ਸੰਪਾਦਕ ਪੰਨਾ

ਮੁਲਾਇਮ ਪਰਵਾਰ ਵਿੱਚ ਪਾਟਕ

ਅਸੀਂ ਸਾਰੇ ਇਹ ਗੱਲ ਜਾਣਦੇ ਹਾਂ ਕਿ ਪੰਜਾਬ ਵਿੱਚ ਨਵੇ ਸਾਲ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਵਿੱਚ ਟਿਕਟਾਂ ਲਈ ਖਿੱਚੋਤਾਣ ਚੱਲ ਰਹੀ ਹੈ। ਜਿੱਥੇ ਅਤੇ ਜਿਸ ਤਰ੍ਹਾਂ ਦੀਆਂ ਵੀ ਚੋਣਾਂ ਹੋਣੀਆਂ ਹੋਣ, ਟਿਕਟਾਂ ਲਈ ਏਦਾਂ ਦੀ ਖਿੱਚੋਤਾਣ ਹੋਣਾ ਆਮ ਜਿਹੀ ਗੱਲ ਹੈ।

ਭਰੋਸੇ ਦੀ ਬਹਾਲੀ ਦੀ ਲੋੜ

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਇੱਕ ਹੋਰ ਫੈਸਲੇ ਨੇ ਪਹਿਲਾਂ ਤੋਂ ਪਈਆਂ ਹੋਈਆਂ ਉਲਝਣਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਇਸ ਨਵੇਂ ਫੈਸਲੇ ਨਾਲ ਇੱਕ ਆਰਡੀਨੈਂਸ ਜਾਰੀ ਕਰ ਕੇ ਇਹ ਵਿਵਸਥਾ ਕੀਤੀ ਗਈ ਹੈ ਕਿ ਨੋਟ ਬੰਦ ਕਰਨ ਦੀ ਮਿਥੀ ਗਈ ਸਮਾਂ ਹੱਦ ਤੋਂ ਬਾਅਦ ਜਿਸ ਕਿਸੇ ਕੋਲ ਬੰਦ ਹੋਏ ਪੰਜ ਸੌ ਤੇ ਇੱਕ ਹਜ਼ਾਰ ਰੁਪਏ ਦੇ ਨੋਟ ਵੇਖੇ ਜਾਣਗੇ, ਇਹ ਉਸ ਦਾ ਜੁਰਮ ਮੰਨ ਕੇ ਉਸ ਤੋਂ ਵੱਡਾ ਜੁਰਮਾਨਾ ਵਸੂਲ ਕੀਤਾ ਜਾਵੇਗਾ।

ਭਾਰਤੀ ਉਲੰਪਿਕ ਐਸੋਸੀਏਸ਼ਨ ਦਾ ਕੁਚੱਜਾ ਫ਼ੈਸਲਾ

ਆਮ ਭਾਰਤੀ ਨਾਗਰਿਕਾਂ ਲਈ ਇਹ ਖ਼ਬਰ ਚੰਗਾ ਪ੍ਰਭਾਵ ਦੇਣ ਵਾਲੀ ਨਹੀਂ ਕਹੀ ਜਾ ਸਕਦੀ ਕਿ ਭਾਰਤ ਦੀ ਉਲੰਪਿਕ ਐਸੋਸੀਏਸ਼ਨ ਨੇ ਦੋ ਜਣਿਆਂ ਨੂੰ ਸਾਰੀ ਉਮਰ ਲਈ ਆਪਣੇ ਅਹੁਦੇਦਾਰ ਮੰਨ ਲਿਆ ਹੈ। ਏਨੇ ਵੱਡੇ ਮਾਣ ਵਾਲੇ ਇਨ੍ਹਾਂ ਦੋ ਜਣਿਆਂ ਵਿੱਚੋਂ ਇੱਕ ਤਾਂ ਕਾਂਗਰਸ ਪਾਰਟੀ ਦਾ ਸਾਬਕਾ ਪਾਰਲੀਮੈਂਟ ਮੈਂਬਰ ਸੁਰੇਸ਼ ਕਲਮਾਡੀ ਹੈ

ਹਾਲੇ ਤਾਂ ਏਦਾਂ ਹੀ ਹੁੰਦਾ ਰਹੇਗਾ

ਇਸ ਵਕਤ ਲੋਕ ਇਹ ਅੰਦਾਜ਼ੇ ਲਾ ਰਹੇ ਹਨ ਕਿ ਚੋਣ ਜ਼ਾਬਤਾ ਕਦੋਂ ਲੱਗੇਗਾ ਅਤੇ ਚੋਣਾਂ ਕਿਸ ਮਹੀਨੇ ਦੇ ਕਿਸ ਦਿਨ ਨੂੰ ਹੋਣਗੀਆਂ? ਸਿਆਸੀ ਆਗੂਆਂ ਦਾ ਧਿਆਨ ਇਸ ਪਾਸੇ ਘੱਟ ਅਤੇ ਬਹੁਤਾ ਇਸ ਗੱਲ ਵੱਲ ਲੱਗਾ ਹੈ ਕਿ ਫਲਾਣੇ ਹਲਕੇ ਦੀ ਟਿਕਟ ਮੈਨੂੰ ਜਾਂ ਮੇਰੀ ਪਸੰਦ ਦੇ ਬੰਦੇ ਨੂੰ ਮਿਲਦੀ ਹੈ ਜਾਂ ਨਹੀਂ? ਲਗਭਗ ਸਾਰੀਆਂ ਸਿਆਸੀ ਧਿਰਾਂ ਵਿੱਚ ਇਸ ਗੱਲ ਲਈ ਘਮਸਾਣ ਪਿਆ ਹੋਇਆ ਹੈ। ਇਸ ਵਾਰ ਵਰਗੀ ਹਾਬੜ ਅੱਗੇ ਕਦੇ ਨਹੀਂ ਵੇਖੀ ਗਈ।

ਮੂਰਖਾਂ ਦੇ ਕਾਰਨ ਤਬਾਹੀ ਦੀ ਦੰਦੀ ਉੱਤੇ ਦੁਨੀਆ

ਅੱਜ ਦੇ ਅਖ਼ਬਾਰਾਂ ਵਿੱਚ ਛਪੀ ਹੋਈ ਇਹ ਖ਼ਬਰ ਸਧਾਰਨ ਸੂਚਨਾ ਨਹੀਂ, ਇੱਕ ਬਹੁਤ ਵੱਡੀ ਚੇਤਾਵਨੀ ਹੈ ਤੇ ਇਹ ਚਿਤਾਵਨੀ ਕਿਸੇ ਇੱਕ ਦੇਸ਼ ਲਈ ਨਹੀਂ, ਸਮੁੱਚੇ ਸੰਸਾਰ ਦੇ ਲੋਕਾਂ ਲਈ ਹੈ। ਖ਼ਬਰ ਆਖਦੀ ਹੈ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਮੁਹੰਮਦ ਆਸਿਫ਼ ਨੇ ਇੱਕ ਦਿਨ ਕਿਸੇ ਘੱਟ ਪਛਾਣ ਵਾਲੇ ਇੱਕ ਅਖ਼ਬਾਰ ਵਿੱਚ ਛਪੀ ਖ਼ਬਰ ਦਾ ਪਤਾ ਲੱਗਣ ਉੱਤੇ ਹੀ ਇਸਰਾਈਲ ਨੂੰ ਐਟਮੀ ਹਮਲੇ ਦੀ ਧਮਕੀ ਛੱਡ ਦਿੱਤੀ ਸੀ।

ਸਿਆਸੀ ਬੇਅਸੂਲੇਪਣ ਦੀ ਸਿਖ਼ਰ

ਸਿਰਫ਼ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਪਾਰਟੀ ਤਾਂ ਸਿਆਸੀ ਆਗੂ ਲਈ ਮਾਂ ਹੁੰਦੀ ਹੈ, ਮਾਂ ਨਹੀਂ ਛੱਡਣੀ ਚਾਹੀਦੀ। ਇਸ ਤੋਂ ਅਗਲੇ ਦਿਨ ਹੀ ਕਾਂਗਰਸ ਪਾਰਟੀ ਦਾ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਆਪਣੀ ਮਾਂ-ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਤੇ ਉਸ ਦੇ ਗਲ਼ ਸਿਰੋਪਾ ਪਾਉਣ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ

ਨਿਤਾਰਾ ਤਾਂ ਹੋਣਾ ਚਾਹੀਦਾ ਹੈ

ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਵਿਰੁੱਧ ਰਿਸ਼ਵਤ ਲੈਣ ਦਾ ਸੰਗੀਨ ਦੋਸ਼ ਕੱਲ੍ਹ ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਲਾਇਆ ਹੈ। ਇਸ ਨੂੰ ਮੀਡੀਏ ਨੇ ਬਹੁਤ ਚੁੱਕਿਆ ਹੈ। ਇਸ ਤੋਂ ਪਹਿਲਾਂ ਇਹੋ ਦੋਸ਼ ਭਾਰਤ ਦੀ ਸੁਪਰੀਮ ਕੋਰਟ ਵਿੱਚ ਚੱਲਦੇ ਇੱਕ ਕੇਸ ਦੌਰਾਨ ਪਿਛਲੇ ਹਫਤੇ ਪ੍ਰਸ਼ਾਂਤ ਭੂਸ਼ਣ ਨੇ ਵੀ ਲਾਇਆ ਸੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਈ ਵਾਰ ਲਾਇਆ ਸੀ ਤਾਂ ਬਹੁਤਾ ਗੌਲਿਆ ਨਹੀਂ ਸੀ ਗਿਆ।

ਚੰਡੀਗੜ੍ਹ ਦੀਆਂ ਚੋਣਾਂ ਤੇ ਪੰਜਾਬ

ਪੰਜਾਬ ਅਤੇ ਇਸ ਤੋਂ ਵੱਖ ਹੋ ਕੇ ਬਣੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੋਣ ਦੇ ਨਾਲ ਚੰਡੀਗੜ੍ਹ ਕੇਂਦਰ ਦੇ ਸ਼ਾਸਨ ਵਾਲਾ ਅੱਧ-ਪਚੱਧਾ ਰਾਜ ਵੀ ਕਿਹਾ ਜਾਂਦਾ ਹੈ। ਕੱਲ੍ਹ ਇਸ ਦੀ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਨਿਕਲੇ ਹਨ। ਭਾਜਪਾ-ਅਕਾਲੀ ਗੱਠਜੋੜ ਦੀ ਇਸ ਵਿੱਚ ਜਿੱਤ ਹੋਈ ਹੈ। ਇਸ ਤੋਂ ਬਾਅਦ ਭਾਜਪਾ ਦੇ ਕੇਂਦਰੀ ਤੇ ਚੰਡੀਗੜ੍ਹ ਵਾਲੇ ਲੀਡਰਾਂ ਦੇ ਬਿਆਨ ਆਏ ਹਨ ਕਿ ਇਹ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਦੇ ਜਾਇਜ਼ ਹੋਣ ਦਾ ਲੋਕਾਂ ਦਾ ਫਤਵਾ ਹੈ।

ਬੈਂਕ ਵਿੱਚ ਬੈਠਾ ਹਰ ਬੰਦਾ ਚੋਰ ਨਹੀਂ

ਅੱਜ ਕੱਲ੍ਹ ਸਾਡੇ ਦੇਸ਼ ਦੇ ਲੋਕ ਇੱਕ ਬਹੁਤ ਵੱਡੀ ਵਿਹਾਰਕ ਮੁਸ਼ਕਲ ਵਿੱਚ ਫਸੇ ਹੋਏ ਹਨ। ਨਰਿੰਦਰ ਮੋਦੀ ਸਰਕਾਰ ਨੇ ਕੇਂਦਰ ਵਿੱਚੋਂ ਮਾਅਰਕੇਬਾਜ਼ੀ ਕਰਦੇ ਹੋਏ ਐਲਾਨ ਕਰ ਦਿੱਤਾ ਕਿ ਪੰਜ ਸੌ ਅਤੇ ਇੱਕ ਹਜ਼ਾਰ ਰੁਪਏ ਦੇ ਨੋਟ ਬੰਦ ਕੀਤੇ ਜਾਂਦੇ ਹਨ। ਏਦਾਂ ਦਾ ਐਲਾਨ ਕਰਨ ਤੋਂ ਪਹਿਲਾਂ ਇਹ ਤਿਆਰੀ ਕਰਨ ਦੀ ਲੋੜ ਸੀ ਕਿ ਲੋਕ ਜਦੋਂ ਅਗਲੇ ਦਿਨ ਬਾਜ਼ਾਰ ਵਿੱਚ ਜਾਣ ਤਾਂ ਕੋਈ ਕਾਰੋਬਾਰੀ ਅੜਚਣ ਨਾ ਪਵੇ।

ਫ਼ੌਜ ਦੇ ਮੁਖੀ ਬਾਰੇ ਫ਼ੈਸਲੇ ਦਾ ਵਿਵਾਦ

ਵਿਵਾਦਾਂ ਵਿੱਚ ਰਹਿਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਹੁਣ ਇੱਕ ਹੋਰ ਵੱਡਾ ਵਿਵਾਦ ਛੇੜ ਲਿਆ ਹੈ। ਇਸ ਵਾਰੀ ਮਾਮਲਾ ਭਾਰਤੀ ਫ਼ੌਜ ਦੇ ਮੁਖੀ ਜਰਨੈਲ ਦੀ ਨਿਯੁਕਤੀ ਦਾ ਹੈ। ਚਾਰ ਸੀਨੀਅਰ ਲੈਫਟੀਨੈਂਟ ਜਨਰਲਾਂ ਵਿੱਚੋਂ ਇੱਕ ਜਨਰਲ ਬਿਪਿਨ ਰਾਵਤ ਨੂੰ ਫ਼ੌਜ ਦਾ ਮੁਖੀ ਬਣਾਏ ਜਾਣ ਨਾਲ ਭਾਰਤੀ ਰਾਜਨੀਤੀ ਗਰਮੀ ਫੜਨ ਲੱਗੀ ਹੈ। ਇਹ ਨਿਯੁਕਤੀ ਪਾਰਲੀਮੈਂਟ ਦਾ ਸਰਦ ਰੁੱਤ ਸਮਾਗਮ ਖ਼ਤਮ

ਵਿਧਾਨ ਸਭਾ ਦਾ ਆਖਰੀ ਸਮਾਗਮ ਜਾਂ ਅਜੇ...

ਅੱਜ ਉੱਨੀ ਦਸੰਬਰ ਨੂੰ ਪੰਜਾਬ ਦੀ ਵਿਧਾਨ ਸਭਾ ਦਾ ਵਿਸ਼ੇਸ਼ ਸਮਾਗਮ ਸੱਦਿਆ ਗਿਆ ਹੈ। ਇਸ ਸਮਾਗਮ ਦੇ ਦੌਰਾਨ ਉਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਰਾਹ ਕੱਢਿਆ ਜਾਵੇਗਾ, ਜਿਨ੍ਹਾਂ ਨੂੰ ਦੋ ਮਹੀਨੇ ਪਹਿਲਾਂ ਹੀ ਪੱਕੇ ਕਰਨ ਦਾ ਵਾਅਦਾ ਦਿੱਤਾ ਗਿਆ ਸੀ, ਪਰ ਪੱਕੇ ਨਹੀਂ ਸਨ ਕੀਤੇ ਜਾ ਸਕੇ। ਕਾਰਨ ਇਹ ਸੀ ਕਿ ਪੰਜਾਬ ਸਰਕਾਰ ਨੇ ਇਸ ਮਕਸਦ ਲਈ ਇੱਕ ਆਰਡੀਨੈਂਸ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ

ਫੌਰੀ ਹੱਲ ਮੰਗਦੀ ਨੋਟਬੰਦੀ ਦੀ ਸਮੱਸਿਆ

ਪਾਰਲੀਮੈਂਟ ਵਿੱਚ ਅੜਿੱਕਾ ਪੈ ਜਾਣ ਕਾਰਨ ਨਾ ਪ੍ਰਧਾਨ ਮੰਤਰੀ ਨੂੰ ਰਾਹੁਲ ਗਾਂਧੀ ਦੀ ਗੱਲ ਸੁਣਨੀ ਪਈ ਤੇ ਨਾ ਰਾਹੁਲ ਗਾਂਧੀ ਨੂੰ ਨਰਿੰਦਰ ਮੋਦੀ ਦਾ ਭਾਸ਼ਣ ਸੁਣਨਾ ਪਿਆ, ਪਰ ਅਚਾਨਕ ਇੱਕ ਮੁਲਾਕਾਤ ਦਾ ਪ੍ਰੋਗਰਾਮ ਬਣਨ ਦੀ ਖ਼ਬਰ ਆ ਗਈ। ਦੱਸਿਆ ਗਿਆ ਕਿ ਕਿਸਾਨਾਂ ਦੀਆਂ ਮੰਗਾਂ ਲੈ ਕੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਦੀ ਇੱਕ ਟੀਮ ਪ੍ਰਧਾਨ ਮੰਤਰੀ ਨੂੰ ਮਿਲਣ ਜਾਵੇਗੀ।

ਧੁੰਦ ਦੀ ਮਾਰ ਅਤੇ ਲਾਪਰਵਾਹੀ

ਗੱਲ ਸ਼ੁਰੂ ਕਰਨ ਵੇਲੇ ਜਦੋਂ ਕੋਈ ਏਨੀ ਗੱਲ ਕਹਿੰਦਾ ਹੈ ਕਿ 'ਇਹ ਦਿਨ', ਤਾਂ ਲੋਕ ਝੱਟ ਇਸ ਸੋਚ ਵੱਲ ਘੋੜੇ ਦੌੜਾਉਣ ਲੱਗਦੇ ਹਨ ਕਿ ਗੱਲ ਚੋਣਾਂ ਦੀ ਹੋਣੀ ਹੈ। ਬਿਨਾਂ ਸ਼ੱਕ ਇਹ ਦਿਨ ਚੋਣਾਂ ਦੇ ਹਨ, ਪਰ ਸਿਰਫ਼ ਚੋਣ ਦੇ ਨਹੀਂ, ਮੌਸਮ ਦੀ ਹਰ ਸਾਲ ਵਾਲੀ ਇੱਕ ਮਜਬੂਰੀ ਦੇ ਵੀ ਹਨ, ਜਿਸ ਤੋਂ ਸੁਚੇਤ ਰਹਿਣਾ ਪੈਂਦਾ ਹੈ।

ਕੇਜਰੀਵਾਲ ਦੀ ਪਾਰਟੀ ਨੂੰ ਕੇਰਾ!

ਭਾਰਤ ਵਿੱਚ ਕਈ ਲਹਿਰਾਂ ਇਹੋ ਜਿਹੀਆਂ ਉੱਠਦੀਆਂ ਹਨ, ਜਿਨ੍ਹਾਂ ਤੋਂ ਲੋਕ ਇਹ ਆਸ ਰੱਖ ਲੈਂਦੇ ਹਨ ਕਿ ਆਹ ਲਹਿਰ ਇਸ ਦੇਸ਼ ਤੋਂ ਭ੍ਰਿਸ਼ਟਾਚਾਰ ਦਾ ਗੰਦ ਸਾਫ ਕਰੇਗੀ। ਜਦੋਂ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਦਿੱਲੀ ਦੇ ਜੰਤਰ ਮੰਤਰ ਵਿਖੇ ਪਹਿਲਾਂ ਧਰਨਾ ਲੱਗਾ ਤਾਂ ਜਜ਼ਬਾਤੀ ਹੋਏ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਓਥੇ ਪਹੁੰਚ ਕੇ ਦੇਸ਼ ਦਾ ਤਿਰੰਗਾ ਝੰਡਾ ਹਿਲਾਉਂਦੇ ਅਤੇ ਭਾਰਤ ਮਾਂ ਦੀ ਜੈ ਬੁਲਾਉਂਦੇ ਵੇਖੇ ਜਾ ਰਹੇ ਸਨ।

ਬਿਨਾਂ ਮੁੱਦੇ ਤੋਂ ਚੱਲ ਰਹੀ ਵਿਧਾਨ ਸਭਾ ਚੋਣਾਂ ਦੀ ਮੁਹਿੰਮ

ਪੰਜਾਬ ਅਗਲੇ ਦਿਨਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਗੇੜ ਵਿੱਚ ਪੈਣ ਵਾਲਾ ਹੈ। ਇੱਕ ਪ੍ਰਭਾਵ ਇਸ ਵੇਲੇ ਇਹ ਮਿਲ ਰਿਹਾ ਹੈ ਕਿ ਹਰ ਪਾਰਟੀ ਸਿਰਫ਼ ਅਤੇ ਸਿਰਫ਼ ਚੋਣਾਂ ਨੂੰ ਮੁੱਖ ਰੱਖ ਕੇ ਸਰਗਰਮੀ ਕਰ ਰਹੀ ਹੈ। ਅਕਾਲੀ ਦਲ ਨੇ ਮੋਗੇ ਵਾਲੀ ਰੈਲੀ ਨਾਲ ਇਹ ਦਾਅਵਾ ਵੀ ਕਰ ਦਿੱਤਾ ਹੈ ਕਿ ਜਦੋਂ ਵੀ ਮੋਗੇ ਤੋਂ ਜੈਕਾਰਾ ਛੱਡ ਕੇ ਚੋਣ ਲਈ ਉਹ ਲੋਕਾਂ ਵਿੱਚ ਗਏ ਹਨ, ਹਮੇਸ਼ਾ ਜਿੱਤਦੇ ਰਹੇ ਹਨ। ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਆਪਣਾ ਸ਼ਹਿਰੀ ਲੋਕਾਂ ਦਾ ਪੱਕਾ ਆਧਾਰ ਹੁਣ ਪਹਿਲਾਂ ਵਾਲਾ ਨਹੀਂ ਰਹਿ ਗਿਆ

ਏਦਾਂ ਦੀ ਬਿਆਨਬਾਜ਼ੀ ਠੀਕ ਨਹੀਂ

ਭਾਰਤ-ਪਾਕਿਸਤਾਨ ਸੰਬੰਧਾਂ ਵਿੱਚ ਇੱਕ ਦਮ ਕੋਈ ਸੁਧਾਰ ਆਉਣ ਦੀ ਗੁੰਜਾਇਸ਼ ਭਾਵੇਂ ਦਿਖਾਈ ਨਹੀਂ ਦੇ ਰਹੀ, ਪਰ ਜਿਹੜਾ ਤਨਾਅ ਇਸ ਵਕਤ ਮਹਿਸੂਸ ਕੀਤਾ ਜਾ ਰਿਹਾ ਹੈ, ਉਸ ਨੂੰ ਘਟਾਉਣ ਦੀ ਇੱਛਾ ਦੋਵਾਂ ਪਾਸਿਆਂ ਦੇ ਆਮ ਲੋਕਾਂ ਦੇ ਮਨ ਵਿੱਚ ਹੈ। ਇਹ ਇੱਛਾਂ ਦੋਵਾਂ ਦੇਸ਼ਾਂ ਦੇ ਆਗੂਆਂ ਦੇ ਮਨ ਵਿੱਚ ਵੀ ਹੋਣੀ ਚਾਹੀਦੀ ਹੈ। ਜਿਹੜਾ ਕੁਝ ਪੜ੍ਹਨ ਅਤੇ ਸੁਣਨ ਨੂੰ ਮਿਲ ਰਿਹਾ ਹੈ, ਉਸ ਤੋਂ ਇਹੋ ਜਿਹੀ ਕੋਈ ਗੱਲ ਨਜ਼ਰ ਨਹੀਂ ਆ ਰਹੀ।

ਹੁਣ ਚੋਣ ਕਮਿਸ਼ਨ ਨੂੰ ਚਿੰਤਾ ਕਰਨੀ ਪਵੇਗੀ

ਅੱਠ ਦਸੰਬਰ ਦੇ ਦਿਨ ਪੰਜਾਬ ਦੇ ਮਾਲਵਾ ਖੇਤਰ ਵਿੱਚ ਦੋ ਵੱਖ-ਵੱਖ ਥਾਂਈਂ ਇੱਕੋ ਦਿਨ ਇਕੱਠ ਹੋਏ ਹਨ। ਇਨ੍ਹਾਂ ਦੋਵਾਂ ਇਕੱਠਾਂ ਦੇ ਮੋਹਰੀ ਆਪਣੇ ਆਪ ਨੂੰ ਸਿੱਖ ਪੰਥ ਦੇ ਆਗੂ ਦੱਸਦੇ ਹਨ। ਇੱਕ ਇਕੱਠ ਦੇ ਆਗੂਆਂ ਵੱਲੋਂ ਇੱਕੋ ਸਾਹੇ ਸਿੱਖੀ ਦਾ ਮੁਹਾਵਰਾ ਵੀ ਵਰਤਿਆ ਜਾ ਰਿਹਾ ਹੈ

ਕੁਝ ਤਾਂ ਸੱਚ ਮੰਨਿਆ ਓਬਾਮਾ ਨੇ

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਹੋ ਚੁੱਕੀ ਹੈ। ਬੰਦਾ ਉਹ ਜਿਹੋ ਜਿਹਾ ਵੀ ਹੋਵੇ, ਅਮਰੀਕੀ ਲੋਕਾਂ ਨੇ ਚੁਣ ਲਿਆ ਹੈ ਤੇ ਜਨਵਰੀ ਵਿੱਚ ਡੋਨਾਲਡ ਟਰੰਪ ਆਪਣਾ ਅਹੁਦਾ ਸੰਭਾਲ ਲਵੇਗਾ। ਇਸ ਵਕਤ ਦੇ ਅਮਰੀਕੀ ਰਾਸ਼ਟਰਪਤੀ ਵੱਲੋਂ ਆਪਣੇ ਅਹੁਦੇ ਦੀ ਮਿਆਦ ਮੁੱਕਦੀ ਵੇਖ ਕੇ ਵੱਖ-ਵੱਖ ਸਮਾਗਮਾਂ ਵਿੱਚ ਲੋਕਾਂ ਤੋਂ ਆਪਣੇ ਲਈ ਵਿਦਾਇਗੀ ਦੀਆਂ ਸ਼ੁੱਭ ਕਾਮਨਾਵਾਂ ਲੈਣ ਦਾ ਦੌਰ ਜਾਰੀ ਹੈ। ਇਹ ਇੱਕ ਰਸਮ ਹੁੰਦੀ ਹੈ।

ਲੋਕਾਂ ਦੇ ਸਬਰ ਦੀ ਸਿਖ਼ਰ

ਪਿਛਲੀ ਅੱਠ ਨਵੰਬਰ ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਪੰਜ ਸੌ ਰੁਪਏ ਤੇ ਇੱਕ ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਤਾਂ ਇਹ ਕਿਹਾ ਸੀ ਕਿ ਕੁਝ ਦਿਨਾਂ ਦੀ ਤਕਲੀਫ ਹੈ, ਫਿਰ ਸਾਰਾ ਕੁਝ ਠੀਕ ਹੋ ਜਾਵੇਗਾ। ਹੁਣ ਇੱਕ ਮਹੀਨਾ ਪੂਰਾ ਹੋਣ ਜਾ ਰਿਹਾ ਹੈ, ਪਰ ਸਾਰਾ ਕੁਝ ਠੀਕ ਨਹੀਂ ਹੋਇਆ। ਬੈਂਕਾਂ ਮੂਹਰੇ ਆਮ ਲੋਕ ਅਜੇ ਤੱਕ ਕਤਾਰਾਂ ਵਿੱਚ ਖੜੇ ਦਿਖਾਈ ਦੇਂਦੇ ਹਨ। ਕਈ ਲੋਕਾਂ ਦੀ ਕਤਾਰਾਂ ਵਿੱਚ ਮੌਤ ਹੋ ਚੁੱਕੀ ਹੈ।

ਜੈਲਲਿਤਾ ਦੇ ਦੇਹਾਂਤ ਦੀ ਘੜੀ

ਤਾਮਿਲ ਨਾਡੂ ਦੀ ਮੁੱਖ ਮੰਤਰੀ ਜੈਰਾਮ ਜੈਲਲਿਤਾ ਨਹੀਂ ਰਹੀ। ਬੀਤੀ ਰਾਤ ਚੇਨਈ ਦੇ ਅਪੋਲੋ ਹਸਪਤਾਲ ਵਿੱਚ ਉਸ ਦਾ ਦੇਹਾਂਤ ਹੋ ਗਿਆ ਤੇ ਇਸ ਦੇ ਨਾਲ ਹੀ ਇੱਕ ਸਿਆਸੀ ਯੁੱਗ ਦਾ ਵੀ ਅੰਤ ਹੋ ਗਿਆ ਹੈ।