ਪੰਜਾਬ ਨਿਊਜ਼

ਪੁਲਸ ਲਾਠੀਚਾਰਜ ਕਾਰਨ ਨਕਾਰਾ ਹੋਏ ਜੋਗਿੰਦਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ 'ਚ ਪੱਕਾ ਕਰਨ ਦੀ ਮੰਗ

ਜ਼ੀਰਾ (ਹਰਮੇਸ਼ ਪਾਲ ਨੀਲੇਵਾਲਾ) ਹੁਕਮਨਾਮੇ ਤਾਂ ਜਾਰੀ ਹੋ ਜਾਂਦੇ ਹਨ, ਪਰ ਜੋ ਇਹਨਾਂ ਹੁਕਮਨਾਮਿਆਂ ਦਾ ਪਾਲਣ ਕਰਦਿਆਂ ਸਰੀਰਕ ਤੌਰ 'ਤੇ ਨਕਾਰਾ ਹੋ ਜਾਂਦੇ ਹਨ, ਉਨ੍ਹਾ ਦੀ ਬਾਅਦ ਵਿੱਚ ਸਾਰ ਵੀ ਲੈਣ ਵਾਲਾ ਕੋਈ ਨਹੀਂ ਹੁੰਦਾ।

ਭਾਰਤ ਦੀ ਸਭ ਤੋਂ ਵੱਡੀ ਪਸ਼ੂ ਧਨ ਚੈਂਪੀਅਨਸ਼ਿਪ ਦਾ ਪਸ਼ੂ ਪਾਲਣ ਮੰਤਰੀ ਨੇ ਕੀਤਾ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, (ਸ਼ਮਿੰਦਰਪਾਲ/ ਪਰਮਜੀਤ ਸਿੰਘ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾਏ ਪਸ਼ੂ ਧਨ ਮੇਲਿਆਂ ਕਾਰਨ ਰਾਜ ਵਿਚ ਨਸਲ ਸੁਧਾਰ ਪ੍ਰੋਗਰਾਮ ਨੂੰ ਵੱਡੇ ਪੱਧਰ ਤੇ ਹੁੰਗਾਰਾ ਮਿਲਿਆ ਹੈ, ਜਿਸ ਨਾਲ ਸੂਬੇ ਦੇ ਪਸ਼ੂ ਪਾਲਕਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਹੋਇਆ ਹੈ।

ਪਾਤੜਾਂ ਬਣਨ ਵਾਲੇ ਪੁਲਾਂ ਦਾ ਮਾਮਲਾ ਹਾਈ ਕੋਰਟ ਦੀ ਸ਼ਰਨ 'ਚ

ਪਾਤੜਾਂ (ਗੁਰਦਾਸ ਸਿੰਗਲਾ) ਕੇਂਦਰ ਸਰਕਾਰ ਵੱਲੋਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਦੇ ਕੀਤੇ ਜਾ ਰਹੇ ਨਵੀਨੀਕਰਨ ਤਹਿਤ ਪਾਤੜਾਂ ਸ਼ਹਿਰ ਵਿੱਚ ਬਣਾਏ ਜਾਣ ਵਾਲੇ ਪ੍ਰਸਤਾਵਿਤ ਮਿੱਟੀ ਦੀ ਭਰਤੀ ਵਾਲੇ ਪੁਲਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਗਠਿਤ ਕੀਤੀ ਗਈ ਪਾਤੜਾਂ ਵਿਉਪਾਰ ਬਚਾਓ ਸੰਘਰਸ਼ ਕਮੇਟੀ

ਨਰੇਗਾ ਕਾਮਿਆਂ ਵੱਲੋਂ ਐੱਸ ਡੀ ਐੱਮ ਦਫਤਰ ਦਾ ਘੇਰਾਓ

ਨਾਭਾ (ਗੁਰਬਖਸ਼ ਸਿੰਘ) ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਨਰੇਗਾ ਕਾਮਿਆਂ ਦੀ ਖੱਜਲ-ਖੁਆਰੀ ਖਿਲਾਫ ਸੈਂਕੜੇ ਮਰਦ-ਔਰਤ ਨਰੇਗਾ ਕਾਮਿਆਂ ਨੇ ਐੱਸ ਡੀ ਅੱੈਮ ਦਫਤਰ ਨਾਭਾ ਅੱਗੇ ਵਿਸ਼ਾਲ ਰੋਸ਼ ਧਰਨਾ ਦਿੱਤਾ।

ਨਰਮਾ ਪੱਟੀ 'ਚ ਖੇਤ ਮਜ਼ਦੂਰਾਂ ਨੂੰ 64 ਕਰੋੜ ਵੰਡੇ ਜਾਣਗੇ : ਹਰਸਿਮਰਤ ਬਾਦਲ

ਮੋੜ ਮੰਡੀ/ਬਠਿੰਡਾ (ਬਖਤੌਰ ਢਿੱਲੋਂ) ਨਰਮੇ ਦੀ ਫ਼ਸਲ ਦੇ ਕੁੱਲ ਖਰਾਬੇ ਦੀ ਰਕਮ ਦਾ ਦਸਵਾਂ ਹਿੱਸਾ ਬਣਦੀ ਰਕਮ 64 ਕਰੋੜ ਰੁਪਏ ਖੇਤ ਮਜ਼ਦੂਰਾਂ ਨੂੰ ਵੰਡੇ ਜਾਣਗੇ, ਜੋ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਫ਼ਸਲਾਂ ਦੇ ਕੁਦਰਤੀ ਆਫਤਾਂ ਕਾਰਨ ਹੋਏ ਨੁਕਸਾਨ ਕਾਰਨ ਪਏ ਆਰਥਿਕ ਘਾਟੇ ਨੂੰ ਪੂਰਨ ਲਈ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੀ ਯੋਜਨਾ ਲਾਗੂ ਕਰਕੇ ਦਿੱਤੇ ਜਾ ਰਹੇ ਹਨ।

ਬਾਦਲ ਵਿਖੇ ਕਿਸਾਨਾਂ ਦਾ ਪੱਕਾ ਮੋਰਚਾ 6 ਜਨਵਰੀ ਤੋਂ

ਅੰਮ੍ਰਿਤਸਰ (ਜਸਬੀਰ ਸਿੰਘ) ਮਾਲਵੇ ਵਿੱਚ ਨਰਮਾ ਅਤੇ ਹੋਰ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਲੈਣ, ਬੀਤੇ ਸੀਜ਼ਨ ਵਿੱਚ ਸਸਤੇ ਮੁੱਲ 'ਤੇ ਵਿਕੀ ਬਾਸਮਤੀ ਦੀ ਕੀਮਤ ਦੀ ਭਰਪਾਈ ਕਰਨ, ਕਿਸਾਨੀ ਕਰਜ਼ੇ ਰੱਦ ਕਰਨ, ਬੰਜਰ ਜ਼ਮੀਨਾਂ ਦੇ ਆਬਾਦਕਾਰਾਂ ਦੇ ਮਾਲਕੀ ਹੱਕ ਬਹਾਲ ਕਰਨ,

ਪੰਜਾਬ ਸਰਕਾਰ ਵੱਲੋਂ ਦਰਦਨਾਕ ਸੜਕ ਹਾਦਸੇ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਮਦਦ ਦਾ ਐਲਾਨ

ਅੰਮ੍ਰਿਤਸਰ (ਜਸਬੀਰ ਸਿੰਘ) ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੀ ਰਾਤ ਅੰਮ੍ਰਿਤਸਰ ਨੇੜੇ ਅੰਮ੍ਰਿਤਸਰ-ਮਹਿਤਾ ਰੋਡ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ, ਜਿਸ ਵਿਚ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਗੰਭੀਰ ਜ਼ਖ਼ਮੀ ਹੋ ਗਏ ਸਨ, 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਵਾਰਾਂ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

ਅਦਾਲਤ 'ਚ ਜੱਜ ਸਾਹਮਣੇ ਗੈਂਗਵਾਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਕੜਕੜਡੂੰਮਾ ਅਦਾਲਤ 'ਚ ਅੱਜ ਬਦਮਾਸ਼ਾਂ ਵੱਲੋਂ ਜੱਜ ਦੇ ਸਾਹਮਣੇ ਫਾਇਰਿੰਗ ਕੀਤੀ ਗਈ, ਜਿਸ ਨਾਲ ਇੱਕ ਕਾਂਸਟੇਬਲ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਤਿੰਨ ਬਦਮਾਸ਼ਾਂ ਨੇ ਇਹ ਫਾਇਰਿੰਗ ਕੀਤੀ ਸੀ, ਜਿਨ੍ਹਾਂ 'ਚੋਂ ਦੋ ਨੂੰ ਫੜ ਲਿਆ ਗਿਆ ਹੈ, ਜ਼ਖ਼ਮੀ ਹੋਏ ਕੈਦੀ ਦੇ ਤਿੰਨ ਗੋਲੀਆਂ ਲੱਗੀਆਂ ਹਨ।

ਇਰਾਕੀ ਫ਼ੌਜ ਵੱਲੋਂ ਰਮਾਦੀ ਸ਼ਹਿਰ 'ਤੇ ਮੁੜ ਕਬਜ਼ਾ

ਬਗਦਾਦ (ਨਵਾਂ ਜ਼ਮਾਨਾ ਸਰਵਿਸ) ਇਰਾਕੀ ਫ਼ੌਜ ਨੇ ਇਰਾਕ ਦੇ ਪ੍ਰਮੁੱਖ ਸ਼ਹਿਰ ਰਮਾਦੀ 'ਤੇ ਮੁੜ ਕਬਜ਼ਾ ਕਰ ਲਿਆ ਹੈ। ਇਸਲਾਮਿਕ ਸਟੇਟ ਆਈ ਐਸ ਦੇ ਅੱਤਵਾਦੀਆਂ ਨੇ ਕੁਝ ਮਹੀਨੇ ਪਹਿਲਾਂ ਇਸ ਸ਼ਹਿਰ 'ਤੇ ਕਬਜ਼ਾ ਕਰ ਲਿਆ ਸੀ।

ਜਮਹੂਰੀ ਅਧਿਕਾਰ ਸਭਾ ਵੱਲੋਂ 'ਕਾਲੇ ਕਾਨੂੰਨ' ਨੂੰ ਮਨਜ਼ੂਰੀ ਦਿੱਤੇ ਜਾਣ ਦੀ ਨਿਖੇਧੀ

ਜਲੰਧਰ (ਕੇਸਰ)-ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਕੇਂਦਰ ਸਰਕਾਰ ਵੱਲੋਂ 'ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ-2014' ਨੂੰ ਮਨਜ਼ੂਰੀ ਦੇਣ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਇਸ ਨੂੰ ਕੇਂਦਰ ਅਤੇ ਸੂਬਾ ਸਰਕਾਰ ਦਾ ਘੋਰ ਦਮਨਕਾਰੀ ਕਦਮ ਕਰਾਰ ਦਿੱਤਾ ਹੈ।

ਕੈਪਟਨ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਦਾ ਹਮਾਇਤੀ : ਫੂਲਕਾ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ) ਉੱਘੇ ਕਾਨੂੰਨਦਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਤੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਿੱਖਾਂ ਤੇ ਮੁਸਲਮਾਨਾਂ ਦੇ ਕਤਲ ਕਰਨ ਦੇ ਦੋਸ਼ੀ ਗਰਦਾਨਦਿਆਂ ਕਿਹਾ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ 1984 ਵਿੱਚ ਦਿੱਲੀ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਨੂੰ ਲੈ ਕੇ ਦੋਸ਼ੀਆਂ ਦੀ ਹਮਾਇਤ ਕਰਕੇ ਰਾਜੀਵ ਤੇ ਮੋਦੀ ਦੀ ਰਹਿ ਗਈ ਕਸਰ ਨੂੰ ਪੂਰੀ ਕਰ ਰਹੇ ਹਨ।

37 ਵਾਂ ਪ੍ਰੋ. ਮੋਹਨ ਸਿੰਘ ਮੇਲਾ ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਨਾਲ ਸੰਪੰਨ

ਲੁਧਿਆਣਾ (ਸਤੀਸ਼ ਸਚਦੇਵਾ) ਜਗਦੇਵ ਸਿੰਘ ਜੱਸੋਵਾਲ ਨੂੰ ਸਮਰਪਿਤ 37ਵਾਂ ਪ੍ਰੋ. ਮੋਹਨ ਸਿੰਘ ਮੇਲਾ ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਨਾਲ ਸੰਪੰਨ ਹੋ ਗਿਆ।ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਇਕ ਉੱਚ ਕੋਟੀ ਦੇ ਸ਼ਾਇਰ ਸਨ।ਉਨ੍ਹਾਂ ਨੂੰ ਹਰ ਵਰ੍ਹੇ ਯਾਦ ਕਰਨਾ ਸਹੀ ਅਰਥਾਂ ਵਿਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਹੈ।

ਗੈਰ-ਕਾਨੂੰਨੀ ਲਿੰਗ ਜਾਂਚ ਦੀਆਂ ਤਾਰਾਂ ਪੰਜਾਬ, ਹਰਿਆਣਾ ਤੇ ਯੂ ਪੀ ਤੱਕ ਜੁੜੀਆਂ ਹੋਣ ਦਾ ਸ਼ੱਕ

ਪਾਤੜਾਂ (ਗੁਰਦਾਸ ਸਿੰਗਲਾ) ਕਾਨੂੰਨੀ ਪਾਬੰਦੀਆਂ ਦੇ ਬਾਵਜੂਦ ਔਰਤਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਨ ਵਾਲੇ ਇੱਕ ਗਰੋਹ ਦਾ ਜਾਲ ਪੰਜਾਬ ਤੇ ਹਰਿਆਣੇ ਵਿੱਚ ਬਹੁਤ ਵੱਡੇ ਪੱਧਰ ਉਤੇ ਫੈਲਿਆ ਹੋਇਆ ਹੈ। ਇਸ ਗਰੋਹ ਵੱਲੋਂ ਕੀਤੇ ਜਾ ਰਹੇ ਗੋਰਖ ਧੰਦੇ ਦੀ ਭਿਣਕ ਮਿਲਣ ਤੋਂ ਬਾਅਦ ਗੁਆਂਢੀ ਰਾਜ ਹਰਿਆਣਾ ਦੇ ਸਿਹਤ ਵਿਭਾਗ ਦੀ ਟੀਮ ਵੱਲੋਂ ਗਰੋਹ ਨੂੰ ਬੇਨਕਾਬ ਕਰਨ ਲਈ ਸ਼ੁਰੂ ਕੀਤੀ ਮੁਹਿੰਮ

ਸਦਭਾਵਨਾ ਰੈਲੀ 'ਤੇ ਪਰਖੀ ਜਾਵੇਗੀ ਨਰੇਗਾ ਕਾਮਿਆਂ ਦੀ 'ਸਦਭਾਵਨਾ' ਵੀ

ਬਠਿੰਡਾ (ਬਖਤੌਰ ਢਿੱਲੋਂ) 48 ਘੰਟੇ ਪਹਿਲਾਂ ਹੀ ਕੀਤੇ ਵਿਆਪਕ ਸੁਰੱਖਿਆ ਬੰਦੋਬਸਤ 23 ਨਵੰਬਰ ਦੀ ਸਦਭਾਵਨਾ ਰੈਲੀ 'ਤੇ ਹੋਣ ਵਾਲੇ ਕਿਸੇ ਦਹਿਸ਼ਤਗਰਦ ਹਮਲੇ ਦੇ ਅੰਦੇਸ਼ੇ ਦੀ ਵਜ੍ਹਾ ਕਾਰਨ ਸਨ ਜਾਂ ਹਮੀਰਗੜ੍ਹ ਦੇ ਮਲੂਕਾ ਕਾਂਡ ਦੇ ਸੰਦਰਭ ਵਿੱਚ ਪੈਦਾ ਹੋਈ ਨਿਰਾਸ਼ਾ ਨੂੰ ਦੂਰ ਕਰਨ ਲਈ ਸਿਰਜੀ ਜਾ ਰਹੀ ਰੰਗੋਲੀ 'ਚ ਭਰੇ ਜਾਣ ਵਾਲੇ ਰੰਗ।

ਪੰਜਾਬ ਐੱਮ ਪੀ ਲੈਡਜ਼ ਤਹਿਤ ਪ੍ਰਾਪਤ ਫੰਡ ਖਰਚ ਕਰਨ 'ਚ ਪਹਿਲੇ ਸਥਾਨ 'ਤੇ

ਚੰਡੀਗੜ੍ਹ (ਗਰਗ) ਪੰਜਾਬ ਦੇਸ਼ ਦੇ 36 ਰਾਜਾਂ ਵਿਚੋਂ ਐੱਮ ਪੀ ਲੈਡਜ਼ ਤਹਿਤ ਪ੍ਰਾਪਤ ਰਾਸ਼ੀ ਨੂੰ ਖਰਚ ਕਰਨ ਵਿਚ ਪਹਿਲੇ ਸਥਾਨ 'ਤੇ ਹੈ। ਯੋਜਨਾ ਵਿਭਾਗ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਨਵੀਂ ਦਿੱਲੀ ਦੀ ਰਿਪੋਰਟ ਅਨੁਸਾਰ ਪੰਜਾਬ ਨੂੰ ਐੱਮ ਪੀ ਲੈਡਜ਼ ਫੰਡਾਂ ਤਹਿਤ ਅਪ੍ਰੈਲ 2007 ਤੋਂ ਲੈ ਕੇ ਅਕਤੂਬਰ 2015 ਤੱਕ 549.29 ਕਰੋੜ ਰੁਪਏ ਦੀ ਰਾਸ਼ੀ 33803 ਵਿਕਾਸ ਕਾਰਜ ਕਰਨ ਲਈ ਜਾਰੀ ਕੀਤੀ ਗਈ ਸੀ।

ਆਈ ਟੀ ਆਈ ਹਰਿਆਣਾ 'ਚ ਇੰਸਟਰਕਟਰਾਂ ਤੇ ਮਸ਼ੀਨਰੀ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ

ਹੁਸ਼ਿਆਰਪੁਰ (ਬਲਵੀਰ ਸੈਣੀ) ਆਈ ਟੀ ਆਈ ਹਰਿਆਣਾ ਦੀਆਂ ਤਿੰਨ ਟਰੇਡਾਂ ਕਾਰਪੈਂਟਰ, ਪਲੰਬਰ ਅਤੇ ਟਰੈਕਟਰ ਮਕੈਨਿਕ ਦੇ ਸਮੂਹ ਸਿਖਿਆਰਥੀਆਂ ਨੇ ਦੱਸਿਆਂ ਕਿ ਉਨ੍ਹਾਂ ਦਾ ਦਾਖਲਾ ਅਗਸਤ 2015 ਵਿੱਚ ਹੋਇਆ ਸੀ।

ਨਵੀਂ ਭਰਤੀ ਕਰਨ ਤੋਂ ਪਹਿਲਾਂ ਠੇਕੇ 'ਤੇ ਕੰਮ ਕਰਦੇ ਅਧਿਆਪਕਾਂ ਨੂੰ ਰੈਗੂਲਰ ਕਰੋ : ਮਾਸਟਰ ਕਾਡਰ ਯੂਨੀਅਨ

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪਰਮਜੀਤ ਸਿੰਘ) 5178 ਮਾਸਟਰ ਕਾਡਰ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ, ਜਿਸ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਅਮਰ ਵਰਮਾ ਨੇ ਦੱਸਿਆ ਕਿ ਸਰਕਾਰ ਦੇ 5178 ਪੋਸਟਾਂ ਅਧੀਨ ਹੋਈ ਭਰਤੀ ਵਾਲੇ ਅਧਿਆਪਕਾਂ ਪ੍ਰਤੀ ਅਤਿ ਮਾੜੇ ਵਤੀਰੇ ਖਿਲਾਫ 12 ਦਸੰਬਰ ਨੂੰ ਰੋਪੜ ਵਿਖੇ ਰੈਲੀ ਕਰਕੇ ਸਰਕਾਰ ਦੇ ਕੰਨਾਂ ਤੱਕ 5178 ਅਧਿਆਪਕਾਂ ਦੀਆਂ ਮੰਗਾਂ ਪਹੁੰਚਾਈਆਂ ਜਾਣਗੀਆਂ।

ਕਰੰਟ ਲੱਗਣ ਨਾਲ ਇੱਕੋ ਪਰਵਾਰ ਦੇ ਤਿੰਨ ਜੀਆਂ ਦੀ ਮੌਤ

ਪਿੰਡ ਸੋਹਣੇਵਾਲਾ ਦੀ ਢਾਣੀ 'ਚ ਟਰੱਕ 'ਚ ਝੋਨਾ ਲੋਡ ਕਰਦੇ ਸਮੇਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਲੱਗੇ ਕਰੰਟ ਨਾਲ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਚਾਚਾ, ਭਤੀਜਾ ਅਤੇ ਇਕ ਰਿਸ਼ੇਤਦਾਰ ਸ਼ਾਮਲ ਹਨ। ਫਿਲਹਾਲ ਥਾਣਾ ਸਦਰ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਪੋਸਟ ਮਾਰਟਮ ਉਪਰੰਤ ਪਰਿਵਾਰ ਨੂੰ ਸੌਂਪ ਦਿੱਤਾ।

ਮੀਟਰ ਬਾਹਰ ਕੱਢਣ ਆਈ ਪਾਵਰਕਾਮ ਟੀਮ ਵਿਰੁੱਧ ਨਾਅਰੇਬਾਜ਼ੀ

ਪਿੰਡ ਹਮੀਦੀ ਵਿਖੇ ਘਰਾਂ ਵਿਚੋਂ ਮੀਟਰ ਬਾਹਰ ਕੱਢਣ ਗਈ ਪਾਵਰਕਾਮ ਸਬ-ਡਵੀਜ਼ਨ ਠੁੱਲੀਵਾਲ ਦੀ ਟੀਮ ਨੂੰ ਭਾਕਿਯੂ ਡਕੌਂਦਾ ਅਤੇ ਪਿੰਡ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਕਰਮਚਾਰੀਆਂ ਨੂੰ ਘਰਾਂ ਵਿਚੋਂ ਬਾਹਰ ਕੱਢੇ ਮੀਟਰ ਮੁੜ ਵਾਪਸ ਘਰਾਂ ਵਿਚ ਲਾਉਣੇ ਪਏ।

ਭਾਰੀ ਮਾਤਰਾ 'ਚ ਨਕਲੀ ਦੁੱਧ ਬਨਾਉਣ ਦਾ ਸਾਮਾਨ ਤੇ ਦੁੱਧ ਬਰਾਮਦ

ਸਥਾਨਕ ਪੁਲਸ ਨੇ ਸ਼ਹਿਰ ਅੰਦਰ ਭਾਰੀ ਮਾਤਰਾ ਵਿੱਚ ਨਕਲੀ ਦੁੱਧ ਤਿਆਰ ਕਰਕੇ ਵੇਚਣ ਵਾਲੇ ਇਕ ਪਰਿਵਾਰ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕਰਦੇ ਹੋਏ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਜਦਕਿ ਇਕ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ।