ਰਾਸ਼ਟਰੀ

ਸੋਮਨਾਥ ਭਾਰਤੀ ਵੱਲੋਂ ਹੁਣ ਮੀਡੀਆ ਨਾਲ ਆਢਾ

ਦਿੱਲੀ ਦੇ ਖਿੜਕੀ ਐਕਸਟੈਨਸ਼ਨ ਇਲਾਕੇ 'ਚ ਪਿਛਲੇ ਦਿਨੀਂ ਅੱਧੀ ਰਾਤ ਵੇਲੇ ਛਾਪਾ ਮਾਰਨ 'ਤੇ ਵਿਵਾਦਾਂ 'ਚ ਫਸੇ ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਅੱਜ ਫੇਰ ਆਪੇ ਤੋਂ ਬਾਹਰ ਹੋ ਗਏ ਅਤੇ ਮੀਡੀਆ 'ਤੇ ਦੋਸ਼ ਲਾਇਆ ਕਿ ਉਸ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਭਾਜਪਾ ਉਮੀਦਵਾਰ ਨਰਿੰਦਰ ਮੋਦੀ ਤੋਂ ਪੈਸੇ ਮਿਲਦੇ ਹਨ।

ਫਿਲਮ ਫੇਅਰ ਐਵਾਰਡ 'ਚ ਛਾਇਆ ਭਾਗ ਮਿਲਖਾ ਭਾਗ ਦਾ ਜਾਦੂ

ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫਿਲਮ ਨੇ 59ਵੇਂ ਫਿਲਮ ਮੇਲੇ ਵਿੱਚ ਸਰਵੋਤਮ ਫਿਲਮ, ਸਰਵੋਤਮ ਡਾਇਰੈਕਟਰ ਅਤੇ ਫਰਹਾਨ ਅਖਤਰ ਨੂੰ ਸਰਵੋਤਮ ਅਦਾਕਾਰ ਨਾਲ ਕੁੱਲ 6 ਐਵਾਰਡ ਆਪਣੇ ਨਾਂਅ ਕੀਤੇ ਹਨ। ਇਹ ਫਿਲਮ ਉੱਘੇ ਐਥਲੀਟ ਮਿਲਖਾ ਸਿੰਘ ਦੀ ਜ਼ਿੰਦਗੀ 'ਤੇ ਆਧਾਰਤ ਹੈ।

ਲੋਕ ਮਸਲਿਆਂ ਲਈ ਲੜੇ ਘੋਲਾਂ ਦੇ ਚੰਗੇ ਨਤੀਜੇ ਨਿਕਲੇ : ਡਾ. ਦਿਆਲ

'ਕਮਿਊਨਿਸਟ ਪਾਰਟੀਆਂ ਦਾ ਭਾਰਤ ਪੱਧਰ 'ਤੇ ਇਹ ਪੁਰਾਣਾ ਤਜਰਬਾ ਹੈ ਕਿ ਜਦੋਂ ਵੀ ਲੋਕਾਂ ਦੇ ਮਸਲਿਆਂ 'ਤੇ ਨਿੱਠ ਕੇ ਘੋਲ ਲੜੇ ਗਏ, ਉਨ੍ਹਾਂ ਦੇ ਸਾਰਥਕ ਨਤੀਜੇ ਵੀ ਨਿਕਲੇ ਅਤੇ ਲੋਕਾਂ ਨੇ ਖੱਬੀਆਂ ਧਿਰਾਂ ਨੂੰ ਭਾਰੀ ਸਮੱਰਥਨ ਵੀ ਦਿੱਤਾ। ਇਨ੍ਹਾਂ ਤਜਰਬਿਆਂ ਦੇ ਅਧਾਰ 'ਤੇ ਹੀ ਖੱਬੀਆਂ ਧਿਰਾਂ ਭਵਿੱਖ ਦੀ ਬਿਹਤਰ ਕਾਰਗੁਜ਼ਾਰੀ ਵੱਲ ਅਹੁਲ ਰਹੀਆਂ ਹਨ।'

ਬਰਖਾ 'ਤੇ ਵਰ੍ਹਿਆ ਭਾਰਤੀ, ਮਹਿਲਾ ਕਮਿਸ਼ਨ ਦੀ ਚੇਅਰਮੈਨੀ ਤੋਂ ਹਟਾਉਣ ਦੀ ਤਿਆਰੀ

ਵਿਵਾਦਾਂ 'ਚ ਘਿਰੇ ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਬਰਖਾ ਸਿੰਘ 'ਤੇ ਨਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾ ਕਿਹਾ ਕਿ ਬਰਖਾ ਸਿੰਘ ਕਾਂਗਰਸ ਦੀ ਮੈਂਬਰ ਹੈ ਅਤੇ ਕਾਂਗਰਸ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਉਨ੍ਹਾ ਨੂੰ ਆਪਣੇ-ਆਪ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਸੰਵਿਧਾਨ ਮੁੱਖ ਮੰਤਰੀ ਨੂੰ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕਦਾ : ਕੇਜਰੀਵਾਲ

ਸੰਵਿਧਾਨਿਕ ਅਹੁਦੇ 'ਤੇ ਰਹਿੰਦਿਆਂ ਪ੍ਰਦਰਸ਼ਨ ਕਰਨ ਲਈ ਆਲੋਚਨਾ ਦਾ ਚੁਫ਼ੇਰਿਓਂ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸੰਵਿਧਾਨ ਕਿਸੇ ਮੁੱਖ ਮੰਤਰੀ ਨੂੰ ਧਰਨਾ ਦੇਣ ਤੋਂ ਨਹੀਂ ਰੋਕਦਾ।

ਸੰਜੇ ਨਿਰੂਪਮ ਵੱਲੋਂ ਆਤਮਦਾਹ ਦੀ ਧਮਕੀ

ਮੁੰਬਈ 'ਚ ਬਿਜਲੀ ਦਰਾਂ 'ਚ ਕਮੀ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਨਿਰੂਪਮ ਰਾਉ ਨੇ ਹੁਣ ਆਤਮਦਾਹ ਦੀ ਧਮਕੀ ਦਿੱਤੀ ਹੈ। ਅੱਜ ਸੰਜੇ ਨਿਰੂਪਮ ਨੇ ਕਿਹਾ ਕਿ ਜੇ ਧੀਰੂ ਭਾਈ ਅੰਬਾਨੀ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਬਿਜਲੀ ਦਰਾਂ 'ਚ ਕਟੌਤੀ ਨਾ ਕੀਤੀ ਤਾਂ ਮੈਂ ਉਨ੍ਹਾਂ ਦੇ ਘਰ ਅੱਗੇ ਆਤਮਦਾਹ ਕਰ ਲਵਾਂਗਾ।

ਇੰਡੋਨੇਸ਼ੀਆ 'ਚ ਜ਼ਬਰਦਸਤ ਭੁਚਾਲ

ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ 'ਚ ਸ਼ਨੀਵਾਰ ਸਵੇਰੇ 6.1 ਦੀ ਤੀਬਰਤਾ ਵਾਲਾ ਭੁਚਾਲ ਆਇਆ, ਜਿਸ ਨਾਲ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਆਪਣੇ ਘਰ ਛੱਡ ਕੇ ਖੁੱਲ੍ਹੇ ਮੈਦਾਨ ਵਿੱਚ ਬਾਹਰ ਨਿਕਲ ਆਏ।

ਛਤੀਸਗੜ੍ਹ ਦੀਆਂ ਔਰਤਾਂ ਨਾਲ ਯੂ ਪੀ 'ਚ ਸਮੂਹਕ ਬਲਾਤਕਾਰ

ਛਤੀਸਗੜ੍ਹ ਦੇ ਜਾਂਜਗੀਰ ਛਾਂਪਾ ਜ਼ਿਲ੍ਹੇ ਦੀਆਂ 5 ਔਰਤਾਂ ਨਾਲ ਯੂ ਪੀ ਵਿੱਚ ਇੱਕ ਭੱਠੇ 'ਤੇ ਸਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਪੀੜਤਾਂ 'ਚੋਂ ਇੱਕ ਨਾਬਾਲਗ ਹੈ।rnਛਤੀਸਗੜ੍ਹ ਵਾਪਸ ਆ ਕੇ ਸ਼ੁੱਕਰਵਾਰ ਰਾਤ ਦਰਜ ਕਰਵਾਈ ਗਈ ਰਿਪੋਰਟ 'ਚ ਪੀੜਤ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਰਾਮਪੁਰ ਜ਼ਿਲ੍ਹੇ 'ਚ ਸ਼ਾਹਬਾਦ ਥਾਣੇ ਦੇ ਇਲਾਕੇ ਵਿਚ ਪੈਂਦੇ ਭੱਠੇ 'ਤੇ ਸਮੂਹਕ ਬਲਾਤਕਾਰ ਕੀਤਾ ਗਿਆ।

2005 ਤੋਂ ਪਹਿਲਾਂ ਦੇ ਨੋਟ ਜੁਲਾਈ ਮਗਰੋਂ ਵੀ ਬਦਲੇ ਜਾ ਸਕਣਗੇ : ਰਿਜ਼ਰਵ ਬੈਂਕ

ਰਿਜ਼ਰਵ ਬੈਂਕ ਆਫ ਇੰਡੀਆ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ 2005 ਤੋਂ ਪਹਿਲਾਂ ਦੇ ਨੋਟ ਬਦਲਣਾ ਸ਼ੁਰੂ ਕਰ ਦੇਣ ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਰਿਜ਼ਰਵ ਬੈਂਕ ਨੇ ਕਿਹਾ ਕਿ ਉਸ ਨੇ ਜਾਲ੍ਹੀ ਨੋਟਾਂ ਦਾ ਪ੍ਰਚਲਨ ਰੋਕਣ ਲਈ 2005 ਤੋਂ ਪਹਿਲਾਂ ਛਪੇ ਕਰੰਸੀ ਨੋਟ ਪ੍ਰਚਲਨ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ।

ਭਾਰਤ ਨਾਲ ਸੰਬੰਧ ਵਧਾਉਣ ਲਈ ਪਾਕਿ ਦੀ ਰਾਇ ਜਾਨਣਾ ਚਾਹੁੰਦਾ ਹੈ ਅਮਰੀਕਾ

ਪਾਕਿਸਤਾਨ ਸਰਕਾਰ ਦੇ ਇੱਕ ਸੀਨੀਅਰ ਕੂਟਨੀਤਕ ਨਾਲ ਅਗਲੇ ਹਫ਼ਤੇ ਹੋਣ ਵਾਲੀ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਦੀ ਮੀਟਿੰਗ 'ਚ ਅਮਰੀਕਾ ਪਾਕਿਸਤਾਨ ਤੋਂ ਇਹ ਜਾਨਣਾ ਚਾਹੇਗਾ ਕਿ ਉਹ ਭਾਰਤ ਨਾਲ ਆਪਣੇ ਸੰਬੰਧਾਂ ਨੂੰ ਕਿਵੇਂ ਵਧਾਵੇ।

ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰ ਨੂੰ ਨੋਟਿਸ

ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਦੇ ਵੀਰਭੂਮ ਜ਼ਿਲ੍ਹੇ 'ਚ ਹੋਏ ਸਮੂਹਿਕ ਬਲਾਤਕਾਰ ਦੇ ਮਾਮਲੇ ਦਾ ਆਪਣੇ ਤੌਰ 'ਤੇ ਸਖ਼ਤ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਵ-ਉੱਚ ਅਦਾਲਤ ਨੇ ਵੀਰਭੂਮ ਦੇ ਜ਼ਿਲ੍ਹਾ ਜੱਜ ਨੂੰ ਹੁਕਮ ਦਿੱਤਾ ਹੈ ਕਿ ਉਹ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਅਤੇ ਇੱਕ ਹਫ਼ਤੇ ਅੰਦਰ ਰਿਪੋਰਟ ਪੇਸ਼ ਕਰਨ।

ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਦਿੱਲੀ ਸਰਕਾਰ ਤੋਂ ਜੁਆਬ ਤਲਬ

ਦਿੱਲੀ ਦੀ ਸਰਕਾਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧਰਨੇ ਨੂੰ ਲੈ ਕੇ ਕਾਨੂੰਨੀ ਰੂਪ 'ਚ ਫਸਦੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਧਰਨੇ ਵਿਰੁੱਧ ਪਹਿਲਾਂ ਹੀ ਚਾਰ ਐਫ਼ ਆਈ ਆਰ ਦਰਜ ਹੋ ਚੁੱਕੀਆਂ ਹਨ ਅਤੇ ਹੁਣ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ 'ਚ ਨੋਟਿਸ ਜਾਰੀ ਕਰ ਦਿੱਤਾ ਹੈ।

ਹੁਣ ਮਹਿਲਾ ਕਮਿਸ਼ਨ ਦੇ ਅਪਮਾਨ ਦੇ ਦੋਸ਼ 'ਚ ਫਸੇ ਸੋਮਨਾਥ ਭਾਰਤੀ

ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ 'ਤੇ ਦਿੱਲੀ ਮਹਿਲਾ ਕਮਿਸ਼ਨ ਦੇ ਅਪਮਾਨ ਦਾ ਨਵਾਂ ਦੋਸ਼ ਲੱਗਾ ਹੈ। ਮਹਿਲਾ ਕਮਿਸ਼ਨ ਵੱਲੋਂ ਤਲਬ ਕੀਤੇ ਜਾਣ ਦੇ ਬਾਵਜੂਦ ਭਾਰਤੀ ਕਮਿਸ਼ਨ ਦੇ ਸਾਹਮਣੇ ਹਾਜ਼ਰ ਨਹੀਂ ਹੋਏ। ਭਾਵੇਂ ਕਿ ਉਹ ਦਿੱਲੀ 'ਚ ਹੀ ਸਨ ਅਤੇ ਪਤੰਗਬਾਜ਼ੀ ਮਹਾਂਉਤਸਵ ਦਾ ਉਦਘਾਟਨ ਕਰਨ ਦਾ ਸਮਾਂ ਵੀ ਉਨ੍ਹਾਂ ਨੇ ਕੱਢ ਲਿਆ।

ਸਮਝੌਤਾ ਧਮਾਕੇ ਦੇ ਦੋਸ਼ੀ ਅਸੀਮਾਨੰਦ 'ਤੇ ਚੱਲੇਗਾ ਕੇਸ

ਸਮਝੌਤਾ ਧਮਾਕਾ ਕੇਸ 'ਚ ਐਨ ਆਈ ਏ ਅਦਾਲਤ ਨੇ ਅੱਜ ਅਖੌਤੀ ਸੰਤ ਸਵਾਮੀ ਅਸੀਮਾਨੰਦ ਸਮੇਤ ਤਿੰਨ ਲੋਕਾਂ 'ਤੇ ਦੋਸ਼ ਤੈਅ ਕਰ ਦਿੱਤੇ। ਅਸੀਮਾਨੰਦ ਅਤੇ ਉਸ ਦੇ ਤਿੰਨ ਸਾਥੀਆਂ ਲੋਕੇਸ਼ ਸ਼ਰਮਾ, ਕਮਲਚੰਦ ਅਤੇ ਰਾਜਿੰਦਰ ਚੌਧਰੀ ਦੇ ਖਿਲਾਫ਼ ਆਈ ਪੀ ਸੀ ਦੀ ਧਾਰਾ

ਬਾਦਲ ਕਿਸਾਨਾਂ-ਖੇਤ ਮਜ਼ਦੂਰਾਂ ਲਈ 'ਸਮਾਜਕ ਸੁਰੱਖਿਆ ਕਮਿਸ਼ਨ' ਬਣਾਉਣ ਦੇ ਹੱਕ 'ਚ

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਵਿੱਤ ਕਮਿਸ਼ਨਰ ਵਿਕਾਸ ਨੂੰ ਰਾਜ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ 'ਸਮਾਜਿਕ ਸੁਰੱਖਿਆ ਕਮਿਸ਼ਨ' ਕਾਇਮ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਕਿਹਾ ਹੈ, ਤਾਂ ਜੋ ਉਹ ਬੁਢਾਪੇ ਦੌਰਾਨ ਵਿੱਤੀ ਲੋੜਾਂ ਦੀ ਪੂਰਤੀ ਕਰ ਸਕਣ। ਇਸ ਸੰਬੰਧੀ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਦੀ ਭਾਰਤੀ ਕਿਸਾਨ ਯੂਨੀਅਨ ਦੇ ਵਫ਼ਦ ਨਾਲ ਪੰਜਾਬ ਭਵਨ ਵਿਖੇ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ, ਜੋ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੇ ਨਾਲ ਮੁੱਖ ਮੰਤਰੀ ਨੂੰ ਮਿਲਣ ਆਇਆ ਸੀ।

ਗਿਆਨੀ ਪ੍ਰਤਾਪ ਸਿੰਘ ਦੀ ਨਿਯੁਕਤੀ ਵਿਰੁੱਧ ਪਟਨਾ ਦੀ ਸੰਗਤ ਹੋਈ ਲਾਮਬੰਦ

ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਪ੍ਰਤਾਪ ਸਿੰਘ ਨੂੰ ਤਖਤ ਸ੍ਰੀ ਪਟਨਾ ਸਾਹਿਬ ਦਾ ਅਡੀਸ਼ਨਲ ਜਥੇਦਾਰ ਥਾਪੇ ਜਾਣ ਕਾਰਣ ਪੈਦਾ ਹੋਇਆ ਵਿਵਾਦ ਹਾਲੇ ਵੀ ਰੁੱਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਗਿਆਨੀ ਪ੍ਰਤਾਪ ਸਿੰਘ ਦੀ ਨਿਯੁਕਤੀ ਨੂੰ ਰੱਦ ਕਰਵਾਉਣ ਲਈ

26 ਤੋਂ ਰੋਮਿੰਗ ਮੁਫਤ

ਸਰਕਾਰੀ ਟੈਲੀਕਾਮ ਕੰਪਨੀਆਂ ਨੇ ਬਜ਼ਾਰ 'ਤੇ ਆਪਣੀ ਪਕੜ ਬਣਾਈ ਰੱਖਣ ਲਈ ਰੋਮਿੰਗ ਨੂੰ ਮੁਫਤ ਕਰਨ ਦਾ ਫੈਸਲਾ ਕੀਤਾ ਹੈ। ਗਣਤੰਤਰ ਦਿਵਸ 'ਤੇ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਟੈਲੀਕਾਮ ਮੰਤਰੀ ਕਪਿਲ ਸਿੱਬਲ ਇਸ ਸੇਵਾ ਦਾ ਐਲਾਨ ਕਰਨਗੇ।

ਪੁਲਸ ਨੇ ਮਹਿਲਾ ਅਧਿਆਪਕਾਵਾਂ ਨੂੰ ਖ਼ੇਤਾਂ 'ਚ ਭਜਾ-ਭਜਾ ਕੇ ਕੁੱਟਿਆ

ਪੰਥਕ ਰਤਨ, ਫਖ਼ਰ-ਏ-ਕੌਮ ਸ੍ਰ. ਪ੍ਰਕਾਸ਼ ਸਿੰਘ ਦੀ ਪੁਲਸ ਨੇ ਅੱਜ ਫਿਰ ਆਪਣਾ ਜਲਬਾ ਦਿਖਾਉਂਦਿਆਂ ਹਲਕਾ ਬਠਿੰਡਾ ਨੇੜੇ ਮਹਿਲਾ ਅਧਿਆਪਕਾਵਾਂ ਨੂੰ ਖ਼ੇਤਾਂ ਵਿੱਚ ਭਜਾ-ਭਜਾ ਕੇ ਕੁੱਟਿਆ। ਐਨਾ ਹੀ ਨਹੀਂ ਅਤਿ ਕੜ੍ਹਕਦੀ ਠੰਡ ਵਿੱਚ ਇਹਨਾਂ 'ਮਹਿਲਾ ਅਧਿਆਪਕਾਵਾਂ' 'ਤੇ ਪਾਣੀ ਦੀਆਂ ਜਬਰਦਸ਼ਤ ਵਛਾੜਾਂ ਕੀਤੀਆਂ ਗਈਆਂ। ਪੁਲਸ ਦੇ ਜਬਰ ਕਾਰਣ ਕਈ ਅਧਿਆਪਕਾਵਾਂ ਬੇਹੋਸ਼ ਹੋ ਗਈਆਂ

ਮੁਜ਼ੱਫਰਨਗਰ ਦੰਗਿਆਂ ਦੇ ਦੋ ਦੋਸ਼ੀਆਂ ਖਿਲਾਫ ਦੋਸ਼ ਪੱਤਰ ਦਾਇਰ

ਮੁਜ਼ੱਫਰਨਗਰ ਦੰਗਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਹੱਤਿਆ ਦੇ ਦੋਸ਼ੀ ਦੋ ਲੋਕਾਂ ਦੇ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਹੈ।rnਪੁਲਸ ਨੇ ਦੱਸਿਆ ਕਿ ਐਸ ਆਈ ਟੀ ਨੇ ਇੱਕ ਸਥਾਨਕ ਅਦਾਲਤ ਵਿੱਚ ਕੁਤਬਾ ਪਿੰਡ ਵਿੱਚ ਪਿਛਲੇ ਸਾਲ ਸਤੰਬਰ 'ਚ ਹੋਈ ਹਿੰਸਾ ਦੇ ਮਾਮਲੇ ਵਿੱਚ ਪਹਿਲਾ ਦੋਸ਼ ਪੱਤਰ

70 ਕਰੋੜ ਦੀ ਹੈਰੋਇਨ ਸਮੇਤ ਗੋਪੀ ਕਾਬੂ

ਫਿਰੋਜ਼ਪੁਰ ਪੁਲਸ ਨੇ 70 ਕਰੋੜ ਰੁਪਏ ਦੀ 14 ਕਿਲੋ ਹੈਰੋਇਨ ਸਮੇਤ ਇਕ ਸਮਗਲਰ ਨੂੰ ਕਾਬੂ ਕੀਤਾ ਹੈ। ਅੱਜ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਆਈ. ਜੀ. ਬਠਿੰਡਾ ਜ਼ੋਨ ਬਠਿੰਡਾ, ਯੁਰਿੰਦਰ ਸਿੰਘ ਹੇਅਰ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਫਿਰੋਜ਼ਪੁਰ ਪੁਲਸ ਨੂੰ ਉਸ ਵਕਤ ਭਾਰੀ ਸਫਲਤਾ ਮਿਲੀ, ਜਦੋਂ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ. ਆਈ. ਏ.