ਪੰਜਾਬ ਨਿਊਜ਼

8 ਸਾਲਾ ਬੱਚੀ ਨੂੰ ਬਲਾਤਕਾਰ ਤੋਂ ਬਾਅਦ ਕਤਲ ਕਰਨ ਵਾਲਾ ਗ੍ਰਿਫਤਾਰ

ਮੋਹਾਲੀ ਪੁਲਸ ਨੇ ਖਰੜ ਦੀ 8 ਸਾਲਾ ਲੜਕੀ ਨੂੰ ਕਤਲ ਕਰਨ ਵਾਲੇ ਦੋਸ਼ੀ ਤੇਜਿੰਦਰ ਪਾਲ ਸ਼ਰਮਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਪੁਲਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੇ ਦਫ਼ਤਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।

ਪੰਜਾਬ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਲੋਕ ਵਿਰੋਧੀ : ਬੰਤ ਬਰਾੜ

ਸੀ ਪੀ ਆਈ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੋਟਫਤੂਹੀ ਵਿਖੇ ਜੋਗਿੰਦਰ ਸਿੰਘ, ਦਵਿੰਦਰ ਸਿੰਘ ਗਿੱਲ ਅਤੇ ਨਛੱਤਰ ਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਕੌਮੀ ਸਕੱਤਰ ਹਰਭਜਨ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਗਊਸ਼ਾਲਾ ਕਮੇਟੀ ਕੋਲ 73 ਕਿਲੇ ਜ਼ਮੀਨ, ਫਿਰ ਵੀ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਤੋਂ ਵੱਟ ਰਹੀ ਪਾਸਾ

ਰਾਤ ਦੇ ਹਨੇਰੇ ਵਿੱਚ ਅਵਾਰਾ ਪਸ਼ੂਆਂ ਵੱਲੋਂ ਮੁੱਖ ਸੜਕਾਂ ਅਤੇ ਗਲੀਆਂ ਵਿੱਚ ਫਿਰਨ ਕਰਕੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ। ਅਵਾਰਾ ਪਸ਼ੂ ਹਰ ਸੜਕ ਅਤੇ ਹਰ ਗਲੀ ਵਿੱਚ ਫਿਰਦੇ ਨਜ਼ਰ ਆਉਂਦੇ ਹਨ ਅਤੇ ਰਾਤ ਸਮੇਂ ਭਿਆਨਕ ਹਾਦਸਿਆਂ ਦਾ ਕਾਰਨ ਬਣਦੇ ਹਨ

ਸੜਕ ਹਾਦਸੇ 'ਚ ਬੱਚਿਆਂ ਸਮੇਤ 6 ਸ਼ਰਧਾਲੂ ਜ਼ਖਮੀ

ਡੇਰਾ ਬਾਬਾ ਨਾਨਕ ਨੂੰ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੇ ਵਾਹਨ ਦੇ ਟਾਂਡਾ ਰੋਡ 'ਤੇ ਹਾਦਸਾਗ੍ਰਸਤ ਹੋ ਜਾਣ ਤੇ ਬੱਚਿਆਂ ਸਮੇਤ 6 ਸ਼ਰਧਾਲੂ ਜ਼ਖਮੀ ਹੋ ਗਏ।rnਹਾਦਸੇ ਦੌਰਾਨ ਲੁਧਿਆਣਾ ਤੋਂ ਡੇਰਾ ਬਾਬਾ ਨਾਨਕ ਨੂੰ ਜਾ ਰਹੇ ਬਲੈਰੋ ਗੱਡੀ ਵਿਚ ਸਵਾਰ ਪਰਵਾਰ ਦੇ 6 ਮੈਂਬਰ, ਜਿਨ੍ਹਾਂ ਵਿਚ ਪਰਵਾਰ ਦਾ ਮੁਖੀ ਜੁਗਲ ਕਿਸ਼ੋਰ ਸਹਿਗਲ ਪੁੱਤਰ ਨਰਸਿੰਗ ਦਾਸ, ਬਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਚੇਅਰਮੈਨ, ਮਾਤਾ ਦਰਸ਼ਨ ਕੌਰ, ਲਕਸ਼ਦੀਪ, ਗੁਰਲੀਨ ਕੌਰ (ਦੋਵੇਂ ਬੱਚੇ ਪੁੱਤਰ ਬਲਵਿੰਦਰ ਸਿੰਘ) ਸਾਰੇ ਵਾਸੀ ਲੁਧਿਆਣਾ ਜਦੋਂ ਟਾਂਡਾ ਨਜ਼ਦੀਕ ਪੁੱਜੇ ਤਾਂ ਇਕ ਤੇਜ਼ ਰਫਤਾਰ ਕਾਰ ਨੂੰ ਕਰਾਸ ਕਰਨ ਸਮੇਂ ਗੱਡੀ ਬੇਕਾਬੂ ਹੋ ਕੇ ਪਲਟ ਗਈ। ਜ਼ਖਮੀਆਂ ਨੂੰ ਗੱਡੀ ਦੇ ਸ਼ੀਸ਼ੇ ਭੰਨ ਕੇ ਬਾਹਰ ਕੱਢਿਆ, ਜੋ ਸੜਕ ਕਿਨਾਰੇ ਲੱਗੇ ਜੂਸ ਦੇ ਸਟਾਲ ਦੇ ਵਿਚ ਜਾ ਵੜੀ।

ਕੰਢੀ ਖੇਤਰ 'ਚ ਫੈਲੇ ਕੈਂਸਰ ਦਾ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ : ਸੰਘਰਸ਼ ਕਮੇਟੀ

ਕੰਢੀ ਖੇਤਰ ਵਿੱਚ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦੀ ਸਮੱਸਿਆ ਨੇ ਕੰਢੀ ਦੇ ਲੋਕਾਂ ਨੂੰ ਫਿਕਕਮੰਦ ਕਰ ਦਿੱਤਾ ਹੈ। ਪਿਛਲੇ ਦਿਨਾਂ ਵਿੱਚ ਪੀਣ ਵਾਲੇ ਪਾਣੀ ਦੇ ਵਧੇਰੇ ਨਮੂਨੇ ਫੇਲ੍ਹ ਹੋ ਗਏ ਹਨ। ਗੰਦਾ ਪਾਣੀ ਪੀਣ ਕਰਕੇ ਕੰਢੀ ਖੇਤਰ ਵਿੱਚ ਕੈਂਸਰ ਦੇ ਰੋਗੀਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਕਈ ਮੌਤਾਂ ਵੀ ਹੋ ਗਈਆਂ ਹਨ।

ਬੈਂਕ ਖਾਤਿਆਂ ਦੀਆਂ ਜਮ੍ਹਾਂ ਰਕਮਾਂ ਸਰਕਾਰੀ ਖਾਤਿਆਂ 'ਚ ਤਬਦੀਲ ਕਰਨ ਦੀਆਂ ਹਦਾਇਤਾਂ

ਪੰਜਾਬ ਵਿੱਤ ਵਿਭਾਗ ਵੱਲੋਂ 2011 ਵਿਚ ਜਾਰੀ ਆਪਣੇ ਦਿਸ਼ਾ-ਨਿਰਦੇਸ਼ਾਂ ਨੂੰ ਮੁੜ ਤੋਂ ਦ੍ਰਿੜ੍ਹਾਉਂਦਿਆਂ ਵਿਭਾਗਾਂ ਨੂੰ ਇਹ ਯਾਦ ਕਰਵਾਇਆ ਗਿਆ ਕਿ ਕੋਈ ਵੀ ਸਰਕਾਰੀ ਵਿਭਾਗ ਵਿੱਤੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਜਮ੍ਹਾਂ ਰਕਮਾਂ ਨੂੰ ਸਰਕਾਰੀ ਖਜ਼ਾਨੇ ਵਿਚੋਂ ਕਢਵਾਉਣ ਤੋਂ ਬਾਅਦ ਬੈਂਕ ਵਿਚ ਨਹੀਂ ਰੱਖ ਸਕਦਾ।

44 ਪਿੰਡਾਂ ਨੂੰ ਗੁਰੂ ਹਰਸਹਾਏ 'ਚ ਸ਼ਾਮਲ ਕਰਨ ਲਈ ਵਕੀਲਾਂ ਵੱਲੋਂ ਹੜਤਾਲ

ਹਲਕੇ ਦੇ 44 ਪਿੰਡਾਂ ਨੂੰ ਵਾਪਸ ਗੁਰੂ ਹਰਸਹਾਏ ਹਲਕੇ 'ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਸਿਵਲ ਕੋਰਟ ਕੰਪਲੈਕਸ ਵਿਖੇ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵੱਲੋਂ ਪ੍ਰਧਾਨ ਐਡਵੋਕੇਟ ਇਕਬਾਲ ਦਾਸ ਬਾਵਾ ਦੀ ਅਗਵਾਈ ਹੇਠ ਮੁਕੰਮਲ ਹੜਤਾਲ ਕੀਤੀ ਗਈ।

ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦਾ ਬੁੱਤ ਸਤਵੀਰ ਗੈਂਗ ਨੇ ਤੋੜਿਆ, ਦੋਸ਼ੀਆਂ ਵੱਲੋਂ ਇੰਕਸ਼ਾਫ

ਕਾਮਾਗਾਟਾ ਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦਾ ਇਕ ਵੱਡਾ ਵਫ਼ਦ ਅੱਜ ਗੁਰਨਾਮ ਸਿੰਘ ਸਿੱਧੂ ਦੀ ਅਗਵਾਈ ਹੇਠ ਪੁਲਸ ਕਮਿਸ਼ਨਰ ਪਰਮੋਦ ਬਾਨ ਨੂੰ ਮਿਲਿਆ, ਜਿਸ ਨੇ ਬਹੁਤ ਹੀ ਉਸਾਰੂ ਤੇ ਸੂਝ-ਬੂਝ ਵਾਲੇ ਮਾਹੌਲ ਅੰਦਰ ਲੰਮੀ ਗੱਲਬਾਤ ਕੀਤੀ। ਵਫ਼ਦ ਵਿਚ ਕੁਲਦੀਪ ਸਿੰਘ ਐਡਵੋਕੇਟ, ਸਤੀਸ਼ ਕੁਮਾਰ ਸਚਦੇਵਾ, ਜੋਰਾ ਸਿੰਘ ਲਲਤੋਂ ਤੇ ਮਾਸਟਰ ਜਸਦੇਵ ਸਿੰਘ ਲਲਤੋਂ ਨੇ ਸ਼ਮੂਲੀਅਤ ਕੀਤੀ। ਵਫ਼ਦ ਨੇ 5 ਮਹੀਨੇ ਬੀਤਣ 'ਤੇ ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਬੁੱਤ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਤੇ ਸਜ਼ਾਵਾਂ ਦੇ ਮੁੱਦੇ ਬਾਰੇ ਪੁਰਜ਼ੋਰ ਵਿਚਾਰਾਂ ਕੀਤੀਆਂ।

ਮਦਰ ਟੈਰੇਸਾ ਵੱਲੋਂ ਕੀਤੀ ਮਨੁੱਖਤਾ ਦੀ ਸੇਵਾ ਆਪਣੇ-ਆਪ 'ਚ ਇੱਕ ਮਿਸਾਲ : ਕ੍ਰਿਸਚੀਅਨ ਮੂਵਮੈਂਟ

ਪੰਜਾਬ ਕ੍ਰਿਸਚੀਅਨ ਮੂਵਮੈਂਟ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਹਮੀਦ ਮਸੀਹ, ਮੀਤ ਪ੍ਰਧਾਨ ਪੰਜਾਬ ਡਾ. ਵਿਲੀਅਮ ਸ਼ਾਹਕੋਟ, ਡਾ. ਤਰਸੇਮ ਮਸੀਹ ਕਾਹਨੂੰਵਾਨ ਜਨਰਲ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਜਲੰਧਰ ਵਿਖੇ ਹੋਈ, ਜਿਸ ਵਿੱਚ ਉਪਰੋਕਤ ਨੇਤਾਵਾਂ ਨੇ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਆਰ ਐੱਸ) ਦੇ ਸਰ ਸੰਘ ਚਾਲਕ ਦੀ ਮਦਰ ਟੈਰੇਸਾ ਬਾਰੇ ਕੀਤੀ ਟਿੱਪਣੀ ਸੱਚ ਮੁੱਚ ਅਗਾਊਂ ਧਾਰਨਾ ਹੈ ਤੇ ਇਸ 'ਚੋਂ ਈਸਾਈ ਵਿਰੋਧੀ ਬੋਅ ਆਉਂਦੀ ਹੈ

ਰਾਜਨੀਤਕ ਸੱਤਾ ਦੀ ਪ੍ਰਾਪਤੀ ਤੋਂ ਬਿਨਾਂ ਦਲਿਤ ਸਮਾਜ ਦਾ ਕਲਿਆਣ ਸੰਭਵ ਨਹੀਂ : ਨਰਿੰਦਰ ਕਸ਼ਯਪ

ਰਾਜਨੀਤਕ ਸੱਤਾ ਦੀ ਪ੍ਰਾਪਤੀ ਤੋਂ ਬਿਨਾਂ ਦਲਿਤ ਸਮਾਜ ਦਾ ਕਲਿਆਣ ਸੰਭਵ ਨਹੀਂ ਹੋ ਸਕਦਾ। ਇਹ ਵਿਚਾਰ ਨਰਿੰਦਰ ਕਸ਼ਯਪ ਮੈਂਬਰ ਰਾਜ ਸਭਾ ਅਤੇ ਇੰਚਾਰਜ ਬਸਪਾ ਪੰਜਾਬ ਨੇ ਬਹੁਜਨ ਸਮਾਜ ਪਾਰਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਅਵਤਾਰ ਪੁਰਬ ਸੰਬੰਧੀ 'ਛੋਟ ਬੜੇ ਸਭ ਸਮ ਵਸੈ' ਦੇ ਬੈਨਰ ਹੇਠ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਸੂਬਾ ਪੱਧਰ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੰਗਤਾਂ ਦੇ ਭਾਰੀ ਇਕੱਠ ਵਿਚ ਪ੍ਰਗਟ ਕੀਤੇ।

ਟਰੱਕ ਚਾਲਕ ਨੇ ਤੋੜਿਆ ਫਾਟਕ, ਸਾਰਾ ਦਿਨ ਲੱਗਾ ਰਿਹਾ ਜਾਮ

ਨੈਸ਼ਨਲ ਹਾਈਵੇ 15 'ਤੇ ਵੱਸੇ ਮਖ਼ੂ ਸ਼ਹਿਰ ਵਿਚਲੇ ਰੇਲਵੇ ਫ਼ਾਟਕ ਨੂੰ ਟਰੱਕ ਚਾਲਕ ਵੱਲੋਂ ਤੋੜ ਦੇਣ ਕਾਰਨ ਸਾਰਾ ਦਿਨ ਭਾਰੀ ਜਾਮ ਲੱਗਾ ਰਿਹਾ ਅਤੇ ਲੱਗੇ ਜਾਮ ਵਿੱਚ ਫ਼ਸੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਈਡੀਅਟ ਕਲੱਬ ਵੱਲੋਂ ਜਸਪਾਲ ਭੱਟੀ ਐਵਾਰਡ ਸਮਾਰੋਹ

ਈਡੀਅਟ ਕਲੱਬ ਵੱਲੋਂ ਤੀਸਰੇ ਜਸਪਾਲ ਭੱਟੀ ਐਵਾਰਡ ਸਮਾਰੋਹ ਦਾ ਆਯੋਜਨ ਅਲਫਾਵਨ ਵਿਖੇ ਕੀਤਾ ਗਿਆ। ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਅਤੇ ਧਵਨੀ ਮਹਿਰਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਐਵਾਰਡ ਸਮਾਰੋਹ ਵਿਚ ਦੂਰਦਰਸ਼ਨ ਜਲੰਧਰ ਦੇ ਕਲਾਕਾਰ ਸੁਖਬੀਰ ਸਿੰਘ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਦਿੱਲੀ ਕਮੇਟੀ ਵੱਲੋਂ ਅਮਰੀਕਨ ਸਿੱਖਾਂ ਦੀ ਪਛਾਣ ਦੇ ਪ੍ਰਚਾਰ ਲਈ ਸਹਿਯੋਗ ਦੇਣ ਦਾ ਐਲਾਨ

ਅਮਰੀਕਾ 'ਚ ਵੱਸਦੇ ਸਿੱਖਾਂ 'ਤੇ ਹੋ ਰਹੇ ਨਸਲੀ ਹਮਲਿਆਂ ਦੇ ਖਿਲਾਫ ਅਮਰੀਕੀ ਸਿੱਖਾਂ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10,000 ਅਮਰੀਕਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ।

ਅਕਾਲੀ ਦਲ ਤੇ ਕੇਂਦਰ ਸਰਕਾਰ ਦੀ ਯਾਰੀ ਬਣੀ ਸਜਰੇ ਸ਼ਰੀਕ ਵਰਗੀ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਸਭ ਤੋਂ ਵੱਧ ਉਤਾਵਲੇ ਸਨ ਕਿ ਕਦੋਂ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਯੂ.ਪੀ.ਏ ਦੀ ਸਰਕਾਰ ਬਣੇ ਤੇ ਕੇਂਦਰ ਵਿਚੋਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦਾ ਪੱਤਾ ਸਾਫ ਹੋਵੇ।

ਬੱਜਟ 'ਚ ਕਿਸਾਨੀ ਦੀ ਹਾਲਤ ਸੁਧਾਰਨ ਲਈ ਕੋਈ ਰਾਹਤ ਨਹੀਂ : ਪੰਜਾਬ ਕਿਸਾਨ ਸਭਾ

ਪੰਜਾਬ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਗੁਰਚੇਤਨ ਸਿੰਘ ਬਾਸੀ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਜਾਰੀ ਬਿਆਨ 'ਚ ਕਿਹਾ ਕਿ ਕੇਂਦਰੀ ਬੱਜਟ ਵਿਚ ਕਿਸਾਨਾਂ ਦੀ ਮਾੜੀ ਹਾਲਤ ਸੁਧਾਰਨ ਲਈ ਕੁਝ ਨਹੀਂ ਰੱਖਿਆ ਗਿਆ।

ਬੱਸ-ਟਰੱਕ ਟੱਕਰ 'ਚ 2 ਦੀ ਮੌਤ

ਬਟਾਲਾ-ਅੰਮ੍ਰਿਤਸਰ ਰੋਡ 'ਤੇ ਸਥਿਤ ਸੇਖੜੀ ਕਾਲਜ ਕੋਲ ਪੰਜਾਬ ਰੋਡੇਵਜ਼ ਅੰਮ੍ਰਿਤਸਰ ਡੀਪੂ ਦੀ ਬੱਸ ਤੇ ਟਰੱਕ ਦੀ ਟੱਕਰ ਵਿਚ ਔਰਤ ਅਤੇ ਬੱਚੀ ਦੀ ਮੌਤ ਹੋਣ ਅਤੇ ਕਰੀਬ 15 ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਅੰਮ੍ਰਿਤਸਰ ਡੀਪੂ ਦੀ ਬੱਸ ਅੰਮ੍ਰਿਤਸਰ ਤੋਂ ਬਟਾਲਾ ਆ ਰਹੀ ਸੀ ਅਤੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾ ਰਹੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਬੱਸ ਵਿਚ ਸਵਾਰ ਔਰਤ ਕਿਰਨਦੀਪ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਰੰਗੜਨੰਗਲ ਅਤੇ ਬੱਚੀ ਲਵਨੀਤ ਕੌਰ (6 ) ਦੀ ਮੌਕੇ 'ਤੇ ਹੀ ਮੌਤ ਹੋ ਗਈ।

ਚਾਰ ਖੱਬੀਆਂ ਪਾਰਟੀਆਂ ਵੱਲੋਂ ਕੋਟਫਤੂਹੀ 'ਚ ਸਾਂਝੀ ਕਾਨਫਰੰਸ

ਅੱਜ ਕੋਟਫਤੂਹੀ ਵਿਖੇ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵੱਲੋਂ ਵਿਧਾਨ ਸਭਾ ਵੱਲ ਮਾਰਚ ਕਰਨ ਦੀ ਤਿਆਰੀ ਲਈ ਅਤੇ ਕਿਰਤੀ ਲੋਕਾਂ ਦੀਆਂ ਫੌਰੀ ਤੌਰ 'ਤੇ ਭਖਦੀਆਂ ਸਮੱਸਿਆਵਾਂ ਦੇ ਹੱਲ ਲਈ ਆਰੰਭੇ ਗਏ ਸਾਂਝੇ ਸੰਘਰਸ਼ ਪ੍ਰਤੀ ਬਾਦਲ ਸਰਕਾਰ ਦੀ ਬੇਧਿਆਨੀ ਨੂੰ ਦੇਖਦਿਆਂ ਇਸ ਘੋਲ ਨੂੰ ਹੋਰ ਤਿੱਖਾ ਰੂਪ ਦੇਣ ਲਈ ਵਿਸ਼ਾਲ ਸਾਂਝੀ ਕਾਨਫਰੰਸ ਕੀਤੀ ਗਈ

ਭਾਜਪਾ ਦੀਆਂ ਨੀਤੀਆਂ ਕਾਰਪੋਰੇਟ ਜਗਤ ਨੂੰ ਮੁਨਾਫ਼ਾ ਦੇਣ ਵਾਲੀਆਂ : ਬੁਆਣੀ

ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੀ ਕਾਨਫ਼ਰੰਸ ਮੌਕੇ ਇਕੱਤਰ ਹੋਏ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰੇਤ ਦੇ ਮੈਂਬਰ ਕਰਤਾਰ ਸਿੰਘ ਬੁਆਣੀ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਮਾਰਕਸਵਾਦ ਦੇ ਸਿਧਾਂਤ ਦੀ ਰੌਸ਼ਨੀ ਵਿੱਚ ਲੋਕਾਂ ਨੂੰ ਜਾਗ੍ਰਿਤ ਕਰ ਰਹੀ ਹੈ।

ਤੇਜ਼ ਹਨੇਰੀ ਤੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਈਆਂ

ਬੀਤੀ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਹਲਕੀ ਬਾਰਿਸ਼ ਅਤੇ ਤੇਜ਼ ਹਨੇਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਦੱਸਣਯੋਗ ਹੈ ਕਿ ਦਰਜਨ ਤੋਂ ਵੱਧ ਪਿੰਡ ਪਹਿਲਾਂ ਹੀ ਸੇਮ ਦਾ ਸੰਤਾਪ ਹੰਢਾ ਰਹੇ ਹਨ।