ਪੰਜਾਬ ਨਿਊਜ਼

ਬੀਰਭੂਮ ਸਮੂਹਿਕ ਬਲਾਤਕਾਰ ਮਾਮਲਾ; ਨੂਰਮਹਿਲ ਵਿਖੇ ਔਰਤਾਂ ਵੱਲੋਂ ਰੋਹ ਭਰਪੂਰ ਮੁਜ਼ਾਹਰਾ

ਪੱਛਮੀ ਬੰਗਾਲ 'ਚ ਰਾਸ਼ਟਰਪਤੀ ਦੇ ਇਲਾਕੇ ਬੀਰਭੂਮ ਵਿਚ ਹੋਏ ਗੈਂਗ ਰੇਪ ਕਾਂਡ ਦੇ ਵਿਰੋਧ ਵਿਚ ਨੂਰਮਹਿਲ ਦੀਆਂ ਸੈਂਕੜੇ ਔਰਤਾਂ ਵੱਲੋਂ ਸ਼ਹਿਰ ਵਿਚ ਰੋਹ ਭਰਪੂਰ ਮਾਰਚ ਕੀਤਾ ਗਿਆ।

ਏ ਆਈ ਐੱਸ ਐੱਫ ਵੱਲੋਂ ਰੋਸ ਪ੍ਰਦਰਸ਼ਨ

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐੱਸ ਐੱਫ) ਵੱਲੋਂ ਪੰਜਾਬ ਭਰ ਵਿੱਚ ਵਿਦਿਆਰਥੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਬੱਸ ਪਾਸ ਸਹੂਲਤ ਪ੍ਰਾਈਵੇਟ ਬੱਸਾਂ ਉੱਪਰ ਵੀ ਲਾਗੂ ਹੋਵੇ, ਲੜਕੀਆਂ ਲਈ ਐੱਮ.ਏ ਤੱਕ ਮੁਫਤ ਵਿੱਦਿਆ ਦੇ ਕੀਤੇ ਗਏ ਸਰਕਾਰੀ ਐਲਾਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ, ਪੋਸਟ ਮੈਟਰਿਕ ਸਕਾਲਰਸ਼ਿਪ ਦੀ ਆਮਦਨ ਹੱਦ 2.5 ਲੱਖ ਅਧੀਨ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ 'ਤੇ ਸਕੂਲਾਂ, ਕਾਲਜਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਤੁਰੰਤ ਭਰਨ ਦੀਆਂ ਮੰਗਾਂ ਨੂੰ ਮੁੱਢਲੇ ਸੰਵਿਧਾਨਿਕ ਹੱਕਾਂ ਵਿੱਚ ਸ਼ਾਮਲ ਕਰਨ ਲਈ ਏ.ਆਈ.ਐੱਸ.ਐੱਫ ਵੱਲੋਂ ਪ੍ਰਦਰਸ਼ਨ ਕੀਤਾ ਗਿਆ।

ਬੁਢਾਪੇ ਦੀ ਸੁਰੱਖਿਆ ਕਮਿਸ਼ਨ ਰਾਹੀਂ ਨਾ ਟਾਲੋ : ਸਾਂਬਰ

ਕੁੱਲ-ਹਿੰਦ ਕਿਸਾਨ ਸਭਾ, ਪੰਜਾਬ ਦੇ ਪ੍ਰਧਾਨ ਸਾ. ਭੂਪਿੰਦਰ ਸਾਂਬਰ ਨੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਦਸਤਕਾਰਾਂ ਲਈ ਸਮਾਜਕ ਸੁਰੱਖਿਆ ਨੂੰ ਕਮਿਸ਼ਨ ਕਾਇਮ ਕਰਕੇ ਲਮਕਾਉਣ ਦੇ ਪੰਜਾਬ ਸਰਕਾਰ ਦੇ ਫੈਸਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਮੁੱਖ ਮੰਤਰੀ ਅਜਿਹੇ ਕਮਿਸ਼ਨ ਰਾਹੀਂ ਆਪਣੇ ਇਸ ਇਕਰਾਰ ਤੋਂ ਪਿੱਛੇ ਹਟ ਰਹੇ ਹਨ ਕਿ ਬੁਢਾਪਾ, ਵਿਧਵਾ ਪੈਨਸ਼ਨ 250 ਰੁਪਏ ਮਹੀਨੇ ਤੋਂ ਵਧਾ ਕੇ ਚਾਰ ਸੌ ਰੁਪਏ ਮਹੀਨਾ ਕੀਤੀ ਜਾਵੇਗੀ। ਸਾ. ਸਾਂਬਰ ਨੇ ਕਿਹਾ ਕਿ ਸ੍ਰੀ ਬਾਦਲ ਅਤੇ ਅਕਾਲੀ ਦਲ ਅੱਠ ਸਾਲ ਤੋਂ ਇਹ ਇਕਰਾਰ ਕਰਦੀ ਆ ਰਹੀ ਹੈ, ਪਰ ਉਨ੍ਹਾਂ ਦੀ ਸਰਕਾਰ ਇਹ ਇਕਰਾਰ ਪੂਰਾ ਨਹੀਂ ਕਰ ਰਹੀ। ਇਸੇ ਸਮੇਂ ਵਿਚ ਅਨੇਕਾਂ ਰਾਜਾਂ ਨੇ ਬੁਢਾਪਾ ਪੈਨਸ਼ਨ ਇਕ ਹਜ਼ਾਰ ਰੁਪਏ ਤੋਂ ਪੰਦਰਾਂ ਸੌ ਰੁਪਏ ਮਹੀਨਾ ਕਰ ਦਿੱਤੀ ਹੈ।

ਗਰੀਬਾਂ ਦੀ ਬਿਹਤਰੀ ਲਈ ਸਰਕਾਰ ਵਚਨਬੱਧ : ਬਾਦਲ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਨਵ-ਨਾਮਜ਼ਦ ਚੇਅਰਮੈਨ ਰਾਜ ਕੁਮਾਰ ਅਤਿਕਾਇ ਦੇ ਵਣ ਕੰਪਲੈਕਸ ਵਿਖੇ ਆਪਣਾ ਅਹੁਦਾ ਸੰਭਾਲਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾ ਨੂੰ ਪੂਰਨ ਭਰੋਸਾ ਹੈ ਕਿ ਅਤਿਕਾਇ ਪਹਿਲਾਂ ਦੀ ਤਰ੍ਹਾਂ ਦਲਿਤ ਭਾਈਚਾਰੇ ਦੇ ਹਿੱਤਾਂ ਦੀ ਸੁਰੱਖਿਆ 'ਤੇ ਪੂਰਾ ਪਹਿਰਾ ਦੇਣਗੇ।

ਸਰਕਾਰ ਦੀ ਰੁਜ਼ਗਾਰ ਖੋਹੂ ਨੀਤੀ ਵਿਰੁੱਧ ਰੋਸ ਮਾਰਚ

ਜਿੱਥੇ ਨਵੀ ਬਣੀ ਸਬ-ਡਿਵੀਜ਼ਨ ਮੌੜ ਵਿਖੇ ਪ੍ਰਸ਼ਾਸ਼ਨ ਵਲੋਂ ਗਣਤੰਤਰ ਦਿਵਸ ਮਨਾਇਆ ਗਿਆ, ਉੱਥੇ ਹੀ ਦੂਜੇ ਪਾਸੇ ਸਰਕਾਰੀ ਕੀਤੇ ਗਏ ਐੱਸ.ਡੀ.ਹਾਈ. ਸਕੂਲ ਦੇ ਸਟਾਫ਼ ਨੇ ਕਾਲੇ ਬਿੱਲੇ ਲਗਾ ਕੇ ਭਾਰੀ ਗਿਣਤੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਮਾਰਚ ਕੀਤਾ ਅਤੇ ਕਾਲਾ ਦਿਵਸ ਮਨਾਇਆ। ਵੱਖ-ਵੱਖ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਕੂਲ ਸਟਾਫ ਨੇ ਪੰਜਾਬ ਸਰਕਾਰ ਖਿਲਾਫ਼ ਵਿਸ਼ਾਲ ਰੋਸ ਮਾਰਚ ਦਾ ਐਲਾਨ ਕੀਤਾ ਹੋਇਆ ਸੀ, ਜਿਸ ਨੂੰ ਭਾਰੀ ਸਫ਼ਲਤਾ ਮਿਲੀ। ਰੋਸ ਮਾਰਚ ਵਿਚ ਟਰੇਡ ਯੂਨੀਅਨ ਕੌਂਸਲ 'ਚ ਸ਼ਾਮਿਲ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਟੀ ਐੱਸ.ਯੂ, ਨੌਜਵਾਨ ਭਾਰਤ ਸਭਾ, ਆਦਿ ਅਤੇ ਹੋਰ ਅਨੇਕਾਂ ਜਥੇਬੰਦੀਆਂ ਤੋਂ ਇਲਾਵਾ ਕਾਂਗਰਸ ਪਾਰਟੀ, ਆਪ ਪਾਰਟੀ ਦੇ ਮੈਂਬਰਾਂ ਅਤੇ ਭਾਰੀ ਗਿਣਤੀ ਇਲਾਕਾ ਨਿਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ।

ਮੋਗਾ ਵਿਖੇ ਮਨਾਇਆ ਗਿਆ 65ਵਾਂ ਗਣਤੰਤਰ ਦਿਵਸ

65ਵੇਂ ਗਣਤੰਤਰਤਾ ਦਿਵਸ ਮੌਕੇ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਮੁੱਖ ਸੰਸਦੀ ਸਕੱਤਰ ਸਿੰਚਾਈ ਸੋਹਣ ਸਿੰਘ ਠੰਡਲ ਨੇ ਕੌਮੀ ਤਿੰਰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਪਰੇਡ ਦਾ ਨਿੱਰੀਖਣ ਕੀਤਾ, ਜਿਸ ਉਪਰੰਤ ਪੰਜਾਬ ਪੁਲਸ, ਪੰਜਾਬ ਮਹਿਲਾ ਪੁਲਸ, ਪੰਜਾਬ ਹੋਮਗਾਰਡ, ਐੱਨ.ਸੀ.ਸੀ ਕੈਡਿਡ ਤੇ ਸੈਨਾ ਦੇ ਬੈਂਡ ਵੱਲੋਂ ਮਾਰਚ ਪਾਸਟ ਕੀਤਾ ਗਿਆ।

ਪਟਵਾਰੀਆਂ ਦਾ ਧਰਨਾ ਜਾਰੀ, ਕਿਸਾਨ ਯੂਨੀਅਨ ਵਲੋਂ ਰੋਸ ਧਰਨਾ 31 ਨੂੰ

ਦੀ ਰੈਵੀਨਿਊ ਪਟਵਾਰ ਯੂਨੀਅਨ ਖਰੜ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਵੀ ਜਾਰੀ ਰਿਹਾ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਰਾਣਾ, ਜਗਪ੍ਰੀਤ ਸਿੰਘ ਜ਼ਿਲ੍ਹਾ ਖਜਾਨਚੀ, ਜਸਵੀਰ ਸਿੰਘ ਖੇੜਾ ਜ਼ਿਲ੍ਹਾ ਪ੍ਰਧਾਨ ਐੱਸ.ਏ.ਐੱਸ.ਨਗਰ, ਰਾਜਿੰਦਰ ਸਿੰਘ ਸਾਬਕਾ ਸਕੱਤਰ, ਦੇਸਪਾਲ ਸਿੰਘ ਮੈਂਬਰ ਪੰਜਾਬ, ਗੁਰਚਰਨ ਸਿੰਘ ਜਨਰਲ ਸਕੱਤਰ ਵਲੋਂ ਤਹਿਸੀਲਦਾਰ ਖਰੜ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਜੇਕਰ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ 28 ਜਨਵਰੀ ਤੋਂ ਤਹਿਸੀਲ ਅਜੀਤਗੜ੍ਹ, 29 ਜਨਵਰੀ ਤੋਂ ਜਿਲ੍ਹਾ ਅਜੀਤਗੜ੍ਹ ਦੇ ਸਮੂਹ ਪਟਵਾਰੀ ਇਸ ਰੋਸ ਧਰਨੇ ਵਿਚ ਸ਼ਾਮਲ ਹੋਣਗੇ।

ਮੁੱਖ ਗੰਨਾ ਵਿਕਾਸ ਅਫ਼ਸਰ ਇਕ ਲੱਖ ਦੀ ਰਿਸ਼ਵਤ ਦੀ ਰਾਸ਼ੀ ਸਮੇਤ ਕਾਬੂ

ਵਿਜੀਲੈਂਸ ਬਿਊਰੋ ਪੰਜਾਬ ਨੂੰ ਅਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਅਧੀਨ ਉਸ ਸਮੇ ਵੱਡੀ ਸਫ਼ਲਤਾ ਹੱਥ ਲੱਗੀ, ਜਦੋਂ ਜਰਮੇਜ ਸਿੰਘ ਰਾੜਾ ਮੁੱਖ ਗੰਨਾ ਵਿਕਾਸ ਅਫ਼ਸਰ ਬੀ ਫ਼ਾਜ਼ਿਲਕਾ ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿਠਾ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ।

ਗੈਸਟ ਫੈਕਲਟੀ ਲੈਕਚਰਾਰਾਂ ਦੀ ਹਾਲਤ ਬੰਧੂਆ ਮਜ਼ਦੂਰਾਂ ਜਿਹੀ : ਅਰਸ਼ੀ

ਪੰਜਾਬ ਸਰਕਾਰ ਇੱਕ ਪਾਸੇ ਉਚੇਰੀ ਸਿੱਖਿਆ ਦੇ ਵਿਕਾਸ ਦੀ ਡੌਂਡੀ ਪਿੱਟ ਰਹੀ ਹੈ, ਉਥੇ ਦੂਜੇ ਪਾਸੇ ਉੱਚ ਸਿੱਖਿਆ ਪ੍ਰਾਪਤ ਗੈਸਟ ਫੈਕਲਟੀ ਲੈਕਚਰਾਰਾਂ ਨਾਲ ਲੰਬੇ ਸਮੇਂ ਤੋਂ ਧੋਖਾ ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਗੈਸਟ ਫੈਕਲਟੀ ਲੈਕਚਰਾਰਾਂ ਵੱਲੋਂ ਸਾਰਾ ਸਾਲ ਕਾਲਜ ਵਿੱਚ ਨਿਯੁਕਤ ਕਰਕੇ ਸਰਕਾਰੀ ਖਜ਼ਾਨੇ ਵਿੱਚੋਂ ਮੁੱਢਲੀ ਤਨਖਾਹ ਦੇਣ ਦੀ ਮੰਗ ਨੂੰ ਪੂਰਾ ਕਰਨ ਸੰਬੰਧੀ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਹੇ।

ਸਾਕਾ ਨੀਲਾ ਤਾਰਾ ਮਾਮਲੇ 'ਤੇ ਬਰਤਾਨੀਆ ਸਰਕਾਰ ਦੀ ਭਾਈਵਾਲੀ ਦਾ ਯੂਨਾਈਟਿਡ ਫਰੰਟ ਵੱਲੋਂ ਤਿੱਖਾ ਪ੍ਰਤੀਕਰਮ

ਇੰਗਲੈਂਡ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਇੱਕ ਮੰਚ ਤਿਆਰ ਕਰਨ ਦੇ ਮਕਸਦ ਨਾਲ ਹੋਂਦ ਵਿੱਚ ਆਏ ਯੂਨਾਈਟਿਡ ਫਰੰਟ ਵੱਲੋਂ ਬੀਤੇ ਦਿਨ ਵਿਸ਼ਾਲ ਇਕੱਤਰਤਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹੋਰ ਅਹਿਮ ਮੁੱਦਿਆਂ ਦੇ ਨਾਲ-ਨਾਲ ਬਰਤਾਨਵੀ ਸਰਕਾਰ ਦੀ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਵੇਲੇ ਭਾਰਤ ਸਰਕਾਰ ਨਾਲ ਭਾਈਵਾਲੀ ਹੋਣ ਦੇ ਜ਼ਾਹਰ ਹੋਏ ਸਬੂਤਾਂ ਵਾਲੇ ਮਾਮਲੇ 'ਤੇ ਵੀ ਗੰਭੀਰ ਵਿਚਾਰ-ਵਟਾਂਦਰਾ ਹੋਇਆ।

ਲੁਟੇਰਿਆਂ ਏ ਟੀ ਐੱਮ 'ਚੋਂ 9 ਲੱਖ 18 ਹਜ਼ਾਰ ਉਡਾਏ

ਬੀਤੀ ਰਾਤ ਜੰਡਿਆਲਾ ਗੁਰੂ ਦੇ ਪੰਜਾਬ ਨੈਸ਼ਨਲ ਬੈਂਕ ਦੇ ਏ ਟੀ ਐੱਮ ਵਿੱਚੋਂ ਲੱਗਭੱਗ 9 ਲੱਖ 18 ਹਜ਼ਾਰ ਰੁਪਏ ਲੁਟੇਰੇ ਚੋਰੀ ਕਰ ਕੇ ਲੈ ਗਏ। ਜੰਡਿਆਲਾ ਗੁਰੂ ਦੇ ਲੋਕਲ ਬੱਸ ਸਟੈਂਡ ਦੇ ਬਿਲਕੁਲ ਨਾਲ ਅਤੇ ਮੇਨ ਰੋਡ 'ਤੇ ਪੈਂਦੇ ਪੰਜਾਬ ਨੈਸ਼ਨਲ ਬੈਂਕ ਦੇ ਏ ਟੀ ਐਮ (ਜੋ ਕਿ ਬੈਂਕ ਦੇ ਬਿਲਕੁਲ ਬਾਹਰ ਹੈ) ਨੂੰ ਬੀਤੀ ਰਾਤ ਇਕ ਅਣਪਛਾਤੇ ਵਿਅਕਤੀ ਵੱਲੋਂ ਗੈਸ ਕਟਰ ਦੀ ਸਹਾਇਤਾ ਨਾਲ ਕੱਟ ਕੇ ਏ ਟੀ ਐੱਮ ਦੀ ਵਿਚੋਂ ਰਕਮ ਚੋਰੀ ਕਰ ਲੈਣ ਦੀ ਘਟਨਾ ਵਾਪਰੀ ਹੈ।

ਬੇਜ਼ਮੀਨੇ ਕੈਂਸਰ ਪੀੜਤ ਪਰਵਾਰਾਂ ਦੇ ਬਿਜਲੀ ਬਿੱਲ ਮੁਆਫ ਕਰਨ ਦੀ ਮੰਗ ਨੇ ਜ਼ੋਰ ਫੜਿਆ

ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਭਾਵੇਂ ਪੰਜਾਬ ਵਿਚ ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ਲਈ ਕੁਝ ਵਿੱਤੀ ਸਹਾਇਤਾ ਦੇਣ ਦੀ ਵਿਵਸਥਾ ਵੀ ਕਾਇਮ ਕੀਤੀ ਗਈ ਹੈ, ਪਰ ਪੰਜਾਬ ਵਿਚ ਕੈਂਸਰ ਪੀੜਤ ਮਰੀਜ਼ਾਂ ਨਾਲ ਸਬੰਧਿਤ ਬੇ-ਜ਼ਮੀਨੇ ਅਤੇ ਪਛੜੀਆਂ ਸ਼੍ਰੇਣੀਆਂ ਦੇ ਪਰਵਾਰਾਂ ਦੀ ਆਰਥਿਕ ਹਾਲਤ ਬੇਹੱਦ ਤਰਸਯੋਗ ਬਣਦੀ ਜਾ ਰਹੀ ਹੈ।rnਪੀ.ਜੀ.ਆਈ.ਚੰੜੀਗੜ੍ਹ ਵਿਖੇ ਮਾਲਵਾ ਖੇਤਰ ਦੇ ਜ਼ਿਲ੍ਹਾ ਸੰਗਰੂਰ, ਮਾਨਸਾ ਅਤੇ ਬਠਿੰਡਾ ਨਾਲ ਸਬੰਧਤ ਕੈਂਸਰ ਪੀੜਤ ਮਰੀਜਾਂ ਦੇ ਕਈ ਬੇ ਜਮੀਨੇ ਅਤੇ ਦਲਿਤ ਪਰਵਾਰਾਂ ਦੇ ਮੁੱਖੀਆਂ ਨੇ ਵੱਖ-ਵੱਖ ਮੁਲਾਕਾਤਾਂ ਰਾਹੀ ਦੱਸਿਆ ਕਿ ਪੰਜਾਬ ਵਿਚ ਫੈਲੀ ਇਸ ਭਿਆਨਕ ਬਿਮਾਰੀ ਦਾ ਸਾਲਾਂਬੱਧੀ ਅਤੇ ਬਹੁਤ ਹੀ ਲੰਮਾਂ ਸਮਾਂ ਇਲਾਜ ਕਰਵਾਉਣਾ ਪੈਂਦਾ ਹੈ।

ਰੇਤ 'ਤੇ ਪਾਬੰਦੀ ਵਿਰੁੱਧ ਲੋਕਾਂ ਵੱਲੋਂ ਐੱਸ ਡੀ ਐੱਮ ਦਫਤਰ ਅੱਗੇ ਰੋਸ ਧਰਨਾ

ਸਥਾਨਕ ਤਹਿਸੀਲ ਕੰਪਲੈਕਸ ਵਿਖੇ ਐੱਸ ਡੀ ਐੱਮ ਦਫਤਰ ਸਾਹਮਣੇ ਰੇਤ ਦੀ ਖੁਦਾਈ 'ਤੇ ਲੱਗੀ ਪਾਬੰਦੀ ਦੇ ਕਾਰਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਆਮ ਲੋਕਾਂ, ਮਜ਼ਦੂਰਾਂ ਅਤੇ ਰਾਜ ਮਿਸਤਰੀਆਂ ਵੱਲੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਸਹਿਯੋਗ ਨਾਲ ਰੋਸ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਸਰਕਾਰ ਨੂੰ ਕੋਸਿਆ ਗਿਆ। ਇਸ ਦੇ ਪਹਿਲਾਂ ਇਨ੍ਹਾਂ ਲੋਕਾਂ ਵੱਲੋਂ ਸਥਾਨਕ ਸੁਤੰਤਰ ਭਵਨ ਵਿਖੇ ਇਕ ਵਿਸ਼ਾਲ ਇਕੱਠ ਕੀਤਾ ਗਿਆ ਅਤੇ ਇਸ ਦੇ ਬਾਅਦ ਕਾਫਲੇ ਦੇ ਰੂਪ ਵਿੱਚ ਰੋਸ ਮਾਰਚ ਅਰੰਭ ਹੋਇਆ, ਜੋ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਐੱਸ ਡੀ ਐੱਮ ਦਫਤਰ ਵਿੱਚ ਪੁੱਜਿਆ। ਇਸ ਧਰਨੇ ਦੀ ਅਗਵਾਈ ਰਾਜ ਮਿਸਤਰੀਆਂ ਦੇ ਆਗੂ ਮਲਕੀਤ ਸਿੰਘ, ਜੰਗੀਰ ਸਿੰਘ, ਸੋਨਾ ਸਿੰਘ ਚੱਕ ਮੌਜਦੀਨ ਵਾਲਾ, ਸੁਰਿੰਦਰ ਸਿੰਘ ਪ੍ਰਧਾਨ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਬਲਵਿੰਦਰ ਮਹਾਲਮ ਨੇ ਕੀਤੀ।

ਸੰਤੋਸ਼ ਚੌਧਰੀ ਵੱਲੋਂ ਆਸ਼ਾ ਵਰਕਰਾਂ ਦੀਆਂ ਮੰਗਾਂ ਪ੍ਰਵਾਨ, ਜਲਦੀ ਲਾਗੂ ਕਰਨ ਦਾ ਭਰੋਸਾ

ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਸੰਬੰਧਤ ਪੰਜਾਬ ਸੁਬਰਾਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁੱਖ ਦਫਤਰ 1406 ਚੰਡੀਗੜ੍ਹ ਵੱਲੋਂ 2 ਫਰਵਰੀ ਤੋਂ ਕੇਂਦਰੀ ਸਿਹਤ ਰਾਜ ਮੰਤਰੀ ਸੰਤੋਸ਼ ਚੌਧਰੀ ਦੀ ਰਿਹਾਇਸ ਵੱਲ ਰੋਸ ਮਾਰਚ ਕਰਨ ਦੇ ਐਲਾਨ ਨੂੰ ਮੁੱੱਖ ਰੱਖਦੇ ਹੋਏ ਕੇਂਦਰੀ ਸਿਹਤ ਰਾਜ ਮੰਤਰੀ ਵੱਲੋਂ ਜਥੇਬੰਦੀ ਨੂੰ ਅੱਜ ਸੂਬਾ ਪ੍ਰਧਾਨ ਸੁਖਵਿੰਦਰ ਕੌਰ ਜਨਰਲ ਸਕੱਤਰ ਲਖਵਿੰਦਰ ਕੌਰ ਅਤੇ ਵਿੱਤ ਸਕੱਤਰ ਮਨਜਿੰਦਰ ਕੌਰ ਦੀ ਅਗਵਾਈ ਵਿੱਚ ਵੱਡੇ ਵਫਦ ਦੇ ਰੂਪ ਵਿੱਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਹਾਜ਼ਰ ਸਨ।

ਸਪੈਸ਼ਲਿਸਟ ਡਾਕਟਰਾਂ ਤੇ ਮੈਡੀਕਲ ਅਫਸਰਾਂ ਦੀਆਂ ਖਾਲੀ ਅਸਾਮੀਆਂ ਜਲਦੀ ਭਰੀਆਂ ਜਾਣਗੀਆਂ : ਸਿਹਤ ਮੰਤਰੀ

ਪੰਜਾਬ ਦੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਸਪੈਸ਼ਲਿਸਟ ਡਾਕਟਰਾਂ, ਮੈਡੀਕਲ ਅਫਸਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਅਸਾਮੀਆਂ ਜਲਦੀ ਪੁਰ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ 256 ਮੈਡੀਕਲ ਅਫਸਰ ਅਤੇ ਇਸ ਤੋਂ ਇਲਾਵਾ ਉੱਚ ਵਿੱਦਿਆ ਹਾਸਲ ਕਰਨ ਲਈ ਜਾਣ ਵਾਲੇ 250 ਮੈਡੀਕਲ ਅਫਸਰਾਂ ਦੀ ਥਾਂ 'ਤੇ ਖਾਲੀ ਅਸਾਮੀਆਂ ਭਰਨ ਦੀ ਵੀ ਪ੍ਰਵਾਨਗੀ ਸਰਕਾਰ ਵਲੋਂ ਦਿੱਤੀ ਗਈ ਹੈ

ਨਸ਼ਿਆਂ ਦੇ ਧੰਦੇ ਖਿਲਾਫ ਵਿਸ਼ਾਲ ਜਨਤਕ ਅੰਦੋਲਨ ਛੇੜਾਂਗੇ : ਸ਼ਸ਼ੀਕਾਂਤ

ਦੋਰਾਹਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਨਸ਼ਾ ਵਿਰੋਧੀ ਫਰੰਟ ਤੇ ਆਮ-ਆਦਮੀ ਪਾਰਟੀ ਵੱਲੋਂ ਨਸ਼ਿਆਂ ਖਿਲਾਫ ਵਿਸ਼ਾਲ ਰੈਲੀ ਕੀਤੀ ਗਈ। ਇਸ ਮੌਕੇ ਪੰਜਾਬ ਦੇ ਸਾਬਕਾ ਡੀ ਜੀ ਪੀ ਸ਼ਸ਼ੀਕਾਂਤ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਹਿ ਰਹੇ ਛੇਵੇਂ ਦਰਿਆ ਅੰਦਰ ਡੁੱਬ ਰਹੀ ਹੈ। ਦੂਜੇ ਪਾਸੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਮਗਰਮੱਛ ਦੇ ਹੰਝੂ ਵਹਾ ਰਹੀ ਹੈ। ਸਰਕਾਰ ਅਸਲ 'ਚ ਨਸ਼ਿਆਂ ਨੂੰ ਤੇ ਨਸ਼ੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨਾ ਚਾਹੁੰਦੀ ਹੈ ਤਾਂ ਫਿਰ ਉਸ ਨੂੰ ਸੀ ਬੀ ਆਈ ਜਾਂਚ ਤੋਂ ਘਬਰਾਹਟ ਕਿਸ ਚੀਜ਼ ਦੀ ਹੈ।

ਬਾਦਲ ਵੱਲੋਂ ਸਹਿਕਾਰੀ ਸੋਸਾਇਟੀਆਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਯੋਜਨਾ 'ਤੇ ਜ਼ੋਰ

ਰਾਜ ਵਿੱਚ ਸਹਿਕਾਰੀ ਲਹਿਰ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਸਾਰੀਆਂ ਸਹਿਕਾਰੀ ਸੋਸਾਇਟੀਆਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਯੋਜਨਾ ਤਿਆਰ ਕਰੇਗੀ ਤਾਂ ਜੋ ਇਹ ਵਿੱਤੀ ਤੌਰ 'ਤੇ ਜ਼ਿਆਦਾ ਚੱਲਣਯੋਗ ਬਣ ਸਕਣ।

ਅਧਿਆਪਕਾ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਦਾ ਮਹਿਲਾ ਕਮਿਸ਼ਨ ਵੱਲੋਂ ਨੋਟਿਸ, ਪ੍ਰਿੰਸੀਪਲ ਤਲਬ

ਇਕ ਅਧਿਆਪਕਾ ਨੂੰ ਜ਼ਲੀਲ ਕਰਨ, ਉਸ ਦੀ ਤਨਖਾਹ ਨਾ ਦੇਣ ਤੇ ਛੁੱਟੀ ਉਪਰੰਤ ਵੀ ਘੰਟਿਆਂਬੱਧੀ ਪ੍ਰਿੰਸੀਪਲ ਵੱਲੋਂ ਆਪਣੇ ਦਫਤਰ 'ਚ ਬਿਠਾ ਕੇ ਰੱਖਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਦਿੱਲੀ ਇੰਟਰਨੈਸ਼ਨਲ ਸਕੂਲ ਫ਼ਰੀਦਕੋਟ ਦੇ ਪ੍ਰਿੰਸੀਪਲ ਨਵਨੀਤ ਠਾਕੁਰ ਨੂੰ ਤਲਬ ਕੀਤਾ ਹੈ। ਕਮਿਸ਼ਨ ਨੇ ਇਸ ਸੁਣਵਾਈ ਦੌਰਾਨ ਸਕੂਲ ਮੁਖੀ ਨੂੰ ਇਸ ਮਾਮਲੇ ਸੰਬੰਧੀ ਸਾਰਾ ਰਿਕਾਰਡ ਪੇਸ਼ ਕਰਨ ਲਈ ਵੀ ਆਖਿਆ ਹੈ।

ਵਿਦਿਆਰਥੀਆਂ ਤੋਂ ਵੇਟਰ ਦਾ ਕੰਮ ਕਰਵਾਉਣ ਵਾਲੇ ਅਕਾਲੀ ਆਗੂਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਬਚਾ ਰਿਹੈ : ਵੇਰਕਾ

ਐੱਸ ਸੀ ਐੱਸ ਟੀ ਕਮਿਸ਼ਨ ਦੇ ਕੌਮੀ ਉਪ ਚੇਅਰਮੈਨ ਰਾਜ ਕੁਮਾਰ ਵੇਰਕਾ ਨੇ ਇੱਥੋਂ ਦੇ ਸੰਸਦੀ ਸਕੱਤਰ ਦੇ ਘਰ ਇੱਕ ਨਿੱਜੀ ਸਮਾਗਮ ਦੌਰਾਨ ਦੇਵੀ ਵਾਲਾ ਸਕੂਲ ਦੇ ਵਿਦਿਆਰਥੀਆਂ ਤੋਂ ਵੇਟਰ ਦਾ ਕੰਮ ਕਰਵਾਉਣ ਨੂੰ ਮਾੜੀ ਗੱਲ ਦੱਸਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਕਾਲੀ ਆਗੂਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਨਰੇਗਾ ਮਜ਼ਦੂਰਾਂ ਨੂੰ ਘੱਟੋ-ਘੱਟ ਦਿਹਾੜੀ 350 ਰੁਪਏ ਦਿੱਤੀ ਜਾਵੇ : ਜਗਰੂਪ

ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਧੂਰੀ ਤੇ ਮਾਲੇਰਕੋਟਲਾ ਦੋਵੇਂ ਤਹਿਸੀਲਾਂ ਦੀ ਸਾਂਝੀ ਕਨਵੈਨਸ਼ਨ ਸ਼ਹੀਦੀ ਯਾਦਗਾਰ ਹਾਲ ਧੂਰੀ ਵਿਖੇ ਹੋਈ। ਕਨਵੈਨਸ਼ਨ ਦੀ ਪ੍ਰਧਾਨਗੀ ਸਾਥੀ ਲੀਲੇ ਖਾਂ ਤੇ ਸੁਰਿੰਦਰ ਭੈਣੀ ਨੇ ਸਾਂਝੇ ਤੌਰ 'ਤੇ ਕੀਤੀ। ਕਨਵੈਨਸ਼ਨ 'ਚ ਨਰੇਗਾ ਕਾਨੂੰਨ ਦੀ ਜਾਣਕਾਰੀ ਸੰਬੰਧੀ ਵਿਚਾਰ-ਚਰਚਾ ਹੋਈ।