ਪੰਜਾਬ ਨਿਊਜ਼

ਪੀੜਤ ਵਿਦਿਆਰਥਣਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਰਸਿੰਗ ਕਾਲਜ ਦੇ ਸੰਚਾਲਕ ਦਾ ਪੁਤਲਾ ਫੂਕਿਆ

ਪਿਛਲੇ 40 ਦਿਨਾਂ ਤੋਂ ਇਨਸਾਫ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਹੋਰ ਆਲ੍ਹਾ ਅਧਿਕਾਰੀਆਂ ਕੋਲ ਫਰਿਆਦ ਕਰਨ ਵਾਲੀਆਂ ਇੰਡੋ-ਅਮੈਰੀਕਨ ਕਾਲਜ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਕਿਸੇ ਪਾਸਿਓਂ ਇਨਸਾਫ ਨਾ ਮਿਲਦਾ ਵੇਖ ਪੀੜਤ ਵਿਦਿਆਰਥਣਾਂ ਵੱਲੋਂ ਅੱਜ ਮੋਗਾ ਦੇ ਮੁੱਖ ਚੌਕ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਪਿੰਡ ਲੰਢੇਕੇ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਇੰਡੋ-ਅਮੈਰੀਕਨ ਕਾਲਜ ਆਫ ਨਰਸਿੰਗ ਅੱਗੇ ਸੰਚਾਲਕ ਡਾ. ਸੰਧੂ ਦਾ ਪੁਤਲਾ ਫੂਕਿਆ ਗਿਆ।

ਉੱਘੇ ਸੁਤੰਤਰਤਾ ਸੰਗਰਾਮੀ ਨਾਜਰ ਸਿੰਘ ਘੱਲ ਕਲਾਂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਮ ਵਿਦਾਇਗੀ

ਉੱਘੇ ਸੁਤੰਤਰਤਾ ਸੰਗਰਾਮੀ ਤੇ ਆਜ਼ਾਦ ਹਿੰਦ ਫ਼ੌਜ਼ ਦੇ ਜਾਂਬਾਜ਼ ਸਿਪਾਹੀ ਨਾਜਰ ਸਿੰਘ ਘੱਲ ਕਲਾਂ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਉਨ੍ਹਾਂ ਦੇ ਜੱਦੀ ਪਿੰਡ ਘੱਲ ਕਲਾਂ ਵਿਖੇ ਅੰਤਮ ਸੰਸਕਾਰ ਕੀਤਾ ਗਿਆ।

ਮਿਹਨਤਾਨਾ ਜਾਰੀ ਨਾ ਹੋਇਆ ਤਾਂ ਨਰੇਗਾ ਕਾਮੇ ਸੰਘਰਸ਼ ਨੂੰ ਤਿੱਖਾ ਕਰਨਗੇ : ਗਦਾਈਆ

ਲੰਮੇ ਸਮੇਂ ਤੋਂ ਨਰੇਗਾ ਕਾਮਿਆਂ ਦੇ ਰੋਕੇ ਗਏ ਪੈਸੇ ਲੈਣ ਲਈ ਅੱਜ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਸੈਂਕੜੇ ਨਰੇਗਾ ਕਾਮੇ ਪੁਰਾਣੀਆਂ ਕਚਹਿਰੀਆਂ ਵਿੱਚ ਇਕੱਠੇ ਹੋਏ ਤੇ ਪੰਜਾਬ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।

ਸਿੰਗਾਪੁਰ ਬਗ਼ਾਵਤ ਤੇ ਸੂਫੀ ਅੰਬਾ ਪ੍ਰਸ਼ਾਦ ਸੰਬੰਧੀ ਵਿਚਾਰ-ਚਰਚਾ ਭਲਕੇ

ਆਜ਼ਾਦੀ ਸੰਗਰਾਮ ਵਿੱਚ ਅਥਾਹ ਕੁਰਬਾਨੀਆਂ ਕਰਨ ਵਾਲੀਆਂ ਘਟਨਾਵਾਂ ਵਿੱਚ ਅਹਿਮ ਸਥਾਨ ਰੱਖਣ ਵਾਲੀਆਂ ਦੋ ਇਤਿਹਾਸਕ ਘਟਨਾਵਾਂ ਸਿੰਗਾਪੁਰ ਦੇ ਫੌਜੀਆਂ ਦੀ ਬਗਾਵਤ ਅਤੇ ਸੂਫੀ ਅੰਬਾ ਪ੍ਰਸ਼ਾਦ ਦੀ ਸ਼ਹਾਦਤ ਸੰਬੰਧੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ 22 ਫਰਵਰੀ ਦਿਨ ਐਤਵਾਰ ਸਵੇਰੇ 11 ਵਜੇ ਹੋ ਰਹੀ ਵਿਚਾਰ-ਚਰਚਾ ਦੀਆਂ ਤਿਆਰੀਆਂ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ ਗਈਆਂ। ਇਸ ਵਿਚਾਰ-ਚਰਚਾ 'ਚ ਇਤਿਹਾਸਕ ਪਿਛੋਕੜ ਦੀ ਮਹੱਤਤਾ ਨੂੰ ਅਜੋਕੇ ਭਖਦੇ ਸਰੋਕਾਰਾਂ ਨਾਲ ਜੋੜ ਕੇ ਵਿਚਾਰਿਆ ਜਾਏਗਾ।

ਕਾਲੀਚਰਨ ਕੌਸ਼ਿਕ ਨੂੰ ਭਰਪੂਰ ਸ਼ਰਧਾਂਜਲੀਆਂ

ਇੱਕ ਅਜਿਹੀ ਵਿਚਾਰਧਾਰਾ, ਜਿਸ ਰਾਹੀਂ ਮਨੁੱਖ ਦੀ ਮਨੁੱਖ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਖਤਮ ਕਰਕੇ ਇੱਕੋ ਜਿਹੇ ਅਧਿਕਾਰਾਂ ਵਾਲੇ ਸਮਾਜ ਦੀ ਸਿਰਜਨਾਂ ਕਰਨ ਲਈ ਚਲੀ ਪਾਰਟੀ ਸੀ.ਪੀ. ਆਈ (ਐਮ) ਦੇ ਲੋਕਾਂ ਦੇ ਝੰਡਾ ਬਰਦਾਰ ਬਣ ਕੇ ਕਾ. ਕਾਲੀਚਰਨ ਕੌਸ਼ਿਕ ਨੇ ਆਪਣਾ ਸਾਰਾ ਜੀਵਨ ਲਾ ਦਿਤਾ ।

ਡੁਪਲਾ ਤੇ ਰਿੰਕਾ ਵਿਦੇਸ਼ੀ ਹਥਿਆਰਾਂ ਤੇ ਵੀਹ ਲੱਖ ਰੁਪਏ ਸਮੇਤ ਗ੍ਰਿਫ਼ਤਾਰ

ਫ਼ਰੀਦਕੋਟ ਪੁਲਸ ਨੇ ਲੱਗਭੱਗ ਇੱਕ ਦਰਜਨ ਮੁਕੱਦਮਿਆਂ ਵਿੱਚ ਲੋੜੀਂਦੇ ਨਾਮੀ ਗੈਂਗਸਟਰ ਰਣਜੀਤ ਸਿੰਘ ਉਰਫ਼ ਡੁਪਲਾ ਅਤੇ ਗੁਰਚਰਨ ਸਿੰਘ ਉਰਫ਼ ਰਿੰਕਾ ਨੂੰ ਸੱਤ ਵਿਦੇਸ਼ੀ ਪਿਸਤੌਲ, ਦੋ ਰਿਵਾਲਵਰ, ਦੋ 315 ਬੋਰ ਰਾਈਫਲਾਂ ਅਤੇ 20 ਲੱਖ ਰੁਪਏ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਟਰਾਂਸਪੋਰਟ ਅਫਸਰਾਂ ਨੂੰ ਸਕੂਲ ਬੱਸਾਂ ਦੀ ਸੜਕ ਉਪਯੋਗਤਾ ਯਕੀਨੀ ਬਣਾਉਣ ਦੀਆਂ ਹਦਾਇਤਾਂ

ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ ਨੇ ਪੰਜਾਬ ਦੀਆਂ ਸਕੂਲ ਬੱਸਾਂ ਵੱਲੋਂ ਸੁਪਰੀਟ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਅਤੇ ਬੱਚਿਆਂ ਦੀਆਂ ਜ਼ਿੰਦਗੀਆਂ ਖਤਰੇ ਵਿਚ ਪਾਉਣ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ।

ਇੰਡੀਅਨ ਫੋਰੈਸਟ ਸਰਵਿਸਜ਼ ਪ੍ਰੀਖਿਆ 'ਚ ਪਟਿਆਲਾ ਦੇ ਸਾਹਿਲ ਗਰਗ ਨੇ ਕੀਤਾ ਆਲ ਇੰਡੀਆ 'ਚੋਂ ਦੂਜਾ ਰੈਂਕ ਹਾਸਲ

ਸ਼ਹਿਰ ਦੇ ਡੀ.ਏ.ਵੀ. ਸਕੂਲ ਦੇ ਪਿੱਛੇ ਏਕਤਾ ਵਿਹਾਰ ਵਿਚ ਰਹਿਣ ਵਾਲੇ ਸਾਹਿਲ ਗਰਗ ਨੇ ਸ਼ਹਿਰ ਦਾ ਨਾਂਅ ਪੂਰੇ ਭਾਰਤ ਵਿਚ ਰੋਸ਼ਨ ਕਰਦੇ ਹੋਏ ਇੰਡੀਅਨ ਫੋਰੈਸਟ ਸਰਵਿਸਜ਼ (ਆਈ.ਐੱਫ.ਐੱਸ) ਦੀ ਪ੍ਰੀਖਿਆ ਵਿਚੋਂ ਦੇਸ਼ ਭਰ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ।

ਵਿਕਾਸ ਲਈ ਪੰਚਾਇਤਾਂ ਤੇ ਪ੍ਰਸ਼ਾਸਨ ਦਾ ਆਪਸੀ ਸਹਿਯੋਗ ਜ਼ਰੂਰੀ : ਖੱਟੜਾ

ਪੰਚਾਇਤਾਂ ਅਤੇ ਪ੍ਰਸ਼ਾਸਨ ਦਾ ਆਪਸੀ ਸਹਿਯੋਗ ਪੰਚਾਇਤਾਂ ਨੂੰ ਅਨੇਕਾਂ ਬਾਹਰੀ ਦਾਬਿਆਂ ਤੋਂ ਮੁਕਤ ਰੱਖ ਕੇ ਪੇਂਡੂ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ।

ਦੁਗਰੀ ਤੋਂ ਮਿਲਿਆ ਬੱਚਾ ਬਾਲ ਘਰ ਤਲਵੰਡੀ ਖੁਰਦ ਹਵਾਲੇ

ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਚੰਗੀ ਪਰਵਰਿਸ਼ ਲਈ ਮਾਂ ਦੇ ਗਰਭ ਧਾਰਨ ਕਰਨ ਤੋਂ ਲੈ ਕੇ ਜਨਮ ਲੈਣ ਤੱਕ ਏ.ਐੱਨ.ਐੱਮ. ਦੁਆਰਾ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਕਿ ਬੱਚਿਆਂ ਨੂੰ ਕੁੱਖ ਵਿੱਚ ਕਤਲ ਹੋਣ ਤੋਂ ਬਚਾਇਆ ਜਾ ਸਕੇ, ਪਰ ਕਈ ਵਾਰ ਬੱਚਿਆਂ ਸੰਬੰਧੀ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਹੂੰਝਾਫੇਰ ਜਿੱਤ ਪ੍ਰਾਪਤ ਕਰੇਗਾ : ਸੁਖਬੀਰ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਗਾਮੀ 25 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰਪਾਲਿਕਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਸੂਬੇ ਦੀਆਂ ਸਾਰੀਆਂ ਸੀਟਾਂ ਤੇ ਹੂੰਝਾ ਫੇਰ ਜਿੱਤ ਹਾਸਿਲ ਕਰੇਗਾ ਅਤੇ ਕਾਂਗਰਸ ਪਾਰਟੀ ਦਾ ਬਿਸਤਰਾ ਬਿਲਕੁਲ ਗੋਲ ਹੋ ਜਾਵੇਗਾ।

ਨਗਰ ਕੌਂਸਲ ਚੋਣਾਂ; ਆਜ਼ਾਦ ਉਮੀਦਵਾਰਾਂ ਵੱਲੋਂ ਰੂਪਨਗਰ ਵਿਕਾਸ ਮੋਰਚਾ ਦਾ ਗਠਨ

ਰਵਾਇਤੀ ਰਾਜਸੀ ਪਾਰਟੀਆਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਸੱਤਾ 'ਤੇ ਕਾਬਜ਼ ਹੋਣ ਤੋਂ ਰੋਕਣ ਦੇ ਮਕਸਦ ਨਾਲ ਨਗਰ ਕੌਂਸਲ ਰੂਪਨਗਰ ਦੀਆਂ ਚੋਣਾਂ 'ਚ ਭਾਗ ਲੈ ਰਹੇ ਆਜ਼ਾਦ ਉਮੀਦਵਾਰਾਂ ਨੇ ਰੂਪਨਗਰ ਵਿਕਾਸ ਮੋਰਚਾ ਨਾਂਅ ਦੇ ਸਾਂਝੇ ਮੰਚ ਦਾ ਗਠਨ ਕਾਇਮ ਕੀਤਾ ਹੈ।

ਟਰੇਡ ਯੂਨੀਅਨਾਂ ਦੀ ਸਾਂਝੀ ਕਨਵੈਨਸ਼ਨ 23 ਨੂੰ

ਕੁਲ ਹਿੰਦ ਟਰੇਡ ਯੂਨੀਅਨ ਦੇ ਸੱਦੇ 'ਤੇ ਬੀ.ਐੱਮ.ਐੱਸ, ਇੰਟਕ, ਏਟਕ, ਸੀ.ਟੀ.ਯੂ ਅਤੇ ਸੀਟੂ ਦੀ ਸਾਂਝੀ ਮੀਟਿੰਗ ਸਾਥੀ ਜਤਿੰਦਰਪਾਲ ਸਿੰਘ, ਸਾਥੀ ਓਮ ਪ੍ਰਕਾਸ ਮਹਿਤਾ, ਸਾਥੀ ਨਗੇਸ਼ਵਰ ਸਿੰਘ, ਸਾਥੀ ਪ੍ਰਮਜੀਤ ਸਿੰਘ ਅਤੇ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ।

ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਦੀਆਂ ਉਮੀਦਾਂ ਤੋੜੀਆਂ

ਬੀਤੀ ਰਾਤ ਇਲਾਕੇ ਵਿੱਚ ਹੋਈ ਗੜੇਮਾਰੀ ਅਤੇ ਤੇਜ਼ ਹਨੇਰੀ ਨੇ ਕਿਸਾਨਾਂ ਦੀਆਂ ਫਸਲਾਂ ਆਲੂ, ਕਣਕ ਅਤੇ ਹਰਾ ਚਾਰਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਜ਼ਿਆਦਾਤਰ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਅਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ।

ਕਾਂਗਰਸੀ ਉਮੀਦਵਾਰ ਦੇ ਭਾਣਜੇ 'ਤੇ ਹਮਲਾ, ਗੰਭੀਰ ਫੱਟੜ

ਵੋਟਾਂ ਦੇ ਐਲਾਨ ਦੇ ਨਾਲ ਹੀ ਸ਼ੁਰੂ ਹੋਈ ਟਸਲਬਾਜ਼ੀ ਅੱਜ ਉਸ ਵੇਲੇ ਹਿੰਸਕ ਰੂਪ ਧਾਰ ਗਈ, ਜਦੋਂ ਕਦੇ ਅਕਾਲੀ ਦਲ ਦੇ ਸਿਪਾਹਸਲਾਰ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਬਖਸ਼ੀਸ਼ ਸਿੰਘ, ਜੋ ਐਂਤਕੀ ਕਾਂਗਰਸ ਦੀ ਟਿਕਟ ਤੋਂ ਉਮੀਦਵਾਰ ਹਨ

ਸਿਧਾਂਤਕ ਤੇ ਕਾਨੂੰਨੀ ਤੌਰ 'ਤੇ 'ਆਪ' ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰ ਸਕਦੀ : ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਵਾਲਾ ਫਾਰਮੂਲਾ ਦੁਹਰਾਉਣ ਦੀ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਿਧਾਂਤਕ ਤੇ ਕਾਨੂੰਨੀ ਤੌਰ 'ਤੇ ਕਿਸੇ ਵੀ ਪਾਰਟੀ ਨਾਲ ਗਠਜੋੜ ਕਰਕੇ ਕੋਈ ਵੀ ਚੋਣ ਨਹੀਂ ਲੜੇਗੀ।

ਉਮੀਦਵਾਰਾਂ ਦੇ ਰੱਦ ਹੋਏ ਕਾਗਜ਼ ਹੋਏ ਬਹਾਲ

ਬੱਧਨੀ ਕਲਾਂ ਨਗਰ ਪੰਚਾਇਤ ਦੀਆਂ ਚੋਣਾਂ ਲੜਨ ਵਾਲੇ ਕਈ ਉਮੀਦਵਾਰਾਂ ਦੇ ਸਥਾਨਕ ਰਿਟਰਨਿੰਗ ਅਫਸਰ ਜਸਵੰਤ ਸਿੰਘ ਦਾਨੀ ਵੱਲੋਂ ਮਾਮੂਲੀ ਇਤਰਾਜ਼ ਲਾ ਕੇ ਰੱਦ ਕੀਤੇ ਗਏ ਕਾਗਜ਼ ਲੋਕਾਂ ਦੇ ਜ਼ਬਰਦਸਤ ਵਿਰੋਧ ਤੋਂ ਬਾਅਦ ਮੁੜ ਬਾਹਲ ਕਰ ਦਿੱਤੇ ਗਏ।

ਮਿਡ-ਡੇ-ਮੀਲ ਵਰਕਰਾਂ ਨੇ ਡੀ ਸੀ ਨੂੰ ਸੌਂਪਿਆ ਮੰਗ ਪੱਤਰ

ਮਿਡ ਡੇ ਮੀਲ ਵਰਕਰ ਯੂਨੀਅਨ ਪੰਜਾਬ (ਸੀਟੂ) ਦੀ ਅਗਵਾਈ ਹੇਠ ਮਿਡ-ਡ-ਮੀਲ ਵਰਕਰਾਂ ਨੇ ਮੈਡੀਕਲ ਚੈੱਕਅੱਪ ਦੇ ਵਿਰੋਧ ਅਤੇ ਰੈਗੂਲਰ ਨਿਯੁਕਤੀਆਂ ਆਦਿ ਮੰਗਾਂ ਨੂੰ ਲੈ ਕੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਨਾਂਅ ਡੀ ਸੀ ਬਰਨਾਲਾ ਦਫ਼ਤਰ ਵਿਖੇ ਮੰਗ ਪੱਤਰ ਸੌਂਪਿਆ।

ਦਰਦਨਾਕ ਹਾਦਸੇ 'ਚ ਤਿੰਨ ਔਰਤਾਂ ਸਮੇਤ ਚਾਰ ਹਲਾਕ

ਬੀਤੀ ਦੇਰ ਰਾਤ ਮੋਗਾ-ਜਲੰਧਰ ਮੁੱਖ ਮਾਰਗ 'ਤੇ ਪਿੰਡ ਕਮਾਲਕੇ ਨੇੜੇ ਦੋ ਵਾਹਨਾਂ ਦੀ ਆਹਮਣੋ-ਸਾਹਮਣੇ ਹੋਈ ਟੱਕਰ ਵਿੱਚ ਤਿੰਨ ਔਰਤਾਂ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 13 ਗੰਭੀਰ ਰੂਪ 'ਚ ਜ਼ਖਮੀ ਹੋ ਗਏ।

ਨਗਰ ਕੌਂਸਲ ਨੇ ਤਨਖਾਹਾਂ ਤੇ ਖਰਚਿਆਂ ਲਈ ਪਾਰਕ ਤਿੰਨ ਕਰੋੜ 'ਚ ਗਹਿਣੇ ਰੱਖਿਆ

ਨਗਰ ਕੌਂਸਲ ਚੋਣਾਂ ਵਿੱਚ ਭਾਵੇਂ ਸਾਰੀਆਂ ਸਿਆਸੀ ਧਿਰਾਂ ਨੇ ਸ਼ਹਿਰ ਦੇ ਵਿਕਾਸ ਦੇ ਨਾਂਅ 'ਤੇ ਵੋਟਾਂ ਮੰਗਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਪਰੰਤੂ ਅਸਲੀਅਤ ਵਿੱਚ ਸੂਬਾ ਸਰਕਾਰ ਨੇ ਨਗਰ ਕੌਂਸਲ ਨੂੰ ਤਨਖਾਹਾਂ ਅਤੇ ਹੋਰ ਜ਼ਰੂਰੀ ਖਰਚਿਆਂ ਲਈ ਵੀ ਬੱਜਟ ਜਾਰੀ ਨਹੀਂ ਕੀਤਾ,