ਰਾਸ਼ਟਰੀ

ਜਸਟਿਸ ਢੀਂਗਰਾ ਦੀ ਅਗਵਾਈ 'ਚ ਹੋਵੇਗੀ 186 ਕੇਸਾਂ ਦੀ ਜਾਂਚ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) 1984 'ਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇਸ਼ ਭਰ 'ਚ ਹੋਏ ਦੰਗਿਆਂ ਨਾਲ ਸੰਬੰਧਤ 186 ਕੇਸਾਂ ਤੋਂ ਮੁੜ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਜਸਟਿਸ (ਰਿਟਾਇਰਡ) ਸ਼ਿਵ ਨਰਾਇਣ ਢੀਂਗਰਾ ਕਰਨਗੇ

ਵਿਦਿਆਰਥੀਆਂ-ਨੌਜਵਾਨਾਂ ਵੱਲੋਂ ਛਾਂਗਾ ਰਾਏ 'ਤੇ ਦਰਜ ਝੂਠਾ ਮਾਮਲਾ ਰੱਦ ਕਰਵਾਉਣ ਲਈ ਰੋਸ ਮੁਜ਼ਾਹਰਾ

ਫ਼ਿਰੋਜ਼ਪੁਰ (ਮਨੋਹਰ ਲਾਲ) ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਏ ਆਈ ਐੱਸ ਐੱਫ ਦੇ ਸੂਬਾ ਪ੍ਰਧਾਨ ਸਾਥੀ ਚਰਨਜੀਤ ਛਾਂਗਾ ਰਾਏ 'ਤੇ ਗੁਰੂ ਹਰ ਸਾਹਿਬ ਦੀ ਪੁਲਸ ਵੱਲੋਂ ਸਿਆਸੀ ਰੰਜਿਸ਼ ਤਹਿਤ ਦਰਜ ਕੀਤੇ ਝੂਠੇ ਮਾਮਲੇ ਨੂੰ ਰੱਦ ਕਰਨ

ਅਫਜ਼ਲ ਗੁਰੂ ਦੇ ਬੇਟੇ ਗਾਲਿਬ ਨੇ 12ਵੀਂ 'ਚ ਪ੍ਰਾਪਤ ਕੀਤੀ ਡਿਸਟਿੰਕਸ਼ਨ

ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ) 2013 'ਚ ਸੰਸਦ ਹਮਲੇ 'ਚ ਦੋਸ਼ੀ ਠਹਿਰਾ ਕੇ ਫਾਂਸੀ ਚੜ੍ਹਾ ਦਿੱਤੇ ਗਏ ਅੱਤਵਾਦੀ ਅਫਜ਼ਲ ਗੁਰੂ ਦੇ ਪੁੱਤਰ ਗਾਲਿਬ ਅਫਜ਼ਲ ਗੁਰੂ ਨੇ 12ਵੀਂ ਦੀ ਬੋਰਡ ਦੀ ਪ੍ਰੀਖਿਆ 'ਚ ਨਿਵੇਕਲਾ ਸਥਾਨ (ਡਿਸਟਿੰਕਸ਼ਨ) ਹਾਸਲ ਕੀਤਾ ਹੈ। ਦੋ ਸਾਲ ਪਹਿਲਾਂ ਦਸਵੀਂ ਦੀ ਪ੍ਰੀਖਿਆ 'ਚ ਵੀ ਗਾਲਿਬ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ ਸਨ।

ਪੰਜਾਬ ਇਸਤਰੀ ਸਭਾ ਨੇ ਝਬਾਲ 'ਚ ਖੋਲ੍ਹਿਆ ਜ਼ਿਲ੍ਹਾ ਦਫਤਰ

ਝਬਾਲ (ਨਰਿੰਦਰ ਦੋਦੇ) ਪੰਜਾਬ ਇਸਤਰੀ ਸਭਾ ਨੇ ਤਰਨ ਤਾਰਨ ਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਸਾਂਝੀ ਕਨਵੈਨਸ਼ਨ ਕਰਨ ਤੋਂ ਬਾਅਦ ਔਰਤਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਝਬਾਲ ਵਿਖੇ ਔਰਤਾਂ ਦਾ ਜ਼ਿਲ੍ਹੇ ਪੱਧਰ ਦਾ ਦਫਤਰ ਖੋਲ੍ਹਿਆ।

ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਹਲਾਕ ਜਗਰਾਉਂ

(ਸੰਜੀਵ ਅਰੋੜਾ) ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਨਾਨਕਸਰ ਨਜ਼ਦੀਕ ਵਾਪਰੇ ਭਿਆਨਕ ਦਰਦਨਾਕ ਹਾਦਸੇ 'ਚ ਪਤੀ-ਪਤਨੀ ਤੇ ਬੱਚੇ ਸਮੇਤ ਤਿੰਨ ਦੀ ਮੌਤ ਹੋ ਗਈ, ਜਦਕਿ ਗੱਡੀ ਸਵਾਰ 6 ਮਹੀਨਿਆਂ ਦੀ ਬੱਚੀ ਵਾਲ-ਵਾਲ ਬਚ ਗਈ।

ਯਸ਼ਵੰਤ ਸਿਨ੍ਹਾ ਵੱਲੋਂ ਮੋਦੀ 'ਤੇ ਨਿਸ਼ਾਨਾ ਹੁਣ ਖੁੱਲ੍ਹੇਆਮ ਬੋਲਾਂਗਾ

ਜਬਲਪੁਰ (ਨਵਾਂ ਜ਼ਮਾਨਾ ਸਰਵਿਸ) ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨ੍ਹਾ ਨੇ ਇੱਕ ਵਾਰ ਫੇਰ ਬਾਗੀ ਸੁਰ ਦਿਖਾਉਂਦਿਆਂ ਦਾਅਵਾ ਕੀਤਾ ਹੈ ਕਿ ਅੱਜ ਦੀ ਭਜਾਪਾ ਉਹ ਭਾਜਪਾ ਨਹੀਂ ਰਹਿ ਗਈ, ਜੋ ਅਟਲ ਬਿਹਾਰੀ ਵਾਜਪਾਈ ਅਤੇ ਐੱਲ ਕੇ ਅਡਵਾਨੀ ਦੇ ਜ਼ਮਾਨੇ 'ਚ ਹੁੰਦੀ ਸੀ।

ਪਰਚੂਨ ਸੈਕਟਰ 'ਚ 100 ਫ਼ੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਹਰੀ ਝੰਡੀ

ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ) ਕੇਂਦਰੀ ਮੰਤਰੀ ਮੰਡਲ ਨੇ ਵਿਦੇਸ਼ੀ ਸਿੱਧੇ ਨਿਵੇਸ਼ (ਐੱਫ਼ ਡੀ ਆਈ) ਨਿਯਮਾਂ 'ਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸਿੰਗਲ ਬ੍ਰਾਂਡ ਰਿਟੇਲ 'ਚ ਆਟੋਮੈਟਿਕ ਰੂਟ ਨਾਲ 100 ਫ਼ੀਸਦੀ ਐੱਫ਼ ਡੀ ਆਈ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ

ਸਿੱਖ ਵਿਰੋਧੀ ਦੰਗੇ; ਮੁੜ ਹੋਵੇਗੀ 186 ਮਾਮਲਿਆਂ ਦੀ ਜਾਂਚ

ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ) ਸੁਪਰੀਮ ਕੋਰਟ ਨੇ 1984 'ਚ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦੇਸ਼ ਭਰ 'ਚ ਫੈਲੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਤ 186 ਮਾਮਲਿਆਂ ਦੀ ਮੁੜ ਜਾਂਚ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਗਊ ਰੱਖਿਆ ਭਾਰਤ ਲਈ ਨਾਸੂਰ ਬਣ ਗਈ ਹੈ

ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ ਮੰਗਲਵਾਰ ਨੂੰ ਪਹਿਲੇ ਪ੍ਰਵਾਸੀ ਸਾਂਸਦ ਸੰਮੇਲਨ ਦਾ ਉਦਘਾਟਨ ਕੀਤਾ, ਜਿਸ 'ਚ 23 ਦੇਸ਼ਾਂ ਦੇ ਭਾਰਤੀ ਮੂਲ ਦੇ 140 ਸੰਸਦ ਮੈਂਬਰਾਂ ਨੇ ਹਿੱਸਾ ਲਿਆ।

ਤੇਲ ਕੀਮਤਾਂ ਨੂੰ ਅੱਗ

ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)-ਕੌਮਾਂਤਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਨਾਲ ਤੇਲ ਕੀਮਤਾਂ ਨੂੰ ਅੱਗ ਲੱਗ ਗਈ ਹੈ ਅਤੇ ਇਸ ਦਾ ਅਸਰ ਭਾਰਤ 'ਚ ਵੀ ਦਿਸ ਰਿਹਾ ਹੈ। ਨਵੀਂ ਦਿੱਲੀ 'ਚ ਡੀਜ਼ਲ ਦੀ ਕੀਮਤ ਰਿਕਾਰਡ ਪੱਧਰ 'ਤੇ ਪੁੱਜ ਗਈ

ਕੈਪਟਨ ਵੱਲੋਂ ਕਰਜ਼ਾ ਮੁਆਫੀ ਸਕੀਮ ਤਹਿਤ 580 ਕਰੋੜ ਦੇ ਇਕ ਲੱਖ 15 ਹਜ਼ਾਰ ਹੋਰ ਕੇਸਾਂ ਨੂੰ ਪ੍ਰਵਾਨਗੀ

ਚੰਡੀਗੜ੍ਹ, (ਨਵਾਂ ਜ਼ਮਾਨਾ ਸਰਵਿਸ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫਸਲੀ ਕਰਜ਼ਾ ਮੁਆਫੀ ਲਈ ਇਕ ਲੱਖ 15 ਹਜ਼ਾਰ ਹੋਰ ਕੇਸਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦੀ ਰਾਸ਼ੀ 580 ਕਰੋੜ ਰੁਪਏ ਬਣਦੀ ਹੈ ਅਤੇ 31 ਜਨਵਰੀ ਤੋਂ ਪਹਿਲਾਂ ਸੂਬਾ ਭਰ ਦੇ ਕਿਸਾਨਾਂ ਨੂੰ ਵੰਡੀ ਜਾਵੇਗੀ।

ਪਾਕਿਸਤਾਨ ਵੱਲੋਂ ਅਮਰੀਕਾ ਨਾਲ ਫ਼ੌਜੀ, ਖੁਫ਼ੀਆ ਸੰਬੰਧ ਤੋੜਨ ਦਾ ਐਲਾਨ

ਇਸਲਾਮਾਬਾਦ/ਵਾਸ਼ਿੰਗਟਨ, (ਨਵਾਂ ਜ਼ਮਾਨਾ ਸਰਵਿਸ) ਫ਼ੌਜੀ ਸਹਾਇਤਾ ਪੂਰੀ ਤਰ੍ਹਾਂ ਬੰਦ ਹੋਣ ਮਗਰੋਂ ਹੁਣ ਪਾਕਿਸਤਾਨ ਨੇ ਅਮਰੀਕਾ ਨਾਲ ਫ਼ੌਜੀ ਅਤੇ ਖੁਫ਼ੀਆ ਸੰਬੰਧ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਐਲਾਨ ਕੀਤਾ ਹੈ।

ਬੇਨਿਯਮੀਆਂ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਲਈ ਲਿਖਿਆ ਗਿਆ : ਸਿੱਧੂ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਆਪੋ-ਆਪਣੇ ਵਿਭਾਗਾਂ ਨਾਲ ਸੰਬੰਧਤ ਰਹੇ ਅਧਿਕਾਰੀਆਂ ਕ੍ਰਮਵਾਰ ਨਵਜੋਤ ਪਾਲ ਸਿੰਘ ਰੰਧਾਵਾ (ਸਾਬਕਾ ਡਾਇਰੈਕਟਰ, ਸੈਰ ਸਪਾਟਾ ਤੇ ਸੱਭਿਆਚਾਰਕ) ਅਤੇ ਰਾਜੇਸ਼ ਧੀਮਾਨ

ਕੈਪਟਨ ਵੱਲੋਂ ਵੀ ਪੱਤਰਕਾਰ ਭਾਈਚਾਰੇ ਦਾ ਸਮੱਰਥਨ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਆਧਾਰ ਡਾਟੇ 'ਚ ਸੰਨ੍ਹ ਲਾਉਣ ਨੂੰ ਨਸ਼ਰ ਕਰਨ ਦੇ ਮਾਮਲੇ 'ਚ 'ਦਿ ਟ੍ਰਿਬਿਊਨ' ਦੀ ਪੱਤਰਕਾਰ ਖਿਲਾਫ ਐੱਫ.ਆਈ.ਆਰ. ਦਰਜ ਕਰਨ ਵਿਰੁੱਧ ਪੱਤਰਕਾਰ ਭਾਈਚਾਰੇ ਦੇ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ।

ਸਿਨਮਾਂ ਘਰਾਂ 'ਚ ਰਾਸ਼ਟਰ ਗਾਨ ਵਜਾਉਣਾ ਜ਼ਰੂਰੀ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਪਣੇ ਇੱਕ ਅਹਿਮ ਫ਼ੈਸਲੇ 'ਚ ਕਿਹਾ ਕਿ ਸਿਨਮਾ ਘਰਾਂ 'ਚ ਰਾਸ਼ਟਰ ਗਾਨ ਵਜਾਉਣਾ ਜ਼ਰੂਰੀ ਨਹੀਂ। ਅਦਾਲਤ ਨੇ ਕਿਹਾ ਕਿ ਇਸ ਸੰਬੰਧ 'ਚ ਅਗਲੇ ਨਿਯਮ ਕੇਂਦਰ ਸਰਕਾਰ ਦੀ ਕਮੇਟੀ ਤੈਅ ਕਰੇਗੀ

ਮੋਦੀ ਨੂੰ ਭੀਮਾ-ਕੋਰੇਗਾਂਵ ਹਿੰਸਾ ਦੇ ਕਾਰਨਾਂ ਦਾ ਜਵਾਬ ਦੇਣਾ ਹੋਵੇਗਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਗੁਜਰਾਤ ਦੇ ਵਿਧਾਇਕ ਅਤੇ ਦਲਿਤ ਆਗੂ ਜਿਗਨੇਸ਼ ਮੇਵਾਨੀ ਵੱਲੋਂ ਅੱਜ ਸੰਸਦ ਮਾਰਗ 'ਤੇ ਯੁਵਾ ਹੁੰਕਾਰ ਰੈਲੀ ਕੀਤੀ ਗਈ। ਰੈਲੀ ਵਾਲੀ ਥਾਂ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਤਾਇਨਾਤ ਸਨ।

ਕਮਿਊਨਿਸਟ ਆਗੂ ਟੇਕ ਚੰਦ ਬਣਵਾਲਾ ਦਾ ਦੇਹਾਂਤ

ਫਾਜ਼ਿਲਕਾ (ਨਵਾਂ ਜ਼ਮਾਨਾ ਸਰਵਿਸ) ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਜ਼ਿਲ੍ਹਾ ਫਾਜ਼ਿਲਕਾ ਦੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਟੇਕ ਚੰਦ ਦਾ ਅੱਜ ਫ਼ਾਜ਼ਿਲਕਾ ਵਿਖੇ ਦਿਹਾਂਤ ਹੋ ਗਿਆ। ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਕਾਮਰੇਡ ਸੁਰਿੰਦਰ ਢੰਡੀਆਂ ਅਤੇ ਬਲਾਕ ਫਾਜ਼ਿਲਕਾ ਦੇ ਸਕੱਤਰ ਦੀਵਾਨ ਸਿੰਘ

94 ਕਰੋੜ ਦੇ ਮੁੱਲ ਦਾ ਕੋਰੀਅਰ ਜ਼ਬਤ

ਮੁੰਬਈ (ਨਵਾਂ ਜ਼ਮਾਨਾ ਸਰਵਿਸ) ਅੰਗਾੜੀਆ ਵਰਕਰਜ਼ 'ਤੇ ਜੀ ਐੱਸ ਟੀ ਛਾਪੇ ਨਾਲ ਵੱਡੀ ਮਾਰ ਪਈ ਹੈ। ਫਰਮ ਵੱਲੋਂ ਭੇਜਿਆ ਗਿਆ 94 ਕਰੋੜ ਰੁਪਏ ਦੀ ਰਕਮ ਦਾ ਕੋਰੀਅਰ ਮੁੰਬਈ 'ਚ ਜ਼ਬਤ ਕਰ ਲਿਆ ਗਿਆ, ਜਿਸ 'ਚ ਸ਼ੁੱਧ ਹੀਰੇ, ਸੋਨੇ ਦੇ ਬਿਸਕੁਟ, ਗਹਿਣੇ ਅਤੇ ਨਗਦੀ ਵਰਗੀਆਂ ਕੀਮਤੀ ਚੀਜ਼ਾਂ ਸ਼ਾਮਲ ਸਨ।

ਯੂਸਫ ਪਠਾਨ ਡੋਪਿੰਗ 'ਚ ਫੇਲ੍ਹ, 5 ਮਹੀਨੇ ਦੀ ਪਾਬੰਦੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਭਾਰਤ ਦੇ ਹਰਫਨਮੌਲਾ ਖਿਡਾਰੀ ਯੂਸਫ਼ ਪਠਾਨ 'ਤੇ ਡੋਪ ਟੈਸਟ 'ਚ ਨਾਕਾਮ ਰਹਿਣ ਕਾਰਣ ਪਿਛਲੀ ਮਿਤੀ ਤੋਂ ਲਾਇਆ ਗਿਆ 5 ਮਹੀਨੇ ਦਾ ਬੈਨ 14 ਜਨਵਰੀ ਨੂੰ ਖ਼ਤਮ ਹੋ ਜਾਵੇਗਾ। ਕ੍ਰਿਕਟ ਬੋਰਡ ਦੇ ਮੰਨਿਆ ਕਿ ਯੂਸਫ਼ ਪਠਾਨ ਨੇ ਅਣਜਾਣਪੁਣੇ 'ਚ ਪਾਬੰਦੀਸ਼ੁਦਾ ਪਾਦਰਥ ਦੀ ਵਰਤੋਂ ਕੀਤੀ ਸੀ।

ਐੱਨ ਡੀ ਗੁਪਤਾ ਦੀ ਉਮੀਦਵਾਰੀ 'ਤੇ ਮੋਹਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਚੋਣ ਕਮਿਸ਼ਨ ਨੇ ਰਾਜ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਐੱਨ ਡੀ ਗੁਪਤਾ ਦੀ ਉਮੀਦਵਾਰੀ 'ਤੇ ਮੋਹਰ ਲਾ ਦਿੱਤੀ ਹੈ ਅਤੇ ਰਿਟਰਨਿੰਗ ਅਫ਼ਸਰ ਨੇ ਕਾਂਗਰਸ ਦੀ ਸ਼ਿਕਾਇਤ ਖਾਰਜ ਦਿੱਤੀ, ਜਿਸ ਰਾਹੀਂ ਕਾਂਗਰਸ ਨੇ ਗੁਪਤਾ 'ਤੇ ਲਾਭ ਦੇ ਅਹੁਦੇ 'ਤੇ ਰਹਿਣ ਦਾ ਦੋਸ਼ ਲਾਇਆ ਹੈ।