ਰਾਸ਼ਟਰੀ

ਮੋਦੀ ਨੇ ਮਨਮੋਹਨ ਦਾ ਅਪਮਾਨ ਨਹੀਂ ਸਿਫ਼ਤ ਕੀਤੀ : ਰਾਜਨਾਥ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਕੀਤੀ ਗਈ ਟਿਪਣੀ 'ਤੇ ਸਫ਼ਾਈ ਦਿੰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸੇ ਦਾ ਅਪਮਾਨ ਨਹੀਂ ਕੀਤਾ ਹੈ।

ਭਾਰਤ ਨੇ ਬਣਾਇਆ 'ਖੁਫ਼ੀਆ ਪ੍ਰਮਾਣੂ ਸ਼ਹਿਰ'; ਪਾਕਿਸਤਾਨ ਦਾ ਦਾਅਵਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਇੱਕ ਖੁਫ਼ੀਆ ਪ੍ਰਮਾਣੂ ਸ਼ਹਿਰ ਬਣਾਇਆ ਹੈ, ਜਿਸ ਦੇ ਚਲਦਿਆਂ ਦੱਖਣੀ ਏਸ਼ੀਆ 'ਚ ਰਣਨੀਤਕ ਸੰਤੁਲਨ ਵਿਗੜਣ ਦਾ ਖ਼ਤਰਾ ਹੈ।

3900 ਕਰੋੜ ਦਾ ਘਪਲਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਸਰਕਾਰ ਨੇ ਨੋਟਬੰਦੀ ਤੋਂ ਬਾਅਦ ਫਰਜ਼ੀ ਕੰਪਨੀਆਂ ਦੇ ਖਾਤੇ ਵਿੱਚ ਆਈਆਂ ਵੱਡੀਆਂ ਰਕਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ 49 ਫਰਜ਼ੀ ਕੰਪਨੀਆਂ ਦਾ ਪਤਾ ਲਾਇਆ ਗਿਆ ਹੈ ਅਤੇ ਇਸ ਮਾਮਲੇ ਵਿੱਚ 54 ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ।

ਆਲੂਆਂ ਦੀ ਮੰਦੀ ਨੂੰ ਲੈ ਕੇ ਕਿਸਾਨ ਡਾਢੇ ਦੁਖੀ

ਗੋਲੇਵਾਲ਼ਾ (ਰੋਸ਼ਨ ਹਰਦਿਆਲੇਆਣਾ) ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਆਲੂ ਉਤਪਾਦਕ ਮੰਦੇ ਦੀ ਮਾਰ ਝੱਲ ਰਹੇ ਹਨ ਅਤੇ ਜਦੋਂ ਤੱਕ ਹੋਰਨਾ ਜਿਣਸਾਂ ਵਾਂਗ ਆਲੂਆਂ ਦੀ ਫ਼ਸਲ ਦਾ ਘੱਟੋ-ਘੱਟ ਸਮੱਰਥਨ ਮੁੱਲ ਤਹਿ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮੰਦੇ ਦੀ ਤਲਵਾਰ ਕਾਸ਼ਤਕਾਰਾਂ 'ਤੇ ਲਟਕਦੀ ਰਹੇਗੀ।

ਵਿਜੇ ਮਾਲਿਆ ਦੀ ਹਵਾਲਗੀ ਲਈ ਸਰਕਾਰ ਵੱਲੋਂ ਯਤਨ ਤੇਜ਼

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸਰਕਾਰ ਨੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਬਰਤਾਨੀਆ ਤੋਂ ਹਵਾਲਗੀ ਲਈ ਯਤਨ ਤੇਜ਼ ਕਰ ਦਿੱਤੇ ਹਨ।

ਸੰਸਦ 'ਚ ਹੰਗਾਮਾ, ਆਪੋਜ਼ੀਸ਼ਨ ਵੱਲੋਂ ਮੋਦੀ ਤੋਂ ਮਾਫੀ ਦੀ ਮੰਗ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸੰਬੰਧ 'ਚ 'ਰੇਨਕੋਟ' ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿਪਣੀ 'ਤੇ ਵਿਰੋਧੀ ਧਿਰ ਵੱਲੋਂ ਸੰਸਦ ਦੇ ਦੋਹਾਂ ਸਦਨਾਂ 'ਚ ਹੰਗਾਮਾ ਕੀਤਾ ਗਿਆ ਅਤੇ ਵਿਰੋਧੀ ਧਿਰ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਟਿਪਣੀ ਲਈ ਮਾਫ਼ੀ ਮੰਗਣ।

ਪਿੰਡ ਵਾਲਿਆਂ ਰੱਖਿਆ ਪਿੰਡ ਬੰਗਾ ਦਾ ਨਾਂਅ ਭਗਤਪੁਰ

ਲਾਹੌਰ (ਨਵਾਂ ਜ਼ਮਾਨਾ ਸਰਵਿਸ) ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਦੇ ਪਿੰਡ ਬੰਗਾ ਦੇ ਲਈ ਬਦਲੇ ਹੋਏ ਨਾਂਅ ਭਗਤਪੁਰ ਨੂੰ ਅਜੇ ਤੱਕ ਸਰਕਾਰੀ ਮਾਨਤਾ ਨਹੀਂ ਦਿੱਤੀ ਗਈ। ਇਸੇ ਪਿੰਡ ਦੇ ਚੱਕ ਨੰਬਰ 105 ਵਿੱਚ ਭਗਤ ਸਿੰਘ ਦਾ ਜਨਮ ਹੋਇਆ ਸੀ। ਇਸ ਪਿੰਡ ਦੀ ਮੁੱਖ ਸੜਕ ਉੱਤੇ ਭਗਤ ਸਿੰਘ ਦੀ ਫੋਟੋ ਵਾਲੇ ਬੋਰਡ ਉੱਤੇ 'ਭਗਤ ਸਿੰਘ ਜ਼ਿੰਦਾਬਾਦ-ਪਿੰਡ ਬੰਗਾ' ਲਿਖਿਆ ਹੋਇਆ ਹੈ।

ਉਪਹਾਰ ਕਾਂਡ : 20 ਸਾਲ ਬਾਅਦ ਇੱਕ ਸਾਲ ਕੈਦ ਦੀ ਸਜ਼ਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸੁਪਰੀਮ ਕੋਰਟ ਨੇ 1997 ਦੇ ਉਪਹਾਰ ਸਿਨੇਮਾ ਅਗਨੀ ਕਾਂਡ ਮਾਮਲੇ 'ਚ ਗੋਪਾਲ ਅੰਸਲ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਹੈ, ਜਦਕਿ ਸੁਸ਼ੀਲ ਅੰਸਲ ਨੂੰ ਪਹਿਲਾਂ ਤੋਂ ਪ੍ਰਾਪਤ ਰਾਹਤ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਗੋਪਾਲ ਨੂੰ 4 ਹਫ਼ਤਿਆਂ ਅੰਦਰ ਸਮੱਰਪਣ ਕਰਨ ਦਾ ਹੁਕਮ ਦਿੱਤਾ ਹੈ।

ਭਾਰਤ-ਅਮਰੀਕਾ ਰੱਖਿਆ ਸਹਿਯੋਗ ਵਧਾਉਣ ਲਈ ਪ੍ਰਤੀਬੱਧ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਅਮਰੀਕਾ 'ਚ ਸੱਤਾ 'ਤੇ ਟਰੰਪ ਦੇ ਕਾਬਜ਼ ਹੋਣ ਮਗਰੋਂ ਭਾਰਤ-ਅਮਰੀਕਾ ਦੇ ਰਿਸ਼ਤਿਆਂ 'ਚ ਆਈ ਗਰਮਾਹਟ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਡੋਨਾਲਡ ਟਰੰਪ ਨੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੋਨ ਕੀਤਾ ਸੀ

ਤਾਮਿਲਨਾਡੂ ਸੰਕਟ; ਸ਼ਸ਼ੀਕਲਾ ਵੱਲੋਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼

ਚੇਨਈ (ਨਵਾਂ ਜ਼ਮਾਨਾ ਸਰਵਿਸ) ਤਾਮਿਲਨਾਡੂ 'ਚ ਸੱਤਾਧਾਰੀ ਅੰਨਾ ਡੀ ਐੱਮ ਕੇ ਅੰਦਰਲਾ ਕਲੇਸ਼ ਸਿਖਰ 'ਤੇ ਪਹੁੰਚ ਗਿਆ ਹੈ। ਵੀਰਵਾਰ ਨੂੰ ਜਿੱਥੇ ਕਾਰਜਕਾਰੀ ਮੁੱਖ ਮੰਤਰੀ ਓ ਪਨੀਰਸੇਲਵਮ ਨੇ ਰਾਜਪਾਲ ਵਿੱਦਿਆਸਾਗਰ ਰਾਓ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖਿਆ, ਓਥੇ ਪਾਰਟੀ ਦੀ ਮੁਖੀ ਸ਼ਸ਼ੀਕਲਾ ਨੇ ਪਨੀਰਸੇਲਵਮ ਤੋਂ ਬਾਅਦ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

ਦੁਬਾਰਾ ਹੋਈ ਪੋਲਿੰਗ 'ਚ ਟੁੱਟੇ ਰਿਕਾਰਡ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਹੋਈ ਰੀ-ਪੋਲਿੰਗ 'ਚ 80 ਫੀਸਦ ਤੋਂ ਵੀ ਵੱਧ ਵੋਟਿੰਗ ਹੋਈ ਹੈ, ਜਦਕਿ ਲੋਕ ਸਭਾ ਸੀਟ ਅੰਮ੍ਰਿਤਸਰ ਦੀ ਉਪ ਚੋਣ ਲਈ 75 ਫੀਸਦ ਵੋਟਿੰਗ ਹੋਈ ਹੈ। ਮਸ਼ੀਨਾਂ 'ਚ ਗੜਬੜੀ ਤੇ ਸ਼ਿਕਾਇਤਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ 5 ਜ਼ਿਲ੍ਹਿਆ 'ਚ ਮੁੜ ਵੋਟਿੰਗ ਕਰਵਾਈ ਗਈ। ਇਸ ਦੌਰਾਨ ਵਿਧਾਨ ਸਭਾ ਹਲਕਾ ਮਜੀਠਾ 'ਚ 75 ਫੀਸਦ, ਮੁਕਤਸਰ 'ਚ 89.4 ਫੀਸਦ, ਸੰਗਰੂਰ 'ਚ 84.64 ਫੀਸਦ, ਮੋਗਾ 'ਚ 81.26 ਤੇ ਸਭ ਤੋਂ ਵੱਧ ਮਾਨਸਾ ਦੇ ਸਰਦੂਲਗੜ੍ਹ 'ਚ 90.33 ਫੀਸਦ ਵੋਟਿੰਗ ਹੋਈ ਹੈ।

ਸ਼ਾਵਨਾ ਹੋਵੇਗੀ ਸਪੇਸ 'ਚ ਜਾਣ ਵਾਲੀ ਤੀਜੀ ਭਾਰਤੀ ਮਹਿਲਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਕੈਨੇਡਾ 'ਚ ਪੈਦਾ ਹੋਈ 32 ਸਾਲ ਦੀ ਸ਼ਾਵਨਾ ਉਨ੍ਹਾਂ ਦੋ ਪੁਲਾੜ ਮੁਸਾਫਰਾਂ 'ਚੋਂ ਹਨ, ਜਿਨ੍ਹਾਂ ਨੂੰ ਸਿਟੀਜ਼ਨ ਸਾਇੰਸ ਐਸਟ੍ਰਾਨੋਟ ਪ੍ਰੋਗਰਾਮ ਤਹਿਤ 3200 ਭਾਗ ਲੈਣ ਵਾਲਿਆਂ 'ਚੋਂ ਚੁਣਿਆ ਗਿਆ ਹੈ। ਉਹ 2018 'ਚ ਸਪੇਸ 'ਚ ਜਾਣ ਵਾਲੇ ਮਿਸ਼ਨ ਦਾ ਹਿੱਸਾ ਹੋਵੇਗੀ।

ਜਪਾਨ ਦੀ ਕੰਪਨੀ ਨੂੰ ਭਾਰਤ 'ਚ ਨਿਵੇਸ਼ 'ਤੇ 35 ਕਰੋੜ ਡਾਲਰ ਦਾ ਨੁਕਸਾਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਜਪਾਨ ਦੀ ਸਾਫ਼ਟ ਬੈਂਕ ਕਾਰਪੋਰੇਸ਼ਨ ਨੂੰ ਭਾਰਤ 'ਚ ਕੀਤੇ ਗਏ ਨਿਵੇਸ਼ 'ਤੇ 35 ਕਰੋੜ ਡਾਲਰ ਅਰਥਾਤ ਤਕਰੀਬਨ 2300 ਕਰੋੜ ਦਾ ਘਾਟਾ ਪਿਆ ਹੈ। ਕੰਪਨੀ ਨੇ ਈ ਕਾਮਰਸ ਕੰਪਨੀ ਸਕੈਪਡੀਲ ਅਤੇ ਕੈਬ ਉਪਰੇਟਰ ਉਲਾ 'ਚ ਨਿਵੇਸ਼ ਕੀਤਾ ਹੈ ਅਤੇ ਇਹ ਘਾਟਾ ਸਿਰਫ਼ ਇੱਕ ਤਿਮਾਹੀ 'ਚ ਹੀ ਪੈ ਗਿਆ।

ਸੀ ਪੀ ਆਈ ਸੂਬਾ ਕਾਰਜਕਾਰਨੀ ਤੇ ਜ਼ਿਲ੍ਹਾ ਸਕੱਤਰਾਂ ਦੀ ਮੀਟਿੰਗ 21 ਨੂੰ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਸਾਥੀ ਹਰਦੇਵ ਸਿੰਘ ਅਰਸ਼ੀ ਸਕੱਤਰ ਪੰਜਾਬ ਸੂਬਾ ਕੌਂਸਲ ਸੀ ਪੀ ਆਈ ਨੇ ਦੱਸਿਆ ਕਿ ਸੂਬਾ ਕਾਰਜਕਾਰਨੀ ਦੀ ਵਧਾਈ ਹੋਈ ਮੀਟਿੰਗ, ਜਿਸ ਵਿਚ ਜ਼ਿਲ੍ਹਾ ਸਕੱਤਰ ਵੀ ਸ਼ਾਮਲ ਹੋਣਗੇ। 21 ਫਰਵਰੀ ਨੂੰ ਸਵੇਰੇ 11 ਵਜੇ ਸੂਬਾ ਦਫਤਰ ਵਿਚ ਹੋਵੇਗੀ।

ਹਾਈ ਕੋਰਟ ਵੱਲੋਂ ਅਧਿਆਪਕਾਂ ਨੂੰ ਵੱਡੀ ਰਾਹਤ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਦੇ ਸਿੱਖਿਆ ਵਿਭਾਗ ਦੇ 94 ਪੀ.ਟੀ.ਆਈ. ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਦਿੱਤੇ ਗਏ ਆਦੇਸ਼ ਉੱਤੇ ਹਾਈ ਕੋਰਟ ਨੇ ਸਟੇਅ ਲਾ ਦਿੱਤੀ ਹੈ।ਇਨ੍ਹਾਂ ਅਧਿਆਪਕਾਂ ਦੀ ਬਰਖਾਸ਼ਤੀ ਦਾ ਆਦੇਸ਼ ਬੁੱਧਵਾਰ ਨੂੰ ਅਦਾਲਤ ਨੇ ਦਿੱਤਾ ਸੀ। ਇਸ ਨੂੰ ਅੱਜ ਹਾਈ ਕੋਰਟ ਦੇ ਜਸਟਿਸ ਜੈ ਸ੍ਰੀ ਠਾਕੁਰ ਨੇ ਪਲਟਦਿਆਂ ਸਟੇਅ ਲਾ ਦਿੱਤਾ। ਇਨ੍ਹਾਂ ਅਧਿਆਪਕਾਂ ਨੂੰ ਅੱਠ ਸਾਲ ਪਹਿਲਾਂ ਭਰਤੀ ਕੀਤਾ ਸੀ।

ਪੇਂਡੂ ਵੋਟਰਾਂ ਨੇ ਵਧਾਇਆ ਰਵਾਇਤੀ ਪਾਰਟੀਆਂ ਦਾ ਫਿਕਰ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਸਾਰੀਆਂ ਸਿਆਸੀ ਪਾਰਟੀਆਂ ਨੂੰ ਪੇਂਡੂ ਵੋਟਰਾਂ ਨੇ ਸ਼ਸ਼ੋਪੰਜ ਵਿੱਚ ਪਾਇਆ ਹੋਇਆ ਹੈ। ਪੇਂਡੂ ਇਲਾਕਿਆਂ 'ਚ 80 ਫ਼ੀਸਦੀ ਤੋਂ ਵੱਧ ਵੋਟਿੰਗ ਸਿਆਸਤਦਾਨਾਂ ਲਈ ਬੁਝਾਰਤ ਬਣੀ ਹੋਈ ਹੈ। ਸਭ ਤੋਂ ਦਿਲਚਸਪ ਇਹ ਹੈ ਕਿ ਮਾਲਵੇ ਦੇ ਪੇਂਡੂ ਖੇਤਰਾਂ ਵਿੱਚ ਸਭ ਤੋਂ ਜ਼ਿਆਦਾ ਵੋਟਿੰਗ ਹੋਈ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪੋਸਟਰਾਂ ਤੋਂ ਬਾਦਲ ਪਰਵਾਰ ਗਾਇਬ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸਿਰਸਾ ਦੀ ਹਮਾਇਤ ਲੈਣ 'ਤੇ ਅਕਾਲੀ ਦਲ ਬੁਰੀ ਤਰ੍ਹਾਂ ਘਿਰ ਗਿਆ ਹੈ।ਦਿੱਲੀ ਕਮੇਟੀ ਚੋਣਾਂ 'ਚ ਪਾਰਟੀ ਦੇ ਉਮੀਦਵਾਰਾਂ ਵੱਲੋਂ ਜੋ ਪੋਸਟਰ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਗ਼ਾਇਬ ਹਨ। ਇਸ ਗੱਲ ਤੋਂ ਸਪੱਸ਼ਟ ਹੋ ਗਿਆ ਹੈ ਕਿ ਬਾਦਲ ਪਰਵਾਰ ਦਿੱਲੀ ਕਮੇਟੀ ਦੀਆਂ ਚੋਣਾਂ ਤੋਂ ਦੂਰ ਹੀ ਰਹੇਗਾ ।

ਪੰਜਾਬ ਸਰਕਾਰ ਨੇ ਖੁਦ ਕਬੂਲਿਆ; ਕਿਸਾਨੀ ਨੂੰ ਲੱਗ ਰਿਹੈ ਭਾਰੀ ਰਗੜਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਸਾਲ 2017 ਵਿੱਚ ਕਣਕ ਦਾ ਪ੍ਰਤੀ ਕੁਇੰਟਲ ਮੁੱਲ 2040 ਰੁਪਏ ਕੱਢਿਆ ਹੈ, ਪਰ ਕੇਂਦਰ ਦੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਨੇ ਇਸ ਸਾਲ ਕਿਸਾਨ ਨੂੰ 1625 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਡਾਇਰੈਕਟਰ ਜਸਵੀਰ ਸਿੰਘ ਬੈਂਸ ਨੇ ਕਿਹਾ ਕਿ ਕਿਸਾਨ ਨੂੰ ਕਣਕ ਦੇ ਪ੍ਰਤੀ ਕੁਇੰਟਲ ਪਿੱਛੇ 415 ਰੁਪਏ ਦਾ ਘਾਟਾ ਪੈ ਰਿਹਾ ਹੈ।

13 ਮਾਰਚ ਤੋਂ ਨਕਦ ਨਿਕਾਸੀ ਦੀ ਸੀਮਾ ਹੋਵੇਗੀ ਖਤਮ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਰਿਜ਼ਰਵ ਬੈਂਕ ਨੇ ਐਲਾਨ ਕੀਤਾ ਹੈ ਕਿ 20 ਫਰਵਰੀ ਤੋਂ ਲੋਕ ਇੱਕ ਹਫਤੇ 'ਚ ਆਪਣੇ ਬੱਚਤ ਖਾਤੇ 'ਚੋਂ 50 ਹਜ਼ਾਰ ਰੁਪਏ ਕਢਵਾ ਸਕਣਗੇ। ਇਸ ਤੋਂ ਬਾਅਦ 13 ਮਾਰਚ ਤੋਂ ਆਮ ਲੋਕਾਂ 'ਤੇ ਨਕਦੀ ਕਢਵਾਉਣ ਸੰਬੰਧੀ ਕੋਈ ਨਿਯਮ ਲਾਗੂ ਨਹੀਂ ਹੋਵੇਗਾ। ਮਤਲਬ ਇਹ ਕਿ ਤੁਸੀਂ ਜਿੰਨੀ ਚਾਹੋ ਰਕਮ ਕਢਵਾ ਸਕੋਗੇ। ਹਾਲ ਦੀ ਘੜੀ ਬੱਚਤ ਖਾਤੇ 'ਚੋਂ ਇੱਕ ਹਫਤੇ 'ਚ 24 ਹਜ਼ਾਰ ਰੁਪਏ ਹੀ ਕਢਵਾਏ ਜਾ ਸਕਦੇ ਹਨ।

ਮੋਦੀ ਦਾ ਮਨਮੋਹਨ 'ਤੇ ਤਿੱਖਾ ਹਮਲਾ; ਬਾਥਰੂਮ 'ਚ ਰੇਨਕੋਟ ਪਾ ਕੇ ਨਹਾਉਣਾ ਕੋਈ ਇਨ੍ਹਾ ਤੋਂ ਸਿੱਖੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਧੰਨਵਾਦ ਮਤੇ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 'ਤੇ ਅਜਿਹੀ ਤਿੱਖੀ ਟਿੱਪਣੀ ਕਰ ਦਿੱਤੀ ਕਿ ਕਾਂਗਰਸ ਦੇ ਮੈਂਬਰ ਵਾਕ-ਆਊਟ ਕਰ ਗਏ। ਮੋਦੀ ਨੋਟਬੰਦੀ ਦੇ ਵਿਰੋਧ 'ਚ ਕਾਂਗਰਸ ਵੱਲੋਂ ਜਾਰੀ ਕਿਤਾਬਚੇ 'ਤੇ ਤਨਜ਼ ਕੱਸ ਰਹੇ ਸਨ।