ਪੰਜਾਬ ਨਿਊਜ਼

28 ਏਕੜ ਰਕਬੇ 'ਚ ਨਵੇਂ ਮੱਛੀ ਤਲਾਬ ਸਥਾਪਿਤ

ਮੱਛੀ ਪਾਲਣ ਦਾ ਧੰਦਾ ਖੇਤੀਬਾੜੀ ਸਹਾਇਕ ਹੋਣ ਦੇ ਨਾਲ-ਨਾਲ ਫ਼ਸਲੀ ਵਿਭਿੰਨਤਾ ਦਾ ਵੀ ਵਧੀਆ ਜ਼ਰੀਆ ਹੈ, ਜਿਸ ਨਾਲ ਕਿਸਾਨ ਨੀਲੀ ਕ੍ਰਾਂਤੀ ਦਾ ਹਿੱਸਾ ਬਣ ਕੇ ਆਪਣੀ ਆਮਦਨੀ ਵਿੱਚ ਵੀ ਵਾਧਾ ਕਰ ਸਕਦੇ ਹਨ। ਲੰਘੇ ਮਾਲੀ ਸਾਲ ਵਿੱਚ ਜ਼ਿਲ੍ਹੇ ਵਿੱਚ 28 ਏਕੜ ਦੇ ਨਵੇਂ ਮੱਛੀ ਤਲਾਬ ਸਥਾਪਿਤ ਹੋਣਾ, ਇਸ ਕਿੱਤੇ ਦੀ ਸਫ਼ਲਤਾ ਦੀ ਮੂੰਹੋਂ ਬੋਲਦੀ ਮਿਸਾਲ ਹੈ।

ਗਿਆਨੀ ਗੁਰਬਚਨ ਸਿੰਘ ਜੀ ਐਸਕਾਰਟ ਹਸਪਤਾਲ ਵਿਖੇ ਬਾਪੂ ਤਰਲੋਕ ਸਿੰਘ ਦਾ ਹਾਲ-ਚਾਲ ਪੁੱਛਣ ਲਈ ਗਏ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਅੱਜ ਐਸਕਾਰਟ ਫੋਰਟਿਸ ਹਸਪਤਾਲ ਵਿੱਚ ਜਾ ਕੇ ਬਾਪੂ ਤਰਲੋਕ ਸਿੰਘ ਦਾ ਹਾਲ-ਚਾਲ ਪੁੱਛਿਆ ਤੇ ਇਲਾਜ ਕਰ ਰਹੇ ਡਾਕਟਰਾਂ ਕੋਲੋਂ ਉਹਨਾਂ ਦੀ ਬਿਮਾਰੀ ਬਾਰੇ ਜਾਣਕਾਰੀ ਹਾਸਲ ਕੀਤੀ।

ਕਾਰ ਸਵਾਰ ਔਰਤਾਂ 'ਭੂਆ' ਦਾ ਸੋਨੇ ਦਾ ਕੜਾ ਲਾਹ ਕੇ ਫਰਾਰ

ਸਥਾਨਕ ਕਸਬੇ ਅੰਦਰ ਕਾਰ ਸਵਾਰ ਨੌਸਰਬਾਜ ਔਰਤਾਂ ਦੀ ਤਿੱਕੜੀ ਨੇ ਬੇਖੌਫ ਹੋ ਕੇ ਭੜਥੂ ਮਚਾਇਆ ਹੋਇਆ ਹੈ ਜਦਕਿ ਪੁਲਿਸ ਮੂਕ ਦਰਸ਼ਕ ਬਣਕੇ ਦੇਖ ਰਹੀ ਹੈ। ਇਸ ਸਬੰਧੀ ਬਹੁਗਿਣਤੀ ਘਟਨਾਵਾਂ ਦੀ ਸ਼ਿਕਾਇਤ ਪੁਲਸ ਪ੍ਰਸ਼ਾਸਨ ਕੋਲ ਨਹੀ ਪਹੁੰਚਦੀ।

ਗੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਸਰਕਾਰ ਦਾ ਪੁਤਲਾ ਸਾੜਿਆ

ਹੁਸ਼ਿਆਰਪੁਰ ਦੇ ਪਿੰਡ ਡਗਾਣਾ ਖੁਰਦ ਵਿਖੇ ਚੱਲ ਰਹੀ ਸਰਕਾਰੀ ਮਾਈਨਿੰਗ 'ਚ ਹੋ ਰਹੀ ਵੱਡੇ ਪੱਧਰ 'ਤੇ ਘਪਲੇਬਾਜ਼ੀ ਅਤੇ ਇਸ ਦਾ ਖੁਲਾਸਾ ਕਰਨ ਵਾਲੇ ਦਲਿਤ ਭਾਈਚਾਰੇ ਨਾਲ ਸੰਬੰਧਤ ਸਾਈਟ ਮੈਨੇਜਰ ਰੇਸ਼ਮ ਸਿੰਘ ਨੂੰ ਨੌਕਰੀਓਂ ਕੱਢੇ ਜਾਣ ਖਿਲਾਫ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਕਸਬਾ ਹਰਿਆਣਾ ਵਿਖੇ ਪ੍ਰਧਾਨ ਸੋਨੂੰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਕਿਸਾਨ ਕਾਦੀਆਂ-ਬਿਆਸ ਲਾਈਨ ਬਣਾਉਣ ਲਈ ਸਹਿਯੋਗ ਦੇਣ : ਵਿਨੋਦ ਖੰਨਾ

ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਸਾਂਸਦ ਵਿਨੋਦ ਖੰਨਾ ਨੇ ਕਾਦੀਆਂ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਨ੍ਹਾ ਨਾਲ ਰੇਲਵੇ ਦੇ ਚੀਫ ਇੰਜੀਨੀਅਰ ਰਾਕੇਸ਼ ਸੱਭਰਵਾਲ ਵੀ ਹਾਜ਼ਰ ਸਨ। ਮਾਰਕਿਟ ਕਮੇਟੀ ਕਾਦੀਆਂ ਦੇ ਦਫ਼ਤਰ ਪਹੁੰਚਣ 'ਤੇ ਉਨ੍ਹਾਂ ਦਾ ਭਾਜਪਾ ਅਤੇ ਅਕਾਲੀ ਦਲ (ਬਾਦਲ) ਵੱਲੋਂ ਨਿੱਘਾ ਸਵਾਗਤ ਕੀਤਾ ਗਿਆ

ਪੱਤਰਕਾਰਤਾ 'ਚ ਨਿਖਾਰ ਲਿਆਉਣ ਲਈ ਭਾਸ਼ਾ ਤੇ ਪੇਸ਼ਕਾਰੀ ਦੇ ਢੰਗਾਂ 'ਤੇ ਪਕੜ ਜ਼ਰੂਰੀ : ਵਾਲੀਆ

ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟ ਯੂਨਿਟ ਪਾਤੜਾਂ ਵੱਲੋਂ ਅਜੋਕੀ ਪੱਤਰਕਾਰੀ, ਨਿਯਮ ਤੇ ਫਰਜ਼ ਵਿਸ਼ੇ ਉਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ਉੇਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਵਾਲੀਆ ਨੇ ਸ਼ਿਰਕਤ ਕੀਤੀ।

ਪੰਜਾਬ ਨੂੰ ਨਸ਼ਿਆਂ ਲਈ ਬਦਨਾਮ ਕੀਤਾ ਜਾ ਰਿਹੈ : ਸੋਲੰਕੀ

ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਅੱਜ ਇਥੇ ਪੰਜਾਬ ਕੇਸਰੀ ਗਰੁੱਪ ਵਲੋਂ ਆਯੋਜਿਤ 111ਵੇਂ ਸ਼ਹੀਦ ਪਰਵਾਰ ਫ਼ੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੇ ਤੌਰ 'ਤੇ ਜਿੰਨਾ ਬਦਨਾਮ ਕੀਤਾ ਜਾ ਰਿਹਾ ਹੈ, ਹਕੀਕਤ ਵਿਚ ਅਜਿਹਾ ਕੁਝ ਨਜ਼ਰ ਨਹੀਂ ਆ ਰਿਹਾ।

ਸਤਲੁਜ 'ਚ ਪਾਣੀ ਦਾ ਪੱਧਰ ਵਧਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ

ਬੀਤੇ ਦਿਨੀਂ ਪੰਜਾਬ ਅਤੇ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਾਰਸ਼ ਦੇ ਚਲਦੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਮਖੂ ਨੇੜਲੇ ਸਤਲੁਜ ਦਰਿਆ ਨਾਲ ਲਗਦੇ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਦੇ ਡੁੱਬ ਜਾਣ ਦਾ ਸਮਾਚਾਰ ਮਿਲਿਆ ਹੈ।

ਖੱਬੇ ਪੱਖੀ ਮਜ਼ਦੂਰ ਜੱਥੇਬੰਦੀਆਂ ਵੱਲੋਂ ਪ੍ਰਸ਼ਾਸਨ ਖਿਲਾਫ ਧਰਨਾ ਤੇ ਜਾਮ

ਵੀਰਵਾਰ ਤੀਜੇ ਦਿਨ ਜ਼ਿਲ੍ਹੇ ਦੀਆਂ ਤਿੰਨ ਖੱਬੇ ਪੱਖੀ ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਅਤੇ ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਜੱਥੇਬੰਦੀਆਂ ਦੀ ਅਗਵਾਈ ਹੇਠ ਮੁੱਖ ਤੌਰ 'ਤੇ ਤਿੰਨ ਮਜ਼ਦੂਰ ਮੰਗਾਂ ਦੀ ਪੂਰਤੀ ਲਈ ਸਥਾਨਕ ਡੀ ਸੀ ਕੰਪਲੈਕਸ ਅੱਗੇ ਧਰਨਾ ਲਗਾਉਣ ਤੋਂ ਰੋਕਣ ਦੇ ਰੋਹ ਵਜੋਂ ਮਜ਼ਦੂਰਾਂ ਨੇ ਕੰਪਲੈਕਸ ਅੱਗੇ ਸੜਕ 'ਤੇ ਹੀ ਧਰਨਾ ਲਗਾ ਦਿੱਤਾ ਅਤੇ ਡਿਪਟੀ ਕਮਿਸ਼ਨਰ ਬਰਨਾਲਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਕਰਮਯੋਗੀ ਕਾਮਰੇਡ ਦਲੀਪ ਸਿੰਘ ਘੋਲੀਆ

ਜੂਨ 1941 ਵਿੱਚ ਕਾਮਰੇਡ ਰੱਖਾ ਸਿੰਘ ਤੇ ਬੇਬੇ ਤੇਜ ਕੌਰ ਦੇ ਘਰ ਘੋਲੀਆ ਕਲਾਂ ਵਿਖੇ ਜਨਮੇ ਪ੍ਰਿੰ: ਦਲੀਪ ਸਿੰਘ ਘੋਲੀਆ ਪਿਛਲੇ ਐਤਵਾਰ ਸਦੀਵੀ ਵਿਛੋੜਾ ਦੇ ਗਏ ਸਨ, ਪਰ ਆਪਣੀ ਬਹੁਪੱਖੀ ਸ਼ਖਸੀਅਤ ਕਰਕੇ, ਸਮਰਪਿਤ ਭਾਵਨਾ ਕਰਕੇ ਆਪਣੋ ਸੁਯੋਗ ਕਰਮਾਂ ਕਰਕੇ ਹਮੇਸ਼ਾ ਕਰਮਯੋਗੀ ਕਾਮਰੇਡ ਦਲੀਪ ਸਿੰਘ ਘੋਲੀਆ ਵੱਜੋਂ ਲੰਮੇ ਸਮੇਂ ਤੱਕ ਯਾਦ ਰਹਿਣਗੇ।

ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਨੂੰ ਹੱਲ ਕਰਨ ਲਈ ਕਮੇਟੀ ਬਣਾਉਣ ਦੇ ਆਸਾਰ

ਪੰਥਕ ਮੁੱਦਿਆਂ ਨੂੰ ਵਿਚਾਰਨ ਲਈ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨ ਦੀ 9 ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿੱਚ ਜਿਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਪਹਿਲੀ ਵਾਰੀ ਬਤੌਰ ਜਥੇਦਾਰ ਮੀਟਿੰਗ ਵਿੱਚ ਭਾਗ ਲੈਣਗੇ

ਜਸਟਿਸ ਅਰੁਣ ਪੱਲੀ ਵੱਲੋਂ ਜੇਲ੍ਹ ਦਾ ਮੁਆਇਨਾ, ਕੈਦੀਆਂ ਦੀਆਂ ਸ਼ਿਕਾਇਤਾਂ ਸੁਣੀਆਂ

ਫ਼ਰੀਦਕੋਟ ਅਦਾਲਤਾਂ ਦੇ ਸਾਲਾਨਾ ਮੁਆਇਨੇ ਲਈ ਆਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਰੁਣ ਪੱਲੀ ਨੇ ਅੱਜ ਮਾਡਰਨ ਜੇਲ੍ਹ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਉਹਨਾਂ ਨਾਲ ਸੈਸ਼ਨ ਜੱਜ ਅਰਚਨਾਪੁਰੀ, ਡਿਪਟੀ ਕਮਿਸ਼ਨਰ ਮੁਹੰਮਦ ਤਇਅਬ, ਐੱਸ.ਐੱਸ.ਪੀ. ਚਰਨਜੀਤ ਸਿੰਘ ਅਤੇ ਜੇਲ੍ਹ ਅਧਿਕਾਰੀ ਵੀ ਮੌਜੂਦ ਸਨ। ਜਸਟਿਸ ਪੱਲੀ ਨੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜੇਲ੍ਹ ਮੈਨੂਅਲ ਅਨੁਸਾਰ ਬਣਦੀਆਂ ਸਾਰੀਆਂ ਸਹੂਲਤਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਦੇਣ। ਉਹਨਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਮਿਲਣ ਵਾਲੇ ਖਾਣੇ ਦਾ ਵੀ ਨਿਰੀਖਣ ਕੀਤਾ ਅਤੇ ਜੇਲ੍ਹ ਵਿੱਚ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਇੱਕ ਦਰਜਨ ਤੋਂ ਵੱਧ ਕੈਦੀਆਂ ਨੇ ਜੇਲ੍ਹ ਪ੍ਰਬੰਧਾਂ ਬਾਰੇ ਜਸਟਿਸ ਅਰੁਣ ਪੱਲੀ ਨੂੰ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ। ਇਸ ਤੋਂ ਪਹਿਲਾਂ ਜਸਟਿਸ ਅਰੁਣ ਪੱਲੀ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਮਿਲੇ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ।

8 ਸਾਲਾ ਬੱਚੀ ਨੂੰ ਬਲਾਤਕਾਰ ਤੋਂ ਬਾਅਦ ਕਤਲ ਕਰਨ ਵਾਲਾ ਗ੍ਰਿਫਤਾਰ

ਮੋਹਾਲੀ ਪੁਲਸ ਨੇ ਖਰੜ ਦੀ 8 ਸਾਲਾ ਲੜਕੀ ਨੂੰ ਕਤਲ ਕਰਨ ਵਾਲੇ ਦੋਸ਼ੀ ਤੇਜਿੰਦਰ ਪਾਲ ਸ਼ਰਮਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਪੁਲਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੇ ਦਫ਼ਤਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।

ਪੰਜਾਬ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਲੋਕ ਵਿਰੋਧੀ : ਬੰਤ ਬਰਾੜ

ਸੀ ਪੀ ਆਈ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੋਟਫਤੂਹੀ ਵਿਖੇ ਜੋਗਿੰਦਰ ਸਿੰਘ, ਦਵਿੰਦਰ ਸਿੰਘ ਗਿੱਲ ਅਤੇ ਨਛੱਤਰ ਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਕੌਮੀ ਸਕੱਤਰ ਹਰਭਜਨ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਗਊਸ਼ਾਲਾ ਕਮੇਟੀ ਕੋਲ 73 ਕਿਲੇ ਜ਼ਮੀਨ, ਫਿਰ ਵੀ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਤੋਂ ਵੱਟ ਰਹੀ ਪਾਸਾ

ਰਾਤ ਦੇ ਹਨੇਰੇ ਵਿੱਚ ਅਵਾਰਾ ਪਸ਼ੂਆਂ ਵੱਲੋਂ ਮੁੱਖ ਸੜਕਾਂ ਅਤੇ ਗਲੀਆਂ ਵਿੱਚ ਫਿਰਨ ਕਰਕੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ। ਅਵਾਰਾ ਪਸ਼ੂ ਹਰ ਸੜਕ ਅਤੇ ਹਰ ਗਲੀ ਵਿੱਚ ਫਿਰਦੇ ਨਜ਼ਰ ਆਉਂਦੇ ਹਨ ਅਤੇ ਰਾਤ ਸਮੇਂ ਭਿਆਨਕ ਹਾਦਸਿਆਂ ਦਾ ਕਾਰਨ ਬਣਦੇ ਹਨ

ਸੜਕ ਹਾਦਸੇ 'ਚ ਬੱਚਿਆਂ ਸਮੇਤ 6 ਸ਼ਰਧਾਲੂ ਜ਼ਖਮੀ

ਡੇਰਾ ਬਾਬਾ ਨਾਨਕ ਨੂੰ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੇ ਵਾਹਨ ਦੇ ਟਾਂਡਾ ਰੋਡ 'ਤੇ ਹਾਦਸਾਗ੍ਰਸਤ ਹੋ ਜਾਣ ਤੇ ਬੱਚਿਆਂ ਸਮੇਤ 6 ਸ਼ਰਧਾਲੂ ਜ਼ਖਮੀ ਹੋ ਗਏ।rnਹਾਦਸੇ ਦੌਰਾਨ ਲੁਧਿਆਣਾ ਤੋਂ ਡੇਰਾ ਬਾਬਾ ਨਾਨਕ ਨੂੰ ਜਾ ਰਹੇ ਬਲੈਰੋ ਗੱਡੀ ਵਿਚ ਸਵਾਰ ਪਰਵਾਰ ਦੇ 6 ਮੈਂਬਰ, ਜਿਨ੍ਹਾਂ ਵਿਚ ਪਰਵਾਰ ਦਾ ਮੁਖੀ ਜੁਗਲ ਕਿਸ਼ੋਰ ਸਹਿਗਲ ਪੁੱਤਰ ਨਰਸਿੰਗ ਦਾਸ, ਬਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਚੇਅਰਮੈਨ, ਮਾਤਾ ਦਰਸ਼ਨ ਕੌਰ, ਲਕਸ਼ਦੀਪ, ਗੁਰਲੀਨ ਕੌਰ (ਦੋਵੇਂ ਬੱਚੇ ਪੁੱਤਰ ਬਲਵਿੰਦਰ ਸਿੰਘ) ਸਾਰੇ ਵਾਸੀ ਲੁਧਿਆਣਾ ਜਦੋਂ ਟਾਂਡਾ ਨਜ਼ਦੀਕ ਪੁੱਜੇ ਤਾਂ ਇਕ ਤੇਜ਼ ਰਫਤਾਰ ਕਾਰ ਨੂੰ ਕਰਾਸ ਕਰਨ ਸਮੇਂ ਗੱਡੀ ਬੇਕਾਬੂ ਹੋ ਕੇ ਪਲਟ ਗਈ। ਜ਼ਖਮੀਆਂ ਨੂੰ ਗੱਡੀ ਦੇ ਸ਼ੀਸ਼ੇ ਭੰਨ ਕੇ ਬਾਹਰ ਕੱਢਿਆ, ਜੋ ਸੜਕ ਕਿਨਾਰੇ ਲੱਗੇ ਜੂਸ ਦੇ ਸਟਾਲ ਦੇ ਵਿਚ ਜਾ ਵੜੀ।

ਕੰਢੀ ਖੇਤਰ 'ਚ ਫੈਲੇ ਕੈਂਸਰ ਦਾ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ : ਸੰਘਰਸ਼ ਕਮੇਟੀ

ਕੰਢੀ ਖੇਤਰ ਵਿੱਚ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦੀ ਸਮੱਸਿਆ ਨੇ ਕੰਢੀ ਦੇ ਲੋਕਾਂ ਨੂੰ ਫਿਕਕਮੰਦ ਕਰ ਦਿੱਤਾ ਹੈ। ਪਿਛਲੇ ਦਿਨਾਂ ਵਿੱਚ ਪੀਣ ਵਾਲੇ ਪਾਣੀ ਦੇ ਵਧੇਰੇ ਨਮੂਨੇ ਫੇਲ੍ਹ ਹੋ ਗਏ ਹਨ। ਗੰਦਾ ਪਾਣੀ ਪੀਣ ਕਰਕੇ ਕੰਢੀ ਖੇਤਰ ਵਿੱਚ ਕੈਂਸਰ ਦੇ ਰੋਗੀਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਕਈ ਮੌਤਾਂ ਵੀ ਹੋ ਗਈਆਂ ਹਨ।

ਬੈਂਕ ਖਾਤਿਆਂ ਦੀਆਂ ਜਮ੍ਹਾਂ ਰਕਮਾਂ ਸਰਕਾਰੀ ਖਾਤਿਆਂ 'ਚ ਤਬਦੀਲ ਕਰਨ ਦੀਆਂ ਹਦਾਇਤਾਂ

ਪੰਜਾਬ ਵਿੱਤ ਵਿਭਾਗ ਵੱਲੋਂ 2011 ਵਿਚ ਜਾਰੀ ਆਪਣੇ ਦਿਸ਼ਾ-ਨਿਰਦੇਸ਼ਾਂ ਨੂੰ ਮੁੜ ਤੋਂ ਦ੍ਰਿੜ੍ਹਾਉਂਦਿਆਂ ਵਿਭਾਗਾਂ ਨੂੰ ਇਹ ਯਾਦ ਕਰਵਾਇਆ ਗਿਆ ਕਿ ਕੋਈ ਵੀ ਸਰਕਾਰੀ ਵਿਭਾਗ ਵਿੱਤੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਜਮ੍ਹਾਂ ਰਕਮਾਂ ਨੂੰ ਸਰਕਾਰੀ ਖਜ਼ਾਨੇ ਵਿਚੋਂ ਕਢਵਾਉਣ ਤੋਂ ਬਾਅਦ ਬੈਂਕ ਵਿਚ ਨਹੀਂ ਰੱਖ ਸਕਦਾ।

44 ਪਿੰਡਾਂ ਨੂੰ ਗੁਰੂ ਹਰਸਹਾਏ 'ਚ ਸ਼ਾਮਲ ਕਰਨ ਲਈ ਵਕੀਲਾਂ ਵੱਲੋਂ ਹੜਤਾਲ

ਹਲਕੇ ਦੇ 44 ਪਿੰਡਾਂ ਨੂੰ ਵਾਪਸ ਗੁਰੂ ਹਰਸਹਾਏ ਹਲਕੇ 'ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਸਿਵਲ ਕੋਰਟ ਕੰਪਲੈਕਸ ਵਿਖੇ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵੱਲੋਂ ਪ੍ਰਧਾਨ ਐਡਵੋਕੇਟ ਇਕਬਾਲ ਦਾਸ ਬਾਵਾ ਦੀ ਅਗਵਾਈ ਹੇਠ ਮੁਕੰਮਲ ਹੜਤਾਲ ਕੀਤੀ ਗਈ।