ਪੰਜਾਬ ਨਿਊਜ਼

ਟਰੱਕ ਤੇ ਪਿੱਕ ਅੱਪ ਗੱਡੀ 'ਚ ਆਹਮੋ-ਸਾਹਮਣੇ ਟੱਕਰ; ਤਿੰਨ ਦੀ ਮੌਤ, ਇੱਕ ਜਖ਼ਮੀ

ਬੀਤੀ ਦੇਰ ਰਾਤ ਬਰਨਾਲਾ ਦੇ ਕਚਹਿਰੀ ਚੌਕ ਤੋਂ ਆਈ.ਟੀ.ਟਾਈ. ਚੌਕ ਦਰਮਿਆਨ ਸੜਕ 'ਤੇ ਇੱਕ ਮਹਿੰਦਰਾ ਪਿੱਕ ਅੱਪ ਗੱਡੀ ਅਤੇ ਟਰੱਕ ਦੀ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿੱਕ ਅੱਪ ਗੱਡੀ 'ਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਜਦਕਿ ਇੱੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ

ਹਜ਼ਾਰਾਂ ਲੋਕਾਂ ਵੱਲੋਂ ਵਿਸ਼ਾਲ ਮੁਜ਼ਾਹਰਾ ਤੇ ਜਾਮ

ਪਟਿਆਲਾ ਵਿਖੇ ਮਿੰਨੀ ਸਕੱਤਰੇਤ ਦੇ ਸਾਹਮਣੇ 11 ਕੇਂਦਰੀ ਟਰੇਡ ਯੂਨੀਅਨਾਂ ਨੇ ਸੱਦੇ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਿਹਨਤਕਸ਼ ਲੋਕਾਂ ਅਤੇ ਕਿਰਤੀ ਮਜਦੂਰਾਂ ਨੇ ਇਕੱਠੇ ਹੋਕੇ ਵਿਸ਼ਾਲ ਮੁਜਾਹਰਾ ਕਰਨ ਤੋਂ ਬਾਅਦ ਆਪਣੇ ਨੂੰ ਗ੍ਰਿਫਤਾਰੀ ਲਈ ਪੇਸ਼ ਕਰਦੇ ਹੋਏ ਜ਼ਬਰਦਸਤ ਜਾਮ ਲਗਾਇਆ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ ਟਰੱਸਟ ਨੇ ਤਿਮਾਹੀ ਸਮਾਗਮਾਂ ਦਾ ਉਲੀਕਿਆ ਖ਼ਾਕਾ

ਆਜ਼ਾਦੀ ਸੰਗਰਾਮ ਅੰਦਰ ਵਿਲੱਖਣ ਭੂਮਿਕਾ ਅਦਾ ਕਰਨ ਵਾਲੀਆਂ ਘਟਨਾਵਾਂ, ਨਾਇਕਾਂ ਅਤੇ ਸ਼ਹਾਦਤਾਂ ਪਾਉਣ ਵਾਲੀਆਂ ਸ਼ਖਸੀਅਤਾਂ ਦੀ ਗੌਰਵਮਈ ਭੂਮਿਕਾ ਨੂੰ ਅਜੋਕੇ ਸਰੋਕਾਰਾਂ ਨਾਲ ਜੋੜ ਕੇ ਵਿਚਾਰਨ ਅਤੇ ਨਵੇਂ ਰਾਹ ਤਲਾਸ਼ ਕੇ ਉਹਨਾਂ ਦੇ ਆਦਰਸ਼ਾਂ ਦੀ ਪੂਰਤੀ ਲਈ ਜਨ-ਜਾਗਰਤੀ ਪੈਦਾ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਅਗਲੇ ਮਹੀਨਿਆਂ ਦੇ ਸਮਾਗਮਾਂ ਦਾ ਖਾਕਾ ਉਲੀਕਣ ਲਈ ਅੱਜ ਬੋਰਡ ਆਫ਼ ਟਰੱਸਟ ਦੀ ਬੁਲਾਈ ਮੀਟਿੰਗ 'ਚ ਅਹਿਮ ਫੈਸਲੇ ਲਏ।

ਜਗਰੂਪ ਗਿੱਲ ਦੀ ਯੋਗਤਾ ਤੇ ਤਜਰਬੇ ਦਾ ਲਾਹਾ ਨਹੀਂ ਲਿਆ ਕਾਂਗਰਸ ਨੇ

1979 ਤੋਂ ਲੈ ਕੇ ਅੱਜ ਤੱਕ ਹਰ ਚੋਣ ਵਿੱਚ ਜੇਤੂ ਰਹੇ ਜਗਰੂਪ ਸਿੰਘ ਗਿੱਲ ਦੀ ਯੋਗਤਾ ਤੇ ਤਜਰਬੇ ਦਾ ਕਾਂਗਰਸ ਨੇ ਜੇ ਵਕਤ ਰਹਿੰਦਿਆਂ ਠੀਕ ਇਸਤੇਮਾਲ ਕੀਤਾ ਹੁੰਦਾ ਤਾਂ ਦੇਸ ਦੀ ਇਸ ਸਭ ਤੋਂ ਪੁਰਾਣੀ ਪਾਰਟੀ ਨੂੰ ਹੈਰਤਅੰਗੇਜ਼ ਸਫਲਤਾ ਮਿਲ ਸਕਦੀ ਸੀ।

ਬਠਿੰਡਾ ਨਿਗਮ 'ਚ ਬਹੁਮਤ ਦੇ ਬਾਵਜੂਦ ਸੱਤਾਧਾਰੀ ਗੱਠਜੋੜ ਦੀ ਤਾਕਤ ਪਤਲੀ

ਚੋਣ ਨਤੀਜਿਆਂ ਅਨੁਸਾਰ ਬੇਸ਼ੱਕ ਨਗਰ ਨਿਗਮ ਬਠਿੰਡਾ 'ਤੇ ਅਕਾਲੀ-ਭਾਜਪਾ ਗੱਠਜੋੜ ਨੂੰ ਸਪੱਸ਼ਟ ਬਹੁਮਤ ਮਿਲ ਗਿਐ, ਪਰ ਪਿਛਲੀ ਚੋਣ ਦੀ ਬਜਾਏ ਦੋਵਾਂ ਪਾਰਟੀਆਂ ਨੂੰ 9 ਸੀਟਾਂ ਘੱਟ ਮਿਲੀਆਂ ਹਨ। ਦੂਜੇ ਪਾਸੇ ਕਾਂਗਰਸ 6 ਤੋਂ ਵਧ ਕੇ 10 ਲੈ ਗਈ, ਜਦ ਕਿ ਅਜ਼ਾਦ ਉਮੀਦਵਾਰ 11 ਹਲਕਿਆਂ 'ਤੇ ਜੇਤੂ ਰਹੇ।

ਉੱਤਰੀ ਭਾਰਤ ਦੇ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣਿਆ 'ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ਼'

ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਵਿਖੇ ਫਸਲੀ ਵਿਭਿੰਨਤਾ ਦੇ ਮਕਸਦ ਨਾਲ ਸਥਾਪਤ ਕੀਤੇ ਗਏ ਸਬਜ਼ੀਆਂ ਦੇ ਆਧੁਨਿਕ ਸੁਧਾਰ ਕੇਂਦਰ 'ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ਼' ਵੱਲੋਂ ਆਧੁਨਿਕ ਵਿਧੀਆਂ ਨਾਲ ਵੱਖ-ਵੱਖ ਸਬਜ਼ੀਆਂ ਦੀ ਤਿਆਰ ਕੀਤੀ ਜਾ ਰਹੀ ਪਨੀਰੀ ਲਈ ਸਬਜ਼ੀ ਉਤਪਾਦਕ ਕਿਸਾਨਾਂ 'ਚ ਦਿਨੋ-ਦਿਨ ਉਤਸ਼ਾਹ ਵਧ ਰਿਹਾ ਹੈ ਅਤੇ ਇਹ ਕੇਂਦਰ ਉੱਤਰੀ ਭਾਰਤ ਦੇ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਇਸ ਕੇਂਦਰ ਵੱਲੋਂ ਨਵੀਂ ਕਿਸਮ ਦੀਆਂ ਖੇਤੀਬਾੜੀ ਤਕਨੀਕਾਂ ਸੰਬੰਧੀ ਕਿਸਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

ਨਗਰ ਕੌਂਸਲ ਚੋਣਾਂ 'ਚ ਆਪਣੇ ਹੀ ਗੜ੍ਹ 'ਚੋਂ ਹਾਰ ਗਏ ਅਕਾਲੀ

ਨਗਰ ਕੌਂਸਲ ਚੋਣਾਂ ਦੌਰਾਨ ਫ਼ਰੀਦਕੋਟ 'ਚ ਜਿੱਥੇ ਅਜ਼ਾਦ ਉਮੀਦਵਾਰਾਂ ਦੀ ਝੰਡੀ ਰਹੀ ਉੱਥੇ ਹੀ ਕੁਝ ਅਕਾਲੀ ਉਮੀਦਵਾਰਾਂ ਨੂੰ ਆਪਣੇ ਹੀ ਗੜ੍ਹ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਵਾਰਡ ਨੰ: 4 'ਚੋਂ ਪ੍ਰਤਾਪ ਸਿੰਘ ਨੰਗਲ 800 ਵੋਟਾਂ ਦੇ ਫਰਕ ਨਾਲ ਚੋਣ ਹਾਰੇ ਹਨ।

ਅਕਾਲੀ ਆਗੂ ਵੱਲੋਂ ਜੇਤੂ ਉਮੀਦਵਾਰ ਦੇ ਪਤੀ ਦੀ ਕੁੱਟਮਾਰ ਕਰਨ ਵਿਰੁੱਧ ਧਰਨਾ

ਕੱਲ੍ਹ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰ: 28 'ਚੋਂ ਜੇਤੂ ਰਹੀ ਆਜ਼ਾਦ ਉਮੀਦਵਾਰ ਪ੍ਰਵੀਨ ਰਾਣੀ ਦੇ ਪਤੀ ਮਹਿੰਦਰ ਕੁਮਾਰ ਨੂੰ ਇਸ ਵਾਰਡ ਵਿੱਚੋਂ ਚੋਣ ਹਾਰ ਚੁੱਕੇ ਅਕਾਲੀ-ਭਾਜਪਾ ਉਮੀਦਵਾਰ ਮਨਜਿੰਦਰ ਕੌਰ ਦੇ ਪਤੀ ਸੁਰਿੰਦਰ ਸਿੰਘ ਛਿੰਦਾ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਵੱਲੋਂ ਕੁੱਟਮਾਰ ਕਰਨ ਸਮਾਚਾਰ ਪ੍ਰਾਪਤ ਹੋਇਆ ਹੈ।

ਪੁਲਸ ਕਮਿਸ਼ਨਰ ਦਾ ਤਬਾਦਲਾ ਕਰਕੇ ਝੂਠੇ ਕੇਸਾਂ ਦੀ ਜਾਂਚ ਕਰਵਾਈ ਜਾਵੇ : ਕਾਮਰੇਡ ਆਸਲ

ਜ਼ਿਲ੍ਹਾ ਪੁਲੀਸ ਦੀਆ ਵਧ ਰਹੀਆਂ ਜ਼ਿਆਦਤੀਆਂ ਤੇ ਧੱਕੇਸ਼ਾਹੀਆਂ ਖਿਲਾਫ ਅਵਾਜ਼ ਬੁਲੰਦ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ (ਸ਼ਹਿਰੀ) ਕਾਮਰੇਡ ਅਮਰਜੀਤ ਸਿੰਘ ਆਸਲ ਨੇ ਜ਼ਿਲ੍ਹਾ ਪੁਲਸ ਕਮਿਸ਼ਨਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਨੋਟਾਂ ਦੀ ਖਾਤਰ ਨਿਰਦੋਸ਼ਾਂ ਵਿਰੁੱਧ ਝੂਠੇ ਕੇਸ ਦਰਜ ਕਰਨ ਵਾਲੇ ਇਸ ਅਧਿਕਾਰੀ ਦਾ ਤੁਰੰਤ ਤਬਾਦਲਾ ਕਰਕੇ ਇਸ ਦੇ ਕਮਿਸ਼ਨਰ ਕਾਲ ਵਿੱਚ ਦਰਜ ਕੇਸਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।

ਨਗਰ ਕੌਂਸਲ ਟਾਂਡਾ 'ਤੇ ਮੁਸ਼ਕਲ ਨਾਲ ਹੋਇਆ ਸੱਤਾਧਾਰੀ ਗੱਠਜੋੜ ਕਾਬਜ਼

ਨਗਰ ਕੌਂਸਲ ਟਾਂਡਾ ਦੇ 15 ਵਾਰਡਾਂ ਵਿਚ ਹੋਏ ਚੋਣ ਮੁਕਾਬਲਿਆਂ ਦੌਰਾਨ 5 ਵਾਰਡਾਂ 'ਤੇ ਭਾਜਪਾ, 3 'ਤੇ ਅਕਾਲੀ ਦਲ, 6 'ਤੇ ਕਾਂਗਰਸ ਅਤੇ 1 'ਤੇ ਅਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ। ਵਾਰਡ ਨੰ 1 ਵਿਚ ਕਾਂਗਰਸ ਦੀ ਨਰਿੰਦਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਵਪ੍ਰੀਤ ਕੌਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ।

ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ 'ਤੇ ਰੋਕ ਲਾਉਣੀ ਬੱਜਰ ਗਲਤੀ : ਸਿਰਸਾ

ਬਲਦੇਵ ਸਿੰਘ ਸਿਰਸਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਦਰਸ਼ਨ ਸਿੰਘ ਦਾ ਜੇਕਰ ਵਿਸ਼ੇਸ਼ ਚਿੱਠੀ ਭੇਜ ਕੇ ਕੀਰਤਨ ਰੋਕਿਆ ਜਾ ਸਕਦਾ ਹੈ

ਕਤਲ ਦੇ ਦੋਸ਼ੀ ਦੀ ਗ੍ਰਿਫ਼ਤਾਰੀ ਨਾ ਪਾਉਣ 'ਤੇ ਕਿਲ੍ਹਾ ਲਾਲ ਸਿੰਘ ਵਾਸੀਆਂ ਵੱਲੋਂ ਚੱਕਾ ਜਾਮ

ਪਾਉਣ ਦੇ ਰੋਸ 'ਚ ਲੋਕਾਂ ਨੇ ਚੱਕਾ ਜਾਮ ਕੀਤਾ। ਜਾਣਕਾਰੀ ਅਨੁਸਾਰ ਕਿਲ੍ਹਾ ਲਾਲ ਸਿੰਘ ਵਿਖੇ ਕੁਝ ਦਿਨ ਪਹਿਲਾਂ ਹੋਏ ਇਕ ਕਤਲ ਦੇ ਦੋਸ਼ 'ਚ ਦੋਸ਼ੀਆਂ ਵਿਚੋਂ ਇਕ ਦੋਸ਼ੀ ਧਰਮਜੋਤ ਸਿੰਘ ਵੱਲੋਂ ਦਿਨ ਤਿੰਨ ਪਹਿਲਾਂ ਆਤਮ ਸਮਰਪਣ ਕੀਤਾ ਗਿਆ ਸੀ,

ਭਾਜਪਾ ਆਗੂ ਦੀ ਐੱਸ ਐੱਮ ਓ ਪਤਨੀ 'ਤੇ ਐਨਕਾਂ 'ਚੋਂ ਮੋਟਾ ਕਮਿਸ਼ਨ ਲੈਣ ਦਾ ਦੋਸ਼

ਪੰਜਾਬ ਸਰਕਾਰ ਦੀ ਨੈਸ਼ਨਲ ਕੰਟਰੋਲ ਆਫ਼ ਬਲਾਈਂਡਨੈੱਸ ਯੋਜਨਾ ਤਹਿਤ ਕਮਜ਼ੋਰ ਨਜ਼ਰ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਨਜ਼ਰ ਦੀਆਂ ਦਿੱਤੀਆਂ ਜਾ ਰਹੀਆਂ ਐਨਕਾਂ ਵਿਚ ਡਾਕਟਰਾਂ ਵੱਲੋਂ ਲਏ ਜਾਂਦੇ ਮੋਟੇ ਕਮਿਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ।

ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਅੱਜ

ਤਰਨ ਤਾਰਨ, ਪੱਟੀ ਨਗਰ ਕੌਂਸਲ ਅਤੇ ਭਿੱਖੀਵਿੰਡ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਲਈ ਪ੍ਰਸ਼ਾਸਨ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣ ਕਰਵਾਉਣ ਲਈ ਚੋਣ ਪਾਰਟੀਆਂ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ ਹਨ।

ਪਤਨੀ ਨੂੰ ਗਲਾ ਘੁੱਟ ਕੇ ਮਾਰਿਆ

ਮਲੋਟ ਰੋਡ ਸਥਿਤ ਗਊਸ਼ਾਲਾ ਵਿਖੇ ਪਤੀ ਨੇ ਆਪਣੀ ਪਤਨੀ ਦੀ ਗਲਾ ਘੁੱਟ ਕੇ ਕਤਲ ਕਰ ਦਿੱਤਾ। ਸ੍ਰੀ ਕ੍ਰਿਸ਼ਨਾ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਘਟਨਾ ਸਥਾਨ 'ਤੇ ਪੁਲਸ ਪਾਰਟੀ ਸਮੇਤ ਪਹੁੰਚੇ ਥਾਣਾ ਸਿਟੀ ਐੱਸ ਐੱਚ ਓ ਗੁਰਿੰਦਰਜੀਤ ਸਿੰਘ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਗਊਸ਼ਾਲਾ ਵਿਚ ਉਹਨਾਂ ਨੇ ਗਊਆਂ ਦੀ ਸਾਂਭ-ਸੰਭਾਲ ਲਈ ਨੇਕ ਰਾਮ ਉਰਫ ਸੰਜੇ ਪੁੱਤਰ ਪਾਤੀ ਰਾਮ ਵਾਸੀ ਗਾਜੀਪੁਰ ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਾਬਾਦ (ਉੱਤਰ ਪ੍ਰਦੇਸ਼) ਨੂੰ ਰੱਖਿਆ ਸੀ

ਬਿਨਾਂ ਟਿਕਟ ਤੋਂ ਸਫ਼ਰ ਕਰਦੇ ਚਾਰ ਵਿਦਿਆਰਥੀ ਥਾਣੇ ਡੱਕੇ

ਨਿੱਜੀ ਟਰਾਂਸਪੋਰਟ ਕੰਪਨੀਆਂ ਦੇ ਕਰਿੰਦਿਆਂ ਨੇ ਕਥਿਤ ਤੌਰ 'ਤੇ ਬਿਨਾਂ ਟਿਕਟ ਤੋਂ ਸਫ਼ਰ ਕਰਦੇ ਚਾਰ ਵਿਦਿਆਰਥੀਆਂ ਨੇ ਫੜ ਕੇ ਥਾਣੇ ਅੰਦਰ ਕਰਵਾ ਦਿੱਤਾ। ਰੋਸ 'ਚ ਆਏ ਵਿਦਿਆਰਥੀਆਂ ਪਿੰਡ ਦੀਪ ਸਿੰਘ ਵਾਲਾ ਵਿਖੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਰੋਕ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ।

ਬੱਸ ਪਲਟੀ, 15 ਸਵਾਰੀਆਂ ਜ਼ਖਮੀ

ਅੱਜ ਸਵੇਰੇ ਮਾਛੀਵਾੜਾ ਸਾਹਿਬ ਤੋਂ ਵਾਇਆ ਘੁਮਾਣਾਂ ਹੋ ਕੇ ਲੁਧਿਆਣਾ ਜਾ ਰਹੀ ਬੱਸ ਪਿੰਡ ਕਡਿਆਣਾ ਨੇੜੇ ਹਾਦਸਾਗ੍ਰਸਤ ਹੋ ਗਈ। ਇਸ ਬੱਸ ਦੇ ਪਲਟਣ ਨਾਲ ਉਸ ਵਿਚ ਸਵਾਰ 15 ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ, ਜਦਕਿ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਚਾਰ ਖੱਬੀਆਂ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸ

ਇਥੇ ਬਾਬਾ ਬਕਾਲਾ ਸਾਹਿਬ ਵਿਖੇ ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਸੀ.ਪੀ.ਆਈ. ਦੇ ਲਖਬੀਰ ਸਿੰਘ ਨਿਜ਼ਾਮਪੁਰ, ਸੀ.ਆਈ.ਐੱਮ. ਦੇ ਨਿਰਮਲ ਸਿੰਘ ਭੱਟੀਕੇ ਅਤੇ ਸੀ.ਪੀ.ਐੱਮ. ਪੰਜਾਬ ਦੇ ਬਲਦੇਵ ਸਿੰਘ ਸੈਦਪੁਰ ਦੀ ਪ੍ਰਧਾਨਗੀ ਹੇਠ ਕਿਰਤੀ ਲੋਕਾਂ ਦਾ ਇਕ ਵਿਸ਼ਾਲ ਇਕੱਠ ਹੋਇਆ

ਸ਼ਹੀਦ ਬਹਾਦਰ ਸਿੰਘ ਬੰਡਾਲਾ ਨੂੰ ਸ਼ਰਧਾ ਦੇ ਫੁੱਲ ਭੇਟ

ਘਰੇਲੂ ਬਿਜਲੀ ਦਰ 1 ਰੁਪਏ ਯੂਨਿਟ ਕਰਨ, 2003 ਐਕਟ ਰੱਦ ਕਰਨ, ਖਪਤਕਾਰਾਂ ਨੂੰ 800 ਕਰੋੜ ਰੁਪਏ ਦੇ ਪਾਏ ਭਾਰੀ ਜੁਰਮਾਨੇ ਤੇ ਕੀਤੇ ਪਰਚੇ ਰੱਦ ਕਰਵਾਉਣ, ਟਿਊਬਵੈੱਲ ਕੁਨੈਕਸ਼ਨਾਂ ਉੱਤੇ ਲਾਈ ਬੇਲੋੜੀ ਰੋਕ ਹਟਾਉਣ, ਪਾਵਰਕਾਮ ਵੱਲੋਂ ਧੋਖੇ ਨਾਲ ਖਪਤਕਾਰਾਂ ਪਾਸੋਂ ਵਸੂਲੀ ਤਿੰਨ ਹਜ਼ਾਰ ਕਰੋੜ ਦੀ ਰਾਸ਼ੀ ਵਾਪਸ ਕਰਾਉਣ, ਪਾਵਰਕਾਮ ਚੀਫ਼ ਦਫ਼ਤਰ ਅੰਮ੍ਰਿਤਸਰ ਅੱਗੇ ਲੱਗੇ ਪੱਕੇ ਮੋਰਚੇ ਦੌਰਾਨ ਪੁਲਸ ਦੀ ਗੋਲੀ ਨਾਲ ਸ਼ਹੀਦ ਹੋਏ ਕਿਸਾਨ ਬਹਾਦਰ ਸਿੰਘ ਬੰਡਾਲਾ ਦੀ ਪਹਿਲੀ ਬਰਸੀ ਨੂੰ ਸਮਰਪਿਤ ਸੂਬਾ ਪੱਧਰੀ ਵਿਸ਼ਾਲ ਕਾਨਫ਼ਰੰਸ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਬੰਡਾਲਾ ਵਿਖੇ ਕੀਤੀ ਗਈ।

ਸੜਕ ਹਾਦਸੇ 'ਚ ਉਦਯੋਗਪਤੀ ਦੀ ਦਰਦਨਾਕ ਮੌਤ

ਅੱਜ ਦੁਪਹਿਰ ਬਾਅਦ 2 ਵਜੇ ਇੱਥੋ ਥੋੜ੍ਹੀ ਦੂਰ ਖੰਨਾ ਰੋਡ 'ਤੇ ਬਰਧਾਲਾਂ ਦੇ ਨੇੜੇ ਪੈਂਦੇ ਭੱਠਾ ਸਲੌਦੀ 'ਤੇ ਇੱਕ ਸਿਟੀ ਹਾਂਡਾ ਕਾਰ ਅਤੇ ਤੂੜੀ ਨਾਲ ਭਰੇ ਟਰੱਕ ਵਿਚਕਾਰ ਹੋਈ ਸਿੱਧੀ ਟੱਕਰ ਵਿੱਚ ਸਮਰਾਲਾ ਨਿਵਾਸੀ ਕਾਰ ਚਾਲਕ ਉਦਯੋਗਪਤੀ ਪ੍ਰਵੀਨ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ