ਰਾਸ਼ਟਰੀ

ਦੇਸ਼ ਨੂੰ ਆਰਥਿਕ ਸੰਕਟ 'ਚੋਂ ਕੱਢਣ ਲਈ ਸਮੁੱਚੇ ਵਰਗ ਅੱਗੇ ਆਉਣ : ਬਰਾੜ, ਅਰਸ਼ੀ

ਅੱਜ ਖੱਬੇ ਪੱਖੀ ਪਾਰਟੀਆਂ ਸੀ ਪੀ ਆਈ ਤੇ ਸੀ ਪੀ ਆਈ (ਐੱਮ) ਦੇ ਸੱਦੇ 'ਤੇ ਸੈਂਕੜੇ ਵਰਕਰਾਂ ਵੱਲੋਂ ਸੀ ਪੀ ਆਈ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਤੇ ਸੀ.ਪੀ.ਆਈ (ਐਮ) ਦੇ ਜ਼ਿਲ੍ਹਾ ਸਕੱਤਰ ਕੁਲਵਿੰਦਰ ਉÎੱਡਤ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਰੋਸ ਮਾਰਚ ਦੌਰਾਨ ਜ਼ਿਲ੍ਹਾ ਕਚਿਹਰੀਆਂ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ।

ਪਥਰੀਬਲ ਮੁਕਾਬਲੇ ਦੀ ਜਾਂਚ ਬੰਦ

ਫ਼ੌਜ ਨੇ 14 ਸਾਲ ਪੁਰਾਣੇ ਪੱਥਰੀਬਲ ਮੁਕਾਬਲਾ ਮਾਮਲੇ ਨੂੰ ਬੰਦ ਕਰਦਿਆਂ ਕਿਹਾ ਹੈ ਕਿ ਰਿਕਾਰਡ 'ਚ ਦਰਜ ਸਬੂਤਾਂ ਨਾਲ ਕਿਸੇ ਵੀ ਦੋਸ਼ੀ ਵਿਰੁੱਧ ਪਹਿਲੀ ਨਜ਼ਰੇ ਦੋਸ਼ ਸਾਬਤ ਨਹੀਂ ਹੋ ਸਕੇ। ਫ਼ੌਜੀ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਅਦਾਲਤ ਨੂੰ ਵੀ ਦੇ ਦਿੱਤੀ ਹੈ।

ਚੋਣਾਂ ਪਿੱਛੋਂ ਸੰਸਦ ਮੈਂਬਰਾਂ ਨੇ ਕਿਹਾ ਤਾਂ ਬਣ ਜਾਵਾਂਗਾ ਪੀ ਐੱਮ : ਰਾਹੁਲ

ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅਗਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਨਣ ਦੀ ਪਾਰਟੀ ਆਗੂਆਂ ਤੇ ਵਰਕਰਾਂ ਦੀ ਪੁਰਜ਼ੋਰ ਮੰਗ ਦਰਮਿਆਨ ਕਿਹਾ ਹੈ ਕਿ ਚੋਣਾਂ ਤੋਂ ਬਾਦ ਕਾਂਗਰਸ ਦੇ ਸੱਤਾ 'ਚ ਆਉਣ ਦੀ ਸੂਰਤ 'ਚ ਜੇ ਸਾਂਸਦ ਉਨ੍ਹਾ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਚੁਣਦੇ ਹਨ ਤਾਂ ਉਹ ਇਸ ਬਾਰੇ ਜ਼ਰੂਰ ਸੋਚਣਗੇ।

ਸੁਨੰਦਾ ਦੀ ਮੌਤ ਦਾ ਮਾਮਲਾ ਹੋਰ ਗੁੰਝਲਦਾਰ ਬਣਿਆ

ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੀ ਜਾਂਚ ਦਿੱਲੀ ਪੁਲਸ ਦੀ ਕਰਾਈਮ ਬਰਾਂਚ ਨੂੰ ਸੌਂਪ ਦਿੱਤੀ ਗਈ ਹੈ। ਸੁਨੰਦਾ ਦੀ ਮੌਤ ਦਾ ਮਾਮਲਾ ਹੋਰ ਪੇਚੀਦਾ ਹੁੰਦਾ ਜਾ ਰਿਹਾ ਹੈ, ਕਿਉਂਕਿ ਫਾਰੈਂਸਿਕ ਮਾਹਰਾਂ ਨੇ ਅੱਜ ਖੁਲਾਸਾ ਕੀਤਾ ਹੈ ਕਿ ਸੁਨੰਦਾ ਦੇ ਸਰੀਰ ਤੇ ਕੰਨਾਂ 'ਤੇ ਕੱਟਣ ਦੇ ਨਿਸ਼ਾਨ ਮਿਲੇ ਹਨ। ਏਮਜ਼ ਦੇ ਡਾਕਟਰਾਂ ਦੀ ਇੱਕ ਰਿਪੋਰਟ ਅਨੁਸਾਰ ਸੁਨੰਦਾ ਦੇ ਹੱਥਾਂ 'ਤੇ ਦੰਦਾਂ ਦੇ ਕੱਟਣ ਦੇ ਡੂੰਘੇ ਨਿਸ਼ਾਨ ਮਿਲੇ ਹਨ।

ਕੇਜਰੀਵਾਲ ਵੱਲੋਂ ਉਪ ਰਾਜਪਾਲ ਨਾਲ ਮੁਲਾਕਾਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਬਾਰੇ ਉੱਠੇ ਵਾਦ-ਵਿਵਾਦ ਸੰਬੰਧੀ ਉੱਪ ਰਾਜਪਾਲ ਨਜੀਬ ਜੰਗ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਉਸ ਵੇਲੇ ਬਹੁਤ ਹੀ ਅਹਿਮ ਹੈ, ਜਦੋਂ ਵਿਰੋਧੀ ਪਾਰਟੀਆਂ ਅਤੇ ਮਹਿਲਾ ਜਥੇਬੰਦੀਆਂ ਵੱਲੋਂ ਸੋਮਨਾਥ ਭਾਰਤੀ ਤੋਂ ਅਸਮੀਫ਼ਾ ਲੈਣ ਦੀ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ।

ਭਾਰਤੀ ਮੁਸ਼ਕਲ 'ਚ; ਅਦਾਲਤ ਨੇ ਪੁਲਸ ਤੋਂ ਰਿਪੋਰਟ ਮੰਗੀ

ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵਧ ਗਈਆਂ, ਜਦੋਂ ਇੱਕ ਹੋਰ ਅਫਰੀਕੀ ਮਹਿਲਾ ਵੱਲੋਂ ਐੱਫ ਆਈ ਆਰ ਦਰਜ ਕਰਵਾਉਣ ਲਈ ਪਟੀਸ਼ਨ ਦਾਖਲ ਕੀਤੇ ਜਾਣ ਤੋਂ ਬਾਅਦ ਅਦਾਲਤ ਨੇ ਪੁਲਸ ਨੂੰ ਸੋਮਨਾਥ ਭਾਰਤੀ ਦੇ ਛਾਪੇ ਬਾਰੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦੇ ਦਿੱਤੇ।

ਭਾਰਤੀ ਮੂਲ ਦੇ ਪ੍ਰੋਫ਼ੈਸਰ ਨੇ ਜਿੱਤਿਆ ਮਾਰਕੋਨੀ ਪੁਰਸਕਾਰ

ਅਮਰੀਕਾ ਦੀ ਸਟੈਨਫ਼ੋਰਡ ਯੂਨੀਵਰਸਿਟੀ 'ਚ ਕੰਮ ਕਰਦੇ ਭਾਰਤੀ ਮੂਲ ਦੇ ਪ੍ਰੋਫ਼ੈਸਰ ਅਰੋਗਿਆ ਸਵਾਮੀ ਜੋਸੇਫ਼ ਪਾਲਰਾਜ ਨੂੰ 2014 ਦੇ ਮਾਰਕੋਨੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।

ਅਮਰੀਕਾ 'ਚ ਹਰ ਪੰਜਵੀਂ ਮਹਿਲਾ ਬਲਾਤਕਾਰ ਦੀ ਸ਼ਿਕਾਰ

ਅਮਰੀਕਾ 'ਚ ਹਰ ਪੰਜਵੀਂ ਮਹਿਲਾ ਆਪਣੇ ਜੀਵਨ 'ਚ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ ਅਤੇ ਅੱਧੀਆਂ ਤੋਂ ਜ਼ਿਆਦਾ ਅਜਿਹੀਆਂ ਔਰਤਾਂ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਇਸ ਹਮਲੇ ਦਾ ਸਾਹਮਣਾ ਕਰਦੀਆਂ ਹਨ। ਇਹ ਖੁਲਾਸਾ ਵ੍ਹਾਈਟ ਹਾਊਸ ਦੀ ਇੱਕ ਰਿਪੋਰਟ ਨਾਲ ਹੋਇਆ ਹੈ।

ਪੋਲੈਂਡ ਦੇ ਰਾਜਦੂਤ ਬਾਦਲ ਨੂੰ ਮਿਲੇ

ਪੋਲੈਂਡ ਦੇ ਰਾਜਦੂਤ ਪ੍ਰੋਫ਼ੈਸਰ ਪਿਓਟਰ ਕੋਡਕੋਵਸਕੀ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਿਛਲੀ ਸ਼ਾਮ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਿਲੇ ਅਤੇ ਪੰਜਾਬ ਨਾਲ ਮਿਲ ਕੇ ਖੇਤੀ ਖੇਤਰ ਦੀਆਂ ਸਰਗਰਮੀਆਂ ਸ਼ੁਰੂ ਕਰਨ ਵਿੱਚ ਭਾਰੀ ਦਿਲਚਸਪੀ ਦਿਖਾਈ।

ਕਾਂਗਰਸ ਨੂੰ ਚੋਣਾਂ ਦੇਖ ਕੇ ਗਰੀਬਾਂ ਦੀ ਯਾਦ ਆਉਣ ਲੱਗੀ : ਮੋਦੀ

ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਗੋਰਖਪੁਰ 'ਚ ਵਿਜੇ ਸੰਖਨਾਦ ਰੈਲੀ 'ਚ ਦਾਅਵਾ ਕੀਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਦਾ ਫ਼ੈਸਲਾ ਦੇਸ਼ ਦੀ ਜਨਤਾ ਨੇ ਪਹਿਲਾਂ ਹੀ ਕਰ ਲਿਆ ਹੈ ਅਤੇ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਸਾਕਾਰ ਹੋ ਕੇ ਹੀ ਰਹੇਗਾ।

ਮੁਲਾਇਮ ਵੱਲੋਂ ਮੋਦੀ ਨੂੰ ਸਖ਼ਤ ਰਗੜੇ

ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਨਰਿੰਦਰ ਮੋਦੀ 'ਤੇ ਹਮਲਾ ਕਰਦਿਆ ਕਿਹਾ ਹੈ ਕਿ ਭਾਜਪਾ ਨੂੰ ਹੋਰ ਕੋਈ ਬੰਦਾ ਨਹੀਂ ਮਿਲਿਆ, ਉਸ ਨੇ ਇੱਕ ਅਜਿਹੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਦਿੱਤਾ ਹੈ, ਜਿਸ ਨੇ ਕਤਲ ਕਰਵਾਏ ਅਤੇ ਔਰਤਾਂ ਦੀ ਇੱਜ਼ਤ ਲੁਟਵਾਈ।

ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜਾਂਗੇ : ਬੀਬੀ ਬਰਨਾਲਾ

ਅੱਜ ਸਾਬਕਾ ਹਲਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਸੀਨੀਅਰ ਆਗੂ ਗਗਨਜੀਤ ਸਿੰਘ ਬਰਨਾਲਾ ਦੇ ਗ੍ਰਹਿ ਪਿੰਡ ਕੱਕੜਵਾਲ ਵਿਖੇ ਹੋਏ ਇੱਕ ਧਾਰਮਿਕ ਸਮਾਗਮ ਉਪਰੰਤ ਸਾਂਝੇ ਮੋਰਚੇ ਦੇ ਸਰਪ੍ਰਸਤ ਅਤੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ

ਖਾਪ ਪੰਚਾਇਤ ਨੇ ਲੜਕੀ ਦਾ 13 ਪਿੰਡ ਵਾਲਿਆਂ ਤੋਂ ਕਰਵਾਇਆ ਬਲਾਤਕਾਰ

ਪੱਛਮੀ ਬੰਗਾਲ ਦੇ ਇੱਕ ਪਿੰਡ ਵਿੱਚ ਖਾਪ ਪੰਚਾਇਤ ਦੇ ਫਰਮਾਨ ਨੇ ਪਿੰਡ ਦੇ 12 ਵਿਅਕਤੀਆਂ ਵੱਲੋਂ ਇੱਕ 20 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਉਸ ਦਾ ਕਸੂਰ ਸਿਰਫ਼ ਏਨਾ ਸੀ ਕਿ ਉਹ ਕਿਸੇ ਲੜਕੇ ਨੂੰ ਪਿਆਰ ਕਰਦੀ ਸੀ। ਇਹ ਘਟਨਾ ਸ਼ਾਂਤੀ ਨਿਕੇਤਨ ਤੋਂ 25 ਕਿਲੋਮੀਟਰ ਦੂਰ ਪਿੰਡ ਸੱਬਲਪੁਰ ਦੀ ਹੈ। ਲੜਕੀ ਦਾ ਕਿਸੇ ਦੂਜੇ ਪਿੰਡ ਦੇ ਲੜਕੇ ਨਾਲ ਪ੍ਰੇਮ ਚੱਕਰ ਸੀ।

ਕੁਮਾਰ ਵਿਸਵਾਸ ਨੇ ਮੁਆਫ਼ੀ ਮੰਗੀ

ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸਵਾਸ ਨੇ ਕੇਰਲ ਦੀਆਂ ਨਰਸਾਂ ਬਾਰੇ ਕੀਤੀ ਗਈ ਟਿਪਣੀ ਲਈ ਮੁਆਫ਼ੀ ਮੰਗ ਲਈ ਹੈ। ਵਿਸਵਾਸ ਦੇ 6 ਸਾਲ ਪੁਰਾਣੇ ਬਿਆਨ ਕਾਰਨ ਵਾਦ-ਵਿਵਾਦ ਖੜਾ ਹੋ ਗਿਆ ਸੀ। ਇਸ ਬਿਆਨ ਦੇ ਹਵਾਲੇ ਨਾਲ ਭਾਜਪਾ ਅਤੇ ਕਾਂਗਰਸੀ ਆਗੂਆਂ ਨੇ ਆਮ ਆਦਮੀ ਪਾਰਟੀ ਉੱਪਰ ਤਿੱਖੇ ਹਮਲੇ ਕੀਤੇ ਸਨ।

ਪੰਜਾਬ ਦੇ ਕਈ ਇਲਾਕਿਆਂ 'ਚ ਜਲਥਲ

ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਅੱਜ ਦਰਮਿਆਨਾ ਤੋਂ ਭਾਰੀ ਮੀਂਹ ਪਿਆ। ਮੀਂਹ ਮੰਗਲਵਾਰ ਰਾਤ ਤੋਂ ਹੀ ਸ਼ੁਰੂ ਹੋ ਗਿਆ ਸੀ ਅਤੇ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਦੁਪਹਿਰ ਢਾਈ ਵਜੇ ਤੱਕ ਸਾਰੇ ਪਾਸੇ ਹਨੇਰਾ ਪੈ ਗਿਆ।

ਚੰਦਰ ਸ਼ੇਖਰਨ ਦੀ ਹੱਤਿਆ ਦੇ ਮਾਮਲੇ 'ਚ 12 ਦੋਸ਼ੀ ਕਰਾਰ

ਆਰ ਐਮ ਪੀ ਦੇ ਆਗੂ ਦੀ ਪੀ. ਚੰਦਰਸ਼ੇਖਰਨ ਦੇ ਕਤਲ ਦੇ ਮਾਮਲੇ 'ਚ ਵਿਸ਼ੇਸ਼ ਅਦਾਲਤ ਨੇ 12 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀਆਂ 'ਚ 3 ਸੀ ਪੀ ਐਮ ਦੇ ਆਗੂ ਸ਼ਾਮਲ ਹਨ।

ਆਮ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਵੇਗਾ : ਚਿਦੰਬਰਮ

ਭਾਰਤ ਵਿੱਚ ਆਮ ਚੋਣਾਂ ਦੀਆਂ ਤਿਆਰੀਆਂ ਜ਼ੋਰ ਫੜਨ ਦੇ ਨਾਲ ਹੀ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਬੁੱਧਵਾਰ ਨੂੰ ਇਹ ਕਹਿੰਦਿਆਂ ਭਾਜਪਾ 'ਤੇ ਨਿਸ਼ਾਨਾ ਸਾਧਿਆ ਕਿ ਉਸ ਦੀਆਂ ਆਰਥਿਕ ਨੀਤੀਆਂ ਪਿੱਛੇ ਲੈ ਕੇ ਜਾਣ ਵਾਲੀਆਂ ਹਨ

ਸੋਮਨਾਥ ਭਾਰਤੀ ਦੀਆਂ ਮੁਸ਼ਕਲਾਂ ਵਧੀਆਂ

ਨਵੀਂ ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਦੱਖਣੀ ਦਿੱਲੀ ਦੇ ਖਿੜਕੀ ਐਕਸਟਸ਼ਨ ਇਲਾਕੇ ਵਿੱਚ ਅੱਧੀ ਰਾਤ ਨੂੰ ਛਾਪਾ ਮਾਰਨ ਦੇ ਮਾਮਲੇ ਵਿੱਚ ਕੌਮੀ ਮਹਿਲਾ ਕਮਿਸ਼ਨ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਛਾਪੇ ਦੌਰਾਨ ਧੱਕਾ-ਮੁੱਕੀ ਦੀ ਸ਼ਿਕਾਰ ਹੋਈ

ਕੇਜਰੀਵਾਲ ਪਾਗਲ ਮੁੱਖ ਮੰਤਰੀ : ਸ਼ਿੰਦੇ

ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਪਾਗਲ ਮੁੱਖ ਮੰਤਰੀ ਹੈ। ਉਨ੍ਹਾ ਕਿਹਾ ਕਿ ਇਸ ਪਾਗਲ ਮੁੱਖ ਮੰਤਰੀ ਕਾਰਨ ਦਿੱਲੀ ਦੇ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਨੀਆਂ ਪਈਆਂ।

ਸੁਪਰੀਮ ਕੋਰਟ ਵੱਲੋਂ 15 ਦੋਸ਼ੀਆਂ ਦੀ ਫ਼ਾਂਸੀ ਉਮਰ ਕੈਦ 'ਚ ਤਬਦੀਲ

ਸੁਪਰੀਮ ਕੋਰਟ ਨੇ ਇੱਕ ਅਹਿਮ ਫ਼ੈਸਲਾ ਸੁਣਾਉਂਦਿਆਂ ਫ਼ਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 15 ਦੋਸ਼ੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ। ਸੁਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਦੁਆਰਾ ਰਹਿਮ ਦੀਆਂ ਪਟੀਸ਼ਨਾਂ ਦੇ ਨਿਪਟਾਰੇ 'ਚ ਦੇਰੀ ਨੂੰ ਲੈ ਕੇ ਦਾਖ਼ਲ 13 ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਇਹ ਫ਼ੈਸਲਾ ਸੁਣਾਇਆ ਗਿਆ ਹੈ। ਪਟੀਸ਼ਨਾਂ ਵਿੱਚ ਮੰਗ ਕੀਤੀ ਗਈ ਸੀ ਕਿ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ। ਪਟੀਸ਼ਨਰਾਂ ਨੇ ਰਹਿਮ ਦੀਆਂ ਅਪੀਲਾਂ ਬਾਰੇ ਫ਼ੈਸਲੇ 'ਚ ਦੇਰੀ ਨੂੰ ਅਧਾਰ ਬਣਾਉਂਦਿਆਂ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਸੀ।