ਰਾਸ਼ਟਰੀ

ਅਮਰੀਕਾ 'ਚ ਹਰ ਪੰਜਵੀਂ ਮਹਿਲਾ ਬਲਾਤਕਾਰ ਦੀ ਸ਼ਿਕਾਰ

ਅਮਰੀਕਾ 'ਚ ਹਰ ਪੰਜਵੀਂ ਮਹਿਲਾ ਆਪਣੇ ਜੀਵਨ 'ਚ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ ਅਤੇ ਅੱਧੀਆਂ ਤੋਂ ਜ਼ਿਆਦਾ ਅਜਿਹੀਆਂ ਔਰਤਾਂ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਇਸ ਹਮਲੇ ਦਾ ਸਾਹਮਣਾ ਕਰਦੀਆਂ ਹਨ। ਇਹ ਖੁਲਾਸਾ ਵ੍ਹਾਈਟ ਹਾਊਸ ਦੀ ਇੱਕ ਰਿਪੋਰਟ ਨਾਲ ਹੋਇਆ ਹੈ।

ਪੋਲੈਂਡ ਦੇ ਰਾਜਦੂਤ ਬਾਦਲ ਨੂੰ ਮਿਲੇ

ਪੋਲੈਂਡ ਦੇ ਰਾਜਦੂਤ ਪ੍ਰੋਫ਼ੈਸਰ ਪਿਓਟਰ ਕੋਡਕੋਵਸਕੀ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਿਛਲੀ ਸ਼ਾਮ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਿਲੇ ਅਤੇ ਪੰਜਾਬ ਨਾਲ ਮਿਲ ਕੇ ਖੇਤੀ ਖੇਤਰ ਦੀਆਂ ਸਰਗਰਮੀਆਂ ਸ਼ੁਰੂ ਕਰਨ ਵਿੱਚ ਭਾਰੀ ਦਿਲਚਸਪੀ ਦਿਖਾਈ।

ਕਾਂਗਰਸ ਨੂੰ ਚੋਣਾਂ ਦੇਖ ਕੇ ਗਰੀਬਾਂ ਦੀ ਯਾਦ ਆਉਣ ਲੱਗੀ : ਮੋਦੀ

ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਗੋਰਖਪੁਰ 'ਚ ਵਿਜੇ ਸੰਖਨਾਦ ਰੈਲੀ 'ਚ ਦਾਅਵਾ ਕੀਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਦਾ ਫ਼ੈਸਲਾ ਦੇਸ਼ ਦੀ ਜਨਤਾ ਨੇ ਪਹਿਲਾਂ ਹੀ ਕਰ ਲਿਆ ਹੈ ਅਤੇ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਸਾਕਾਰ ਹੋ ਕੇ ਹੀ ਰਹੇਗਾ।

ਮੁਲਾਇਮ ਵੱਲੋਂ ਮੋਦੀ ਨੂੰ ਸਖ਼ਤ ਰਗੜੇ

ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਨਰਿੰਦਰ ਮੋਦੀ 'ਤੇ ਹਮਲਾ ਕਰਦਿਆ ਕਿਹਾ ਹੈ ਕਿ ਭਾਜਪਾ ਨੂੰ ਹੋਰ ਕੋਈ ਬੰਦਾ ਨਹੀਂ ਮਿਲਿਆ, ਉਸ ਨੇ ਇੱਕ ਅਜਿਹੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਦਿੱਤਾ ਹੈ, ਜਿਸ ਨੇ ਕਤਲ ਕਰਵਾਏ ਅਤੇ ਔਰਤਾਂ ਦੀ ਇੱਜ਼ਤ ਲੁਟਵਾਈ।

ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜਾਂਗੇ : ਬੀਬੀ ਬਰਨਾਲਾ

ਅੱਜ ਸਾਬਕਾ ਹਲਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਸੀਨੀਅਰ ਆਗੂ ਗਗਨਜੀਤ ਸਿੰਘ ਬਰਨਾਲਾ ਦੇ ਗ੍ਰਹਿ ਪਿੰਡ ਕੱਕੜਵਾਲ ਵਿਖੇ ਹੋਏ ਇੱਕ ਧਾਰਮਿਕ ਸਮਾਗਮ ਉਪਰੰਤ ਸਾਂਝੇ ਮੋਰਚੇ ਦੇ ਸਰਪ੍ਰਸਤ ਅਤੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ

ਖਾਪ ਪੰਚਾਇਤ ਨੇ ਲੜਕੀ ਦਾ 13 ਪਿੰਡ ਵਾਲਿਆਂ ਤੋਂ ਕਰਵਾਇਆ ਬਲਾਤਕਾਰ

ਪੱਛਮੀ ਬੰਗਾਲ ਦੇ ਇੱਕ ਪਿੰਡ ਵਿੱਚ ਖਾਪ ਪੰਚਾਇਤ ਦੇ ਫਰਮਾਨ ਨੇ ਪਿੰਡ ਦੇ 12 ਵਿਅਕਤੀਆਂ ਵੱਲੋਂ ਇੱਕ 20 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਉਸ ਦਾ ਕਸੂਰ ਸਿਰਫ਼ ਏਨਾ ਸੀ ਕਿ ਉਹ ਕਿਸੇ ਲੜਕੇ ਨੂੰ ਪਿਆਰ ਕਰਦੀ ਸੀ। ਇਹ ਘਟਨਾ ਸ਼ਾਂਤੀ ਨਿਕੇਤਨ ਤੋਂ 25 ਕਿਲੋਮੀਟਰ ਦੂਰ ਪਿੰਡ ਸੱਬਲਪੁਰ ਦੀ ਹੈ। ਲੜਕੀ ਦਾ ਕਿਸੇ ਦੂਜੇ ਪਿੰਡ ਦੇ ਲੜਕੇ ਨਾਲ ਪ੍ਰੇਮ ਚੱਕਰ ਸੀ।

ਕੁਮਾਰ ਵਿਸਵਾਸ ਨੇ ਮੁਆਫ਼ੀ ਮੰਗੀ

ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸਵਾਸ ਨੇ ਕੇਰਲ ਦੀਆਂ ਨਰਸਾਂ ਬਾਰੇ ਕੀਤੀ ਗਈ ਟਿਪਣੀ ਲਈ ਮੁਆਫ਼ੀ ਮੰਗ ਲਈ ਹੈ। ਵਿਸਵਾਸ ਦੇ 6 ਸਾਲ ਪੁਰਾਣੇ ਬਿਆਨ ਕਾਰਨ ਵਾਦ-ਵਿਵਾਦ ਖੜਾ ਹੋ ਗਿਆ ਸੀ। ਇਸ ਬਿਆਨ ਦੇ ਹਵਾਲੇ ਨਾਲ ਭਾਜਪਾ ਅਤੇ ਕਾਂਗਰਸੀ ਆਗੂਆਂ ਨੇ ਆਮ ਆਦਮੀ ਪਾਰਟੀ ਉੱਪਰ ਤਿੱਖੇ ਹਮਲੇ ਕੀਤੇ ਸਨ।

ਪੰਜਾਬ ਦੇ ਕਈ ਇਲਾਕਿਆਂ 'ਚ ਜਲਥਲ

ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਅੱਜ ਦਰਮਿਆਨਾ ਤੋਂ ਭਾਰੀ ਮੀਂਹ ਪਿਆ। ਮੀਂਹ ਮੰਗਲਵਾਰ ਰਾਤ ਤੋਂ ਹੀ ਸ਼ੁਰੂ ਹੋ ਗਿਆ ਸੀ ਅਤੇ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਦੁਪਹਿਰ ਢਾਈ ਵਜੇ ਤੱਕ ਸਾਰੇ ਪਾਸੇ ਹਨੇਰਾ ਪੈ ਗਿਆ।

ਚੰਦਰ ਸ਼ੇਖਰਨ ਦੀ ਹੱਤਿਆ ਦੇ ਮਾਮਲੇ 'ਚ 12 ਦੋਸ਼ੀ ਕਰਾਰ

ਆਰ ਐਮ ਪੀ ਦੇ ਆਗੂ ਦੀ ਪੀ. ਚੰਦਰਸ਼ੇਖਰਨ ਦੇ ਕਤਲ ਦੇ ਮਾਮਲੇ 'ਚ ਵਿਸ਼ੇਸ਼ ਅਦਾਲਤ ਨੇ 12 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀਆਂ 'ਚ 3 ਸੀ ਪੀ ਐਮ ਦੇ ਆਗੂ ਸ਼ਾਮਲ ਹਨ।

ਆਮ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਵੇਗਾ : ਚਿਦੰਬਰਮ

ਭਾਰਤ ਵਿੱਚ ਆਮ ਚੋਣਾਂ ਦੀਆਂ ਤਿਆਰੀਆਂ ਜ਼ੋਰ ਫੜਨ ਦੇ ਨਾਲ ਹੀ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਬੁੱਧਵਾਰ ਨੂੰ ਇਹ ਕਹਿੰਦਿਆਂ ਭਾਜਪਾ 'ਤੇ ਨਿਸ਼ਾਨਾ ਸਾਧਿਆ ਕਿ ਉਸ ਦੀਆਂ ਆਰਥਿਕ ਨੀਤੀਆਂ ਪਿੱਛੇ ਲੈ ਕੇ ਜਾਣ ਵਾਲੀਆਂ ਹਨ

ਸੋਮਨਾਥ ਭਾਰਤੀ ਦੀਆਂ ਮੁਸ਼ਕਲਾਂ ਵਧੀਆਂ

ਨਵੀਂ ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਦੱਖਣੀ ਦਿੱਲੀ ਦੇ ਖਿੜਕੀ ਐਕਸਟਸ਼ਨ ਇਲਾਕੇ ਵਿੱਚ ਅੱਧੀ ਰਾਤ ਨੂੰ ਛਾਪਾ ਮਾਰਨ ਦੇ ਮਾਮਲੇ ਵਿੱਚ ਕੌਮੀ ਮਹਿਲਾ ਕਮਿਸ਼ਨ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਛਾਪੇ ਦੌਰਾਨ ਧੱਕਾ-ਮੁੱਕੀ ਦੀ ਸ਼ਿਕਾਰ ਹੋਈ

ਕੇਜਰੀਵਾਲ ਪਾਗਲ ਮੁੱਖ ਮੰਤਰੀ : ਸ਼ਿੰਦੇ

ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਪਾਗਲ ਮੁੱਖ ਮੰਤਰੀ ਹੈ। ਉਨ੍ਹਾ ਕਿਹਾ ਕਿ ਇਸ ਪਾਗਲ ਮੁੱਖ ਮੰਤਰੀ ਕਾਰਨ ਦਿੱਲੀ ਦੇ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਨੀਆਂ ਪਈਆਂ।

ਸੁਪਰੀਮ ਕੋਰਟ ਵੱਲੋਂ 15 ਦੋਸ਼ੀਆਂ ਦੀ ਫ਼ਾਂਸੀ ਉਮਰ ਕੈਦ 'ਚ ਤਬਦੀਲ

ਸੁਪਰੀਮ ਕੋਰਟ ਨੇ ਇੱਕ ਅਹਿਮ ਫ਼ੈਸਲਾ ਸੁਣਾਉਂਦਿਆਂ ਫ਼ਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 15 ਦੋਸ਼ੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ। ਸੁਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਦੁਆਰਾ ਰਹਿਮ ਦੀਆਂ ਪਟੀਸ਼ਨਾਂ ਦੇ ਨਿਪਟਾਰੇ 'ਚ ਦੇਰੀ ਨੂੰ ਲੈ ਕੇ ਦਾਖ਼ਲ 13 ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਇਹ ਫ਼ੈਸਲਾ ਸੁਣਾਇਆ ਗਿਆ ਹੈ। ਪਟੀਸ਼ਨਾਂ ਵਿੱਚ ਮੰਗ ਕੀਤੀ ਗਈ ਸੀ ਕਿ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ। ਪਟੀਸ਼ਨਰਾਂ ਨੇ ਰਹਿਮ ਦੀਆਂ ਅਪੀਲਾਂ ਬਾਰੇ ਫ਼ੈਸਲੇ 'ਚ ਦੇਰੀ ਨੂੰ ਅਧਾਰ ਬਣਾਉਂਦਿਆਂ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਸੀ।

ਝੁਕਿਆ ਕੇਂਦਰ, ਜਿੱਤਿਆ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਾਂ ਮੰਨੇ ਜਾਣ ਤੋਂ ਬਾਅਦ ਰੇਲ ਭਵਨ ਸਾਹਮਣੇ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਮਾਲਵੀਆ ਨਗਰ ਅਤੇ ਪਹਾੜਗੰਜ ਦੇ ਥਾਣਿਆਂ ਦੇ ਪੁਲਸ ਮੁਖੀਆਂ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ ਅਤੇ ਇਸ ਤੋਂ ਇਲਾਵਾ ਸਾਗਰ ਨਗਰ ਵਿੱਚ ਇੱਕ ਔਰਤ ਨੂੰ ਸਾੜਨ ਵਾਲੇ ਮਾਮਲੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਉਪ ਰਾਜਪਾਲ ਨੇ ਅਹਿਮ ਭੂਮਿਕਾ ਨਿਭਾਈ।

ਸੁਖਬੀਰ ਵੱਲੋਂ ਲੋਕ ਸਭਾ ਚੋਣਾਂ ਲਈ 12 ਮੈਂਬਰੀ ਚੋਣ ਮੈਨੀਫੈਸਟੋ ਕਮੇਟੀ ਗਠਿਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਮੈਂਬਰ ਪਾਰਲੀਮੈਂਟ ਤੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ 12 ਮੈਂਬਰੀ ਚੋਣ ਮੈਨੀਫੈਸਟੋ ਕਮੇਟੀ ਗਠਿਤ ਕਰ ਦਿੱਤੀ ਹੈ। ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਇਸ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ।

ਬੀ ਐੱਸ ਐੱਫ ਵੱਲੋਂ 180 ਕਰੋੜ ਦੀ ਹੈਰੋਇਨ ਬਰਾਮਦ

ਸੀਮਾ ਸੁਰੱਖਿਆ ਬਲ ਨੇ ਬੀਤੀ ਰਾਤ ਸਰਹੱਦੀ ਖੇਤਰ ਦੀਆਂ ਦੋ ਚੌਂਕੀਆ ਤੋਂ ਅੰਤਰਰਾਸ਼ਟਰੀ ਮਾਰਕੀਟ ਵਿੱਚ 180 ਕਰੋੜ ਦੀ ਲਾਗਤ ਵਾਲੀ 36 ਕਿਲੋਗ੍ਰਾਮ ਹੈਰੋਇਨ, ਦੋ ਪਿਸਤੌਲ, ਦੋ ਮੈਗਜ਼ੀਨ, 17 ਰਾਊਂਦ ਇੱਕ ਮੋਬਾਇਲ ਸਮੇਤ ਪਾਕਿਸਤਾਨੀ ਸਿੰਮ ਬਰਾਮਦ ਕਰਨ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ ਅਤੇ ਸਾਲ 2014 ਦੇ ਸ਼ੁਰੂ ਹੋਣ ਹੁਣ ਤੱਕ 61970 ਕਿਲੋਗ੍ਰਾਮ ਹੈਰੋਇਨ ਸਰਹੱਦ ਦੇ ਪਰਲੇ ਪਾਸੇ ਪਾਕਿਸਤਾਨ ਤੋਂ ਆਈ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਅਮਰੀਕਾ ਆਪਣੇ ਨਾਗਰਿਕ ਦੀ ਰਿਹਾਈ ਲਈ ਉੱਤਰੀ ਕੋਰੀਆ ਭੇਜੇਗਾ ਦੂਤ

ਅਮਰੀਕਾ ਨੇ ਕਿਹਾ ਹੈ ਕਿ ਉਹ ਜੇਲ੍ਹ 'ਚ ਬੰਦ ਆਪਣੇ ਨਾਗਰਿਕ ਨੂੰ ਰਿਹਾਅ ਕਰਾਉਣ ਲਈ ਆਪਣਾ ਇੱਕ ਦੂਤ ਉੱਤਰੀ ਕੋਰੀਆ ਭੇਜਣ ਲਈ ਤਿਆਰ ਹੈ।rnਜੇਲ੍ਹ 'ਚ ਬੰਦ ਅਮਰੀਕੀ ਨਾਗਰਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਹਾਅ ਕਰਾਉਣ ਦੀ ਅਪੀਲ ਕੀਤੀ ਸੀ। ਪੇਸ਼ੇ ਤੋਂ ਦੂਰ ਅਪਰੇਟਰ ਕੇਨੀਥ ਬੀ ਨੂੰ ਨਵੰਬਰ 2012 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੇ ਜਨਤਕ ਤੌਰ 'ਤੇ ਆਪਣੀ ਗ਼ਲਤੀ ਮੰਨ ਲਈ ਹੈ, ਜੋ ਕਿ ਉਥੇ ਰਿਹਾਈ ਲਈ ਇੱਕ ਸ਼ਰਤ ਹੈ।

ਸੁਨੰਦਾ ਦੀ ਮੌਤ ਜ਼ਹਿਰ ਨਾਲ ਹੋਈ : ਐੱਸ ਡੀ ਐੱਮ

ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਦੀ ਮੌਤ ਜ਼ਹਿਰ ਨਾਲ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਐੱਸ ਡੀ ਐੱਮ ਅਲੋਕ ਸ਼ਰਮਾ ਨੇ ਆਪਣੀ ਰਿਪੋਰਟ 'ਚ ਇਸ ਗੱਲ ਦਾ ਜ਼ਿਕਰ ਕਰਦਿਆਂ ਦਿੱਲੀ ਪੁਲਸ ਨੂੰ ਹੁਕਮ ਦਿੱਤਾ ਹੈ ਕਿ ਇਸ ਗੱਲ ਦਾ ਪਤਾ ਲਾਇਆ ਜਾਵੇ ਕਿ ਸੁਨੰਦਾ ਦੇ ਸਰੀਰ 'ਚ ਜ਼ਹਿਰ ਕਿਵੇਂ ਗਿਆ।

ਕਾਂਗਰਸ ਹੁਣ ਨਸ਼ਿਆਂ ਖਿਲਾਫ਼ ਲੜਾਈ ਲੜੇਗੀ : ਭੱਠਲ

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਨੇ ਅੱਤਵਾਦ ਖਿਲਾਫ਼ ਲੜਾਈ ਲੜ ਕੇ ਇਸ ਨੂੰ ਸੂਬੇ ਵਿੱਚੋਂ ਖ਼ਤਮ ਕੀਤਾ, ਹੁਣ ਪਾਰਟੀ ਦੇ ਵਰਕਰ ਤੇ ਆਗੂ ਨਸ਼ਿਆਂ ਖਿਲਾਫ਼ ਅਤੇ ਅਕਾਲੀ ਸਰਕਾਰ ਦੀ ਸ਼ਹਿ 'ਤੇ ਇਸ ਨੂੰ ਸਮਗਲਿੰਗ ਕਰਨ ਵਾਲੇ ਤਸਕਰਾਂ ਖਿਲਾਫ਼ ਲੜਾਈ ਲੜ ਕੇ ਇਸ ਕੋਹੜ ਨੂੰ ਖ਼ਤਮ ਕਰਨਗੇ।

ਸਰਕਾਰੀ ਪੈਸੇ ਨਾਲ ਬਣਿਆ ਖ਼ੂਹ ਕੁਝ ਦਿਨਾਂ 'ਚ ਢੇਰੀ

ਮੁੱਖ ਮੰਤਰੀ ਦਾ ਜੱਦੀ ਜ਼ਿਲ੍ਹਾ ਸਾਰਿਆਂ ਦੀ ਅੱਖ 'ਚ ਇਸ ਲਈ ਰੜਕਦਾ ਹੈ, ਕਿਉਂਕਿ ਗ੍ਰਾਂਟਾਂ ਦੇ ਗੱਫ਼ੇ ਦੇਣ ਦੇ ਮਾਮਲੇ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਜ਼ਿਆਦਾ ਦਿਆਲਤਾ ਆਪਣੇ ਇਸ ਜੱਦੀ ਜ਼ਿਲ੍ਹੇ 'ਤੇ ਦਿਖਾਉਂਦੇ ਹਨ, ਪਰ ਮੁਕਤਸਰ ਜ਼ਿਲ੍ਹੇ ਦੇ ਪਿੰਡਾਂ 'ਚ ਆਈਆਂ ਜ਼ਿਆਦਾਤਰ ਗ੍ਰਾਂਟਾਂ ਬੇਨਿਯਮੀਆਂ ਦੇ ਭੇਟ ਚੜ੍ਹ ਜਾਂਦੀਆਂ ਹਨ, ਜਿਸ ਕਾਰਨ ਵਿਕਾਸ ਕਾਰਜ ਲੋਕਾਂ ਨੂੰ ਸੁੱਖ ਦੇਣ ਦੀ ਬਜਾਇ ਦੁੱਖ ਹੀ ਦਿੰਦੇ ਹਨ।