ਰਾਸ਼ਟਰੀ

ਤਿਵਾੜੀ ਚੋਣ ਨਹੀਂ ਲੜਨਗੇ!

ਦਿਲ ਸੰਬੰਧੀ ਸਮੱਸਿਆ ਕਾਰਨ ਹਸਪਤਾਲ 'ਚ ਦਾਖਲ ਕਰਵਾਏ ਗਏ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਲੋਕ ਸਭਾ ਦੀ ਚੋਣ ਨਹੀਂ ਲੜਨਗੇ।

ਚੋਣ ਕਮਿਸ਼ਨ ਨੇ ਕਾਂਗਰਸ ਦੇ ਇਸ਼ਾਰੇ 'ਤੇ ਕਾਨਫਰੰਸਾਂ 'ਤੇ ਪਾਬੰਦੀ ਲਾਈ : ਬਾਦਲ

ਅੱਜ ਹੋਲੇ ਮਹੱਲੇ ਦੇ ਦੂਸਰੇ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਰਹੀ, ਜਦੋਂ ਕਿ ਸਿਆਸੀ ਕਾਨਫਰੰਸਾਂ ਬਿਲਕੁੱਲ ਫਿਕੀਆਂ ਰਹੀਆਂ। ਅਕਾਲੀ ਦਲ ਦੀ ਇਸ ਕਾਨਫਰੰਸ ਵਿਚ ਚੋਣ ਕਮੀਸ਼ਨ ਦੀਆਂ ਹਿਦਾਇਤਾਂ ਨੂੰ ਦੇਖਦਿਆਂ ਸਿਰਫ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਬੋਲੇ, ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਮਨਜੀਤ ਸਿੰਘ ਜੀ ਕੇ, ਮਦਨ ਮੋਹਨ ਮਿੱਤਲ, ਡਾ: ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਆਦਿ ਹਾਜ਼ਰ ਸਨ।

ਜੇ ਡੀ ਯੂ ਦੀ ਦੂਜੀ ਸੂਚੀ ਜਾਰੀ

ਜਨਤਾ ਦਲ (ਯੂਨਾਈਟਿਡ) ਨੇ ਬਿਹਾਰ 'ਚ ਆਪਣੇ ਲੋਕ ਸਭਾ ਨੁਮਾਇੰਦਿਆਂ ਦੀ ਦੂਜੀ ਸੂਚੀ ਨਵੀਂ ਦਿੱਲੀ ਵਿੱਚ ਜਾਰੀ ਕੀਤੀ, ਜਿਸ ਵਿੱਚ ਫਿਲਮਕਾਰ ਪ੍ਰਕਾਸ਼ ਝਾਅ, ਉਦਯੋਗਪਤੀ ਅਨਿਲ ਕੁਮਾਰ ਸ਼ਰਮਾ ਅਤੇ ਪਾਰਟੀ ਪ੍ਰਧਾਨ ਸ਼ਰਦ ਯਾਦਵ ਦੇ ਨਾਂਅ ਸ਼ਾਮਲ ਹਨ।

ਦੇਵਿਆਨੀ ਘਟਨਾਕ੍ਰਮ ਦੁਖਦਾਈ : ਖੁਰਸ਼ੀਦ

ਭਾਰਤੀ ਕੂਟਨੀਤਕ ਦੇਵਿਆਨੀ ਖੋਬਰਾਗੜੇ ਨਾਲ ਸੰਬੰਧਤ ਘਟਨਾਕ੍ਰਮ ਨੂੰ ਬੇਹੱਦ ਦੁਖਦਾਈ ਦੱਸਦਿਆਂ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਇਸ ਮੁੱਦੇ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਅਮਰੀਕਾ ਨੂੰ ਇਸ ਮੁੱਦੇ ਦਾ ਕੋਈ ਸਿਆਸੀ ਹੱਲ ਲੱਭਣਾ ਚਾਹੀਦਾ ਹੈ।

ਲੋਕ ਸਭਾ ਚੋਣਾਂ 'ਤੇ ਖਰਚ ਹੋਣਗੇ 30,000 ਕਰੋੜ

ਆਉਂਦੀਆਂ ਲੋਕ ਸਭਾ ਚੋਣਾਂ 'ਚ ਸਰਕਾਰ, ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ 30,000 ਕਰੋੜ ਰੁਪਏ ਦੀ ਵੱਡੀ ਰਕਮ ਖ਼ਰਚ ਹੋਣ ਦੀ ਸੰਭਾਵਨਾ ਹੈ। ਇਹ ਭਾਰਤੀ ਇਹਿਤਾਸ 'ਚ ਸਭ ਤੋਂ ਵੱਧ ਖ਼ਰਚ ਵਾਲੀ ਸੰਵਿਧਾਨਕ ਚੋਣ ਪ੍ਰਕਿਰਿਆ ਹੋਵੇਗੀ।

ਭਾਜਪਾ 'ਚ ਟਿਕਟਾਂ ਨੂੰ ਲੈ ਕੇ ਘਮਸਾਣ

ਭਾਰਤੀ ਜਨਤਾ ਪਾਰਟੀ 'ਚ ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਖਿਚੋਤਾਣ ਚੱਲ ਰਹੀ ਹੈ। ਕਈ ਆਗੂ ਪਸੰਦੀਦਾ ਟਿਕਟ ਨਾ ਮਿਲਣ ਤੋਂ ਨਰਾਜ਼ ਹਨ। ਬਿਹਾਰ ਭਾਜਪਾ ਦੇ ਆਗੂ ਗਿਰੀਰਾਜ ਸਿੰਘ ਦੀ ਨਰਾਜ਼ਗੀ ਅਜੇ ਤੱਕ ਖਤਮ ਨਹੀਂ ਹੋਈ ਹੈ। ਉਨ੍ਹਾ ਬਗਾਵਤੀ ਤੇਵਰ ਦਿਖਾਉਂਦਿਆਂ ਕਿਹਾ ਹੈ ਕਿ ਉਹ ਬੋਲੂਗਾ ਤਾਂ ਕਈ ਚਿਹਰੇ ਬੇਨਕਾਬ ਹੋਣਗੇ।

ਚੋਣ ਸਿਰਫ ਅੰਮ੍ਰਿਤਸਰੋਂ ਲੜਾਂਗਾ, ਹੋਰ ਕਿਤਿਓਂ ਨਹੀਂ : ਸਿੱਧੂ

ਭਾਜਪਾ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਘਮਸਾਨ ਜਾਰੀ ਹੈ। ਅੰਮ੍ਰਿਤਸਰ ਤੋਂ ਸਾਂਸਦ ਨਵਜੋਤ ਸਿੰਘ ਸਿੱਧੂ ਨੇ ਸਾਫ ਕਹਿ ਦਿੱਤਾ ਹੈ ਕਿ ਜੇ ਉਹ ਲੋਕ ਸਭਾ ਚੋਣਾਂ ਲੜਨਗੇ ਤਾਂ ਅੰਮ੍ਰਿਤਸਰ ਤੋਂ ਹੀ ਲੜਣਗੇ

ਮੋਦੀ ਤੇ ਗੁਜਰਾਤ ਬਾਰੇ ਸੱਚ ਕਹਿਣ ਦਾ ਹੌਸਲਾ ਦਿਖਾਓ’

ਮੀਡੀਆ 'ਤੇ ਦੋਸ਼ ਲਾਉਣ ਤੋਂ ਬਾਅਦ ਹੋ ਰਹੀ ਆਲੋਚਨਾ ਨੂੰ ਦਰਕਿਨਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਫਿਰ ਮੀਡੀਆ 'ਤੇ ਹਮਲਾ ਬੋਲਿਆ ਹੈ।

ਲਾਪਤਾ ਜਹਾਜ਼ ਦੇ ਪਾਇਲਟ ਦੇ ਘਰ ਪੁਲਸ ਵੱਲੋਂ ਛਾਪਾ

8 ਦਿਨ ਪਹਿਲਾਂ ਲਾਪਤਾ ਮਲੇਸ਼ੀਆਈ ਜਹਾਜ਼ ਐੱਮ ਐੱਚ 370 ਦੇ ਚਾਲਕ ਦਲ ਅਤੇ ਮੁਸਾਫਰਾਂ 'ਤੇ ਜਾਂਚ ਕੇਂਦਰ ਕਰਨ ਦੇ ਮਲੇਸ਼ੀਆਈ ਪ੍ਰਧਾਨ ਮੰਤਰੀ ਨਜ਼ੀਬ ਰਜ਼ਾਕ ਦੇ ਐਲਾਨ ਤੋਂ ਕੁਝ ਹੀ ਦੇਰ ਬਾਅਦ ਪੁਲਸ ਸ਼ਨੀਵਾਰ ਨੂੰ ਲਾਪਤਾ ਜਹਾਜ਼ ਦੇ ਕੈਪਟਨ ਜਹਾਰੀ ਅਹਿਮਦ ਸ਼ਾਹ ਦੇ ਘਰ ਪਹੁੰਚੀ।

ਆਪ ਦੀ 6ਵੀਂ ਸੂਚੀ ਜਾਰੀ; ਸ਼ਾਜੀਆ ਗਾਜ਼ੀਆਬਾਦ ਤੇ ਸੋਨੀ ਸੋਰੀ ਬਸਤਰ ਤੋਂ ਲੜੇਗੀ ਚੋਣ

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਉਮੀਦਵਾਰਾਂ ਨੂੰ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਪਾਰਟੀ ਨੇ ਨਰਾਜ਼ ਚੱਲੀ ਆ ਰਹੀ ਮਹਿਲਾ ਆਗੂ ਸ਼ਾਜੀਆ ਇਲਮੀ ਅਤੇ ਨਕਸਲੀਆਂ ਨਾਲ ਸੰਬੰਧਾਂ ਦੇ ਦੋਸ਼ ਹੇਠ ਪੁਲਸ ਜ਼ਬਰ ਦਾ ਸ਼ਿਕਾਰ ਹੋਈ ਸੋਨੀ ਸੋਰੀ ਨੂੰ ਵੀ ਟਿਕਟ ਦਿੱਤਾ ਗਿਆ ਹੈ।

ਅਮਰੀਕਾ ਵੱਲੋਂ ਦੇਵਿਆਨੀ ਵਿਰੁੱਧ ਮੁੜ ਮੁਕੱਦਮਾ ਚਲਾਉਣ ਤੋਂ ਭਾਰਤ ਖਫਾ

ਭਾਰਤ ਨੇ ਆਪਣੀ ਕੂਟਨੀਤਕ ਦੇਵਿਆਨੀ ਖੋਬਰਾਗੜੇ ਵਿਰੁੱਧ ਅਮਰੀਕਾ ਵੱਲੋਂ ਮੁੜ ਤੋਂ ਮੁਕੱਦਮਾ ਚਲਾਉਣ ਬਾਰੇ ਸਖਤ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸ਼ਨੀਵਾਰ ਨੂੰ ਕਿਹਾ ਹੈ ਕਿ ਇਹ ਇੱਕ ਗੈਰ-ਕਾਨੂੰਨੀ ਫੈਸਲਾ ਹੈ

ਕੇਜਰੀਵਾਲ ਵੱਲੋਂ ਨਵਾਂ ਵਿਵਾਦ; ਸਮੁੱਚੇ ਮੀਡੀਆ ਨੂੰ ਵਿਕਾਊ ਦੱਸਿਆ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਨਵਾਂ ਵਿਵਾਦ ਖੜਾ ਕਰਦਿਆਂ ਦੋਸ਼ ਲਾਇਆ ਹੈ ਕਿ ਸਾਰਾ ਮੀਡੀਆ ਵਿਕਿਆ ਹੋਆਿ ਹੈ ਅਤੇ ਪ੍ਰਧਾਨ ਮੰਤਰੀ ਅਹੁਦੇ ਲਈ ਭਾਜਪਾ ਉਮੀਦਵਾਰ ਨਰਿੰਦਰ ਮੋਦੀ ਨੂੰ ਬੜ੍ਹਾਵਾ ਦੇਣ ਲਈ ਮੀਡੀਆ ਨੂੰ ਮੋਟੀ ਰਕਮ ਦਿੱਤੀ ਗਈ ਹੈ।

ਸਾਊਦੀ ਅਰਬ 'ਚ ਮਾਰੇ ਗਏ ਨੌਜਵਾਨ ਦੀ ਲਾਸ਼ 70 ਦਿਨ ਬਾਅਦ ਪਿੰਡ ਪੁੱਜੀ

ਇਸ ਸਾਲ ਜਨਵਰੀ ਮਹੀਨੇ ਦੀ ਚਾਰ ਤਰੀਖ ਨੂੰ ਸਾਊੁਦੀ ਅਰਬ ਵਿੱਚ ਆਪਣੇ ਅਤਿ ਦਰਜੇ ਦੇ ਗਰੀਬ ਪਰਵਾਰ ਦੀ ਗਰੀਬੀ ਦੂਰ ਕਰਨ ਗਏ ਪਰਵਾਰ ਦੇ ਇਕਲੌਤੇ ਲੜਕੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਲੜਕੇ ਦੀ ਲਾਸ਼ ਅੱਜ 70 ਦਿਨਾਂ ਬਾਅਦ ਮਾਹਿਲਪੁਰ ਨਾਲ ਲੱਗਦੇ ਪਿੰਡ ਹਵੇਲੀ ਵਿਖੇ ਪੁੱਜੀ ਤਾਂ ਸਮੁੱਚਾ ਪਿੰਡ ਸੋਗ ਦੀ ਲਹਿਰ ਵਿੱਚ ਡੁੱਬ ਗਿਆ।

ਗਿਣਮਿੱਥ ਕੇ ਅੰਡੇਮਾਨ ਵੱਲ ਲਿਜਾਇਆ ਗਿਆ ਜਹਾਜ਼

ਮਲੇਸ਼ੀਆ ਏਅਰਲਾਈਨਜ਼ ਦੇ ਲਾਪਤਾ ਹੋਏ ਜਹਾਜ਼ ਬਾਰੇ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਇੱਕ ਰਿਪੋਰਟ ਅਨੁਸਾਰ ਫ਼ੌਜੀ ਵਿਭਾਗ ਦੇ ਟਰੈਕਿੰਗ ਰਡਾਰ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ਼ ਨੂੰ ਜਾਣਬੁੱਝ ਕੇ ਅੰਡੇਮਾਨ ਟਾਪੂ ਸਮੂਹ ਵੱਲ ਲਿਜਾਇਆ ਗਿਆ ਸੀ।

ਗੁਜਰਾਤ ਦੰਗਿਆਂ ਬਾਰੇ ਰਿਪੋਰਟ 'ਚੋਂ ਅਹਿਮ ਦਸਤਾਵੇਜ਼ ਗਾਇਬ

ਕੌਮੀ ਘੱਟ ਗਿਣਤੀ ਕਮਿਸ਼ਨ ਗੁਜਰਾਤ ਦੰਗਿਆਂ ਨਾਲ ਸੰਬੰਧਤ ਇੱਕ ਲਾਪਤਾ ਫਾਈਲ ਦੀ ਭਾਲ ਕਰ ਰਿਹਾ ਹੈ। ਰਿਪੋਰਟ ਤਿਆਰ ਕਰਨ ਵਾਲੀ ਰਿਟਾਇਰਡ ਆਈ ਏ ਐੱਸ ਅਧਿਕਾਰੀ ਸਰਿਤਾ ਜੇ ਦਾਸ ਦਾ ਦਾਅਵਾ ਹੈ ਕਿ 2008 ਦੇ ਦੰਗਿਆਂ ਮਗਰੋਂ ਉਨ੍ਹਾ ਨੇ ਗੁਜਰਾਤ 'ਚ ਰਾਸ਼ਟਰਪਤੀ ਰਾਜ ਦੀ ਸਿਫਾਰਸ਼ ਕੀਤੀ ਸੀ, ਪਰ ਉਸ ਨੂੰ ਰਿਕਾਰਡ ਵਿੱਚੋਂ ਹਟਾ ਦਿੱਤਾ ਗਿਆ।

ਪੰਜਾਬ ਦੇ ਮੁੱਖ ਚੋਣ ਅਫਸਰ ਦਾ ਰਵੱਈਆ ਪੱਖਪਾਤੀ : ਅਮਰਿੰਦਰ

ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਚੋਣ ਅਫਸਰ ਵੀ.ਕੇ. ਸਿੰਘ ਵੱਲੋਂ ਆਪਣਾ ਫਰਜ਼ ਨਿਭਾਉਣ 'ਚ ਅਪਣਾਏ ਜਾ ਰਹੇ ਪੱਖਪਾਤੀ ਰਵੱਈਏ 'ਤੇ ਸਵਾਲ ਕਰਦਿਆਂ ਉਨ੍ਹਾਂ ਆਪਣੇ ਨੈਤਿਕਤਾ ਅਪਣਾਉਣ ਅਤੇ ਇਕ ਸੀਨੀਅਰ ਤੇ ਜ਼ਿੰਮੇਵਾਰ ਅਫਸਰ ਦੀ ਤਰ੍ਹਾਂ ਆਪਣੇ ਫਰਜ਼ ਨਿਭਾਉਣ ਲਈ ਕਿਹਾ ਹੈ।

ਬੀ ਜੇ ਪੀ 'ਚ ਸ਼ਾਮਲ ਨਹੀਂ ਹੋਵਾਂਗੀ, ਪਰ ਮੋਦੀ ਦੇ ਹੱਕ 'ਚ ਡਟਾਂਗੀ : ਕਿਰਨ ਬੇਦੀ

ਅੰਨਾ ਹਜ਼ਾਰੇ ਦੀ ਟੀਮ ਦੀ ਮੈਂਬਰ, ਸਾਬਕਾ ਆਈ ਪੀ ਐੱਸ ਅਤੇ ਸਮਾਜ ਸੇਵੀ ਹਸਤੀ ਕਿਰਨ ਬੇਦੀ ਨੇ ਸਪੱਸ਼ਟ ਕੀਤਾ ਕਿ ਉਹ ਬੀ ਜੇ ਪੀ ਵਿਚ ਸ਼ਾਮਲ ਨਹੀਂ ਹੋਵੇਗੀ । ਕਿਰਨ ਦਾ ਕਹਿਣਾ ਹੈ ਕਿ ਉਹ ਇੱਕ ਸਿਆਸਤਦਾਨ ਨਹੀਂ, ਸਗੋਂ ਇੱਕ ਸਮਾਜ ਸੇਵਕ ਹੈ ਅਤੇ ਰਾਜਨੀਤੀ ਵਿਚ ਨਹੀਂ ਕੁੱਦੇਗੀ, ਪਰ ਨਾਲ ਹੀ ਉਸ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਮੁੜ ਵਕਾਲਤ ਕੀਤੀ ਹੈ।

ਮਾਲਵਿੰਦਰ ਸਿੰਘ ਨੇ ਫੇਰ ਪਲਟੀ ਮਾਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਜੋ ਬੀਤੇ ਸਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ, ਨੇ ਅੱਜ ਮੁੜ ਪਲਟੀ ਮਾਰਦਿਆਂ ਕਾਂਗਰਸ ਦਾ ਪੱਲਾ ਫੜ ਲਿਆ ਹੈ ।ਚੰਡੀਗੜ੍ਹ 'ਚ ਹੋਟਲ ਮਾਊਂਟ ਵਿਊ ਵਿਖੇ ਆਪਣੇ ਭਰਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਉਹ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ।

16ਵੀਂ ਲੋਕ ਸਭਾ ਦੇ ਗਠਨ ਦੀ ਰਸਮੀ ਪ੍ਰਕ੍ਰਿਆ ਸ਼ੁਰੂ

ਰਾਸ਼ਟਰਪਤੀ ਵੱਲੋਂ 10 ਅਪ੍ਰੈਲ ਨੂੰ ਬਿਹਾਰ ਦੀਆਂ 6 ਸੀਟਾਂ 'ਤੇ ਵੋਟਿੰਗ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੇ ਨਾਲ ਹੀ ਦੇਸ਼ 'ਚ 16ਵੀਂ ਲੋਕ ਸਭਾ ਦੇ ਗਠਨ ਲਈ ਹੁਣ ਤੱਕ ਦੀ ਸਭ ਤੋਂ ਲੰਮੀ 9 ਪੜਾਵੀ ਚੋਣ ਪ੍ਰਕ੍ਰਿਆ ਦੀ ਰਸਮੀ ਸ਼ੁਰੂਆਤ ਹੋ ਗਈ।

ਖੋਬਰਾਗੜੇ ਵਿਰੁੱਧ ਦੋਸ਼ ਖਾਰਜ

ਮੈਨਹਟਨ ਅਦਾਲਤ ਦੇ ਫੈਡਰਲ ਜੱਜ ਨੇ ਭਾਰਤੀ ਕੂਟਨੀਤਕ ਦੇਵਿਆਨੀ ਖੋਬਰਾਗੜੇ ਵਿਰੁੱਧ ਲੱਗੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਦੇਵਿਆਨੀ ਨੂੰ ਹਾਊਸ ਕੀਪਰ ਦੇ ਵਰਕ ਵੀਜ਼ਾ ਮਾਮਲੇ 'ਚ ਧੋਖਾਧੜੀ ਅਤੇ ਮੇਹਨਤਾਨੇ 'ਤੇ ਝੂਠ ਬੋਲਣ ਦੇ ਦੋਸ਼ ਹੇਠ ਹਿਰਾਸਤ 'ਚ ਲਿਆ ਗਿਆ ਸੀ।