ਰਾਸ਼ਟਰੀ

'ਆਪ' 'ਚ ਸਭ ਤੋਂ ਘਟੀਆ ਲੋਕ : ਖੁਰਸ਼ੀਦ

ਕੇਂਦਰੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਆਮ ਆਦਮੀ ਪਾਰਟੀ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਖੁਰਸ਼ੀਦ ਨੇ 'ਆਪ' ਦੇ ਆਗੂਆਂ ਨੂੰ ਆਦਿਯੁੱਗ ਅਤੇ ਸੜ੍ਹਾਂਦ ਭਰੇ ਲੋਕ ਦੱਸਿਆ ਹੈ। ਖੁਰਸ਼ੀਦ ਨੇ ਕਿਹਾ ਕਿ ਦੇਸ਼ ਭਰ 'ਚ ਸਭ ਤੋਂ ਘੱਟ ਦਰਜੇ ਦੇ ਲੋਕ ਇਸ ਪਾਰਟੀ 'ਚ ਸ਼ਾਮਲ ਹਨ।

ਕਰੀਮੀਆ ਫ਼ੌਜਾਂ ਯੂਕਰੇਨ ਦੇ ਨੇਵੀ ਹੈੱਡਕੁਆਟਰ 'ਚ ਦਾਖ਼ਲ

ਕਰੀਮੀਆ ਦੀਆਂ ਸਵੈ-ਰੱਖਿਆ ਫ਼ੌਜਾਂ ਕਾਲੇ ਸਾਗਰ ਦੀ ਸਿਵਾਸਟੋਪੋਲ ਸਥਿਤ ਯੂਕੇਰਨ ਦੇ ਨੇਵੀ ਹੈੱਡਕੁਆਟਰ ਵਿੱਚ ਦਾਖ਼ਲ ਹੋ ਗਈਆਂ। ਪ੍ਰਾਪਤ ਰਿਪੋਰਟਾਂ ਮੁਤਾਬਕ ਸਵੈ-ਰੱਖਿਆ ਫ਼ੌਜਾਂ ਦੇ ਇੱਕ ਗਰੁੱਪ ਨੂੰ ਹੈੱਡਕੁਆਟਰ ਵਿੱਚ ਦਾਖ਼ਲ ਹੁੰਦੇ ਦੇਖਿਆ ਗਿਆ ਅਤੇ ਉਨ੍ਹਾਂ ਨੇ ਹੈੱਡਕੁਆਟਰ ਦੀ ਇਮਾਰਤ 'ਤੇ ਰੂਸ ਦਾ ਝੰਡਾ ਲਹਿਰਾ ਦਿੱਤਾ।

ਨਵਾਜ਼ ਸ਼ਰੀਫ਼ ਵੱਲੋਂ ਅੱਤਵਾਦ ਵਿਰੋਧੀ ਫ਼ੋਰਸ ਦੇ ਗਠਨ ਦੀ ਪ੍ਰਵਾਨਗੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸੰਘੀ ਅਤੇ ਸੂਬਾ ਪੱਧਰ 'ਤੇ ਅੱਤਵਾਦ ਰੋਕੂ ਦਸਤੇ ਦੇ ਗਠਨ ਦੀ ਮਨਜ਼ੂਰੀ ਦੇ ਦਿੱਤੀ ਹੈ। ਨਵਾਜ਼ ਸ਼ਰੀਫ਼ ਨੇ ਫ਼ੌਜ ਅਤੇ ਖ਼ੁਫ਼ੀਆ ਏਜੰਸੀ ਵਿਚਾਲੇ ਤਾਲਮੇਲ ਵਧਾਉਣ ਲਈ ਨੈਸ਼ਨਲ ਕਾਊਂਟਰ ਟੈਰੀਇਜ਼ਮ ਅਥਾਰਟੀ (ਨਾਕਟਾ) ਦੇ ਅੰਤਰਗਤ ਨੈਸ਼ਨਲ ਇੰਟੈਂਲੀਜੈਂਸ ਡਾਇਰੈਕੋਰੇਟ ਦੇ ਛੇਤੀ ਤੋਂ ਛੇਤੀ ਗਠਨ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਮੋਦੀ ਨੂੰ ਕਿਸ ਨੇ ਦਿੱਤੀ ਕਲੀਨ ਚਿੱਟ : ਖੁਰਸ਼ੀਦ

ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਗੁਜਰਾਤ ਦੰਗਿਆਂ ਦੇ ਮਾਮਲੇ ਵਿੱਚ ਕਿਸੇ ਨੇ ਕਲੀਨ ਚਿੱਟ ਨਹੀਂ ਦਿੱਤੀ ਹੈ।

ਪੁਲਸ ਗਾਰਡ ਦੀ ਮਿਲੀਭੁਗਤ ਨਾਲ ਅਪਰਾਧੀ ਰਾਜਾ ਨੂੰ ਛੁਡਾਉਣ ਵਾਲਿਆਂ 'ਚੋਂ 6 ਗ੍ਰਿਫਤਾਰ

ਸੀ ਆਈ ਏ ਸਟਾਫ ਬਠਿੰਡਾ ਨੇ ਉਹਨਾਂ ਦਸਾਂ 'ਚੋਂ ਛੇ ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ, ਜੋ ਪੁਲਸ ਗਾਰਦ ਦੀ ਮਿਲੀਭੁਗਤ ਨਾਲ 10 ਮਾਰਚ ਨੂੰ ਪੇਸ਼ੀ ਭੁਗਤਣ ਲਈ ਪਟਿਆਲਾ ਲਿਜਾਏ ਜਾ ਰਹੇ ਇੱਕ ਖਤਰਨਾਕ ਅਪਰਾਧੀ ਰਾਜੀਵ ਉਰਫ ਰਾਜਾ ਨੂੰ ਪਸਤੌਲ ਦੀ ਨੋਕ 'ਤੇ ਛੁਡਵਾ ਕੇ ਲੈ ਗਏ ਸਨ।

ਕ੍ਰੀਮੀਆ ਦੇ ਰੂਸ ਨਾਲ ਰਲੇਵੇਂ ਵਾਲੀ ਸੰਧੀ 'ਤੇ ਸਹੀ

ਪੱਛਮੀ ਦੇਸ਼ਾਂ ਨਾਲ ਸਿੱਧਾ ਆਢਾ ਲੈਂਦਿਆਂ ਰੂਸ ਨੇ ਮੰਗਲਵਾਰ ਨੂੰ ਕ੍ਰੀਮੀਆ ਦੇ ਅਧਿਕਾਰੀਆਂ ਨਾਲ ਇੱਕ ਅਜਿਹੀ ਸੰਧੀ 'ਤੇ ਹਸਤਾਖਰ ਕਰ ਲਏ ਹਨ, ਜਿਸ ਨਾਲ ਕ੍ਰੀਮੀਆ ਨੂੰ ਰੂਸ ਵਿੱਚ ਸ਼ਾਮਲ ਕੀਤਾ ਜਾ ਸਕੇਗਾ।

ਧੋਨੀ ਵੱਲੋਂ ਚੈਨਲ ਵਿਰੁੱਧ 100 ਕਰੋੜ ਦਾ ਕੇਸ

ਟੀਮ ਇੰਡੀਆ ਅਤੇ ਆਈ ਪੀ ਐਲ ਫਰੈਂਚਾਈਜ਼ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈ ਪੀ ਐਲ ਮੈਚ ਫਿਕਸਿੰਗ ਮਾਮਲੇ 'ਚ ਨਾਂਅ ਉਛਾਲੇ ਜਾਣ 'ਤੇ ਮੀਡੀਆ ਹਾਊਸ ਜੀ ਨਿਊਜ਼ ਵਿਰੁੱਧ 100 ਕਰੋੜ ਰੁਪਏ ਦਾ ਮਾਮਲਾ ਠੋਕ ਦਿੱਤਾ ਹੈ

ਗੁਜਰਾਤ ਦੰਗਾ, ਮੋਦੀ ਖਿਲਾਫ ਮੁੜ ਜ਼ਕੀਆ ਜਾਫਰੀ ਹਾਈ ਕੋਰਟ ਗਈ

2002 ਦੇ ਗੁਜਰਾਤ ਦੰਗਿਆਂ ਵਿੱਚ ਮਾਰੇ ਗਏ ਕਾਂਗਰਸੀ ਸਾਂਸਦ ਅਹਿਸਾਨ ਜਾਫਰੀ ਦੀ ਪਤਨੀ ਜ਼ਕੀਆ ਜਾਫਰੀ ਨੇ ਇੱਕ ਵਾਰ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਜਕੀਆ ਨੇ ਇਸ ਵਾਰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ 59 ਹੋਰ ਦੋਸ਼ੀਆਂ ਨੂੰ ਹਰੀ ਝੰਡੀ ਦੇਣ ਵਾਲੇ ਹੁਕਮ ਨੂੰ ਚੁਣੌਤੀ ਦਿੰਦਿਆਂ ਹਾਈ ਕੋਰਟ 'ਚ ਜਾਇਜ਼ਾ ਪਟੀਸ਼ਨ ਦਾਇਰ ਕੀਤੀ ਹੈ।

ਵਿਕੀਲਿਕਸ ਨੇ ਭਾਜਪਾ ਦਾ ਝੂਠ ਲਿਆਂਦਾ ਸਾਹਮਣੇ

ਭ੍ਰਿਸ਼ਟਾਚਾਰ ਦੇ ਮਾਮਲੇ 'ਚ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੇਣ ਵਾਲੇ ਵਿਕੀਲਿਕਸ ਦੇ ਪੋਸਟਰ 'ਤੇ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਹੈ। ਵਿਕੀਲਿਕਸ ਨੇ ਪੋਸਟਰ 'ਚ ਦੱਸੀਆਂ ਗੱਲਾਂ ਨੂੰ ਫ਼ਰਜ਼ੀ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਇਸ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ।

ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਪ੍ਰਵਾਨਗੀ

ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਆਬਕਾਰੀ ਅਤੇ ਕਰ ਵਿਭਾਗ ਦੇ ਪੰਜਾਬ ਵਿਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦੇ ਪ੍ਰਸਤਾਵ 'ਤੇ ਕੋਈ ਇਤਰਾਜ਼ ਨਾ ਕਰਦਿਆਂ ਇਹ ਸਪੱਸ਼ਟ ਕਿਹਾ ਕਿ ਇਹ ਡਰਾਅ ਸਿਰਫ ਅਧਿਕਾਰੀਆਂ ਵੱਲੋਂ ਕੱਢੇ ਜਾਣ। ਇਹ ਜਾਣਕਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਧੀਕ ਮੁੱਖ ਚੋਣ ਅਧਿਕਾਰੀ ਰਮਿੰਦਰ ਸਿੰਘ ਨੇ ਦਿੱਤੀ।

ਤਾਲਿਬਾਨ ਨੇ ਕਿਹਾ; ਕਾਸ਼! ਅਸੀਂ ਜਹਾਜ਼ ਅਗਵਾ ਕੀਤਾ ਹੁੰਦਾ

ਪਾਕਿਸਤਾਨੀ ਤਾਲਿਬਾਨ ਨੇ ਮਲੇਸ਼ੀਆਈ ਜਹਾਜ਼ ਅਗਵਾ ਨੂੰ ਸੁਪਨੇ ਵਰਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਤਾਲਿਬਾਨ ਅਜਿਹੇ ਉਪਰੇਸ਼ਨ ਨੂੰ ਅੰਜਾਮ ਦੇਣ ਦਾ ਸੁਪਨਾ ਦੇਖ ਸਕਦਾ ਹੈ ਅਤੇ ਇਸ ਜਹਾਜ਼ 'ਚ ਉਸ ਦੀ ਕੋਈ ਭੂਮਿਕਾ ਨਹੀਂ। ਇੱਕ ਤਾਲਿਬਾਨੀ ਕਮਾਂਡਰ ਨੇ ਇਹ ਗੱਲ ਆਖਦਿਆਂ ਕਿਹਾ ਕਿ ਕਾਸ਼ ਸਾਨੂੰ ਜਹਾਜ਼ ਅਗਵਾ ਕਰਨ ਦਾ ਮੌਕਾ ਮਿਲਦਾ।

ਆਪ ਨੇ ਆਨੰਦਪੁਰ ਸਾਹਿਬ ਤੋਂ ਹਿੰਮਤ ਸਿੰਘ ਸ਼ੇਰਗਿੱਲ ਨੂੰ ਬਣਾਇਆ ਉਮੀਦਵਾਰ

ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ ਲਈ ਆਪਣੀ 7ਵੀਂ ਸੂਚੀ 'ਚ 26 ਸੀਟਾਂ 'ਤੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਹੈ, ਜਿਸ 'ਚ ਪਾਰਟੀ ਨੇ ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਹਿੰਮਤ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਬਣਾਇਆ ਹੈ। ਇਸ ਤਰ੍ਹਾਂ ਪਾਰਟੀ ਹੁਣ ਤੱਕ 268 ਲੋਕ ਸਭਾ ਸੀਟਾਂ 'ਤੇ ਉਮੀਦਵਾਰ ਐਲਾਨ ਚੁੱਕੀ ਹੈ।

ਹਰੇਕ ਸਿੱਖ ਜੋੜਾ ਚਾਰ ਬੱਚੇ ਪੈਦਾ ਕਰੇ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੰਗਤਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਦੀ ਸਥਾਪਨਾ ਸਿੱਖ ਪੰਥ ਦੇ ਪ੍ਰਸਿੱਧ ਕਥਾ ਵਾਚਕ ਮਰਹੂਮ ਗਿਆਨੀ ਸੰਤ ਸਿੰਘ ਮਸਕੀਨ ਸਿੰਘ ਵੱਲੋਂ 1995 ਵਿੱਚ ਕੀਤੀ ਗਈ, ਜਿਸ ਦਾ ਮੁੱਖ ਮਕਸਦ ਹੀ ਸਿੱਖੀ ਦਾ ਪ੍ਰਚਾਰ ਤੇ ਵਿਕਾਸ ਕਰਨਾ ਸੀ।

ਚੋਣਾਂ ਮਗਰੋਂ ਬਣੇਗੀ ਯੂ ਪੀ ਏ-3 ਦੀ ਸਰਕਾਰ : ਰਾਹੁਲ

ਚੋਣ ਸਰਵੇਖਣਾਂ 'ਚ ਕਾਂਗਰਸ ਪਾਰਟੀ ਦੀ ਹਾਰ ਦੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ 'ਚ 2014 'ਚ ਲੋਕ ਸਭਾ ਚੋਣਾਂ ਮਗਰੋਂ ਯੂ ਪੀ ਏ-3 ਦੀ ਸਰਕਾਰ ਬਣੇਗੀ।

ਅੱਤਵਾਦੀ ਮਲੇਸ਼ੀਆ ਦੇ ਜਹਾਜ਼ ਰਾਹੀਂ ਭਾਰਤ 'ਤੇ ਹਮਲਾ ਕਰਨਾ ਚਾਹੁੰਦੇ ਸਨ

ਅਮਰੀਕਾ ਦੇ ਇੱਕ ਉੱਚ ਸੁਰੱਖਿਆ ਅਧਿਕਾਰੀ ਸਟਰੋਬ ਟਰੈਲਬਾਟ ਨੇ ਸ਼ੰਕਾ ਪ੍ਰਗਟਾਈ ਹੈ ਕਿ ਅੱਤਵਾਦੀ ਭਾਰਤ 'ਚ 9/11 ਵਰਗੇ ਹਮਲੇ ਦੀ ਤਿਆਰੀ 'ਚ ਹਨ ਅਤੇ ਉਹ ਮਲੇਸ਼ੀਆ ਦੇ ਲਾਪਤਾ ਜਹਾਜ਼ ਰਾਹੀਂ ਇਸ ਘਟਨਾ ਨੂੰ ਅੰਜ਼ਾਮ ਦੇਣਾ ਚਾਹੁੰਦੇ ਸਨ। ਉਨ੍ਹਾ ਕਿਹਾ ਕਿ ਅੱਤਵਾਦੀ ਭਾਰਤ ਦੇ ਕਿਸੇ ਵੱਡੇ ਸ਼ਹਿਰ 'ਚ ਇਹ ਹਮਲਾ ਕਰਨਾ ਚਾਹੁੰਦੇ ਸਨ।

ਮੋਦੀ ਵਿਰੁੱਧ ਖੜ੍ਹਨ ਦੀ ਚੁਣੌਤੀ ਪ੍ਰਵਾਨ : ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੇ ਬਨਾਰਸ ਦੇ ਲੋਕ ਮੈਨੂੰ ਮੋਦੀ ਵਿਰੁੱਧ ਚੋਣ ਲੜਨ ਲਈ ਕਹਿਣਗੇ ਤਾਂ ਮੈਨੂੰ ਇਹ ਚੁਣੌਤੀ ਮਨਜ਼ੂਰ ਹੈ।

ਭਾਜਪਾ 'ਚ ਵਾਜਪਾਈ ਤੇ ਅਡਵਾਨੀ ਦਾ ਦੌਰ ਖ਼ਤਮ ਹੋ ਚੁੱਕੈ : ਸ਼ੁਕਲਾ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਕਰੁਣਾ ਸ਼ੁਕਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ 'ਚ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਵੱਡੇ ਆਗੂਆਂ ਦਾ ਦੌਰ ਖ਼ਤਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ 'ਚ ਭਾਜਪਾ ਦੇ ਸੀਨੀਅਰ ਆਗੂਆਂ 'ਤੇ ਲਗਾਤਾਰ ਨਜ਼ਰ-ਅੰਦਾਜ਼ ਕਰਨ ਦਾ ਦੋਸ਼ ਲਾਉਂਦਿਆਂ ਕਰੁਣਾ ਸ਼ੁਕਲਾ ਨੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਕਾਂਗਰਸ 'ਚ ਸ਼ਾਮਲ ਹੋ ਗਈ ਸੀ।

ਤਿਵਾੜੀ ਚੋਣ ਨਹੀਂ ਲੜਨਗੇ!

ਦਿਲ ਸੰਬੰਧੀ ਸਮੱਸਿਆ ਕਾਰਨ ਹਸਪਤਾਲ 'ਚ ਦਾਖਲ ਕਰਵਾਏ ਗਏ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਲੋਕ ਸਭਾ ਦੀ ਚੋਣ ਨਹੀਂ ਲੜਨਗੇ।

ਚੋਣ ਕਮਿਸ਼ਨ ਨੇ ਕਾਂਗਰਸ ਦੇ ਇਸ਼ਾਰੇ 'ਤੇ ਕਾਨਫਰੰਸਾਂ 'ਤੇ ਪਾਬੰਦੀ ਲਾਈ : ਬਾਦਲ

ਅੱਜ ਹੋਲੇ ਮਹੱਲੇ ਦੇ ਦੂਸਰੇ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਰਹੀ, ਜਦੋਂ ਕਿ ਸਿਆਸੀ ਕਾਨਫਰੰਸਾਂ ਬਿਲਕੁੱਲ ਫਿਕੀਆਂ ਰਹੀਆਂ। ਅਕਾਲੀ ਦਲ ਦੀ ਇਸ ਕਾਨਫਰੰਸ ਵਿਚ ਚੋਣ ਕਮੀਸ਼ਨ ਦੀਆਂ ਹਿਦਾਇਤਾਂ ਨੂੰ ਦੇਖਦਿਆਂ ਸਿਰਫ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਬੋਲੇ, ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਮਨਜੀਤ ਸਿੰਘ ਜੀ ਕੇ, ਮਦਨ ਮੋਹਨ ਮਿੱਤਲ, ਡਾ: ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਆਦਿ ਹਾਜ਼ਰ ਸਨ।

ਜੇ ਡੀ ਯੂ ਦੀ ਦੂਜੀ ਸੂਚੀ ਜਾਰੀ

ਜਨਤਾ ਦਲ (ਯੂਨਾਈਟਿਡ) ਨੇ ਬਿਹਾਰ 'ਚ ਆਪਣੇ ਲੋਕ ਸਭਾ ਨੁਮਾਇੰਦਿਆਂ ਦੀ ਦੂਜੀ ਸੂਚੀ ਨਵੀਂ ਦਿੱਲੀ ਵਿੱਚ ਜਾਰੀ ਕੀਤੀ, ਜਿਸ ਵਿੱਚ ਫਿਲਮਕਾਰ ਪ੍ਰਕਾਸ਼ ਝਾਅ, ਉਦਯੋਗਪਤੀ ਅਨਿਲ ਕੁਮਾਰ ਸ਼ਰਮਾ ਅਤੇ ਪਾਰਟੀ ਪ੍ਰਧਾਨ ਸ਼ਰਦ ਯਾਦਵ ਦੇ ਨਾਂਅ ਸ਼ਾਮਲ ਹਨ।