ਸੰਪਾਦਕ ਪੰਨਾ

ਤਨਾਅ ਵਧਣ ਦੇ ਮਾੜੇ ਸੰਕੇਤ

ਇਸ ਵਾਰ ਦੀ ਨੌਂ ਗੇੜਾਂ ਵਿੱਚ ਮੁਕੰਮਲ ਹੋਣ ਵਾਲੀ ਪਾਰਲੀਮੈਂਟ ਦੀ ਚੋਣ ਪ੍ਰਕਿਰਿਆ ਦੌਰਾਨ ਪੰਜਾਬ ਵਿੱਚ ਤੀਹ ਅਪਰੈਲ ਨੂੰ ਵੋਟਾਂ ਪੈਣੀਆਂ ਹਨ। ਮਿਥੀ ਹੋਈ ਪ੍ਰਕਿਰਿਆ ਦੇ ਮੁਤਾਬਕ ਦੋ ਦਿਨ ਪਹਿਲਾਂ ਅਠਾਈ ਅਪਰੈਲ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ। ਇਸ ਹਿਸਾਬ ਨਾਲ ਹੁਣ ਚੋਣ ਪ੍ਰਚਾਰ ਦੇ ਕਾਰਜਾਂ ਲਈ ਇੱਕ ਹਫਤੇ ਤੋਂ ਘੱਟ ਸਮਾਂ ਰਹਿ ਗਿਆ ਹੈ। ਜਿਉਂ-ਜਿਉਂ ਉਹ ਦਿਨ ਨੇੜੇ ਆ ਰਿਹਾ ਹੈ, ਚੋਣ ਪ੍ਰਚਾਰ ਵਿੱਚ ਤਲਖੀ ਵਧ ਰਹੀ ਹੈ। ਕਿਸੇ ਵੀ ਹਲਕੇ ਵਿੱਚ ਧਿਆਨ ਮਾਰਿਆ ਜਾਵੇ ਤਾਂ ਦੋਸ਼ ਅਤੇ ਜਵਾਬੀ ਦੋਸ਼ ਲੱਗਣ ਦਾ ਸਿਲਸਿਲਾ ਦਿਨੋ-ਦਿਨ ਤੇਜ਼ ਤੋਂ ਤੇਜ਼ ਹੋਈ ਜਾ ਰਿਹਾ ਹੈ।

ਸਰਬ ਉੱਚ ਅਦਾਲਤ ਦਾ ਦਰੁੱਸਤ ਫ਼ੈਸਲਾ

ਸਰਬ ਉੱਚ ਅਦਾਲਤ ਨੇ ਦਿੱਲੀ ਹਾਈ ਕੋਰਟ ਦੇ ਉਸ ਫ਼ੈਸਲੇ ਉੱਤੇ ਆਪਣੀ ਮੋਹਲ ਲਾ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਨਿੱਜੀ ਖੇਤਰ ਦੀਆਂ ਦੂਰ-ਸੰਚਾਰ ਕੰਪਨੀਆਂ ਦੇ ਹਿਸਾਬ-ਕਿਤਾਬ ਦੀ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਜਾਂਚ-ਪੜਤਾਲ ਕਰ ਸਕਦੀ ਹੈ। ਹਾਈ ਕੋਰਟ ਨੇ ਟੈਲੀਕਾਮ ਵਿਭਾਗ ਦੀ ਇਸ ਦਲੀਲ ਨੂੰ ਪ੍ਰਵਾਨ ਕਰ ਲਿਆ ਸੀ ਕਿ ਨਿੱਜੀ ਦੂਰ-ਸੰਚਾਰ ਕੰਪਨੀਆਂ ਜਿਸ ਸਪੈਕਟਰਮ ਦੀ ਵਰਤੋਂ ਕਰਦੀਆਂ ਹਨ, ਉਸ ਤੋਂ ਹੋਣ ਵਾਲੀ ਆਮਦਨ ਵਿੱਚ ਸਰਕਾਰ ਦੀ ਹਿੱਸੇਦਾਰੀ ਹੈ, ਇਸ ਲਈ ਕੈਗ ਨੂੰ ਉਨ੍ਹਾਂ ਦੇ ਹਿਸਾਬ-ਕਿਤਾਬ ਨੂੰ ਆਡਿਟ ਕਰਨ ਦਾ ਅਧਿਕਾਰ ਹੈ।

ਛੇ ਦਹਾਕਿਆਂ ਦੇ ਰਾਜਸੀ ਅਕਸ ਵਾਲੇ ਬਾਦਲ ਸਾਹਿਬ ਕੀ ਸੋਚਦੇ ਹਨ?

ਇਸ ਵਾਰੀ ਦੀ ਪਾਰਲੀਮੈਂਟ ਚੋਣ ਵਿੱਚ ਹਰ ਰਾਜ ਵਿੱਚ ਦੋ ਜਾਂ ਤਿੰਨ ਹਲਕੇ ਇਹੋ ਜਿਹੇ ਗਿਣੇ ਗਏ ਹਨ, ਜਿੱਥੇ ਬਾਹਲਾ ਭਖਵਾਂ ਭੇੜ ਮਹਿਸੂਸ ਕੀਤਾ ਜਾ ਰਿਹਾ ਹੈ। ਸਾਡੇ ਪੰਜਾਬ ਵਿੱਚ ਏਦਾਂ ਦੇ ਦੋ ਹਲਕੇ ਹਨ। ਇਨ੍ਹਾਂ ਦੋ ਹਲਕਿਆਂ ਵਿੱਚੋਂ ਵੀ ਇੱਕ ਅੰਮ੍ਰਿਤਸਰ ਵਾਲਾ ਸਾਰੇ ਟਕਰਾਵਾਂ ਦੇ ਬਾਵਜੂਦ ਦੂਸਰੇ ਨੰਬਰ ਉੱਤੇ ਹੈ ਤੇ ਬਠਿੰਡੇ ਦਾ ਹਲਕਾ ਇੱਕੋ ਪਰਵਾਰ ਦੇ ਦੋਂਹ ਜੀਆਂ ਦੇ ਟਕਰਾਅ ਨੇ ਸਭ ਤੋਂ ਵੱਧ ਚਰਚਾ ਦਾ ਕੇਂਦਰ ਬਣਾ ਦਿੱਤਾ ਹੈ। ਦਿੱਲੀ ਤੋਂ ਚੱਲ ਕੇ ਆਉਂਦੇ ਮੀਡੀਆ ਵਾਲੇ ਵੀ ਬਾਕੀ ਸਾਰੇ ਪੰਜਾਬ ਦੀ ਗੱਲ ਬਾਅਦ ਵਿੱਚ ਅਤੇ ਬਠਿੰਡੇ ਹਲਕੇ ਦਾ ਹਾਲ ਪਹਿਲਾਂ ਪੁੱਛਦੇ ਹਨ। ਹੁਣ ਇਹ ਹਲਕਾ ਸਭ ਲੋਕਾਂ ਦੀ ਨਜ਼ਰ ਦਾ ਕੇਂਦਰ ਬਣ ਚੁੱਕਾ ਹੈ।

ਆਮ ਰਾਏ ਤੋਂ ਬਾਹਰੀ ਰਾਜਨੀਤੀ ਦੇ ਸੰਕੇਤ

ਲੋਕਾਂ ਦਾ ਲੀਡਰ ਪੰਡਿਤ ਜਵਾਹਰ ਲਾਲ ਨਹਿਰੂ ਹੋਵੇ ਜਾਂ ਬਾਅਦ ਦੇ ਇੰਦਰਾ ਗਾਂਧੀ, ਮੋਰਾਰਜੀ ਡਿਸਾਈ, ਵੀ ਪੀ ਸਿੰਘ, ਗੁਜਰਾਲ ਜਾਂ ਫਿਰ ਅਟਲ ਬਿਹਾਰੀ ਵਾਜਪਾਈ ਹੋਵੇ, ਇਹ ਗੱਲ ਸਾਰੇ ਆਗੂ ਮੰਨਦੇ ਰਹੇ ਸਨ ਕਿ ਰਾਜਨੀਤੀ ਕੁਝ ਹੱਦਾਂ ਰੱਖਦੇ ਹੋਏ ਚਲਾਉਣੀ ਚਾਹੀਦੀ ਹੈ ਤੇ ਦੇਸ਼ ਨੂੰ ਖ਼ਤਰੇ ਵਿੱਚ ਨਹੀਂ ਧੱਕਣਾ ਚਾਹੀਦਾ। ਬਹੁਤ ਸਾਰੇ ਮਾਮਲੇ ਇਹੋ ਜਿਹੇ ਹੁੰਦੇ ਸਨ, ਜਿਨ੍ਹਾਂ ਬਾਰੇ ਮੱਤਭੇਦ ਵੀ ਰਹਿੰਦੇ ਸਨ।

ਹੱਦੋਂ ਬਾਹਲੀ ਨਿੱਜੀ ਲੜਾਈ ਵਿੱਚ ਬਦਲ ਰਹੇ ਸਿਆਸੀ ਟਕਰਾਅ

ਲੋਕ ਸਭਾ ਚੋਣਾਂ ਲਈ ਵੋਟਾਂ ਦੇ ਤਿੰਨ ਗੇੜ ਲੰਘ ਚੁੱਕੇ ਅਤੇ ਚੌਥਾ ਇਹ ਅਖ਼ਬਾਰ ਪਾਠਕਾਂ ਦੇ ਹੱਥੀਂ ਪੁੱਜਣ ਤੱਕ ਸ਼ੁਰੂ ਹੋ ਚੁੱਕਾ ਹੋਵੇਗਾ। ਅਜੇ ਤੱਕ ਇਹ ਗੇੜ ਦਿੱਲੀ ਤੇ ਹੋਰ ਰਾਜਾਂ ਦੇ ਹਨ, ਪੰਜਾਬ ਦੀ ਵਾਰੀ ਤੀਹ ਅਪਰੈਲ ਨੂੰ ਆਉਣੀ ਹੈ। ਜਿਹੜੇ ਲੋਕ ਸਿਰਫ ਚੋਣ ਸਰੇਵਖਣਾਂ ਦਾ ਬਿਜ਼ਨਿਸ ਕਰਦੇ ਹਨ, ਉਹ ਇੱਕ ਧਿਰ ਲਈ ਹੁਣੇ ਹੀ ਦਿੱਲੀ ਦਾ ਤਖਤ ਰਿਜ਼ਰਵ ਕਰ ਚੁੱਕੇ ਹਨ। ਇਹ ਗੱਲ ਸੱਚ ਵੀ ਸਾਬਤ ਹੋ ਸਕਦੀ ਹੈ ਤੇ ਨਹੀਂ ਵੀ।

ਮੋਦੀ ਲਹਿਰ ਦਾ ਸੱਚ

ਭਾਜਪਾ ਦੇ ਉੱਘੇ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਕੇਰਲਾ ਦੇ ਇੱਕ ਟੀ ਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਇਹ ਕਹਿ ਕੇ ਆਪਣਿਆਂ-ਪਰਾਇਆਂ ਸਭਨਾਂ ਨੂੰ ਹੈਰਾਨ ਕਰ ਦਿੱਤਾ ਕਿ ਇਹਨਾਂ ਚੋਣਾਂ ਵਿੱਚ ਮੋਦੀ ਦੀ ਨਹੀਂ, ਸਗੋਂ ਭਾਜਪਾ ਦੀ ਲਹਿਰ ਨਜ਼ਰ ਆਉਂਦੀ ਹੈ। ਮੋਦੀ ਕੇਵਲ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਰਟੀ ਵੱਲੋਂ ਨਾਮਜ਼ਦ ਉਮੀਦਵਾਰ ਹਨ। ਏਥੇ ਹੀ ਬੱਸ ਨਹੀਂ, ਮੁਰਲੀ ਮਨੋਹਰ ਜੋਸ਼ੀ ਨੇ ਇਹ ਵੀ ਕਹਿ ਦਿੱਤਾ ਕਿ ਗੁਜਰਾਤ ਮਾਡਲ ਸਮੁੱਚੇ ਦੇਸ ਲਈ ਕਾਰਗਰ ਸਾਬਤ ਨਹੀਂ ਹੋਵੇਗਾ। ਕਿਸੇ ਸੂਬੇ ਦੇ ਮਾਡਲ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਚੰਗਾ ਇਹੋ ਹੋਵੇਗਾ ਕਿ ਸਭਨਾਂ ਰਾਜਾਂ ਦੇ ਵਿਕਾਸ ਮਾਡਲ ਦੀਆਂ ਚੰਗੀਆਂ ਗੱਲਾਂ ਨੂੰ ਗ੍ਰਹਿਣ ਕੀਤਾ ਜਾਵੇ। ਇਹ ਜ਼ਰੂਰੀ ਨਹੀਂ ਕਿ ਜਿਹੜਾ ਵਿਕਾਸ ਮਾਡਲ ਜੰਮੂ-ਕਸ਼ਮੀਰ ਲਈ ਸਹੀ ਹੈ, ਉਹ ਕਿਸੇ ਦੂਜੇ ਸੂਬੇ ਲਈ ਵੀ ਢੁੱਕਵਾਂ ਹੋਵੇ।

ਆਜ਼ਮ ਅਤੇ ਅਮਿਤ ਸ਼ਾਹ ਦੀ ਬਦ-ਕਲਾਮੀ

ਭਾਰਤ ਦੇ ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਵਿੱਚ ਦੋ ਆਗੂਆਂ ਵੱਲੋਂ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਤੇ ਰੋਡ ਸ਼ੋਅ ਕਰਨ ਉੱਤੇ ਪਾਬੰਦੀ ਲਾ ਦਿੱਤੀ ਹੈ। ਇਹ ਹੋਣੀ ਵੀ ਚਾਹੀਦੀ ਸੀ।

ਵੋਟਰ ਨੂੰ ਵੇਲੇ ਸਿਰ ਸੁਚੇਤ ਹੋਣ ਦੀ ਲੋੜ

'ਨਵੀਂ ਫਕੀਰਨੀ, ਦੁਪਹਿਰੇ ਧੂੰਆਂ' ਦੇ ਮੁਹਾਵਰੇ ਵਾਂਗ ਪ੍ਰਧਾਨ ਮੰਤਰੀ ਬਣਨ ਲਈ ਉਮੀਦਵਾਰ ਵਜੋਂ ਜਦੋਂ ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਪਾਸ ਕੀਤਾ, ਉਹ ਓਸੇ ਵਕਤ ਤੋਂ ਹੀ ਚੋਣ ਮੁਹਿੰਮ ਵਿੱਢ ਬੈਠਾ ਸੀ।

ਸਿਆਸੀ ਟੱਕਰ ਨੂੰ ਸਿਆਸੀ ਹੱਦਾਂ ਤੱਕ ਸੀਮਤ ਰੱਖੋ

ਇਸ ਗੱਲ ਵਿੱਚ ਕੋਈ ਵੀ ਮੱਤਭੇਦ ਨਹੀਂ ਕਿ ਚੋਣਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਲੋਕਾਂ ਨਾਲ ਸਿੱਧੇ ਸੰਪਰਕ ਅਤੇ ਆਪਣੀ ਮਰਜ਼ੀ ਦੀ ਦਲੀਲ ਪੇਸ਼ ਕਰਨ ਦਾ ਹੱਕ ਦਿੱਤਾ ਹੁੰਦਾ ਹੈ। ਇਹ ਸੰਵਿਧਾਨਕ ਹੱਕ ਹੈ ਅਤੇ ਇਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਜੇ ਕੋਈ ਪਾਰਟੀ ਕਿਸੇ ਦੂਸਰੀ ਪਾਰਟੀ ਜਾਂ ਕਿਸੇ ਨਾਪਸੰਦ ਆਜ਼ਾਦ ਉਮੀਦਵਾਰ ਨੂੰ ਵੀ ਅਜਿਹਾ ਕਰਨ ਤੋਂ ਰੋਕਣ ਵਾਲੇ ਅੜਿੱਕੇ ਡਾਹੁੰਦੀ ਹੈ ਤਾਂ ਉਹ ਸੰਵਿਧਾਨ ਵਿੱਚ ਮਿਲੇ ਹੱਕ ਦੀ ਉਲੰਘਣਾ ਕਰ ਰਹੀ ਹੈ। ਕਈ ਥਾਂਵਾਂ ਤੋਂ ਇਹੋ ਜਿਹੀਆਂ ਰਿਪੋਰਟਾਂ ਆ ਵੀ ਰਹੀਆਂ ਹਨ।

ਚੋਣ ਕਮਿਸ਼ਨ ਆਪਣੀ ਹੋਂਦ ਤਾਂ ਵਿਖਾਵੇ

ਚਲੰਤ ਚੋਣ ਪ੍ਰਕਿਰਿਆ ਦੌਰਾਨ ਜੇ ਕੋਈ ਬਹੁਤ ਸਖਤ ਕਾਰਵਾਈ ਹੋਈ ਹੈ ਤਾਂ ਇਹ ਸਿਰਫ ਦੋ ਥਾਂਈਂ ਹੀ ਹੋਈ ਹੈ। ਇੱਕ ਤਾਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਕਾਂਗਰਸ ਉਮੀਦਵਾਰ ਇਮਰਾਨ ਮਸੂਦ ਵੱਲੋਂ ਨਰਿੰਦਰ ਮੋਦੀ ਨੂੰ ਟੁਕੜੇ-ਟੁਕੜੇ ਕਰਨ ਦੀ ਧਮਕੀ ਦੇ ਬਾਅਦ ਕੇਸ ਦਰਜ ਹੋਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਵੀ ਭੇਜਿਆ ਗਿਆ

ਸਹਾਰਾ ਦਾ ਸੱਚ ਸਾਹਮਣੇ ਆਉਣਾ ਹੀ ਚਾਹੀਦਾ ਹੈ

ਇਸ ਵਕਤ ਚੱਲ ਰਹੀ ਲੋਕ ਸਭਾ ਚੋਣ ਵਿੱਚ ਅਸੀਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੀ ਇੱਕ ਦੂਸਰੇ ਦੇ ਖ਼ਿਲਾਫ਼ ਬਿਆਨਬਾਜ਼ੀ ਵੀ ਸੁਣੀ ਜਾਂਦੇ ਹਾਂ ਅਤੇ ਦੂਸ਼ਣਬਾਜ਼ੀ ਵੀ, ਪਰ ਵੱਡੇ ਮਸਲਿਆਂ ਨੂੰ ਆਮ ਕਰ ਕੇ ਅਣਗੌਲੇ ਕੀਤਾ ਜਾ ਰਿਹਾ ਹੈ। ਭ੍ਰਿਸ਼ਟਾਚਾਰ ਦਾ ਰੌਲਾ ਹਰ ਪਾਰਟੀ ਪਾ ਰਹੀ ਹੈ। ਆਮ ਆਦਮੀ ਪਾਰਟੀ ਵਰਗੀਆਂ ਧਿਰਾਂ ਦੇ ਆਗੂ ਵਿਦੇਸ਼ਾਂ ਵਿੱਚ ਪਏ ਹੋਏ ਕਾਲੇ ਧਨ ਬਾਰੇ ਵੀ ਕਾਫ਼ੀ ਆਵਾਜ਼ ਚੁੱਕ ਰਹੇ ਹਨ। ਚਰਚਾ ਜਦੋਂ ਕੀਤੀ ਜਾਂਦੀ ਹੈ ਤਾਂ ਆਮ ਕਰ ਕੇ ਉਸ ਕਾਲੇ ਧਨ ਨੂੰ ਵਿਚਾਰਿਆ ਜਾਂਦਾ ਹੈ, ਜਿਹੜਾ ਵਿਦੇਸ਼ ਦੇ ਬੈਂਕਾਂ ਵਿੱਚ ਪਿਆ ਹੈ, ਜਦ ਕਿ ਭਾਰਤ ਦੇ ਅੰਦਰ ਵੀ ਬਹੁਤ ਕੁਝ ਹੋ ਰਿਹਾ ਹੈ, ਜਿਸ ਦੀ ਚਰਚਾ ਹੀ ਨਹੀਂ ਕੀਤੀ ਜਾ ਰਹੀ।

ਚੋਣ ਕਮਿਸ਼ਨ ਹਰਕਤ ਵਿੱਚ ਨਹੀਂ ਆਉਂਦਾ ਦਿੱਸਦਾ

ਇਹ ਪਰਚਾ ਪਾਠਕਾਂ ਤੱਕ ਜਦੋਂ ਪਹੁੰਚੇਗਾ, ਲੋਕ ਸਭਾ ਦੀਆਂ ਵੋਟਾਂ ਪਾਉਣ ਦੇ ਪਹਿਲੇ ਗੇੜ ਲਈ ਲਾਈਨਾਂ ਬੂਥਾਂ ਅੱਗੇ ਲੱਗ ਚੁੱਕੀਆਂ ਹੋਣਗੀਆਂ। ਜਿਹੜੀ ਗੱਲ ਓਦੋਂ ਤੱਕ ਵੀ ਨਹੀਂ ਹੋਣੀ, ਉਹ ਇਹ ਹੈ ਕਿ ਚੋਣ ਜ਼ਾਬਤੇ ਦੇ ਉਲੰਘਣ ਨੂੰ ਰੋਕਣ ਦੀ ਪ੍ਰਭਾਵੀ ਕਾਰਵਾਈ ਦੀ ਉਡੀਕ ਨਹੀਂ ਮੁੱਕੀ ਹੋਣੀ। ਚੋਣ ਜ਼ਾਬਤਾ ਲਾਗੂ ਕਰਨ ਦਾ ਅਰਥ ਇਹ ਨਹੀਂ ਹੁੰਦਾ ਕਿ ਕਿਸੇ ਸਿਆਸੀ ਧਿਰ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਉੱਤੇ ਚਾਰ ਅਫ਼ਸਰਾਂ ਨੂੰ ਤਬਦੀਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਜਾਵੇ। ਇਹ ਇਸ ਜ਼ਾਬਤੇ ਦੀ ਬਹੁਤ ਛੋਟੀ ਕਾਰਵਾਈ ਹੈ।

ਬੇਮੁੱਦੇ ਮੁੱਦਿਆਂ ਨਾਲ ਢੱਕਿਆ ਰਹਿੰਦਾ ਹੈ ਆਮ ਆਦਮੀ ਦਾ ਮੁੱਦਾ

ਕਈ ਸਾਲ ਪਹਿਲਾਂ ਇੱਕ ਚੋਣ ਬਿਹਾਰ ਵਿਧਾਨ ਸਭਾ ਲਈ ਹੋਈ ਸੀ, ਜਿਸ ਦੌਰਾਨ ਲਾਲੂ ਪ੍ਰਸਾਦ ਯਾਦਵ ਨੂੰ ਇੱਕ ਥਾਂ ਟੀ ਵੀ ਵਾਲਿਆਂ ਨੇ ਪੁੱਛਿਆ ਸੀ ਕਿ ਇਸ ਚੋਣ ਦਾ ਮੁੱਖ ਮੁੱਦਾ ਕੀ ਹੈ? ਲਾਲੂ ਨੇ ਕਿਹਾ ਸੀ ਕਿ ਚੋਣ ਦਾ ਮੁੱਖ ਮੁੱਦਾ ਮੈਂ ਹੀ ਹਾਂ, ਕੁਝ ਲੋਕ ਬਿਹਾਰ ਵਿੱਚ ਮੈਨੂੰ ਹਰਾਉਣ ਲਈ ਸਰਗਰਮ ਹਨ, ਕੁਝ ਦੂਸਰੇ ਲੋਕ ਮੈਨੂੰ ਬਚਾਉਣ ਲਈ ਸਰਗਰਮ ਹਨ, ਇਸ ਲਈ ਚੋਣ ਦਾ ਮੁੱਖ ਮੁੱਦਾ ਮੈਂ ਹੀ ਹਾਂ।

ਅੰਦਰ-ਖਾਤੇ ਅਣਕਿਆਸੇ ਗੱਠਜੋੜ!

ਪਿਛਲੀਆਂ ਚਾਰ ਪਾਰਲੀਮੈਂਟ ਚੋਣਾਂ ਵਿੱਚ ਲੱਗਭੱਗ ਇੱਕ ਗੱਲ ਸਾਫ਼ ਲੱਭਦੀ ਸੀ ਕਿ ਦੋਵਾਂ ਮੁੱਖ ਗੱਠਜੋੜਾਂ ਵਿੱਚ ਫਲਾਣੀ-ਫਲਾਣੀ ਧਿਰ ਰਹੇਗੀ ਤੇ ਫਲਾਣੀ-ਫਲਾਣੀ ਧਿਰ ਕਿਸੇ ਦੇ ਵਿਰੋਧ ਜਾਂ ਹਮਾਇਤ ਦੀ ਥਾਂ ਉਸ ਮੌਕੇ ਦੀ ਉਡੀਕ ਕਰਨਗੀਆਂ, ਜਦੋਂ ਉਨ੍ਹਾਂ ਦੀ ਕੋਈ ਕਦਰ ਪੈ ਸਕੇ।

ਚੋਣ ਭਾਰਤ ਦੀ ਹੋ ਰਹੀ ਹੈ, ਭਾਰਤ ਦੀ ਰਹਿਣ ਦੇਈਏ

ਪਿਛਲੇ ਦਿਨੀਂ ਇੱਕ ਕਾਮੇਡੀਅਨ ਨੇ ਆਗਰੇ ਦੇ ਤਾਜ-ਮਹਿਲ ਬਾਰੇ ਇੱਕ ਬੜੀ ਦਿਲਚਸਪ ਟਿੱਪਣੀ ਕਰ ਕੇ ਭਾਰਤੀ ਸਮਾਜ ਦਾ ਇੱਕ ਸੱਚ ਬਿਆਨ ਕਰ ਦਿੱਤਾ ਸੀ, ਜਿਹੜਾ ਸਾਡੀ ਰਾਜਨੀਤੀ ਤੇ ਪਾਰਲੀਮੈਂਟ ਚੋਣ ਵਿੱਚ ਵੀ ਇੱਕ ਜਾਂ ਦੂਸਰੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ।

ਚਿਰਾਂ ਪਿੱਛੋਂ ਹੋ ਰਿਹਾ ਹੈ ਇੱਕ ਫਸਵਾਂ ਚੋਣ ਘੋਲ

ਅਸੀਂ ਉਹ ਦਿਨ ਯਾਦ ਕਰ ਸਕਦੇ ਹਾਂ, ਜਦੋਂ ਐਮਰਜੈਂਸੀ ਤੋਂ ਬਾਅਦ ਦੀਆਂ ਪਾਰਲੀਮੈਂਟ ਚੋਣਾਂ ਵਿੱਚ ਹਰ ਪਾਰਟੀ ਨੇ ਆਪਣੇ ਸਿਖ਼ਰਲੇ ਲੀਡਰ ਚੋਣ ਮੈਦਾਨ ਵਿੱਚ ਲਿਆਂਦੇ ਤੇ ਲੜਾਈ ਤਖ਼ਤ ਜਾਂ ਤਖ਼ਤਾ ਵਾਲਾ ਰੂਪ ਧਾਰਨ ਤੱਕ ਚਲੀ ਗਈ ਸੀ। ਬਹੁਤ ਸਾਲਾਂ ਦੇ ਬਾਅਦ ਉਹੋ ਜਿਹਾ ਨਜ਼ਾਰਾ ਪੇਸ਼ ਹੁੰਦਾ ਨਜ਼ਰ ਆ ਰਿਹਾ ਹੈ। ਭਾਜਪਾ ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਲਈ ਉਮੀਦਵਾਰ ਬਣਾਏ ਜਾਣ ਨਾਲ ਉਸ ਦੇ ਪੱਖ ਅਤੇ ਵਿਰੋਧ ਦੀਆਂ ਧਿਰਾਂ ਇਸ ਚੋਣ ਵਿੱਚ ਇੱਕ ਜੰਗ ਵਾਲੇ ਰੌਂਅ ਵਿੱਚ ਸਰਗਰਮ ਜਾਪਦੀਆਂ ਹਨ।

ਆਗੇ ਸਮਝ ਚਲੋ ਨੰਦ ਲਾਲਾ...

ਹਾਲੇ ਬਹੁਤੇ ਦਿਨ ਨਹੀਂ ਹੋਏ, ਜਦੋਂ ਭਾਰਤੀ ਜਨਤਾ ਪਾਰਟੀ ਨੇ ਕਰਨਾਟਕਾ ਵਿੱਚ ਹਿੰਦੂ ਅੱਤਵਾਦੀ ਸਮਝੇ ਜਾਂਦੇ ਪ੍ਰਮੋਦ ਮੁਤਾਲਿਕ ਨੂੰ ਆਪਣੇ ਵਿੱਚ ਸ਼ਾਮਲ ਕੀਤਾ ਸੀ ਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਸ ਦਾ ਤਕੜੇ ਜੋਸ਼ ਨਾਲ ਸਵਾਗਤ ਕੀਤਾ ਸੀ। ਇਹ ਪ੍ਰਮੋਦ ਮੁਤਾਲਿਕ ਉਹੋ ਹੈ, ਜਿਸ ਨੇ ਓਥੇ ਇੱਕ ਸ੍ਰੀਰਾਮ ਸੈਨਾ ਨਾਂਅ ਵਾਲੀ ਜਥੇਬੰਦੀ ਬਣਾਈ ਹੋਈ ਹੈ ਤੇ ਉਹ ਆਪਣੇ ਆਪ ਨੂੰ ਭਾਰਤੀ ਸੱਭਿਆਚਾਰ ਦਾ ਠੇਕੇਦਾਰ ਮੰਨ ਕੇ ਪਾਰਕਾਂ ਤੇ ਹੋਰ ਜਨਤਕ ਵਰਤੋਂ ਦੀਆਂ ਥਾਂਵਾਂ ਉੱਤੇ ਜਾ ਕੇ ਪ੍ਰੇਮੀ ਜੋੜਿਆਂ ਨੂੰ ਕੁਟਾਪਾ ਚਾੜ੍ਹਨ ਦਾ ਕੰਮ ਕਰਦਾ ਸੀ।

ਚੋਣਾਂ ਦੇ ਦਿਨਾਂ ਵਿੱਚ ਲਾਪਰਵਾਹੀ ਚੰਗੀ ਨਹੀਂ

ਇਹ ਗੱਲ ਆਮ ਕਰ ਕੇ ਵੇਖਣ ਵਿੱਚ ਆਉਂਦੀ ਹੈ ਕਿ ਚੋਣਾਂ ਦੇ ਦਿਨਾਂ ਵਿੱਚ ਚੌਕਸੀ ਦਾ ਉਹ ਪੱਧਰ ਨਹੀਂ ਰਹਿ ਜਾਂਦਾ, ਜਿਸ ਦਾ ਅੱਗੋਂ-ਪਿੱਛੋਂ ਖ਼ਿਆਲ ਰੱਖਿਆ ਜਾਂਦਾ ਹੈ। ਸਾਰਿਆਂ ਦਾ ਧਿਆਨ ਵੋਟਾਂ ਵੱਲ ਹੁੰਦਾ ਹੈ। ਭਾਰਤ ਵਿੱਚ ਕਈ ਵਾਰੀ ਇਨ੍ਹਾਂ ਦਿਨਾਂ ਵਿੱਚ ਵੱਡੇ ਹਾਦਸੇ ਵਾਪਰ ਜਾਂਦੇ ਰਹੇ ਹਨ। ਇਸ ਦੇ ਬਾਵਜੂਦ ਚੌਕਸੀ ਵਿੱਚ ਢਿੱਲ ਅਤੇ ਲਾਪਰਵਾਹੀ ਦਾ ਹੋਣਾ ਅੱਖੋਂ ਪਰੋਖੇ ਕੀਤਾ ਜਾਂਦਾ ਹੈ।

ਇੰਡੀਅਨ ਮੁਜਾਹਦੀਨ ਦੇ 4 ਅੱਤਵਾਦੀ ਗ੍ਰਿਫਤਾਰ

ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਅਤੇ ਰਾਜਸਥਾਨ ਪੁਲਸ ਨੇ ਇੱਕ ਸਾਂਝੀ ਕਾਰਵਾਈ 'ਚ ਇੰਡੀਅਨ ਮੁਜਾਹਦੀਨ ਦੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਗ੍ਰਿਫਤਾਰ ਅੱਤਵਾਦੀਆਂ ਤੋਂ ਭਾਰੀ ਮਾਤਰਾ 'ਚ ਧਮਾਕਾਖੇਜ਼ ਸਮਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾ ਦੱਸਿਆ ਕਿ ਗ੍ਰਿਫਤਾਰ ਅੱਤਵਾਦੀਆਂ ਦੀ ਯੋਜਨਾ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਅਹੁਦੇ ਲਈ ਭਾਜਪਾ ਉਮੀਦਵਾਰ ਨਰਿੰਦਰ ਮੋਦੀ ਅਤੇ ਹੋਰ ਕਈ ਵੱਡੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਸੀ।

ਜਸਵੰਤ ਸਿੰਘ ਅੱਜ ਕਰਨਗੇ ਪਰਚਾ ਦਾਖ਼ਲ

ਲੋਕ ਸਭਾ ਚੋਣਾਂ 'ਚ ਟਿਕਟ ਨਾ ਮਿਲਣ ਤੋਂ ਦੁਖੀ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਜਸਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਾੜਮੇਰ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ ਅਤੇ ਸੋਮਵਾਰ ਨੂੰ ਉਹ ਆਪਣੇ ਕਾਗ਼ਜ਼ ਦਾਖ਼ਲ ਕਰਵਾਉਣਗੇ। ਜਸਵੰਤ ਸਿੰਘ ਭਾਵੇਂ ਕਿ ਅਜੇ ਪਾਰਟੀ ਨਹੀਂ ਛੱਡ ਰਹੇ। ਉਨ੍ਹਾਂ ਕਿਹਾ ਕਿ ਉਹ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਸਹਿਯੋਗੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ।