ਸੰਪਾਦਕ ਪੰਨਾ

ਚਿੱਕੜ-ਉਛਾਲੀ ਤੋਂ ਕਿਰਦਾਰ-ਕੁਸ਼ੀ ਤੱਕ ਦੀ ਸਿਆਸਤ

ਸਾਡੇ ਦੇਸ, ਭਾਰਤ ਮਹਾਨ, ਵਿੱਚ ਕਿਸੇ ਨਾ ਕਿਸੇ ਪੱਧਰ ਦੀਆਂ ਚੋਣਾਂ ਹੁੰਦੀਆਂ ਹੀ ਰਹਿੰਦੀਆਂ ਹਨ। ਇਹਨਾਂ ਵਿੱਚੋਂ ਵਿਧਾਨਸਾਜ਼ ਅਦਾਰਿਆਂ ਦੀਆਂ ਚੋਣਾਂ ਸਮੇਂ ਸੱਤਾ ਦੀ ਕੁਰਸੀ ਨੂੰ ਹੱਥ ਪਾਉਣ ਲਈ ਸਿਆਸੀ ਪਾਰਟੀਆਂ ਵੱਲੋਂ ਚੋਣ ਮਨੋਰਥ-ਪੱਤਰ ਜਾਰੀ ਕੀਤੇ ਜਾਂਦੇ ਹਨ

ਕੀਮਤਾਂ 'ਚ ਵਾਧੇ ਦਾ ਰੁਝਾਨ ਚਿੰਤਾ ਦਾ ਵਿਸ਼ਾ

ਕੇਂਦਰ ਸਰਕਾਰ ਦੇ ਕਰਤੇ-ਧਰਤੇ ਤੇ ਖ਼ਾਸ ਕਰ ਕੇ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਵਿਸ਼ਵ ਬੈਂਕ ਵੱਲੋਂ ਭਾਰਤ ਦੀ ਆਰਥਕਤਾ ਬਾਰੇ ਜਾਰੀ ਕੀਤੇ ਸ਼ਲਾਘਾ-ਨੁਮਾ ਸਰਟੀਫਿਕੇਟ ਦੀ ਰੱਟ ਲਾ ਰਹੇ ਸਨ ਕਿ ਇਹ ਤੱਥ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ

ਅਰਥ ਸ਼ਾਸਤਰ ਦਾ ਸੱਚ ਤੇ ਦੰਭ ਦੀ ਰਾਜਨੀਤੀ

ਸਾਡੀ ਸਿਆਸਤ ਅੱੱਜ ਲੋਕ ਕੇਂਦਰਤ ਨਾ ਰਹਿ ਕੇ ਪੂਰੀ ਤਰ੍ਹਾਂ ਵੋਟ ਕੇਂਦਰਤ ਹੋ ਗਈ ਹੈ। ਰਾਜ-ਸੱਤਾ ਦੀ ਪ੍ਰਾਪਤੀ ਲਈ ਛਲ-ਕਪਟ ਤੇ ਪਾਖੰਡ ਦੀ ਕਲਾ ਨੂੰ ਵਰਤਣ ਦਾ ਅਮਲ ਲਗਾਤਾਰ ਜਾਰੀ ਹੈ। ਸਿਆਸਤ ਵਿੱਚ ਜਿਸ ਨੇਤਾ ਕੋਲ ਬਿਹਤਰ ਪ੍ਰਗਟਾਵੇ, ਅਰਥਾਤ ਭਾਸ਼ਣ ਦੀ ਕਲਾ ਹੈ

ਉਤਪਾਦਕਾਂ ਤੇ ਖ਼ਪਤਕਾਰਾਂ ਪ੍ਰਤੀ ਸਰਕਾਰ ਦੀ ਬੇਰੁਖ਼ੀ

ਹਰ ਸਰਕਾਰ ਦਾ ਇਹ ਮੁੱਢਲਾ ਫ਼ਰਜ਼ ਹੁੰਦਾ ਹੈ ਕਿ ਉਹ ਵਸਤਾਂ ਪੈਦਾ ਕਰਨ ਵਾਲੇ ਉਤਪਾਦਕਾਂ ਨੂੰ ਉਨ੍ਹਾਂ ਦੀ ਪੈਦਾਵਾਰ ਦਾ ਲਾਹੇਵੰਦ ਭਾਅ ਪ੍ਰਾਪਤ ਕਰਵਾਉਣ ਦਾ ਪ੍ਰਬੰਧ ਕਰੇ। ਸਰਕਾਰ ਦਾ ਦੂਜਾ ਫ਼ਰਜ਼ ਇਹ ਹੁੰਦਾ ਹੈ ਕਿ ਖ਼ਪਤਕਾਰਾਂ ਨੂੰ ਵਾਜਬ ਭਾਅ ਉੱਤੇ ਲੋੜੀਂਦੀਆਂ ਵਸਤਾਂ ਦੀ ਪ੍ਰਾਪਤੀ ਸਾਰਾ ਸਾਲ ਕਰਵਾਈ ਜਾਂਦੀ ਰਹੇ।

ਆਪਸੀ ਸਹਿਯੋਗ ਕਰਨਾ ਚਾਹੀਦਾ ਹੈ

ਦਿੱਲੀ ਇਸ ਵੇਲੇ ਬੜੇ ਔਖੇ ਸਾਹ ਲੈ ਰਹੀ ਹੈ। ਸਾਰੇ ਦੇਸ਼ ਵਿੱਚ ਇਸ ਦਾ ਰੌਲਾ ਹੈ। ਇਸ ਰੌਲੇ ਦੌਰਾਨ ਇੱਕ ਹੋਰ ਗੱਲ ਦੱਬੀ ਰਹਿ ਗਈ ਹੈ ਤੇ ਉਹ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਹਲਕੇ ਵਾਲਾ ਸ਼ਹਿਰ ਵਾਰਾਣਸੀ ਅੱਜ ਦੀ ਘੜੀ ਦਿੱਲੀ ਸ਼ਹਿਰ ਤੋਂ ਵੱਧ ਪਰਦੂਸ਼ਣ ਦੀ ਮਾਰ ਹੇਠ ਹੈ। ਉਸ ਤੋਂ ਬਾਅਦ ਦੂਸਰਾ ਨਾਂਅ ਭਾਜਪਾ ਰਾਜ ਵਾਲੇ

ਭਾਜਪਾ ਵੱਲੋਂ ਭ੍ਰਿਸ਼ਟਾਚਾਰ ਦਾ ਵਿਰੋਧ ਸਿਰਫ਼ ਵਿਖਾਵਾ

ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਮੁੱਖ ਚੋਣ ਮੁੱਦਾ ਬਣਾਉਂਦੇ ਹੋਏ ਐੱਨ ਡੀ ਏ ਗੱਠਜੋੜ ਨੇ ਲੋਕ ਸਭਾ ਚੋਣਾਂ ਵਿੱਚ ਭਾਰੀ ਬਹੁਮੱਤ ਹਾਸਲ ਕੀਤਾ ਤੇ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦੀ ਸਫ਼ਲਤਾ ਹਾਸਲ ਕੀਤੀ ਸੀ। ਇਸ ਗੱਠਜੋੜ ਦੀ ਮੁੱਖ ਧਿਰ ਭਾਜਪਾ ਦੇ ਆਗੂਆਂ ਤੇ ਖ਼ਾਸ ਕਰ ਕੇ ਨਰਿੰਦਰ ਮੋਦੀ ਨੇ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਦੇਸ ਵਾਸੀਆਂ ਨਾਲ

ਹਵਾ ਪ੍ਰਦੂਸ਼ਣ ਦਾ ਕਹਿਰ

ਅਸੀਂ ਹੁਣੇ-ਹੁਣੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ, ਦਾ ਗੁਰਪੁਰਬ ਮਨਾ ਕੇ ਹਟੇ ਹਾਂ। ਉਨ੍ਹਾ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਨਿਵਾਜਿਆ ਸੀ। ਕੀ ਅਸੀਂ ਉਨ੍ਹਾ ਵੱਲੋਂ ਦਿੱਤੇ ਇਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਸਕੇ ਹਾਂ? ਇਸ ਦਾ ਜੁਆਬ ਸਾਨੂੰ ਨਾਂਹ ਵਿੱਚ ਹੀ ਮਿਲੇਗਾ, ਕਿਉਂਕਿ ਅੱਜ ਕੁਦਰਤੀ

ਚੌਕਸੀ ਦੀ ਜ਼ਰੂਰਤ ਹਾਲੇ ਵੀ ਹੈ

ਪਿਛਲੇ ਦਿਨਾਂ ਤੋਂ ਜਿਹੜੀ ਚਰਚਾ ਹੋ ਰਹੀ ਸੀ ਕਿ ਅਮਨ-ਕਾਨੂੰਨ ਦੇ ਪੱਖ ਤੋਂ ਸਰਕਾਰ ਕੋਲੋਂ ਪੰਜਾਬ ਸਾਂਭਿਆ ਹੀ ਨਹੀਂ ਜਾ ਰਿਹਾ, ਏਥੇ ਕਤਲ ਬੜੇ ਹੋ ਰਹੇ ਹਨ, ਉਹ ਕੱਲ੍ਹ ਦੀ ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਨਾਲ ਇਹ ਚਰਚਾ ਠੱਲ੍ਹਣ ਦਾ ਸਬੱਬ ਬਣ ਸਕਦਾ ਹੈ।

ਇਹ ਕਿੱਦਾਂ ਦਾ ਕਲਿਆਣਕਾਰੀ ਰਾਜ ਹੋਇਆ!

ਕੋਈ ਤੇਈ ਸਾਲ ਪਹਿਲਾਂ 2-3 ਦਸੰਬਰ 1984 ਦੀ ਵਿਚਕਾਰਲੀ ਰਾਤ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਵਿੱਚ ਸਥਿਤ ਕੀਟ-ਨਾਸ਼ਕ ਬਣਾਉਣ ਵਾਲੀ ਅਮਰੀਕਨ ਕੰਪਨੀ ਯੂਨੀਅਨ ਕਾਰਬਾਈਡ ਵਿੱਚ ਜ਼ਹਿਰੀਲੀ ਗੈਸ ਮਿਥਾਈਲ ਆਈਸੋਸਾਈਨਾਈਟ ਦੇ ਰਿਸਣ ਕਾਰਨ ਭਿਆਨਕ ਹਾਦਸਾ ਵਾਪਰਿਆ ਸੀ।

ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ

ਹਿੰਦੂਤੱਵੀ ਜਥੇਬੰਦੀਆਂ ਦੀ ਮਾਨਸਿਕਤਾ ਤੇ ਕਾਰਵਾਈਆਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਇਹ ਮੰਨ ਲਿਆ ਹੈ ਕਿ ਦੇਸ਼ ਹੁਣ ਹਿੰਦੂ ਰਾਸ਼ਟਰ ਦੇ ਨੇੜੇ ਦੀ ਚੀਜ਼ ਬਣ ਚੁੱਕਾ ਹੈ।

ਸਥਾਨਕ ਪੱਧਰ ਦੀਆਂ ਸਿਆਸੀ ਟੱਕਰਾਂ

ਪੰਜਾਬ ਵਿੱਚ ਨਵੀਂ ਸਰਕਾਰ ਬਣੀ ਨੂੰ ਸਾਢੇ ਸੱਤ ਮਹੀਨੇ ਹੋ ਗਏ ਹਨ, ਪਰ ਅਜੇ ਤੱਕ ਇਹੋ ਲੱਗਦਾ ਹੈ ਕਿ ਜਿਸ ਧਿਰ ਦੀ ਜਿੱਤ ਹੋਈ, ਉਹ ਜਿੱਤ ਪ੍ਰਾਪਤੀ ਨਾਲ ਜੁੜੀ ਜ਼ਿਮੇਵਾਰੀ ਦਾ ਅਹਿਸਾਸ ਕਰਨ ਤੋਂ ਦੂਰ ਹੈ। ਉਸ ਦੇ ਕੁਝ ਲੋਕਾਂ ਦਾ ਵਿਹਾਰ ਇਸ ਤਰ੍ਹਾਂ ਦਾ ਹੈ, ਜਿਵੇਂ ਹਾਲੇ ਵੀ ਵਿਰੋਧੀ ਧਿਰ ਵਿੱਚ ਬੈਠਦੇ ਹੋਣ।

ਭਾਜਪਾ ਆਗੂਆਂ ਨੂੰ ਕੌਣ ਸਮਝਾਵੇ?

ਇਤਿਹਾਸਕ ਵਿਰਾਸਤ ਤਾਜ ਮਹਿਲ ਬਾਰੇ ਸ਼ੁਰੂ ਹੋਇਆ ਵਿਵਾਦ ਠੱਲ੍ਹਣ ਦਾ ਨਾਂਅ ਨਹੀਂ ਲੈ ਰਿਹਾ। ਇਹ ਮਸਲਾ ਭਾਜਪਾ ਵਿਧਾਇਕ ਸੰਗੀਤ ਸੋਮ ਵੱਲੋਂ ਤਾਜ ਮਹਿਲ ਨੂੰ ਭਾਰਤੀ ਸੱਭਿਆਚਾਰ ਉੱਤੇ ਧੱਬਾ ਕਹਿਣ ਨਾਲ ਸ਼ੁਰੂ ਹੋਇਆ ਸੀ।

ਗੁਜਰਾਤ ਦਾ ਵਿਕਾਸ ਮਾਡਲ ਬੇਪਰਦ

ਭਾਜਪਾ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਉਮੀਦਵਾਰ ਨਰਿੰਦਰ ਮੋਦੀ ਨੂੰ ਵਿਕਾਸ ਪੁਰਸ਼ ਵਜੋਂ ਪੇਸ਼ ਕੀਤਾ ਸੀ ਤੇ ਇਹ ਦਾਅਵਾ ਵੀ ਕੀਤਾ ਸੀ ਕਿ ਗੁਜਰਾਤ ਮਾਡਲ ਦੇ ਆਧਾਰ 'ਤੇ ਸਮੁੱਚੇ ਦੇਸ ਦਾ ਤੇਜ਼ ਗਤੀ ਨਾਲ ਵਿਕਾਸ ਕੀਤਾ ਜਾਵੇਗਾ। ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ ਭਾਰੀ ਬਹੁਮੱਤ

ਯੋਗੀ ਦੀ ਕਥਨੀ ਦੀ ਹਕੀਕਤ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੱਤਾ ਦੀ ਕਮਾਨ ਸੰਭਾਲਦੇ ਸਾਰ ਰਾਜ ਦੀ ਜਨਤਾ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਹੁਣ ਕਨੂੰਨ ਦਾ ਰਾਜ ਸਥਾਪਤ ਹੋਵੇਗਾ ਤੇ ਰਾਜ ਦੇ ਸਾਰੇ ਵਸਨੀਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ। ਅੱਜ ਉਨ੍ਹਾ ਦੇ ਸ਼ਾਸਨ ਵਾਲੇ ਰਾਜ ਵਿੱਚ ਹੋ ਕੀ ਰਿਹਾ ਹੈ? ਅਨੁਸੂਚਿਤ ਜਾਤੀ

ਅਰਥਚਾਰੇ ਨੂੰ ਠੁੰਮ੍ਹਣਾ ਦੇਣ ਦਾ ਜਤਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਵਿੱਤ ਮੰਤਰੀ ਅਰੁਣ ਜੇਤਲੀ ਤੱਕ ਨੇ ਕੁੱਲ ਕੌਮੀ ਵਿਕਾਸ ਦਰ ਵਿੱਚ ਲਗਾਤਾਰ ਕਮੀ ਵਾਪਰਨ ਵਾਲੇ ਵਰਤਾਰੇ ਨੂੰ ਆਰਜ਼ੀ ਕਿਹਾ ਸੀ। ਉਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਛੇਤੀ ਹੀ ਦੇਸ ਦੀ ਵਿਕਾਸ ਦਰ ਵਿੱਚ ਵਾਧਾ ਹੋ ਜਾਵੇਗਾ,

ਵਸੁੰਧਰਾ ਸਰਕਾਰ ਦਾ ਗ਼ੈਰ-ਜਮਹੂਰੀ ਕਦਮ

ਸਾਡੀਆਂ ਹੁਣ ਤੱਕ ਬਣੀਆਂ ਵੱਖ-ਵੱਖ ਸਰਕਾਰਾਂ ਵੱਲੋਂ ਦੇਸ, ਸਮਾਜ ਤੇ ਲੋਕ ਹਿੱਤ ਦੇ ਨਾਂਅ ਉੱਤੇ ਵੱਖ-ਵੱਖ ਵਿਸ਼ਿਆਂ ਬਾਰੇ ਪਾਰਲੀਮੈਂਟ ਵਿੱਚ ਕਈ ਬਿੱਲ ਲਿਆਂਦੇ ਜਾ ਚੁੱਕੇ ਹਨ। ਇਹਨਾਂ ਵਿੱਚੋਂ ਕੁਝ ਦਾ ਵਿਰੋਧ ਹੋਣ 'ਤੇ ਵਾਪਸ ਲੈ ਲਏ ਜਾਂਦੇ ਰਹੇ ਤੇ ਕਈ ਸਾਰੇ ਪਾਸ ਹੋਣ ਪਿੱਛੋਂ ਕਨੂੰਨ ਦੀ ਸ਼ਕਲ ਅਖਤਿਆਰ ਕਰ ਜਾਂਦੇ ਰਹੇ ਹਨ। ਇੰਜ ਹੀ ਰਾਜਾਂ ਦੀਆਂ

ਬਿਜਲੀ ਦਰਾਂ 'ਚ ਅਣਉਚਿਤ ਵਾਧਾ

ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਆਪਣੇ ਤਾਜ਼ਾ ਫ਼ੈਸਲੇ ਵਿੱਚ ਹਰ ਤਰ੍ਹਾਂ ਦੇ ਬਿਜਲੀ ਖ਼ਪਤਕਾਰਾਂ ਲਈ ਨਵੀਂਆਂ ਵਧੀਆਂ ਦਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ੈਸਲੇ ਮੁਤਾਬਕ ਘਰੇਲੂ, ਵਪਾਰਕ ਤੇ ਉਦਯੋਗਕ ਬਿਜਲੀ ਖ਼ਪਤਕਾਰਾਂ ਲਈ ਇਹ ਵਾਧਾ 9.33 ਫ਼ੀਸਦੀ ਤੋਂ 12.20 ਫ਼ੀਸਦੀ ਹੋਵੇਗਾ। ਇਹ ਵਾਧਾ ਇੱਕ ਅਪ੍ਰੈਲ ਤੋਂ ਲਾਗੂ

ਸੱਤਾ ਪੱਖ ਦੇ ਹਾਮੀਆਂ ਦਾ ਸ਼ਰਮਨਾਕ ਵਰਤਾਰਾ

ਪਿਛਲੇ ਸਾਲ ਗੁਜਰਾਤ ਦੇ ਊਨਾ ਵਿੱਚ ਗਊ ਰੱਖਿਆ ਦੇ ਨਾਂਅ ਉੱਤੇ ਹਿੰਦੂ ਕੱਟੜਵਾਦੀਆਂ ਦੀ ਭੀੜ ਵੱਲੋਂ ਚਾਰ ਦਲਿਤ ਨੌਜਵਾਨਾਂ ਦੀ ਨੰਗੇ ਕਰ ਕੇ ਇਸ ਲਈ ਬੇਤਹਾਸ਼ਾ ਕੁੱਟਮਾਰ ਕੀਤੀ ਗਈ ਕਿ ਉਹ ਆਪਣੇ ਪਿਤਰੀ ਪੇਸ਼ੇ ਵਜੋਂ ਇੱਕ ਮਰੀ ਹੋਈ ਗਾਂ ਨੂੰ ਉਸ ਦੀ ਚਮੜੀ ਲਾਹੁਣ ਲਈ ਹੱਡਾਰੋੜੀ ਵੱਲ ਲੈ ਕੇ ਚੱਲੇ ਸਨ। ਇਸ ਘਟਨਾ ਕਾਰਨ ਸਮੁੱਚੇ

ਇਤਿਹਾਸਕ ਵਿਰਾਸਤ ਨਾਲ ਖਿਲਵਾੜ ਦੇ ਮੰਦ-ਭਾਗੇ ਜਤਨ

ਕੁਦਰਤ ਨੇ ਬਹੁਤ ਕੁਝ ਸਿਰਜਿਆ ਹੈ ਤੇ ਉਸ ਦੀ ਇੱਕ ਉੱਤਮ ਰਚਨਾ ਹੈ ਮਨੁੱਖ। ਅੱਗੋਂ ਮਨੁੱਖ ਨੇ ਵੀ ਅਨੇਕ ਚੀਜ਼ਾਂ-ਵਸਤਾਂ ਦੀ ਸਿਰਜਣਾ ਕੀਤੀ ਹੈ ਤੇ ਇਹਨਾਂ ਵਿੱਚੋਂ ਹੀ ਹਨ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਸੱਤ ਅਜੂਬੇ। ਇਹਨਾਂ ਸੱਤਾਂ ਅਜੂਬਿਆਂ ਵਿੱਚੋਂ ਇੱਕ ਤਾਜ ਮਹਿਲ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੇ ਸ਼ਹਿਰ ਆਗਰਾ ਵਿੱਚ ਸਥਿਤ ਹੈ। ਸੰਸਾਰ ਦੇ ਕਿਸੇ ਵੀ ਦੇਸ ਦਾ ਮੁਖੀ ਜਦੋਂ ਭਾਰਤ ਯਾਤਰਾ 'ਤੇ ਆਉਂਦਾ ਹੈ ਤਾਂ ਉਹ ਇਸ ਇਤਿਹਾਸਕ

ਚੋਣ ਕਮਿਸ਼ਨ ਦੇ ਫ਼ੈਸਲੇ 'ਤੇ ਪ੍ਰਸ਼ਨ-ਚਿੰਨ੍ਹ

ਚੋਣ ਕਮਿਸ਼ਨ ਸੰਨ 1952 ਵਿੱਚ ਸਥਾਪਤ ਹੋਇਆ ਅਤੇ ਟੀ ਐੱਨ ਸੇਸ਼ਨ ਦੇ ਵਕਤ ਤੋਂ ਇੱਕ ਮੈਂਬਰ ਦੀ ਥਾਂ ਤਿੰਨ ਮੈਂਬਰਾਂ ਉੱਤੇ ਆਧਾਰਤ ਚਲਿਆ ਆ ਰਿਹਾ ਸੰਵਿਧਾਨਕ ਅਦਾਰਾ ਹੈ, ਜਿਹੜਾ ਹੁਣ ਤੱਕ ਭਾਰਤੀ ਜਮਹੂਰੀਅਤ ਦਾ ਆਧਾਰ ਮੰਨੀਆਂ ਜਾਂਦੀਆਂ ਚੋਣਾਂ ਦਾ ਮਹੱਤਵ ਪੂਰਨ ਕਾਰਜ ਨੇਪਰੇ ਚਾੜ੍ਹਦਾ ਆ ਰਿਹਾ ਹੈ