ਰਾਸ਼ਟਰੀ

ਲੋਕ ਪ੍ਰਤੀਨਿਧ ਹੁੰਦਿਆਂ ਸੰਸਦ ਮੈਂਬਰ ਤੇ ਵਿਧਾਇਕ ਦੂਜਾ ਕਾਰੋਬਾਰ ਕਿਵੇਂ ਕਰ ਸਕਦੇ ਹਨ : ਸੁਪਰੀਮ ਕੋਰਟ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸੁਪਰੀਮ ਕੋਰਟ ਨੇ ਕੁਝ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਜਾਇਦਾਦ 'ਚ 500 ਗੁਣਾ ਤੱਕ ਦੇ ਵਾਧੇ 'ਤੇ ਸੁਆਲ ਕੀਤਾ ਅਤੇ ਕਿਹਾ ਕਿ ਜੇ ਸੰਸਦ ਮੈਂਬਰ ਅਤੇ ਵਿਧਾਇਕ ਕਹਿਣ ਕਿ ਉਨ੍ਹਾ ਦੀ ਜਾਇਦਾਦ 'ਚ ਤੇਜ਼ੀ ਨਾਲ ਵਾਧਾ ਵਪਾਰ ਕਾਰਨ ਹੋਇਆ ਹੈ ਤਾਂ ਸੁਆਲ ਉਠਦਾ ਹੈ ਕਿ ਐਮ ਪੀ ਅਤੇ ਵਿਧਾਇਕ ਹੁੰਦਿਆਂ ਉਹ ਕੋਈ ਬਿਜ਼ਨੈੱਸ ਕਿਵੇਂ ਕਰ ਸਕਦੇ ਹਨ।

ਦੇਸ਼ ਅੱਤ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹੈ : ਡਾ. ਦਿਆਲ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਉੱਘੀ ਪੱਤਰਕਾਰ ਅਤੇ ਸਮਾਜਸੇਵੀ ਕਾਰਕੁਨ ਗੌਰੀ ਲੰਕੇਸ਼ ਦੇ ਕਤਲ ਉਤੇ ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ ਵਿਚ ਹੋਈ ਸ਼ੋਕ ਅਤੇ ਰੋਸ ਮੀਟਿੰਗ ਵਿਚ ਸੱਦਾ ਦਿਤਾ ਗਿਆ ਕਿ ਖੱਬਾ ਜਮਹੂਰੀ ਅਤੇ ਧਰਮ-ਨਿਰਪੱਖ ਮੰਚ ਉਸਾਰਿਆ ਜਾਵੇ।

'ਲੌÎਂਗ ਮਾਰਚ' ਦੇ ਸਵਾਗਤ ਲਈ ਬੰਗਲਾ ਰਾਏ ਤੋਂ ਵੱਡਾ ਜਥਾ ਪੁੱਜਾ

ਪੱਟੀ/ਹਰੀ ਕੇ ਪੱਤਣ (ਸ਼ਮਸ਼ੇਰ ਸਿੰਘ ਜੋਧਾ/ਹਰਜੀਤ ਸਿੰਘ ਲੱਧੜ) ਸ਼ਹੀਦਾਂ ਦੀ ਧਰਤੀ 'ਤੇ ਕੰਨਿਆ ਕੁਮਾਰੀ ਤੋਂ ਆ ਰਹੇ ਨੌਜਵਾਨਾਂ ਦੇ 'ਲਾਂਗ ਮਾਰਚ' ਦੇ ਸਿਖਰਲੇ ਸਮਾਗਮ 'ਤੇ ਪਹੁੰਚਣ ਤੋਂ ਪਹਿਲਾਂ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਨੌਜਵਾਨਾਂ ਦੇ ਜਥੇ, ਪਹਿਲਾਂ ਪਿੰਡ ਬੰਗਲਾ ਰਾਏ ਵਿਖੇ ਇਕੱਤਰ ਹੋਏ।

ਦੇਸ਼ 'ਚ ਹਮਾਇਤ ਨਾ ਮਿਲਣ ਕਾਰਨ ਰਾਹੁਲ ਵਿਦੇਸ਼ 'ਚ ਪ੍ਰਗਟਾ ਰਹੇ ਹਨ ਪੀੜਾ : ਇਰਾਨੀ

ਰਾਹੁਲ ਗਾਂਧੀ ਦੇ ਬਿਆਨ 'ਤੇ ਜੁਆਬੀ ਹਮਲਾ ਕਰਦਿਆਂ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ 'ਤੇ ਕਟਾਕਸ਼ ਰਾਹੁਲ ਗਾਂਧੀ ਲਈ ਕੋਈ ਨਵੀਂ ਗੱਲ ਨਹੀਂ, ਪਰ ਇਹ ਵੀ ਆਪਣੇ ਆਪ 'ਚ ਉਨ੍ਹਾਂ ਦੀ ਨਾਕਾਮ ਰਣਨੀਤੀ ਦਾ ਪ੍ਰਤੀਕ ਹੈ।

'14 'ਚ ਕਾਂਗਰਸ ਨੂੰ ਹੰਕਾਰ ਦਾ ਖਮਿਆਜ਼ਾ ਭੁਗਤਣਾ ਪਿਆ : ਰਾਹੁਲ

ਬਰਕਲੇ (ਨਵਾਂ ਜ਼ਮਾਨਾ ਸਰਵਿਸ) ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੇ ਪਾਰਟੀ ਆਖੇਗੀ ਤਾਂ ਮੈਂ ਪ੍ਰਧਾਨ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ। ਉਨ੍ਹਾ ਕਿਹਾ ਕਿ ਸਾਡੀ ਪਾਰਟੀ 'ਚ ਲੋਕਤੰਤਰ ਹੈ ਅਤੇ ਜੇ ਪਾਰਟੀ ਆਖੇਗੀ ਤਾਂ ਮੈਂ ਇਹ ਜ਼ਿੰਮੇਵਾਰੀ ਲਵਾਂਗਾ।

ਜੰਡਿਆਲਾ ਗੁਰੂ 'ਚ ਬੱਚੇ ਦਾ ਕਤਲ

ਗਹਿਰੀ ਮੰਡੀ/ਜੰਡਿਆਲਾ ਗੁਰੂ (ਮਨਜੀਤ ਸਿੰਘ ਮਿੰਟੂ)-ਥਾਣਾ ਜੰਡਿਆਲਾ ਗੁਰੂ ਦੇ ਮਲਕਪੁਰ 'ਚ 6 ਸਾਲਾ ਬੱਚੇ ਦਾ ਗਲਾ ਘੁੱਟ ਕੇ ਮਾਰ ਮੁਕਾਉਣ ਦੀ ਦੁੱਖਦਾਈ ਘਟਨਾ ਵਾਪਰੀ, ਜਿਸ ਕਰਕੇ ਪਿੰਡ ਹੀ ਨਹੀਂ ਬਲਕਿ ਸਮੁੱਚੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।

ਚੰਡੀਗੜ੍ਹ ਛੇੜਛਾੜ ਮਾਮਲਾ; ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਰੱਦ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਆਈ. ਏ. ਐੈੱਸ. ਅਧਿਕਾਰੀ ਦੀ ਬੇਟੀ ਨਾਲ ਛੇੜਛਾੜ ਮਾਮਲੇ 'ਚ ਦੋਸ਼ੀ ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਫਿਰ ਤੋਂ ਰੱਦ ਕੀਤੀ ਗਈ ਹੈ।ਇਸ ਤੋਂ ਪਹਿਲਾਂ 29 ਅਗਸਤ ਨੂੰ ਵੀ ਕੋਰਟ ਨੇ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ।

ਸਿਖਰਾਂ ਛੂਹ ਗਿਆ ਦੇਸ਼ ਵਿਆਪੀ ਲੌਂਗ ਮਾਰਚ

ਹੁਸੈਨੀਵਾਲਾ (ਫਿਰੋਜ਼ਪੁਰ) (ਸ਼ਮਿੰਦਰ ਬਰਾੜ) ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਸ਼ੁਰੂ ਕੀਤੇ 60 ਦਿਨਾ ਦੇਸ਼ ਵਿਆਪੀ ਲੌਂਗ ਮਾਰਚ ਦਾ ਸਿਖਰਲਾ ਸਮਾਗਮ ਅੱਜ ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਕੀਤਾ ਗਿਆ

ਕੈਪਟਨ ਸਰਕਾਰ ਆਨੰਦ ਮੈਰਿਜ ਐਕਟ ਨੂੰ ਲਾਗੂ ਕਰੇ : ਭਾਈ ਘੋਲੀਆ

ਅਜੀਤਵਾਲ (ਨਛੱਤਰ ਸੰਧੂ) ਸਿਰਸੇ ਵਾਲੇ ਸੌਦਾ ਸਾਧ ਨੂੰ ਸਜ਼ਾ ਦਿਵਾ ਕੇ ਭਾਵੇਂ ਸਰਕਾਰ ਨੇ ਪੀੜਤਾਂ ਨੂੰ ਇਨਸਾਫ਼ ਦੇ ਕੇ ਵਧੀਆ ਕੰਮ ਕੀਤਾ ਹੈ,ਪ੍ਰੰਤੂ ਸਿੱਖਾਂ ਦੇ ਦਸਵੇਂ ਗੁਰੁ ਗੋਬਿੰਦ ਸਿੰਘ ਜੀ ਦੀ ਪੁਸਾਕ ਪਾ ਕੇ ਅੰਮ੍ਰਿਤ ਦਾ ਸਵਾਂਗ ਰਚ ਕੇ ਨਕਲ ਕਰਨ ਅਤੇ ਸਿੱਖ ਕੇਸ ਨੂੰ ਵੱਖ-ਵੱਖ ਤਰ੍ਹਾਂ ਨਾਲ ਕਥਿੱਤ ਤੌਰ ਤੇ ਜਲੀਲ ਕਰਨ ਦੇ ਮਾਮਲਿਆਂ ਵਿੱਚੋਂ

ਆਲੂ ਉਤਪਾਦਕਾਂ ਵੱਲੋਂ ਮੁਜ਼ਾਹਰਾ

ਜਲੰਧਰ (ਇਕਬਾਲ ਸਿੰਘ ਉੱਭੀ, ਸ਼ੈਲੀ ਅਲਬਰਟ) ਜਲੰਧਰ ਪੋਟੈਟੋ ਗਰੋਅਰਜ਼ ਐਸੋਸੀਏਸ਼ਨ ਵੱਲੋਂ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੋਂ ਤੰਗ ਹੋ ਕੇ ਆਪਣੇ ਗਲਾਂ ਵਿੱਚ ਆਲੂਆਂ ਦੇ ਹਾਰ ਪਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਾਂ ਐਸੋਸੀਏਸ਼ਨ ਦੇ ਆਗੂਆ ਨੇ ਕਿਹਾ ਕਿ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਦੁਆਬੇ ਇਲਾਕੇ ਵਿੱਚ ਵਧੀਆ ਕਿਸਮ ਦੇ ਆਲੂ ਬੀਜਾਂ ਦੀ ਪੈਦਾਵਾਰ ਕਰਨ ਵਿੱਚ ਮਸ਼ਹੂਰ ਹੈ

ਪਾਣੀਆਂ 'ਤੇ ਅੱਗ ਲਾਉਣ ਦਾ ਰਾਹ ਠੀਕ ਨਹੀਂ ਹੋਵੇਗਾ : ਸਾਂਬਰ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਕੁਲ-ਹਿੰਦ ਕਿਸਾਨ ਸਭਾ ਦੇ ਵਰਕਿੰਗ ਪਰੈਜ਼ੀਡੈਂਟ ਸਾਥੀ ਭੂਪਿੰਦਰ ਸਾਂਬਰ ਨੇ ਇਸ ਗੱਲ ਦਾ ਸੁਆਗਤ ਕੀਤਾ ਹੈ ਕਿ ਸਰਵ-ਉੱਚ ਅਦਾਲਤ ਸੁਪਰੀਮ ਕੋਰਟ ਨੇ ਸਤਲੁਜ-ਯਮੁਨਾ ਲਿੰਕ ਨਹਿਰ ਬਾਰੇ ਅਤੇ ਪਾਣੀਆਂ ਬਾਰੇ ਕੇਂਦਰ ਸਰਕਾਰ ਦੇ ਇਸ ਭਰੋਸੇ ਮਗਰੋਂ ਕਿ ਪ੍ਰਧਾਨ ਮੰਤਰੀ ਇਹ ਝਗੜਾ ਗੱਲਬਾਤ ਰਾਹੀਂ ਨਿਬੇੜਣ ਦਾ ਯਤਨ ਕਰ ਰਿਹਾ ਹੈ, ਕੇਂਦਰ ਨੂੰ ਛੇ ਹਫਤੇ ਦਾ ਸਮਾਂ ਦਿੱਤਾ ਹੈ।

ਰਾਜਨਾਥ ਵੱਲੋਂ ਕਸ਼ਮੀਰ ਲਈ 5 ਸੀ ਫਾਰਮੂਲਾ ਪੇਸ਼

ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ) ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਕਸ਼ਮੀਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਭਰਪੂਰ ਇੱਛਾ ਹੈ ਅਤੇ ਉਹ ਕਸ਼ਮੀਰ ਦੀ ਸਮੱਸਿਆ ਨੂੰ ਹੱਲ ਕਰਨ ਲਈ ਹਰ ਤਰ੍ਹਾਂ ਦੇ ਯਤਨ ਕਰਨ ਲਈ ਤਿਆਰ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਕਸ਼ਮੀਰ ਵਾਦੀ ਦੀ ਸਥਿਤੀ 'ਚ ਸੁਧਾਰ ਹੋ ਰਿਹਾ ਹੈ

125 ਸਾਲ ਪਹਿਲਾਂ ਵੀ ਹੋਇਆ ਸੀ 9/11 : ਮੋਦੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 125 ਸਾਲ ਪਹਿਲਾਂ ਸ਼ਿਕਾਗੋ 'ਚ ਦਿੱਤਾ ਗਿਆ ਸੁਆਮੀ ਵਿਵੇਕਾਨੰਦ ਦਾ ਭਾਸ਼ਣ ਅੱਜ ਵੀ ਪ੍ਰਸੰਗਕ ਹੈ। ਉਨ੍ਹਾ ਕਿਹਾ ਕਿ 2001 ਤੋਂ ਪਹਿਲਾਂ 9/11 ਨੂੰ ਕੋਈ ਨਹੀਂ ਜਾਣਦਾ ਸੀ, ਪਰ 125 ਸਾਲ ਪਹਿਲਾਂ ਸ਼ਿਕਾਗੋ 'ਚ ਇੱਕ 9/11 ਹੋਇਆ ਸੀ

ਨੌਜਵਾਨਾਂ ਨੂੰ ਮੁਹਿੰਮ 'ਚ ਸ਼ਾਮਲ ਹੋਣ ਦਾ ਸੱਦਾ

ਸੁਨਾਮ (ਨਵਾਂ ਜ਼ਮਾਨਾ ਸਰਵਿਸ) ਦੇਸ਼ ਦੀ ਦੱਖਣੀ ਸੀਮਾ ਕੰਨਿਆ ਕੁਮਾਰੀ ਤੋਂ ਪਿਛਲੇ 59 ਦਿਨਾਂ ਤੋਂ ਨੌਜਵਾਨਾਂ-ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤਾ 'ਭਾਰਤ ਬਚਾਓ, ਭਾਰਤ ਬਦਲੋ' ਲੌਂਗ ਮਾਰਚ ਅੱਜ ਸ਼ਹੀਦ ਊਧਮ ਸਿੰਘ ਦੀ ਇਤਿਹਾਸਕ ਜਨਮ ਭੂਮੀ ਸੁਨਾਮ ਪੁੱਜਾ। ਇਹ ਮਾਰਚ ਮੰਗਲਵਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਪੁੱਜੇਗਾ।

ਲੌਂਗ ਮਾਰਚ; ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਸਿਰਜਣ ਦਾ ਹੋਕਾ

ਪਟਿਆਲਾ (ਬਲਵੀਰ ਥਿੰਦ) 15 ਜੁਲਾਈ ਕੰਨਿਆਕੁਮਾਰੀ (ਤਾਮਿਲਨਾਡੂ) ਤੋਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਵੱਲੋਂ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' (ਬਨੇਗਾ) ਦੀ ਪ੍ਰਾਪਤੀ ਲਈ ਸ਼ੁਰੂ ਹੋਇਆ ਲੌਂਗ ਮਾਰਚ ਦਾ ਅੱਜ 59ਵੇਂ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ

ਰਾਇਨ ਕਤਲ ਕੇਸ ਦੀ ਜਾਂਚ ਸੀ ਬੀ ਆਈ ਤੋਂ ਕਿਉਂ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ, ਸੀ ਬੀ ਆਈ ਅਤੇ ਕੇਂਦਰ ਸਰਕਾਰ ਨੂੰ ਪੁੱਛਿਆ ਹੈ ਕਿ ਗੁਰੂਗ੍ਰਾਮ ਦੇ ਰਾਇਨ ਇੰਟਰਨੈਸ਼ਨਲ ਸਕੂਲ 'ਚ ਬੱਚੇ ਦੇ ਕਤਲ ਦੇ ਮਾਮਲੇ ਦੀ ਜਾਂਚ ਸੀ ਬੀ ਆਈ ਤੋਂ ਕਿਉਂ ਨਾ ਕਰਵਾਈ ਜਾਵੇ। ਸੁਪਰੀਮ ਕੋਰਟ ਨੇ ਇਹ ਗੱਲ ਮ੍ਰਿਤਕ ਪਰਦੁਮਣ ਦੇ ਪਿਤਾ ਵਰੁਣ ਠਾਕੁਰ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਆਖੀ

ਸੈਕਸ ਦਾ ਆਦੀ ਹੈ ਰਾਮ ਰਹੀਮ; ਡਾਕਟਰਾਂ ਵੱਲੋਂ ਖੁਲਾਸਾ

ਰੋਹਤਕ/ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਬਾਰੇ ਡਾਕਟਰਾਂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਰੋਹਤਕ ਜੇਲ੍ਹ 'ਚ ਗੁਰਮੀਤ ਰਾਮ ਰਹੀਮ ਦੀ ਜਾਂਚ ਕਰਨ ਆਈ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਉਹ ਸੈਕਸ ਦਾ ਆਦੀ ਹੈ

ਅਯੁੱਧਿਆ 'ਚ ਵਿਵਾਦਿਤ ਜ਼ਮੀਨ ਦੀ ਨਿਗਰਾਨੀ ਲਈ ਨਵੇਂ ਆਬਜ਼ਰਵਰ ਨਿਯੁਕਤ ਹੋਣਗੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਅਯੁੱਧਿਆ ਵਿੱਚ ਵਿਵਾਦਿਤ ਜ਼ਮੀਨ ਦੀ ਨਿਗਰਾਨੀ ਲਈ ਨਵੇਂ ਆਬਜ਼ਰਵਰ ਲਾਏ ਜਾਣਗੇ। ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਕਿਹਾ ਹੈ ਕਿ ਉਹ 10 ਦਿਨਾਂ ਦੇ ਅੰਦਰ-ਅੰਦਰ ਦੋ ਜੱਜਾਂ ਨੂੰ ਆਬਜ਼ਰਵਰ ਨਿਯੁਕਤ ਕਰੇ।

ਦਰਦਨਾਕ ਹਾਦਸੇ 'ਚ 5 ਜਵਾਨਾਂ ਦੀ ਮੌਤ

ਮੁਜ਼ੱਫਰਪੁਰ (ਨ ਜ਼ ਸ)-ਬਿਹਾਰ ਦੇ ਮੁਜ਼ੱਫਰਪੁਰ 'ਚ ਐਤਵਾਰ ਦੇਰ ਰਾਤ ਇੱਕ ਵਜੇ ਵਾਪਰੇ ਭਿਆਨਕ ਹਾਦਸੇ 'ਚ ਪੁਲਸ ਦੇ 5 ਜਵਾਨਾਂ ਦੀ ਮੌਤ ਹੋ ਗਈ। ਪਾਨਾਪੁਰ ਓ ਪੀ ਖੇਤਰ ਦੇ ਅਨੁਰਾਗ ਨੇੜੇ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਇੱਕ ਟਰੱਕ ਦੀ ਪੁਲਸ ਦੀ ਜਿਪਸੀ ਨਾਲ ਸਿੱਧੀ ਟੱਕਰ ਹੋ ਗਈ।

ਇੰਫਰਾਟੇਕ ਨੂੰ 2 ਹਜ਼ਾਰ ਕਰੋੜ ਰੁਪਏ ਅਦਾਲਤ 'ਚ ਜਮ੍ਹਾਂ ਕਰਾਉਣ ਦੀ ਹਦਾਇਤ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸੁਪਰੀਮ ਕੋਰਟ ਰੀਅਲ ਅਸਟੇਟ ਦੀ ਇੱਕ ਵੱਡੀ ਕੰਪਨੀ ਜੇ ਪੀ ਇੰਫਰਾਟੇਕ ਨੂੰ ਕਰਾਰਾ ਝਟਕਾ ਦਿੰਦਿਆਂ 27 ਅਕਤੂਬਰ ਤੱਕ ਅਦਾਲਤ 'ਚ 2 ਹਜ਼ਾਰ ਕਰੋੜ ਰੁਪਏ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਸਰਵ-ਉੱਚ ਅਦਾਲਤ ਕੰਪਨੀ ਦੇ ਐਮ ਡੀ ਅਤੇ ਹੋਰ ਡਾਇਰੈਕਟਰਾਂ ਨੂੰ ਦੇਸ਼ ਛੱਡ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ।