ਪੰਜਾਬ ਨਿਊਜ਼

ਅਕਾਲੀ-ਭਾਜਪਾ ਰਾਜ 'ਚ ਮਹਿੰਗਾਈ ਵਧੀ : ਰਮੇਸ਼ ਸਿੰਘ

ਪਠਾਨਕੋਟ (ਨਵਾਂ ਜ਼ਮਾਨਾ ਸਰਵਿਸ) ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ ਐੱਮ ਐੱਲ (ਲਿਬਰੇਸ਼ਨ) ਵੱਲੋਂ ਲੋਕਾਂ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਪਿੰਡ ਘੋਹ ਵਿਖੇ ਇੱਕ ਵਿਸ਼ਾਲ ਕਾਨਫ਼ਰੰਸ ਕਾਮਰੇਡ ਅਮਰੀਕ ਸਿੰਘ, ਕਾਮਰੇਡ ਕ੍ਰਿਪਾਲ ਸਿੰਘ ਘੋਹ ਅਤੇ ਕਾਮਰੇਡ ਬਲਵੰਤ ਘੋਹ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਕਿਸਾਨ ਮੋਰਚੇ ਦੇ ਦੂਜੇ ਦਿਨ ਹਲਕਾ ਖਡੂਰ ਸਾਹਿਬ ਦੇ ਪਿੰਡਾਂ 'ਚ ਜੱਥਾ ਮਾਰਚ

ਅੰਮ੍ਰਿਤਸਰ (ਜਸਬੀਰ ਸਿੰਘ) ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਾਗੂ ਕਰਾਉਣ ਲਈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ੁਰੂ ਕੀਤਾ ਚਾਰ ਰੋਜ਼ਾ ਮੋਰਚਾ ਅੱਜ ਦੂਸਰੇ ਦਿਨ ਵਿੱਚ ਸ਼ਾਮਲ ਹੋ ਗਿਆ, ਜਿਸ ਦੌਰਾਨ ਕਿਸਾਨਾਂ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਐੱਸ.ਡੀ ਐੱਮ ਦਫਤਰ ਦੇ ਬਾਹਰ ਸਰਕਾਰ ਖਿਲਾਫ ਪ੍ਰਚਾਰ ਕੀਤਾ।

ਪੰਜਾਬ ਵੱਲੋਂ ਕੇਂਦਰ ਤੋਂ 15 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ

ਚੰਡੀਗੜ੍ਹ/ਨਵੀਂ ਦਿੱਲੀ (ਕ੍ਰਿਸ਼ਨ ਗਰਗ) ਪੰਜਾਬ ਨੇ ਕੇਂਦਰ ਸਰਕਾਰ ਕੋਲ ਸੂਬੇ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਲਈ 15 ਹਜ਼ਾਰ ਕਰੋÎੜ ਰੁਪਏ ਦੀ ਵਿਸ਼ੇਸ਼ ਵਿੱਤੀ ਮਦਦ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮਾਲਵਾ ਖਿੱਤੇ ਵਿਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਵੀ 100 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਗਈ ਹੈ।

ਸਿਆਸੀ ਕਾਨਫ਼ਰੰਸ 'ਚ ਪੰਜਾਬ ਦੀ ਭਲਾਈ ਲਈ ਸਰਮਾਏਦਾਰ ਪਾਰਟੀਆਂ ਦਾ ਮੋਹ ਤਿਆਗਣ ਦਾ ਹੋਕਾ

ਦੀਨਾਨਗਰ, 7 ਫਰਵਰੀ (ਪੱਤਰ ਪ੍ਰੇਰਕ) ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ (ਪੰਜਾਬ) ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਇੱਥੇ ਸਿਆਸੀ ਕਾਨਫ਼ਰੰਸ ਕਰਕੇ ਲੋਕਾਂ ਨੂੰ ਪੰਜਾਬ ਦੀ ਭਲਾਈ ਲਈ ਸਰਮਾਏਦਾਰ ਪਾਰਟੀਆਂ ਦਾ ਮੋਹ ਤਿਆਗਣ ਦਾ ਹੋਕਾ ਦਿੱਤਾ।

ਦਲਿਤਾਂ ਦੀਆਂ ਬਸਤੀਆਂ 'ਚ ਵਿਕਾਸ ਕਾਰਜ ਬੰਦ ਕਰਾਉਣ ਵਾਲੇ ਅਧਿਕਾਰੀ ਬਾਜ਼ ਆਉਣ : ਲਾਲੀ ਮਜੀਠੀਆ

ਅੰਮ੍ਰਿਤਸਰ (ਜਸਬੀਰ ਸਿੰਘ) ਸੱਤਾ ਦੇ ਨਸ਼ੇ ਵਿੱਚ ਹੱਦ ਤੋਂ ਵੱਧ ਚੂਰ ਅਕਾਲੀ ਦਲ ਹੁਣ ਪਿੰਡਾਂ ਦੇ ਦਲਿਤ ਪਰਵਾਰਾਂ ਦੇ ਘਰਾਂ ਨੂੰ ਜਾਂਦੇ ਬਾਜ਼ਾਰਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਰੋਕਣ ਦੇ ਰਾਹ ਤੁਰ ਪਿਆ ਹੈ ਤੇ ਇਸ ਮਕਸਦ ਦੀ ਪੂਰਤੀ ਲਈ ਦਲ ਦੇ ਕਰਿੰਦਿਆਂ ਨੇ ਅਫਸਰਸ਼ਾਹੀ ਦਾ ਸਿੱਧੇ ਰੂਪ ਵਿੱਚ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ

ਮਾਹਿਲਪੁਰ ਗੋਲੀਕਾਂਡ ਨੂੰ ਲੈ ਕੇ ਕਾਂਗਰਸ ਵੱਲੋਂ ਮੁਜ਼ਾਹਰਾ

ਮਾਹਿਲਪੁਰ (ਸ਼ਿਵ ਕੁਮਾਰ ਬਾਵਾ) ਕਾਂਗਰਸ ਪਾਰਟੀ ਵੱਲੋਂ ਕਾਂਗਰਸ ਸੇਵਾ ਦਲ ਦੇ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਅਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਦੀ ਅਗਵਾਈ ਵਿਚ ਮਾਹਿਲਪੁਰ ਸ਼ਹਿਰ ਵਿਚ ਪਿਛਲੇ ਦਿਨੀਂ ਇਕ ਦੁਕਾਨ ਦੇ ਮਾਮਲੇ ਨੂੰ ਲੈ ਕੇ ਹੋਈ ਲੜਾਈ ਅਤੇ ਚੱਲੀ ਗੋਲੀ ਨਾਲ ਜ਼ਖਮੀ ਹੋਏ ਕਾਂਗਰਸੀ ਆਗੂ ਦੇ ਹੱਕ ਵਿਚ ਸ਼ਹਿਰ ਵਿਚ ਰੋਸ ਮਾਰਚ ਕਰਨ ਉਪਰੰਤ ਮਾਹਿਲਪੁਰ ਥਾਣੇ ਦੇ ਮੁੱਖ ਗੇਟ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ

ਪੁਲਸ ਤੋਂ ਛੁਡਾਏ ਅੰਕੁਰ ਖੱਤਰੀ ਦਾ ਨਹੀਂ ਮਿਲਿਆ ਸੁਰਾਗ

ਸ਼ਹੀਦ ਭਗਤ ਸਿੰਘ ਨਗਰ (ਮਨੋਜ ਲਾਡੀ) ਪਿੰਡ ਚੱਕਦਾਨਾ ਨਜ਼ਦੀਕ ਪੁਲਸ 'ਤੇ ਹਮਲਾ ਕਰਕੇ ਛੁਡਾਏ ਗਏ ਮੁਲਜ਼ਮ ਅੰਕੁਰ ਕੁਮਾਰ ਉਰਫ ਖੱਤਰੀ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ ਹੈ ਅਤੇ ਅੰਕੁਰ ਕੁਮਾਰ ਉਰਫ ਖੱਤਰੀ ਦੇ ਸੰਬੰਧ ਜੱਗੂ ਗੈਂਗ ਨਾਲ ਦੱਸੇ ਜਾ ਰਹੇ ਹਨ। ਉਥੇ ਪੁਲਸ ਮੁਲਾਜ਼ਮਾਂ ਵੱਲੋਂ ਵਾਰਦਾਤ ਨੂੰ ਗਲਤ ਢੰਗ ਨਾਲ ਦੱਸਣ ਨੂੰ ਵੀ ਅੱਖੋ-ਪਰੋਖੇ ਨਹੀਂ ਕੀਤਾ ਜਾ ਸਕਦਾ।

ਜਨਤਕ ਜਥੇਬੰਦੀਆਂ 'ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ : ਰਾਣਾ

ਮਾਨਸਾ (ਜਸਪਾਲ ਹੀਰੇਵਾਲਾ) ਇੱਥੇ ਬਾਬਾ ਬੂਝਾ ਸਿੰਘ ਭਵਨ ਵਿਖੇ ਜ਼ਿਲ੍ਹੇ ਦੀਆਂ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ 'ਪ੍ਰੀਕੋਲ ਦੇ ਮਜ਼ਦੂਰਾਂ ਨਾਲ ਇੱਕਜੁੱਟ ਕਨਵੈਨਸ਼ਨ' ਕੀਤੀ ਗਈ। ਇਹ ਕਨਵੈਨਸ਼ਨ ਕੋਇੰਬਟੂਰ (ਤਾਮਿਲਨਾਡੂ) ਵਿਖੇ ਸਥਿਤ ਪ੍ਰੀਕੋਲ ਫੈਕਟਰੀ ਦੇ 8 ਮਜ਼ਦੂਰ ਆਗੂਆਂ ਨੂੰ ਕਤਲ ਦੇ ਇੱਕ ਝੂਠੇ ਕੇਸ ਵਿੱਚ ਸਥਾਨਕ ਸੈਸ਼ਨ ਕੋਰਟ ਵੱਲੋਂ ਸੁਣਾਈ ਦੂਹਰੀ ਉਮਰ ਕੈਦ

ਖਡੂਰ ਸਾਹਿਬ 'ਚ ਕਿਸਾਨਾਂ-ਮਜ਼ਦੂਰਾਂ ਨੇ ਸ਼ੁਰੂ ਕੀਤਾ ਚਾਰ ਰੋਜ਼ਾ ਮੋਰਚਾ

ਅੰਮ੍ਰਿਤਸਰ (ਜਸਬੀਰ ਸਿੰਘ) ਖਡੂਰ ਸਾਹਿਬ ਦੀ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਨੇ ਪਹਿਲਾਂ ਹੀ ਐਲਾਨੇ ਪ੍ਰੋਗਰਾਮ ਅਨੁਸਾਰ ਸਰਕਾਰ ਦੀ ਨੀਤੀਆਂ ਖਿਲਾਫ ਖਡੂਰ ਸਾਹਿਬ ਦੇ ਐੱਸ.ਡੀ.ਐੱਮ ਦਫਤਰ ਦੇ ਬਾਹਰ ਹਜ਼ਾਰਾਂÎ ਦੀ ਗਿਣਤੀ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੇ ਚਾਰ ਰੋਜ਼ਾ ਮੋਰਚਾ ਸ਼ੁਰੂ ਕਰਦਿਆਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ

ਪੁਲਸ ਅੱਗੇ ਪੁਲਸ ਵਾਲਾ ਹੀ ਬੇਵੱਸ; ਘਰ ਹੋਈ ਚੋਰੀ ਦਾ ਨਹੀਂ ਮਿਲ ਰਿਹਾ ਇਨਸਾਫ

ਜਲਾਲਾਬਾਦ (ਰਣਬੀਰ ਕੋਰ ਢਾਬਾਂ) ਜਲਾਲਾਬਾਦ ਦੀ ਵਸਨੀਕ ਸਲਵਿੰਦਰ ਕੌਰ ਨੇ ਸ਼ਾਇਦ ਸੁਪਨੇ ਵਿਚ ਵੀ ਇਹ ਨਾ ਸੋਚਿਆ ਹੋਵੇ ਕਿ ਉਸ ਦੇ ਪਤੀ ਵੱਲੋਂ 16-17 ਸਾਲ ਪੰਜਾਬ ਪੁਲਸ ਦੇ ਮਹਿਕਮੇ ਵਿੱਚ ਸੇਵਾ ਨਿਭਾਉਣ ਤੇ ਉਸ ਦੇ ਪਤੀ ਦੀ ਅਚਾਨਕ ਮੌਤ ਹੋਣ

ਪ੍ਰਵਾਸੀ ਭਾਰਤੀ ਦਿਵਸ ਮੌਕੇ ਤੋਤਾ ਸਿੰਘ ਵੱਲੋਂ ਸਮੂਹ ਐੱਨ ਆਰ ਆਈਜ਼ ਪੰਜਾਬੀਆਂ ਨੂੰ ਵਧਾਈ

ਚੰਡੀਗੜ੍ਹ (ਕ੍ਰਿਸ਼ਨ ਗਰਗ, ਸ਼ਰਮਾ) ਜਥੇਦਾਰ ਤੋਤਾ ਸਿੰਘ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਨੇ ਦੁਨੀਆ ਦੇ ਹਰ ਹਿੱਸੇ ਵਿਚ ਰਹਿੰਦੇ ਸਮੂਹ ਪ੍ਰਵਾਸੀ ਭਾਰਤੀ ਪੰਜਾਬੀਆਂ ਨੂੰ ਪ੍ਰਵਾਸੀ ਭਾਰਤੀ ਦਿਵਸ ਮੌਕੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਪੰਜਾਬੀ ਭਾਈਚਾਰੇ ਨੇ ਵਿਸ਼ਵ ਪੱਧਰ ਤੇ ਦੁਨੀਆ ਦੇ ਹਰ ਨੁਕਰੇ ਤੇ ਨਾਮਣਾ ਖੱਟਿਆ ਹੈ। ਮੰਤਰੀ ਨੇ ਪਰਵਾਸੀ ਭਾਰਤੀਆਂ ਦੀ ਭਲਾਈ ਲਈ ਸਰਕਾਰ ਨੇ ਕਈ ਅਹਿਮ ਉਪਰਾਲੇ ਕੀਤੇ ਹਨ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਪ੍ਰਵਾਸੀ ਪੰਜਾਬੀ ਭਾਰਤੀ ਦੀਆਂ ਸ਼ਿਕਾਇਤਾਂ ਨੂੰ ਜਲਦੀ ਨਜਿੱਠਣ ਲਈ ਆਨ-ਲਾਈਨ ਵੈੱਬ ਪੋਰਟਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾ ਨੂੰ ਮਾਤ ਭੂਮੀ ਨਾਲ ਜੁੜੇ ਰਹਿਣ ਲਈ ਸਰਕਾਰ ਵਲੋਂ ਰਿਹਾਇਸ਼ੀ ਅਤੇ ਉਦਯੋਗਿਕ ਪਲਾਟਾਂ ਲਈ ਕੋਟਾ ਦਸ ਪ੍ਰਤੀਸ਼ਤ ਰਾਖਵੇਂ ਰੱਖਿਆ ਗਿਆ ਹੈ। ਪੰਜਾਬੀ ਪ੍ਰਵਾਸੀ ਭਾਰਤੀਆਂ ਦੀ ਪਹਿਚਾਣ ਲਈ ਉਨਾਂ ਨੂੰ ਐੱਨ ਆਰ ਆਈ ਪ੍ਰਵਿਲੇਜ਼ ਕਾਰਡ ਜਾਰੀ ਕੀਤੇ ਗਏ ਹਨ।

ਗ਼ੈਰ ਕਰ ਜਾਂਦੇ ਦੁੱਖ ਮਾਸਾ ਵੀ ਨਾ ਹੁੰਦਾ, ਸਾਨੂੰ ਆਪਣਿਆਂ ਤੋਂ ਇਹ ਉਮੀਦ ਹੀ ਨਹੀਂ ਸੀ !

ਮਲੋਟ, (ਮਿੰਟੂ ਗੁਰੂਸਰੀਆ) ਪੰਜਾਬ ਅੰਦਰ ਇਨਸਾਫ਼ ਦੀ 'ਖ਼ਜੂਰ' ਤੱਕ ਉਨ੍ਹਾਂ ਲੋਕਾਂ ਦਾ ਵੀ ਹੱਥ ਨਹੀਂ ਪਹੁੰਚ ਰਿਹਾ, ਜਿਨ੍ਹਾਂ ਸੱਤਾ ਭੋਗ ਰਹੇ ਅਕਾਲੀ ਦਲ ਦਾ ਤਾਹ ਉਮਰ ਸਾਥ ਦਿੱਤਾ। ਭਗਵਾਨਪੁਰਾ (ਲੰਬੀ ਹਲਕਾ) ਪਿੰਡ ਦੇ ਮ੍ਰਿਤਕ ਹੌਲਦਾਰ ਮਿਲਖਾ ਸਿੰਘ ਦੇ ਵੱਡੇ ਭਰਾ ਤੇ ਟਕਸਾਲੀ ਅਕਾਲੀ ਆਗੂ ਕੁਲਵੰਤ ਸਿੰਘ ਤੇ ਉਨ੍ਹਾਂ ਦੇ ਦੋਸਤ ਗੁਰਭੇਜ ਸਿੰਘ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ

ਪੁਲਸ ਲਾਠੀਚਾਰਜ ਕਾਰਨ ਨਕਾਰਾ ਹੋਏ ਜੋਗਿੰਦਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ 'ਚ ਪੱਕਾ ਕਰਨ ਦੀ ਮੰਗ

ਜ਼ੀਰਾ (ਹਰਮੇਸ਼ ਪਾਲ ਨੀਲੇਵਾਲਾ) ਹੁਕਮਨਾਮੇ ਤਾਂ ਜਾਰੀ ਹੋ ਜਾਂਦੇ ਹਨ, ਪਰ ਜੋ ਇਹਨਾਂ ਹੁਕਮਨਾਮਿਆਂ ਦਾ ਪਾਲਣ ਕਰਦਿਆਂ ਸਰੀਰਕ ਤੌਰ 'ਤੇ ਨਕਾਰਾ ਹੋ ਜਾਂਦੇ ਹਨ, ਉਨ੍ਹਾ ਦੀ ਬਾਅਦ ਵਿੱਚ ਸਾਰ ਵੀ ਲੈਣ ਵਾਲਾ ਕੋਈ ਨਹੀਂ ਹੁੰਦਾ।

ਭਾਰਤ ਦੀ ਸਭ ਤੋਂ ਵੱਡੀ ਪਸ਼ੂ ਧਨ ਚੈਂਪੀਅਨਸ਼ਿਪ ਦਾ ਪਸ਼ੂ ਪਾਲਣ ਮੰਤਰੀ ਨੇ ਕੀਤਾ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, (ਸ਼ਮਿੰਦਰਪਾਲ/ ਪਰਮਜੀਤ ਸਿੰਘ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾਏ ਪਸ਼ੂ ਧਨ ਮੇਲਿਆਂ ਕਾਰਨ ਰਾਜ ਵਿਚ ਨਸਲ ਸੁਧਾਰ ਪ੍ਰੋਗਰਾਮ ਨੂੰ ਵੱਡੇ ਪੱਧਰ ਤੇ ਹੁੰਗਾਰਾ ਮਿਲਿਆ ਹੈ, ਜਿਸ ਨਾਲ ਸੂਬੇ ਦੇ ਪਸ਼ੂ ਪਾਲਕਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਹੋਇਆ ਹੈ।

ਪਾਤੜਾਂ ਬਣਨ ਵਾਲੇ ਪੁਲਾਂ ਦਾ ਮਾਮਲਾ ਹਾਈ ਕੋਰਟ ਦੀ ਸ਼ਰਨ 'ਚ

ਪਾਤੜਾਂ (ਗੁਰਦਾਸ ਸਿੰਗਲਾ) ਕੇਂਦਰ ਸਰਕਾਰ ਵੱਲੋਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਦੇ ਕੀਤੇ ਜਾ ਰਹੇ ਨਵੀਨੀਕਰਨ ਤਹਿਤ ਪਾਤੜਾਂ ਸ਼ਹਿਰ ਵਿੱਚ ਬਣਾਏ ਜਾਣ ਵਾਲੇ ਪ੍ਰਸਤਾਵਿਤ ਮਿੱਟੀ ਦੀ ਭਰਤੀ ਵਾਲੇ ਪੁਲਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਗਠਿਤ ਕੀਤੀ ਗਈ ਪਾਤੜਾਂ ਵਿਉਪਾਰ ਬਚਾਓ ਸੰਘਰਸ਼ ਕਮੇਟੀ

ਨਰੇਗਾ ਕਾਮਿਆਂ ਵੱਲੋਂ ਐੱਸ ਡੀ ਐੱਮ ਦਫਤਰ ਦਾ ਘੇਰਾਓ

ਨਾਭਾ (ਗੁਰਬਖਸ਼ ਸਿੰਘ) ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਨਰੇਗਾ ਕਾਮਿਆਂ ਦੀ ਖੱਜਲ-ਖੁਆਰੀ ਖਿਲਾਫ ਸੈਂਕੜੇ ਮਰਦ-ਔਰਤ ਨਰੇਗਾ ਕਾਮਿਆਂ ਨੇ ਐੱਸ ਡੀ ਅੱੈਮ ਦਫਤਰ ਨਾਭਾ ਅੱਗੇ ਵਿਸ਼ਾਲ ਰੋਸ਼ ਧਰਨਾ ਦਿੱਤਾ।

ਨਰਮਾ ਪੱਟੀ 'ਚ ਖੇਤ ਮਜ਼ਦੂਰਾਂ ਨੂੰ 64 ਕਰੋੜ ਵੰਡੇ ਜਾਣਗੇ : ਹਰਸਿਮਰਤ ਬਾਦਲ

ਮੋੜ ਮੰਡੀ/ਬਠਿੰਡਾ (ਬਖਤੌਰ ਢਿੱਲੋਂ) ਨਰਮੇ ਦੀ ਫ਼ਸਲ ਦੇ ਕੁੱਲ ਖਰਾਬੇ ਦੀ ਰਕਮ ਦਾ ਦਸਵਾਂ ਹਿੱਸਾ ਬਣਦੀ ਰਕਮ 64 ਕਰੋੜ ਰੁਪਏ ਖੇਤ ਮਜ਼ਦੂਰਾਂ ਨੂੰ ਵੰਡੇ ਜਾਣਗੇ, ਜੋ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਫ਼ਸਲਾਂ ਦੇ ਕੁਦਰਤੀ ਆਫਤਾਂ ਕਾਰਨ ਹੋਏ ਨੁਕਸਾਨ ਕਾਰਨ ਪਏ ਆਰਥਿਕ ਘਾਟੇ ਨੂੰ ਪੂਰਨ ਲਈ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੀ ਯੋਜਨਾ ਲਾਗੂ ਕਰਕੇ ਦਿੱਤੇ ਜਾ ਰਹੇ ਹਨ।

ਬਾਦਲ ਵਿਖੇ ਕਿਸਾਨਾਂ ਦਾ ਪੱਕਾ ਮੋਰਚਾ 6 ਜਨਵਰੀ ਤੋਂ

ਅੰਮ੍ਰਿਤਸਰ (ਜਸਬੀਰ ਸਿੰਘ) ਮਾਲਵੇ ਵਿੱਚ ਨਰਮਾ ਅਤੇ ਹੋਰ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਲੈਣ, ਬੀਤੇ ਸੀਜ਼ਨ ਵਿੱਚ ਸਸਤੇ ਮੁੱਲ 'ਤੇ ਵਿਕੀ ਬਾਸਮਤੀ ਦੀ ਕੀਮਤ ਦੀ ਭਰਪਾਈ ਕਰਨ, ਕਿਸਾਨੀ ਕਰਜ਼ੇ ਰੱਦ ਕਰਨ, ਬੰਜਰ ਜ਼ਮੀਨਾਂ ਦੇ ਆਬਾਦਕਾਰਾਂ ਦੇ ਮਾਲਕੀ ਹੱਕ ਬਹਾਲ ਕਰਨ,

ਪੰਜਾਬ ਸਰਕਾਰ ਵੱਲੋਂ ਦਰਦਨਾਕ ਸੜਕ ਹਾਦਸੇ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਮਦਦ ਦਾ ਐਲਾਨ

ਅੰਮ੍ਰਿਤਸਰ (ਜਸਬੀਰ ਸਿੰਘ) ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੀ ਰਾਤ ਅੰਮ੍ਰਿਤਸਰ ਨੇੜੇ ਅੰਮ੍ਰਿਤਸਰ-ਮਹਿਤਾ ਰੋਡ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ, ਜਿਸ ਵਿਚ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਗੰਭੀਰ ਜ਼ਖ਼ਮੀ ਹੋ ਗਏ ਸਨ, 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਵਾਰਾਂ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

ਅਦਾਲਤ 'ਚ ਜੱਜ ਸਾਹਮਣੇ ਗੈਂਗਵਾਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਕੜਕੜਡੂੰਮਾ ਅਦਾਲਤ 'ਚ ਅੱਜ ਬਦਮਾਸ਼ਾਂ ਵੱਲੋਂ ਜੱਜ ਦੇ ਸਾਹਮਣੇ ਫਾਇਰਿੰਗ ਕੀਤੀ ਗਈ, ਜਿਸ ਨਾਲ ਇੱਕ ਕਾਂਸਟੇਬਲ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਤਿੰਨ ਬਦਮਾਸ਼ਾਂ ਨੇ ਇਹ ਫਾਇਰਿੰਗ ਕੀਤੀ ਸੀ, ਜਿਨ੍ਹਾਂ 'ਚੋਂ ਦੋ ਨੂੰ ਫੜ ਲਿਆ ਗਿਆ ਹੈ, ਜ਼ਖ਼ਮੀ ਹੋਏ ਕੈਦੀ ਦੇ ਤਿੰਨ ਗੋਲੀਆਂ ਲੱਗੀਆਂ ਹਨ।