ਪੰਜਾਬ ਨਿਊਜ਼

ਗ੍ਰਿਫਤਾਰੀਆਂ ਵਿਰੁੱਧ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਕੈਪਟਨ ਅਮਰਿੰਦਰ ਸਰਕਾਰ ਨੇ ਵੀ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਆਪਣੇ ਹੱਕ ਮੰਗ ਰਹੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।ਦਰਅਸਲ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਅੱਗੇ ਕਰਜ਼ਾ ਮੁਕਤੀ ਪੰਜ ਰੋਜ਼ਾ ਧਰਨਾ ਦੇਣਾ ਸੀ

ਮੁਰਦਾ ਐਲਾਨੀਆਂ ਕੁੜੀਆਂ 'ਸਹੀ-ਸਲਾਮਤ' ਬਰਾਮਦ

ਲਖਨਊ (ਨਵਾਂ ਜ਼ਮਾਨਾ ਸਰਵਿਸ) ਕਾਨਪੁਰ ਦੇਹਾਤ ਤੋਂ 11 ਸਤੰਬਰ ਨੂੰ ਲਾਪਤਾ ਹੋਈਆਂ ਤਿੰਨ ਲੜਕੀਆਂ ਯੋਗਿਤਾ, ਹਿਮਾਨੀ ਅਤੇ ਲਕਸ਼ਮੀ ਅੱਜ ਮੱਧ ਪ੍ਰਦੇਸ਼ 'ਚ ਇਟਾਰਸੀ ਤੋਂ ਸਹੀ-ਸਲਾਮਤ ਬਰਾਮਦ ਹੋ ਗਈਆਂ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਇਟਾਵਾ 'ਚ ਨਦੀ ਕਿਨਾਰੇ ਦੋ ਲੜਕੀਆਂ ਦੀਆਂ ਲਾਸ਼ਾਂ ਨੂੰ ਪੁਲਸ ਨੇ ਯੋਗਿਤਾ ਅਤੇ ਹਿਮਾਨੀ

10 ਸਾਲਾਂ ਦੀ ਵਿਨਾਸ਼ਕਾਰੀ ਵਿਰਾਸਤ ਨੂੰ ਖਤਮ ਕਰਨ ਲਈ ਛੇ ਮਹੀਨੇ ਕਾਫੀ ਨਹੀਂ : ਮੁੱਖ ਮੰਤਰੀ

ਲੰਡਨ/ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਆਲੋਚਕਾਂ ਉੱਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਅਜੇ ਸੱਤਾ ਸੰਭਾਲੇ ਮੁਸ਼ਕਲ ਨਾਲ ਛੇ ਮਹੀਨੇ ਹੀ ਹੋਏ ਹਨ ਪਰ ਉਨ੍ਹਾਂ ਦੀ ਸਰਕਾਰ ਨੇ ਨਾ ਕੇਵਲ ਆਪਣੇ ਬਹੁਤ ਸਾਰੇ ਚੋਣ ਵਾਅਦਿਆਂ ਨੂੰ ਲਾਗੂ ਕਰ ਦਿੱਤਾ ਹੈ

ਪਾਵਰ ਮੈਨੇਜਮੈਂਟ ਦੇ ਲਾਰਿਆਂ ਤੋਂ ਅੱਕੇ ਬਿਜਲੀ ਕਾਮਿਆਂ ਮੁੱਖ ਦਫ਼ਤਰ ਘੇਰਿਆ

ਪਟਿਆਲਾ (ਨਵਾਂ ਜ਼ਮਾਨਾ ਸਰਵਿਸ) ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ, ਕੇਸਰੀ ਝੰਡੇ ਵਾਲੀ ਇੰਪਲਾਈਜ਼ ਫੈਡਰੇਸ਼ਨ, ਆਈ ਟੀ ਆਈ ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਂਸਕੋ 'ਤੇ ਅਧਾਰਿਤ ਬਣੇ ਬਿਜਲੀ ਮੁਲਾਜ਼ਮ ਏਕਤਾ ਮੰਚ

ਪੰਜਾਬ ਦੇ ਸਕੂਲਾਂ 'ਚ ਹੋ ਰਹੇ 'ਇਮਤਿਹਾਨਾਂ' ਦੇ ਪੇਪਰਾਂ ਦਾ ਤਾਂ ਵਿਦਿਆਰਥੀਆਂ ਨੂੰ ਪਹਿਲਾਂ ਹੀ ਪਤਾ ਹੁੰਦੈ!

ਕੋਟਕਪੂਰਾ (ਗੁਰਮੀਤ ਸਿੰਘ) ਪੰਜਾਬ ਦੇ ਸਕੂਲਾਂ ਵਿੱਚ ਇਹਨੀਂ ਦਿਨੀਂ ਘਰੇਲੂ ਪ੍ਰੀਖਿਆਵਾਂ ਹੋ ਰਹੀਆਂ ਹਨ, ਜਿਨ੍ਹਾਂ ਲਈ ਡੇਟ-ਸ਼ੀਟ ਪੰਜਾਬ ਸਿੱਖਿਆ ਵਿਭਾਗ ਵੱਲੋਂ ਹੀ ਭੇਜੀ ਗਈ ਹੈ। ਮੁੱਖ ਵਿਸ਼ਿਆਂ ਦੇ ਇਮਤਿਹਾਨ ਹੋ ਵੀ ਚੁੱਕੇ ਹਨ, ਪਰ ਇਸ ਸੰਬੰਧੀ ਬਹੁਤ ਹੀ ਦਿਲਚਸਪ ਗੱਲ ਇਹ ਹੈ

ਨਵਾਂਸ਼ਹਿਰ ਦੇ ਜੰਮਪਲ ਨੌਜਵਾਨ ਦੀ ਮਨੀਲਾ 'ਚ ਹੱਤਿਆ

ਸ਼ਹੀਦ ਭਗਤ ਸਿੰਘ ਨਗਰ (ਮਨੋਜ ਲਾਡੀ) ਨਵਾਂਸ਼ਹਿਰ ਦੇ ਮੁਹੱਲਾ ਫਤਹਿ ਨਗਰ ਦੇ ਜੰਮਪਲ ਨੌਜਵਾਨ ਦੀ ਮਨੀਲਾ 'ਚ ਲੁਟੇਰਿਆਂ ਵੱਲੋਂ ਫਿਰੌਤੀ ਲਈ ਹੱਤਿਆ ਕਰ ਦੇਣ ਦੀ ਖ਼ਬਰ ਹੈ, ਜਦਕਿ ਕੁਝ ਦਿਨ ਪਹਿਲਾਂ ਫਿਰੌਤੀ ਦੀ ਰਕਮ ਲੈ ਕੇ ਗਏ ਨੌਜਵਾਨ ਦੇ ਮਾਮੇ ਦੀ ਵੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ।

ਪੰਜਾਬ 'ਚ ਨਸ਼ਿਆਂ ਦੇ ਕਾਰੋਬਾਰ ਲਈ ਬਾਦਲ ਦਾ ਪਰਵਾਰ ਤੇ ਉਸ ਦੇ ਰਿਸ਼ਤੇਦਾਰ ਜ਼ਿੰਮੇਵਾਰ : ਕੇਜਰੀਵਾਲ

ਮਾਛੀਵਾੜਾ ਸਾਹਿਬ, 29 ਫਰਵਰੀ (ਹਰਪ੍ਰੀਤ ਸਿੰਘ/ਜਗਦੀਸ਼ ਰਾਏ) ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੰਗਾਰਦਿਆਂ ਕਿਹਾ ਕਿ ਜੇ ਉਨ੍ਹਾਂ ਵਿਚ ਤਾਕਤ ਹੈ ਤਾਂ ਉਹ ਆਪਣੀ ਜ਼ਮੀਰ ਦੀ ਅਵਾਜ਼ ਨੂੰ ਸੁਣਦਿਆਂ ਕਸ਼ਮੀਰ ਦੇ ਉਨ੍ਹਾਂ ਨੌਜਵਾਨਾਂ 'ਤੇ ਦੇਸ਼-ਧ੍ਰੋਹੀ ਦੇ ਪਰਚੇ ਦਰਜ ਕਰਨ

ਸਿੱਖਿਆ ਮੰਤਰੀ ਦੇ ਹਲਕੇ 'ਚ ਠੇਕੇ 'ਤੇ ਕੰਮ ਕਰ ਰਹੇ ਐੱਸ ਐੱਸ ਏ, ਰਮਸਾ ਅਧਿਆਪਕਾਂ ਵੱਲੋਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਰਾਜ ਪੱਧਰੀ ਰੈਲੀ

ਰੂਪਨਗਰ (ਖੰਗੂੜਾ) ਠੇਕੇ 'ਤੇ ਕੰਮ ਕਰ ਰਹੇ ਐੱਸ ਐੱਸ ਏ, ਰਮਸਾ ਅਧਿਆਪਕਾਂ ਦੀ ਯੂਨੀਅਨ ਵੱਲੋਂ ਅੱਜ ਇੱਥੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਹਲਕੇ 'ਚ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਰਾਜ ਪੱਧਰੀ ਰੈਲੀ ਕੀਤੀ ਗਈ। ਰੈਲੀ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ

ਖਾਲੀ ਖਜ਼ਾਨੇ ਦਾ ਢਿੰਡੋਰਾ ਪਿੱਟ ਕੇ ਬਜ਼ੁਰਗ ਪੈਨਸ਼ਨਰਾਂ ਨੂੰ ਸੜਕਾਂ 'ਤੇ ਆਉਣ ਲਈ ਮਜਬੂਰ ਕਰ ਰਹੀ ਹੈ ਬਾਦਲ ਸਰਕਾਰ

ਰੂਪਨਗਰ (ਖੰਗੂੜਾ) ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਪਾਵਰਕਾਮ/ਟਰਾਂਸਕੋ ਪੈਨਸ਼ਨਰਜ਼ ਵੈੱਲਫੇਅਰ ਅਸੋਸੀਏਸ਼ਨ ਦੇ ਮੈਂਬਰਾਂ 'ਚ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ਼ ਜਾਇੰਟ ਫਰੰਟ ਨਾਲ ਹੋਈਆਂ ਮੀਟਿੰਗਾਂ ਵਿੱਚ ਮੰਨੀਆਂ ਹੋਈਆਂ ਮੰਗਾਂ ਅਜੇ ਤੱਕ ਲਾਗੂ ਨਾ ਕਰਨ 'ਤੇ ਭਾਰੀ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ।

ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਵਿਖੇ ਧਰਨਾ 10 ਨੂੰ : ਬਹਿਰੂ

ਮੋਗਾ (ਅਮਰਜੀਤ ਬੱਬਰੀ) ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਖੇਤੀ ਸੰਬੰਧੀ ਹੋਰ ਭਖਦੇ ਮਸਲਿਆਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਨ ਲਈ 13 ਕਿਸਾਨ ਜੱਥੇਬੰਦੀਆਂ ਵੱਲੋਂ ਸਰਬ ਸਾਂਝੇ ਕਿਸਾਨ ਮੰਚ ਦੇ ਬੈਨਰ ਹੇਠ 10 ਮਾਰਚ ਨੂੰ ਜੰਤਰ ਮੰਤਰ ਦਿੱਲੀ ਵਿਖੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਧਰਨਾ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਹੈ।

ਜਲੰਧਰ ਦੀ ਛੋਟੀ ਬਾਰਾਦਰੀ 'ਚ ਸਾਫ਼-ਸਫ਼ਾਈ ਦੇ ਮੰਦੜੇ ਹਾਲ

ਜਲੰਧਰ (ਨਵਾਂ ਜ਼ਮਾਨਾ ਸਰਵਿਸ) ਸਿੱਖਿਆ ਦੇ ਪਸਾਰ ਦੇ ਨਾਲ ਜਿਉਂ-ਜਿਉਂ ਮਨੁੱਖ ਨੂੰ ਸੋਝੀ ਆਉਂਦੀ ਜਾ ਰਹੀ ਹੈ, ਉਹ ਆਪਣੇ ਚੌਗਿਰਦੇ ਬਾਰੇ ਜਾਗਰੂਕ ਹੋ ਰਿਹਾ ਹੈ। ਜਿਹੜਾ ਵਿਅਕਤੀ ਚੌਗਿਰਦੇ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਾਫ਼-ਸਫ਼ਾਈ ਨਹੀਂ ਰੱਖਦਾ ਜਾਂ ਸਾਫ਼-ਸਫ਼ਾਈ ਦੇ ਰਾਹ ਦਾ ਰੋੜਾ ਬਣਦਾ ਹੈ, ਉਸ ਨੂੰ ਅਨਪੜ੍ਹ-ਜਾਹਲ ਦਾ ਨਾਂਅ ਦਿੱਤਾ ਜਾਂਦਾ ਹੈ, ਪਰ ਜੇ ਕੋਈ ਉੱਚ ਅਫ਼ਸਰ ਅਜਿਹਾ ਕਰੇ ਤਾਂ ਉਸ ਬਾਰੇ ਕੀ ਕਿਹਾ ਜਾਵੇ?

ਜਨਤਕ-ਜਮਹੂਰੀ ਜਥੇਬੰਦੀਆਂ ਵੱਲੋਂ ਸੰਘ ਪਰਵਾਰ ਦੇ ਹਮਲੇ ਵਿਰੁੱਧ ਵਿਰੋਧ ਮਾਰਚ

ਪਟਿਆਲਾ (ਨ ਜ਼ ਸ) ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂਆਂ ਕਨੱ੍ਹਈਆ ਕੁਮਾਰ ਤੇ ਉਮਰ ਖਾਲਿਦ ਸਮੇਤ ਵਿਦਿਆਰਥੀਆਂ 'ਤੇ ਦਰਜ ਕੇਸ ਰੱਦ ਕਰਕੇ ਰਿਹਾਅ ਕਰਨ, ਬਸਤੀਵਾਦੀ ਦੌਰ ਦੇ ਕਾਨੂੰਨ ਦੇਸ਼ ਧ੍ਰੋਹ ਨੂੰ ਰੱਦ ਕਰਨ, ਯੂਨੀਵਰਸਿਟੀਆਂ ਸਮੇਤ ਵਿਦਿਅਕ ਅਦਾਰਿਆਂ ਵਿੱਚ ਪੁਲਸ ਦਖਲ-ਅੰਦਾਜ਼ੀ ਬੰਦ ਕਰਨ

ਆਮ ਆਦਮੀ ਪਾਰਟੀ ਪੰਜਾਬ 'ਚ ਸੌ ਸੀਟਾਂ ਜਿੱਤੇਗੀ : ਕੇਜਰੀਵਾਲ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ) ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਹਿਰ ਦੀ ਨਸ਼ਿਆਂ ਤਂੋ ਪੀੜਤ ਵਿਧਵਾਵਾਂ ਦੀ ਅਬਾਦੀ ਵਜੋਂ ਜਾਣੀ ਜਾਂਦੀ ਮਕਬੂਲਪੁਰਾ ਵਿਖੇ ਜਿੱਥੇ ਪੰਜਾਬ ਵਿੱਚ ਉਹਨਾ ਦੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਵਿੱਚੋਂ ਨਸ਼ਾ ਪਹਿਲੇ ਮਹੀਨੇ ਹੀ ਖਤਮ ਕਰਨ ਦਾ ਐਲਾਨ ਕੀਤਾ

ਹਿਟਲਰਸ਼ਾਹੀ ਤਰੀਕਿਆਂ ਨਾਲ ਲੋਕਾਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ : ਬੰਤ ਬਰਾੜ

ਅੰਮ੍ਰਿਤਸਰ, (ਜਸਬੀਰ ਸਿੰਘ) ਏਕਤਾ ਭਵਨ ਪੁਤਲੀਘਰ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਕਾਡਰ ਦੀ ਮੀਟਿੰਗ ਰਾਜੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਸਾਬਕਾ ਸਟੇਟ ਸਕੱਤਰ ਬੰਤ ਸਿੰਘ ਬਰਾੜ ਵਿਸ਼ੇਸ਼ ਤੌਰ 'ਤੇ ਮੀਟਿੰਗ 'ਚ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦੀਆਂ ਸ੍ਰੀ ਬਰਾੜ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਖੇ ਵਾਪਰੀਆਂ ਘਟਨਾਵਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ।

ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਦੀ ਅਹਿਮ ਮੀਟਿੰਗ

ਚੰਡੀਗੜ੍ਹ (ਨ ਜ਼ ਸ) ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਦੀ ਅਹਿਮ ਮੀਟਿੰਗ ਪੰਜਾਬ ਸਰਕਾਰ ਨਾਲ ਮੀਟਿੰਗ ਬਾਅਦ ਸੁਰਜੀਤ ਸਿੰਘ ਫੂਲ ਸੂਬਾ ਪ੍ਰਧਾਨ ਬੀ ਕੇ ਯੂ ਕ੍ਰਾਂਤੀਕਾਰੀ ਦੀ ਪ੍ਰਧਾਨਗੀ ਹੇਠ ਸਰਕਾਰ ਨਾਲ ਚੱਲੀ ਗੱਲਬਾਤ ਦੀ ਸਮੀਖਿਆ ਕਰਨ ਦੇ ਮਕਸਦ ਨਾਲ ਕੀਤੀ ਗਈ।

ਭੀਖੀ ਦੇ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਸਟਾਫ਼ ਦੀ ਉਡੀਕ 'ਚ

ਭੀਖੀ (ਗੁਰਿੰਦਰ ਔਲਖ) ਜੇਕਰ ਗੌਰ ਨਾਲ਼ ਦੇਖਿਆ ਜਾਵੇ ਤਾਂ ਸੂਬੇ ਦੇ ਜ਼ਿਲ੍ਹਾ ਹੈਡਕੁਆਟਰ ਤੇ ਉੱਪ ਮੰਡਲਾਂ 'ਚ ਅਨੇਕਾਂ ਸਰਕਾਰੀ ਇਮਾਰਤਾਂ ਲਵਾਰਸ ਪਈਆਂ ਦਿਸਦੀਆਂ ਹਨ। ਇਸ ਸੰਬੰਧੀ ਸਮੇਂ-ਸਮੇਂ 'ਤੇ ਮੀਡੀਆ ਵਿੱਚ ਖ਼ਬਰਾਂ ਵੀ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਸਰਕਾਰੀ ਇਮਾਰਤਾਂ 'ਤੇ ਕਰੋੜਾ ਰੁਪਏ ਖ਼ਰਚ ਕੇ ਉਸ ਵੱਲ ਕੋਈ ਉਚੇਚਾ ਧਿਆਨ ਨਹੀਂ ਦਿੱਤਾ ਜਾਂਦਾ।

ਚੋਣਾਂ ਆਪਣੇ ਬਲਬੂਤੇ 'ਤੇ ਲੜਾਂਗੇ : ਕਸ਼ਯਪ

ਰੂਪਨਗਰ (ਖੰਗੂੜਾ) ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਸਾਲ 2017 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਅਜੇ ਤੱਕ ਕਿਸੇ ਵੀ ਪਾਰਟੀ ਨਾਲ ਸਮਝੌਤਾ ਬਾਰੇ ਕੋਈ ਗੱਲਬਾਤ ਨਹੀਂ ਹੋਈ। ਪਾਰਟੀ ਆਪਣੇ ਬਲਬੂਤੇ 'ਤੇ ਰਾਜ ਦੀਆਂ ਸਾਰੀਆਂ 117 ਸੀਟਾਂ 'ਤੇ ਚੋਣ ਲੜਣ ਲਈ ਜ਼ੋਰਦਾਰ ਤਿਆਰੀ ਕਰ ਰਹੀ ਹੈ।

ਦੋ ਧਿਰਾਂ 'ਚ ਲੜਾਈ, ਫਾਈਰਿੰਗ ਕਾਰਨ ਦੋ ਜ਼ਖਮੀ

ਮਾਨਸਾ (ਜਸਪਾਲ ਹੀਰੇਵਾਲਾ)-ਸਥਾਨਕ ਚੁੰਗਲੀ ਘਰ ਕੋਲ ਦੋ ਧਿਰਾਂ 'ਚ ਹੋਈ ਫਾਈਰਿੰਗ ਹਿੰਸਕ ਰੂਪ ਧਾਰਨ ਕਰ ਗਈ। ਦੋਨੋਂ ਗੁੱਟਾਂ ਦੇ ਆਦਮੀ ਕਾਫੀ ਫੱਟੜ ਦੱਸੇ ਜਾਂਦੇ ਹਨ ਅਤੇ ਦੋ ਨੌਜਵਾਨ ਗੋਲੀ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਨੇ ਫਾਈਰਿੰਗ ਕਰਨ ਵਾਲੇ 6 ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬੀ ਐੱਸ ਐੱਫ ਹੱਥੋਂ ਮਾਰੇ ਗਏ ਭਾਰਤੀ ਤਸਕਰਾਂ ਦੀ ਹੋਈ ਸ਼ਨਾਖਤ

ਵਲਟੋਹਾ (ਗੁਰਬਾਜ ਸਿੰਘ) ਪਾਕਿਸਤਾਨੋਂ ਆਈ ਹੈਰੋਇਨ ਦੀ ਖੇਪ ਨੂੰ ਭਾਰਤ ਵਿਚ ਦਾਖਲ ਕਰਨ ਲਈ ਭਾਰਤ-ਪਾਕਿ ਸਰਹੱਦ 'ਤੇ ਜ਼ੀਰੋ ਲਾਈਨ ਉਪਰ ਬੀ ਐੱਸ ਐੱਫ ਦੇ ਜਵਾਨਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਭਾਰਤੀ ਸਮੱਗਲਰਾਂ ਦੀ ਬੀ ਐੱਸ ਐੱਫ ਵੱਲੋਂ ਪਹਿਚਾਣ ਕਰਕੇ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।

ਪੰਚਾਇਤੀ ਜਗ੍ਹਾ 'ਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ ਅੱਜ

ਭੀਖੀ (ਗੁਰਿੰਦਰ ਔਲਖ/ਧਰਮਵੀਰ ਸ਼ਰਮਾ) ਕੁਝ ਦੇਰ ਪਹਿਲਾਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇੱਕ ਬਿਆਨ ਰਾਹੀਂ ਕਿਹਾ ਸੀ ਕਿ ਪੰਚਾਇਤੀ ਜਗ੍ਹਾ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣਗੇ, ਪਰ ਸੂਬੇ ਵਿੱਚ ਵੱਖ-ਵੱਖ ਥਾਵਾਂ ਤੋਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਕਰਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਅਜਿਹੀ ਹੀ ਇੱਕ ਖ਼ਬਰ ਭੀਖੀ ਕਸਬੇ ਵਿਖੇ ਨਗਰ ਪੰਚਾਇਤ ਦੀ ਕਥਿਤ ਮਿਲੀਭੁਗਤ ਨਾਲ ਪੰਚਾਇਤੀ ਜ਼ਮੀਨ 'ਤੇ ਧਾਰਮਿਕ ਆਸਥਾ ਦੀ ਓਟ 'ਚ ਨਜਾਇਜ਼ ਕਬਜ਼ਾ ਕਰਵਾਇਆ ਜਾ ਰਿਹਾ ਹੈ।