ਰਾਸ਼ਟਰੀ

ਪਾਕਿਸਤਾਨ ਦਾ ਸੱਚ; ਹਾਫਿਜ਼ ਦੇ ਬਹਿਨੋਈ ਦੀ ਰੈਲੀ 'ਚ ਭਰੀ ਮੁੱਖ ਮੰਤਰੀ ਨੇ ਹਾਜ਼ਰੀ

ਨਵੀਂ ਦਿੱਲੀ/ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ) ਜਮਾਤ-ਉਦ-ਦਾਵਾ (ਜੇ ਯੂ ਡੀ) 'ਤੇ ਪਾਕਿਸਤਾਨ ਸਰਕਾਰ ਵੱਲੋਂ ਲਾਈ ਪਾਬੰਦੀ ਬੇਅਸਰ ਸਾਬਤ ਹੋ ਰਹੀ ਹੈ, ਕਿਉਂਕਿ ਜਥੇਬੰਦੀ ਦਾ ਮੁਖੀ ਅਤੇ ਮੁੰਬਈ ਹਮਲੇ ਦਾ ਸਰਗਨਾ ਹਾਫਿਜ਼ ਸਈਦ ਵਰਗੇ ਦੂਜੇ ਅੱਤਵਾਦੀ ਖੁੱਲ੍ਹੇਆਮ ਸਿਆਸੀ ਰੈਲੀਆਂ ਕਰ ਰਹੇ ਹਨ

'ਪਦਮਾਵਤ' 25 ਨੂੰ ਹੋਵੇਗੀ ਰਿਲੀਜ਼

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਸੰਜੇ ਲੀਲਾ ਭੰਸਾਲੀ ਦੀ ਚਰਚਿਤ ਫ਼ਿਲਮ 'ਪਦਮਾਵਤ' 25 ਜਨਵਰੀ ਨੂੰ ਰਿਲੀਜ਼ ਕੀਤੀ ਜਾਵੇਗੀ। ਇਹ ਖੁਲਾਸਾ ਕੁਝ ਮੀਡੀਆ ਰਿਪੋਰਟਾਂ 'ਚ ਕੀਤਾ ਗਿਆ ਹੈ।

ਕਰਜ਼ੇ ਨੇ ਨਿਗਲੇ ਸਿਰ ਦੇ ਸਾਈਂ, ਫਿਰ ਵੀ ਨਹੀਂ ਮੰਨੀ ਹਾਰ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪਿੰਡਾਂ ਦੇ ਘਰਾਂ ਵਿੱਚ ਕਮਾਉਣ ਵਾਲੇ ਮਰਦ ਹੁੰਦੇ ਹਨ ਤੇ ਜ਼ਿਆਦਾਤਰ ਔਰਤਾਂ ਘਰ ਦੇ ਕੰਮ ਕਰਦੀਆਂ ਹਨ।ਇਹ ਸੋਚ ਕੇ ਦੇਖੋ ਕਿ ਜਿਹੜੇ ਘਰ ਮਰਦਾਂ ਤੋਂ ਸੱਖਣੇ ਹੋ ਜਾਣ, ਉਨ੍ਹਾਂ ਵਿੱਚ ਔਰਤਾਂ ਆਪਣੀ ਜ਼ਿੰਦਗੀ ਕਿਵੇਂ ਨਿਭਾਉਂਦੀਆਂ ਹੋਣਗੀਆਂ

ਜੇ ਚੋਰ ਹੁੰਦਾ ਤਾਂ ਜੇਲ੍ਹ 'ਚ ਨਹੀਂ, ਭਾਜਪਾ 'ਚ ਹੁੰਦਾ : ਲਾਲੂ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਚਾਰਾ ਘੁਟਾਲੇ 'ਚ ਦੋਸ਼ੀ ਪਾਏ ਗਏ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਭਾਰਤੀ ਜਨਤਾ ਪਾਰਟੀ 'ਤੇ ਵੱਡਾ ਹਮਲਾ ਕੀਤਾ ਹੈ। ਲਾਲੂ ਨੇ ਟਵਿਟਰ 'ਤੇ ਦੋਸ਼ ਲਾਇਆ ਕਿ ਜੇ ਉਹ ਚੋਰ ਹੁੰਦਾ ਤਾਂ ਜੇਲ੍ਹ ਦੀ ਬਜਾਏ ਭਾਜਪਾ 'ਚ ਸ਼ਾਮਲ ਹੁੰਦਾ।

ਇਸਰੋ ਵੱਲੋਂ ਦੇਸ਼ ਦਾ ਸਭ ਤੋਂ ਭਾਰੀ ਉਪ ਗ੍ਰਹਿ ਤਿਆਰ

ਬੰਗਲੌਰ (ਨਵਾਂ ਜ਼ਮਾਨਾ ਸਰਵਿਸ) ਇਸਰੋ ਵੱਲੋਂ ਬਹੁਤ ਜਲਦੀ ਦੇਸ਼ ਦਾ ਸਭ ਤੋਂ ਭਾਰੀ ਉਪ ਗ੍ਰਹਿ ਜੀ ਸੈੱਟ-11 ਛੱਡਿਆ ਜਾਵੇਗਾ। ਇਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਾ ਭਾਰ 5.6 ਟਨ ਹੈ ਅਤੇ ਇਸ ਨੂੰ 500 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ

ਅਮਰੀਕਾ 'ਚ ਪਾਕਿ ਦੂਤਘਰ ਅੱਗੇ ਪ੍ਰਦਰਸ਼ਨ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ) ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਲਈ ਗਈਆਂ ਉਸ ਦੀ ਮਾਂ ਅਤੇ ਪਤਨੀ ਨਾਲ ਮਾੜੇ ਸਲੂਕ ਦੇ ਵਿਰੋਧ 'ਚ ਅਮਰੀਕਾ 'ਚ ਪਾਕਿਸਤਾਨੀ ਦੂਤਘਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰਤੀ, ਅਫ਼ਗਾਨੀ ਅਤੇ ਬਲੋਚ ਮੂਲ ਦੇ ਪ੍ਰਦਰਸ਼ਨਕਾਰੀਆ ਨੇ ਹੱਥਾਂ 'ਚ ਪੋਸਟਰ ਫੜੇ ਹੋਏ ਸਨ

ਆਧਾਰ ਲੀਕ ਮਾਮਲਾ; ਸਰਕਾਰ ਵੱਲੋਂ ਸਫਾਈਆਂ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਅਧਾਰ ਕਾਰਡ ਨਾਲ ਸੰਬੰਧਤ ਜਾਣਕਾਰੀ ਚੋਰੀ ਹੋਣ ਬਾਰੇ ਖ਼ਬਰ ਛਪਣ ਮਗਰੋਂ ਭੜਥੂ ਜਿਹਾ ਪੈ ਗਿਆ ਹੈ। ਵਿਵਾਦ ਮਗਰੋਂ ਅਧਾਰ ਅਥਾਰਟੀ ਵੱਲੋਂ ਦਿੱਲੀ ਪੁਲਸ ਕੋਲ ਖ਼ਬਰ ਛਪਵਾਉਣ ਵਾਲੀ ਪੱਤਰਕਾਰ ਰਚਨਾ ਖਹਿਰਾ ਵਿਰੁੱਧ ਐੱਫ਼ ਆਈ ਆਰ ਦਰਜ ਕਰਵਾਈ ਗਈ ਸੀ

ਫ਼ੌਜ 'ਚ ਆਧੁਨਿਕਤਾ ਜ਼ਰੂਰੀ : ਰਾਵਤ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਫ਼ੌਜ 'ਚ ਹਥਿਆਰਾਂ ਦੇ ਆਧੁਨਿਕੀਕਰਨ ਨੂੰ ਲੈ ਕੇ ਆਪਣਾ ਪੱਖ ਰੱਖਦਿਆਂ ਫ਼ੌਜ ਮੁਖੀ ਜਨਰਲ ਬਿਪਨ ਰਾਵਤ ਨੇ ਕਿਹਾ ਕਿ ਭਾਰਤੀ ਫ਼ੌਜ 'ਚ ਆਧੁਨਿਕਤਾ ਬੇਹੱਦ ਜ਼ਰੂਰੀ ਹੈ, ਪਰ ਨਾਲ ਹੀ ਇਹ ਵੀ ਜ਼ਰੂਰੀ ਹੈ

ਲਾਲੂ ਜੇਲ੍ਹ 'ਚ 93 ਰੁਪਏ ਦਿਹਾੜੀ 'ਤੇ ਕਰਨਗੇ ਮਾਲੀ ਦਾ ਕੰਮ

ਪਟਨਾ (ਨਵਾਂ ਜ਼ਮਾਨਾ ਸਰਵਿਸ)-ਚਾਰਾ ਘੁਟਾਲੇ 'ਚ ਸਾਢੇ ਤਿੰਨ ਸਾਲ ਦੀ ਸਜ਼ਾ ਮਿਲਣ ਮਗਰੋਂ ਲਾਲੂ ਪ੍ਰਸਾਦ ਯਾਦਵ ਜੇਲ੍ਹ 'ਚ ਮਾਲੀ ਦਾ ਕੰਮ ਕਰਨਗੇ ਅਤੇ ਉਹਨਾਂ ਨੂੰ ਇਸ ਕੰਮ ਬਦਲੇ 93 ਰੁਪਏ ਰੋਜ਼ਾਨਾ ਦਿਹਾੜੀ ਵੀ ਮਿਲੇਗੀ।

ਆਧਾਰ ਕਾਰਡ ਧਮਾਕਾ ਕਰਨ ਵਾਲੀ ਪੱਤਰਕਾਰ 'ਤੇ ਕੇਸ

ਨਵੀਂ ਦਿੱਲੀ/ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਭਾਰਤ ਦੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਦੇ ਡਿਪਟੀ ਡਾਇਰੈਕਟਰ ਨੇ 'ਦ ਟ੍ਰਿਬਿਊਨ' ਤੇ ਉਸ ਦੀ ਰਿਪੋਰਟਰ ਰਚਨਾ ਖਹਿਰਾ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਰਿਪੋਰਟ ਵਿੱਚ ਪੱਤਰਕਾਰ ਨੇ ਖ਼ੁਲਾਸਾ ਕੀਤਾ ਸੀ

ਭੀਮਾ-ਕੋਰੇਗਾਂਵ ਹਿੰਸਾ 'ਚ ਜਿਗਨੇਸ਼ ਦਾ ਹੱਥ ਨਹੀਂ : ਅਠਾਵਲੇ

ਪੁਣੇ (ਨਵਾਂ ਜ਼ਮਾਨਾ ਸਰਵਿਸ) ਭੀਮਾ-ਕੋਰੇਗਾਂਵ ਹਿੰਸਾ 'ਚ ਪੁਣੇ ਪੁਲਸ ਵੱਲੋਂ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਵਿਰੁੱਧ ਭੜਕਾਊ ਭਾਸ਼ਣ ਦਾ ਮਾਮਲਾ ਦਰਜ ਕੀਤੇ ਜਾਣ ਮਗਰੋਂ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਖੁੱਲ੍ਹ ਕੇ ਮੇਵਾਨੀ ਦੇ ਬਚਾਅ 'ਚ ਆ ਗਏ ਹਨ।

ਕਿਸਾਨ ਕਰਜ਼ਾ ਮੁਆਫੀ ਦੀ ਮਾਨਸਾ ਤੋਂ ਸ਼ੁਰੂਆਤ

ਮਾਨਸਾ (ਰੀਤਵਾਲ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਕੀਤੇ ਵਾਅਦੇ ਬਾਰੇ ਅਕਾਲੀਆਂ, ਆਮ ਆਦਮੀ ਪਾਰਟੀ ਅਤੇ ਕੁਝ ਕਿਸਾਨ ਯੂਨੀਅਨਾਂ ਵੱਲੋਂ ਕੀਤੇ ਜਾ ਰਹੇ ਝੂਠੇ ਭੰਡੀ ਪ੍ਰਚਾਰ ਦੀ ਤਿੱਖੀ ਆਲੋਚਨਾ ਕੀਤੀ ਹੈ

ਧਰਨਿਆਂ-ਮੁਜ਼ਾਹਰਿਆਂ 'ਤੇ ਰੋਕ ਖਿਲਾਫ਼ ਜਨਤਕ-ਜਮਹੂਰੀ ਜੱਥੇਬੰਦੀਆਂ 'ਚ ਰੋਸ

ਲੁਧਿਆਣਾ (ਸਤੀਸ਼ ਸਚਦੇਵਾ) ਲੋਕਾਂ ਦੇ ਹੱਕੀ ਘੋਲਾਂ ਨੂੰ ਕੁਚਲਣ ਦੀ ਮਨਸ਼ਾ ਹੇਠ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਖੇਤਰ ਵਿੱਚ ਡੀ.ਸੀ. ਦੇ ਹੁਕਮਾਂ ਮੁਤਾਬਿਕ ਪੁਲਿਸ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਧਾਰਾ 144 ਲਾ ਕੇ ਧਰਨਿਆਂ-ਮੁਜ਼ਾਹਰਿਆਂ 'ਤੇ ਰੋਕ ਲਗਾਉਣ ਖਿਲਾਫ਼

ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਨੂੰ ਸਮਾਰਟ ਸਿਟੀ ਲਈ 500 ਕਰੋੜ ਜਾਰੀ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ) ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਲਈ ਕੇਂਦਰ ਵੱਲੋਂ 500 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ

ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਭਕਨਾ ਦੇ ਜਨਮ ਦਿਨ 'ਤੇ ਸਮਾਗਮ

ਭਕਨਾ (ਅੰਮ੍ਰਿਤਸਰ) (ਨਵਾਂ ਜ਼ਮਾਨਾ ਸਰਵਿਸ) ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਵੱਲੋਂ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਦੇ ਜਨਮ ਦਿਹਾੜੇ 'ਤੇ ਵਿਸ਼ਾਲ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਕਿ 4 ਜਨਵਰੀ ਨੂੰ ਹਮੇਸ਼ਾ ਹੀ ਕੜਾਕੇ ਦੀ ਠੰਢ ਅਤੇ ਧੁੰਦ ਬਹੁਤ ਗਹਿਰੀ ਹੁੰਦੀ ਹੈ

ਬਜ਼ੁਰਗ ਪੱਤਰਕਾਰ ਖਹਿਰਾ ਨਹੀਂ ਰਹੇ

ਮੱਖੂ (ਪੱਤਰ ਪ੍ਰੇਰਕ) ਮਖੂ ਤੋਂ 'ਨਵਾਂ ਜ਼ਮਾਨਾ' ਦੇ ਪ੍ਰਤੀਨਿਧ, ਪ੍ਰੈੱਸ ਕੌਂਸਲ ਮੱਖੂ ਦੇ ਪ੍ਰਧਾਨ ਜੋਗਿੰਦਰ ਸਿੰਘ ਖਹਿਰਾ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਮੱਖੂ ਦਾ ਸ਼ਨੀਵਾਰ ਸਵੇਰੇ ਦੇਹਾਂਤ ਹੋ ਗਿਆ। ਕਮਿਊਨਿਸਟ ਆਗੂ ਸ੍ਰੀ ਖਹਿਰਾ ਦੇ ਦੇਹਾਂਤ 'ਤੇ

ਉਦਯੋਗਪਤੀ ਸੰਦੀਪ ਰਾਣਾ ਦੇ ਘਰ ਦਿਨ-ਦਿਹਾੜੇ ਡਾਕਾ

ਜੈਤੋ (ਸਤੀਸ਼ ਕੁਮਾਰ ਭੀਰੀ) ਸਥਾਨਕ ਵਾਰਡ ਨੰਬਰ 10 (ਨਵਾਂ 13) ਵਿਚ ਦਿਨ-ਦਿਹਾੜੇ ਲੁਟੇਰਿਆਂ ਵਲੋਂ ਉੱਘੇ ਉਦਯੋਗਪਤੀ ਦੇ ਘਰ ਡਾਕਾ ਮਾਰੇ ਜਾਣ ਦਾ ਘਟਨਾ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।

ਨਾਇਡੂ ਲੋਕ ਸਭਾ ਭੇਜਣਗੇ ਰਾਹੁਲ ਵਿਰੁੱਧ ਵਿਸ਼ੇਸ਼ ਅਧਿਕਾਰ ਉਲੰਘਣਾ ਮਤਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਰਾਜ ਸਭਾ ਦੇ ਨੇਤਾ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਖ਼ਿਲਾਫ਼ ਟਿੱਪਣੀ ਨੂੰ ਲੈ ਕੇ ਰਾਹੁਲ ਗਾਂਧੀ ਵਿਰੁੱਧ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਮਾਮਲਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੱਲੋਂ ਲੋਕ ਸਭਾ ਨੂੰ ਭੇਜਿਆ ਜਾਵੇਗਾ।

ਸਰਕਾਰ ਭਾਰਤ-ਪਾਕਿ ਵਿਚਕਾਰ ਗੱਲਬਾਤ ਦੀ ਜਾਣਕਾਰੀ ਦੇਵੇ : ਅਨੰਦ ਸ਼ਰਮਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਕਾਂਗਰਸ ਨੇ ਦੇਸ਼ ਦੇ ਮੌਜੂਦਾ ਸੁਰੱਖਿਆ ਹਲਾਤ 'ਤੇ ਨਰਿੰਦਰ ਮੋਦੀ ਸਰਕਾਰ ਤੋਂ ਜੁਆਬ ਮੰਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਹਾਲ ਹੀ 'ਚ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ

ਪਾਕਿਸਤਾਨ ਵਿਰੁੱਧ ਸਾਰੇ ਬਦਲ ਖੁੱਲ੍ਹੇ : ਅਮਰੀਕਾ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ) ਅਮਰੀਕਾ ਨੇ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਬਣੇ ਪਾਕਿਸਤਾਨ ਨੂੰ ਇੱਕ ਵਾਰ ਸਖ਼ਤ ਚਿਤਾਵਨੀ ਦਿੱਤੀ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਜੇ ਪਾਕਿਸਤਾਨ ਤਾਲਿਬਾਨ ਅਤੇ ਹਕਾਨੀ ਨੈੱਟਵਰਕ ਵਿਰੁੱਧ ਸਖ਼ਤ ਕਾਰਵਾਈ ਨਹੀਂ ਕਰਦਾ