ਰਾਸ਼ਟਰੀ

ਟਰੰਪ ਦੀ ਦਿਮਾਗ਼ੀ ਹਾਲਤ 'ਤੇ ਬਹਿਸ ਸ਼ੁਰੂ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ) ਅਰਬਾਂ ਡਾਲਰ ਦਾ ਵਪਾਰ ਖੜਾ ਕਰਨ ਅਤੇ ਅਮਰੀਕਾ ਦੇ ਸਭ ਤੋਂ ਤਾਕਤਵਰ ਅਹੁਦੇ ਦੀ ਲੜਾਈ 'ਚ ਇੱਕ ਤਜਰਬੇਕਾਰ ਸਿਆਸਤਦਾਨ ਨੂੰ ਮਾਤ ਦੇਣ ਵਾਲੇ ਡੋਨਾਲਡ ਟਰੰਪ ਦੇ ਵਿਵਾਦਗ੍ਰਸਤ ਬਿਆਨਾਂ ਅਤੇ ਫ਼ੈਸਲਿਆਂ ਕਾਰਨ ਦੁਨੀਆ ਭਰ ਦੇ ਮਾਹਰਾਂ 'ਚ ਉਨ੍ਹਾ ਦੀ ਦਿਮਾਗ਼ੀ ਹਾਲਤ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ।

ਪਾਕਿ ਨੇ ਆਖਰ ਸਈਦ ਨੂੰ ਮੰਨਿਆ ਅੱਤਵਾਦੀ

ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ) ਪਾਕਿਸਤਾਨੀ ਪੰਜਾਬ ਸਰਕਾਰ ਨੇ ਮੁੰਬਈ ਅੱਤਵਾਦੀ ਹਮਲੇ ਦੇ ਸਰਗਨਾ ਅਤੇ ਲਸ਼ਕਰੇ ਤਾਇਬਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਅੱਤਵਾਦ ਵਿਰੋਧੀ ਐਕਟ ਦੇ ਦਾਇਰੇ 'ਚ ਸ਼ਾਮਲ ਲਿਆ ਕੇ ਉਸ ਦੇ ਅੱਤਵਾਦੀਆਂ ਨਾਲ ਸੰਬੰਧਾਂ ਦੀ ਗੱਲ ਪ੍ਰਵਾਨ ਕਰ ਲਈ ਹੈ।

ਪਲਾਨੀਸਾਮੀ ਨੇ ਹਾਸਲ ਕੀਤਾ ਭਰੋਸੇ ਦਾ ਵੋਟ

ਚੇਨਈ (ਨਵਾਂ ਜ਼ਮਾਨਾ ਸਰਵਿਸ) ਹਾਲਾਂਕਿ ਮੁੱਖ ਮੰਤਰੀ ਪਲਾਨੀਸਾਮੀ ਸੂਬਾ ਵਿਧਾਨ ਸਭਾ 'ਚ ਭਰੋਸੇ ਦਾ ਵੋਟ ਪ੍ਰਾਪਤ ਕਰਨ 'ਚ ਸਫ਼ਲ ਰਹੇ, ਪਰ ਵਿਧਾਨ ਸਭਾ 'ਚ ਵਿਧਾਇਕਾਂ ਵੱਲੋਂ ਕੀਤੀ ਗਈ ਜ਼ੋਰ-ਅਜ਼ਮਾਈ ਨੇ ਸਾਰੀਆਂ ਮਰਿਆਦਾਵਾਂ ਤਾਰ-ਤਾਰ ਕਰ ਦਿੱਤੀਆਂ ਅਤੇ ਗੁਪਤ ਵੋਟਿੰਗ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਅੰਦਰ ਮੇਜ਼, ਕੁਰਸੀਆਂ ਅਤੇ ਮਾਈਕ ਤੋੜ ਦਿੱਤੇ ਗਏ।

ਆਲੂ ਤੇ ਸਬਜ਼ੀ ਉਤਪਾਦਕਾਂ ਸਾਹਵੇਂ ਗੂੜ੍ਹਾ ਹਨੇਰਾ

ਸ਼ਾਹਕੋਟ (ਗਿਆਨ ਸੈਦਪੁਰੀ) ਪਿਛਲੇ 3-4 ਮਹੀਨਿਆਂ ਤੋਂ ਨੋਟਬੰਦੀ ਦੇ ਦੌਰ ਤੇ ਉਸ ਤੋਂ ਵੀ ਪਹਿਲਾਂ ਪੰਜਾਬ ਦੇ ਹੁਕਮਰਾਨਾਂ ਦੇ ਤਖਤ ਦੇ ਪਾਵੇ ਹਿਲਦੇ ਦੇਖ ਉਨ੍ਹਾਂ ਨੂੰ ਸਥਿਰ ਰੱਖਣ ਦੇ 'ਆਹਰ' ਕਾਰਨ ਕਿਸਾਨੀ ਮਸਲਿਆਂ ਤੋਂ ਮੂੰਹ ਮੋੜੀ ਰੱਖਣ ਦੇ ਵਰਤਾਰੇ ਨੇ ਪੰਜਾਬ ਦੀ ਸਮੁੱਚੀ ਕਿਸਾਨੀ, ਖਾਸ ਕਰ ਆਲੂ ਤੇ ਸਬਜ਼ੀ ਉਤਪਾਦਕਾਂ ਦਾ ਭਵਿੱਖ ਹਨੇਰਾ ਕਰ ਦਿੱਤਾ ਹੈ।

ਨੋਟਬੰਦੀ ਦਾ ਅਸਰ; ਭਗਵਾਨ ਬਾਲਾ ਜੀ ਦੇ ਦਰਸ਼ਨ ਹੋਏ ਮਹਿੰਗੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਇਸ ਨੂੰ ਨੋਟਬੰਦੀ ਦਾ ਪ੍ਰਭਾਵ ਕਿਹਾ ਜਾ ਸਕਦਾ ਹੈ ਕਿ ਭਗਵਾਨ ਬਾਲਾ ਜੀ ਦੇ ਦਰਸ਼ਨ ਲਈ ਜਾਣ ਵਾਲੇ ਭਗਤਾਂ ਨੂੰ ਹੁਣ ਮੰਦਰ ਦੀਆਂ ਵੱਖ-ਵੱਖ ਸੇਵਾਵਾਂ ਲਈ ਮਿਲਣ ਵਾਲੇ ਟਿਕਟ ਲਈ ਵਧੇਰੇ ਭੁਗਤਾਨ ਕਰਨਾ ਹੋਵੇਗਾ। ਨੋਟਬੰਦੀ ਬਾਅਦ ਮੰਦਰ ਦੀ ਪ੍ਰਤੀ ਦਿਨ ਆਮਦਨ 'ਚ ਨੁਕਸਾਨ ਪਾਏ ਜਾਣ ਬਾਅਦ ਤਿਰੂਮਾਲਾ ਤਿਰੂਪਤੀ ਦੇਵ ਸਥਾਨਮ ਨੇ ਵੱਖ-ਵੱਖ ਸੇਵਾਵਾਂ ਲਈ ਕੀਮਤ ਵਧਾਉਣ ਦਾ ਨਿਰਣਾ ਲਿਆ ਹੈ।

ਮੌੜ ਮੰਡੀ ਬੰਬ ਕਾਂਡ ਦਹਿਸ਼ਤਗਰਦੀ ਘਟਨਾ : ਜਨਤਕ ਜਥੇਬੰਦੀਆਂ

ਬਠਿੰਡਾ (ਬਖਤੌਰ ਢਿੱਲੋਂ) ਮੌੜ ਮੰਡੀ ਵਿਖੇ ਵਾਪਰਿਆ ਬੰਬ ਕਾਂਡ, ਜਿਸ ਵਿੱਚ ਤਿੰਨ ਸਕੂਲੀ ਬੱਚਿਆਂ ਸਮੇਤ ਗਰੀਬ ਪਰਵਾਰਾਂ ਦੇ ਨਿਰਦੋਸ਼ ਮੈਂਬਰ ਮਾਰੇ ਗਏ, ਇੱਕ ਦਹਿਸ਼ਤਗਰਦੀ ਘਟਨਾ ਹੈ, ਜਿਸ ਦੀ ਜਨਤਕ ਜਥੇਬੰਦੀਆਂ ਸਖ਼ਤ ਨਿਖੇਧੀ ਕਰਦੀਆਂ ਹਨ।

'ਇੱਕੀਵੀਂ ਸਦੀ 'ਚ ਨਾਵਲ ਦੀ ਭੂਮਿਕਾ' ਵਿਸ਼ੇ 'ਤੇ ਸੈਮੀਨਾਰ ਅੱਜ

ਤਲਵੰਡੀ ਸਾਬੋ (ਜਗਦੀਪ ਗਿੱਲ) 19 ਫਰਵਰੀ ਦਿਨ ਐਤਵਾਰ ਨੂੰ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਵਿਖੇ ਇੱਕੀਵੀਂ ਸਦੀ ਵਿੱਚ ਨਾਵਲ ਦੀ ਭੂਮਿਕਾ ਵਿਸ਼ੇ ਉੱਪਰ ਵਿਚਾਰ-ਚਰਚਾ (ਸੈਮੀਨਾਰ) ਕਰਵਾਇਆ ਜਾ ਰਿਹਾ ਹੈ। ਇਸ ਵਿਚਾਰ ਚਰਚਾ ਵਿੱਚ ਬਲਵੀਰ ਪਰਵਾਨਾ ਸੰਪਾਦਕ (ਸੱਭਿਆਚਾਰਕ) ਨਵਾਂ ਜ਼ਮਾਨਾ ਜਲੰਧਰ ਨਾਵਲ ਨੂੰ ਕਿਵੇਂ ਪੜ੍ਹਿਆ ਅਤੇ ਲਿਖਿਆ ਜਾਵੇ, ਸੰਬੰਧੀ ਵਰਕਸ਼ਾਪ ਲੈਣਗੇ।

ਟਰੱਕ-ਬੱਸ ਦੀ ਭਿਆਨਕ ਟੱਕਰ 'ਚ ਤਿੰਨ ਹਲਾਕ

ਚੰਡੀਗੜ੍ਹ (ਕ੍ਰਿਸ਼ਨ ਗਰਗ) ਕੌਮੀ ਰਾਜ ਮਾਰਗ ਨੰਬਰ 8 'ਤੇ ਸਥਿਤ ਜ਼ਿਲ੍ਹਾ ਰਿਵਾੜੀ ਦੇ ਪਿੰਡ ਸਾਲਹਾਵਾਸ ਦੇ ਨੇੜੇ ਹੋਈ ਟਰੱਕ ਤੇ ਬੱਸ ਦੀ ਭਿਆਨਕ ਦੁਰਘਟਨਾ ਵਿਚ ਲੱਗਭੱਗ ਦੋ ਦਰਜਨ ਵਿਅਕਤੀ ਫੱਟੜ ਹੋ ਗਏ। ਫੱਟੜਾਂ ਨੂੰ ਰਿਵਾੜੀ ਦੇ ਟਰੋਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਹੈ।

ਕੇਂਦਰ ਮਾਤ-ਭਾਸ਼ਾ ਲਾਗੂ ਕਰੇ : ਸਾਂਬਰ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਕੁਲ ਹਿੰਦ ਕਿਸਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਭੁਪਿੰਦਰ ਸਾਂਬਰ ਨੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਇਸ ਦਾ ਬਣਦਾ ਸਥਾਨ ਦੁਆਉਣ ਲਈ ਚੰਡੀਗੜ੍ਹ ਪੰਜਾਬੀ ਮੰਚ ਤੇ ਸਭ ਪੰਜਾਬੀ-ਹਿਤੈਸ਼ੀਆਂ ਵੱਲੋਂ ਕੀਤੇ ਜਾ ਰਹੇ ਘੋਲ ਅਤੇ ਮਾਤ-ਭਾਸ਼ਾ ਕੌਮਾਂਤਰੀ ਦਿਵਸ ਮੌਕੇ 21 ਫਰਵਰੀ ਨੂੰ ਗ੍ਰਿਫਤਾਰੀਆਂ ਦੇਣ ਦੀ ਜ਼ੋਰਦਾਰ ਹਮਾਇਤ ਕੀਤੀ ਹੈ।

ਵਾਦੀ 'ਚ ਜੁੰਮੇ ਦੀ ਨਮਾਜ਼ ਮਗਰੋਂ ਸੁਰੱਖਿਆ ਦਸਤਿਆਂ 'ਤੇ ਪਥਰਾਅ

ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ) ਫ਼ੌਜ ਮੁਖੀ ਬਿਪਿਨ ਰਾਵਤ ਦੇ ਕਸ਼ਮੀਰ 'ਚ ਪਥਰਾਅ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੇ ਬਿਆਨ ਦੀ ਰੱਖਿਆ ਮੰਤਰੀ ਮਨੋਹਰ ਪਰਿਕਰ ਨੇ ਹਮਾਇਤ ਕੀਤੀ ਹੈ, ਪਰ ਫ਼ੌਜ ਮੁਖੀ ਦੀ ਚਿਤਾਵਨੀ ਦਾ ਕਸ਼ਮੀਰ 'ਚ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ, ਸਗੋਂ ਕੱਲ੍ਹ ਹਾਲਤ ਖ਼ਰਾਬ ਹੋ ਗਏ।

ਇਕ ਕਰੋੜ ਕਿਸਾਨਾਂ ਦੇ ਖਾਤਿਆਂ 'ਚੋਂ ਕੱਟੇ 990 ਕਰੋੜ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਬੈਂਕਾਂ 'ਚ ਜਮ੍ਹਾਂ ਰਾਸ਼ੀ ਆਮ ਤੌਰ 'ਤੇ ਸੁਰੱਖਿਅਤ ਮੰਨੀ ਜਾਂਦੀ ਹੈ, ਪਰ ਹੁਣ ਇੱਥੇ ਵੀ ਮੁਸ਼ਕਲ ਹੋਣ ਲੱਗੀ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ ਬੀ ਆਈ) ਨੇ ਕਿਸਾਨ ਕ੍ਰੈਡਿਟ ਕਾਰਡ (ਕੇ ਸੀ ਸੀ) ਧਾਰਕ ਕਿਸਾਨਾਂ ਦੇ ਖਾਤਿਆਂ ਤੋਂ ਮੌਸਮ ਦੀ ਜਾਣਕਾਰੀ ਦੇਣ ਦੇ ਨਾਂਅ 'ਤੇ ਉਨ੍ਹਾਂ ਦੀ ਸਹਿਮਤੀ ਬਿਨਾਂ 990 ਕਰੋੜ ਰੁਪਏ ਕੱਟ ਲਏ।

ਹੁਣ 2 ਲੱਖ ਜਮ੍ਹਾਂ ਕਰਾਉਣ ਵਾਲਿਆਂ 'ਤੇ ਵੀ ਹੋਵੇਗੀ ਇਨਕਮ ਟੈਕਸ ਵਿਭਾਗ ਦੀ ਨਜ਼ਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਨੋਟਬੰਦੀ ਦੌਰਾਨ ਖਾਤੇ 'ਚ 2 ਲੱਖ ਜਾਂ ਉਸ ਤੋਂ ਜ਼ਿਆਦਾ ਰਕਮ ਜਮ੍ਹਾਂ ਕਰਨ ਵਾਲੇ ਲੋਕਾਂ ਤੋਂ ਇਨਕਮ ਟੈਕਸ ਵਿਭਾਗ ਆਮਦਨ ਦੇ ਸਰੋਤ ਦਾ ਹਿਸਾਬ-ਕਿਤਾਬ ਮੰਗ ਸਕਦਾ ਹੈ।

ਗ਼ਦਰੀ ਬਾਬਿਆਂ ਦੇ ਉਦੇਸ਼ ਲਈ ਸੰਗਰਾਮ ਅਜੇ ਬਾਕੀ : ਜਗਰੂਪ

ਮੋਗਾ (ਅਮਰਜੀਤ ਬੱਬਰੀ) ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮੋਗਾ-1 ਵੱਲੋਂ ਗ਼ਦਰੀ ਬਾਬਾ ਰੂੜ ਸਿੰਘ ਚੂਹੜਚੱਕ ਦੀ 67ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਚੂਹੜਚੱਕ ਵਿੱਚ ਮਨਾਈ ਗਈ। ਬਰਸੀ ਮੌਕੇ ਕੀਤੇ ਸਮਾਗਮ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।

ਭਾਜਪਾ ਦੇ ਆਈ ਐੱਸ ਆਈ ਨਾਲ ਸੰਬੰਧਾਂ ਦੀ ਜਾਂਚ ਕਰਵਾਈ ਜਾਵੇ : ਆਸ਼ੂਤੋਸ਼

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਆਮ ਆਦਮੀ ਪਾਰਟੀ ਨੇ ਭਾਜਪਾ ਦੇ ਆਈ ਐੱਸ ਆਈ ਨਾਲ ਕਥਿਤ ਸੰਬੰਧਾਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਭੋਪਾਲ 'ਚ ਆਈ ਐੱਸ ਆਈ ਦੇ 11 ਏਜੰਟ ਗ੍ਰਿਫਤਾਰ ਕੀਤੇ ਗਏ ਸਨ, ਜਿਨ੍ਹਾਂ 'ਚ ਕਈ ਭਾਜਪਾ ਦੇ ਅਹੁਦੇਦਾਰ ਹਨ।

ਲਾਲੂ ਦਾ ਮੋਦੀ 'ਤੇ ਹਮਲਾ ਹੁਣ ਹੋਰ ਨਾ ਹਸਾਓ ਭਰਾ

ਪਟਨਾ (ਨਵਾਂ ਜ਼ਮਾਨਾ ਸਰਵਿਸ)-ਆਰ ਜੇ ਡੀ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕੀਤਾ ਹੈ ਅਤੇ ਮੋਦੀ ਨੂੰ ਹੋਰ ਨਾ ਹਸਾਉਣ ਦੀ ਅਪੀਲ ਕੀਤੀ ਹੈ। ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਸੇ ਦਾ ਨਾਂਅ ਲਏ ਬਿਨਾਂ ਕਿਹਾ ਕਿ ਪੰਜਾਬ ਵਿੱਚ ਖੂਨ ਕਾ ਬੇਟਾ ਅਤੇ ਉੱਤਰ ਪ੍ਰਦੇਸ਼ ਵਿੱਚ ਦੱਤਕ ਪੁੱਤਰ।

ਸੈਮਸੰਗ ਦਾ ਉਪ ਮੁਖੀ ਗ੍ਰਿਫਤਾਰ

ਸਿਊਲ (ਨਵਾਂ ਜ਼ਮਾਨਾ ਸਰਵਿਸ) ਸੈਮਸੰਗ ਦੇ ਗਰੁੱਪ ਚੀਫ ਜੇ ਵਾਈ ਲੀ ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੂੰ ਰਿਸ਼ਵਤ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਸੈਮਸੰਗ ਇਲੈਕਟ੍ਰਾਨਿਕਸ ਦੇ ਮੀਤ ਪ੍ਰਧਾਨ 48 ਸਾਲਾ ਲੀ ਨੂੰ ਸਿਊਲ ਦੀ ਅਦਾਲਤ ਵਿੱਚ ਸੁਣਵਾਈ ਮਗਰੋਂ ਗ੍ਰਿਫਤਾਰ ਕੀਤਾ ਗਿਆ। ਮਾਮਲੇ ਦੇ ਸੰਬੰਧ ਵਿੱਚ ਅਦਾਲਤ 'ਚ ਤਕਰੀਬਨ 10 ਘੰਟੇ ਸੁਣਵਾਈ ਚੱਲੀ।

ਸੰਯੁਕਤ ਰਾਸ਼ਟਰ 'ਚ ਮਸੂਦ 'ਤੇ ਪਾਬੰਦੀ ਲਈ ਚੀਨ ਨੂੰ 'ਪੁਖਤਾ ਸਬੂਤ' ਦੀ ਲੋੜ

ਬੀਜਿੰਗ (ਨਵਾਂ ਜ਼ਮਾਨਾ ਸਰਵਿਸ) ਭਾਰਤ ਨਾਲ ਹੋਣ ਵਾਲੀ ਰਣਨੀਤਕ ਗੱਲਬਾਤ ਤੋਂ ਪਹਿਲਾਂ ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਸੰਯੁਕਤਰ ਰਾਸ਼ਟਰ 'ਚ ਜੈਸ਼-ਇ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਕਰਾਰ ਦਿੱਤੇ ਜਾਣ ਦੀ ਮੰਗ ਦਾ ਸਮੱਰਥਨ ਕਰਨ ਲਈ ਉਸ ਨੂੰ 'ਪੁਖਤਾ ਸਬੂਤ' ਦੀ ਲੋੜ ਹੈ।

ਸੂਫ਼ੀ ਦਰਗਾਹ 'ਤੇ ਹਮਲੇ ਤੋਂ ਬਾਅਦ ਪਾਕਿ ਨੇ ਰਾਤੋ-ਰਾਤ ਮਾਰੇ 37 ਅੱਤਵਾਦੀ

ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ) ਇੱਕ ਸੂਫੀ ਦਰਗਾਹ 'ਤੇ ਅੱਤਵਾਦੀ ਹਮਲੇ 'ਚ 100 ਤੋਂ ਵੀ ਵੱਧ ਲੋਕਾਂ ਦੀ ਮੌਤ ਮਗਰੋਂ ਪਾਕਿਸਤਾਨ ਸਰਕਾਰ ਵੱਲੋਂ ਪੂਰੇ ਦੇਸ਼ 'ਚ ਅੱਤਵਾਦੀਆਂ ਵਿਰੁੱਧ ਵੱਡੇ ਪੱਧਰ 'ਤੇ ਮੁਹਿੰਮ ਛੇੜ ਦਿੱਤੀ ਗਈ ਹੈ।

ਅਵਾਰਾ ਕੁੱਤਿਆਂ ਨੋਚ ਖਾਧਾ 5 ਸਾਲਾ ਮਾਸੂਮ

ਤਰਨ ਤਾਰਨ (ਸਾਗਰਦੀਪ ਸਿੰਘ ਅਰੋੜਾ) ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕੈਰੋਵਾਲ ਵਿਖੇ ਉਸ ਸਮਂੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦ ਪਿੰਡ ਵਿਚ ਅਵਾਰਾ ਕੁੱਤਿਆਂ ਨੇ 5 ਸਾਲਾ ਬੱਚੇ ਨੂੰ ਨੋਚ-ਨੋਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦਾ ਪਤਾ ਚਲਦੇ ਹੀ ਜਦ ਤੱਕ ਲੋਕ ਘਟਨਾ ਸਥਾਨ 'ਤੇ ਬੱਚੇ ਨੂੰ ਬਚਾਉਣ ਲਈ ਪਹੁੰਚੇ ਤਾਂ ਉਦੋ ਤੱਕ ਬਹੁਤ ਦੇਰ ਹੋ ਚੁੱਕੀ ਸੀ

ਪੰਜਾਬੀ ਬਾਗ਼ ਹਲਕਾ; ਸਿਰਸਾ ਤੇ ਸਰਨਾ 'ਚ ਸਿੱਧਾ ਮੁਕਾਬਲਾ

ਨਵੀਂ ਦਿੱਲੀ (ਜਸਵੀਰ ਸਿੰਘ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਵਿੱਚ ਪੰਜਾਬੀ ਬਾਗ਼ ਹਾਟ ਸੀਟ ਮੰਨੀ ਜਾਂਦੀ ਹੈ, ਇੱਕ ਤਾਂ ਇਸ ਕਰ ਕੇ ਕਿ ਇੱਥੇ ਸਿੱਖ ਵੱਡੀ ਗਿਣਤੀ ਵਿੱਚ ਵੱਸਦੇ ਹਨ, ਦੂਜਾ ਇੱਥੇ ਦਿੱਗਜਾਂ ਦਾ ਮੁਕਾਬਲਾ ਹੈ। ਅਕਾਲੀ ਦਲ ਬਾਦਲ ਵੱਲੋਂ ਮਨਜਿੰਦਰ ਸਿੰਘ ਸਿਰਸਾ ਦਾ ਮੁਕਾਬਲਾ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਹੈ।