ਪੰਜਾਬ ਨਿਊਜ਼

ਚਾਰ ਖੱਬੇ ਪੱਖੀ ਪਾਰਟੀਆਂ ਵੱਲੋਂ 12 ਦੇ ਧਰਨੇ ਸੰਬੰਧੀ ਮੀਟਿੰਗਾਂ

ਕਿਸਾਨੀ ਮੰਗਾਂ ਦੇ ਸਬੰਧ ਵਿੱਚ ਚਾਰ ਖੱਬੇਪੱਖੀ ਪਾਰਟੀਆਂ ਵੱਲੋਂ 12 ਅਕਤੂਬਰ ਨੂੰ ਜ਼ਿਲ੍ਹਾ ਪੱਧਰ 'ਤੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਨੂੰ ਲੈ ਕੇ ਅੱਜ ਫਾਜ਼ਿਲਕਾ ਵਿਖੇ ਚਾਰੇ ਪਾਰਟੀਆਂ ਦੇ ਅਹੁਦੇਦਾਰਾਂ ਵੱਲੋਂ ਕਾਮਰੇਡ ਦਿਵਾਨ ਸਿੰਘ ਟਾਹਲੀਵਾਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ

ਚੌਥਾ ਦਰਜਾ ਕਰਮਚਾਰੀਆਂ ਵੱਲੋਂ ਆਜ਼ਾਦੀ ਦਿਵਸ 'ਤੇ ਆਰਥਿਕ ਗੁਲਾਮੀ ਵਿਰੁੱਧ ਰੋਸ ਰੈਲੀਆਂ

ਪੰਜਾਬ ਕਲਾਸ-4, ਸਫਾਈ ਕਾਮੇ, ਗੌਰਮਿੰਟ ਡਰਾਈਵਰਾਂ ਵਲੋਂ ਆਜ਼ਾਦੀ ਦਿਵਸ 'ਤੇ ਪੰਜਾਬ ਸਰਕਾਰ ਦੀ ਆਰਥਿਕ ਗੁਲਾਮੀ ਵਿਰੁੱਧ ਜ਼ਬਰਦਸਤ ਰੋਸ ਰੈਲੀਆਂ ਅਤੇ ਭੁੱਖ ਹੜਤਾਲਾਂ ਅੱਜ ਆਜ਼ਾਦੀ ਵਾਲੇ ਦਿਨ 15 ਅਗਸਤ ਨੂੰ ਕੀਤੀਆਂ ਗਈਆਂ।

ਅਧਾਰ ਨੂੰ ਵੋਟ ਨਾਲ ਲਿੰਕ ਕਰਨ ਵਾਲੇ ਸਟਾਫ਼ ਦਾ ਮਿਹਨਤਾਨਾ ਤੁਰੰਤ ਦਿੱਤਾ ਜਾਵੇ : ਭਗਤ

ਪੰਜਾਬ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਕੂਲ ਅਧਿਆਪਕਾਂ ਅਤੇ ਹੋਰ ਵਿਭਾਗ ਦੇ ਕਰਮਚਾਰੀਆਂ, ਜਿਨ੍ਹਾ ਨੂੰ ਬੂਥ ਲੈਵਲ ਅਫ਼ਸਰ ਨਿਯੁਕਤ ਕੀਤਾ ਹੈ, ਨੇ ਪੰਜਾਬ ਦੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਘਰੋ-ਘਰੀ ਜਾ ਕੇ ਅਧਾਰ ਕਾਰਡ ਦੇ ਨੰਬਰਾਂ ਨੂੰ ਇਕੱਠਾ ਕਰਕੇ ਵੋਟਾਂ ਨਾਲ ਲਿੰਕ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।

ਨਸ਼ਾ ਤਸਕਰ ਵਿਰੁੱਧ ਧਰਨਾ ਦੇ ਰਹੇ ਲੋਕਾਂ 'ਤੇ ਅੰਨ੍ਹੇਵਾਹ ਲਾਠੀਚਾਰਜ

ਭਗਤਾ-ਬਰਨਾਲਾ ਰੋਡ 'ਤੇ ਇੱਕ ਨੌਜਵਾਨ ਦੀ ਲਾਸ਼ ਰੱਖ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਸ ਨੇ ਅੰਨ੍ਹੇਵਾਹ ਲਾਠੀਚਾਰਜ ਕਰ ਦਿੱਤਾ, ਜਿਸ ਕਾਰਨ ਅੱਧੀ ਦਰਜਨ ਲੋਕਾਂ ਦੇ ਸੱਟਾਂ ਲੱਗੀਆਂ ਜਦੋਂਕਿ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ।

ਐੱਲ ਆਈ ਸੀ ਨਾਲ ਸੰਬੰਧਤ ਸਲਾਹਕਾਰ ਕੇਂਦਰ ਦਾ ਉਦਘਾਟਨ

ਲੋਕਾਂ ਦੀ ਸਹੂਲਤ ਵਾਸਤੇ ਚੇਅਰਮੈਨ ਕਲੱਬ ਮੈਂਬਰ ਜਸਵੰਤ ਕੁਮਾਰ ਸੋਨੂੰ ਔੜ ਵਲੋਂ ਨਵਾਂ ਬੀਮਾ ਸਲਾਹ ਕੇਂਦਰ ਔੜ ਵਿਖੇ ਖੋਲ੍ਹਣ ਤੇ ਉਦਘਾਟਨੀ ਸਮਾਗਮ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਦੌਰਾਨ ਜ਼ਿਲ੍ਹਾ ਪੱਧਰ 'ਤੇ ਐਲ.ਆਈ ਸੀ ਦੇ ਸੀਨੀਅਰ ਅਧਿਕਾਰੀ, ਕਰਮਚਾਰੀ ਤੇ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ।

ਸ਼ੁਤਰਾਣਾ ਦੇ ਦੋ ਨੌਜਵਾਨ ਨਹਾਉਣ ਸਮੇਂ ਭਾਖੜਾ ਨਹਿਰ 'ਚ ਡੁੱਬੇ

ਪਰਵਾਰਕ ਮੈਂਬਰਾਂ ਵੱਲੋਂ ਬੱਚਿਆਂ ਦੀਅÎ ਲਾਸ਼ਾਂ ਲੱਭਣ ਲਈ ਸ਼ੁਤਰਾਣੇ ਦੇ ਨੇੜਿਓਂ ਲੰਘਦੀ ਭਾਖੜਾ ਨਹਿਰ ਵਿੱਚ ਗਰਮੀ ਤੋਂ ਬਚਣ ਲਈ ਨਹਾਉਣ ਗਏ ਦੋ ਨੌਜਵਾਨ ਡੁੱਬ ਗਏ, ਜਿਨ੍ਹਾਂ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗ ਸਕਿਆ ।

ਅਟਵਾਲ ਵੱਲੋਂ ਸਪੇਨ ਦੇ ਰਾਜ ਕੈਟਾਲੋਨਿਆ ਅਸੰਬਲੀ ਦੇ ਪ੍ਰੈਜੀਡੈਂਟ (ਸਪੀਕਰ) ਨੂਰਿਆ-ਡੀ-ਗਿਸਪਰਟ ਨਾਲ ਵਿਸ਼ੇਸ਼ ਮੁਲਾਕਾਤ

ਡਾ. ਚਰਨਜੀਤ ਸਿੰਘ ਅਟਵਾਲ, ਸਪੀਕਰ ਪੰਜਾਬ ਵਿਧਾਨ ਸਭਾ ਜੋ ਕਿ ਵਿਦੇਸ਼ ਦੌਰੇ ਤੇ ਹਨ ਸਪੇਨ ਦੇ ਰਾਜ ਕੈਟਾਲੋਨਿਆ ਅਸੈਂਬਲੀ ਦੇ ਪ੍ਰੈਜੀਡੈਂਟ (ਸਪੀਕਰ) ਮੈਡਮ ਨੂਰਿਆ-ਡੀ-ਗਿਸਪਰਟ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।

ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਰੀਵਿਊ ਮੀਟਿੰਗ

ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਜੱਥੇਦਾਰ ਤੋਤਾ ਸਿੰਘ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਮੀਟਿੰਗ ਹਾਲ ਵਿੱਚ ਬੀਤੇ ਸਾਲ 28 ਦਸੰਬਰ ਨੂੰ ਮੋਗਾ ਵਿਖੇ ਹੋਏ ਐਨ.ਆਰ.ਆਈ ਸੰਗਤ ਦਰਸ਼ਨ ਪ੍ਰੋਗਰਾਮ 'ਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਰੱਖੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।

ਕਣਕ ਦੀ ਖਰੀਦ ਨਾ ਹੋਣ ਕਾਰਨ ਕਾਂਗਰਸ ਵੱਲੋਂ ਪੱਟੀ ਮੰਡੀ ਵਿਖੇ ਧਰਨਾ

ਪੰਜਾਬ ਕਾਂਗਰਸ ਦੇ ਜਨਰਲ ਸੈਕਟਰੀ ਤੇ ਪੱਟੀ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਪੱਟੀ ਦਾਣਾ ਮੰਡੀ ਵਿਖੇ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਕਰਕੇ ਮਾਰਕਿਟ ਕਮੇਟੀ ਪੱਟੀ ਦਫਤਰ ਦੇ ਗੇਟ ਅੱਗੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਮੋਦੀ ਸਰਕਾਰ ਐੱਫ ਸੀ ਆਈ ਨੂੰ ਖਤਮ ਕਰਨਾ ਚਾਹੁੰਦੀ : ਬਾਜਵਾ

ਅੱਜ ਦੇਰ ਸ਼ਾਮ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦਾਣਾ ਮੰਡੀ ਮੁੱਲਾਂਪੁਰ ਦਾਖਾ ਵਿੱਚ ਕਣਕ ਦੀਆਂ ਢੇਰੀਆਂ 'ਤੇ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸਲ ਵਿੱਚ ਮੋਦੀ ਸਰਕਾਰ ਐੱਫ ਸੀ ਆਈ ਨੂੰ ਖਤਮ ਕਰਕੇ ਵਪਾਰੀਆਂ ਦੇ ਰਹਿਮੋ-ਕਰਮ 'ਤੇ ਕਿਸਾਨਾਂ ਨੂੰ ਛੱਡਣਾ ਚਾਹੁੰਦੀ ਹੈ।

ਟ੍ਰੈਕਟਰ ਟਰਾਲੀ ਵੱਲੋਂ ਕੁਚਲਣ ਨਾਲ ਸਕੂਲੀ ਵਿਦਿਆਰਥਣ ਦੀ ਮੌਤ

ਇੱਥੋਂ ਨਜ਼ਦੀਕੀ ਪਿੰਡ ਕਾਲਾ ਸੰਘਿਆਂ ਵਿੱਚ ਜਲੰਧਰ ਰੋਡ 'ਤੇ ਟਰੈਕਟਰ ਟਰਾਲੀ ਦੇ ਕੁਚਲਣ ਨਾਲ ਸਕੂਲੀ ਵਿਦਿਆਰਥਣ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸਾ ਏਨਾ ਭਿਆਨਕ ਸੀ ਕਿ ਲੜਕੀ ਦਾ ਸਿਰ ਟਰੈਕਟਰ ਦੇ ਪਹੀਆਂ ਵੱਲੋਂ ਕੁਚਲ ਦਿੱਤਾ ਗਿਆ।

ਅਖੌਤੀ ਸਾਧ ਦੀ ਗ੍ਰਿਫ਼ਤਾਰੀ ਲਈ ਥਾਣੇ ਮੂਹਰੇ ਧਰਨਾ

ਪਿਛਲੇ ਕਰੀਬ ਦੋ ਮਹੀਨਿਆਂ ਤੋਂ ਇੱਕ ਅਖੌਤੀ ਸਾਧ ਵੱਲੋਂ ਵਰਗਲਾ ਕੇ ਲਿਜਾਈ ਗਈ 23 ਸਾਲਾ ਨੌਜਵਾਨ ਲੜਕੀ ਦੀ ਭਾਲ ਕਰਨ 'ਚ ਫੇਲ੍ਹ ਸਾਬਤ ਹੋਈ ਤਾਰਾਗੜ੍ਹ ਪੁਲਸ ਦੇ ਖ਼ਿਲਾਫ਼ ਅੱਜ ਸੀ ਪੀ ਐਮ ਪੰਜਾਬ ਵਲੋਂ ਰੋਹ ਭਰਪੂਰ ਧਰਨਾ ਮਾਰਿਆ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਅਤੇ ਪੁਲਸ 'ਤੇ ਅਖੌਤੀ ਸਾਧ ਨਾਲ ਮਿਲੇ ਹੋਣ ਦੇ ਗੰਭੀਰ ਦੋਸ਼ ਲਗਾਏ।

ਅਕਾਲੀਆਂ ਵੱਲੋਂ ਐੱਸ ਐੱਸ ਪੀ ਦਫਤਰ ਦਾ ਘਰਾਓ

ਅੱਜ ਹਲਕਾ ਸ੍ਰੀ ਹਰਗੋਬੰਿਦਪੁਰ ਥਾਣੇ ਦੇ ਐੱਸ ਐੱਚ ਕਮਲਮੀਤ ਸੰਿਘ ਵੱਲੋਂ ਐੱਮ ਸੀ ਸੰਦੀਪ ਭੱਲਾ ਅਤੇ ਉਸ ਦੇ ਸਾਥੀਆਂ @ਤੇ ਸਆਿਸੀ ਦਬਾਅ ਹੇਠ ਕੀਤੇ ਗਏ ਝੂਠੇ ਪਰਚਆਿਂ ਦੇ ਰੋਸ ਵਜੋਂ ਹਲਕਾ ਸ੍ਰੀ ਹਰਗੋਬੰਿਦਪੁਰ ਦੀ ਸਮੂਹ ਸੀਨੀਅਰ ਲੀਡਰਸ਼ਪਿ, ਜਸਿ ਵਚਿ ਸਾਬਕਾ ਮੰਤਰੀ ਪੰਜਾਬ ਕੈਪਟਨ ਬਲਬੀਰ ਸੰਿਘ, ਚੇਅਰਮੈਨ

ਕਣਕ ਦੀ ਸਰਕਾਰੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਵੱਲੋਂ ਜ਼ਿਲ੍ਹਾ ਪੱਧਰੀ ਧਰਨੇ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ 'ਤੇ ਕਣਕ ਦੀ ਸਰਕਾਰੀ ਖ਼ਰੀਦ ਨੂੰ ਲੈ ਕੇ ਅੱਜ ਕਿਸਾਨਾਂ ਨੇ ਵੱਖ-ਵੱਖ ਜ਼ਿਲ੍ਹਾ ਕੇਂਦਰਾਂ 'ਚ ਥਾਂ-ਥਾਂ 'ਤੇ ਸੈਂਕੜਿਆਂ ਦੀ ਤਾਦਾਦ 'ਚ ਇਕੱਠੇ ਹੋ ਕੇ ਡੀ ਸੀ ਦਫ਼ਤਰਾਂ ਅੱਗੇ ਰੋਹ-ਭਰਪੂਰ ਧਰਨੇ ਲਾਏ ਅਤੇ ਰੋਸ ਮੁਜ਼ਾਹਰੇ ਵੀ ਕੀਤੇ।

ਟਰਾਂਸਪੋਰਟ ਵਰਕਰਾਂ ਦੀ 30 ਦੀ ਹੜਤਾਲ ਲਈ ਜ਼ੋਰਦਾਰ ਤਿਆਰੀਆਂ

ਅੱਜ ਇੱਥੇ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੀਆਂ ਪੰਜ ਜੱਥੇਬੰਦੀਆਂ ਸੰਬੰਧਤ ਏਟਕ, ਕਰਮਚਾਰੀ ਦਲ, ਐੱਸ.ਸੀ./ਬੀ.ਸੀ., ਸੀਟੂ ਅਤੇ ਇੰਟਕ ਦੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵਸ੍ਰੀ ਗੁਰਬਖਸ਼ਾ ਰਾਮ, ਜਗਤਾਰ ਸਿੰਘ ਪੰਧੇਰ, ਰਮੇਸ਼ ਭੱਟੀ ਅਤੇ ਟਹਿਲ ਸਿੰਘ ਹੋਰ ਪ੍ਰਮੁੱਖ ਆਗੂਆਂ ਸਮੇਤ ਸ਼ਾਮਲ ਹੋਏ।

ਪਿੰਗਲਵਾੜਾ ਦਾ ਸਟਾਲ ਹੋਇਆ ਮੁੜ ਬਰਾਂਡੇ 'ਚ ਸਥਾਪਤ

ਬੀਤੇ ਕੱਲ੍ਹ ਪਿੰਗਲਵਾੜਾ ਸੰਸਥਾ ਦੇ ਧਰਮ ਪ੍ਰਚਾਰ ਦਾ ਸਟਾਲ ਬਾਹਰ ਸੁੱਟ ਦੇਣ ਉਪੰਰਤ ਲੱਗੇ ਰੋਸ ਧਰਨੇ ਤੋਂ ਬਾਅਦ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਰੋਸ ਅੱਗੇ ਗੋਡੇ ਟੇਕਦਿਆਂ ਪਿੰਗਲਵਾੜਾ ਦਾ ਸਟਾਲ ਉਹਨਾਂ ਦੀ ਇੱਛਾ ਅਨੁਸਾਰ ਮੁੜ ਉਸੇ ਹੀ ਬਰਾਂਡੇ ਵਿੱਚ ਲਾ ਦਿੱਤਾ,

ਵਿਧਵਾ ਤੇ ਬੁੱਢਾਪਾ ਪੈਨਸ਼ਨਾਂ ਕੱਟੇ ਜਾਣ ਦਾ ਸੀ ਪੀ ਆਈ ਨੇ ਸਖ਼ਤ ਨੋਟਿਸ ਲਿਆ ਨਿਹਾਲ ਸਿੰਘ ਵਾਲਾ

ਭਾਰਤੀ ਕਮਿਊਨਿਸਟ ਪਾਰਟੀ ਬਲਾਕ ਨਿਹਾਲ ਸਿੰਘ ਵਾਲਾ ਵੱਲੋਂ ਅੱਜ ਇਥੇ ਕਾਮਰੇਡ ਗੁਰਬਖ਼ਸ਼ ਸਿੰਘ ਭਵਨ ਵਿਖੇ ਇਲਾਕਾ ਕਮੇਟੀ ਦੀ ਮੀਟਿੰਗ ਮਹਿੰਦਰ ਸਿੰਘ ਧੂੜਕੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਬਲਾਕ ਸਕਤਰ ਨੇ ਦੱਸਿਆ ਕਿ ਇਹ ਮੀਟਿੰਗ ਕੁਲਦੀਪ ਭੋਲਾ ਜ਼ਿਲ੍ਹਾ ਸਕੱਤਰ ਸੀ ਪੀ ਆਈ ਦੀ ਅਗਵਾਈ ਹੇਠ ਕੀਤੀ ਗਈ

ਕਿਸਾਨਾਂ-ਮਜ਼ਦੂਰਾਂ ਵੱਲੋਂ ਡੀ ਸੀ ਦਫ਼ਤਰਾਂ ਅੱਗੇ ਧਰਨੇ

ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ 'ਤੇ ਅੱਜ ਇਥੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਡੀ.ਸੀ. ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ। ਜ਼ਿਕਰਯੋਗ ਹੈ ਕਿ ਧਰਨਾਕਾਰੀ ਪਹਿਲਾਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਏ, ਜਿੱਥੋਂ ਮੁਜ਼ਾਹਰਾ ਕਰਕੇ ਉਹ ਡੀ.ਸੀ. ਦਫ਼ਤਰ ਪੁੱਜੇ।

ਮਿੱਲ ਮਾਲਕਾਂ ਵੱਲੋਂ ਪੇਸ਼ ਕੀਤੀ ਸਾਫਗੋਈ ਨੂੰ ਪਿੰਡ ਵਾਸੀਆਂ ਨਕਾਰਿਆ

ਇੱਥੋਂ ਨੇੜਲੇ ਪਿੰਡ ਮੰਡਿਆਣੀ ਵਿੱਚ ਲੱਗੀ ਮੋਦੀ ਸੋਲਵੈਕਸ ਮਿੱਲ ਵੱਲੋਂ ਫਲਾਏ ਜਾ ਰਹੇ ਕਥਿਤ ਪ੍ਰਦੂਸ਼ਣ ਦੇ ਖਿਲਾਫ ਪਿੰਡ ਵਾਸੀਆਂ ਵੱਲੋਂ ਵਿੱਢੀ ਗਈ ਲੜਾਈ ਦੇ ਭਵਿੱਖ ਵਿੱਚ ਮਘਣ ਦੇ ਹੋਰ ਆਸਾਰ ਹਨ। ਇਸ ਸੰਬੰਧੀ ਬਣੀ ਐਕਸ਼ਨ ਕਮੇਟੀ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਕਰਕੇ ਮਿੱਲ ਮਾਲਕਾਂ ਨਿਸ਼ੂ ਮੋਦੀ ਅਤੇ ਅਸ਼ੀਸ਼ ਮੋਦੀ ਵੱਲੋਂ ਆਪਣੇ ਹੱਕ ਵਿੱਚ ਦਿੱਤੀਆਂ ਜਾ ਰਹੀਆਂ ਸਫਾਈਆਂ ਨੂੰ ਦਸਤਾਵੇਜ਼ੀ ਸਬੂਤਾਂ ਅਤੇ ਠੋਸ ਦਲੀਲਾਂ ਨਾਲ ਨਕਾਰਿਆ

ਘਰੇਲੂ ਝਗੜੇ 'ਚ ਪਤਨੀ ਦੀ ਮੌਤ, ਪਤੀ ਗੰਭੀਰ ਜ਼ਖ਼ਮੀ

ਪਤੀ-ਪਤਨੀ ਵਿਚ ਲੜਾਈ-ਝਗੜਾ ਤਾਂ ਅਕਸਰ ਹੀ ਹੁੰਦਾ ਰਹਿੰਦਾ ਹੈ, ਪਰ ਕਈ ਵਾਰ ਇਹ ਝਗੜਾ ਅਜਿਹਾ ਖਤਰਨਾਕ ਰੂਪ ਲੈ ਲੈਂਦਾ ਹੈ ਕਿ ਗੱਲ ਇੱਕ-ਦੂਜੇ ਨੂੰ ਮਾਰਨ ਤੱਕ ਆ ਜਾਂਦੀ ਹੈ। ਅਜਿਹਾ ਹੀ ਹੋਇਆ ਸਥਾਨਕ ਬਠਿੰਡਾ ਰੋਡ ਸਥਿਤ ਤਰਨ ਤਾਰਨ ਨਗਰ 'ਚ, ਜਿੱਥੇ ਪਤੀ-ਪਤਨੀ ਵਿਚ ਹੋਈ ਲੜਾਈ ਨੇ ਪਤਨੀ ਦੀ ਜਾਨ ਲੈ ਲਈ, ਜਦਕਿ ਪਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।