ਰਾਸ਼ਟਰੀ

ਖੋਬਰਾਗੜੇ ਵਿਰੁੱਧ ਦੋਸ਼ ਖਾਰਜ

ਮੈਨਹਟਨ ਅਦਾਲਤ ਦੇ ਫੈਡਰਲ ਜੱਜ ਨੇ ਭਾਰਤੀ ਕੂਟਨੀਤਕ ਦੇਵਿਆਨੀ ਖੋਬਰਾਗੜੇ ਵਿਰੁੱਧ ਲੱਗੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਦੇਵਿਆਨੀ ਨੂੰ ਹਾਊਸ ਕੀਪਰ ਦੇ ਵਰਕ ਵੀਜ਼ਾ ਮਾਮਲੇ 'ਚ ਧੋਖਾਧੜੀ ਅਤੇ ਮੇਹਨਤਾਨੇ 'ਤੇ ਝੂਠ ਬੋਲਣ ਦੇ ਦੋਸ਼ ਹੇਠ ਹਿਰਾਸਤ 'ਚ ਲਿਆ ਗਿਆ ਸੀ।

ਲਾਲੂ ਨੂੰ ਬਚਾਉਣਾ ਚਾਹੁੰਦੇ ਹਨ ਸੀ ਬੀ ਆਈ ਦੇ ਮੁਖੀ

ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਵਿਰੁੱਧ ਚਾਰਾ ਘੁਟਾਲੇ ਦੇ ਮਹੱਤਵਪੂਰਨ ਦੋਸ਼ ਵਾਪਸ ਲੈਣ ਦੇ ਮਾਮਲੇ 'ਚ ਸੀ ਬੀ ਆਈ ਦੇ ਮੁਖੀ ਰਣਜੀਤ ਸਿਨਹਾ ਅਤੇ ਏਜੰਸੀ ਦੇ ਇਸਤਗਾਸਾ ਡਾਇਰੈਕਟਰ ਓ ਪੀ ਵਰਮਾ ਆਹਮਣੇ-ਸਾਹਮਣੇ ਹਨ।

ਦਿੱਲੀ ਹਾਈ ਕੋਰਟ ਵੱਲੋਂ 4 ਬਲਾਤਕਾਰੀਆਂ ਦੀ ਮੌਤ ਦੀ ਸਜ਼ਾ ਬਰਕਰਾਰ

ਦਿੱਲੀ ਹਾਈ ਕੋਰਟ ਨੇ ਦਿੱਲੀ 'ਚ ਪਿਛਲੇ ਸਾਲ 2012 ਦੀ 16 ਦਸੰਬਰ ਨੂੰ ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ 4 ਦੋਸ਼ੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ।

ਸੁਬਰਤੋ ਜੇਲ੍ਹ 'ਚ ਹੀ ਮਨਾਉਣਗੇ ਹੋਲੀ

ਸੁਪਰੀਮ ਕੋਰਟ ਨੇ ਸਹਾਰਾ ਗਰੁੱਪ ਦੇ ਮੁਖੀ ਸੁਬਰਤੋ ਰਾਏ ਦੀ ਰਿਹਾਈ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਸੁਣਵਾਈ 25 ਮਾਰਚ ਤੱਕ ਟਾਲ ਦਿੱਤੀ ਹੈ। ਇਸ ਕਰਕੇ ਸੁਬਰਤੋ ਰਾਏ ਹੋਲੀ ਤਿਹਾੜ ਜੇਲ੍ਹ 'ਚ ਹੀ ਮਨਾਉਣਗੇ। ਸਹਾਰਾ ਦੇ ਮੁਖੀ ਨੇ ਗ੍ਰਿਫ਼ਤਾਰੀ ਦੇ ਹੁਕਮਾਂ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ।

ਕਾਂਗਰਸ ਨੇ ਕੀਤੀ ਸੀ ਸਹਿਵਾਗ, ਭਜੀ ਤੇ ਯੁਵਰਾਜ ਨੂੰ ਟਿਕਟ ਦੀ ਪੇਸ਼ਕਸ਼

ਅਗਲੀਆਂ ਲੋਕ ਸਭਾ ਚੋਣਾਂ 'ਚ ਆਪਣੀ ਕਿਸ਼ਤੀ ਪਾਰ ਲਾਉਣ ਲਈ ਕਾਂਗਰਸ ਵੱਧ ਤੋਂ ਵੱਧ ਵੱਡੀਆਂ ਹਸਤੀਆਂ ਨੂੰ ਨਾਲ ਜੋੜਨਾ ਚਾਹੁੰਦੀ ਹੈ। ਪਤਾ ਚੱਲਿਆ ਹੈ ਕਿ ਕਾਂਗਰਸ ਨੇ ਤਿੰਨ ਕ੍ਰਿਕਟਰਾਂ ਨੂੰ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾ ਇਹ ਪੇਸ਼ਕਸ਼ ਠੁਕਰਾ ਦਿੱਤੀ

ਸਲਮਾਨ ਖੁਰਸ਼ੀਦ ਵੱਲੋਂ ਸੁਪਰੀਮ ਕੋਰਟ ਤੇ ਚੋਣ ਕਮਿਸ਼ਨ ਦਾ ਮਜ਼ਾਕ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਇੱਕ ਨਵੇਂ ਵਿਵਾਦ 'ਚ ਫਸ ਗਏ ਹਨ। ਉਨ੍ਹਾ 'ਤੇ ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਦਾ ਮਜ਼ਾਕ ਉਡਾਉਣ ਦੇ ਦੋਸ਼ ਹਨ। ਖੁਰਸ਼ੀਦ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਚੱਲਦਿਆਂ ਪਾਰਟੀ ਦਾ ਚੋਣ ਹਾਰਨਾ ਤੈਅ ਹੈ

ਆਖਰੀ ਸੰਪਰਕ ਮਗਰੋਂ 4 ਘੰਟੇ ਹਵਾ 'ਚ ਉੱਡਦਾ ਰਿਹਾ ਜਹਾਜ਼

ਅਮਰੀਕੀ ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਮਲੇਸ਼ੀਆ ਦਾ ਲਾਪਤਾ ਜਹਾਜ਼ ਆਖਰੀ ਸੰਪਰਕ ਮਗਰੋਂ 4 ਘੰਟੇ ਹਵਾ 'ਚ ਹੀ ਘੁੰਮਦਾ ਰਿਹਾ ਅਤੇ ਹੋ ਸਕਦਾ ਹੈ ਕਿ ਉਸ ਨੂੰ ਇਸ ਮਗਰੋਂ ਕਿਸੇ ਅਣਦਸੀ ਥਾਂ ਵੱਲ ਮੋੜ ਲਿਆ ਗਿਆ ਹੋਵੇ।

ਗੁਜਰਾਤ ਦੀ ਇੱਕ ਸੀਟ ਤੋਂ ਵੀ ਚੋਣ ਲੜਨਗੇ ਮੋਦੀ : ਭਾਜਪਾ

ਭਾਜਪਾ ਦੀ ਗੁਜਰਾਤ ਇਕਾਈ ਨੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਦੀ ਇੱਕ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ, ਉਥੇ ਯੂ ਪੀ 'ਚ ਕਿਸੇ ਸੀਟ ਤੋਂ ਉਨ੍ਹਾ ਦੇ ਚੋਣ ਲੜਨ ਦੀ ਸੰਭਾਵਨਾ ਵੀ ਖਾਰਜ ਨਹੀਂ ਕੀਤੀ।

ਮੁਖਤਾਰ ਅੰਸਾਰੀ ਦੇਣਗੇ ਮੋਦੀ ਨੂੰ ਚੁਣੌਤੀ

ਜੇ ਪ੍ਰਧਾਨ ਮੰਤਰੀ ਅਹੁਦੇ ਲਈ ਭਾਜਪਾ ਉਮੀਦਵਾਰ ਨਰਿੰਦਰ ਮੋਦੀ ਬਨਾਰਸ ਤੋਂ ਚੋਣ ਲੜਦੇ ਹਨ ਤਾਂ ਬਾਹੂਬਲੀ ਮੁਖਤਾਰ ਅੰਸਾਰੀ ਉਨ੍ਹਾ ਦਾ ਮੁਕਾਬਲਾ ਕਰਨਗੇ।

ਪਵਨ ਬਾਂਸਲ ਤੇ ਤਿਵਾੜੀ ਨੂੰ ਪੁਰਾਣੇ ਹਲਕਿਆਂ ਦੀ ਟਿਕਟ

ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਦੂਜੀ ਸੂਚੀ ਵਿੱਚ ਐਲਾਨੇ ਗਏ 71 ਉਮੀਦਵਾਰਾਂ ਵਿੱਚ 24 ਨੌਜਵਾਨ ਅਤੇ 11 ਮਹਿਲਾ ਉਮੀਦਵਾਰ ਵੀ ਸ਼ਾਮਲ ਹਨ।rnਰੇਲ ਘੁਟਾਲੇ 'ਚ ਨਾਂਅ ਆਉਣ ਦੇ ਬਾਵਜੂਦ ਪਵਨ ਬਾਂਸਲ ਨੂੰ ਚੰਡੀਗੜ੍ਹ ਤੋਂ ਟਿਕਟ ਨਾਲ ਨਿਵਾਜਿਆ ਗਿਆ ਹੈ। ਬਾਂਸਲ ਨੂੰ ਪਸੰਦੀਦਾ ਸੀਟ ਦਿੱਤੀ ਗਈ ਹੈ।

12 ਮੁਲਕ ਲਾਪਤਾ ਜਹਾਜ਼ ਨੂੰ ਲੱਭਣ 'ਚ ਜੁਟੇ

ਕਈ ਸਾਰੇ ਬਿਆਨ ਦੇਣ ਤੇ ਬਾਅਦ 'ਚ ਉਨ੍ਹਾਂ ਨੂੰ ਰੱਦ ਕਰਨ ਪਿੱਛੋਂ ਮਲੇਸ਼ੀਆ ਦੀ ਫੌਜ ਨੇ ਹੁਣ ਕਿਹਾ ਹੈ ਕਿ ਉਸ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਨੇੜੇ ਲਾਪਤਾ ਜਹਾਜ਼ ਦਾ ਪਤਾ ਲਾ ਲਿਆ ਹੈ।

ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਵਿਰੁੱਧ ਕੇਂਦਰ ਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਰੱਦ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਆਪਣੇ 21 ਜਨਵਰੀ ਦੇ ਫੈਸਲੇ ਵਿਰੁੱਧ ਪਾਈ ਗਈ ਰੀਵਿਊ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਫੈਸਲੇ ਵਿੱਚ ਕਿਹਾ ਗਿਆ ਸੀ ਕਿ ਰਹਿਮ ਦੀ ਅਪੀਲ ਬਾਰੇ ਫੈਸਲੇ ਵਿੱਚ ਦੇਰੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਇੱਕ ਮਜ਼ਬੂਤ ਆਧਾਰ ਬਣਦੀ ਹੈ।

ਪੰਜਾਬ ਦੇ ਮੁੱਖ ਚੋਣ ਅਫਸਰ ਨੂੰ ਮਿਲਿਆ ਪੰਜਾਬ ਕਾਂਗਰਸ ਦਾ ਵਫਦ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਲੀਗਲ ਸੈੱਲ ਦਾ ਇਕ ਵਫਦ ਸੁਰਜੀਤ ਸਿੰਘ ਸਵੈਚ, ਪ੍ਰੀਤਮ ਸਿੰਘ ਭੱਟੀ, ਚੇਅਰਮੈਨ ਸ਼ਿਕਾਇਤ ਨਿਵਾਰਨ ਸੈੱਲ ਪ੍ਰਦੇਸ਼ ਕਾਂਗਰਸ ਅਤੇ ਗੁਰਵਿੰਦਰ ਸਿੰਘ ਬਾਲੀ ਸਕੱਤਰ ਪ੍ਰਦੇਸ਼ ਕਾਂਗਰਸ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ 16 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਕੰਪਲੈਕਸ ਵਿਖੇ ਪ੍ਰਸਤਾਵਿਤ ਸਿਆਸੀ ਕਾਨਫਰੰਸ ਦੇ ਸੰਬੰਧ 'ਚ ਅੱਜ ਪੰਜਾਬ ਦੇ ਮੁੱਖ ਚੋਣ ਅਫਸਰ ਵੀ.ਕੇ ਸਿੰਘ ਨੂੰ ਮਿਲਿਆ।

ਪੰਜਾਬ ਸੀ ਪੀ ਆਈ ਕਾਂਗਰਸ ਨਾਲ ਚੋਣ ਸਮਝੌਤੇ ਦੇ ਪੱਖ 'ਚ ਨਹੀਂ

ਪੰਜਾਬ ਸੀ ਪੀ ਆਈ ਦੀ ਐਗਜ਼ੈਕਟਿਵ ਕਮੇਟੀ ਦਾ ਫੈਸਲਾ ਹੈ ਕਿ ਮੌਜੂਦਾ ਹਾਲਾਤ ਵਿੱਚ ਪਾਰਲੀਮੈਂਟ ਚੋਣਾਂ ਲਈ ਕਾਂਗਰਸ ਪਾਰਟੀ ਨਾਲ ਚੋਣ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਹ ਸਿਫਾਰਸ਼ ਪਾਰਟੀ ਦੇ ਕੇਂਦਰੀ ਸਕੱਤਰੇਤ ਨੂੰ ਭੇਜ ਦਿੱਤੀ ਗਈ ਹੈ।

ਮਮਤਾ ਦੀ ਦਿੱਲੀ ਰੈਲੀ 'ਚੋਂ ਅੰਨਾ ਵੀ ਗਾਇਬ, ਤੇ ਭੀੜ ਵੀ

ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਨੂੰ ਦਿੱਲੀ 'ਚ ਵੱਡਾ ਝਟਕਾ ਲੱਗਿਆ ਹੈ। ਮਮਤਾ ਬੈਨਰਜੀ ਨੇ ਸ਼ਕਤੀ ਪ੍ਰਦਰਸ਼ਨ ਲਈ ਦਿੱਲੀ ਦੇ ਰਾਮਲੀਲ੍ਹਾ ਮੈਦਾਨ 'ਚ ਰੈਲੀ ਰੱਖੀ ਸੀ ਅਤੇ ਖੂਬ ਪ੍ਰਚਾਰ ਕੀਤਾ ਗਿਆ ਸੀ ਕਿ ਅੰਨਾ ਹਜ਼ਾਰੇ ਰੈਲੀ ਨੂੰ ਸੰਬੋਧਨ ਕਰਨਗੇ, ਪਰ ਅੰਨਾ ਹਜ਼ਾਰੇ ਰੈਲੀ ਤੋਂ ਦੂਰ ਹੀ ਰਹੇ।

ਕਾਂਗਰਸ ਦੀਆਂ ਮੁਸ਼ਕਲਾਂ ਵਧੀਆਂ , ਕਾਂਗਰਸੀ ਨੇਤਾ ਚੋਣਾਂ ਨਹੀਂ ਲੜਨਾ ਚਾਹੁੰਦੇ

ਜਿਸ ਤਰ੍ਹਾਂ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਕਾਂਗਰਸ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਨੂੰ ਚੋਣਾਂ ਲਈ ਕਿਹਾ ਹੈ, ਪਰ ਇਹ ਨੇਤਾ ਚੋਣਾਂ ਲੜਨ ਲਈ ਤਿਆਰ ਨਹੀਂ ਹਨ।

ਬਦਲ ਗਿਆ ਹੈ ਅੰਨਾ ਦਾ ਰਿਮੋਟ ਕੰਟਰੋਲ : ਰਾਮਦੇਵ

ਬਾਬਾ ਰਾਮਦੇਵ ਨੇ ਕਿਹਾ ਹੈ ਕਿ ਦੇਸ਼ ਦੀ ਤਸਵੀਰ ਅਤੇ ਤਕਦੀਰ ਬਦਲਣ ਦੀ ਚਿੰਤਾ ਸ਼ਕਤੀ ਜੇ ਕਿਸੇ ਵਿੱਚ ਹੈ ਤਾਂ ਉਹ ਇਕੋ ਇੱਕ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ 'ਚ ਹੈ।

16 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਆਈ ਪੀ ਐੱਲ

ਆਈ ਪੀ ਐੱਲ ਦਾ ਸੱਤਵਾਂ ਸੀਜ਼ਨ 16 ਅਪ੍ਰੈਲ ਤੋਂ 1 ਜੂਨ ਤੱਕ ਹੋਵੇਗਾ, ਜਿਸ ਵਿੱਚ 16 ਅਪ੍ਰੈੱਲ ਤੋਂ 30 ਅਪ੍ਰੈਲ ਤੱਕ ਦੇ ਮੈਚ ਯੂ ਏ ਈ 'ਚ ਖੇਡੇ ਜਾਣਗੇ। ਇਸ ਤੋਂ ਬਾਅਦ 1 ਮਈ ਤੋਂ 12 ਮਈ ਤੱਕ ਦੇ ਮੈਚ ਬੰਗਲਾਦੇਸ਼ 'ਚ ਹੋਣਗੇ ਅਤੇ 12 ਮਈ ਤੋਂ ਬਾਅਦ ਦੇ ਸਾਰੇ ਮੈਚ ਭਾਰਤ 'ਚ ਖੇਡੇ ਜਾਣਗੇ

ਨਫਰਤ ਫੈਲਾਉਣ ਵਾਲੇ ਭਾਸ਼ਣਾਂ ਬਾਰੇ ਕਾਨੂੰਨ ਕਮਿਸ਼ਨ ਨੂੰ ਦਿਸ਼ਾ-ਨਿਰਦੇਸ਼ ਬਣਾਉਣ ਦੇ ਹੁਕਮ

ਸੁਪਰੀਮ ਕੋਰਟ ਨੇ ਕਾਨੂੰਨ ਕਮਿਸ਼ਨ ਨੂੰ ਹੁਕਮ ਦਿੱਤਾ ਹੈ ਕਿ ਉਹ ਸਿਆਸੀ, ਸਮਾਜਕ ਅਤੇ ਧਾਰਮਿਕ ਜਥੇਬੰਦੀਆਂ ਦੇ ਕਥਿਤ ਨਫਰਤ ਫੈਲਾਉਣ ਵਾਲੇ ਭਾਸ਼ਣਾਂ ਦੇ ਮੁੱਦੇ ਦਾ ਅਧਿਐਨ ਕਰੇ ਅਤੇ ਭਕੜਾਊ ਭਾਸ਼ਣਾਂ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਬਣਾਉਣ ਬਾਰੇ ਵਿਚਾਰ ਕਰੇ।

ਹੁਣ ਸ਼ਾਕਾਹਾਰੀ ਖਾਣਾ ਮਿਲਣਾ ਮੁਸ਼ਕਿਲ ਹੋਵੇਗਾ

ਅੱਜ ਦੇ ਯੁੱਗ ਵਿੱਚ ਜਿਹੜੇ ਲੋਕ ਸ਼ੁੱਧ ਸ਼ਾਕਾਹਾਰੀ ਹਨ, ਉਨ੍ਹਾਂ ਲਈ ਇੱਕ ਮਾੜੀ ਖਬਰ ਹੈ। ਪੂਰੇ ਦੇਸ਼ 'ਚ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਜਥੇਬੰਦੀ ਨੇ ਚੌਕਸ ਕੀਤਾ ਹੈ ਕਿ ਵਿਸ਼ਵ ਦੀ ਅਬਾਦੀ ਅੱਠ ਅਰਬ ਦੇ ਨੇੜੇ ਪਹੁੰਚਣ ਕਾਰਨ ਏਨੀ ਵੱਡੀ ਅਬਾਦੀ ਨੂੰ ਸ਼ਾਕਾਹਾਰੀ ਖਾਣਾ ਖਿਲਾਉਣਾ ਮੁਸ਼ਕਲ ਹੋਵੇਗਾ।