ਪੰਜਾਬ ਨਿਊਜ਼

ਭਾਜਪਾ ਆਗੂ ਦੀ ਐੱਸ ਐੱਮ ਓ ਪਤਨੀ 'ਤੇ ਐਨਕਾਂ 'ਚੋਂ ਮੋਟਾ ਕਮਿਸ਼ਨ ਲੈਣ ਦਾ ਦੋਸ਼

ਪੰਜਾਬ ਸਰਕਾਰ ਦੀ ਨੈਸ਼ਨਲ ਕੰਟਰੋਲ ਆਫ਼ ਬਲਾਈਂਡਨੈੱਸ ਯੋਜਨਾ ਤਹਿਤ ਕਮਜ਼ੋਰ ਨਜ਼ਰ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਨਜ਼ਰ ਦੀਆਂ ਦਿੱਤੀਆਂ ਜਾ ਰਹੀਆਂ ਐਨਕਾਂ ਵਿਚ ਡਾਕਟਰਾਂ ਵੱਲੋਂ ਲਏ ਜਾਂਦੇ ਮੋਟੇ ਕਮਿਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ।

ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਅੱਜ

ਤਰਨ ਤਾਰਨ, ਪੱਟੀ ਨਗਰ ਕੌਂਸਲ ਅਤੇ ਭਿੱਖੀਵਿੰਡ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਲਈ ਪ੍ਰਸ਼ਾਸਨ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣ ਕਰਵਾਉਣ ਲਈ ਚੋਣ ਪਾਰਟੀਆਂ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ ਹਨ।

ਪਤਨੀ ਨੂੰ ਗਲਾ ਘੁੱਟ ਕੇ ਮਾਰਿਆ

ਮਲੋਟ ਰੋਡ ਸਥਿਤ ਗਊਸ਼ਾਲਾ ਵਿਖੇ ਪਤੀ ਨੇ ਆਪਣੀ ਪਤਨੀ ਦੀ ਗਲਾ ਘੁੱਟ ਕੇ ਕਤਲ ਕਰ ਦਿੱਤਾ। ਸ੍ਰੀ ਕ੍ਰਿਸ਼ਨਾ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਘਟਨਾ ਸਥਾਨ 'ਤੇ ਪੁਲਸ ਪਾਰਟੀ ਸਮੇਤ ਪਹੁੰਚੇ ਥਾਣਾ ਸਿਟੀ ਐੱਸ ਐੱਚ ਓ ਗੁਰਿੰਦਰਜੀਤ ਸਿੰਘ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਗਊਸ਼ਾਲਾ ਵਿਚ ਉਹਨਾਂ ਨੇ ਗਊਆਂ ਦੀ ਸਾਂਭ-ਸੰਭਾਲ ਲਈ ਨੇਕ ਰਾਮ ਉਰਫ ਸੰਜੇ ਪੁੱਤਰ ਪਾਤੀ ਰਾਮ ਵਾਸੀ ਗਾਜੀਪੁਰ ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਾਬਾਦ (ਉੱਤਰ ਪ੍ਰਦੇਸ਼) ਨੂੰ ਰੱਖਿਆ ਸੀ

ਬਿਨਾਂ ਟਿਕਟ ਤੋਂ ਸਫ਼ਰ ਕਰਦੇ ਚਾਰ ਵਿਦਿਆਰਥੀ ਥਾਣੇ ਡੱਕੇ

ਨਿੱਜੀ ਟਰਾਂਸਪੋਰਟ ਕੰਪਨੀਆਂ ਦੇ ਕਰਿੰਦਿਆਂ ਨੇ ਕਥਿਤ ਤੌਰ 'ਤੇ ਬਿਨਾਂ ਟਿਕਟ ਤੋਂ ਸਫ਼ਰ ਕਰਦੇ ਚਾਰ ਵਿਦਿਆਰਥੀਆਂ ਨੇ ਫੜ ਕੇ ਥਾਣੇ ਅੰਦਰ ਕਰਵਾ ਦਿੱਤਾ। ਰੋਸ 'ਚ ਆਏ ਵਿਦਿਆਰਥੀਆਂ ਪਿੰਡ ਦੀਪ ਸਿੰਘ ਵਾਲਾ ਵਿਖੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਰੋਕ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ।

ਬੱਸ ਪਲਟੀ, 15 ਸਵਾਰੀਆਂ ਜ਼ਖਮੀ

ਅੱਜ ਸਵੇਰੇ ਮਾਛੀਵਾੜਾ ਸਾਹਿਬ ਤੋਂ ਵਾਇਆ ਘੁਮਾਣਾਂ ਹੋ ਕੇ ਲੁਧਿਆਣਾ ਜਾ ਰਹੀ ਬੱਸ ਪਿੰਡ ਕਡਿਆਣਾ ਨੇੜੇ ਹਾਦਸਾਗ੍ਰਸਤ ਹੋ ਗਈ। ਇਸ ਬੱਸ ਦੇ ਪਲਟਣ ਨਾਲ ਉਸ ਵਿਚ ਸਵਾਰ 15 ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ, ਜਦਕਿ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਚਾਰ ਖੱਬੀਆਂ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸ

ਇਥੇ ਬਾਬਾ ਬਕਾਲਾ ਸਾਹਿਬ ਵਿਖੇ ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਸੀ.ਪੀ.ਆਈ. ਦੇ ਲਖਬੀਰ ਸਿੰਘ ਨਿਜ਼ਾਮਪੁਰ, ਸੀ.ਆਈ.ਐੱਮ. ਦੇ ਨਿਰਮਲ ਸਿੰਘ ਭੱਟੀਕੇ ਅਤੇ ਸੀ.ਪੀ.ਐੱਮ. ਪੰਜਾਬ ਦੇ ਬਲਦੇਵ ਸਿੰਘ ਸੈਦਪੁਰ ਦੀ ਪ੍ਰਧਾਨਗੀ ਹੇਠ ਕਿਰਤੀ ਲੋਕਾਂ ਦਾ ਇਕ ਵਿਸ਼ਾਲ ਇਕੱਠ ਹੋਇਆ

ਸ਼ਹੀਦ ਬਹਾਦਰ ਸਿੰਘ ਬੰਡਾਲਾ ਨੂੰ ਸ਼ਰਧਾ ਦੇ ਫੁੱਲ ਭੇਟ

ਘਰੇਲੂ ਬਿਜਲੀ ਦਰ 1 ਰੁਪਏ ਯੂਨਿਟ ਕਰਨ, 2003 ਐਕਟ ਰੱਦ ਕਰਨ, ਖਪਤਕਾਰਾਂ ਨੂੰ 800 ਕਰੋੜ ਰੁਪਏ ਦੇ ਪਾਏ ਭਾਰੀ ਜੁਰਮਾਨੇ ਤੇ ਕੀਤੇ ਪਰਚੇ ਰੱਦ ਕਰਵਾਉਣ, ਟਿਊਬਵੈੱਲ ਕੁਨੈਕਸ਼ਨਾਂ ਉੱਤੇ ਲਾਈ ਬੇਲੋੜੀ ਰੋਕ ਹਟਾਉਣ, ਪਾਵਰਕਾਮ ਵੱਲੋਂ ਧੋਖੇ ਨਾਲ ਖਪਤਕਾਰਾਂ ਪਾਸੋਂ ਵਸੂਲੀ ਤਿੰਨ ਹਜ਼ਾਰ ਕਰੋੜ ਦੀ ਰਾਸ਼ੀ ਵਾਪਸ ਕਰਾਉਣ, ਪਾਵਰਕਾਮ ਚੀਫ਼ ਦਫ਼ਤਰ ਅੰਮ੍ਰਿਤਸਰ ਅੱਗੇ ਲੱਗੇ ਪੱਕੇ ਮੋਰਚੇ ਦੌਰਾਨ ਪੁਲਸ ਦੀ ਗੋਲੀ ਨਾਲ ਸ਼ਹੀਦ ਹੋਏ ਕਿਸਾਨ ਬਹਾਦਰ ਸਿੰਘ ਬੰਡਾਲਾ ਦੀ ਪਹਿਲੀ ਬਰਸੀ ਨੂੰ ਸਮਰਪਿਤ ਸੂਬਾ ਪੱਧਰੀ ਵਿਸ਼ਾਲ ਕਾਨਫ਼ਰੰਸ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਬੰਡਾਲਾ ਵਿਖੇ ਕੀਤੀ ਗਈ।

ਸੜਕ ਹਾਦਸੇ 'ਚ ਉਦਯੋਗਪਤੀ ਦੀ ਦਰਦਨਾਕ ਮੌਤ

ਅੱਜ ਦੁਪਹਿਰ ਬਾਅਦ 2 ਵਜੇ ਇੱਥੋ ਥੋੜ੍ਹੀ ਦੂਰ ਖੰਨਾ ਰੋਡ 'ਤੇ ਬਰਧਾਲਾਂ ਦੇ ਨੇੜੇ ਪੈਂਦੇ ਭੱਠਾ ਸਲੌਦੀ 'ਤੇ ਇੱਕ ਸਿਟੀ ਹਾਂਡਾ ਕਾਰ ਅਤੇ ਤੂੜੀ ਨਾਲ ਭਰੇ ਟਰੱਕ ਵਿਚਕਾਰ ਹੋਈ ਸਿੱਧੀ ਟੱਕਰ ਵਿੱਚ ਸਮਰਾਲਾ ਨਿਵਾਸੀ ਕਾਰ ਚਾਲਕ ਉਦਯੋਗਪਤੀ ਪ੍ਰਵੀਨ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ

ਸਕੂਲਾਂ ਤੇ ਆਂਗਨਵਾੜੀ ਸੈਂਟਰਾਂ 'ਚੋਂ ਚੋਰੀ 10 ਲੱਖ ਦੇ ਸਾਮਾਨ ਸਮੇਤ ਤਿੰਨ ਕਾਬੂ

ਅੰਤਰਰਾਜੀ ਚੋਰ ਗਰੋਹ ਦੇ ਛੇ 'ਚੋਂ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਬਠਿੰਡਾ ਪੁਲਸ ਨੇ ਪੰਜਾਬ ਤੇ ਹਰਿਆਣਾ ਦੇ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ 'ਚੋਂ ਚੋਰੀ ਕੀਤਾ 10 ਲੱਖ ਰੁਪਏ ਦਾ ਸਾਮਾਨ ਬਰਾਮਦ ਕਰ ਲਿਆ ਹੈ।

ਆਪ ਨਗਰਪਾਲਿਕਾਂ ਚੋਣ ਨਹੀਂ ਲੜ ਰਹੀ : ਡਾ. ਦਲਜੀਤ ਸਿੰਘ

ਆਮ ਆਦਮੀ ਪਾਰਟੀ ਦੀ ਸੂਬਾ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਡਾ. ਦਲਜੀਤ ਸਿੰਘ ਨੇ ਕਿਹਾ ਕਿ ਪਾਰਟੀ ਦੇ ਕੁਝ ਮੈਂਬਰ ਨਗਰ ਨਿਗਮ, ਨਗਰਪਾਲਿਕਾ ਦੀਆਂ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ ਅਤੇ ਉਮੀਦਵਾਰਾਂ ਦੀ ਮਦਦ ਕਰਦੇ ਹਨ, ਜੋ ਪਾਰਟੀ ਨਿਯਮਾਂ ਦੀ ਉਲੰਘਣਾ ਹੈ।

ਚੌਥੀ ਜਮਾਤ 'ਚ ਪੜ੍ਹਦੇ ਬੱਚੇ ਦੀ ਪਲੇਠੀ ਪੁਸਤਕ ਰਿਲੀਜ਼

ਸਰਕਾਰੀ ਪ੍ਰਾਇਮਰੀ ਸਕੂਲ ਪੱਲੀ ਉੱਚੀ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੇ ਬੱਚੇ ਨਵਰਾਜ ਸਰੋਆ ਪੁੱਤਰ ਪਰਮਜੀਤ ਸਰੋਆ ਦੀ ਲਿਖਤ ਪੁਸਤਕ 'ਮਾਸਟਰ ਜਨਰਲ ਸਟੱਡੀਜ਼ ਵਾਲਿਊਮ ਵਨ' ਉਪ-ਜ਼ਿਲ੍ਹਾ ਸਿੱਖਿਆ ਅਫਸਰ ਕਰਤਾਰ ਸਿੰਘ ਨੇ ਸਰਕਾਰੀ ਸੀਨੀਅਰ ਸਕੂਲ ਨਵਾਂਸ਼ਹਿਰ ਵਿਖੇ ਰਿਲੀਜ਼ ਕੀਤੀ

ਪੰਥਕ ਹਲਕਿਆ ਵਿੱਚ ਚਰਚਾ, ਨਵੀਂ ਪ੍ਰਧਾਨਗੀ ਮੱਕੜ ਨੂੰ ਲਾਂਭੇ ਕਰਨ ਦਾ ਪੈਂਤੜਾ

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਵਿਧਾਨ ਸਭਾ ਦੀ ਚੋਣ ਹਾਰਨ ਤੋਂ ਬਾਅਦ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ 'ਤੇ ਕਬਜ਼ਾ ਕਰਕੇ ਜਿੱਥੇ ਸਰਨਾ ਧੜੇ ਨੂੰ ਪੈਵੇਲੀਅਨ ਦਾ ਰਸਤਾ ਵਿਖਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪਟਨਾ ਸਾਹਿਬ ਦੀ ਵੀ ਪ੍ਰਧਾਨਗੀ ਸੌਂਪ ਕੇ ਪੰਥਕ ਹਲਕਿਆ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।

ਕਮਿਊਨਿਸਟ ਆਗੂ ਪੰਸਾਰੇ ਦੇ ਕਤਲ ਦੀ ਪੁਰਜ਼ੋਰ ਨਿਖੇਧੀ

ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲਖ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਮਹਾਰਾਸ਼ਟਰ ਦੇ ਬਹੁਤ ਹੀ ਮਕਬੂਲ ਸੀਨੀਅਰ ਕਮਿਊਨਿਸਟ ਆਗੂ, ਸ਼ਿਵਾਜੀ ਬਾਰੇ ਬਹੁਤ ਹੀ ਮਸ਼ਹੂਰ ਕਿਤਾਬ ਦੇ ਲੇਖਕ ਅਤੇ ਟੋਲ ਵਿਰੋਧੀ ਮੁਹਿੰਮ ਦੇ ਮੋਹਰੀ ਆਗੂ ਗੋਵਿੰਦ ਪੰਸਾਰੇ ਦੀ ਮੌਤ ਉਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

ਖੱਬੀਆਂ ਪਾਰਟੀਆਂ ਵੱਲੋਂ ਸਿਆਸੀ ਕਾਨਫ਼ਰੰਸਾਂ

ਚਾਰ ਖੱਬੀਆਂ ਪਾਰਟੀਆਂ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਜ਼ਮੀਨ ਪ੍ਰਾਪਤੀ ਸੋਧ ਬਿੱਲ ਵਿੱਚ ਕਿਸਾਨਾਂ ਨਾਲ ਕੀਤੇ ਜਾ ਰਹੇ ਧੱਕੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸਾਂਝੀ ਕਿਸਾਨ ਕਾਨਫ਼ਰੰਸ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਦੁਗਾਲ ਵਿੱਚ ਕੀਤੀ ਗਈ।

ਅਫਗਾਨ ਵਫਦ ਨੇ ਇਕ ਛੱਤ ਥੱਲੇ ਦਿੱਤੀਆਂ ਜਾਂਦੀਆਂ ਜਨਤਕ ਸੇਵਾਵਾਂ ਦੀ ਕੀਤੀ ਸ਼ਲਾਘਾ

ਅਫਗਾਨਿਸਤਾਨ ਤੋਂ ਆਏ 49 ਸਿਵਲ ਸੇਵਾਵਾਂ ਦੇ ਅਧਿਕਾਰੀਆਂ ਦਾ ਇਕ ਵਫਦ ਜਿਸ ਵਿਚ ਬਲਖ, ਹਾਰਟ, ਕਾਬੁਲ, ਕੰਧਾਰ ਅਤੇ ਨਨਘਾਰ ਦੀਆਂ ਯੂਨੀਵਰਸਿਟੀਆਂ ਦੇ ਲੋਕ ਪ੍ਰਸ਼ਾਸਨ ਪ੍ਰੋਫੈਸਰ ਸ਼ਾਮਲ ਸਨ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟਰੇਸ਼ਨ (ਮੈਗਸਿਪਾ) ਚੰਡੀਗੜ੍ਹ ਦਾ ਦੌਰਾ ਕੀਤਾ।

ਸੀ ਪੀ ਆਈ ਜ਼ਿਲ੍ਹਾ ਹੁਸ਼ਿਆਰਪੁਰ ਦੀ ਕਾਨਫਰੰਸ 24 ਨੂੰ

ਸੀ.ਪੀ.ਆਈ ਜ਼ਿਲ੍ਹਾ ਹੁਸ਼ਿਆਰਪੁਰ ਦੀ ਕਾਨਫਰੰਸ 24 ਫਰਵਰੀ ਨੂੰ ਹੁਸ਼ਿਆਰਪੁਰ ਵਿਖੇ ਦਰਸ਼ਨ ਕਨੇਡੀਅਨ ਭਵਨ ਪਾਰਟੀ ਦਫਤਰ ਹੋਵੇਗੀ। ਇਸ ਕਾਨਫਰੰਸ ਨੂੰ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਪਾਰਟੀ ਦੀ ਕੌਮੀ ਕੌਂਸਲ ਦੇ ਮੈਬਰ ਹਰਭਜਨ ਸਿੰਘ ਸੰਬੋਧਨ ਕਰਨਗੇ।

ਅਕਾਲੀ ਉਮੀਦਵਾਰ ਵੱਲੋਂ ਆਜ਼ਾਦ ਉਮੀਦਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ

'ਜੇਕਰ ਤੂੰ ਵਾਰਡ ਨੰਬਰ-8 ਵਿਚ ਆਪਣੀ ਰਾਜਨੀਤਕ ਸਰਗਰਮੀ ਵਧਾਈ ਤਾਂ ਜਾਨੋਂ ਮਾਰ ਦਿਆਂਗੇ।' ਇਹ ਦੋਸ਼ ਸ਼ਾਮਚੁਰਾਸੀ ਵਿਖੇ ਬਸਪਾ ਆਗੂ ਡਾ. ਜੋਗਿੰਦਰਪਾਲ ਦੇ ਗ੍ਰਹਿ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਸ਼ਾਮਚੁਰਾਸੀ ਨਗਰ ਕੌਂਸਲ ਦੇ ਵਾਰਡ ਨੰ-8 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਰਾਜੇਸ਼ ਕੁਮਾਰ ਨੇ ਕਥਿਤ ਤੌਰ 'ਤੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਉਸ ਖਿਲਾਫ ਚੋਣ ਲੜ ਰਹੇ ਸਾਬਕਾ ਕੌਂਸਲਰ ਮੰਗਲ ਕੁਮਾਰ ਉਰਫ (ਮੰਗੀ), ਉਸ ਦੇ ਪੁੱਤਰ ਤੇ ਭਤੀਜੇ 'ਤੇ ਲਗਾਏ।

ਜਲ ਸਰੋਤ ਟੈਕਸ ਨਹੀਂ ਭਰਾਂਗੇ : ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ)

ਸਰਕਾਰ ਵੱਲੋਂ ਲਾਏ ਗਏ ਜਲ ਸਰੋਤ ਟੈਕਸ ਦਾ ਇੱਕ ਵੀ ਪੈਸਾ ਸਰਕਾਰ ਕੋਲ ਨਹੀਂ ਭਰਨਗੇ, ਕਿਉਂਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਪਾਣੀ ਖੋਹ ਕੇ ਗੁਆਂਢੀ ਸੂਬੇ ਰਾਜਸਥਾਨ, ਹਰਿਆਣਾ ਆਦਿ ਨੂੰ ਦਿੱਤਾ ਜਾ ਰਿਹੈ, ਜੋ ਉਕਤ ਸੂਬਿਆਂ ਨੂੰ ਦਿੱਤੇ ਜਾ ਰਹੇ ਪਾਣੀ ਦਾ ਮਾਲੀਆ 18200 ਕਰੋੜ ਰੁਪਏ ਬਣਦਾ ਹੈ,

ਪੀ ਐੱਸ ਯੂ ਦੇ ਸੂਬਾ ਸਕੱਤਰ ਦੀ ਕੁੱਟਮਾਰ ਕਰਨ ਵਾਲੇ ਪੁਲਸ ਅਧਿਕਾਰੀ ਅਦਾਲਤ 'ਚ ਤਲਬ

ਸਥਾਨਕ ਵਧੀਕ ਸਿਵਲ ਜੱਜ ਡਾ. ਰਜਨੀਸ਼ ਨੇ ਆਪਣੇ ਇੱਕ ਹੁਕਮ ਵਿੱਚ ਮੋਗਾ ਜਿਲ੍ਹੇ ਦੇ ਚਾਰ ਪੁਲਸ ਅਧਿਕਾਰੀਆਂ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਦੀ ਪੁਲਸ ਹਿਰਾਸਤ ਵਿੱਚ ਕੁੱਟਮਾਰ ਕਰਨ ਦੇ ਮਾਮਲੇ ਵਿੱਚ 30 ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ।

ਦਿੱਲੀ ਕਮੇਟੀ ਦੇ ਮੈਂਬਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਾਮਯਾਬ ਨਹੀ ਹੋਵੇਗੀ : ਦਲਜੀਤ ਕੌਰ ਖਾਲਸਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਮੈਂਬਰ ਬੀਬੀ ਦਲਜੀਤ ਕੌਰ ਨੇ ਅਕਾਲੀ ਦਲ ਬਾਦਲ, ਦਿੱਲੀ ਪ੍ਰਦੇਸ਼ ਦੇ ਚਾਰ ਆਗੂਆਂ ਵੱਲੋਂ ਉਹਨਾਂ ਖਿਲਾਫ ਪੁਲਸ ਵਿਚ ਸ਼ਿਕਾਇਤਾਂ ਦਰਜ ਕਰਵਾਉਣ ਨੂੰ ਅੰਤਿੰ੍ਰਗ ਬੋਰਡ ਚੋਣਾਂ ਤੋਂ ਪਹਿਲਾਂ ਖੇਡਿਆ ਜਾ ਰਿਹਾ ਦਬਾਅ ਵਾਲਾ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਉਹ ਅਜਿਹੀਆਂ ਗਿੱਦੜ-ਭਬਕੀਆਂ ਤੋਂ ਡਰਨ ਵਾਲੀ ਨਹੀਂ ਅਤੇ ਸ਼ਿਕਾਇਤ ਵਿਚ ਜ਼ਿਕਰ ਕੀਤੇ ਗਏ ਇੰਟਰਵਿਊ ਵਿੱਚ ਆਪਣੇ ਦਾਅਵਿਆਂ 'ਤੇ ਅੱਜ ਵੀ ਦ੍ਰਿੜ੍ਹਤਾ ਨਾਲ ਕਾਇਮ ਹਨ।