ਪੰਜਾਬ ਨਿਊਜ਼

ਮੁੱਖ ਮੰਤਰੀ ਦੇ ਹਲਕੇ ਦੇ ਮਜ਼ਦੂਰਾਂ ਨੇ ਆਟਾ-ਦਾਲ ਲਈ ਭਾਂਡੇ ਖੜਕਾਏ

ਇਕ ਪਾਸੇ ਸਰਕਾਰ ਆਟਾ-ਦਾਲ ਸਕੀਮ ਦਾ ਵਿਸਥਾਰ ਕਰਕੇ ਹਿੱਕ ਥਾਪੜ ਰਹੀ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਦੇ ਜੱਦੀ ਹਲਕਾ ਲੰਬੀ ਵਿਖੇ ਖੇਤ ਮਜ਼ਦੂਰ ਆਟਾ-ਦਾਲ ਲਈ ਭਾਂਡੇ ਖੜ੍ਹਕਾ ਕੇ ਸਾਰੇ ਦਾਅਵਿਆਂ ਦੀ ਫ਼ੂਕ ਕੱਢ ਰਹੇ ਹਨ। ਅੱਜ ਲੰਬੀ ਵਿਚ ਸੈਂਕੜੇ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਬੀ ਡੀ ਪੀ ਓ ਦਫਤਰ ਮੂਹਰੇ ਧਰਨਾ ਵੀ ਦਿੱਤਾ। ਧਰਨਾਕਾਰੀਆਂ ਵਿਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ।

ਮਕਾਨ ਦੀ ਛੱਤ ਡਿੱਗਣ 'ਤੇ ਇਕ ਮਾਸੂਮ ਦੀ ਮੌਤ, ਦੋ ਗੰਭੀਰ ਜ਼ਖਮੀ

ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਵਿਖੇ ਅੱਜ ਵਾਪਰੀ ਦਰਦਨਾਕ ਘਟਨਾ ਵਿੱਚ ਇਕ ਚਾਰ ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ ਤੇ ਉਸ ਦੇ ਦੋ ਭਰਾ ਉਸ ਵੇਲੇ ਗੰਭੀਰ ਜ਼ਖਮੀ ਹੋ ਗਏ ਜਦੋਂ ਸੁੱਤੇ ਪਏ ਬੱਚਿਆਂ 'ਤੇ ਅਚਾਨਕ ਖਸਤਾ ਹਾਲ ਮਕਾਨ ਦੀ ਛੱਤ ਢਹਿ ਕੇ ਆਣ ਡਿੱਗੀ।

ਖੱਬੀਆਂ ਪਾਰਟੀਆਂ ਵੱਲੋਂ ਰੋਸ ਮੁਜ਼ਾਹਰੇ

ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਅੱਜ ਰੂਪਨਗਰ ਸ਼ਹਿਰ ਪੰਜਾਬ ਦੀਆਂ ਖੱਬੀਆਂ ਪਾਰਟੀਆਂ ਸੀ.ਪੀ.ਆਈ.ਅਤੇ ਸੀ.ਪੀ.ਆਈ.(ਐੱਮ) ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ।