ਰਾਸ਼ਟਰੀ

ਦੇਸ਼ 'ਚ ਮੋਦੀ ਦੀ ਨਹੀਂ, ਭਾਜਪਾ ਦੀ ਲਹਿਰ : ਜੋਸ਼ੀ

ਚੋਣ ਸੀਜ਼ਨ ਵਿੱਚ ਬੀ ਜੇ ਪੀ ਅਤੇ ਉਸ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵੇਦਾਰ ਨਰਿੰਦਰ ਮੋਦੀ ਲਈ ਆਪਣੇ ਹੀ ਜ਼ਿਆਦਾ ਮੁਸੀਬਤ ਬਣਦੇ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲਾ ਪਾਰਟੀ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਨਾਲ ਜੁੜਿਆ ਹੋਇਆ ਹੈ।

ਐੱਨ ਡੀ ਏ 'ਚ ਫੁੱਟ; ਬਿਸ਼ਨੋਈ ਵੱਲੋਂ ਅਕਾਲੀ ਦਲ ਨੂੰ ਬਾਹਰ ਕਰਨ ਦੀ ਮੰਗ

ਲੋਕ ਸਭਾ ਚੋਣਾਂ ਲਈ ਹੋ ਰਹੀ ਪੋਲਿੰਗ ਦੌਰਾਨ ਐੱਨ ਡੀ ਏ 'ਚ ਫੁੱਟ ਦੀਆਂ ਖ਼ਬਰਾਂ ਆ ਰਹੀਆਂ ਹਨ। ਹਰਿਆਣਾ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਕੁਲਦੀਪ ਬਿਸ਼ਨੋਈ ਨੇ ਅਡਵਾਨੀ ਨੂੰ ਖ਼ਤ ਲਿਖ ਕੇ ਅਕਾਲੀ ਦਲ ਨੂੰ ਗੱਠਜੋੜ ਤੋਂ ਬਾਹਰ ਕਰਨ ਦੀ ਮੰਗ ਕੀਤੀ ਹੈ। ਉੱਧਰ ਤਾਮਿਲਨਾਡੂ 'ਚ ਜੈਲਲਿਤਾ ਨੇ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਦੀ ਜ਼ਮਾਨਤ ਜਬਤ ਕਰਨ ਦੀ ਅਪੀਲ ਕਰ ਦਿੱਤੀ ਹੈ।

ਖੱਬੀਆਂ ਧਿਰਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਵਚਨਬੱਧ : ਬੰਤ ਬਰਾੜ

ਖੱਬੀਆਂ ਪਾਰਟੀਆਂ ਸੀ .ਪੀ.ਆਈ ਤੇ ਸੀ.ਪੀ.ਅੱੈਮ ਵੱਲੋ ਰੋਡ ਮਾਰਚ ਕਰਕੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪੰਰਤ ਸੀ.ਪੀ.ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਖੱਬੀਆ ਧਿਰਾਂ ਪੂਰੀ ਤਰ੍ਹਾ ਵਚਨਬੱਧ ਹਨ।

ਘਰ ਖਰੀਦ ਕੇ ਨਹੀਂ, ਲੋਕਾਂ ਦਾ ਦਿਲ ਜਿੱਤ ਕੇ ਚੋਣਾਂ ਜਿੱਤੀਆਂ ਜਾਂਦੀਆਂ ਨੇ : ਕੈਪਟਨ

ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ ਆਪਣੇ ਸਿਆਸੀ ਟੀਚੇ ਨੂੰ ਪੂਰਾ ਕਰਨ ਖਾਤਰ ਸ਼ਹਿਰ 'ਚ ਕਰੀਬ ਇਕ ਕਰੋੜ ਰੁਪਏ ਦਾ ਘਰ ਖ੍ਰੀਦਣ ਵਾਲੇ ਭਾਜਪਾ ਉਮੀਦਵਾਰ ਅਰੁਣ ਜੇਤਲੀ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਸ਼ਾਹੀ ਘਰ ਖਰੀਦ ਕੇ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ

ਚੋਣ ਕਮਿਸ਼ਨ ਨੇ ਕਾਂਗਰਸ ਦੇ ਇਸ਼ਾਰੇ 'ਤੇ ਕੀਤੀ ਕਾਰਵਾਈ : ਆਜ਼ਮ ਖਾਨ

ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨੇ ਆਪਣੇ ਭਾਸ਼ਣ ਅਤੇ ਦੂਸਰੀਆਂ ਚੋਣ ਸਰਗਰਮੀਆਂ 'ਤੇ ਰੋਕ ਨੂੰ ਗਲਤ ਦੱਸਿਆ ਹੈ। ਆਜ਼ਮ ਖਾਨ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੇ ਉਨ੍ਹਾ ਦਾ ਜਵਾਬ ਮੰਗੇ ਬਿਨਾਂ ਉਨ੍ਹਾ ਨੂੰ ਸੂਲੀ 'ਤੇ ਟੰਗ ਦਿੱਤਾ।

ਕੇਜਰੀਵਾਲ ਨਹੀਂ ਲੈਣਗੇ ਮੁਖਤਾਰ ਅੰਸਾਰੀ ਦਾ ਸਮੱਰਥਨ : ਆਪ

ਆਮ ਆਦਮੀ ਪਾਰਟੀ ਨੇ ਵਾਰਾਨਸੀ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਵੱਲਂੋ ਕੌਮੀ ਏਕਤਾ ਦਲ ਦੇ ਮੁਖਤਾਰ ਅੰਸਾਰੀ ਦਾ ਸਮੱਰਥਨ ਲਏ ਜਾਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਕਿ ਪਾਰਟੀ ਅਜਿਹਾ ਕੋਈ ਸਮੱਰਥਨ ਨਹੀਂ ਲਵੇਗੀ।

ਦੇਸ਼ ਤੈਅ ਕਰੇਗਾ ਕਿ ਗਲਤ ਰਸਤੇ 'ਤੇ ਕੌਣ ਹੈ : ਮੇਨਕਾ

ਵਰੁਣ ਗਾਂਧੀ ਨੂੰ ਰਸਤੇ ਤੋਂ ਭਟਕਿਆ ਹੋਇਆ ਦੱਸਣ ਵਾਲੇ ਪ੍ਰਿਯੰਕਾ ਗਾਂਧੀ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਨਿਸ਼ਾਨਾ ਸਾਧਦਿਆਂ ਭਾਜਪਾ ਆਗੂ ਮੇਨਕਾ ਗਾਂਧੀ ਨੇ ਕਿਹਾ ਹੈ ਕਿ ਇਹ ਦੇਸ਼ ਤੈਅ ਕਰੇਗਾ ਕਿ ਕੌਣ ਗਲਤ ਰਸਤੇ 'ਤੇ ਗਿਆ ਹੈ।

ਰਿਮੋਟ ਨਾਲ ਚੱਲ ਰਹੀ ਯੂ ਪੀ ਏ ਸਰਕਾਰ : ਮੋਦੀ

ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਯੂ ਪੀ ਏ ਸਰਕਾਰ ਨੂੰ ਰਿਮੋਟ ਨਾਲ ਕੰਟਰੋਲ ਹੋ ਰਹੀ ਅਤੇ ਲੰਗੜੀ ਕਰਾਰ ਦਿੱਤਾ ਅਤੇ ਕੇਂਦਰ 'ਚ ਮਜ਼ਬੂਤ ਤੇ ਸਥਾਈ ਸਰਕਾਰ ਦੀ ਵਕਾਲਤ ਕੀਤੀ।

ਈ ਸੀ ਦੇ ਨੋਟਿਸ ਦਾ ਨਹੀਂ ਦਿੱਤਾ ਜਵਾਬ

ਬੀ ਜੇ ਪੀ ਦੇ ਜਨਰਲ ਸਕੱਤਰ ਅਤੇ ਮੋਦੀ ਦੇ ਨਜ਼ਦੀਕੀ ਅਮਿਤ ਸ਼ਾਹ ਨੇ ਭੜਕਾਊ ਭਾਸ਼ਣ ਮਾਮਲੇ ਵਿੱਚ ਹੁਣ ਤੱਕ ਚੋਣ ਕਮਿਸ਼ਨ ਨੂੰ ਆਪਣਾ ਜਵਾਬ ਨਹੀਂ ਭੇਜਿਆ ਹੈ। ਚੋਣ ਕਮਿਸ਼ਨ ਨੂੰ ਹੁਣ ਵੀ ਅਮਿਤ ਸ਼ਾਹ ਦੇ ਜਵਾਬ ਦਾ ਇੰਤਜ਼ਾਰ ਹੈ।

ਮੋਦੀ ਤੋਂ ਇਜਾਜ਼ਤ ਮੰਗੇਗਾ ਪੀ ਐੱਮ ਓ

ਪ੍ਰਧਾਨ ਮੰਤਰੀ ਦਫਤਰ (ਪੀ ਐੱਮ ਓ) 2002 'ਚ ਗੁਜਰਾਤ 'ਚ ਹੋਏ ਦੰਗਿਆਂ ਤੋਂ ਬਾਅਦ ਤੱਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਏ ਸੰਦੇਸ਼ਾਂ ਦੇ ਅਦਾਨ-ਪ੍ਰਦਾਨ ਨੂੰ ਜਨਤਕ ਕਰਨ ਲਈ ਸੂਬਾ ਸਰਕਾਰ ਵੱਲੋਂ ਮੋਦੀ ਦੀ ਪ੍ਰਵਾਨਗੀ ਮੰਗੇਗਾ

ਚੋਣਾਂ ਤੋਂ ਬਾਅਦ ਕਿਸੇ ਵੀ ਭੂਮਿਕਾ ਨੂੰ ਸਵੀਕਾਰ ਕਰਾਂਗਾ : ਅਡਵਾਨੀ

ਕੇਂਦਰ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣਾਉਣ ਦਾ ਵਿਸ਼ਵਾਸ ਜਿਤਾਉਂਦੇ ਹੋਏ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਉਨ੍ਹਾ ਨੂੰ ਜਿਹੜਾ ਵੀ ਕੰਮ ਦੇਵੇਗੀ, ਉਹ ਉਸ ਨੂੰ ਸਵੀਕਾਰ ਕਰਨਗੇ।

ਲਾਲੂ ਨਾਲ ਵਿਚਾਰਾਂ ਦੀ ਲੜਾਈ : ਰਾਮ ਕ੍ਰਿਪਾਲ ਯਾਦਵ

ਲੋਕ ਸਭਾ ਚੋਣਾਂ ਵਿੱਚ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਆਰ ਜੇ ਡੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਮ ਕ੍ਰਿਪਾਲ ਯਾਦਵ ਨੇ ਕਿਹਾ ਹੈ ਕਿ ਪਾਟਲੀਪੁੱਤਰ ਤੋਂ ਆਰ ਜੇ ਡੀ ਦੀ ਉਮੀਦਵਾਰ ਮੀਸਾ ਭਾਰਤੀ ਨਾਲ ਉਨ੍ਹਾਂ ਦਾ ਚਾਚਾ-ਭਤੀਜੀ ਦਾ ਰਿਸ਼ਤਾ ਬਣਿਆ ਰਹੇਗਾ।

ਸਾਂਸਦ ਚੁਣਨਗੇ ਤਾਂ ਪ੍ਰਧਾਨ ਮੰਤਰੀ ਬਣਨ ਲਈ ਤਿਆਰ : ਰਾਹੁਲ ਗਾਂਧੀ

ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਚੋਣਾਂ ਤੋਂ ਬਾਅਦ ਜੇ ਸਾਂਸਦ ਉਨ੍ਹਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਦੇ ਹਨ ਤਾਂ ਉਹ ਜ਼ਿੰਮੇਦਾਰੀ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾ ਕਿਹਾ ਕਿ ਉਹ ਹਿੰਦੁਸਤਾਨ ਦੇ ਨੌਕਰ ਹਨ ਅਤੇ ਸਿਰਫ਼ ਜਨਤਾ ਲਈ ਕੰਮ ਕਰਦੇ ਹਨ।

ਸ਼ਾਮਲੀ 'ਚ ਆਜ਼ਮ ਖਾਨ ਖਿਲਾਫ ਨਵਾਂ ਮਾਮਲਾ ਦਰਜ

ਉੱਤਰ ਪ੍ਰਦੇਸ਼ ਦੇ ਵਿਵਾਦਗ੍ਰਸਤ ਮੰਤਰੀ ਆਜ਼ਮ ਖਾਨ ਖਿਲਾਫ ਸ਼ਾਮਲੀ ਜ਼ਿਲ੍ਹੇ 'ਚ ਉਨ੍ਹਾ ਦੇ ਕਥਿਤ ਨਫਰਤ ਫੈਲਾਉਣ ਵਾਲੇ ਭਾਸ਼ਣ ਨੂੰ ਲੈ ਕੇ ਇੱਕ ਨਵਾਂ ਮਾਮਲਾ ਦਰਜ ਹੋਇਆ ਹੈ।

ਪੰਜਾਬ 'ਚ ਉਦਯੋਗਾਂ ਦੀ ਘਾਟ ਲਈ ਕਾਂਗਰਸ ਤੇ ਅਕਾਲੀ ਜ਼ਿੰਮੇਵਾਰ : ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੋ ਪੰਜਾਬ ਦੇ ਤਿੰਨ ਦਿਨਾਂ ਦੌਰੇ 'ਤੇ ਆਏ ਹੋਏ ਹਨ, ਸ਼ਨੀਵਾਰ ਨੂੰ ਲੁਧਿਆਣਾ ਵਿਖੇ ਪੁੱਜੇ। ਉਨ੍ਹਾ ਦੇ ਜਲੰਧਰ ਬਾਈਪਾਸ 'ਤੇ ਪੁੱਜਣ 'ਤੇ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਕੇਜਰੀਵਾਲ ਦਾ ਭਾਰੀ ਸਵਾਗਤ ਕੀਤਾ ਗਿਆ। ਇਸ ਮੌਕੇ ਕੇਜਰੀਵਾਲ ਨੂੰ ਫੁੱਲ-ਮਾਲਾਵਾਂ ਪਹਿਨਾਈਆਂ ਗਈਆਂ ਅਤੇ ਉਨ੍ਹਾਂ ਦੇ ਕਾਫਲੇ 'ਤੇ ਫੁੱਲ ਵਰਖਾ ਕਰਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਛਤੀਸਗੜ੍ਹ 'ਚ ਨਕਸਲੀ ਹਮਲਾ; 15 ਹਲਾਕ, 10 ਜ਼ਖਮੀ

ਛਤੀਸਗੜ੍ਹ ਦੇ ਬੀਜਾਪੁਰ ਅਤੇ ਬਸਤਰ ਜ਼ਿਲ੍ਹਿਆਂ 'ਚ ਨਕਸਲੀਆਂ ਵੱਲੋਂ ਇੱਕ ਬੱਸ ਨੂੰ ਉਡਾਉਣ ਅਤੇ ਘਾਤ ਲਾ ਕੇ ਕੀਤੇ ਗਏ ਦੂਸਰੇ ਹਮਲੇ 'ਚ ਇੱਕ ਪੋਲਿੰਗ ਪਾਰਟੀ ਦੇ 7 ਮੈਂਬਰ ਅਤੇ ਸੀ ਆਰ ਪੀ ਦੇ 6 ਜਵਾਨਾਂ ਸਣੇ 15 ਵਿਅਕਤੀ ਮਾਰੇ ਗਏ ਹਨ।

ਚੌਥੇ ਗੇੜ 'ਚ ਵੀ ਜ਼ਬਰਦਸਤ ਪੋਲਿੰਗ

ਗੋਆ ਅਤੇ ਪੂਰਬ-ਉਤਰ ਦੇ ਤਿੰਨ ਸੂਬਿਆਂ ਦੀਆਂ 7 ਸੀਟਾਂ ਲਈ ਸ਼ਨੀਵਾਰ ਨੂੰ ਜੰਮ ਕੇ ਪੋਲਿੰਗ ਹੋਈ। ਗੋਆ ਦੀਆਂ 2 ਸੀਟਾਂ ਲਈ 75 ਫੀਸਦੀ, ਅਸਾਮ ਦੀਆਂ 3 ਸੀਟਾਂ ਲਈ 75 ਫੀਸਦੀ, ਤ੍ਰਿਪੁਰਾ ਦੀ ਇੱਕ ਸੀਟ ਲਈ 81.8 ਫੀਸਦੀ ਅਤੇ ਸਿੱਕਮ ਦੀ ਇੱਕ ਸੀਟ ਲਈ 76 ਫੀਸਦੀ ਪੋਲਿੰਗ ਹੋਣ ਦੀਆਂ ਖ਼ਬਰਾਂ ਹਨ। ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਇਨ੍ਹਾਂ ਅੰਕੜਿਆਂ 'ਚ ਤਬਦੀਲੀ ਹੋ ਸਕਦੀ ਹੈ, ਕਿਉਂਕਿ ਪੋਲਿੰਗ ਦੇ ਅੰਤਮ ਵੇਰਵੇ ਅਜੇ ਤੱਕ ਪ੍ਰਾਪਤ ਨਹੀਂ ਹੋ ਸਕੇ।

ਸੋਨੀਆ ਕੋਲ ਜਾਂਦੀਆਂ ਸਨ ਪੀ ਐੱਮ ਓ ਦੀਆਂ ਅਹਿਮ ਫਾਈਲਾਂ : ਬਾਰੂ

ਪ੍ਰਧਾਨ ਮੰਤਰੀ ਦੇ ਸਾਬਕਾ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਕਿਤਾਬ 'ਚ ਇਸ ਦਾਅਵੇ 'ਤੇ ਤੂਫਾਨ ਉੱਠ ਖੜਾ ਹੋਇਆ ਹੈ ਕਿ ਅੱਵਲ ਸਕੱਤਰ ਪੁਲਕ ਚੈਟਰਜੀ ਪ੍ਰਧਾਨ ਮੰਤਰੀ ਤੋਂ ਮਨਜ਼ੂਰ ਕਰਵਾਈਆਂ ਜਾਣ ਵਾਲੀਆਂ ਕੁਝ ਅਹਿਮ ਫਾਈਲਾਂ 'ਤੇ ਸੋਨੀਆ ਗਾਂਧੀ ਕੋਲੋਂ ਨਿਰਦੇਸ਼ ਲੈਂਦੇ ਸਨ।

ਵਾਡਰਾ-ਅਦਾਨੀ ਮੁਲਾਕਾਤ ਦੀਆਂ ਤਸਵੀਰਾਂ ਲੀਕ; ਮਚਿਆ ਹੰਗਾਮਾ

ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਅਦਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਦਾਨੀ ਨਾਲ ਕਥਿਤ ਸੰਬੰਧਾਂ ਨੂੰ ਲੈ ਕੇ ਚੋਣਾਂ ਦੌਰਾਨ ਵਾਰ-ਵਾਰ ਹਮਲੇ ਕਰਨ ਵਾਲੀ ਕਾਂਗਰਸ ਖੁਦ ਅਜਿਹੇ ਵਿਵਾਦ 'ਚ ਘਿਰ ਗਈ ਹੈ।rnਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ ਗੌਤਮ ਅਦਾਨੀ ਨਾਲ ਇੱਕ ਤਸਵੀਰ ਨੇ ਕਾਂਗਰਸ ਨੂੰ ਇੱਕ ਵਾਰ ਫਿਰ ਮੁਸ਼ਕਿਲ 'ਚ ਫਸਾ ਦਿੱਤਾ ਹੈ।

ਗੁਲਜ਼ਾਰ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ

ਨਾਮਵਰ ਗੀਤਕਾਰ, ਸੰਵਾਦ ਲੇਖਕ ਅਤੇ ਫਿਲਮਕਾਰ ਗੁਲਜ਼ਾਰ ਨੂੰ ਸਾਲ 2013 ਲਈ ਭਾਰਤੀ ਸਿਨੇਮਾ ਦੇ ਸਰਵ-ਉੱਚ ਸਨਮਾਨ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਭਾਰਤੀ ਸਿਨੇਮਾ ਦੇ ਵਿਕਾਸ 'ਚ ਅਹਿਮ ਯੋਗਦਾਨ ਲਈ ਭਾਰਤ ਸਰਕਾਰ ਦੀ ਤਰਫੋਂ ਹਰ ਸਾਲ ਦਿੱਤਾ ਜਾਂਦਾ ਹੈ।