ਸੰਪਾਦਕ ਪੰਨਾ

ਪੰਜਾਬ ਦਾ ਮਾਹੌਲ ਸੰਭਾਲਣ ਦੀ ਲੋੜ ਹਾਕਮ ਨਹੀਂ ਸਮਝਦੇ

ਐਨ ਓਦੋਂ, ਜਦੋਂ ਮਸਾਂ ਸੱਤ ਹੋਰ ਮਹੀਨੇ ਲੰਘਾ ਕੇ ਪੰਜਾਬ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਚੱਕਰ ਵਿੱਚ ਪੈਣ ਦੀ ਤਿਆਰੀ ਕਰ ਰਿਹਾ ਹੈ, ਏਥੇ ਕੁਝ ਘਟਨਾਵਾਂ ਚਿੰਤਾ ਪੈਦਾ ਕਰਨ ਵਾਲੀਆਂ ਹੋ ਰਹੀਆਂ ਹਨ।

ਮਾਂ-ਬੋਲੀ ਦੇ ਮਹਾਨ ਲੇਖਕ ਸਨ ਗੁਰਦਿਆਲ ਸਿੰਘ

ਜਿਨ੍ਹਾਂ ਨੂੰ ਜੈਤੋ ਵਾਲੇ ਗੁਰਦਿਆਲ ਸਿੰਘ ਹੁਰਾਂ ਦੀ ਸ਼ਖਸੀਅਤ ਦਾ ਮਹੱਤਵ ਪਤਾ ਹੈ, ਉਨ੍ਹਾਂ ਲਈ ਸੁਣਨਾ ਵੀ ਔਖਾ ਹੈ ਕਿ 'ਮੜ੍ਹੀ ਦਾ ਦੀਵਾ'’ਲਿਖਣ ਵਾਲਾ ਲੇਖਕ ਵਿਛੋੜਾ ਦੇ ਗਿਆ ਹੈ। ਬਹੁਤ ਲੰਮੀ ਬਿਮਾਰੀ ਦੀ ਚਰਚਾ ਉਨ੍ਹਾ ਦੀ ਨਹੀਂ ਸੀ ਹੋਈ। ਪਿਛਲੇ ਦਿਨੀਂ ਅਚਾਨਕ ਤਕਲੀਫ ਵਧਣ ਨਾਲ ਹਸਪਤਾਲ ਦਾਖ਼ਲ ਕਰਾਏ ਗਏ ਤੇ ਫਿਰ ਓਥੋਂ ਜ਼ਿੰਦਾ ਨਹੀਂ ਮੁੜ ਸਕੇ। ਪੰਜਾਬੀਅਤ ਦੀ ਇੱਕ ਪ੍ਰਮੁੱਖ ਆਵਾਜ਼ ਸਦਾ ਲਈ ਖਾਮੋਸ਼ ਹੋ ਗਈ।

ਦਲਿਤਾਂ ਦਾ ਦੁਖਾਂਤ ਅਤੇ ਪ੍ਰਧਾਨ ਮੰਤਰੀ ਦੇ ਭਰੋਸੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਬਿਆਨ ਨੂੰ ਹਾਲੇ ਹਫਤਾ ਵੀ ਨਹੀਂ ਹੋਇਆ ਕਿ ਦਲਿਤਾਂ ਦੇ ਖ਼ਿਲਾਫ਼ ਜ਼ਿਆਦਤੀ ਨਹੀਂ ਹੋਣ ਦਿਆਂਗੇ, ਕਿਸੇ ਨੇ ਗੋਲੀ ਮਾਰਨੀ ਹੈ ਤਾਂ ਉਹ ਮੈਨੂੰ ਮਾਰ ਦੇਵੇ। ਇਸ ਦੌਰਾਨ ਆਜ਼ਾਦੀ ਦਿਨ ਆ ਗਿਆ ਤੇ ਉਸ ਮੌਕੇ ਰਾਸ਼ਟਰਪਤੀ ਪ੍ਰਣਬ ਮੁਕਰਜੀ ਨੇ ਵੀ ਇਹ ਗੱਲ ਉਭਾਰ ਕੇ ਕਹੀ ਕਿ ਦਲਿਤਾਂ ਨਾਲ ਕੋਈ ਜ਼ਿਆਦਤੀ ਨਹੀਂ ਹੋਣੀ ਚਾਹੀਦੀ

ਹੈਰਾਨੀ ਵਾਲੀ ਕੋਈ ਗੱਲ ਨਹੀਂ

ਜਗਦੀਸ਼ ਭੋਲਾ ਬਰੀ ਹੋ ਗਿਆ ਹੈ। ਅਖ਼ਬਾਰਾਂ ਵਿੱਚ ਆਈ ਖ਼ਬਰ ਕਹਿੰਦੀ ਹੈ ਕਿ ਅਦਾਲਤ ਨੇ ਬਰੀ ਕੀਤਾ ਹੈ। ਕੇਸ ਦਾ ਫ਼ੈਸਲਾ ਅਦਾਲਤ ਨੇ ਕਰਨਾ ਹੁੰਦਾ ਹੈ ਤਾਂ ਅਦਾਲਤ ਨੇ ਹੀ ਬਰੀ ਕਰਨਾ ਸੀ। ਚਰਚਾ ਦਾ ਨੁਕਤਾ ਇਹ ਹੈ ਕਿ ਅਦਾਲਤ ਓਦੋਂ ਕਿਸੇ ਨੂੰ ਸਜ਼ਾ ਦੇਂਦੀ ਹੈ, ਜਦੋਂ ਸਬੂਤ ਭਰਵੇਂ ਹੋਣ ਤੇ ਗਵਾਹੀਆਂ ਵੀ ਸਿੱਕੇਬੰਦ ਹੋਣ ਕਾਰਨ ਉਨ੍ਹਾਂ ਵਿੱਚ ਕਿਸੇ ਤਰ੍ਹਾਂ ਦਾ ਪੋਲਾਪਣ ਜ਼ਾਹਰ ਨਾ ਹੁੰਦਾ ਹੋਵੇ।

ਪੰਜਾਬ ਭਾਜਪਾ ਸਾਹਮਣੇ ਬੇਸ਼ੁਮਾਰ ਔਕੜਾਂ

ਪਿਛਲੇ ਦਿਨਾਂ ਵਿੱਚ ਇਹ ਗੱਲ ਕਈ ਅਖਬਾਰਾਂ ਦੀਆਂ ਰਿਪੋਰਟਾਂ ਦਾ ਹਿੱਸਾ ਬਣੀ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪੰਜਾਬ ਵਿੱਚ ਆਪਣੇ ਗੱਠਜੋੜ ਦੇ ਵੱਡੇ ਭਾਈਵਾਲ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਇੱਕ ਤਰ੍ਹਾਂ ਇਹ ਸਮਝੌਤਾ ਕਰ ਲਿਆ ਹੈ ਕਿ ਇਸ ਰਾਜ ਲਈ ਨੀਤੀ ਤੁਸੀਂ ਹੀ ਘੜਨੀ ਹੈ।

ਇਹ ਕੀ ਹੋਈ ਜਾ ਰਿਹਾ ਹੈ ਪੰਜਾਬ ਵਿੱਚ!

ਐਨ ਓਦੋਂ, ਜਦੋਂ ਸਾਡਾ ਪੰਜਾਬ ਵਿਧਾਨ ਸਭਾ ਚੋਣਾਂ ਵੱਲ ਵਧ ਰਿਹਾ ਹੈ, ਇਸ ਦੇ ਅੰਦਰ ਅਮਨ ਤੇ ਕਾਨੂੰਨ ਦੀ ਹਾਲਤ ਦਿਨੋ-ਦਿਨ ਖ਼ਰਾਬ ਹੋਈ ਜਾਂਦੀ ਹੈ। ਆਮ ਲੋਕਾਂ ਦੀ ਨਜ਼ਰ ਵਿੱਚ ਇਸ ਦਾ ਕਾਰਨ ਪੁਲਸ ਦੀ ਕਮਜ਼ੋਰੀ ਹੀ ਗਿਣਿਆ ਜਾਂਦਾ ਹੈ

ਆਮ ਸਹਿਮਤੀ ਦੀ ਰਾਜਨੀਤੀ ਮੰਗਦਾ ਹੈ ਦੇਸ਼

ਸੋਮਵਾਰ ਦਾ ਦਿਨ ਭਾਰਤ ਦੇ ਲੋਕਤੰਤਰ ਲਈ ਇਸ ਪੱਖੋਂ ਬੜਾ ਅਹਿਮ ਕਿਹਾ ਜਾ ਸਕਦਾ ਹੈ ਕਿ ਚਿਰੋਕਣਾ ਅਟਕਿਆ ਪਿਆ ਇੱਕ ਬਿੱਲ ਲੋਕ ਸਭਾ ਵਿੱਚ ਪਾਸ ਹੋ ਗਿਆ। ਪਿਛਲੇ ਹਫਤੇ ਇਹ ਬਿੱਲ ਰਾਜ ਸਭਾ ਵੱਲੋਂ ਵੀ ਪਾਸ ਕਰ ਦਿੱਤਾ ਗਿਆ ਸੀ।

ਪੰਜਾਬ ਦੇ ਅਮਨ ਲਈ ਚਿੰਤਾ ਦੀ ਘੜੀ

ਪੰਜਾਬ ਵਿੱਚ ਆਰ ਐੱਸ ਐੱਸ ਦੇ ਸੂਬਾਈ ਆਗੂ ਸਾਬਕਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਉੱਤੇ ਹਮਲਾ ਕਰਨ ਦੀ ਘਟਨਾ ਨੇ ਸਭ ਦਾ ਧਿਆਨ ਖਿੱਚਿਆ ਹੈ। ਅਸੀਂ ਇਸ ਉੱਤੇ ਕੋਈ ਕਾਹਲਾ ਪ੍ਰਤੀਕਰਮ ਦੇਣ ਦੀ ਥਾਂ ਇੱਕ ਦਿਨ ਵੇਰਵਿਆਂ ਦੀ ਉਡੀਕ ਕੀਤੀ ਹੈ।

ਗੁਫ਼ਤਾਰ ਕਾ ਗਾਜ਼ੀ ਬਨ ਤੋ ਗਿਆ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਸਨ ਦੇ ਦੋ ਸਾਲ ਪੂਰੇ ਹੋ ਜਾਣ 'ਤੇ ਦਿੱਲੀ ਵਿੱਚ ਆਯੋਜਤ ਸੰਪਰਕ ਸੰਵਾਦ ਦੌਰਾਨ ਇੱਕ ਸੁਆਲ ਦੇ ਜਵਾਬ ਵਿੱਚ ਗਊ-ਰੱਖਿਅਕਾਂ ਬਾਰੇ ਇਹ 'ਤਲਖ' ਟਿੱਪਣੀ ਕੀਤੀ ਕਿ ਉਨ੍ਹਾਂ ਵਿੱਚੋਂ ਅੱਸੀ ਫ਼ੀਸਦੀ ਸਮਾਜ-ਵਿਰੋਧੀ ਗਤੀਵਿਧੀਆਂ ਵਿੱਚ ਰੁੱਝੇ ਵਿਅਕਤੀ ਹਨ।

ਰਾਜਨਾਥ ਦਾ ਪਾਕਿ ਦੌਰਾ ਤਾਂ ਠੀਕ, ਪਰ...

ਵੀਰਵਾਰ ਦੇ ਦਿਨ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਪਾਕਿਸਤਾਨ ਗਏ ਸਨ, ਪਰ ਇਹ ਭਾਰਤ ਦੀ ਸਰਕਾਰ ਦੇ ਕਿਸੇ ਮੰਤਰੀ ਦਾ ਸਿੱਧੇ ਸੰਬੰਧਾਂ ਦਾ ਦੌਰਾ ਨਹੀਂ ਸੀ, ਸਗੋਂ ਸਾਡੇ ਖੇਤਰ ਦੇ ਸੱਤ ਦੇਸ਼ਾਂ ਦੇ ਮੰਤਰੀਆਂ ਦੇ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਰਸਮ ਪੂਰੀ ਕਰਨ ਲਈ ਕਰਨਾ ਪਿਆ ਸੀ।

ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ

ਪਿਛਲੇ ਮਹੀਨੇ ਦੇ ਤੀਸਰੇ ਹਫਤੇ ਵਿੱਚ ਇੱਕ ਦਿਨ ਇੱਕ ਬਲਵਿੰਦਰ ਕੌਰ ਨਾਂਅ ਦੀ ਔਰਤ ਨੂੰ ਲੁਧਿਆਣੇ ਜ਼ਿਲ੍ਹੇ ਦੇ ਗੁਰਦੁਆਰਾ ਆਲਮਗੀਰ ਸਾਹਿਬ ਦੇ ਬਾਹਰ ਚਿੱਟੇ ਦਿਨ ਕਤਲ ਕਰਨ ਦੀ ਘਟਨਾ ਵਾਪਰੀ ਸੀ।

ਭਾਜਪਾ ਦਾ ਗੁਜਰਾਤ ਸੰਕਟ

ਗੁਜਰਾਤ ਦੀ ਮੁੱਖ ਮੰਤਰੀ ਅਨੰਦੀ ਬੇਨ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਇੰਟਰਨੈੱਟ ਰਾਹੀਂ ਸੂਚਨਾ ਦਿੱਤੀ।

ਕਿੱਦਾਂ ਰੁਕਣਗੇ ਬੁਲੰਦ ਸ਼ਹਿਰ ਵਰਗੇ ਵਰਤਾਰੇ?

ਸਾਡੇ ਸਭ ਵੰਨਗੀਆਂ ਦੇ ਹਾਕਮ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਉਹ ਸੱਭਿਆ ਸਮਾਜ ਦੀ ਵਿਵਸਥਾ ਕਾਇਮ ਰੱਖਣ ਲਈ ਕਨੂੰਨ ਦੇ ਰਾਜ ਦੀ ਸਥਾਪਨਾ ਕਰਨ ਲਈ ਵਚਨਬੱਧ ਹਨ। ਦੇਸ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼, ਜਿਸ ਨੇ ਦੇਸ ਨੂੰ ਇੱਕ ਨਹੀਂ, ਅਨੇਕ ਨਾਮਣੇ ਵਾਲੇ ਪ੍ਰਧਾਨ ਮੰਤਰੀ ਪ੍ਰਾਪਤ ਕਰਵਾਏ ਤੇ ਜਿਸ ਦਾ ਆਜ਼ਾਦੀ ਸੰਗਰਾਮ ਵਿੱਚ ਵੀ ਅਹਿਮ ਯੋਗਦਾਨ ਰਿਹਾ

ਆਪੇ ਫਾਥੜੀਏ...

ਅਲਾਮਾ ਇਕਬਾਲ ਦੇ ਪ੍ਰਸਿੱਧ ਸ਼ੇਅਰ ਦੇ ਇਹ ਬੋਲ; 'ਸ਼ਾਖ਼ੇ ਨਾਜ਼ਕ ਪੇ ਜੋ ਆਸ਼ੀਆਂ ਹੋਗਾ, ਵੋਹ ਨਾ ਪਾਏਦਾਰ ਹੋਗਾ' ਅਜੋਕੇ ਸ਼ਾਸਨ ਦੀ ਮੁੱਖ ਧਿਰ ਭਾਜਪਾ ਤੇ ਉਸ ਦੇ ਪ੍ਰਧਾਨ ਮੰਤਰੀ 'ਤੇ ਇੰਨ-ਬਿੰਨ ਢੁੱਕਦੇ ਹਨ।

ਗੰਭੀਰ ਮੁੱਦਾ, ਗ਼ੈਰ-ਗੰਭੀਰ ਰਾਜਨੀਤੀ

ਇਹ ਸ਼ਾਇਦ ਪਹਿਲੀ ਵਾਰ ਹੈ ਕਿ ਇੱਕ ਪਾਸੇ ਪਾਕਿਸਤਾਨ ਦੀ ਸਰਕਾਰ ਇਸ ਗੱਲ ਵਿੱਚ ਬੁਰੀ ਤਰ੍ਹਾਂ ਸਾਰੇ ਸੰਸਾਰ ਸਾਹਮਣੇ ਬੇਪਰਦ ਹੋ ਗਈ ਹੈ ਕਿ ਉਹ ਅੱਤਵਾਦੀਆਂ ਦੀ ਪਿੱਠ ਉੱਤੇ ਹੈ ਤੇ ਦੂਸਰੇ ਪਾਸੇ ਭਾਰਤ ਦੀ ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਦੀ ਰਾਜ ਸਰਕਾਰ ਦੇ ਕਰਤੇ-ਧਰਤੇ ਆਪ ਦੋਚਿੱਤੀ ਪੈਦਾ ਕਰ ਰਹੇ ਹਨ। ਇਸ ਕੰਮ ਵਿੱਚ ਮੁੱਖ ਮੰਤਰੀ ਮਹਿਬੂਬਾ ਮੁਫਤੀ ਵੀ ਸ਼ਾਮਲ ਹੈ ਤੇ ਉਸ ਦੀ ਸਹਿਯੋਗੀ ਭਾਜਪਾ ਦੇ ਆਗੂ ਵੀ।

ਮਹਾਂ-ਨਾਇਕਾ ਮਹਾਸ਼ਵੇਤਾ ਦੇਵੀ

ਭਾਰਤ ਦੇ ਲੱਖਾਂ ਲੋਕਾਂ ਨੂੰ ਇਹ ਖ਼ਬਰ ਬਹੁਤ ਹੀ ਦੁੱਖ ਨਾਲ ਸੁਣਨੀ ਪਈ ਹੋਵੇਗੀ ਕਿ ਇੱਕ ਉੱਘੀ ਲੇਖਿਕਾ ਮਹਾਸ਼ਵੇਤਾ ਦੇਵੀ ਹੁਣ ਨਹੀਂ ਰਹੀ। ਉਹ ਸਿਰਫ਼ ਲੇਖਿਕਾ ਨਹੀਂ, ਆਪਣੇ ਆਪ ਵਿੱਚ ਸੰਸਥਾ ਸੀ। ਅੱਜ ਦੇ ਖੇਤਰਵਾਦ ਦੇ ਯੁੱਗ ਵਿੱਚ ਬਹੁਤ ਸਾਰੀਆਂ ਕੌਮੀਅਤਾਂ ਨੂੰ ਕਲਾਵੇ ਵਿੱਚ ਲਈ ਬੈਠਾ ਸਾਡਾ ਦੇਸ ਹੁਣ ਇਸ ਹਾਲ ਨੂੰ ਪਹੁੰਚਦਾ ਜਾਂਦਾ ਹੈ ਕਿ ਇੱਕ ਭਾਸ਼ਾ ਵਾਲੇ ਲੋਕਾਂ ਦੀ ਦੂਸਰੀ ਭਾਸ਼ਾ ਵਾਲਿਆਂ ਵਿੱਚ ਬਹੁਤ ਘੱਟ ਰੁਚੀ ਵੇਖੀ ਜਾਂਦੀ ਹੈ।

ਤਮਾਸ਼ੇ ਵੇਖਣ ਦੀ ਆਮ ਲੋਕਾਂ ਦੀ ਇੱਛਾ ਨਹੀਂ

ਇਹ ਮਾਮਲਾ ਹੱਸ ਕੇ ਟਾਲ ਦੇਣ ਵਾਲਾ ਨਹੀਂ ਕਿ ਇੱਕ ਮੁੱਖ ਮੰਤਰੀ ਇਹ ਕਹਿੰਦਾ ਹੈ ਕਿ ਉਸ ਨੂੰ ਇਹ ਵੀ ਡਰ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਉਸ ਦਾ ਕਤਲ ਕਰਵਾਉਣ ਤੱਕ ਜਾ ਸਕਦਾ ਹੈ। ਭਾਰਤ ਦੇਸ਼ ਦੀ ਰਾਜਨੀਤੀ ਦੇ ਇਸ ਪੱਧਰ ਤੋਂ ਹਰ ਉਸ ਭਾਰਤੀ ਨੂੰ ਦੁੱਖ ਹੋਇਆ ਹੋਵੇਗਾ, ਜਿਹੜਾ ਆਜ਼ਾਦੀ ਪ੍ਰਾਪਤੀ ਦੌਰਾਨ ਹੋਏ ਸੰਘਰਸ਼ ਅਤੇ ਉਸ ਤੋਂ ਬਾਅਦ ਲੋਕਤੰਤਰ ਦੀ ਲੰਮੀ ਗਾਥਾ ਦੇ ਵੇਰਵਿਆਂ ਦੀ ਥੋੜ੍ਹੀ ਜਿਹੀ ਵੀ ਸੂਝ ਰੱਖਦਾ ਹੈ।

ਕਿਸਾਨੀ ਵੱਲ ਸਰਕਾਰਾਂ ਦੀ ਬੇਰੁਖ਼ੀ

ਇੱਕ ਸਮਾਂ ਸੀ, ਜਦੋਂ ਪੰਜਾਬੀ ਦੀ ਇਸ ਕਹਾਵਤ; 'ਉੱਤਮ ਖੇਤੀ ਮੱਧਮ ਵਪਾਰ, ਨਖਿੱਧ ਚਾਕਰੀ ਭੀਖ ਦੁਆਰ' ਨੂੰ ਲੋਕ ਸੱਚ ਦੇ ਨੇੜੇ-ਤੇੜੇ ਪ੍ਰਵਾਨਦੇ ਸਨ। ਸਾਡੇ ਦੇਸ ਦੇ ਸ਼ਾਸਕਾਂ-ਪ੍ਰਸ਼ਾਸਕਾਂ ਨੇ ਇਸ ਕਹਾਵਤ ਨੂੰ ਸਿਰ-ਪਰਨੇ ਕਰ ਕੇ ਰੱਖ ਦਿੱਤਾ ਹੈ।

ਜਨਤਕ ਪੱਧਰ ਦੇ ਖ਼ਤਰੇ ਦੀ ਚਿੰਤਾ ਕੌਣ ਕਰੇਗਾ?

ਸੰਸਾਰ ਇਸ ਵਕਤ ਇੱਕ ਖ਼ਾਸ ਕਿਸਮ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦੀ ਚਰਚਾ ਭਾਰਤ ਦੇ ਸਾਰੇ ਲੋਕ ਸੁਣਦੇ ਹਨ, ਪਰ ਸਰਕਾਰ ਤੋਂ ਲੈ ਕੇ ਆਮ ਲੋਕਾਂ ਦੇ ਪੱਧਰ ਤੱਕ ਬਚਾਅ ਦੀ ਕੋਈ ਗੱਲ ਕਿਧਰੇ ਦਿਖਾਈ ਨਹੀਂ ਦੇ ਰਹੀ। ਇੰਜ ਜਾਪਦਾ ਹੈ ਕਿ ਸਾਰੀ ਸੁਰੱਖਿਆ ਵੱਲ ਲਾਪਰਵਾਹੀ ਹੈ। ਜਦੋਂ ਕਦੀ ਕਿਸੇ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵਾਰਦਾਤ ਹੋ ਜਾਂਦੀ ਹੈ

ਚੋਣ ਲੋੜਾਂ ਵਾਸਤੇ ਸਮਾਜ ਵਿੱਚ ਪਾਇਆ ਜਾ ਰਿਹਾ ਪਾੜਾ

ਅਗਲੇ ਸਾਲ ਪੰਜਾਬ ਦੇ ਨਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਰਾਜਨੀਤੀ ਬੀਤੇ ਕੁਝ ਦਿਨਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਵੇਖਣ ਨੂੰ ਮਿਲੀ ਹੈ, ਉਹ ਸਾਰੇ ਦੇਸ਼ ਲਈ ਚਿੰਤਾ ਪੈਦਾ ਕਰ ਰਹੀ ਹੈ।