ਰਾਸ਼ਟਰੀ

ਚੰਡੀਗੜ੍ਹ ਏਅਰਪੋਰਟ ਤੋਂ ਫੜਿਆ ਗਿਆ 39 ਲੱਖ ਰੁਪਏ ਦਾ ਸੋਨਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ ਇੱਕ ਵਿਅਕਤੀ ਤੋਂ 39 ਲੱਖ ਰੁਪਏ ਮੁੱਲ ਦੇ ਸੋਨੇ ਦੇ ਚਾਰ ਬਿਸਕੁਟ ਬਰਾਮਦ ਕੀਤੇ ਹਨ। ਕਸਟਮ ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸ਼ਖਸ ਨੇ ਆਪਣੇ ਬੂਟਾਂ 'ਚ ਸੋਨੇ ਦੇ ਬਿਸਕੁਟ ਲੁਕਾਏ ਹੋਏ ਸਨ

ਹਨੀਪ੍ਰੀਤ ਨੂੰ ਭਜਾਉਣ ਵਾਲਾ ਅਰੋੜਾ ਗ੍ਰਿਫ਼ਤਾਰ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਹਰਿਆਣਾ ਪੁਲਸ ਨੇ ਡੇਰਾ ਸੱਚਾ ਸੌਦਾ ਦੇ ਚਾਰਟਿਡ ਅਕਾਊਂਟੈਂਟ ਅਤੇ ਐਮ ਐਸ ਜੀ ਕੰਪਨੀ ਦੇ ਸੀ ਈ ਓ ਸੀ ਪੀ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀ ਪੀ ਅਰੋੜਾ 'ਤੇ ਦੋਸ਼ ਹੈ ਕਿ ਉਸ ਨੇ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਭਜਾਉਣ 'ਚ ਮਦਦ ਕੀਤੀ ਸੀ।

ਆਪ ਨੇ ਕੈਪਟਨ ਨੂੰ ਘੇਰਿਆ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਆਮ ਆਦਮੀ ਪਾਰਟੀ (ਆਪ) ਨੇ ਲੁਧਿਆਣਾ 'ਚ ਭਾਜਪਾ ਆਗੂ ਤੇ ਆਰ.ਐੱਸ.ਐੱਸ. ਕਾਰਕੁਨ ਰਵਿੰਦਰ ਗੋਸਾਈਂ ਦੀ ਦਿਨ-ਦਿਹਾੜੇ ਹੋਈ ਹੱਤਿਆ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ

ਨੀਤੀ ਆਯੋਗ ਵੱਲੋਂ ਨਿੱਜੀ ਖੇਤਰ 'ਚ ਰਾਖਵੇਂਕਰਨ ਦਾ ਵਿਰੋਧ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਨੌਕਰੀਆਂ ਵਿੱਚ ਰਾਖਵੇਂਕਰਨ ਬਾਰੇ ਚੱਲ ਰਹੀ ਬਹਿਸ ਦਰਮਿਆਨ ਨੀਤੀ ਆਯੋਗ ਦੇ ਉੱਪ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਉਹ ਨਿੱਜੀ ਖੇਤਰ ਵਿੱਚ ਰਾਖਵੇਂਕਰਨ ਦੇ ਵਿਰੁੱਧ ਹਨ। ਰਾਜੀਵ ਨੇ ਨਾਲ ਹੀ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ

ਲੁਧਿਆਣਾ 'ਚ ਸੰਘ ਆਗੂ ਰਵਿੰਦਰ ਗੋਸਾਈਂ ਦਾ ਕਤਲ

ਲੁਧਿਆਣਾ (ਨਵਾਂ ਜ਼ਮਾਨਾ ਸਰਵਿਸ) ਸ਼ਹਿਰ 'ਚ ਅੱਜ ਸਵੇਰੇ ਆਰ ਐੱਸ ਐੱਸ ਦੇ ਸੀਨੀਅਰ ਆਗੂ ਅਤੇ ਭਾਜਪਾ ਨੇਤਾ ਰਵਿੰਦਰ ਗੋਸਾਈਂ ਨੂੰ ਹਥਿਆਰ ਬੰਦ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।

ਪਨਾਮਾ ਪੇਪਰ ਦਾ ਖੁਲਾਸਾ ਕਰਨ ਵਾਲੀ ਪੱਤਰਕਾਰ ਦੀ ਬੰਬ ਧਮਾਕੇ 'ਚ ਮੌਤ

ਮਾਲਟਾ (ਨਵਾਂ ਜ਼ਮਾਨਾ ਸਰਵਿਸ) ਦੁਨੀਆ ਭਰ 'ਚ ਚਰਚਿਤ ਰਹੇ ਪਨਾਮਾ ਪੇਪਰ ਦੀ ਜਾਂਚ ਜਿਸ ਪੱਤਰਕਾਰ ਤੋਂ ਸ਼ੁਰੂ ਹੋਈ, ਉਸ ਦੀ ਇੱਕ ਬੰਬ ਧਮਾਕੇ 'ਚ ਮੌਤ ਹੋ ਗਈ ਹੈ। ਇਹ ਬੰਬ ਧਮਾਕਾ ਨਾਮਵਾਰ ਮਹਿਲਾ ਪੱਤਰਕਾਰ ਡਾਫਨੇ ਕਾਰੂਆਨਾ

ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਮੋਦੀ ਤੇ ਕੈਪਟਨ ਸਰਕਾਰ ਜ਼ਿੰਮੇਵਾਰ : ਮਾੜੀਮੇਘਾ

ਤਰਨ ਤਾਰਨ (ਨਵਾਂ ਜ਼ਮਾਨਾ ਸਰਵਿਸ) ਕੇਂਦਰ ਤੇ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਹੈ। ਇਹ ਸਰਕਾਰਾਂ ਤਾਂ ਸਿਧਾਂਤਕ ਤੌਰ 'ਤੇ ਹੀ ਕਿਸਾਨ ਵਿਰੋਧੀ ਹਨ। ਇਹ ਵਿਚਾਰ ਏਟਕ ਦੇ ਸੂਬਾਈ ਸਕੱਤਰ ਪ੍ਰਿੰਥੀਪਾਲ ਸਿੰਘ ਮਾੜੀਮੇਘਾ ਨੇ ਜ਼ਿਲ੍ਹੇ ਭਰ 'ਚੋਂ ਆਏ ਕਿਸਾਨਾਂ

ਜਲ੍ਹਿਆਂਵਾਲੇ ਬਾਗ ਦੀ ਮਿੱਟੀ ਦਾ ਗੀਤ ਗਾਉਣ ਵਾਲਾ ਪਵਨ ਕੁਮਾਰ ਨਹੀਂ ਰਿਹਾ

ਅੰਮ੍ਰਿਤਸਰ (ਪ੍ਰਿਥੀਪਾਲ ਸਿੰਘ ਮਾੜੀਮੇਘਾ) ਗਰੀਬ ਲੋਕਾਂ ਦਾ ਮਸੀਹਾ ਕਾਮਰੇਡ ਪਵਨ ਕੁਮਾਰ ਮੋਹਕਮਪੁਰਾ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਿਆ ਹੈ। ਹੁਣ ਉਸ ਦੀਆਂ ਸਾਡੇ ਕੋਲ ਯਾਦਾਂ ਹੀ ਰਹਿ ਗਈਆਂ ਹਨ।

ਜ਼ਮੀਨਦੋਜ਼ ਪਾਈਪਾਂ ਵਿਛਾਉਣ ਲਈ ਰਾਹ ਦਾ ਅਧਿਕਾਰ ਦੇਣ 'ਤੇ ਮੋਹਰ ਲਾਈ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਕਿਸਾਨਾਂ ਨੂੰ ਸਿੰਚਾਈ ਲਈ ਕਿਸੇ ਹੋਰ ਦੀ ਮਲਕੀਅਤ ਵਾਲੀਆਂ ਜ਼ਮੀਨਾਂ ਰਾਹੀਂ ਜ਼ਮੀਨਦੋਜ਼ ਪਾਈਪਾਂ ਵਿਛਾਉਣ ਦਾ ਹੱਕ ਦਿੰਦਿਆਂ ਪੰਜਾਬ ਮੰਤਰੀ ਮੰਡਲ ਨੇ ਅੱਜ 'ਰਾਹ ਦੇ ਅਧਿਕਾਰ' (ਰਾਈਟ ਆਫ ਵੇਅ) ਲਈ ਮੌਜੂਦਾ ਕਾਨੂੰਨ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਅੱਤਵਾਦੀਆਂ ਨੂੰ ਸਹਾਇਤਾ ਦੇਣਾ ਗੁਆਂਢੀ ਦੇਸ਼ ਦੀ ਨੀਤੀ : ਨਾਇਡੂ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਉੱਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਨੇ ਸੋਮਵਾਰ ਨੂੰ ਪਾਕਿਸਤਾਨ ਦਾ ਨਾਂਅ ਲਏ ਵਗੈਰ ਕਿਹਾ ਹੈ ਕਿ ਉਹ ਸਰਹੱਦ ਪਾਰ ਅੱਤਵਾਦ ਨੂੰ ਇੱਕ ਨੀਤੀ ਰੂਪ ਵਿੱਚ ਹਵਾ ਦੇ ਰਿਹਾ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਤਰ੍ਹਾਂ ਦੇ

ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ

ਗਾਜ਼ੀਆਬਾਦ (ਨਵਾਂ ਜ਼ਮਾਨਾ ਸਰਵਿਸ) ਨੋਇਡਾ ਦੇ ਬਹੁ-ਚਰਚਿਤ ਆਰੂਸ਼ੀ ਅਤੇ ਹੇਮਰਾਜ ਕਤਲ ਦੇ ਮਾਮਲੇ ਵਿੱਚ ਡਾਸਨਾ ਜੇਲ੍ਹ ਵਿੱਚ ਬੰਦ ਰਾਜੇਸ਼ ਅਤੇ ਨੂਪੁਰ ਤਲਵਾੜ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਤਲਵਾੜ ਜੋੜਾ ਪਿਛਲੇ ਚਾਰ ਸਾਲਾਂ ਤੋਂ ਆਪਣੇ ਧੀ

ਕਾਂਗਰਸ ਦਾ ਪ੍ਰਧਾਨ ਬਨਣਾ ਚਾਹੁੰਦੇ ਸੀ ਸ਼ਰਦ ਪਵਾਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਪੁਸਤਕ 'ਗੱਠਜੋੜ ਸਰਕਾਰ' 'ਚ ਕਈ ਅਹਿਮ ਰਾਜ਼ ਖੋਲ੍ਹੇ ਹਨ। ਮੁਖਰਜੀ ਨੇ ਲਿਖਿਆ ਹੈ ਕਿ ਸੋਨੀਆ ਗਾਂਧੀ ਤੇ ਸ਼ਰਦ ਪਵਾਰ 'ਚ ਵਿਵਾਦ, ਐਨ ਸੀ ਪੀ ਦਾ ਗਠਨ

ਗੁਜਰਾਤ ਚੋਣਾਂ ਆਉਂਦਿਆਂ ਹੀ ਕਈਆਂ ਨੂੰ ਬੁਖਾਰ ਚੜ੍ਹ ਜਾਂਦੈ : ਮੋਦੀ

ਗਾਂਧੀਨਗਰ (ਨਵਾਂ ਜ਼ਮਾਨਾ ਸਰਵਿਸ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਗੌਰਵ ਮਹਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਾਂਗਰਸ ਦਾ ਨਾਂਅ ਲਏ ਬਗੈਰ ਕਿਹਾ ਹੈ ਕਿ ਗੁਜਰਾਤ ਦੀਆਂ ਚੋਣਾਂ ਜਦੋਂ ਵੀ ਆਉਂਦੀਆਂ ਹਨ ਤਾਂ ਕਈ ਲੋਕਾਂ ਨੂੰ ਬੁਖਾਰ ਚੜ੍ਹ ਜਾਂਦਾ ਹੈ।

ਵਿਪਾਸਨਾ ਨੇ ਮੁੜ ਮੈਡੀਕਲ ਭੇਜਿਆ

ਪੰਚਕੂਲਾ (ਨਵਾਂ ਜ਼ਮਾਨਾ ਸਰਵਿਸ) ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇਕ ਵਾਰ ਫਿਰ ਪੰਚਕੂਲਾ ਪੁਲਸ ਸਟੇਸ਼ਨ ਨਹੀਂ ਪੁੱਜੀ।ਵਿਪਾਸਨਾ ਨੂੰ ਪੰਚਕੂਲਾ ਪੁਲਸ ਨੇ ਪੁੱਛਗਿੱਛ ਲਈ ਬੁਲਾਇਆ ਸੀ।ਵਿਪਸਨਾ ਨੇ ਐੱਸ.ਆਈ.ਟੀ. ਨੂੰ ਆਪਣਾ ਮੈਡੀਕਲ ਭੇਜ ਦਿੱਤਾ ਹੈ।

ਗੁਰਦਾਸਪੁਰ ਚੋਣ; ਭਾਜਪਾ ਸ਼ੀਸ਼ਾ ਦੇਖੇ : ਸ਼ਤਰੂਘਨ

ਪਟਨਾ (ਨਵਾਂ ਜ਼ਮਾਨਾ ਸਰਵਿਸ) ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ ਅਤੇ ਭਾਜਪਾ ਦੀ ਹੋਈ ਕਿਰਕਿਰੀ ਬਾਰੇ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਂਸਦ ਸ਼ਤਰੂਘਨ ਸਿਨਹਾ ਨੇ ਸਖ਼ਤ ਪ੍ਰਤੀਕਿਰਿਆ ਕੀਤੀ ਹੈ।

ਪੰਜਾਬ ਸਰਕਾਰ ਵੱਲੋਂ ਨਵੀਂ ਖੇਤੀ ਨੀਤੀ ਲਿਆਉਣ ਦਾ ਫੈਸਲਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਅਗਾਮੀ ਇਜਲਾਸ ਦੌਰਾਨ ਸੂਬੇ ਦੀ ਵਿਆਪਕ ਖੇਤੀਬਾੜੀ ਨੀਤੀ ਲਿਆਉਣ ਦਾ ਫੈਸਲਾ ਕਰਨ ਤੋਂ ਇਲਾਵਾ ਕਿਸਾਨਾਂ ਦੀ ਭਲਾਈ ਲਈ ਵੱਖ-ਵੱਖ ਕਦਮ ਚੁੱਕਣ ਦਾ ਐਲਾਨ ਕੀਤਾ ਹੈ।

ਏਸ਼ੀਆ ਕੱਪ; ਭਾਰਤ ਨੇ ਪਾਕਿ ਨੂੰ 3-1 ਨਾਲ ਰੋਲਿਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਚ ਭਾਰਤ ਨੇ ਪਾਕਿਸਤਾਨ 'ਤੇ ਦਮਦਾਰ ਜਿੱਤ ਦਰਜ ਕਰ ਲਈ। ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾ ਦਿੱਤਾ। ਢਾਕਾ ਦੇ ਮੈਦਾਨ 'ਤੇ ਰੌਮਾਂਚਕ ਮੁਕਾਬਲੇ 'ਚ ਪਹਿਲੇ ਚਿੰਗਲੇਨਸਾਨਾ ਸਿੰਘ ਨੇ ਇਕ ਸ਼ਾਨਦਾਰ ਗੋਲ ਕਰ ਟੀਮ ਨੂੰ 1-0 ਦੀ ਬੜ੍ਹਤ ਦਿਵਾਈ।

ਪਾਸਲਾ ਵੱਲੋਂ ਅਕਤੂਬਰ ਇਨਕਲਾਬ ਦੀਆਂ ਪ੍ਰਾਪਤੀਆਂ ਘਰ-ਘਰ ਪਹੁੰਚਾਉਣ ਦਾ ਸੱਦਾ

ਬਠਿੰਡਾ (ਬਖਤੌਰ ਢਿੱਲੋਂ) 'ਮਹਾਨ ਲੈਨਿਨ ਦੀ ਅਗਵਾਈ ਵਾਲੀ ਬਾਲਸ਼ਵਿਕ ਪਾਰਟੀ ਦੇ ਪ੍ਰੋੋਗਰਾਮ 'ਤੇ ਅਮਲ ਕਰਦਿਆਂ, ਰੂਸ ਦੇ ਕਿਰਤੀਆਂ, ਕਿਸਾਨਾਂ ਤੇ ਹੋਰ ਮਿਹਨਤੀ ਵਰਗਾਂ ਵੱਲੋਂ ਅੱਜ ਤੋਂ ਸੌ ਵਰ੍ਹੇ ਪਹਿਲਾਂ ਕੀਤੀ ਗਈ ਸਮਾਜਵਾਦੀ ਕ੍ਰਾਂਤੀ (ਅਕਤੂਬਰ ਇਨਕਲਾਬ) ਉਹ ਯੁੱਗ-ਪਲਟਾਊ ਵਰਤਾਰਾ ਸੀ,

ਲੋਕਾਂ ਵੱਲੋਂ ਕੈਪਟਨ ਦੀਆਂ ਨੀਤੀਆਂ 'ਤੇ ਮੋਹਰ

ਗੁਰਦਾਸਪੁਰ (ਨਵਾਂ ਜ਼ਮਾਨਾ ਸਰਵਿਸ) ਕਾਂਗਰਸ ਪਾਰਟੀ ਦੀ ਗੁਰਦਾਸਪੁਰ ਜ਼ਿਮਨੀ ਚੋਣ 'ਚ ਹੋਈ ਸ਼ਾਨਦਾਰ ਜਿੱਤ ਨੂੰ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਦੇ ਹੱਕ 'ਚ ਫਤਵਾ ਮੰਨਿਆ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦਾ ਇਹ ਪਹਿਲਾ ਇਮਤਿਹਾਨ ਸੀ

ਵੱਡਾ ਫਤਵਾ ਦੇਣ ਲਈ ਕੈਪਟਨ ਵੱਲੋਂ ਧੰਨਵਾਦ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਲਈ ਕਾਂਗਰਸ ਦੀ ਵੱਡੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਵੱਡੀ ਜਿੱਤ ਤੋਂ ਇਹ ਪ੍ਰਗਟਾਵਾ ਹੁੰਦਾ ਹੈ