ਸੰਪਾਦਕ ਪੰਨਾ

ਮਾਸੂਮਾਂ ਨਾਲ ਵਾਪਰਦੇ ਦੁਖਾਂਤ ਤੇ ਹਾਕਮਾਂ ਦੀ ਬੇਸ਼ਰਮੀ ਭਰੀ ਬਿਆਨਬਾਜ਼ੀ

ਸਾਡੇ ਸੁਤੰਤਰਤਾ ਸੈਨਾਨੀਆਂ ਨੇ ਦੇਸ ਨੂੰ ਬਰਤਾਨਵੀ ਹਾਕਮਾਂ ਤੋਂ ਆਜ਼ਾਦ ਕਰਵਾਉਣ ਲਈ ਭਾਰੀ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਦਾ ਸੁਫ਼ਨਾ ਸੀ ਕਿ ਆਜ਼ਾਦ ਭਾਰਤ ਵਿੱਚ ਹਰ ਨਾਗਰਿਕ ਨੂੰ ਸਿਰ 'ਤੇ ਛੱਤ ਨਸੀਬ ਹੋਵੇ, ਪੇਟ ਭਰਵੀਂ ਰੋਟੀ ਮਿਲੇ,ਰੁਜ਼ਗਾਰ ਦੇ ਮੌਕੇ ਮਿਲਣ, ਸਿਹਤ ਤੇ ਸਿੱਖਿਆ ਸਹੂਲਤਾਂ ਹਰ ਇੱਕ ਦੀ ਪਹੁੰਚ ਵਿੱਚ ਹੋਣ, ਵਗੈਰਾ-ਵਗੈਰਾ। ਅੱਜ ਹੋ ਕੀ ਰਿਹਾ ਹੈ?

ਐਲਾਨ ਹੀ ਨਹੀਂ, ਕੁਝ ਕਰ ਕੇ ਵੀ ਵਿਖਾਓ

ਕਿਸੇ ਵੇਲੇ ਸਾਡੇ ਸ਼ਾਸਕਾਂ ਨੇ ਇਹ ਦਾਅਵਾ ਕੀਤਾ ਸੀ ਕਿ ਦੇਸ ਦੀ ਆਰਥਕ ਰਾਜਧਾਨੀ ਵਜੋਂ ਜਾਣੇ ਜਾਂਦੇ ਮੁੰਬਈ ਸ਼ਹਿਰ ਨੂੰ ਸ਼ੰਘਾਈ ਵਾਂਗ ਵਿਕਸਤ ਕੀਤਾ ਜਾਵੇਗਾ। ਸਾਡੇ ਸ਼ਾਸਕ ਹਨ ਕਿ ਉਹ ਬੁਲੰਦ ਬਾਂਗ ਦਾਅਵੇ ਤਾਂ ਕਰਦੇ ਹਨ, ਪਰ ਉਨ੍ਹਾਂ ਨੂੰ ਅਮਲੀ ਰੂਪ ਦੇਣ ਵਿੱਚ ਕਦੇ ਦਿਲਚਸਪੀ ਨਹੀਂ ਵਿਖਾਉਂਦੇ।

ਪਟਨਾ ਰੈਲੀ ਦਾ ਸੁਨੇਹਾ

ਭਾਜਪਾ ਵੱਲੋਂ ਕੇਂਦਰ ਵਿੱਚ ਸੱਤਾ ਸੰਭਾਲਣ ਮਗਰੋਂ ਉਸ ਦੇ ਦੋ ਪ੍ਰਮੁੱਖ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਇਹ ਹੋਕਾ ਦਿੱਤਾ ਸੀ ਕਿ ਦੇਸ ਨੂੰ ਕਾਂਗਰਸ ਤੋਂ ਮੁਕਤ ਕਰਾਉਣਾ ਉਨ੍ਹਾਂ ਦਾ ਮੁੱਢ ਨਿਸ਼ਾਨਾ ਹੈ।

ਕੀਤੇ ਦੀ ਸਜ਼ਾ ਭੁਗਤੇਗਾ ਡੇਰਾ ਮੁਖੀ

ਜਿਸ ਤਰ੍ਹਾਂ ਪਹਿਲਾਂ ਹੀ ਪਤਾ ਸੀ, ਅੱਜ ਬਾਅਦ ਦੋਪਹਿਰ ਹਰਿਆਣਾ ਰਾਜ ਦੀ ਰੋਹਤਕ ਜੇਲ੍ਹ ਵਿੱਚ ਲਾਈ ਗਈ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਕੁੱਲ 20 ਸਾਲ ਦੀ ਸਜ਼ਾ ਦਾ ਹੁਕਮ ਕਰ ਦਿੱਤਾ ਹੈ

ਸੱਚ ਸਾਹਮਣੇ ਲਿਆਉਣ ਵਾਲਿਆਂ ਨੂੰ ਸਲਾਮ

ਪੰਚਕੂਲਾ ਦੀ ਸੀ ਬੀ ਆਈ ਅਦਾਲਤ ਵੱਲੋਂ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਜੋ ਹਿੰਸਾ ਵਾਪਰੀ, ਉਹ ਇਹ ਦਰਸਾਉਂਦੀ ਹੈ ਕਿ ਸਾਡੇ ਸੱਤਾ ਦੇ ਸੁਆਮੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਸਿੱਧ ਹੋਏ ਹਨ। ਹਾਕਮਾਂ ਨੇ ਤਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜਾਂ ਨੇ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਸਪੈਸ਼ਲ

ਡੇਰਾ ਸੱਚਾ ਸੌਦਾ ਦਾ ਮੁਖੀ ਦੋਸ਼ੀ ਕਰਾਰ

ਸਾਰੇ ਸ਼ੰਕਿਆਂ ਅਤੇ ਵਿਸਵਿਸਿਆਂ ਨੂੰ ਲਾਂਭੇ ਕਰਦੇ ਹੋਏ ਹਰਿਆਣਾ ਲਈ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਪਹਿਲੀ ਗੱਲ ਤਾਂ ਇਹ ਵਿਚਾਰਨ ਵਾਲੀ ਹੈ ਕਿ ਇੱਕ ਧਾਰਮਿਕ ਡੇਰੇ ਦਾ ਮੁਖੀ ਬਣੇ ਹੋਏ ਇਸ ਵਿਅਕਤੀ ਉੱਪਰ ਕਈ ਕੇਸ ਚੱਲਦੇ ਹਨ

ਰੋਕੋ, ਨਿੱਜੀ ਵਿੱਦਿਅਕ ਅਦਾਰਿਆਂ ਦੀ ਲੁੱਟ ਨੂੰ

ਸਿੱਖਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ। ਇਹ ਸਿੱਖਿਆ ਹੀ ਹੈ, ਜਿਸ ਰਾਹੀਂ ਗਿਆਨ ਹਾਸਲ ਕਰ ਕੇ ਮਨੁੱਖ ਨੇ ਅਨੇਕ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਮਨੁੱਖ ਨੇ ਨਾ ਕੇਵਲ ਸਮੁੰਦਰਾਂ ਨੂੰ ਗਾਹ ਮਾਰਿਆ ਹੈ, ਬਲਕਿ ਪੁਲਾੜ ਦੇ ਖੇਤਰ ਵਿੱਚ ਵੀ ਨਵੀਂਆਂ ਤੋਂ ਨਵੀਂਆਂ ਖੋਜਾਂ ਕੀਤੀਆਂ ਹਨ ਤੇ ਅੱਗੋਂ ਵੀ ਇਹ ਅਮਲ ਜਾਰੀ ਹੈ। ਇਸ ਮਾਮਲੇ ਵਿੱਚ ਭਾਰਤ ਨੇ ਵੀ ਕੌਮਾਂਤਰੀ ਪੱਧਰ 'ਤੇ ਆਪਣਾ ਇੱਕ ਮਾਣ ਕਰਨ ਯੋਗ ਸਥਾਨ ਹਾਸਲ ਕਰ ਲਿਆ ਹੈ।

ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ

ਮੁਸਲਿਮ ਸਮਾਜ ਵਿੱਚ ਸਦੀਆਂ ਤੋਂ ਚੱਲਦੀ ਆਈ ਤਿੰਨ ਤਲਾਕ ਦੀ ਰਿਵਾਇਤ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਆਖਰ ਨੂੰ ਉਹੀ ਫੈਸਲਾ ਦਿੱਤਾ ਹੈ, ਜਿਸ ਦੀ ਆਸ ਕੀਤੀ ਜਾ ਰਹੀ ਸੀ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਇਸ ਕੇਸ ਵਿੱਚ ਬੜਾ ਸਾਫ ਕਹਿ ਦਿੱਤਾ ਹੈ ਕਿ ਇਹ ਰਿਵਾਇਤ ਗੈਰ ਸੰਵਿਧਾਨਕ ਹੈ ਤੇ ਇਸ ਦੀ ਕੋਈ ਕਾਨੂੰਨੀ ਕਦਰ ਨਹੀਂ।

ਸਿਹਤ ਸੇਵਾਵਾਂ ਦਾ ਵਧਦਾ ਨਿਘਾਰ

ਹਰ ਕਲਿਆਣਕਾਰੀ ਰਾਜ ਦਾ ਇਹ ਮੁੱਢਲਾ ਕਰਤੱਵ ਹੁੰਦਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਸਿਹਤ ਤੇ ਸਿੱਖਿਆ ਜਿਹੀਆਂ ਬੁਨਿਆਦੀ ਸਮਾਜੀ ਸੇਵਾਵਾਂ ਪ੍ਰਾਪਤ ਕਰਵਾਵੇ। ਭਾਰਤ ਵਰਗੇ ਦੇਸ ਵਿੱਚ ਇਹ ਕਾਰਜ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ

ਸੁਹਾਵਣੇ ਨਾਹਰੇ ਬਨਾਮ ਅਮਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ-ਵਾਰ ਇਹ ਗੱਲ ਦੁਹਰਾਉਂਦੇ ਆ ਰਹੇ ਹਨ ਕਿ ਸਮੁੱਚੀ ਆਰਥਕਤਾ ਨੂੰ ਅੰਕੜਿਆਂ ਤੇ ਨਕਦੀ-ਰਹਿਤ ਵਿਵਸਥਾ ਦੇ ਘੇਰੇ ਵਿੱਚ ਲਿਆਉਣਾ ਹੈ। ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਭਨਾਂ ਸਹੂਲਤਾਂ ਦੀਆਂ ਰਕਮਾਂ ਤੇ ਸਬਸਿਡੀਆਂ ਦੀ ਅਦਾਇਗੀ ਬੈਂਕਾਂ ਰਾਹੀਂ ਕਰਨ ਦੀ ਗੱਲ ਵੀ ਉਨ੍ਹਾ ਵੱਲੋਂ ਕਹੀ ਗਈ।

ਰੇਲ ਮਹਿਕਮਾ, ਹਾਦਸੇ ਅਤੇ ਬੁਲੇਟ ਟਰੇਨ ਦੀ ਚਰਚਾ

ਉਹ ਸਮਾਂ ਸਾਡਾ ਦੇਸ਼ ਬੜਾ ਪਿੱਛੇ ਛੱਡ ਆਇਆ ਹੈ, ਜਦੋਂ ਇੱਕ ਰੇਲ ਗੱਡੀ ਦਾ ਹਾਦਸਾ ਹੋਇਆ ਤੇ ਰੇਲ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਅਸਤੀਫਾ ਦੇ ਦਿੱਤਾ ਸੀ। ਕੁਝ ਹੋਰ ਦੇਸ਼ਾਂ ਵਿੱਚ ਅਜੇ ਵੀ ਏਦਾਂ ਹੋ ਜਾਂਦਾ ਹੈ। ਤਾਈਪੇਈ ਵਿੱਚ ਇਸ ਹਫਤੇ ਕੁਝ ਸਮਾਂ ਬਿਜਲੀ ਬੰਦ ਰਹੀ ਤਾਂ ਉਨ੍ਹਾਂ ਦਾ ਮੰਤਰੀ ਬਿਨਾਂ ਮੰਗਿਆਂ ਅਸਤੀਫਾ ਦੇ ਗਿਆ ਹੈ।

ਇੱਕ ਹੋਰ ਸ਼ਰਮਨਾਕ ਕਾਰਾ

ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਘਿਨਾਉਣਾ ਵਰਤਾਰਾ ਸਾਲਾਂ ਨਹੀਂ, ਸਦੀਆਂ ਪੁਰਾਣਾ ਹੈ। ਇਹ ਵਰਤਾਰਾ ਘਟਣ ਦੀ ਥਾਂ ਸਗੋਂ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ। ਪਿਛਲੇ ਸਮੇਂ ਵਿੱਚ ਇਸ ਦੀਆਂ ਅਨੇਕ ਮਿਸਾਲਾਂ ਸਾਡੇ ਸਾਹਮਣੇ ਆ ਚੁੱਕੀਆਂ ਹਨ।

ਕੀ ਇਹ ਸੈਂਸਰਸ਼ਿਪ ਨਹੀਂ?

ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਰਕਾਰ ਦਾ ਆਜ਼ਾਦੀ ਦਿਵਸ ਦੇ ਮੌਕੇ 'ਤੇ ਦਿੱਤਾ ਜਾਣ ਵਾਲਾ ਰਿਵਾਇਤੀ ਭਾਸ਼ਣ ਅਗਰਤਲਾ ਵਿਚਲੇ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ਦੇ ਕੇਂਦਰ ਦੇ ਅਧਿਕਾਰੀਆਂ ਨੇ ਬਾਰਾਂ ਅਗਸਤ ਵਾਲੇ ਦਿਨ ਰਿਕਾਰਡ ਕੀਤਾ ਸੀ।

ਕਿਹੋ ਜਿਹੇ ਭਾਰਤ ਦਾ ਨਿਰਮਾਣ?

ਕੋਈ ਸਮਾਂ ਸੀ, ਜਦੋਂ ਬੈਂਕਾਂ ਦੇ ਕਰਮਚਾਰੀਆਂ-ਅਧਿਕਾਰੀਆਂ ਵੱਲੋਂ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਲੋਕਾਂ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਬੈਂਕਾਂ ਵਿੱਚ ਖਾਤੇ ਖੁੱਲ੍ਹਵਾਉਣ ਲਈ ਪ੍ਰੇਰਤ ਕਰਨ ਦੇ ਉਪਰਾਲੇ ਕੀਤੇ ਜਾਂਦੇ ਸਨ। ਇਸ ਮਕਸਦ ਵਾਸਤੇ ਉਨ੍ਹਾਂ ਵੱਲੋਂ ਬਾਕਾਇਦਾ ਕੈਂਪ ਵੀ ਲਾਏ ਜਾਂਦੇ ਸਨ

...ਤੇਰੀ ਰਾਹਬਰੀ ਕਾ ਸਵਾਲ ਹੈ!

ਬੱਚਿਆਂ ਨੂੰ ਦੇਸ ਦਾ ਭਵਿੱਖ ਕਿਹਾ ਜਾਂਦਾ ਹੈ। ਚਾਚਾ ਨਹਿਰੂ ਦੇ ਜਨਮ ਦਿਨ ਨੂੰ ਹਰ ਸਾਲ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਰਾਜਾਂ ਤੋਂ ਲੈ ਕੇ ਕੇਂਦਰ ਪੱਧਰ ਦੇ ਸਮਾਗਮ ਆਯੋਜਤ ਕੀਤੇ ਜਾਂਦੇ ਹਨ ਤੇ ਸ਼ਾਸਕਾਂ ਵੱਲੋਂ ਬਾਲਾਂ ਦੇ ਬਿਹਤਰ ਜੀਵਨ ਸੰਬੰਧੀ ਪ੍ਰੋਗਰਾਮ ਉਲੀਕੇ ਜਾਂਦੇ ਹਨ, ਪਰ ਹੋ-ਵਾਪਰ ਕੀ ਰਿਹਾ ਹੈ? ਪੂਰਵਆਂਚਲ

ਬੇਲੋੜਾ ਬਾਤ ਦਾ ਬਤੰਗੜ ਬਣਾਇਆ ਗਿਆ

ਭਾਰਤ ਦੇ ਉੱਪ ਰਾਸ਼ਟਰਪਤੀ ਵਜੋਂ ਦਸ ਸਾਲ ਤੱਕ ਸੇਵਾ ਨਿਭਾਉਣ ਦੇ ਬਾਅਦ ਹਾਮਿਦ ਅਨਸਾਰੀ ਰਿਟਾਇਰ ਹੋ ਗਏ ਅਤੇ ਨਵੇਂ ਚੁਣੇ ਗਏ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅਹੁਦਾ ਸੰਭਾਲ ਲਿਆ ਹੈ।

ਮਰਾਠਾ ਨੌਜੁਆਨਾਂ ਦਾ ਮੋਰਚਾ : ਇੱਕ ਚੇਤਾਵਨੀ

ਭਾਰਤ ਦੇ ਮੌਜੂਦਾ ਹਾਕਮ ਤੇ ਇਹਨਾਂ ਤੋਂ ਪਹਿਲਾਂ ਸੱਤਾ 'ਤੇ ਬਿਰਾਜਮਾਨ ਰਹੀ ਸਥਾਪਤੀ ਦੇ ਸਾਰੇ ਆਗੂ ਇਹੋ ਦਾਅਵੇ ਕਰਦੇ ਰਹੇ ਹਨ ਕਿ ਦੇਸ਼ ਨੇ ਤੇਜ਼ ਗਤੀ ਨਾਲ ਵਿਕਾਸ ਕੀਤਾ ਹੈ। ਆਜ਼ਾਦੀ ਤੋਂ ਪਹਿਲਾਂ ਜਿੱਥੇ ਸਾਡੇ ਦੇਸ਼ ਵਿੱਚ ਸੂਈ ਤੱਕ ਨਹੀਂ ਸੀ ਬਣਦੀ

ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਅਹਿਮੀਅਤ

ਭਾਰਤ ਦੀ ਪਾਰਲੀਮੈਂਟ ਦੀਆਂ ਕੁੱਲ ਸੀਟਾਂ ਅੱਠ ਸੌ ਦੇ ਕਰੀਬ ਹਨ ਤੇ ਉਸ ਦੇ ਉੱਪਰਲੇ ਸਦਨ ਦੀਆਂ ਸੀਟਾਂ ਕੁੱਲ ਢਾਈ ਸੌ ਦੇ ਕਰੀਬ ਹਨ। ਅਸੀਂ ਅੱਜ ਤੱਕ ਕਦੇ ਕਿਸੇ ਇੱਕ ਸੀਟ ਲਈ ਏਨੀ ਖਿੱਚੋਤਾਣ ਨਹੀਂ ਸੀ ਵੇਖੀ,

ਆਰਥਕ ਪਿੜ ਵਿੱਚ ਮੰਦੇ ਦੇ ਸੰਕੇਤ ਮਿਲਣ ਲੱਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾ ਦੇ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਵਾਰ-ਵਾਰ ਇਹੋ ਦਾਅਵਾ ਜਤਾਉਂਦੇ ਰਹਿੰਦੇ ਹਨ ਕਿ ਭਾਰਤ ਕੁੱਲ ਘਰੇਲੂ ਪੈਦਾਵਾਰ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡ ਗਿਆ ਹੈ ਤੇ ਹੁਣ ਇਹ ਸੰਸਾਰ ਦਾ ਸਭ ਤੋਂ ਤੇਜ਼ ਗਤੀ ਨਾਲ ਵਿਕਾਸ ਕਰਨ ਵਾਲਾ ਦੇਸ ਬਣ ਗਿਆ ਹੈ

ਜ਼ੋਰਾਵਰਾਂ ਦਾ ਸੱਤੀਂ-ਵੀਹੀਂ ਸੌ!

ਭਾਰਤ ਨੂੰ ਸੰਸਾਰ ਦਾ ਵੱਡਾ ਲੋਕਤੰਤਰ ਕਿਹਾ, ਮੰਨਿਆ ਤੇ ਪ੍ਰਵਾਨਿਆ ਜਾਂਦਾ ਹੈ। ਇਸ ਦੇ ਸੰਵਿਧਾਨ ਵਿੱਚ ਨਾਗਰਿਕਾਂ ਦੇ ਮੁੱਢਲੇ ਅਧਿਕਾਰਾਂ ਨੂੰ ਦਰਜ ਕੀਤਾ ਗਿਆ ਹੈ; ਜਿਵੇਂ ਆਪਣੇ ਢੰਗ ਨਾਲ ਰਹਿਣ-ਸਹਿਣ, ਖਾਣ-ਪੀਣ, ਘੁੰਮਣ-ਫਿਰਨ, ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ, ਆਪਣੇ ਵਿਚਾਰ ਪ੍ਰਗਟ ਕਰਨ ਤੇ ਸਭ ਤੋਂ ਅਹਿਮ ਆਪਣੇ ਤਰੀਕੇ ਨਾਲ ਜੀਵਨ ਨਿਰਬਾਹ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।