ਰਾਸ਼ਟਰੀ

ਤਾਮਿਲਨਾਡੂ ਸੰਕਟ; ਸ਼ਸ਼ੀਕਲਾ ਭਾਰੂ, 130 ਵਿਧਾਇਕਾਂ ਦਾ ਸਮੱਰਥਨ

ਚੇਨਈ (ਨਵਾਂ ਜ਼ਮਾਨਾ ਸਰਵਿਸ) ਤਾਮਿਲਨਾਡੂ 'ਚ ਮਚੇ ਸਿਆਸੀ ਘਮਾਸਾਨ 'ਚ ਏ ਆਈ ਅੰਨਾ ਡੀ ਐੱਮ ਕੇ ਦੀ ਜਨਰਲ ਸਕੱਤਰ ਵੀ ਕੇ ਸ਼ਸ਼ੀਕਲਾ ਕਾਰਜਕਾਰੀ ਮੁੱਖ ਮੰਤਰੀ ਓ ਪਨੀਰਸੇਲਵਮ 'ਤੇ ਭਾਰੂ ਪੈਂਦੀ ਨਜ਼ਰ ਆ ਰਹੀ ਹੈ।

ਸੁਪਰੀਮ ਕੋਰਟ ਕਾਲੇਜੀਅਮ ਵੱਲੋਂ 9 ਹਾਈ ਕੋਰਟਾਂ ਲਈ ਜੱਜਾਂ ਦੀ ਸਿਫਾਰਸ਼

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਚੀਫ ਜਸਟਿਸ ਜੇ ਐੱਸ ਖੇਹਰ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਕਾਲੇਜੀਅਮ ਨੇ ਦੇਸ਼ ਦੀਆਂ ਹਾਈ ਕੋਰਟਾਂ ਦੇ ਮੁਕੰਮਲ ਮੁੱਖ ਜੱਜਾਂ ਲਈ 9 ਨਾਂਅ ਸਰਕਾਰ ਨੂੰ ਭੇਜੇ ਹਨ। ਕੇਂਦਰ ਸਰਕਾਰ ਇਨ੍ਹਾਂ ਨਾਵਾਂ 'ਤੇ ਮੋਹਰ ਲਗਾਉਂਦੀ ਹੈ ਤਾਂ ਇਹ ਹੁਣ ਤੱਕ ਦੀ ਹਾਈ ਕੋਰਟ ਦੇ ਮੁੱਖ ਜੱਜਾਂ ਦੀ ਸਭ ਤੋਂ ਵੱਡੀ ਨਿਯੁਕਤੀ ਹੋਵੇਗੀ।

ਖੇਤਾਂ 'ਚ ਕਿਸਾਨ ਦਾ ਕਤਲ, ਪੁੱਤ ਜ਼ਖ਼ਮੀ

ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ, ਜਗਦੀਸ਼ ਰਾਏ) ਨੇੜਲੇ ਪਿੰਡ ਹੇੜੀਆਂ ਦਾ ਨਿਵਾਸੀ ਕਿਸਾਨ ਬਲਦੇਵ ਸਿੰਘ (60) ਦਾ ਉਸਦੇ ਨਾਲ ਲੱਗਦੇ ਪਿੰਡ ਪਵਾਤ ਵਿਖੇ ਖੇਤਾਂ ਵਿਚ ਠੇਕੇ 'ਤੇ ਲਈ ਜ਼ਮੀਨ ਕਾਰਨ ਹੋਏ ਝਗੜੇ ਵਿਚ ਕਤਲ ਕਰ ਦਿੱਤਾ ਗਿਆ ਤੇ ਉਸਦਾ ਪੁੱਤਰ ਕੁਲਵਿੰਦਰ ਸਿੰਘ ਜ਼ਖ਼ਮੀ ਹੋ ਗਿਆ

ਸਾਊਦੀ ਵੱਲੋਂ ਚਾਰ ਮਹੀਨਿਆਂ 'ਚ 39 ਹਜ਼ਾਰ ਪਾਕਿਸਤਾਨੀਆਂ ਨੂੰ ਨਿਕਾਲਾ

ਰਿਆਦ (ਨਵਾਂ ਜ਼ਮਾਨਾ ਸਰਵਿਸ) ਪਿਛਲੇ ਚਾਰ ਮਹੀਨਆਂ 'ਚ 39 ਪਾਕਿਸਤਾਨੀ ਨਾਗਰਿਕਾਂ ਨੂੰ ਸਾਊਦੀ ਅਰਬ ਤੋਂ ਵਾਪਸ ਉਨ੍ਹਾਂ ਦੇ ਦੇਸ਼ ਭੇਜਿਆ ਗਿਆ ਹੈ। ਇਨ੍ਹਾਂ ਨੂੰ ਬਾਹਰ ਕਰਨ ਪਿੱਛੇ ਕਾਰਨ ਵੀਜ਼ਾ ਨਿਯਮਾਂ ਦੀ ਉਲੰਘਣਾ ਦੱਸਿਆ ਗਿਆ ਹੈ। ਸਾਊਦੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਇੱਥੇ ਮੌਜੂਦ ਸਾਰੇ ਪਾਕਿਸਤਾਨੀ ਨਾਗਰਿਕਾਂ ਦੀ 'ਚੰਗੀ ਤਰ੍ਹਾਂ ਜਾਂਚ' ਕਰਨ ਦਾ ਨਿਰਦੇਸ਼ ਵੀ ਜਾਰੀ ਕੀਤਾ ਹੈ।

ਬਿਨ ਮੰਗਿਆਂ ਕੁਝ ਨਹੀਂ ਮਿਲਦਾ : ਰਾਮ ਸਿੰਘ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਵਿਧਾਨ ਸਭਾ ਚੋਣਾਂ 'ਚ ਡੇਰਾ ਸਿਰਸਾ ਦਾ ਸਮੱਰਥਨ ਲੈਣ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਘਿਰਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਡੇਰੇ ਤੋਂ ਕੋਈ ਹਮਾਇਤ ਨਹੀਂ ਮੰਗੀ ਸਗੋਂ ਡੇਰੇ ਨੇ ਖੁਦ ਹੀ ਹਮਾਇਤ ਕੀਤੀ ਹੈ।

ਬਾਦਲ ਰਹਿਣਗੇ ਦਿੱਲੀ ਚੋਣਾਂ ਤੋਂ ਦੂਰ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਦੂਰ ਰਹਿਣਗੇ।ਬਾਦਲ ਬੁੱਧਵਾਰ ਨੂੰ ਅਮਰੀਕਾ ਲਈ ਰਵਾਨਾ ਹੋ ਗਏ ਹਨ।ਇਥੇ ਉਹ ਕਈ ਹਫਤੇ ਰੁਕ ਕੇ ਆਪਣਾ ਚੈੱਕਅਪ ਕਰਾਉਣਗੇ।

ਪੰਜਾਬੀ 'ਵਰਸਿਟੀ ਵੱਲੋਂ 70 ਅਧਿਆਪਕਾਂ ਦੀ ਪੁਨਰ ਨਿਯੁਕਤੀ ਤੋਂ ਸਰਕਾਰ ਨਰਾਜ਼

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਪੱਤਰ ਭੇਜਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ 70 ਅਧਿਆਪਕ ਪੁਨਰ ਨਿਯੁਕਤ ਕੀਤੇ ਗਏ ਹਨ, ਉਹ ਤੁਰੰਤ ਹਟਾਏ ਜਾਣ, ਉਨ੍ਹਾਂ ਦੀ ਥਾਂ ਤੇ ਪੰਜਾਬ ਸਰਕਾਰ ਦੇ 15-1-15 ਦੇ ਫ਼ੈਸਲੇ ਅਨੁਸਾਰ ਬੇਸਿਕ ਤਨਖ਼ਾਹ ਦੇ ਅਧਿਆਪਕ ਤੇ ਗੈਰ ਅਧਿਆਪਨ ਦੇ ਕਰਮਚਾਰੀ ਰੱਖੇ ਜਾਣ।

ਚੋਣਾਂ ਵਾਲੇ ਇਲਾਕਿਆਂ 'ਚ ਅੱਜ ਰਹੇਗੀ ਛੁੱਟੀ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਸ਼ੀਨਾਂ ਦੀ ਖਰਾਬੀ ਕਾਰਨ ਚੋਣ ਕਮਿਸ਼ਨ ਵੱਲੋਂ 48 ਪੋਲਿੰਗ ਬੂਥਾਂ 'ਤੇ ਮੁੜ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ 48 ਬੂਥਾਂ 'ਤੇ ਕੱਲ੍ਹ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ।ਵੋਟਾਂ ਪੈਣ ਦਾ ਕੰਮ ਨਿਰਵਿਘਨ ਪੂਰਾ ਕਰਨ ਤਹਿਤ ਚੋਣ ਕਮਿਸ਼ਨ ਵੱਲੋਂ ਉਕਤ ਇਲਾਕਿਆਂ ਵਿੱਚ 9 ਫਰਵਰੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਸੱਪ ਲੰਘਣ ਪਿੱਛੋਂ ਲਕੀਰ ਕੁੱਟੀ ਜਾ ਰਹੀ ਹੈ : ਬਾਗੜੀਆ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਵਿਧਾਨ ਸਭਾ ਚੋਣਾਂ 'ਚ ਹਮਾਇਤ ਹਾਸਲ ਕਰਨ ਲਈ ਡੇਰਾ ਸਿਰਸਾ ਪਹੁੰਚੇ ਸਿੱਖ ਲੀਡਰਾਂ ਖਿਲਾਫ ਸ਼੍ਰੋਮਣੀ ਕਮੇਟੀ ਦੀ ਜਾਂਚ 'ਤੇ ਸਵਾਲ ਉੱਠੇ ਹਨ। ਦਲ ਖ਼ਾਲਸਾ ਨੇ ਕਿਹਾ ਹੈ ਕਿ ਇਹ ਜਾਂਚ ਦੀ ਕੋਈ ਤੁਕ ਨਹੀਂ। ਸਿੱਖ ਵਿਦਵਾਨ ਵੀ ਇਸ ਜਾਂਚ ਨਾਲ ਸਹਿਮਤ ਨਜ਼ਰ ਨਹੀਂ ਆ ਰਹੇ।

ਜ਼ਖ਼ਮੀ ਮਿਸ਼ਰਾ ਦੀ ਥਾਂ ਚਾਈਨਾਮੈਨ ਕੁਲਦੀਪ ਯਾਦਵ ਭਾਰਤੀ ਟੀਮ 'ਚ

ਹੈਦਰਾਬਾਦ (ਨਵਾਂ ਜ਼ਮਾਨਾ ਸਰਵਿਸ)-ਨੌਜਵਾਨ ਚਾਈਨਾਮੈਨ ਗੇਂਦਬਾਜ਼ ਕੁਲਦੀਪ ਨੂੰ ਅਨੁਭਵੀ ਲੈਗ ਸਪਿੰਨਰ ਅਮਿਤ ਮਿਸ਼ਰਾ ਦੀ ਥਾਂ ਬੰਗਲਾਦੇਸ਼ ਖਿਲਾਫ ਹੋਣ ਵਾਲੇ ਸਿਰਫ ਕ੍ਰਿਕਟ ਟੈਸਟ ਲਈ ਪਹਿਲੀ ਵਾਰ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

11 ਮਾਰਚ ਤੋਂ ਪਹਿਲਾਂ ਹੀ ਆ ਜਾਵੇਗਾ ਅਕਾਲੀ ਦਲ ਲਈ ਲੋਕ ਫਤਵਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਵਿਧਾਨ ਸਭਾ ਚੋਣਾਂ ਦਾ ਨਤੀਜਾ 11 ਮਾਰਚ ਨੂੰ ਆਉਣਾ ਹੈ, ਪਰ ਸੱਤਾਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤੋਂ 10 ਦਿਨ ਪਹਿਲਾਂ ਹੀ ਇੱਕ ਲੋਕ ਫਤਵੇ ਦਾ ਸਾਹਮਣਾ ਕਰਨਾ ਪਏਗਾ।ਇਹ ਫਤਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਪੀ.ਸੀ) ਦੀਆਂ ਚੋਣਾਂ ਵਿੱਚ ਦਿੱਲੀ ਦੇ ਸਿੱਖ ਦੇਣਗੇ।ਦਿੱਲੀ ਕਮੇਟੀ ਲਈ ਵੋਟਾਂ 26 ਫਰਵਰੀ ਨੂੰ ਪੈਣਗੀਆਂ ਤੇ ਨਤੀਜਾ 1 ਮਾਰਚ ਨੂੰ ਨਿਕਲੇਗਾ।

ਉਮੀਦਵਾਰ ਨੇ ਹਮਦਰਦੀ ਆਸਰੇ ਚੋਣ ਜਿੱਤਣ ਲਈ ਕਰਵਾ ਦਿੱਤਾ ਭਰਾ ਦਾ ਕਤਲ

ਬੁਲੰਦ ਸ਼ਹਿਰ (ਯੂ ਪੀ) (ਨਵਾਂ ਜ਼ਮਾਨਾ ਸਰਵਿਸ) ਬੁਰਜੁਆ ਸਿਆਸਤ ਕਿਸ ਹੱਦ ਤੱਕ ਗਿਰ ਸਕਦੀ ਹੈ, ਇਸ ਦੀ ਮਿਸਾਲ ਯੂ ਪੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਲੱਗ ਜਾਂਦੀ ਹੈ, ਜਿੱਥੇ ਇੱਕ ਉਮੀਦਵਾਰ 'ਤੇ ਚੋਣਾਂ ਜਿੱਤਣ ਲਈ ਆਪਣੇ ਹੱਕ 'ਚ ਹਮਦਰਦੀ ਦੀ ਲਹਿਰ ਪੈਦਾ ਕਰਨ ਦੇ ਮੰਤਵ ਖਾਤਰ ਆਪਣੇ ਸਕੇ ਭਰਾ ਤੇ ਉਸ ਦੇ ਦੋਸਤ ਦਾ ਕਤਲ ਕਰਵਾਉਣ ਦਾ ਦੋਸ਼ ਲੱਗਿਆ ਹੈ।

ਹਾਦਸੇ 'ਚ ਦੋ ਮੌਤਾਂ

ਤਲਵੰਡੀ ਭਾਈ/ਫਿਰੋਜ਼ਪੁਰ (ਬਹਾਦਰ ਸਿੰਘ ਭੁੱਲਰ, ਅਸੋਕ ਸ਼ਰਮਾ, ਮਨੋਹਰ ਲਾਲ) ਬੀਤੀ ਰਾਤ ਇੱਥੇ ਮੋਗਾ-ਫਿਰੋਜ਼ਪੁਰ ਰੋਡ 'ਤੇ ਡੇਰਾ ਬਿਆਸ ਨਜ਼ਦੀਕ ਇੱਕ ਸਕਾਰਪੀਓ ਗੱਡੀ ਟਰੈਕਟਰ ਟਰਾਲੀ ਦੇ ਪਿੱਛੇ ਟਕਰਾ ਗਈ, ਜਿਸ ਕਾਰਨ ਸਕਾਰਪੀਓ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ,

ਬੀ ਐੱਸ ਐੱਫ ਨੇ ਪਾਕੀ ਘੁਸਪੈਠੀਆ ਮਾਰ ਮੁਕਾਇਆ

ਪਠਾਨਕੋਟ (ਦਵਿੰਦਰ ਸੈਣੀ) ਪਠਾਨਕੋਟ ਦੇ ਬਮਿਆਲ ਸੈਕਟਰ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਮੰਗਲਵਾਰ ਨੂੰ ਬੀ ਐੱਸ ਐੱਫ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ। ਪਿਛਲੇ ਸਾਲ ਹਵਾਈ ਫੌਜ ਦੇ ਕੈਂਪ 'ਤੇ ਹਮਲਾ ਕਰਨ ਵਾਲੇ ਅੱਤਵਾਦੀ ਵੀ ਇਸੇ ਰਸਤੇ ਆਏ ਸਨ।

ਪੰਜਾਬ ਦੇ 48 ਪੋਲਿੰਗ ਸਟੇਸ਼ਨਾਂ 'ਤੇ ਹੋਏਗੀ ਮੁੜ ਚੋਣ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਲਈ ਪੰਜ ਹਲਕਿਆਂ ਦੇ 32 ਪੋਲਿੰਗ ਸਟੇਸ਼ਨਾਂ ਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਹੋ ਰਹੀ ਜ਼ਿਮਨੀ ਚੋਣ ਲਈ 16 ਪੋਲਿੰਗ ਬੂਥਾਂ 'ਤੇ ਮੁੜ ਵੋਟਿੰਗ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਚੋਣ ਕਮਿਸ਼ਨ ਨੇ ਮੁੜ ਵੋਟਿੰਗ ਲਈ 9 ਫਰਵਰੀ ਦਾ ਦਿਨ ਤੈਅ ਕੀਤਾ ਹੈ।

ਸਾਨੂੰ ਚੋਣਾਂ ਦੀ ਨਹੀਂ ਸਗੋਂ ਦੇਸ਼ ਦੀ ਚਿੰਤਾ : ਮੋਦੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਲੋਕ ਸਭਾ 'ਚ ਅੱਜ ਰਾਸ਼ਟਰਪਤੀ ਦੇ ਭਾਸ਼ਣ 'ਤੇ ਹੋਣ ਵਾਲੀ ਬਹਿਸ 'ਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਆਖਰ ਭੁਚਾਲ ਆ ਹੀ ਗਿਆ। ਉਨ੍ਹਾ ਰਾਹੁਲ ਗਾਂਧੀ ਦੇ ਉਸ ਬਿਆਨ ਦੀ ਚੁਟਕੀ ਲਈ, ਜਿਸ ਰਾਹੀਂ ਉਹਨਾਂ ਨੇ ਕਿਹਾ ਸੀ ਕਿ ਉਹ ਮੋਦੀ ਬਾਰੇ ਅਜਿਹੇ ਖੁਲਾਸੇ ਕਰਨਗੇ ਕਿ ਭੁਚਾਲ ਆ ਜਾਵੇਗਾ।

ਸਿਖਿਆ ਤੋਂ ਹੱਥ ਪਿੱਛੇ ਖਿੱਚਣ ਲੱਗੀ ਕੇਂਦਰ ਸਰਕਾਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ 'ਚ ਸਿਖਿਆ ਦੇ ਵਿਕਾਸ ਪ੍ਰਤੀ ਗੰਭੀਰ ਨਹੀਂ। ਭਾਜਪਾ ਰਾਜ ਦੇ ਪਿਛਲੇ ਸਾਲਾਂ ਅਤੇ 2017-18 ਲਈ ਪੇਸ਼ ਕੀਤੇ ਬੱਜਟ ਤੋਂ ਸਾਫ ਹੈ ਕਿ ਹਰੇਕ ਬੱਜਟ ਲਈ ਸਿੱਖਿਆ ਲਈ ਪੈਸੇ 'ਚ ਲਗਾਤਾਰ ਕਮੀ ਕੀਤੀ ਜਾ ਰਹੀ ਹੈ।

ਸੁਖਬੀਰ ਨੇ ਬਾਗੀ ਝਟਕਾਏ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਬਾਗੀਆਂ ਦੀ ਛਾਂਟੀ ਕਰਨੀ ਵਿੱਢ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਕਰਕੇ ਪਾਰਟੀ ਦੇ ਦੋ ਸੀਨੀਅਰ ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ।

ਕੁਦਰਤੀ ਨਹੀਂ ਸੀ ਜੈਲਲਿਤਾ ਦੀ ਮੌਤ : ਦੀਪਾ

ਤਾਮਿਲਨਾਡੂ (ਨਵਾਂ ਜ਼ਮਾਨਾ ਸਰਵਿਸ)-ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਮਗਰੋਂ ਉਨ੍ਹਾਂ ਦੀ ਸਹਿਯੋਗੀ ਸ਼ਸ਼ੀਕਲਾ ਨਟਰਾਜਨ ਨੂੰ ਮੁੱਖ ਮੰਤਰੀ ਬਣਾਉਣ ਦੇ ਪਾਰਟੀ ਦੇ ਫੈਸਲੇ 'ਤੇ ਘਮਸਾਣ ਮੱਚਿਆ ਹੋਇਆ ਹੈ। ਅੱਜ ਜੈਲਿਲਤਾ ਦੀ ਭਤੀਜੀ ਦੀਪਾ ਜੈਕੁਮਾਰ ਨੇ ਪ੍ਰੈੱਸ ਕਾਨਫਰੰਸ ਕਰਕੇ ਸ਼ਸ਼ੀਕਲਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

ਸਿੱਖਾਂ ਬਾਰੇ ਚੁਟਕਲੇ ਬੈਨ ਨਹੀਂ ਕਰ ਸਕਦੇ : ਸੁਪਰੀਮ ਕੋਰਟ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸੁਪਰੀਮ ਕੋਰਟ ਨੇ ਕਿਹਾ ਕਿ ਸਿੱਖਾਂ ਬਾਰੇ ਚੁਟਕਲਿਆਂ 'ਤੇ ਪਾਬੰਦੀ ਲਾਉਣਾ ਉਸ ਦੇ ਵੱਸ 'ਚ ਨਹੀਂ ਹੈ, ਪਰ ਨਾਲ ਹੀ ਕਿਹਾ ਕਿ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਕਾਨੂੰਨ ਮੁਤਾਬਕ ਕੇਸ ਦਰਜ ਕਰਵਾਉਣ ਲਈ ਆਜ਼ਾਦ ਹੈ।