ਸੰਪਾਦਕ ਪੰਨਾ

ਇਮਰਾਨ ਖ਼ਾਨ ਦੀਆਂ ਸਾਜ਼ਿਸ਼ਾਂ

ਪਾਕਿਸਤਾਨ ਦੀ ਜਮਹੂਰੀ ਪ੍ਰਕਿਰਿਆ ਨੂੰ ਲੀਹੋਂ ਲਾਹੁਣ ਲਈ ਪਾਕਿਸਤਾਨ ਤਹਿਰੀਕ-ਇ-ਇਨਸਾਫ਼ ਪਾਰਟੀ ਦੇ ਆਗੂ ਇਮਰਾਨ ਖ਼ਾਨ ਤੇ ਪਾਕਿਸਤਾਨ ਅਵਾਮੀ ਤਹਿਰੀਕ ਪਾਰਟੀ ਦੇ ਮੁਖੀ ਮੌਲਾਨਾ ਤਾਹਿਰ ਉੱਲ ਕਾਦਰੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਓਦੋਂ ਵੱਡਾ ਝਟਕਾ ਲੱਗਾ, ਜਦੋਂ ਉਥੋਂ ਦੀ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੇ ਇਜਲਾਸ ਵਿੱਚ ਸ਼ਾਮਲ ਬਹੁ-ਗਿਣਤੀ ਮੈਂਬਰਾਂ ਨੇ ਨਵਾਜ਼ ਸ਼ਰੀਫ਼ ਦੀ ਹਮਾਇਤ ਦਾ ਐਲਾਨ ਕਰ ਦਿੱਤਾ।

ਚੋਣ ਵਾਅਦਿਆਂ ਦੇ ਉਲਟ ਬਿਜਲੀ ਹੋਰ ਮਹਿੰਗੀ

ਪੰਜਾਬ ਸਰਕਾਰ ਦੇ ਕਰਤੇ-ਧਰਤਿਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਨੇੜ-ਭਵਿੱਖ ਵਿੱਚ ਰਾਜ ਵਿੱਚ ਬਿਜਲੀ ਦੀ ਪੈਦਾਵਾਰ ਮੰਗ ਦੇ ਮੁਕਾਬਲੇ ਕਿਧਰੇ ਵਧ ਜਾਵੇਗੀ ਤੇ ਉਹ ਦੂਜੇ ਰਾਜਾਂ ਨੂੰ ਬਿਜਲੀ ਬਰਾਮਦ ਕਰਨ ਦੇ ਯੋਗ ਹੋ ਜਾਵੇਗਾ। ਅੱਜ ਹਾਲਤ ਇਹ ਹੈ ਕਿ ਰਾਜ ਦੇ ਹਰ ਵੰਨਗੀ ਦੇ ਖ਼ਪਤਕਾਰ ਨੂੰ ਅਣ-ਐਲਾਨੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯੋਗੀ ਅਦਿੱਤਿਆ ਨਾਥ ਦੀ ਬੋਲ-ਬਾਣੀ

ਸਾਨੂੰ ਇਹ ਗੱਲ ਯਾਦ ਹੈ ਕਿ ਭਾਰਤ ਦੀ ਆਜ਼ਾਦੀ ਦੀ ਇਸ ਸਾਲ ਦੀ ਵਰ੍ਹੇਗੰਢ ਮਨਾਉਣ ਵੇਲੇ ਲਾਲ ਕਿਲ੍ਹੇ ਦੀ ਕੰਧ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਾਨੂੰ ਪਿਛਲੀਆਂ ਗ਼ਲਤੀਆਂ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾ ਨੇ ਸਮਰਾਟ ਅਸ਼ੋਕ ਦੀ ਮਿਸਾਲ ਦਿੱਤੀ ਸੀ, ਜਿਸ ਨੇ ਕਾਲਿੰਗਾ ਦੀ ਇੱਕ ਲੜਾਈ ਲੜਨ ਪਿੱਛੋਂ ਜਦੋਂ ਖ਼ੂਨ ਨਾਲ ਧਰਤੀ ਲਾਲ ਹੋਈ ਵੇਖ ਲਈ ਤਾਂ ਅਮਨ ਦਾ ਦੂਤ ਬਣ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਸੀ ਕਿ ਪਿਛਲੇ ਸਮੇਂ ਵਿੱਚ ਧਰਮ ਅਤੇ ਜਾਤੀ ਦੇ ਨਾਂਅ ਉੱਤੇ ਬਹੁਤ ਵਾਰੀ ਲੜ ਕੇ ਅਸੀਂ ਭਾਰਤ ਮਾਤਾ ਨੂੰ ਸਿਰਫ਼ ਜ਼ਖਮ ਦਿੱਤੇ ਹਨ

ਅਰਬ ਦੇਸ਼ਾਂ ਦੇ ਹਾਲਾਤ ਅਤੇ ਪਰਵਾਸੀ ਭਾਰਤੀ

ਹਾਲਾਤ ਭਾਵੇਂ ਹਾਲੇ ਵੀ ਏਨਾ ਮੋੜ ਨਹੀਂ ਕੱਟ ਸਕੇ ਕਿ ਅਸੀਂ ਕੁਵੈਤ ਵਿੱਚ ਫਸੇ ਹੋਏ ਸਾਰੇ ਪੰਜਾਬੀਆਂ ਦੇ ਸੁੱਖੀਂ-ਸਾਂਦੀਂ ਛੁੱਟ ਜਾਣ ਦੀ ਇੱਕਦਮ ਆਸ ਕਰ ਸਕੀਏ, ਪਰ ਦੋ ਦਿਨ ਪਹਿਲਾਂ ਵਾਲੇ ਵੀ ਨਹੀਂ ਰਹੇ। ਪੁਲਸ ਨੇ ਜਿਹੜੇ ਪੰਜਾਬੀ ਨੌਜਵਾਨਾਂ ਨੂੰ ਫੜਿਆ ਸੀ, ਉਨ੍ਹਾਂ ਵਿੱਚੋਂ ਕੁਝ ਛੱਡ ਦਿੱਤੇ ਗਏ ਹਨ ਤੇ ਬਾਕੀਆਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਉੱਤੇ ਪਾਇਆ ਗਿਆ ਕਤਲ ਦਾ ਕੇਸ ਵਾਪਸ ਲੈ ਲਿਆ ਗਿਆ ਹੈ। ਜੇ ਇਸ ਤਰ੍ਹਾਂ ਹੋਇਆ ਹੈ ਤਾਂ ਇਹ ਮੁੱਢਲੀ ਰਾਹਤ ਹੈ। ਬਾਕੀ ਕੇਸ ਵਿੱਚੋਂ ਕੁਝ ਸਮਾਂ ਬਾਅਦ ਰਾਹ ਨਿਕਲ ਸਕਦਾ ਹੈ। ਇਸ ਚੱਕਰ ਵਿੱਚ ਜੋ ਕੁਝ ਸਾਹਮਣੇ ਆਇਆ ਹੈ, ਉਸ ਤੋਂ ਓਥੇ ਕੰਮ ਕਰਦੇ ਪੰਜਾਬੀਆਂ ਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ।

ਹਰਿਆਣਾ ਵਿਧਾਨ ਸਭਾ ਲਈ ਚੋਣ-ਚੱਕਰ

ਪੰਜਾਬ ਦਾ ਗਵਾਂਢੀ ਰਾਜ, ਪੰਜਾਬ ਨਾਲੋਂ ਟੁੱਟ ਕੇ ਵੱਖਰਾ ਬਣਿਆ ਰਾਜ, ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਚੱਕਰ ਵਿੱਚ ਰਿੜ੍ਹਨ ਲੱਗ ਪਿਆ ਹੈ। ਇਸ ਚੱਕਰ ਦਾ ਮੁੱਢ ਤਾਂ ਕਈ ਹਫਤੇ ਪਹਿਲਾਂ ਹੀ ਬੱਝ ਗਿਆ ਸੀ, ਜਦੋਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਦਸਾਂ ਵਿੱਚੋਂ ਸੱਟ ਸੀਟਾਂ ਜਿੱਤਣ ਦੀ ਵੱਡੀ ਜਿੱਤ ਨਾਲ ਇਹ ਸਾਬਤ ਕਰ ਦਿੱਤਾ ਸੀ ਕਿ ਉਸ ਰਾਜ ਵਿੱਚ ਹੁਣ ਕਾਂਗਰਸ ਲਈ ਮੁੱਖ ਚੁਣੌਤੀ ਇਹੋ ਪਾਰਟੀ ਸੀ

ਸੁਪਰੀਮ ਕੋਰਟ ਵੱਲੋਂ ਠੀਕ ਸੇਧਾਂ ਦੇ ਬਾਅਦ

ਲੋਕਤੰਤਰ ਵਿੱਚ ਪਾਰਲੀਮੈਂਟ ਕਿਸੇ ਵੀ ਦੇਸ਼ ਵਿੱਚ ਪਹਿਲਾ ਥੰਮ੍ਹ ਗਿਣੀ ਜਾਂਦੀ ਹੈ। ਇਸ ਵਿੱਚ ਜਾਣ ਵਾਲੇ ਚੁਣੇ ਹੋਏ ਲੋਕਾਂ ਵਿੱਚ ਜਿਸ ਆਗੂ ਦੇ ਨਾਲ ਬਹੁ-ਸੰਮਤੀ ਹੋਵੇ, ਉਹ ਰਾਜ ਚਲਾਉਂਦਾ ਹੈ ਤੇ ਦੂਸਰੇ ਇਹ ਖ਼ਿਆਲ ਰੱਖਦੇ ਹਨ ਕਿ ਹਾਕਮ ਧਿਰ ਮਨ-ਮਾਨੀ ਕਰਦੀ ਹੋਈ ਕਿਧਰੇ ਨਿਯਮਾਂ ਤੇ ਕਾਨੂੰਨਾਂ ਦੀ ਉਲੰਘਣਾ ਵਾਲਾ ਰਾਹ ਨਾ ਫੜ ਲੈਂਦੀ ਹੋਏ। ਭਾਰਤ ਦੇ ਸੰਵਿਧਾਨ ਦੇ ਮੁਤਾਬਕ ਮੰਤਰੀ ਕਿਸ ਨੂੰ ਬਣਾਉਣਾ ਹੈ, ਇਹ ਗੱਲ ਪ੍ਰਧਾਨ ਮੰਤਰੀ ਜਾਂ ਰਾਜ ਦੇ ਮਾਮਲੇ ਵਿੱਚ ਮੁੱਖ ਮੰਤਰੀ ਦੀ ਇੱਛਾ ਉੱਤੇ ਨਿਰਭਰ ਕਰਦੀ ਹੈ।

ਨਾਮਧਾਰੀ ਲਹਿਰ ਦਾ ਅਜੋਕਾ ਪੜਾਅ

ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਜਿਹੜੀਆਂ ਲਹਿਰਾਂ ਦਾ ਜ਼ਿਕਰ ਬੜੇ ਸਤਿਕਾਰ ਨਾਲ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚੋਂ ਇੱਕ ਬਾਬਾ ਰਾਮ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਕੂਕਾ ਲਹਿਰ ਸੀ, ਜਿਸ ਨੂੰ ਨਾਮਧਾਰੀ ਲਹਿਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

ਕੋਲਾ ਬਲਾਕਾਂ ਦੀ ਵੰਡ ਬਾਰੇ ਸੁਪਰੀਮ ਕੋਰਟ ਦਾ ਹੁਕਮ

ਭਾਰਤ ਦੀ ਸੁਪਰੀਮ ਕੋਰਟ ਨੇ ਕਈ ਵਾਰੀ ਇਸ ਤਰ੍ਹਾਂ ਦੇ ਫ਼ੈਸਲੇ ਦਿੱਤੇ ਹਨ, ਜਿਨ੍ਹਾਂ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਰਿਹਾ ਹੈ। ਕੱਲ੍ਹ ਫਿਰ ਇਹੋ ਜਿਹਾ ਇੱਕ ਹੁਕਮ ਸੁਪਰੀਮ ਕੋਰਟ ਨੇ ਦਿੱਤਾ ਹੈ। ਇਸ ਵਾਰੀ ਮਾਮਲਾ ਕੋਲੇ ਦੇ ਬਲਾਕਾਂ ਦੀ ਅਲਾਟਮੈਂਟ ਦਾ ਹੈ, ਜਿਸ ਦਾ ਬਹੁਤ ਜ਼ਿਆਦਾ ਰੌਲਾ ਪਿਛਲੀ ਮਨਮੋਹਨ ਸਿੰਘ ਵਾਲੀ ਸਰਕਾਰ ਦੌਰਾਨ ਪਿਆ ਸੀ। ਅਦਾਲਤ ਨੇ ਕੋਲਾ ਕਾਂਡ ਦੀ ਸਾਰੀ ਕਾਲਖ ਬਾਹਰ ਲੈ ਆਂਦੀ ਹੈ।

ਉੱਪ-ਚੋਣਾਂ ਦੇ ਨਤੀਜੇ

ਵਿਧਾਨ ਸਭਾ ਦੀਆਂ ਚਾਰ ਰਾਜਾਂ ਵਿੱਚ ਫੈਲੀਆਂ ਅਠਾਰਾਂ ਸੀਟਾਂ ਦੀਆਂ ਉੱਪ-ਚੋਣਾਂ ਦੇ ਸਾਰੇ ਨਤੀਜੇ ਇਹ ਸਤਰਾਂ ਲਿਖਣ ਵੇਲੇ ਤੱਕ ਭਾਵੇਂ ਨਹੀਂ ਆਏ, ਪਰ ਤਸਵੀਰ ਲੱਗਭੱਗ ਸਾਫ਼ ਹੋ ਚੁੱਕੀ ਹੈ।

ਈਮਾਨਦਾਰੀ ਨੂੰ ਇੱਕ ਹੋਰ ਝਟਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਦੇਸ਼ ਦੀ ਕਮਾਨ ਸੰਭਾਲੀ, ਉਨ੍ਹਾ ਨੇ ਚੋਣ ਪ੍ਰਚਾਰ ਦੇ ਦੌਰਾਨ ਕੇਂਦਰ ਸਰਕਾਰ ਚਲਾ ਰਹੀ ਕਾਂਗਰਸ ਪਾਰਟੀ ਦੀ ਭ੍ਰਿਸ਼ਟਾਚਾਰ ਦੇ ਕਿੱਸਿਆਂ ਕਾਰਨ ਹੋ ਰਹੀ ਬਦਨਾਮੀ ਨੂੰ ਕੇਂਦਰੀ ਮੁੱਦਾ ਬਣਾਈ ਰੱਖਿਆ ਸੀ।

ਦਹਿਸ਼ਤਗਰਦਾਂ ਦਾ ਇੱਕ ਹੋਰ ਵਹਿਸ਼ੀ ਕਾਰਾ?

ਅਜੇ ਇੱਹ ਗੱਲ ਪੂਰੀ ਤਰ੍ਹਾਂ ਸਾਫ ਨਹੀਂ ਕਿ ਅਮਰੀਕੀ ਪੱਤਰਕਾਰ ਜੇਮਸ ਫੋਲੇ ਦਾ ਕਤਲ ਸਚਮੁੱਚ ਕੀਤਾ ਗਿਆ ਹੈ ਜਾਂ ਸਿਰਫ ਅਮਰੀਕਾ ਨੂੰ ਧਮਕਾਉਣ ਲਈ ਇੱਕ ਸੀ ਡੀ ਬਣਾ ਕੇ ਭੇਜੀ ਗਈ ਹੈ। ਅਮਰੀਕੀ ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਇਸ ਵਿਚਲੀ ਸੱਚਾਈ ਦਾ ਪਤਾ ਲਾਉਣ ਲਈ ਯੋਗ ਢੰਗਾਂ ਨਾਲ ਜਾਂਚ ਕਰ ਰਹੇ ਹਨ ਤੇ ਖੜੇ ਪੈਰ ਕੁਝ ਨਹੀਂ ਕਹਿ ਸਕਦੇ। ਬਹੁਤ ਸਾਰੇ ਲੋਕ ਸਮਝਦੇ ਹਨ ਕਿ ਭਾਣਾ ਵਾਪਰ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਦਹਿਸ਼ਤਗਰਦਾਂ ਨੇ ਜਦੋਂ ਕਦੀ ਇਹੋ ਜਿਹੇ ਦਹਿਸ਼ਤੀ ਕਾਰੇ ਦੀ ਜ਼ਿੰਮੇਵਾਰੀ ਲੈਣ ਦਾ ਐਲਾਨ ਕੀਤਾ ਹੈ ਤਾਂ ਉਹ ਠੀਕ ਨਿਕਲਦਾ ਰਿਹਾ ਹੈ। ਇੱਕ ਪੱਤਰਕਾਰ ਵਜੋਂ ਜੇਮਸ ਦਾ ਮਾਰਿਆ ਜਾਣਾ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰਦੇ ਸਾਰੇ ਲੋਕਾਂ ਲਈ ਸੋਗ ਦੀ ਖਬਰ ਹੈ। ਇਹ ਕਿਸੇ ਵੀ ਪੱਤਰਕਾਰ ਨਾਲ ਵਾਪਰ ਸਕਦਾ ਹੈ। ਉਸ ਦੇ ਪਰਵਾਰ ਨਾਲ ਸਾਡੀ ਹਮਦਰਦੀ ਹੈ ਅਤੇ ਕਾਮਨਾ ਕਰਦੇ ਹਾਂ ਕਿ ਜੇਮਸ ਦੇ ਨਾਲ ਦਹਿਸ਼ਤਗਰਦਾਂ ਦੀ ਕੈਦ ਵਿੱਚ ਫਸੇ ਦੂਸਰੇ ਅਮਰੀਕੀ ਪੱਤਰਕਾਰ ਸਟੀਫਨ ਜੋਇਲ ਸੋਲਟਾਫ ਨਾਲ ਅਜਿਹਾ ਨਾ ਵਾਪਰ ਜਾਂਦਾ ਹੋਵੇ।

ਹੁੱਲੜਬਾਜ਼ੀ ਕੋਈ ਰਾਜਨੀਤੀ ਨਹੀਂ ਹੁੰਦੀ

ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣੇ ਵਿੱਚ ਸਨ। ਉਹ ਓਥੇ ਬਣ ਰਹੇ ਇੱਕ ਹੋਰ ਸ਼ਾਹ ਰਾਹ ਦੇ ਪ੍ਰਾਜੈਕਟ ਦਾ ਉਦਘਾਟਨ ਕਰਨ ਆਏ ਸਨ। ਇਹ ਸਮਾਗਮ ਸਰਕਾਰੀ ਸੀ।

ਨੇੜੇ-ਨੇੜੇ ਆਉਂਦੇ-ਆਉਂਦੇ ਫਿਰ ਦੂਰ ਚੱਲੇ ਹਿੰਦ-ਪਾਕਿ

ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਦੀ ਹੋਣ ਵਾਲੀ ਮੀਟਿੰਗ ਰੱਦ ਕੀਤੇ ਜਾਣ ਬਾਰੇ ਖ਼ਬਰ ਸੁਣ ਕੇ ਹਰ ਸੁਹਿਰਦ ਵਿਅਕਤੀ ਦੇ ਮੂੰਹੋਂ ਇਹ ਨਿਕਲਿਆ ਹੈ ਕਿ ਚੰਗਾ ਨਹੀਂ ਹੋਇਆ।

ਅਕਾਲੀ-ਭਾਜਪਾ ਦੇ ਸੰਬੰਧਾਂ ਵਿੱਚ ਖਿਚਾਅ

ਪਾਰਲੀਮੈਂਟ ਚੋਣਾਂ ਤੋਂ ਬਾਅਦ ਅਕਾਲੀ-ਭਾਜਪਾ ਸੰਬੰਧਾਂ ਵਿੱਚ ਜ਼ਾਹਰ ਹੋਇਆ ਖਿਚਾਅ ਘਟਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ। ਅਸਲ ਵਿੱਚ ਇਹ ਪਿਛਲੇ ਸਾਢੇ ਸੱਤ ਸਾਲ ਵਿੱਚ ਛੋਟੀ ਭਾਈਵਾਲ ਧਿਰ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਅੰਦਰ ਆਪਣੇ ਆਪ ਨੂੰ ਅਣਹੋਏ ਸਮਝੇ ਜਾਣ ਦੀ ਭਾਵਨਾ ਦਾ ਹੁਣ ਅਚਾਨਕ ਹੋਇਆ ਉਹ ਪ੍ਰਗਟਾਵਾ ਹੈ

ਪਾਕਿਸਤਾਨ ਨਾਲ ਸੰਬੰਧਾਂ ਦਾ ਮਾਮਲਾ

ਆਜ਼ਾਦੀ ਦੀ ਘੜੀ ਸਾਡੇ ਦੇਸ਼ ਨਾਲੋਂ ਕੱਟ ਕੇ ਵੱਖਰਾ ਕਰ ਕੇ ਬਣਾ ਦਿੱਤਾ ਗਿਆ ਨਵਾਂ ਦੇਸ਼ ਪਾਕਿਸਤਾਨ ਹਰ ਵੇਲੇ ਸਾਡੇ ਨਾਲ ਸੰਬੰਧਾਂ ਦੀ ਕੌੜ-ਫਿੱਕ ਦੇ ਲਈ ਚਰਚਾ ਵਿੱਚ ਰਹਿੰਦਾ ਹੈ। ਇਹ ਸੰਬੰਧ ਸਿੱਧੀ ਦਿਸ਼ਾ ਵਿੱਚ ਕਦੇ ਵੀ ਨਹੀਂ ਚੱਲੇ।

ਸਵਾਲ ਨਿਆਂ ਪਾਲਿਕਾ ਦੇ ਅਕਸ ਦਾ

ਦੇਸ਼ ਦੀ ਸਭ ਤੋਂ ਵੱਡੀ ਅਦਾਲਤ, ਸੁਪਰੀਮ ਕੋਰਟ, ਦੇ ਮੁੱਖ ਜੱਜ ਨੇ ਕੱਲ੍ਹ ਕੁਝ ਕੌੜ ਨਾਲ ਇਹ ਟਿੱਪਣੀ ਕੀਤੀ ਹੈ ਕਿ ਕੁਝ ਲੋਕ ਨਿਆਂ ਪਾਲਿਕਾ ਨੂੰ ਬਦਨਾਮ ਕਰਨ ਲੱਗੇ ਹੋਏ ਹਨ। ਉਹ ਉਸ ਵਕਤ ਇੱਕ ਪਟੀਸ਼ਨ ਦੀ ਸੁਣਵਾਈ ਕਰ ਰਹੇ ਸਨ, ਜਿਸ ਵਿੱਚ ਜੱਜਾਂ ਦੇ ਕੋਲੀਜੀਅਮ ਵੱਲੋਂ ਇੱਕ ਜੱਜ ਨੂੰ ਤਰੱਕੀ ਦੇਣ ਦੀ ਸਿਫਾਰਸ਼ ਕੀਤੇ ਜਾਣ ਦਾ ਜ਼ਿਕਰ ਕੀਤਾ ਤੇ ਕਿਹਾ ਗਿਆ ਸੀ ਕਿ ਏਦਾਂ ਦੀਆਂ ਸਿਫਾਰਸ਼ਾਂ ਸਾਈਟ ਉੱਤੇ ਪਾ ਦੇਣੀਆਂ ਚਾਹੀਦੀਆਂ ਹਨ।

ਪਾਕਿਸਤਾਨ ਲਈ ਭਾਰੂ ਸਾਬਤ ਹੋ ਸਕਦੇ ਹਨ ਅਗਲੇ ਤਿੰਨ ਦਿਨ

ਮੌਲਾਨਾ ਤਾਹਿਰ ਉਲ ਕਾਦਰੀ ਦੀ ਧਿਰ ਵੱਲੋਂ ਸ਼ਨਿਚਰਵਾਰ ਦੇ ਦਿਨ ਲਾਹੌਰ ਵੱਲ ਕੂਚ ਕਰਨ ਤੋਂ ਬਾਅਦ ਜਿਵੇਂ ਪੁਲਸ ਨਾਲ ਝੜਪਾਂ ਵਿੱਚ ਖ਼ੂਨ-ਖ਼ਰਾਬਾ ਹੋਇਆ, ਉਹ ਇੱਕਦਮ ਅਚਾਨਕ ਜਾਪਦਾ ਸੀ। ਪਾਕਿਸਤਾਨ ਛੱਡ ਕੇ ਕੈਨੇਡਾ ਦਾ ਨਾਗਰਿਕ ਬਣ ਚੁੱਕਾ ਕਾਦਰੀ ਮੁੜ-ਮੁੜ ਇਸ ਦੇਸ਼ ਵਿੱਚ ਆਉਂਦਾ ਤੇ ਰਾਜਸੀ ਹਲਚਲ ਪੈਦਾ ਕਰ ਕੇ ਵਾਪਸ ਚਲਾ ਜਾਂਦਾ ਹੈ।

ਔਰਤਾਂ ਉੱਤੇ ਜ਼ੁਲਮ ਦੀ ਸਿੱਖਿਆ ਕੋਈ ਧਰਮ ਨਹੀਂ ਦੇਂਦਾ

ਇਰਾਕ ਵਿੱਚ ਇਸਲਾਮ ਦਾ ਰਾਜ ਕਾਇਮ ਕਰਨ ਦੇ ਨਾਂਅ ਉੱਤੇ ਲੜ ਰਹੇ ਕੱਟੜ ਸੁੰਨੀ ਦਹਿਸ਼ਤਗਰਦਾਂ ਦੇ ਲਸ਼ਕਰ ਉੱਤੇ ਹੁਣ ਅਮਰੀਕਾ ਦੀ ਏਅਰ ਫੋਰਸ ਨੇ ਵੀ ਹਵਾਈ ਹਮਲੇ ਕਰ ਦਿੱਤੇ ਹਨ। ਅਮਰੀਕੀ ਧਿਰ ਦੀ ਜੰਗਬਾਜ਼ੀ ਦਾ ਆਮ ਕਰ ਕੇ ਵਿਰੋਧ ਕਰਨ ਵਾਲੇ ਲੋਕ ਵੀ ਇਨ੍ਹਾਂ ਹਵਾਈ ਹਮਲਿਆਂ ਨੂੰ 'ਕੀਤੇ' ਦੀ ਥਾਂ 'ਕਰਨੇ ਪਏ' ਆਖ ਰਹੇ ਹਨ। ਏਦਾਂ ਕਹਿਣ ਦਾ ਕਾਰਨ ਓਥੋਂ ਦੇ ਹਾਲਾਤ ਦਾ ਹੱਦ ਤੋਂ ਬਾਹਰਾ ਵਿਗੜ ਜਾਣਾ ਹੈ।

ਲੋਕ ਸਿਰਫ਼ ਅਮਲਾਂ ਉੱਤੇ ਯਕੀਨ ਕਰਨਗੇ

ਭਾਰਤ ਸਰਕਾਰ ਦੇ ਅਮਲਾ ਮੰਤਰਾਲੇ ਨੇ ਰਾਜਾਂ ਨੂੰ ਇੱਕ ਹਦਾਇਤ ਭੇਜੀ ਹੈ, ਜਿਹੜੀ ਬਹੁਤ ਦੇਰ ਪਹਿਲਾਂ ਹੋ ਜਾਣੀ ਚਾਹੀਦੀ ਸੀ। ਇਹ ਹਦਾਇਤ ਵੱਡੇ ਅਫ਼ਸਰਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸਾਂ ਬਾਰੇ ਹੈ।

ਰਾਜਨੀਤੀ ਵਿੱਚ ਦੋ ਬੇੜੀਆਂ ਦੀ ਸਵਾਰੀ ਦਾ ਨਤੀਜਾ

ਹਰਿਆਣੇ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਦੀ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਅਕਾਲੀ ਦਲ ਨੇ ਭਾਵੇਂ ਮਾਨਤਾ ਦੇਣ ਤੋਂ ਹੁਣ ਤੱਕ ਨਾਂਹ ਕੀਤੀ ਹੋਈ ਹੈ, ਅਮਲ ਵਿੱਚ ਇਹ ਹੁਣ ਇੱਕ ਹਕੀਕਤ ਬਣ ਚੁੱਕੀ ਹੈ।