ਰਾਸ਼ਟਰੀ

ਗੀਤ ਬਰਾੜ ਦੇ ਕਤਲ ਕੇਸ 'ਚ ਕੈਮਰਾਮੈਨ ਗ੍ਰਿਫਤਾਰ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਮੇਕਅੱਪ ਆਰਟਿਸਟ ਗੀਤ ਬਰਾੜ ਦੇ ਕਤਲ ਮਾਮਲੇ 'ਚ ਪੁਲਸ ਨੇ ਕੈਮਰਾਮੈਨ ਮਨਜੀਤ ਥਿੰਦ ਨੂੰ ਗ੍ਰਿਫਤਾਰ ਕੀਤਾ ਹੈ। ਗੀਤ ਦੀ ਲਾਸ਼ ਰਾਜਪੁਰੇ ਤੋਂ ਬਰਾਮਦ ਹੋਈ ਸੀ। ਉਸ ਦੇ ਸਿਰ ਤੇ ਗਰਦਨ 'ਚ ਗੋਲੀਆਂ ਵੱਜੀਆਂ ਸਨ।ਪੁਲਸ ਦੇ ਦੱਸਣ ਅਨੁਸਾਰ ਗੀਤ ਬਰਾੜ ਦੇ 3 ਗੋਲੀਆਂ ਵੱਜੀਆਂ ਸਨ।

ਵਿਪਾਸਨਾ 'ਤੇ ਗ੍ਰਿਫਤਾਰੀ ਦੀ ਤਲਵਾਰ

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਕਦੇ ਵੀ ਗ੍ਰਿਫਤਾਰ ਹੋ ਸਕਦੀ ਹੈ। ਵਿਪਾਸਨਾ 'ਤੇ ਸੂਚਨਾਵਾਂ ਲੁਕਾਉਣ ਤੇ ਪੁਲਸ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਹੈ।ਪੂਰੇ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਗਈ ਐੱਸ ਆਈ ਟੀ ਨੇ ਛਾਣਬੀਨ ਦੌਰਾਨ ਪਾਇਆ ਹੈ ਕਿ ਵਿਪਾਸਨਾ ਵੀ ਸਾਜ਼ਿਸ਼ 'ਚ ਸ਼ਾਮਲ ਸੀ।

ਕਿਸਾਨ ਮਹਾਂ ਧਰਨਾ ਦੂਜੇ ਦਿਨ ਵਿਸ਼ਾਲ ਹੋ ਗਿਆ

ਚੰਡੀਗੜ (ਨਵਾਂ ਜ਼ਮਾਨਾ ਸਰਵਿਸ) ਦਿੱਲੀ ਤੋਂ ਰਿਪੋਰਟ ਅਨੁਸਾਰ ਕਿਸਾਨੀ ਮੰਗਾਂ ਲਈ ਆਲ ਇੰਡੀਆ ਕਿਸਾਨ ਸਭਾ ਵਲੋਂ ਸ਼ਹੀਦ ਭਗਤ ਸਿੰਘ ਪਾਰਕ ਵਿਚ ਲਾਏ ਪੰਜ ਰੋਜ਼ਾ ਧਰਨੇ ਦੇ ਦੂਜੇ ਦਿਨ ਹੋਰ ਵੀ ਸੂਬਿਆਂ ਤੋਂ ਬਹੁਤ ਸਾਰੇ ਕਿਸਾਨ ਆ ਗਏ ਅਤੇ ਧਰਨੇ ਵਿਚ ਸ਼ਾਮਲ ਹੋ ਗਏ।

ਮਲੇਸ਼ੀਆ ਨੇ ਦਿੱਤੀ ਜ਼ਾਕਿਰ ਨਾਇਕ ਨੂੰ ਸ਼ਰਨ

ਕੁਆਲਾਲਮਪੁਰ (ਨਵਾਂ ਜ਼ਮਾਨਾ ਸਰਵਿਸ) ਵਿਵਾਦਿਤ ਇਸਲਾਮਕ ਪ੍ਰਚਾਰਕ ਜ਼ਾਕਿਰ ਨਾਇਕ ਕਾਫੀ ਲੰਮੇ ਸਮੇਂ ਬਾਅਦ ਪਿਛਲੇ ਮਹੀਨੇ ਮਲੇਸ਼ੀਆ ਦੀ ਵੱਡੀ ਮਸਜਿਦ 'ਚ ਨਜ਼ਰ ਆਇਆ। ਪ੍ਰਸ਼ੰਸਕਾਂ ਨੇ ਉਸ ਨਾਲ ਤਸਵੀਰਾਂ ਲਈਆਂ। ਆਪਣੇ ਬਾਡੀਗਾਰਡਾਂ ਨਾਲ ਨਾਇਕ ਜਿਸ ਮਸਜਿਦ 'ਚ ਪੁੱਜਾ ਸੀ, ਉਥੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਸਣੇ ਕਈ ਵੱਡੇ ਮੰਤਰੀ ਨਮਾਜ਼ ਪੜ੍ਹਨ ਆਉਂਦੇ ਹਨ।

ਰਾਜਨ ਬਣ ਸਕਦੇ ਹਨ ਅਮਰੀਕੀ ਫੈਡਰਲ ਰਿਜ਼ਰਵ ਦੇ ਮੁਖੀ

ਵਾਸ਼ਿੰਗਟਨ/ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਕੀ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਅਮਰੀਕਾ ਦੀ ਸੈਂਟਰਲ ਬੈਂਕ ਫੈਡਰਲ ਰਿਜ਼ਰਵ ਦੇ ਅਗਲੇ ਮੁਖੀ ਹੋਣਗੇ।

ਮੇਲਾ ਗ਼ਦਰੀ ਬਾਬਿਆਂ ਦਾ ਨਾਟਕਾਂ ਭਰੀ ਰਾਤ ਨੇ ਇਨਕਲਾਬੀ ਚੇਤਨਾ ਦੇ ਚਾਨਣ ਦਾ ਦਿੱਤਾ ਛੱਟਾ

ਜਲੰਧਰ (ਕੇਸਰ) ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਦੀ ਸਿਖਰਲੀ ਰਾਤ ਨਾਟਕਾਂ ਅਤੇ ਗੀਤ-ਸੰਗੀਤ ਦਾ ਹਜ਼ਾਰਾਂ ਲੋਕਾਂ ਉਪਰ ਜਾਦੂਮਈ ਅਸਰ ਹੋਇਆ। ਪੰਜਾਬੀ ਇਨਕਲਾਬੀ ਰੰਗ ਮੰਚ ਨੇ ਗ਼ਦਰੀ ਬਾਬਿਆਂ ਦੇ ਮੇਲੇ ਦੇ 26ਵੇਂ ਵਰ੍ਹੇ 'ਤੇ ਆ ਕੇ ਮਿਆਰੀ ਅਤੇ ਉਚੇਰੀ ਪਰਵਾਜ਼ ਭਰੀ।

'ਬੇਵਤਨ' ਹਿਨਾ ਨੂੰ ਅਪਣਾਏਗਾ ਪਾਕਿ?

ਅੰਮ੍ਰਿਤਸਰ (ਜਸਬੀਰ ਸਿੰਘ) ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਪੈਦਾ ਹੋਈ ਹਿਨਾ ਵੀਰਵਾਰ ਨੂੰ ਆਪਣੀ ਮਾਂ ਤੇ ਮਾਸੀ ਸਮੇਤ ਜੇਲ੍ਹ ਵਿੱਚੋਂ ਜਿਉਂ ਹੀ ਬਾਹਰ ਨਿਕਲੀ ਤਾਂ ਉਸ ਦੇ ਚਿਹਰੇ 'ਤੇ ਅਜੀਬ ਖੁਸ਼ੀ ਸੀ।ਹਿਨਾ ਅੱਜ ਤੋਂ 11 ਸਾਲ ਪਹਿਲਾਂ ਇਸੇ ਹੀ ਜੇਲ੍ਹ ਵਿੱਚ ਪੈਦਾ ਹੋਈ ਸੀ।

'84 ਦਾ ਕਤਲੇਆਮ ਸਰਕਾਰ ਵੱਲੋਂ ਕਰਵਾਇਆ ਗਿਆ ਸੀ : ਸਿਸੋਦੀਆ

ਨਵੀਂ ਦਿੱਲੀ (ਜਸਬੀਰ ਸਿੰਘ ਪੱਟੀ) ਪੰਥਕ ਸੇਵਾ ਦਲ ਵੱਲੋਂ ਨਵੰਬਰ 1984 ਸਮੇਂ ਸਿੱਖਾਂ ਦੇ ਹੋਏ ਕਤਲੇਆਮ ਦੀ 33 ਬਰਸੀ 'ਤੇ ਇੱਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦਿੱਲੀ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਨੇ ਸ਼ਮੂਲੀਅਤ ਕੀਤੀ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕੇਵਲ ਸਿੱਖ ਹੀ ਨਹੀਂ

ਕਮਲ ਹਸਨ ਨੇ ਰੱਖੀ 'ਹਿੰਦੂ ਅੱਤਵਾਦ' 'ਤੇ ਉਂਗਲ, ਮਚਿਆ ਤੂਫਾਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਅਦਾਕਾਰੀ ਮਗਰੋਂ ਹੁਣ ਜਲਦੀ ਹੀ ਨੇਤਾ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਦੀ ਚਰਚਾ ਵਿਚਕਾਰ ਕਮਲ ਹਸਨ ਨੇ ਹਿੰਦੂ ਅੱਤਵਾਦ ਬਾਰੇ ਨਵੀਂ ਬਹਿਸ ਛੇੜ ਦਿੱਤੀ ਹੈ। ਤਾਮਿਲ ਹਫਤਾਵਰੀ ਪੱਤ੍ਰਕਾ ਅਨੰਦਾ ਵਿਕਟਨ 'ਚ ਪ੍ਰਕਾਸ਼ਤ ਇੱਕ ਲੇਖ 'ਚ ਕਮਲ ਹਸਨ ਨੇ ਲਿਖਿਆ ਹੈ

ਕੇਜਰੀਵਾਲ ਨੂੰ ਝਟਕਾ; ਉੱਪ ਰਾਜਪਾਲ ਹੀ ਦਿੱਲੀ ਦਾ ਅਸਲ ਮੁਖੀ : ਸੰਵਿਧਾਨਕ ਬੈਂਚ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਦਿੱਲੀ ਸਰਕਾਰ ਬਨਾਮ ਉਪ-ਰਾਜਪਾਲ ਮਾਮਲੇ 'ਚ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਵਿਵਸਥਾ ਮੁਤਾਬਿਕ ਸੰਵਿਧਾਨ ਨੇ ਉਪ-ਰਾਜਪਾਲ ਨੂੰ ਤਰਜੀਹ ਦਿੱਤੀ ਹੈ ਅਤੇ ਦਿੱਲੀ ਸਰਕਾਰ ਲਈ ਉਪ-ਰਾਜਪਾਲ ਦੀ ਸਹਿਮਤੀ ਲੈਣਾ ਜ਼ਰੂਰੀ ਹੈ।

ਸੰਸਦ ਮੂਹਰੇ ਕਿਸਾਨਾਂ ਦਾ ਮਹਾਂ-ਧਰਨਾ ਆਰੰਭ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਆਲ ਇੰਡੀਆ ਕਿਸਾਨ ਸਭਾ ਦੇ ਸੱਦੇ ਉਤੇ ਬੁੱਧਵਾਰ ਨੂੰ ਦਿੱਲੀ ਵਿਚ ਸੰਸਦ ਮੂਹਰੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਪਾਰਕ ਵਿਚ ਹਜ਼ਾਰਾਂ ਕਿਸਾਨਾਂ ਦਾ ਪੰਜ-ਰੋਜ਼ਾ ਧਰਨਾ ਸ਼ੁਰੂ ਹੋ ਗਿਆ। ਧਰਨੇ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਬੋਧ ਪੰਡਾ ਨੇ ਕੀਤੀ।

ਕਾਮਰੇਡ ਰਾਜ ਕੁਮਾਰ ਧਾਲੀਵਾਲ ਨੂੰ ਭਰਪੂਰ ਸ਼ਰਧਾਂਜਲੀਆਂ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਅੱਜ ਇੱਥੇ ਪੀਪਲਜ਼ ਕਨਵੈਨਸ਼ਨ ਸੈਂਟਰ ਵਿਚ ਕਾਮਰੇਡ ਰਾਜ ਕੁਮਾਰ ਧਾਰੀਵਾਲ ਸਾਬਕਾ ਐੱਮ ਐੱਲ ਏ ਦੀ ਯਾਦ ਵਿਚ ਸ਼ੋਕ ਸਮਾਗਮ ਹੋਇਆ,

ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਵਿਸ਼ਾਲ ਰੈਲੀ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਸਹਿਯੋਗੀ ਸੰਗਠਨਾਂ ਦੇ ਨਾਲ ਮਿਲ ਕੇ ਗਵਰਨਰ ਹਾਊਸ ਤੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ਼ ਕੀਤਾ ਗਿਆ ਧਰਨਾ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ, ਜਿਸ ਵਿਚ ਨਾਅਰੇ ਗੂੰਜਦੇ ਰਹੇ ਕਿ 'ਚੰਡੀਗੜ੍ਹ ਦੀ ਪਹਿਲੀ ਭਾਸ਼ਾ ਹੋਵੇ ਪੰਜਾਬੀ'।

ਲੁਧਿਆਣਾ ਰੈਲੀ 'ਚ ਨਵਾਂਸ਼ਹਿਰ ਤੋਂ 1000 ਸਾਥੀ ਸ਼ਾਮਲ ਹੋਣਗੇ : ਅਰਸ਼ੀ, ਬਰਾੜ

ਸ਼ਹੀਦ ਭਗਤ ਸਿੰਘ ਨਗਰ (ਮਨੋਜ ਲਾਡੀ) ਕਿਰਤੀਆਂ ਨੂੰ ਸੰਵਿਧਾਨਕ ਹੱਕ ਮਿਲਣੇ ਚਾਹੀਦੇ ਹਨ। ਇਹ ਵਿਚਾਰ ਹਰਦੇਵ ਸਿੰਘ ਅਰਸ਼ੀ ਸੂਬਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਅਤੇ ਕੌਮੀ ਕੌਂਸਲ ਮੈਂਬਰ ਤੇ ਬੰਤ ਸਿੰਘ ਬਰਾੜ ਕੌਮੀ ਕੌਂਸਲ ਮੈਂਬਰ ਸੀ ਪੀ ਆਈ ਵੱਲੋਂ ਪਾਰਟੀ ਦੀ ਜ਼ਿਲ੍ਹਾ ਜਨਰਲ ਬਾਡੀ ਦੀ ਮੀਟਿੰਗ ਵਿੱਚ ਪ੍ਰਗਟ ਕੀਤੇ।

ਭਖ਼ਦੇ ਸੁਆਲਾਂ ਬਾਰੇ ਗ਼ਦਰੀ ਮੇਲੇ ਨੇ ਦਿੱਤੀ ਦਸਤਕ

ਜਲੰਧਰ (ਨਵਾਂ ਜ਼ਮਾਨਾ ਸਰਵਿਸ) ਗ਼ਦਰੀ ਬਾਬਿਆਂ ਦੇ 26ਵੇਂ ਮੇਲੇ ਦੇ ਸਿਖਰਲੇ ਦਿਨ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ ਨੇ ਕੀਤੀ। ਉਨ੍ਹਾਂ ਦੇ ਨਾਲ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ,

ਕਿਤਾਬਾਂ ਦੇ ਸੰਗ, ਜ਼ਿੰਦਗੀ ਦੇ ਰੰਗ

ਜਲੰਧਰ (ਸਵਰਨ ਟਹਿਣਾ) ਦੇਸ਼ ਭਗਤ ਯਾਦਗਾਰ ਹਾਲ 'ਚ ਹਜ਼ਾਰਾਂ ਲੋਕਾਂ ਦੀ ਭੀੜ ਹੈ। ਮੰਚ ਤੋਂ ਪੱਤਰਕਾਰ ਰਾਣਾ ਅਯੂਬ ਬੋਲ ਰਹੀ ਹੈ। ਲੋਕ ਗੰਭੀਰਤਾ ਨਾਲ ਸੁਣ ਰਹੇ ਹਨ। ਏਧਰ ਪਾਰਕ ਵਿੱਚ ਤਖਤਪੋਸ਼ਾਂ ਦੀ ਰੇਲਗੱਡੀ ਬਣੀ ਹੋਈ ਹੈ ਤੇ ਉਨ੍ਹਾਂ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਤਾਬਾਂ ਪਈਆਂ ਹਨ।

ਸੰਮਨ ਝੂਠੇ, ਹਾਈ ਕੋਰਟ 'ਚ ਦਿਆਂਗਾ ਚੁਣੌਤੀ : ਖਹਿਰਾ

ਜਲੰਧਰ (ਸ਼ੈਲੀ ਐਲਬਰਟ) ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਆਪਣੇ ਖਿਲਾਫ ਜਾਰੀ ਸੰਮਨਾਂ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਉੱਪਰ ਖੂਬ ਵਰੇ। ਵਿਰੋਧੀ ਧਿਰ ਦੇ ਨੇਤਾ ਸ੍ਰੀ ਖਹਿਰਾ ਨੇ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ

ਦਾਗੀ ਆਗੂਆਂ ਦੀ ਸੁਣਵਾਈ ਲਈ ਬਣਾਈ ਜਾਵੇ ਵਿਸ਼ੇਸ਼ ਅਦਾਲਤ : ਸੁਪਰੀਮ ਕੋਰਟ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਦੇਸ਼ ਦੀ ਸਭ ਤੋਂ ਵੱਡੀ ਅਦਾਲਤ 'ਚ ਚੋਣ ਕਮਿਸ਼ਨ ਨੇ ਸਜ਼ਾਯਾਫਤਾ ਸਾਂਸਦਾਂ-ਵਿਧਾਇਕਾਂ ਦੇ ਚੋਣ ਲੜਨ 'ਤੇ ਜ਼ਿੰਦਗੀ ਭਰ ਪਾਬੰਦੀ ਦੀ ਵਕਾਲਤ ਕੀਤੀ ਹੈ। ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਇੱਕ ਪਟੀਸ਼ਨ 'ਤੇ ਸੁਣਵਾਈ ਦੌਰਾਨ ਆਪਣੇ ਜਵਾਬ 'ਚ ਕਿਹਾ ਕਿ ਸਜ਼ਾਯਾਫਤਾ ਸਾਂਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਚੋਣ ਲੜਨ 'ਤੇ ਜ਼ਿੰਦਗੀ ਭਰ ਪਾਬੰਦੀ ਲੱਗਣੀ ਚਾਹੀਦੀ ਹੈ।

ਮੈਨਹਟਨ 'ਚ ਅੱਤਵਾਦੀ ਹਮਲਾ; ਲੋਕਾਂ 'ਤੇ ਟਰੱਕ ਚਾੜ੍ਹਿਆ, 8 ਮੌਤਾਂ

ਨਿਊ ਯਾਰਕ (ਨਵਾਂ ਜ਼ਮਾਨਾ ਸਰਵਿਸ) ਅਮਰੀਕਾ ਦੇ ਮੈਨਹਟਨ 'ਚ ਮੰਗਲਵਾਰ ਨੂੰ ਇੱਕ ਟਰੱਕ ਡਰਾਈਵਰ ਨੇ ਪੈਦਲ ਚੱਲਣ ਵਾਲੇ ਅਤੇ ਸਾਈਕਲ ਲੇਨ ਜਾ ਰਹੇ ਲੋਕਾਂ 'ਤੇ ਟਰੱਕ ਚੜ੍ਹਾ ਦਿੱਤਾ, ਜਿਸ ਦੌਰਾਨ ਘੱਟੋ-ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 11 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਬਾਇਲਰ ਫਟਣ ਨਾਲ 16 ਮੌਤਾਂ, 100 ਤੋਂ ਵੱਧ ਜ਼ਖ਼ਮੀ

ਰਾਏਬਰੇਲੀ (ਨਵਾਂ ਜ਼ਮਾਨਾ ਸਰਵਿਸ) ਯੂ ਪੀ 'ਚ ਰਾਏਬਰੇਲੀ ਦੇ ਊਂਚਾਹਾਰ ਥਾਣਾ ਖੇਤਰ ਸਥਿਤ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨ ਟੀ ਪੀ ਸੀ) ਦੇ ਪਲਾਂਟ 'ਚ ਬਾਇਲਰ ਫਟਣ ਨਾਲ 16 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।