬਜ਼ੁਰਗਾਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ।

ਆਪ ਦੇ ਮੁੱਖ ਮੰਤਰੀ ਉਮੀਦਵਾਰ 'ਤੇ ਛਿੜੀ ਨਵੀਂ ਚਰਚਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਬਿਆਨ 'ਤੇ ਅੱਜ ਨਵੀਂ ਚਰਚਾ ਛਿੜ ਗਈ ਹੈ।ਚਰਚਾ ਇਹ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਅਰਵਿੰਦ ਕੇਜਰੀਵਾਲ ਹੋਣਗੇ।ਦਰਅਸਲ ਮਨੀਸ਼ ਸਿਸੋਦੀਆ ਅੱਜ ਮੁਹਾਲੀ ਵਿੱਚ ਚੋਣ ਪ੍ਰਚਾਰ ਲਈ ਆਏ ਸਨ।ਉਨ੍ਹਾਂ ਨੇ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਮੰਨ ਕੇ ਚੱਲੋ ਕਿ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਹੋਣਗੇ।

ਭਾਜਪਾ ਅੱਜ ਐਲਾਨ ਸਕਦੀ ਹੈ ਉਮੀਦਵਾਰਾਂ ਦੇ ਨਾਂਅ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਭਾਰਤੀ ਜਨਤਾ ਪਾਰਟੀ ਬੁੱਧਵਾਰ ਨੂੰ ਪੰਜਾਬ ਸਮੇਤ ਬਾਕੀ ਰਾਜਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ।ਬੀ ਜੇ ਪੀ ਦੀ ਕੇਂਦਰੀ ਚੋਣ ਕਮੇਟੀ ਦੀ 11 ਜਨਵਰੀ ਨੂੰ ਦਿੱਲੀ ਵਿੱਚ ਬੈਠਕ ਹੋਣ ਜਾ ਰਹੀ ਹੈ। ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਪੱਛੜਣ ਕਾਰਨ ਸਵਾਲ ਉੱਠ ਰਹੇ ਸੀ ਕਿ ਬੀ ਜੇ ਪੀ ਨੂੰ ਉਮੀਦਵਾਰ ਨਹੀਂ ਲੱਭ ਰਹੇ।ਹੁਣ ਲੱਗਦਾ ਹੈ ਕਿ ਬੀ ਜੇ ਪੀ ਨੂੰ ਉਮੀਦਵਾਰ ਲੱਭ ਗਏ ਹਨ।

ਮਾਂ ਤੇ ਪਤਨੀ ਨੂੰ ਆਪਣੇ ਨਾਲ ਹੀ ਰੱਖਣ ਮੋਦੀ : ਕੇਜਰੀਵਾਲ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਇੱਕ ਵਾਰ ਫਿਰ ਟਵਿੱਟਰ 'ਤੇ ਮੋਰਚਾ ਖੋਲ੍ਹ ਦਿੱਤਾ ਹੈ। ਕੇਜਰੀਵਾਲ ਨੇ ਮੰਗਲਵਾਰ ਸਵੇਰੇ ਮੋਦੀ ਦੁਆਰਾ ਕੀਤੇ ਗਏ ਇੱਕ ਟਵੀਟ ਨੂੰ ਲੈ ਕੇ ਉਨ੍ਹਾ 'ਤੇ ਨਿਸ਼ਾਨਾ ਬਿਨ੍ਹਿਆ।

ਸਿਆਸੀ ਹੋਰਡਿੰਗ ਤੇ ਇਸ਼ਤਿਹਾਰ ਹਟਾਉਣ ਦੇ ਹੁਕਮ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਚੋਣ ਕਮਿਸ਼ਨ ਨੇ 5 ਸੂਬਿਆਂ 'ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਿਆਸੀ ਆਗੂਆਂ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਅਤੇ ਇਸ਼ਤਿਹਾਰਾਂ ਨੂੰ ਲਾਹ ਦਿੱਤਾ ਜਾਵੇ ਜਾਂ ਢੱਕ ਦਿੱਤਾ ਜਾਵੇ, ਜਿਨ੍ਹਾ 'ਚ ਕਿਸੇ ਜਿਉਂਦਾ ਆਗੂ ਦੀਆਂ ਪ੍ਰਾਪਤੀਆਂ ਅਤੇ ਸਿਆਸੀ ਪਾਰਟੀਆਂ ਦੇ ਸੋਹਲੇ ਗਾਏ ਗਏ ਹੋਣ।

ਚੋਣ ਜ਼ਾਬਤੇ ਦੇ ਦੋਸ਼ 'ਚ ਅਕਾਲੀ ਉਮੀਦਵਾਰ ਦੀਆਂ ਕੁਰਸੀਆਂ ਜ਼ਬਤ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਅਕਾਲੀ ਦਲ ਨੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਲਈ ਵਿਧਾਨ ਸਭਾ ਹਲਕੇ ਦਾ ਇਕੱਠ ਸੇਠੀ ਡੇਅਰੀ ਚੌਕ ਵਿੱਚ ਕੀਤਾ ਸੀ, ਜਦੋਂਕਿ ਪਾਰਕਿੰਗ ਲਈ ਖੇਡ ਸਟੇਡੀਅਮ ਨੂੰ ਵਰਤਿਆ ਜਾਣਾ ਸੀ। ਰੈਲੀ ਲਈ ਸੜਕ ਦਾ ਇਸਤੇਮਾਲ ਕਰਨਾ ਸੀ, ਪਰ ਪ੍ਰਸ਼ਾਸਨ ਨੇ ਅਕਾਲੀ ਦਲ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦਾ ਸਾਮਾਨ ਜ਼ਬਤ ਕਰ ਲਿਆ।

ਪੰਜਾਬ ਵਿਧਾਨ ਸਭਾ ਚੋਣਾਂ 'ਚ ਵੱਡੇ ਹਮਲੇ ਦਾ ਖਤਰਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ 'ਚ ਅੱਤਵਾਦੀ ਹਮਲੇ ਦਾ ਖਤਰਾ ਹੈ।ਇਸ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਲਰਟ ਜਾਰੀ ਕੀਤਾ ਹੈ।ਇਸ ਅਲਰਟ ਮੁਤਾਬਕ ਪਾਕਿਸਤਾਨੀ ਖੁਫੀਆ ਏਜੰਸੀ ਆਈ ਐਸ ਆਈ ਪੰਜਾਬ 'ਚ ਖਤਰਨਾਕ ਹਮਲਾ ਜਾਂ ਦੰਗਾ ਕਰਵਾ ਸਕਦੀ ਹੈ।

ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ

ਚੰਡੀਗੜ੍ਹ/ਲੁਧਿਆਣਾ (ਧਰਮ ਪਾਲ ਮੈਨਰਾ) ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਨਾਮਜ਼ਦਗੀ ਪੱਤਰ ਮਿਤੀ 11 ਜਨਵਰੀ ਤੋਂ 18 ਜਨਵਰੀ ਤੱਕ ਸੰਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਨਿਰਧਾਰਤ ਸਥਾਨਾਂ 'ਤੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾਖ਼ਲ ਕੀਤੇ ਜਾ ਸਕਦੇ ਹਨ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।