ਸੰਪਾਦਕ ਪੰਨਾ

ਵੋਟ ਵੱਟੇ ਵਹੁਟੀ ਦਾ ਬੇਹੂਦਾ ਚੋਣ-ਲਾਰਾ

ਦਿਨ ਜਦੋਂ ਚੋਣਾਂ ਵਾਲੇ ਹੁੰਦੇ ਹਨ ਤਾਂ ਲੀਡਰ ਕਿਸੇ ਵੀ ਕਿਸਮ ਦਾ ਲਾਰਾ ਆਪਣੇ ਵੋਟਰਾਂ ਨੂੰ ਲਾਉਣ ਲਈ ਤਿਆਰ ਹੋ ਜਾਂਦੇ ਹਨ। ਬਹੁਤੀ ਵਾਰੀ ਇਹ ਲਾਰੇ ਕਿਸੇ ਜਜ਼ਬਾਤ ਦੇ ਦਰਿਆ ਵਿੱਚ ਵਹਿੰਦੇ ਜਾ ਰਹੇ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਨੂੰ ਅਸਮਾਨ ਦੇ ਤਾਰੇ ਤੋੜ ਕੇ ਲਿਆ ਦੇਣ ਦੇ ਵਾਅਦੇ ਵਰਗੇ ਹੁੰਦੇ ਹਨ, ਪਰ ਨਾ ਕਿਸੇ ਪ੍ਰੇਮਿਕਾ ਨੇ ਕਦੇ ਇਹੋ ਜਿਹੇ ਵਾਅਦੇ ਕਰਨ ਵਾਲੇ ਨੂੰ ਖੜੇ ਪੈਰ ਟੋਕਿਆ ਹੈ ਤੇ ਨਾ ਭਾਰਤ ਦੇ ਵੋਟਰ ਆਪਣੇ ਕਿਸੇ ਲੀਡਰ ਨੂੰ ਇਹੋ ਜਿਹਾ ਲਾਰਾ ਲਾਉਣ ਲੱਗੇ ਨੂੰ ਰੋਕਦੇ ਹਨ। ਜਦੋਂ ਕੋਈ ਰੋਕਣ ਜਾਂ ਟੋਕਣ ਵਾਲਾ ਨਹੀਂ, ਫਿਰ ਲਾਰੇ ਲਾ ਕੇ ਬੁੱਤਾ ਸਾਰਨ ਵਾਲੇ ਵੀ ਹਰ ਹੱਦ ਟੱਪ ਕੇ ਬਾਕੀਆਂ ਤੋਂ ਅੱਗੇ ਲੰਘਣ ਦਾ ਯਤਨ ਕਰਦੇ ਹਨ।

ਇਰਾਕ ਦੇ ਸੰਕਟ ਤੋਂ ਨਵੇਂ ਪੈਦਾ ਹੋ ਰਹੇ ਫ਼ਿਕਰ ਦੇ ਮੁੱਦੇ

ਇਰਾਕ ਦੀ ਲੜਾਈ ਤੋਂ ਅਸੀਂ ਭਾਰਤ ਦੇ ਲੋਕ ਫ਼ਿਕਰਮੰਦ ਹਾਂ ਅਤੇ ਇਹ ਫ਼ਿਕਰਮੰਦੀ ਹੋਣ ਲਈ ਜਾਇਜ਼ ਕਾਰਨ ਮੌਜੂਦ ਹਨ। ਸਾਡੇ ਬਹੁਤ ਸਾਰੇ ਭਾਰਤੀ ਲੋਕ ਓਥੇ ਫਸੇ ਹੋਏ ਹਨ। ਕੱਲ੍ਹ ਤੋਂ ਇਹ ਫ਼ਿਕਰਮੰਦੀ ਇਸ ਲਈ ਹੋਰ ਵਧ ਗਈ ਹੈ ਕਿ ਕੇਰਲਾ ਦੀਆਂ ਨਰਸ ਬੀਬੀਆਂ ਨੂੰ ਸੁੰਨੀ ਦਹਿਸ਼ਤਗਰਦਾਂ ਦੀ ਕੋਈ ਟੋਲੀ ਹਸਪਤਾਲ ਤੋਂ ਕੱਢ ਕੇ ਲੈ ਗਈ ਹੈ ਤੇ ਰੱਖਿਆ ਕਿੱਥੇ ਹੈ, ਇਸ ਬਾਰੇ ਹਾਲੇ ਤੱਕ ਪੂਰਾ ਪਤਾ ਨਹੀਂ। ਇਸ ਤੋਂ ਪਹਿਲਾਂ ਪੰਜਾਬ ਦੇ ਕਈ ਨੌਜਵਾਨ ਉਸੇ ਲਸ਼ਕਰ ਨੇ ਅਗਵਾ ਕੀਤੇ ਸਨ।

ਲੀਡਰਾਂ ਦੀ ਬਦ-ਜ਼ਬਾਨੀ

ਹੋ ਸਕਦਾ ਹੈ ਕਿ ਕੱਚ-ਘਰੜ ਕਿਸਮ ਦੀ ਲੋਕਤੰਤਰੀ ਵਿਵਸਥਾ ਵਾਲੇ ਕੁਝ ਹੋਰ ਦੇਸ਼ਾਂ ਵਿੱਚ ਵੀ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਆਪਣੀ ਜ਼ਬਾਨ ਦੀਆਂ ਬਰੇਕਾਂ ਚੈੱਕ ਨਾ ਕਰਵਾਉਂਦੇ ਹੋਣ, ਪਰ ਆਮ ਕਰ ਕੇ ਰਾਜਸੀ ਆਗੂ ਆਪਣੇ ਅਕਸ ਪ੍ਰਤੀ ਏਨੇ ਸੁਚੇਤ ਹੁੰਦੇ ਹਨ ਕਿ ਸੰਭਲ ਕੇ ਬੋਲਦੇ ਹਨ। ਭਾਰਤ ਵਿੱਚ ਸਾਡੇ ਆਗੂ ਲੋਕ ਕਈ ਵਾਰ ਇਸ ਕਿਸਮ ਦੀ ਬੋਲੀ ਬੋਲ ਜਾਂਦੇ ਹਨ ਕਿ ਉਨ੍ਹਾਂ ਨੂੰ ਆਗੂ ਕਹਿਣਾ ਵੀ ਹਾਸੋਹੀਣਾ ਲੱਗਦਾ ਹੈ।

ਮਹਿੰਗਾਈ ਮਾਰੇ ਲੋਕਾਂ ਉੱਤੇ ਬੋਝ ਦਰ ਬੋਝ

ਦਲੀਲ ਭਾਵੇਂ ਸਾਰੀ ਠੀਕ ਦੱਸ ਕੇ ਪੇਸ਼ ਕੀਤੀ ਗਈ ਹੋਵੇ ਕਿ ਇਰਾਕ ਦੀ ਜੰਗ ਨੇ ਸੰਸਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ, ਕੱਲ੍ਹ ਭਾਰਤ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਵਾਧਾ ਦੇਸ਼ ਦੇ ਲੋਕਾਂ ਦੀਆਂ ਚੀਕਾਂ ਕਢਾਉਣ ਵਾਲਾ ਹੈ।

ਨਰਿੰਦਰ ਮੋਦੀ ਸਰਕਾਰ ਦਾ ਪਹਿਲਾ ਮਹੀਨਾ

ਛੱਬੀ ਮਈ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੀ ਪਦਵੀ ਸੰਭਾਲਣ ਵਾਲੇ ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦਾ ਪਹਿਲਾ ਮਹੀਨਾ ਲੰਘ ਗਿਆ ਹੈ। ਇਸ ਮੌਕੇ ਉਸ ਨੇ ਵੀ ਵਿਚਾਰ ਪ੍ਰਗਟ ਕੀਤੇ ਹਨ ਤੇ ਲੋਕਾਂ ਨੇ ਵੀ। ਜਿਵੇਂ ਆਮ ਹੀ ਹੁੰਦਾ ਹੈ, ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦਾ ਹਰ ਕਦਮ ਲੋਕਾਂ ਦੇ ਹਿੱਤ ਵਿੱਚ ਦੱਸਿਆ ਅਤੇ ਨੇਕੀ ਖੱਟਣ ਦਾ ਯਤਨ ਕੀਤਾ ਹੈ।

ਅਕਾਲੀ-ਭਾਜਪਾ ਸੰਬੰਧ ਨਵੇਂ ਸਿਰਿਓਂ ਡੌਲਣ ਦਾ ਚੱਕਰ

ਇਸ ਬੁੱਧਵਾਰ ਦੇ ਦਿਨ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਕੇਂਦਰੀ ਕਮਾਨ ਵੱਲੋਂ ਇੰਚਾਰਜ ਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਹੁਰੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਸਨ। ਪੰਜਾਬ ਦੀ ਭਾਜਪਾ ਦੇ ਪ੍ਰਮੁੱਖ ਆਗੂ ਵੀ ਉਨ੍ਹਾ ਦੇ ਨਾਲ ਸਨ।

ਸਰਕਾਰ ਨੂੰ ਆਪਣੇ ਕਦਮਾਂ ਬਾਰੇ ਸੋਚਣਾ ਚਾਹੀਦਾ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੀ ਕਮਾਨ ਸੰਭਾਲਣ ਦੇ ਬਾਅਦ ਜਦੋਂ ਗੋਆ ਦੀ ਫੇਰੀ ਕਰਦੇ ਸਮੇਂ ਪਹਿਲੀ ਵਾਰੀ ਭਵਿੱਖ ਬਾਰੇ ਕੁਝ ਗੱਲਾਂ ਕਹੀਆਂ, ਲੋਕਾਂ ਨੂੰ ਓਦੋਂ ਹੀ ਚਿੰਤਾ ਹੋਣ ਲੱਗ ਪਈ ਸੀ। ਉਨ੍ਹਾ ਸਾਫ਼ ਕਿਹਾ ਸੀ ਕਿ ਦੇਸ਼ ਦੇ ਰੋਸ਼ਨ ਭਵਿੱਖ ਵਾਸਤੇ ਭਾਰਤ ਦੇ ਲੋਕਾਂ ਨੂੰ ਕੁਝ ਸਖ਼ਤ ਫ਼ੈਸਲਿਆਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।

ਕਾਂਗਰਸੀ ਵਿਧਾਇਕਾਂ ਦਾ ਧਰਨਾ!

ਕਾਂਗਰਸ ਪਾਰਟੀ ਦੇ ਪੰਜਾਬ ਵਾਲੇ ਲੀਡਰਾਂ ਨੂੰ ਬੇਇੱਜ਼ਤੀ ਕਰਵਾਉਣ ਦਾ ਸ਼ੌਕ ਪੈ ਗਿਆ ਹੈ। ਇਹੋ ਕਾਰਨ ਹੈ ਕਿ ਇਸ ਸੋਮਵਾਰ ਉਹ ਫਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਗਏ ਅਤੇ ਉਸ ਦੇ ਅੱਗੇ ਖੜੋ ਕੇ ਉਸ ਕੋਲੋਂ ਮਿੱਠੀਆਂ ਮਸ਼ਕਰੀਆਂ ਕਰਵਾ ਕੇ ਮੁੜ ਆਏ ਹਨ।

ਦਿੱਲੀ ਦੇ ਦੀਵੇ ਹੇਠ ਹਨੇਰਾ

ਇਹ ਗੱਲ ਸਾਡੇ ਦੇਸ਼ ਦੇ ਹਰ ਸੂਝਵਾਨ ਨਾਗਰਿਕ ਦੇ ਮਨ ਨੂੰ ਦੁਖੀ ਕਰਨ ਵਾਲੀ ਹੈ ਕਿ ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਇਹੋ ਜਿਹਾ ਸਰਕਾਰੀ ਬੰਗਲਾ ਹੈ, ਜਿਸ ਵਿੱਚ ਕੇਂਦਰ ਜਾਂ ਰਾਜ ਸਰਕਾਰ ਦਾ ਕੋਈ ਵੀ ਅਧਿਕਾਰੀ ਜਾਂ ਆਗੂ ਰਹਿਣ ਲਈ ਤਿਆਰ ਨਹੀਂ। ਕਾਰਨ ਇਸ ਦਾ ਇਹ ਦੱਸਿਆ ਜਾਂਦਾ ਹੈ ਕਿ ਉਹ ਬੰਗਲਾ ਅਸ਼ੁੱਭ ਹੈ, ਜਿਸ ਵਿੱਚ ਜਾਣ ਵਾਲੇ ਕਿਸੇ ਨਾ ਕਿਸੇ ਅਨਰਥ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਉਸ ਬੰਗਲੇ ਨੂੰ ਇੱਕ ਗੈੱਸਟ ਹਾਊਸ ਦਾ ਰੂਪ ਦਿੱਤਾ ਜਾਣ ਲੱਗਾ ਹੈ। ਇਸ ਨਾਲ ਸਮੱਸਿਆ ਹੱਲ ਨਹੀਂ ਹੋ ਜਾਣੀ। ਭੂਤਾਂ ਤੋਂ ਡਰਨ ਵਾਲੇ ਇਸ ਗੈੱਸਟ ਹਾਊਸ ਵਿੱਚ ਵੀ ਰਾਤ ਕੱਟਣ ਤੋਂ ਡਰਿਆ ਕਰਨਗੇ ਤੇ ਗੈੱਸਟ ਹਾਊਸ ਖ਼ਾਲੀ ਪਿਆ ਰਹੇਗਾ।

ਜੇਲ੍ਹ ਸੁਪਰਡੈਂਟ ਦੀ ਚਿੱਠੀ ਬਾਰੇ ਚੁੱਪ ਕਿਉਂ?

ਪਾਰਲੀਮੈਂਟ ਦੀਆਂ ਹੁਣੇ ਹੋਈਆਂ ਜਿਹੜੀਆਂ ਚੋਣਾਂ ਵਿੱਚ ਵੱਡੀ ਝਾਕ ਦੇ ਬਾਵਜੂਦ ਕਾਂਗਰਸ ਪਹਿਲਾਂ ਨਾਲੋਂ ਪੰਜਾਬ ਵਿੱਚ ਆਪਣੀਆਂ ਸੀਟਾਂ ਘਟਾ ਬੈਠੀ ਅਤੇ ਅਕਾਲੀ-ਭਾਜਪਾ ਗੱਠਜੋੜ ਨੂੰ ਵੀ ਵੱਡਾ ਝਟਕਾ ਲੱਗ ਗਿਆ, ਉਸ ਨੇ ਕੁਝ ਸਮੱਸਿਆਵਾਂ ਉਭਾਰ ਕੇ ਸਾਹਮਣੇ ਲਿਆਂਦੀਆਂ ਹਨ। ਇਨ੍ਹਾਂ ਵਿੱਚ ਸਾਰੇ ਪੰਜਾਬ ਵਿੱਚ ਅਕਾਲੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ-ਕਰਵਾਈ ਜਾ ਰਹੀ ਰੇਤ-ਬੱਜਰੀ ਦੀ ਲੁੱਟ ਅਤੇ ਬਲੈਕ ਦਾ ਰੌਲਾ ਵੀ ਪਿਆ ਸੀ ਅਤੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਦੀ ਸੜ੍ਹਿਆਂਦ ਵੀ ਬਹੁਤ ਵੱਡਾ ਮੁੱਦਾ ਬਣ ਗਿਆ ਸੀ। ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਹਾਕਮ ਪਾਰਟੀ ਦੇ ਬਾਹੂ-ਬਲੀਆਂ ਵੱਲੋਂ ਚਿੱਟੇ ਦਿਨ ਹੁੰਦੀ ਗੁੰਡਾਗਰਦੀ ਵੀ ਬਹੁਤ ਵੱਡੀ ਸਮੱਸਿਆ ਦੇ ਰੂਪ ਵਿੱਚ ਸਾਹਮਣੇ ਆਈ ਸੀ। ਫਿਰ ਵੀ ਜਿਸ ਸਮੱਸਿਆ ਨੇ ਸਭ ਤੋਂ ਵੱਧ ਧਿਆਨ ਖਿੱਚਿਆ, ਉਹ ਪੰਜਾਬੀ ਨੌਜਵਾਨਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਬਿਮਾਰੀ ਸੀ, ਜਿਹੜੀ ਘਰ-ਘਰ ਪਹੁੰਚ ਚੁੱਕੀ ਸੀ।

ਜਸ਼ਨ ਦਾ ਸ਼ੋਰਗੁਲ ਅਤੇ ਲੋਕ-ਰੋਹ ਦੀ ਲਲਕਾਰ

ਵਿਸ਼ਵ ਫ਼ੁੱਟਬਾਲ ਕੱਪ 2014 ਦੀ ਪ੍ਰਸਿੱਧੀ ਤੇ ਇਸ ਦੀ ਹਰਮਨ- ਪਿਆਰਤਾ ਦੀ ਚਰਚਾ ਦੁਨੀਆ ਭਰ 'ਚ ਫੈਲਾਉਣ ਲਈ ਸਥਾਨਕ ਪੱੱਧਰ ਤੋਂ ਲੈ ਕੇ ਅੰਤਰ-ਰਾਸ਼ਟਰੀ ਪੱਧਰ ਤੱਕ ਦੇ ਮੀਡੀਆ ਦਾ ਪੂਰਾ ਜ਼ੋਰ ਲੱਗਿਆ ਰਿਹਾ ਹੈ। ਮੀਡੀਆ ਦੀ ਇਸ ਜ਼ੋਰ ਅਜ਼ਮਾਇਸ਼ ਪਿੱਛੇ ਇੱਕ ਯੋਜਨਾਬੱਧ ਨੀਤੀ ਤੇ ਨੀਅਤ ਹੈ। ਕੇਵਲ ਮੀਡੀਆ ਹੀ ਨਹੀਂ, ਸੰਸਾਰ ਪ੍ਰਸਿੱਧ ਫ਼ੁੱਟਬਾਲ ਖਿਡਾਰੀ, ਫ਼ੁੱਟਬਾਲ ਫੈਡਰੇਸ਼ਨਾਂ, ਬਹੁ-ਰਾਸ਼ਟਰੀ ਕੰਪਨੀਆਂ, ਅੰਤਰ-ਰਾਸ਼ਟਰੀ ਹਸਤੀਆਂ, ਸੱਟੇਬਾਜ਼, ਹਾਲੀਵੁੱਡ ਸਿਤਾਰੇ, ਆਦਿ ਵੀ ਇਹ ਚਰਚਾ ਫੈਲਾਉਣ 'ਚ ਪੂਰੀ ਤਨਦੇਹੀ ਨਾਲ ਸ਼ਰੀਕ ਰਹੇ। ਵੱਡੇ-ਵੱਡੇ ਹੋਟਲਾਂ-ਰੈਸਟੋਰੈਂਟਾਂ ਵਾਲਿਆਂ ਨੇ ਵਿਦੇਸ਼ੀ ਯਾਤਰੀਆਂ ਦਾ ਧਿਆਨ ਖਿੱਚਣ ਲਈ ਆਪਣੀਆਂ ਖਾਣੇ ਦੀਆਂ ਲਿਸਟਾਂ ਤੇ ਵੱਖਰੇ-ਵੱਖਰੇ ਪਕਵਾਨਾਂ ਦੇ ਨਾਮ ਸੰਸਾਰ ਪ੍ਰਸਿੱਧ ਫ਼ੁੱਟਬਾਲ ਖਿਡਾਰੀਆਂ ਦੇ ਨਾਮ 'ਤੇ ਰੱਖ ਲਏ ਹਨ।

ਪੁਲਸ ਦਰਿੰਦਗੀ ਦੀ ਇੰਤਹਾ-ਪੰਜਾਬ ਦੀ ਧਰਤੀ ਸ਼ਰਮਸਾਰ

ਇਹ ਘਟਨਾ ਕਿਸੇ ਹੱਦੀ ਜ਼ਿਲ੍ਹੇ ਦੀ ਨਹੀਂ, ਜਿੱਥੇ ਪੁਲਸ ਇਹ ਕਹਿ ਕੇ ਬਚ ਸਕਦੀ ਹੈ ਕਿ ਨਸ਼ਿਆਂ ਵਿਰੁੱਧ ਮੁਹਿੰਮ 'ਚ ਸਾਥੋਂ ਕੋਈ ਉਕਾਈ ਹੋ ਗਈ ਹੋਊ। ਘਟਨਾ ਉਸ ਜ਼ਿਲ੍ਹੇ ਦੀ ਹੈ, ਜਿੱਥੋਂ ਨੰਨ੍ਹੀ ਛਾਂ ਦੀ ਅਲਮ-ਬਰਦਾਰ ਬੀਬੀ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ 'ਚ ਪਹੁੰਚੀ ਹੈ ਅਤੇ ਹੁਣੇ-ਹੁਣੇ ਬਣੀ ਮੋਦੀ ਸਰਕਾਰ 'ਚ ਮੰਤਰੀ ਵੀ ਬਣੀ ਹੈ। ਇਹ ਘਟਨਾ ਉਨ੍ਹਾਂ ਦਿਨਾਂ ਦੀ ਹੈ, ਜਿਨ੍ਹਾਂ ਦਿਨਾਂ 'ਚ ਬੀਬੀ ਬਾਦਲ ਦਿੱਲੀ 'ਚ ਕੇਂਦਰੀ ਮੰਤਰੀ ਬਣਨ ਪਿੱਛੋਂ ਖੁਸ਼ੀ 'ਚ ਖੀਵੀ ਹੋਈ ਫਿਰਦੀ ਸੀ ਅਤੇ ਉਸ ਦੇ ਹਲਕੇ ਦੇ ਪਿੰਡ ਰੱਲਾ, ਜ਼ਿਲ੍ਹਾ ਮਾਨਸਾ 'ਚ ਪੰਜਾਬ ਪੁਲਸ ਨੇ ਇੱਕ ਅਜਿਹੀ ਕਾਰੇ ਨੂੰ ਅੰਜਾਮ ਦਿੱਤਾ, ਜਿਸ ਨੂੰ ਸੁਣ ਕੇ ਹਰ ਪੰਜਾਬੀ ਦਾ ਸਿਰ ਨੀਵਾਂ ਹੋ ਜਾਂਦਾ ਹੈ। ਅਜਿਹੀ ਪਸ਼ੂ-ਬਿਰਤੀ, ਜਿਹੜੀ ਇੱਕ ਕਲੰਕ ਹੈ, ਉਸ ਪੁਲਸ ਅਧਿਕਾਰੀ ਵੱਲੋਂ ਕੀਤੀ ਗਈ, ਜਿਹੜਾ ਕੁਰਸੀ ਦੇ ਨਸ਼ੇ 'ਚ ਚੂਰ ਹੋਇਆ ਫਿਰਦਾ ਸੀ। ਪੇਕੇ ਆਈ ਇੱਕ 25 ਸਾਲਾ ਗਰਭਵਤੀ ਮੁਟਿਆਰ ਦੇ ਪੇਟ 'ਚ ਉਸ ਨੇ ਅਜਿਹੀਆਂ ਹੁੱਝਾਂ ਮਾਰੀਆਂ ਕਿ ਪੇਟ ਅੰਦਰਲੇ ਬੱਚੇ ਦੀ ਮੌਤ ਹੋ ਗਈ, ਜਿਸ ਨੂੰ ਪਟਿਆਲੇ ਦੇ ਰਾਜਿੰਦਰਾ ਹਸਪਤਾਲ 'ਚ ਉਪਰੇਸ਼ਨ ਕਰ ਕੇ ਕੱਢਣਾ ਪਿਆ। ਮੁਟਿਆਰ ਦੀ ਜਾਨ ਦਾ ਬਚਾਅ ਤਾਂ ਹੋ ਗਿਆ, ਪਰ ਉਸ ਦੇ ਪੇਟ ਅੰਦਰਲੇ 6 ਮਹੀਨੇ ਦੇ ਮਾਦਾ ਭਰੂਣ ਦਾ ਇਉਂ ਕਤਲ ਕੀਤਾ ਜਾਣਾ ਉਸ ਦੇ ਲਈ ਅਜੇ ਵੀ ਅਸਹਿ ਹੈ।

ਪੰਜਾਬ ਦੀਆਂ ਪ੍ਰਮੁੱਖ ਰਾਜਸੀ ਧਿਰਾਂ ਲੋਕਾਂ ਦੇ ਫਤਵੇ ਨੂੰ ਧਿਆਨ ਗੋਚਰੇ ਲਿਆਉਣ

ਹੁਣੇ-ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿੱਚ ਬੇਸ਼ੱਕ ਭਾਰਤੀ ਜਨਤਾ ਪਾਰਟੀ ਸਪੱਸ਼ਟ ਬਹੁਮੱਤ ਲੈ ਕੇ ਸੱਤਾ ਵਿੱਚ ਆ ਗਈ ਹੈ, ਪ੍ਰੰਤੂ ਇਸ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ, ਜੋ ਪੰਜਾਬ ਦੀ ਸੱਤਾ ਦੀ ਮੁੱਖ ਧਿਰ ਹੈ, ਬੁਰੀ ਤਰ੍ਹਾਂ ਲੁੜਕ ਗਈ ਹੈ ਅਤੇ ਲੋਕ ਸਭਾ ਦੀਆਂ 13 ਸੀਟਾਂ ਵਿੱਚੋਂ ਮੁਸ਼ਕਲ ਨਾਲ ਕੇਵਲ ਚਾਰ ਸੀਟਾਂ 'ਤੇ ਹੀ ਕਬਜ਼ਾ ਕਰ ਸਕੀ ਹੈ, ਜਦੋਂ ਕਿ ਆਮ ਆਦਮੀ ਪਾਰਟੀ, ਜੋ ਕਿ ਹੋਂਦ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰ ਚੋਣ ਮੈਦਾਨ ਵਿੱਚ ਕੁੱਦੀ ਸੀ, ਚਾਰ ਸੀਟਾਂ 'ਤੇ ਜਿੱਤ ਪ੍ਰਾਪਤ ਕਰ ਗਈ। ਇਨ੍ਹਾਂ ਚਾਰ ਸੀਟਾਂ ਵਿੱਚੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਉਸ ਦੇ ਉਮੀਦਵਾਰ ਭਗਵੰਤ ਮਾਨ ਸਭ ਤੋਂ ਜ਼ਿਆਦਾ ਫ਼ਰਕ ਨਾਲ ਜਿੱਤੇ। ਸ਼੍ਰੋਮਣੀ ਅਕਾਲੀ ਦਲ ਨੂੰ ਆਸ ਮੁਤਾਬਕ ਵੋਟ ਕਿਉਂ ਨਾ ਮਿਲੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਿਉਂ ਲੁੜਕੇ, ਇਨ੍ਹਾਂ ਸੁਆਲਾਂ ਦਾ ਜੁਆਬ ਦੇਣ ਦੀ ਏਥੇ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਾਸ਼ਾ ਬਾਰੇ ਇਹ ਭੁਚਲਾਵੇ ਭਰੇ ਸੰਕੇਤ ਚੰਗੇ ਨਹੀਂ

ਚੋਣਾਂ ਤੋਂ ਪਹਿਲਾਂ ਕੁਝ ਵੀ ਕਿਹਾ ਹੋਵੇ, ਉਹ ਆਪੋ ਆਪਣੀ ਥਾਂ ਲੋਕਾਂ ਨਾਲ ਵਾਅਦੇ ਅਤੇ ਇੱਕ-ਦੂਸਰੇ ਦੇ ਬਾਰੇ ਦੂਸ਼ਣਬਾਜ਼ੀ ਕਿਹਾ ਜਾ ਸਕਦਾ ਹੈ। ਹਕੀਕੀ ਸਥਿਤੀ ਸਰਕਾਰ ਬਣਨ ਉੱਤੇ ਹੀ ਸਾਹਮਣੇ ਆਉਂਦੀ ਹੈ। ਇਸ ਵਾਰੀ ਵੀ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਇਹ ਕਹਿੰਦੀ ਸੀ ਕਿ ਉਹ ਸਾਰੇ ਭਾਈਚਾਰਿਆਂ ਦਾ ਸਹਿਯੋਗ ਲੈ ਕੇ ਚੱਲੇਗੀ ਤੇ ਉਸ ਦੇ ਵਿਰੋਧੀ ਇਹ ਕਹਿੰਦੇ ਸਨ ਕਿ ਸਿਰਫ਼ ਕਹਿਣ ਦੀ ਗੱਲ ਹੈ, ਮੌਕਾ ਮਿਲਦੇ ਸਾਰ ਇਸ ਵੱਲੋਂ ਉਹ ਏਜੰਡਾ ਲਾਗੂ ਕਰਨ ਦਾ ਯਤਨ ਕੀਤਾ ਜਾਵੇਗਾ, ਜਿਹੜਾ ਆਰ ਐੱਸ ਐੱਸ ਵਾਲੇ ਕਹਿਣਗੇ।

ਅਸੂਲ ਦਾ ਸਵਾਲ ਹੈ ਜਾਂ ਇੱਕ ਦੂਸਰੇ ਉੱਤੇ ਚੜ੍ਹਤ ਦਾ?

ਭਾਰਤ ਦੀ ਨਵੀਂ ਸਰਕਾਰ ਵੱਲੋਂ ਕਾਰਜ ਭਾਰ ਸੰਭਾਲੇ ਨੂੰ ਹਾਲੇ ਇੱਕ ਮਹੀਨਾ ਨਹੀਂ ਹੋਇਆ ਕਿ ਇਸ ਦੇ ਅੰਦਰੋਂ ਮੱਤਭੇਦਾਂ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੁਝ ਕਦਮਾਂ ਨਾਲ ਕੁਝ ਮੰਤਰੀ ਏਨੇ ਨਾਰਾਜ਼ ਹੋਏ ਪਏ ਹਨ ਕਿ ਉਨ੍ਹਾਂ ਦੇ ਨਾਂਅ ਲਿਖੇ ਬਗ਼ੈਰ ਅਖ਼ਬਾਰਾਂ ਨੇ ਇੱਥੋਂ ਤੱਕ ਲਿਖ ਦਿੱਤਾ ਹੈ ਕਿ ਉਹ ਆਪਣੇ ਪ੍ਰਧਾਨ ਮੰਤਰੀ ਨੂੰ 'ਸੁਪਰ ਪ੍ਰਧਾਨ ਮੰਤਰੀ'’ ਬਣਨ ਦਾ ਸ਼ੌਕੀਨ ਆਖਣ ਲੱਗ ਪਏ ਹਨ।

ਇਰਾਕ ਦੇ ਵਿਗੜੇ ਹਾਲਾਤ ਅਤੇ ਭਾਰਤ

ਗੜਬੜ ਭਾਵੇਂ ਪਿਛਲੇ ਕਈ ਸਾਲਾਂ ਤੋਂ ਚਲੀ ਆ ਰਹੀ ਸੀ, ਪਰ ਇਹ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ ਕਿ ਇਰਾਕ ਦੇ ਹਾਲਾਤ ਏਨੀ ਤੇਜ਼ੀ ਨਾਲ ਖ਼ਤਰਨਾਕ ਰੁਖ਼ ਅਖਤਿਆਰ ਕਰ ਜਾਣਗੇ, ਜਿੰਨੀ ਤੇਜ਼ੀ ਨਾਲ ਉਹ ਕਰੀ ਜਾ ਰਹੇ ਹਨ। ਸੁੰਨੀ ਮਿਲੀਸ਼ੀਆ ਦਾ ਇੱਕ ਸੰਗਠਨ ਇਸ ਵਕਤ ਰਾਜਧਾਨੀ ਬਗਦਾਦ ਦੀ ਫਿਰਨੀ ਉੱਤੇ ਹੈ।

ਮੋਦੀ ਦੇ ਇਕਰਾਰਾਂ ਦੀ ਫੂਕ ਨਿਕਲਣ ਲੱਗੀ

ਭਾਰਤੀ ਜਨਤਾ ਪਾਰਟੀ ਤੇ ਉਸ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਉਮੀਦਵਾਰ ਨਰਿੰਦਰ ਮੋਦੀ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਮਹਿੰਗਾਈ, ਸਿੱਕੇ ਦੇ ਫੈਲਾਓ ਤੇ ਆਰਥਕ ਵਿਕਾਸ ਵਿੱਚ ਲਗਾਤਾਰ ਆ ਰਹੀ ਕਮੀ ਲਈ ਯੂ ਪੀ ਏ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਉਨ੍ਹਾ ਨੇ ਲੋਕਾਂ ਨਾਲ ਇਹ ਇਕਰਾਰ ਕੀਤਾ ਸੀ ਕਿ ਜੇ ਉਹ ਐੱਨ ਡੀ ਏ ਦੇ ਹੱਕ ਵਿੱਚ ਫਤਵਾ ਦੇਣਗੇ ਤਾਂ ਛੇਆਂ ਮਹੀਨਿਆਂ ਦੇ ਅੰਦਰ-ਅੰਦਰ ਮਹਿੰਗਾਈ ਵਿੱਚ ਪੰਝੀ ਫ਼ੀਸਦੀ ਦੀ ਕਮੀ ਲੈ ਆਉਣਗੇ। ਸਿੱਕੇ ਦੇ ਫੈਲਾਓ ਦੇ ਵਾਧੇ ਉੱਤੇ ਰੋਕ ਲਾ ਦਿੱਤੀ ਜਾਵੇਗੀ ਤੇ ਆਰਥਕ ਵਿਕਾਸ ਦੀ ਗਤੀ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਲੈ ਆਂਦਾ ਜਾਵੇਗਾ। ਉਨ੍ਹਾ ਦੇ ਪ੍ਰਚਾਰ ਮੀਡੀਏ ਵਿਚਲੇ ਢੰਡੋਰਚੀ ਵੀ ਲੋਕਾਂ ਨੂੰ ਅਜਿਹੇ ਹੀ ਭਰੋਸੇ ਦਿਵਾਉਣ ਵਿੱਚ ਰੁੱਝੇ ਰਹੇ।

ਭਾਈਵਾਲੀ ਦੀ ਹੋਂਦ ਜਤਾਉਣ ਲੱਗੀ ਪੰਜਾਬ ਦੀ ਭਾਜਪਾ

ਹਾਲਾਤ ਦਾ ਵਹਿਣ ਹਮੇਸ਼ਾ ਇੱਕੋ ਜਿਹਾ ਨਹੀਂ ਵਗ ਸਕਦਾ। 'ਕਦੇ ਗੱਡੀ ਬੇੜੀ ਉੱਤੇ ਤੇ ਕਦੇ ਬੇੜੀ ਗੱਡੀ ਉੱਤੇ' ਵਾਲਾ ਮੁਹਾਵਰਾ ਇਸ ਗੱਲ ਦਾ ਪ੍ਰਤੀਕ ਹੈ ਕਿ ਬਦਲਦੇ ਹਾਲਾਤ ਵਿੱਚ ਅੱਖ ਨੀਂਵੀਂ ਅਤੇ ਅੱਖ ਉੱਚੀ ਕਰ ਕੇ ਗੱਲ ਕਰਨ ਦਾ ਹੱਕ ਵੀ ਧਿਰਾਂ ਬਦਲ ਕੇ ਮਿਲਦਾ ਹੈ। ਪੰਜਾਬ ਵਿੱਚ ਭਾਰਤੀ ਜਨਤਾ ਪਰਟੀ ਪਿਛਲੇ ਸਾਲ ਵਿੱਚ ਕਿਸੇ ਗਿਣਤੀ ਵਿੱਚ ਨਹੀਂ ਸੀ ਤੇ ਅਕਾਲੀ ਦਲ ਦੇ ਆਗੂਆਂ ਨੇ ਇਸ ਰਾਜ ਤੇ ਇਸ ਦੀ ਸਰਕਾਰ ਨੂੰ ਆਪਣੇ ਲਈ ਇੱਕ ਜਾਗੀਰ ਜਿਹੀ ਹੀ ਸਮਝ ਰੱਖਿਆ ਸੀ। ਚਲੰਤ ਸਾਲ ਦੇ ਪਹਿਲੇ ਚਾਰ ਮਹੀਨੇ ਵੀ ਇਹੋ ਹਾਲ ਰਿਹਾ। ਪੰਜਵਾਂ ਮਹੀਨਾ ਦੋਵਾਂ ਪਾਰਟੀਆਂ ਦੇ ਸੰਬੰਧਾਂ ਵਿੱਚ ਉਸ ਤਬਦੀਲੀ ਦਾ ਬਣ ਗਿਆ, ਜਿਸ ਬਾਰੇ ਅਕਾਲੀ ਆਗੂਆਂ ਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੀ ਸੋਚਿਆ। ਕੱਲ੍ਹ ਤੱਕ ਗੋਡੀਂ ਹੱਥ ਲਾ ਕੇ ਗੱਲ ਸ਼ੁਰੂ ਕਰਨ ਵਾਲੇ ਭਾਜਪਾ ਆਗੂ ਅਚਾਨਕ ਹਮਲਾਵਰ ਰੁਖ ਉੱਤੇ ਆ ਗਏ ਤੇ ਅਕਾਲੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।

ਮੰਤਰੀ ਮੰਡਲ ਦੀ ਅਦਲਾ-ਬਦਲੀ ਨਾਲ ਕੰਮ ਮੁੱਕ ਨਹੀਂ ਗਿਆ

ਜਿਵੇਂ ਕਿ ਪਹਿਲਾਂ ਹੀ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਪਾਰਲੀਮੈਂਟ ਚੋਣਾਂ ਤੋਂ ਮਗਰੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਿੱਚ ਕੁਝ ਅਦਲਾ-ਬਦਲੀ ਕੀਤੀ ਜਾਣੀ ਹੈ, ਉਹ ਕਰ ਦਿੱਤੀ ਗਈ ਹੈ। ਭਾਜਪਾ ਵਾਲੇ ਭਾਵੇਂ ਹਾਲੇ ਨਹੀਂ ਛੇੜੇ ਗਏ ਤੇ ਜਿਹੜੇ ਇੱਕ ਮੰਤਰੀ ਅਨਿਲ ਜੋਸ਼ੀ ਨੇ ਕਈ ਵਿਵਾਦਾਂ ਵਿੱਚ ਫਸਣ ਪਿੱਛੋਂ ਆਪਣੇ ਆਪ ਅਸਤੀਫਾ ਦਿੱਤਾ ਸੀ, ਉਸ ਦੀ ਥਾਂ ਵੀ ਨਵਾਂ ਮੋਹਰਾ ਨਹੀਂ ਲਿਆਂਦਾ ਗਿਆ।

ਵਿਕਾਸ ਲਈ ਸਹਿਯੋਗ ਕਰਨ ਦੀ ਲੋੜ

ਭਾਰਤ ਦੀ ਨਵੀਂ ਚੁਣੀ ਪਾਰਲੀਮੈਂਟ ਦਾ ਪਹਿਲਾ ਅਜਲਾਸ ਸਿਰੇ ਲੱਗ ਗਿਆ ਹੈ। ਅਗਲੇ ਮਹੀਨੇ ਇਸ ਦੇ ਮੁੜ ਮਿਲਣ ਦੀ ਆਸ ਹੈ, ਜਦੋਂ ਦੇਸ਼ ਦਾ ਬੱਜਟ ਪਾਸ ਕੀਤਾ ਜਾਣਾ ਹੈ। ਇਹ ਬੱਜਟ ਮਾਰਚ ਵਿੱਚ ਪੇਸ਼ ਤੇ ਪਾਸ ਕੀਤਾ ਜਾਂਦਾ ਹੈ, ਪਰ ਜਿਹੜੇ ਸਾਲ ਮਾਰਚ ਦੇ ਨਾਲ ਜੁੜਦੇ ਦਿਨਾਂ ਵਿੱਚ ਪਾਰਲੀਮੈਂਟ ਚੋਣਾਂ ਦੀ ਸਰਗਰਮੀ ਆਰੰਭ ਹੋ ਜਾਵੇ, ਉਸ ਸਾਲ ਕੱਚਾ ਲੇਖਾ ਪੇਸ਼ ਕਰ ਕੇ ਕੰਮ ਚਲਾ ਲਿਆ ਜਾਂਦਾ ਹੈ ਤੇ ਬੱਜਟ ਫਿਰ ਚੋਣਾਂ ਤੋਂ ਬਾਅਦ ਬਣੀ ਸਰਕਾਰ ਆਣ ਕੇ ਪੇਸ਼ ਕਰਦੀ ਹੈ। ਇਸ ਵਾਰੀ ਵੀ ਇਹੋ ਹੋਣਾ ਹੈ। ਹਾਲ ਦੀ ਘੜੀ ਸਿਰਫ਼ ਨਵੀਂ ਸਰਕਾਰ ਜਿਸ ਰਾਹ ਚੱਲਣ ਵਾਲੀ ਹੈ, ਰਾਸ਼ਟਰਪਤੀ ਦੇ ਭਾਸ਼ਣ ਦੇ ਬਹਾਨੇ ਉਸ ਦੇ ਸੰਕੇਤ ਹੀ ਮਿਲੇ ਹਨ।