ਸੰਪਾਦਕ ਪੰਨਾ

ਯੂ ਪੀ ਦੇ ਚੋਣ ਨਤੀਜੇ ਤੇ ਮੀਡੀਆ ਦੀ ਭੂਮਿਕਾ

ਜਦੋਂ ਤੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ, ਕੁਝ ਇੱਕ ਨੂੰ ਛੱਡ ਕੇ ਸਮੁੱਚਾ ਇਲੈਕਟਰਾਨਿਕ ਤੇ ਪ੍ਰਿੰਟ ਮੀਡੀਆ ਸਰਕਾਰ ਦੇ ਪਿਛਲੱਗਾਂ ਵਾਲਾ ਰੋਲ ਅਦਾ ਕਰ ਰਿਹਾ ਹੈ। ਮੀਡੀਆ ਦਾ ਫ਼ਰਜ਼ ਹੁੰਦਾ ਹੈ ਕਿ ਉਹ ਇੱਕ ਉਸਾਰੂ ਧਿਰ ਵਜੋਂ ਵਿਚਰੇ ਤੇ ਹਰ ਘਟਨਾ, ਭਾਵੇਂ ਉਹ ਸਿਆਸੀ ਹੋਵੇ ਜਾਂ ਸਮਾਜਿਕ,

ਉੱਤਰ ਪ੍ਰਦੇਸ਼ ਦੀਆਂ ਸ਼ਹਿਰੀ ਚੋਣਾਂ

ਜਿਵੇਂ ਪਹਿਲਾਂ ਵੀ ਆਸ ਸੀ, ਉੱਤਰ ਪ੍ਰਦੇਸ਼ ਵਿੱਚ ਸ਼ਹਿਰੀ ਸੰਸਥਾਵਾਂ; ਨਗਰ ਨਿਗਮਾਂ ਤੋਂ ਲੈ ਕੇ ਨਗਰ ਕੌਂਸਲਾਂ ਤੱਕ ਲਈ ਜਿਹੜੀਆਂ ਸੀਟਾਂ ਉੱਤੇ ਬੀਤੇ ਦਿਨਾਂ ਵਿੱਚ ਵੋਟਾਂ ਪਵਾਈਆਂ ਗਈਆਂ ਸਨ, ਉਨ੍ਹਾਂ ਦੇ ਨਤੀਜੇ ਆ ਗਏ ਹਨ। ਜਦੋਂ ਇਹ ਸਤਰਾਂ ਲਿਖੀਆਂ ਜਾ ਰਹੀਆਂ ਹਨ, ਓਦੋਂ ਤੱਕ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਭਾਰਤੀ ਜਨਤਾ ਪਾਰਟੀ ਉੱਤਰ

ਪਦਮਾਵਤੀ : ਪ੍ਰਗਟਾਵੇ ਦੀ ਆਜ਼ਾਦੀ ਦਾ ਸਨਮਾਨ ਹੋਵੇ

ਵਰਤਮਾਨ ਵਿੱਚ ਭੱਜ-ਦੌੜ ਵਾਲੀ ਜ਼ਿੰਦਗੀ ਦੇ ਚੱਲਦਿਆਂ ਇਨਸਾਨ ਦਾ ਮਾਨਸਕ ਦੇ ਨਾਲ-ਨਾਲ ਸਰੀਰਕ ਤੌਰ ਉੱਤੇ ਵੀ ਥੱਕ-ਟੁੱਟ ਜਾਣਾ ਸੁਭਾਵਕ ਹੈ। ਇਸ ਜੀਵਨ ਸ਼ੈਲੀ ਵਿੱਚ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਨੂੰ ਕੁਝ ਪਲਾਂ ਲਈ ਮਨੋਰੰਜਨ ਹਾਸਲ ਹੋਵੇ,

ਵਿਧਾਨ ਸਭਾ ਦੇ ਕੁਚੱਜੇ ਦ੍ਰਿਸ਼ ਤੇ ਕਮਿਊਨਿਸਟਾਂ ਦੀ ਲੁਧਿਆਣਾ ਰੈਲੀ

ਇਸ ਹਫਤੇ ਦੇ ਸ਼ੁਰੂ ਵਿੱਚ ਜਦੋਂ ਇੱਕ ਪਾਸੇ ਚੰਡੀਗੜ੍ਹ ਵੱਲ ਨੂੰ ਚੁਣੇ ਹੋਏ ਵਿਧਾਇਕਾਂ ਦੀਆਂ ਕਾਰਾਂ ਦੌੜਦੀਆਂ ਦੇਖਣ ਨੂੰ ਮਿਲ ਰਹੀਆਂ ਸਨ, ਐਨ ਓਸੇ ਦਿਨ ਉਨ੍ਹਾਂ ਹੀ ਸੜਕਾਂ ਉੱਤੇ ਲੁਧਿਆਣੇ ਵੱਲ ਨੂੰ ਲਾਲ ਝੰਡੇ ਵਾਲੀਆਂ ਗੱਡੀਆਂ ਦੇ ਕਾਫਲੇ ਜਿਹੇ ਜਾਂਦੇ ਦਿਖਾਈ ਦੇਂਦੇ ਸਨ।

ਉਤਪਾਦਕ, ਖ਼ਪਤਕਾਰ ਬਨਾਮ ਖੁੱਲ੍ਹੀ ਬਾਜ਼ਾਰ ਵਿਵਸਥਾ

ਲੋਕਤੰਤਰ ਦੀ ਨਰੋਈ ਸਿਹਤ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਦੇ ਲੋਕਾਂ ਦੀ ਸਿਹਤ ਵਧੀਆ ਹੋਵੇ। ਲੋਕਾਂ ਦੀ ਚੰਗੀ ਸਿਹਤ ਲਈ ਲਾਜ਼ਮੀ ਹੁੰਦਾ ਹੈ ਕਿ ਉਨ੍ਹਾਂ ਨੂੰ ਚੰਗੀ ਖ਼ੁਰਾਕ ਹਾਸਲ ਹੋਵੇ ਤੇ ਚੰਗੀ ਖ਼ੁਰਾਕ ਉਹ ਤਦ ਹੀ ਪ੍ਰਾਪਤ ਕਰ ਸਕਦੇ ਹਨ

ਅੱਤਵਾਦ ਦੇ ਟਾਕਰੇ ਲਈ ਖ਼ੁਦ ਨੂੰ ਸਮਰੱਥ ਬਣਾਉਣ ਦੀ ਲੋੜ

ਮੁੰਬਈ ਦੇ 26/11 ਦੇ ਦਹਿਸ਼ਤਗਰਦ ਹਮਲਿਆਂ ਦੇ ਮੁੱਖ ਸਰਗੁਣੇ ਲਸ਼ਕਰੇ-ਤਾਇਬਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਪਾਕਿਸਤਾਨੀ ਹਾਕਮਾਂ ਨੇ ਦਸ ਮਹੀਨਿਆਂ ਤੱਕ ਨਜ਼ਰਬੰਦ ਰੱਖਣ ਪਿੱਛੋਂ ਉਸ ਦਿਨ ਰਿਹਾਅ ਕੀਤਾ ਹੈ, ਜਦੋਂ ਇਸ ਹਮਲੇ ਦੀ ਨੌਵੀਂ ਵਰ੍ਹੇਗੰਢ ਸੀ।

ਧਰਮ ਤੇ ਰਾਜਨੀਤੀ ਦੇ ਸੁਮੇਲ ਦੇ ਨਤੀਜੇ ਭੁਗਤ ਰਿਹਾ ਹੈ ਪਾਕਿਸਤਾਨ

ਅੱਜ ਚਿੰਤਾ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ ਵਿੱਚ ਵੀ ਸੱਤਾ ਦੇ ਗਲਿਆਰਿਆਂ ਵਿੱਚ ਬਿਰਾਜਮਾਨ ਰਾਜਨੀਤੀਵਾਨ ਤੇ ਉਨ੍ਹਾਂ ਦੇ ਹਮਾਇਤੀ ਧਰਮ ਨੂੰ ਆਪਣੇ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਵਰਤਣ ਲਈ ਸਭ ਸੰਵਿਧਾਨਕ ਪ੍ਰੰਪਰਾਵਾਂ ਨੂੰ ਅਣਡਿੱਠ ਕਰਨ ਦੇ ਰਾਹ ਪਏ ਹੋਏ ਹਨ। ਸਾਨੂੰ ਆਪਣੇ ਗੁਆਂਢੀ ਰਾਜ ਪਾਕਿਸਤਾਨ, ਜਿਹੜਾ ਕੁਝ

ਸਰਕਾਰ ਦੀ ਸਰਪ੍ਰਸਤੀ ਹੇਠ ਲੁੱਟ ਦਾ ਧੰਦਾ

ਸਾਡੇ ਸ਼ਾਸਕਾਂ ਨੇ ਜਦੋਂ ਤੋਂ ਉਦਾਰਵਾਦੀ ਆਰਥਕ ਨੀਤੀਆਂ ਨੂੰ ਅਪਣਾਇਆ ਹੈ, ਉਸ ਦਿਨ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਹਿੰਦੋਸਤਾਨ ਵਿੱਚ ਦੋ ਭਾਰਤ ਸਿਰਜ ਦਿੱਤੇ ਹਨ : ਇੱਕ ਇੰਡੀਆ ਤੇ ਦੂਜਾ ਭਾਰਤ। ਸਾਡੇ ਸੰਵਿਧਾਨ ਘਾੜਿਆਂ ਨੇ ਸ਼ਾਸਕਾਂ ਦੇ ਸਿਰ ਇਹ ਜ਼ਿੰਮੇਵਾਰੀ ਲਾਈ ਸੀ

ਲੋਕ ਹੰਢਾਵਣ ਭੁੱਖ ਤੇ ਹਾਕਮ ਮੌਜਾਂ ਕਰਦੇ

ਤਿੰਨ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਕਿਸਾਨੀ ਸੰਕਟ ਨੂੰ ਸ਼ੁਰੂ ਹੋਇਆਂ। ਸਮਾਂ ਪਾ ਕੇ ਇਹ ਸੰਕਟ ਏਨਾ ਵਿਕਰਾਲ ਰੂਪ ਅਖਤਿਆਰ ਕਰ ਗਿਆ ਕਿ ਕਿਸਾਨਾਂ ਨੂੰ ਹਾਲਾਤ ਹੱਥੋਂ ਮਜਬੂਰ ਹੋ ਕੇ ਖ਼ੁਦਕੁਸ਼ੀ ਵਰਗਾ ਕਦਮ ਚੁੱਕਣਾ ਪਿਆ। ਇਹ ਮੰਦਭਾਗਾ ਵਰਤਾਰਾ ਦਿਨੋ-ਦਿਨ ਵਧਦਾ ਹੀ ਗਿਆ ਹੈ

ਲੀਹੋਂ ਲੱਥੀ ਪੰਜਾਬ ਦੀ ਰਾਜਨੀਤੀ

ਇਹ ਗੱਲ ਚੰਗੀ ਕਹੀ ਜਾ ਸਕਦੀ ਹੈ ਕਿ ਇਸ ਸੋਮਵਾਰ ਦੇ ਦਿਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧ ਦੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਉਸ ਦੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਲੁਧਿਆਣੇ ਵਾਲੇ ਲੋਕ ਇਨਸਾਫ ਪਾਰਟੀ ਦੇ ਦੋਵੇਂ ਵਿਧਾਇਕ ਬੈਂਸ ਭਰਾ ਵੀ ਮੁੱਖ ਮੰਤਰੀ ਨੂੰ ਮਿਲਣ ਗਏ।

ਲੁਧਿਆਣੇ ਦਾ ਦਰਦਨਾਕ ਅਗਨੀ ਕਾਂਡ

ਸਾਡੇ ਰਾਜ ਦੇ ਸਭ ਤੋਂ ਵੱਡੇ ਸਨਅਤੀ ਸ਼ਹਿਰ ਲੁਧਿਆਣੇ ਦੀ ਐਮਰਸਨ ਪੌਲੀਮਰ ਫ਼ੈਕਟਰੀ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਹੁਣ ਤੱਕ ਦੀਆਂ ਸੂਚਨਾਵਾਂ ਅਨੁਸਾਰ ਇਸ ਹਾਦਸੇ ਕਾਰਨ ਗਿਆਰਾਂ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਤੇ ਤੀਹ ਤੋਂ ਵੱਧ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

ਦਾਅਵਿਆਂ ਦੀ ਪੋਲ ਖੋਲ੍ਹਦੀਆਂ ਦੋ ਖ਼ਬਰਾਂ

ਸਾਡੇ ਸਾਰੇ ਸਿਆਸੀ ਰਹਿਨੁਮਾ ਤੇ ਖ਼ਾਸ ਕਰ ਕੇ ਦਿੱਲੀ ਦੀ ਸੱਤਾ 'ਤੇ ਬਿਰਾਜਮਾਨ ਅਹਿਲਕਾਰ ਇਹ ਦਾਅਵੇ ਕਰਦੇ ਰਹਿੰਦੇ ਹਨ ਕਿ ਛੇਤੀ ਹੀ ਭਾਰਤ ਸੰਸਾਰ ਦੀ ਚੌਥੀ ਵੱਡੀ ਆਰਥਕ ਸ਼ਕਤੀ ਵਜੋਂ ਉੱਭਰ ਕੇ ਸਾਹਮਣੇ ਆ ਜਾਵੇਗਾ। ਇਸ ਲਈ ਉਹ ਤੇਜ਼ ਗਤੀ ਨਾਲ ਕੁੱਲ ਕੌਮੀ ਪੈਦਾਵਾਰ ਵਿੱਚ ਹੋ ਰਹੇ ਵਾਧੇ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲਦੇ।

ਮੂਡੀਜ਼ ਦਾ ਮੂਡ ਕਿਉਂ ਬਦਲਿਆ?

ਕੌਮਾਂਤਰੀ ਪੱਧਰ ਦੀ ਨਾਮਣੇ ਵਾਲੀ ਕਰੈਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰ ਸਰਵਿਸਿਜ਼ ਨੇ ਤੇਰਾਂ ਸਾਲਾਂ ਦੇ ਵਕਫ਼ੇ ਮਗਰੋਂ ਭਾਰਤ ਦੀ ਕਰੈਡਿਟ ਰੇਟਿੰਗ ਬੀ ਏ ਏ 3 ਤੋਂ ਵਧਾ ਕੇ ਬੀ ਏ ਏ 2 ਕਰ ਦਿੱਤੀ ਹੈ। ਇਸ ਦਾ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਸੁਆਗਤ ਕਰਦਿਆਂ ਕਿਹਾ ਹੈ ਕਿ ਮੂਡੀਜ਼ ਦਾ ਇਹ ਫ਼ੈਸਲਾ ਹਾਂ-ਪੱਖੀ ਹੈ ਤੇ

ਸੱਤਾ ਦੀ ਸਿਆਸਤ ਤੇ ਵਾਤਾਵਰਣ

ਰਾਜ-ਸਮਾਜ ਵਿੱਚ ਵਿਚਰ ਰਹੇ ਮਨੁੱਖ ਦੇ ਜੀਵਨ ਵਿੱਚ ਸਲੀਕਾ, ਸ਼ਾਲੀਨਤਾ, ਸ਼ਿਸ਼ਟਾਚਾਰ, ਸਬਰ-ਸੰਤੋਖ ਤੇ ਸੰਜਮ, ਸਹਿਣਸ਼ੀਲਤਾ, ਸੂਝ-ਸਿਆਣਪ ਵਰਗੇ ਗੁਣ ਵੱਡੀ ਅਹਿਮੀਅਤ ਰੱਖਦੇ ਹਨ। ਮੌਜੂਦਾ ਸਮੇਂ ਇਹ ਗੁਣ ਮਨੁੱਖੀ ਵਿਹਾਰ ਵਿੱਚੋਂ ਹੌਲੀ-ਹੌਲੀ ਮਨਫੀ ਹੁੰਦੇ ਜਾ ਰਹੇ ਹਨ।

ਚਿੱਕੜ-ਉਛਾਲੀ ਤੋਂ ਕਿਰਦਾਰ-ਕੁਸ਼ੀ ਤੱਕ ਦੀ ਸਿਆਸਤ

ਸਾਡੇ ਦੇਸ, ਭਾਰਤ ਮਹਾਨ, ਵਿੱਚ ਕਿਸੇ ਨਾ ਕਿਸੇ ਪੱਧਰ ਦੀਆਂ ਚੋਣਾਂ ਹੁੰਦੀਆਂ ਹੀ ਰਹਿੰਦੀਆਂ ਹਨ। ਇਹਨਾਂ ਵਿੱਚੋਂ ਵਿਧਾਨਸਾਜ਼ ਅਦਾਰਿਆਂ ਦੀਆਂ ਚੋਣਾਂ ਸਮੇਂ ਸੱਤਾ ਦੀ ਕੁਰਸੀ ਨੂੰ ਹੱਥ ਪਾਉਣ ਲਈ ਸਿਆਸੀ ਪਾਰਟੀਆਂ ਵੱਲੋਂ ਚੋਣ ਮਨੋਰਥ-ਪੱਤਰ ਜਾਰੀ ਕੀਤੇ ਜਾਂਦੇ ਹਨ

ਕੀਮਤਾਂ 'ਚ ਵਾਧੇ ਦਾ ਰੁਝਾਨ ਚਿੰਤਾ ਦਾ ਵਿਸ਼ਾ

ਕੇਂਦਰ ਸਰਕਾਰ ਦੇ ਕਰਤੇ-ਧਰਤੇ ਤੇ ਖ਼ਾਸ ਕਰ ਕੇ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਵਿਸ਼ਵ ਬੈਂਕ ਵੱਲੋਂ ਭਾਰਤ ਦੀ ਆਰਥਕਤਾ ਬਾਰੇ ਜਾਰੀ ਕੀਤੇ ਸ਼ਲਾਘਾ-ਨੁਮਾ ਸਰਟੀਫਿਕੇਟ ਦੀ ਰੱਟ ਲਾ ਰਹੇ ਸਨ ਕਿ ਇਹ ਤੱਥ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ

ਅਰਥ ਸ਼ਾਸਤਰ ਦਾ ਸੱਚ ਤੇ ਦੰਭ ਦੀ ਰਾਜਨੀਤੀ

ਸਾਡੀ ਸਿਆਸਤ ਅੱੱਜ ਲੋਕ ਕੇਂਦਰਤ ਨਾ ਰਹਿ ਕੇ ਪੂਰੀ ਤਰ੍ਹਾਂ ਵੋਟ ਕੇਂਦਰਤ ਹੋ ਗਈ ਹੈ। ਰਾਜ-ਸੱਤਾ ਦੀ ਪ੍ਰਾਪਤੀ ਲਈ ਛਲ-ਕਪਟ ਤੇ ਪਾਖੰਡ ਦੀ ਕਲਾ ਨੂੰ ਵਰਤਣ ਦਾ ਅਮਲ ਲਗਾਤਾਰ ਜਾਰੀ ਹੈ। ਸਿਆਸਤ ਵਿੱਚ ਜਿਸ ਨੇਤਾ ਕੋਲ ਬਿਹਤਰ ਪ੍ਰਗਟਾਵੇ, ਅਰਥਾਤ ਭਾਸ਼ਣ ਦੀ ਕਲਾ ਹੈ

ਉਤਪਾਦਕਾਂ ਤੇ ਖ਼ਪਤਕਾਰਾਂ ਪ੍ਰਤੀ ਸਰਕਾਰ ਦੀ ਬੇਰੁਖ਼ੀ

ਹਰ ਸਰਕਾਰ ਦਾ ਇਹ ਮੁੱਢਲਾ ਫ਼ਰਜ਼ ਹੁੰਦਾ ਹੈ ਕਿ ਉਹ ਵਸਤਾਂ ਪੈਦਾ ਕਰਨ ਵਾਲੇ ਉਤਪਾਦਕਾਂ ਨੂੰ ਉਨ੍ਹਾਂ ਦੀ ਪੈਦਾਵਾਰ ਦਾ ਲਾਹੇਵੰਦ ਭਾਅ ਪ੍ਰਾਪਤ ਕਰਵਾਉਣ ਦਾ ਪ੍ਰਬੰਧ ਕਰੇ। ਸਰਕਾਰ ਦਾ ਦੂਜਾ ਫ਼ਰਜ਼ ਇਹ ਹੁੰਦਾ ਹੈ ਕਿ ਖ਼ਪਤਕਾਰਾਂ ਨੂੰ ਵਾਜਬ ਭਾਅ ਉੱਤੇ ਲੋੜੀਂਦੀਆਂ ਵਸਤਾਂ ਦੀ ਪ੍ਰਾਪਤੀ ਸਾਰਾ ਸਾਲ ਕਰਵਾਈ ਜਾਂਦੀ ਰਹੇ।

ਆਪਸੀ ਸਹਿਯੋਗ ਕਰਨਾ ਚਾਹੀਦਾ ਹੈ

ਦਿੱਲੀ ਇਸ ਵੇਲੇ ਬੜੇ ਔਖੇ ਸਾਹ ਲੈ ਰਹੀ ਹੈ। ਸਾਰੇ ਦੇਸ਼ ਵਿੱਚ ਇਸ ਦਾ ਰੌਲਾ ਹੈ। ਇਸ ਰੌਲੇ ਦੌਰਾਨ ਇੱਕ ਹੋਰ ਗੱਲ ਦੱਬੀ ਰਹਿ ਗਈ ਹੈ ਤੇ ਉਹ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਹਲਕੇ ਵਾਲਾ ਸ਼ਹਿਰ ਵਾਰਾਣਸੀ ਅੱਜ ਦੀ ਘੜੀ ਦਿੱਲੀ ਸ਼ਹਿਰ ਤੋਂ ਵੱਧ ਪਰਦੂਸ਼ਣ ਦੀ ਮਾਰ ਹੇਠ ਹੈ। ਉਸ ਤੋਂ ਬਾਅਦ ਦੂਸਰਾ ਨਾਂਅ ਭਾਜਪਾ ਰਾਜ ਵਾਲੇ

ਭਾਜਪਾ ਵੱਲੋਂ ਭ੍ਰਿਸ਼ਟਾਚਾਰ ਦਾ ਵਿਰੋਧ ਸਿਰਫ਼ ਵਿਖਾਵਾ

ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਮੁੱਖ ਚੋਣ ਮੁੱਦਾ ਬਣਾਉਂਦੇ ਹੋਏ ਐੱਨ ਡੀ ਏ ਗੱਠਜੋੜ ਨੇ ਲੋਕ ਸਭਾ ਚੋਣਾਂ ਵਿੱਚ ਭਾਰੀ ਬਹੁਮੱਤ ਹਾਸਲ ਕੀਤਾ ਤੇ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦੀ ਸਫ਼ਲਤਾ ਹਾਸਲ ਕੀਤੀ ਸੀ। ਇਸ ਗੱਠਜੋੜ ਦੀ ਮੁੱਖ ਧਿਰ ਭਾਜਪਾ ਦੇ ਆਗੂਆਂ ਤੇ ਖ਼ਾਸ ਕਰ ਕੇ ਨਰਿੰਦਰ ਮੋਦੀ ਨੇ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਦੇਸ ਵਾਸੀਆਂ ਨਾਲ