ਸੰਪਾਦਕ ਪੰਨਾ

ਵਿਧਾਨ ਸਭਾ ਦਾ ਆਖਰੀ ਸਮਾਗਮ ਜਾਂ ਅਜੇ...

ਅੱਜ ਉੱਨੀ ਦਸੰਬਰ ਨੂੰ ਪੰਜਾਬ ਦੀ ਵਿਧਾਨ ਸਭਾ ਦਾ ਵਿਸ਼ੇਸ਼ ਸਮਾਗਮ ਸੱਦਿਆ ਗਿਆ ਹੈ। ਇਸ ਸਮਾਗਮ ਦੇ ਦੌਰਾਨ ਉਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਰਾਹ ਕੱਢਿਆ ਜਾਵੇਗਾ, ਜਿਨ੍ਹਾਂ ਨੂੰ ਦੋ ਮਹੀਨੇ ਪਹਿਲਾਂ ਹੀ ਪੱਕੇ ਕਰਨ ਦਾ ਵਾਅਦਾ ਦਿੱਤਾ ਗਿਆ ਸੀ, ਪਰ ਪੱਕੇ ਨਹੀਂ ਸਨ ਕੀਤੇ ਜਾ ਸਕੇ। ਕਾਰਨ ਇਹ ਸੀ ਕਿ ਪੰਜਾਬ ਸਰਕਾਰ ਨੇ ਇਸ ਮਕਸਦ ਲਈ ਇੱਕ ਆਰਡੀਨੈਂਸ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ

ਫੌਰੀ ਹੱਲ ਮੰਗਦੀ ਨੋਟਬੰਦੀ ਦੀ ਸਮੱਸਿਆ

ਪਾਰਲੀਮੈਂਟ ਵਿੱਚ ਅੜਿੱਕਾ ਪੈ ਜਾਣ ਕਾਰਨ ਨਾ ਪ੍ਰਧਾਨ ਮੰਤਰੀ ਨੂੰ ਰਾਹੁਲ ਗਾਂਧੀ ਦੀ ਗੱਲ ਸੁਣਨੀ ਪਈ ਤੇ ਨਾ ਰਾਹੁਲ ਗਾਂਧੀ ਨੂੰ ਨਰਿੰਦਰ ਮੋਦੀ ਦਾ ਭਾਸ਼ਣ ਸੁਣਨਾ ਪਿਆ, ਪਰ ਅਚਾਨਕ ਇੱਕ ਮੁਲਾਕਾਤ ਦਾ ਪ੍ਰੋਗਰਾਮ ਬਣਨ ਦੀ ਖ਼ਬਰ ਆ ਗਈ। ਦੱਸਿਆ ਗਿਆ ਕਿ ਕਿਸਾਨਾਂ ਦੀਆਂ ਮੰਗਾਂ ਲੈ ਕੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਦੀ ਇੱਕ ਟੀਮ ਪ੍ਰਧਾਨ ਮੰਤਰੀ ਨੂੰ ਮਿਲਣ ਜਾਵੇਗੀ।

ਧੁੰਦ ਦੀ ਮਾਰ ਅਤੇ ਲਾਪਰਵਾਹੀ

ਗੱਲ ਸ਼ੁਰੂ ਕਰਨ ਵੇਲੇ ਜਦੋਂ ਕੋਈ ਏਨੀ ਗੱਲ ਕਹਿੰਦਾ ਹੈ ਕਿ 'ਇਹ ਦਿਨ', ਤਾਂ ਲੋਕ ਝੱਟ ਇਸ ਸੋਚ ਵੱਲ ਘੋੜੇ ਦੌੜਾਉਣ ਲੱਗਦੇ ਹਨ ਕਿ ਗੱਲ ਚੋਣਾਂ ਦੀ ਹੋਣੀ ਹੈ। ਬਿਨਾਂ ਸ਼ੱਕ ਇਹ ਦਿਨ ਚੋਣਾਂ ਦੇ ਹਨ, ਪਰ ਸਿਰਫ਼ ਚੋਣ ਦੇ ਨਹੀਂ, ਮੌਸਮ ਦੀ ਹਰ ਸਾਲ ਵਾਲੀ ਇੱਕ ਮਜਬੂਰੀ ਦੇ ਵੀ ਹਨ, ਜਿਸ ਤੋਂ ਸੁਚੇਤ ਰਹਿਣਾ ਪੈਂਦਾ ਹੈ।

ਕੇਜਰੀਵਾਲ ਦੀ ਪਾਰਟੀ ਨੂੰ ਕੇਰਾ!

ਭਾਰਤ ਵਿੱਚ ਕਈ ਲਹਿਰਾਂ ਇਹੋ ਜਿਹੀਆਂ ਉੱਠਦੀਆਂ ਹਨ, ਜਿਨ੍ਹਾਂ ਤੋਂ ਲੋਕ ਇਹ ਆਸ ਰੱਖ ਲੈਂਦੇ ਹਨ ਕਿ ਆਹ ਲਹਿਰ ਇਸ ਦੇਸ਼ ਤੋਂ ਭ੍ਰਿਸ਼ਟਾਚਾਰ ਦਾ ਗੰਦ ਸਾਫ ਕਰੇਗੀ। ਜਦੋਂ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਦਿੱਲੀ ਦੇ ਜੰਤਰ ਮੰਤਰ ਵਿਖੇ ਪਹਿਲਾਂ ਧਰਨਾ ਲੱਗਾ ਤਾਂ ਜਜ਼ਬਾਤੀ ਹੋਏ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਓਥੇ ਪਹੁੰਚ ਕੇ ਦੇਸ਼ ਦਾ ਤਿਰੰਗਾ ਝੰਡਾ ਹਿਲਾਉਂਦੇ ਅਤੇ ਭਾਰਤ ਮਾਂ ਦੀ ਜੈ ਬੁਲਾਉਂਦੇ ਵੇਖੇ ਜਾ ਰਹੇ ਸਨ।

ਬਿਨਾਂ ਮੁੱਦੇ ਤੋਂ ਚੱਲ ਰਹੀ ਵਿਧਾਨ ਸਭਾ ਚੋਣਾਂ ਦੀ ਮੁਹਿੰਮ

ਪੰਜਾਬ ਅਗਲੇ ਦਿਨਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਗੇੜ ਵਿੱਚ ਪੈਣ ਵਾਲਾ ਹੈ। ਇੱਕ ਪ੍ਰਭਾਵ ਇਸ ਵੇਲੇ ਇਹ ਮਿਲ ਰਿਹਾ ਹੈ ਕਿ ਹਰ ਪਾਰਟੀ ਸਿਰਫ਼ ਅਤੇ ਸਿਰਫ਼ ਚੋਣਾਂ ਨੂੰ ਮੁੱਖ ਰੱਖ ਕੇ ਸਰਗਰਮੀ ਕਰ ਰਹੀ ਹੈ। ਅਕਾਲੀ ਦਲ ਨੇ ਮੋਗੇ ਵਾਲੀ ਰੈਲੀ ਨਾਲ ਇਹ ਦਾਅਵਾ ਵੀ ਕਰ ਦਿੱਤਾ ਹੈ ਕਿ ਜਦੋਂ ਵੀ ਮੋਗੇ ਤੋਂ ਜੈਕਾਰਾ ਛੱਡ ਕੇ ਚੋਣ ਲਈ ਉਹ ਲੋਕਾਂ ਵਿੱਚ ਗਏ ਹਨ, ਹਮੇਸ਼ਾ ਜਿੱਤਦੇ ਰਹੇ ਹਨ। ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਆਪਣਾ ਸ਼ਹਿਰੀ ਲੋਕਾਂ ਦਾ ਪੱਕਾ ਆਧਾਰ ਹੁਣ ਪਹਿਲਾਂ ਵਾਲਾ ਨਹੀਂ ਰਹਿ ਗਿਆ

ਏਦਾਂ ਦੀ ਬਿਆਨਬਾਜ਼ੀ ਠੀਕ ਨਹੀਂ

ਭਾਰਤ-ਪਾਕਿਸਤਾਨ ਸੰਬੰਧਾਂ ਵਿੱਚ ਇੱਕ ਦਮ ਕੋਈ ਸੁਧਾਰ ਆਉਣ ਦੀ ਗੁੰਜਾਇਸ਼ ਭਾਵੇਂ ਦਿਖਾਈ ਨਹੀਂ ਦੇ ਰਹੀ, ਪਰ ਜਿਹੜਾ ਤਨਾਅ ਇਸ ਵਕਤ ਮਹਿਸੂਸ ਕੀਤਾ ਜਾ ਰਿਹਾ ਹੈ, ਉਸ ਨੂੰ ਘਟਾਉਣ ਦੀ ਇੱਛਾ ਦੋਵਾਂ ਪਾਸਿਆਂ ਦੇ ਆਮ ਲੋਕਾਂ ਦੇ ਮਨ ਵਿੱਚ ਹੈ। ਇਹ ਇੱਛਾਂ ਦੋਵਾਂ ਦੇਸ਼ਾਂ ਦੇ ਆਗੂਆਂ ਦੇ ਮਨ ਵਿੱਚ ਵੀ ਹੋਣੀ ਚਾਹੀਦੀ ਹੈ। ਜਿਹੜਾ ਕੁਝ ਪੜ੍ਹਨ ਅਤੇ ਸੁਣਨ ਨੂੰ ਮਿਲ ਰਿਹਾ ਹੈ, ਉਸ ਤੋਂ ਇਹੋ ਜਿਹੀ ਕੋਈ ਗੱਲ ਨਜ਼ਰ ਨਹੀਂ ਆ ਰਹੀ।

ਹੁਣ ਚੋਣ ਕਮਿਸ਼ਨ ਨੂੰ ਚਿੰਤਾ ਕਰਨੀ ਪਵੇਗੀ

ਅੱਠ ਦਸੰਬਰ ਦੇ ਦਿਨ ਪੰਜਾਬ ਦੇ ਮਾਲਵਾ ਖੇਤਰ ਵਿੱਚ ਦੋ ਵੱਖ-ਵੱਖ ਥਾਂਈਂ ਇੱਕੋ ਦਿਨ ਇਕੱਠ ਹੋਏ ਹਨ। ਇਨ੍ਹਾਂ ਦੋਵਾਂ ਇਕੱਠਾਂ ਦੇ ਮੋਹਰੀ ਆਪਣੇ ਆਪ ਨੂੰ ਸਿੱਖ ਪੰਥ ਦੇ ਆਗੂ ਦੱਸਦੇ ਹਨ। ਇੱਕ ਇਕੱਠ ਦੇ ਆਗੂਆਂ ਵੱਲੋਂ ਇੱਕੋ ਸਾਹੇ ਸਿੱਖੀ ਦਾ ਮੁਹਾਵਰਾ ਵੀ ਵਰਤਿਆ ਜਾ ਰਿਹਾ ਹੈ

ਕੁਝ ਤਾਂ ਸੱਚ ਮੰਨਿਆ ਓਬਾਮਾ ਨੇ

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਹੋ ਚੁੱਕੀ ਹੈ। ਬੰਦਾ ਉਹ ਜਿਹੋ ਜਿਹਾ ਵੀ ਹੋਵੇ, ਅਮਰੀਕੀ ਲੋਕਾਂ ਨੇ ਚੁਣ ਲਿਆ ਹੈ ਤੇ ਜਨਵਰੀ ਵਿੱਚ ਡੋਨਾਲਡ ਟਰੰਪ ਆਪਣਾ ਅਹੁਦਾ ਸੰਭਾਲ ਲਵੇਗਾ। ਇਸ ਵਕਤ ਦੇ ਅਮਰੀਕੀ ਰਾਸ਼ਟਰਪਤੀ ਵੱਲੋਂ ਆਪਣੇ ਅਹੁਦੇ ਦੀ ਮਿਆਦ ਮੁੱਕਦੀ ਵੇਖ ਕੇ ਵੱਖ-ਵੱਖ ਸਮਾਗਮਾਂ ਵਿੱਚ ਲੋਕਾਂ ਤੋਂ ਆਪਣੇ ਲਈ ਵਿਦਾਇਗੀ ਦੀਆਂ ਸ਼ੁੱਭ ਕਾਮਨਾਵਾਂ ਲੈਣ ਦਾ ਦੌਰ ਜਾਰੀ ਹੈ। ਇਹ ਇੱਕ ਰਸਮ ਹੁੰਦੀ ਹੈ।

ਲੋਕਾਂ ਦੇ ਸਬਰ ਦੀ ਸਿਖ਼ਰ

ਪਿਛਲੀ ਅੱਠ ਨਵੰਬਰ ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਪੰਜ ਸੌ ਰੁਪਏ ਤੇ ਇੱਕ ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਤਾਂ ਇਹ ਕਿਹਾ ਸੀ ਕਿ ਕੁਝ ਦਿਨਾਂ ਦੀ ਤਕਲੀਫ ਹੈ, ਫਿਰ ਸਾਰਾ ਕੁਝ ਠੀਕ ਹੋ ਜਾਵੇਗਾ। ਹੁਣ ਇੱਕ ਮਹੀਨਾ ਪੂਰਾ ਹੋਣ ਜਾ ਰਿਹਾ ਹੈ, ਪਰ ਸਾਰਾ ਕੁਝ ਠੀਕ ਨਹੀਂ ਹੋਇਆ। ਬੈਂਕਾਂ ਮੂਹਰੇ ਆਮ ਲੋਕ ਅਜੇ ਤੱਕ ਕਤਾਰਾਂ ਵਿੱਚ ਖੜੇ ਦਿਖਾਈ ਦੇਂਦੇ ਹਨ। ਕਈ ਲੋਕਾਂ ਦੀ ਕਤਾਰਾਂ ਵਿੱਚ ਮੌਤ ਹੋ ਚੁੱਕੀ ਹੈ।

ਜੈਲਲਿਤਾ ਦੇ ਦੇਹਾਂਤ ਦੀ ਘੜੀ

ਤਾਮਿਲ ਨਾਡੂ ਦੀ ਮੁੱਖ ਮੰਤਰੀ ਜੈਰਾਮ ਜੈਲਲਿਤਾ ਨਹੀਂ ਰਹੀ। ਬੀਤੀ ਰਾਤ ਚੇਨਈ ਦੇ ਅਪੋਲੋ ਹਸਪਤਾਲ ਵਿੱਚ ਉਸ ਦਾ ਦੇਹਾਂਤ ਹੋ ਗਿਆ ਤੇ ਇਸ ਦੇ ਨਾਲ ਹੀ ਇੱਕ ਸਿਆਸੀ ਯੁੱਗ ਦਾ ਵੀ ਅੰਤ ਹੋ ਗਿਆ ਹੈ।

ਅੰਮ੍ਰਿਤਸਰ ਐਲਾਨਨਾਮੇ ਤੋਂ ਬਾਅਦ...

ਸੰਸਾਰ ਦੇ ਲਗਭਗ ਚੌਥਾ ਹਿੱਸਾ ਦੇਸ਼ਾਂ ਵਿੱਚੋਂ ਆਏ ਪ੍ਰਤੀਨਿਧਾਂ ਵਾਲੀ 'ਹਾਰਟ ਆਫ਼ ਏਸ਼ੀਆਂ' ਕਾਨਫ਼ਰੰਸ ਦੌਰਾਨ ਭਾਰਤ ਅਤੇ ਅਫ਼ਗ਼ਾਨਿਸਤਾਨ ਦੀ ਸਾਂਝ ਚਮਕੀ ਅਤੇ ਪਾਕਿਸਤਾਨ ਕਿਨਾਰੇ ਲੱਗ ਗਿਆ ਹੈ। ਇਸ ਹਾਲਤ ਦੇ ਲਈ ਪਾਕਿਸਤਾਨ ਖ਼ੁਦ ਜ਼ਿੰਮੇਵਾਰ ਹੈ। ਸੰਸਾਰ ਦੇ ਦੇਸ਼ ਉਸ ਨਾਲ ਖੜੇ ਹੋਣ ਤੋਂ ਝਿਜਕਦੇ ਹਨ। ਉਸ ਦੇ ਪ੍ਰਤੀਨਿਧ ਵਜੋਂ ਆਏ ਸਰਤਾਜ ਅਜ਼ੀਜ਼ ਦਾ ਵਾਪਸੀ ਵੇਲੇ ਦਾ ਮੂਡ ਇਸ ਕਾਰਨ ਕਾਫ਼ੀ ਉੱਖੜਿਆ ਹੋਇਆ ਸੀ।

ਬਨੇਰਿਆਂ ਨਾਲ ਚੰਬੜਿਆ ਭ੍ਰਿਸ਼ਟਾਚਾਰ

ਲੋਕਾਂ ਲਈ ਇਹ ਗੱਲ ਬੜੀ ਹੈਰਾਨੀ ਵਾਲੀ ਸੀ ਕਿ ਜਿਹੜੇ ਬੰਦੇ ਨੇ ਆਪਣੇ ਕੋਲ ਕਾਲਾ ਧਨ ਸਭ ਤੋਂ ਵੱਧ ਹੋਣ ਦਾ ਖ਼ੁਦ ਐਲਾਨ ਕੀਤਾ ਸੀ, ਫਿਰ ਉਹ ਅਚਾਨਕ ਗਾਇਬ ਹੋ ਗਿਆ। ਆਪਣੇ ਕੋਲ ਕਾਲਾ ਧਨ ਹੋਣ ਦਾ ਐਲਾਨ ਕਰਨ ਦੀ ਕੇਂਦਰ ਸਰਕਾਰ ਦੀ ਸਕੀਮ ਦਾ ਜਦੋਂ ਆਖਰੀ ਦਿਨ ਸੀ, ਉਸ ਦੀ ਮਿਆਦ ਮੁੱਕਣ ਤੋਂ ਕੁਝ ਘੰਟੇ ਪਹਿਲਾਂ ਅੱਧੀ ਰਾਤ ਨੂੰ ਉਸ ਨੇ ਐਲਾਨ ਕੀਤਾ ਤੇ ਉਸ ਦੇ ਇਸ ਐਲਾਨ ਖ਼ਾਤਰ ਅੱਧੀ ਰਾਤ ਨੂੰ ਇਨਕਮ ਟੈਕਸ ਵਿਭਾਗ ਦਾ

ਸਪੱਸ਼ਟਤਾ ਤੋਂ ਸੱਖਣੀ ਗ਼ੈਰ-ਗੰਭੀਰ ਨੀਤੀ

ਜਦੋਂ ਇਹ ਲਿਖਤ ਲਿਖੀ ਜਾ ਰਹੀ ਹੈ, ਇਸ ਗੱਲ ਦਾ ਸਾਨੂੰ ਯਕੀਨ ਨਹੀਂ ਕਿ ਇਹ ਲਿਖਤ ਪਾਠਕਾਂ ਦੇ ਹੱਥ ਪਹੁੰਚਣ ਤੱਕ ਸਥਿਤੀਆਂ ਇਹੋ ਰਹਿਣਗੀਆਂ ਕਿ ਬਦਲ ਜਾਣਗੀਆਂ! ਇਸ ਦਾ ਕਾਰਨ ਇਹ ਹੈ ਕਿ ਇਸ ਵਕਤ ਦੀ ਭਾਰਤ ਦੀ ਸਰਕਾਰ ਪਲ-ਪਲ ਬਦਲਦੀ ਵਿੱਤੀ ਨੀਤੀ ਦੇ ਨਾਲ ਚੱਲਦੀ ਜਾਪਦੀ ਹੈ। ਸਵੇਰੇ ਨੀਤੀ ਹੋਰ ਤੇ ਦੋਪਹਿਰ ਢਲਣ ਤੱਕ ਹੋਰ ਹੋ ਜਾਂਦੀ ਹੈ।

ਕਾਰਨ ਸਿਰਫ਼ ਤਕਨੀਕੀ ਹਨ ਜਾਂ...

ਇਹ ਖ਼ਬਰ ਕਈ ਲੋਕਾਂ ਨੇ ਹੈਰਾਨੀ ਨਾਲ ਪੜ੍ਹੀ ਹੋਵੇਗੀ ਕਿ ਪੰਜਾਬ ਸਰਕਾਰ ਦਾ ਇੱਕ ਆਰਡੀਨੈਂਸ ਪੰਜਾਬ ਦੇ ਗਵਰਨਰ ਨੇ ਦਸਖਤ ਕੀਤੇ ਬਿਨਾਂ ਵਾਪਸ ਭੇਜ ਦਿੱਤਾ ਹੈ। ਸਤਾਈ ਹਜ਼ਾਰ ਐਡਹਾਕ ਮੁਲਾਜ਼ਮਾਂ ਅਤੇ ਠੇਕੇ ਉੱਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਵਿਵਸਥਾ ਕਰਨ ਦਾ ਇਹ ਬਿੱਲ ਗਵਰਨਰ ਵੱਲੋਂ ਮੋੜਨ ਬਾਰੇ ਕਾਰਨ ਇਹ ਦੱਸਿਆ ਗਿਆ ਹੈ ਕਿ ਵਿਧਾਨ ਸਭਾ ਦਾ ਸਮਾਗਮ ਚੱਲਦੇ ਹੋਣ ਦੌਰਾਨ ਆਰਡੀਨੈਂਸ ਜਾਰੀ ਨਹੀਂ ਕੀਤਾ ਜਾਂਦਾ ਤੇ ਜਦੋਂ ਇਹ ਕੀਤਾ ਗਿਆ, ਓਦੋਂ ਵਿਧਾਨ ਸਭਾ ਸਮਾਗਮ ਚੱਲ ਰਿਹਾ ਸੀ। ਤਕਨੀਕੀ ਤੌਰ ਉੱਤੇ ਗਵਰਨਰ ਦੇ ਇਸ ਕਦਮ ਨੂੰ ਗ਼ਲਤ ਨਹੀਂ ਕਿਹਾ ਜਾ ਸਕਦਾ। ਫਿਰ ਵੀ ਇਸ ਬਾਰੇ ਕਈ ਗੱਲਾਂ ਚੱਲ ਪਈਆਂ ਹਨ।

ਫੌਜੀ ਕੈਂਪਾਂ ਉੱਤੇ ਹਮਲੇ ਕਦੋਂ ਤੱਕ!

ਇਹ ਬਹੁਤ ਹੀ ਅਫਸੋਸ ਨਾਕ ਹੈ ਕਿ ਪਾਕਿਸਤਾਨ ਵੱਲੋਂ ਭੇਜੇ ਜਾ ਰਹੇ ਦਹਿਸ਼ਤਗਰਦਾਂ ਦੇ ਹਮਲੇ ਅਜੇ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੇ। ਮੰਗਲਵਾਰ ਦੇ ਦਿਨ ਫਿਰ ਜੰਮੂ ਨੇੜੇ ਨਗਰੋਟਾ ਵਿੱਚ ਫੌਜੀ ਕੈਂਪ ਉੱਤੇ ਹਮਲਾ ਹੋਣ ਦੀ ਖਬਰ ਆ ਗਈ ਹੈ। ਇਸ ਹਮਲੇ ਵਿੱਚ ਦੋ ਵੱਡੇ ਫੌਜੀ ਅਫਸਰਾਂ ਸਮੇਤ ਸੱਤ ਜਣਿਆਂ ਦੀ ਜਾਨ ਗਈ ਹੈ।

ਪੰਜਾਬ ਤੇ ਹਰਿਆਣੇ ਦੇ ਆਗੂਆਂ ਦੀ ਬੇਲੋੜੀ ਖੇਚਲ

ਕੱਲ੍ਹ ਦਾ ਦਿਨ ਇਸ ਲਈ ਖ਼ਾਸ ਹੋ ਗਿਆ ਕਿ ਆਪੋ ਵਿੱਚ ਵਿਰੋਧੀ ਗਿਣੇ ਜਾਂਦੇ ਪੰਜਾਬ ਅਤੇ ਹਰਿਆਣਾ ਦੇ ਆਗੂ ਇੱਕੋ ਦਿਨ ਇਸ ਦੇਸ਼ ਦੇ ਰਾਸ਼ਟਰਪਤੀ ਕੋਲ ਉਸ ਕੰਮ ਲਈ ਜਾ ਪਹੁੰਚੇ, ਜਿਹੜਾ ਰਾਸ਼ਟਰਪਤੀ ਵੱਲੋਂ ਕਰਨ ਦਾ ਕੋਈ ਕਾਰਨ ਹੀ ਨਹੀਂ ਸੀ। ਦੋਵਾਂ ਧਿਰਾਂ ਦੇ ਮੰਗ-ਪੱਤਰ ਇੱਕ ਦੂਸਰੇ ਦੇ ਖ਼ਿਲਾਫ਼ ਸਨ ਤੇ ਮੰਗ ਲਗਭਗ ਮਿਲਦੀ ਸੀ ਕਿ ਇਸ ਮਾਮਲੇ ਵਿੱਚ ਦੇਸ਼ ਦੇ ਰਾਸ਼ਟਰਪਤੀ ਜੀ ਦਖ਼ਲ ਦੇਣ ਤੇ ਮਾਮਲਾ ਮੁਕਾ ਦੇਣ।

ਨਾਭਾ ਕਾਂਡ ਅਤੇ ਇਸ ਤੋਂ ਬਾਅਦ

ਪਿਛਲੇ ਦਿਨਾਂ ਤੋਂ ਇਹ ਖ਼ਬਰਾਂ ਆਮ ਹੀ ਅਖ਼ਬਾਰਾਂ ਵਿੱਚ ਆ ਰਹੀਆਂ ਸਨ, ਕੁਝ ਟੀ ਵੀ ਚੈਨਲ ਵੀ ਕਹਿੰਦੇ ਸਨ ਕਿ ਪਾਕਿਸਤਾਨ ਵੱਲੋਂ ਭਾਰਤ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ੀ ਕਾਰਵਾਈ ਕੀਤੀ ਜਾ ਸਕਦੀ ਹੈ। ਦੇਸ਼ ਦੇ ਲੋਕਾਂ ਵਿੱਚੋਂ ਬਹੁਤੇ ਇਹ ਸਮਝਦੇ ਸਨ ਕਿ ਜਦੋਂ ਕੋਈ ਹੋਰ ਖ਼ਬਰ ਨਹੀਂ ਲੱਭਦੀ ਤਾਂ ਇਸ ਤਰ੍ਹਾਂ ਦੀ ਚਰਚਾ ਛੇੜ ਕੇ ਵਕਤ ਟਪਾਇਆ ਜਾਂਦਾ ਹੈ।

ਸੱਚੇ ਇਨਕਲਾਬੀ ਤੇ ਭਾਰਤ ਦੇ ਸੱਚੇ ਮਿੱਤਰ ਦਾ ਚਲਾਣਾ

ਸੰਸਾਰ ਸਾਮਰਾਜਵਾਦ ਦੇ ਖ਼ਿਲਾਫ਼ ਸਿਰੜ ਦੀ ਸਿਖ਼ਰ ਤੱਕ ਲੜਦੇ ਰਹੇ ਇਨਕਲਾਬੀ ਆਗੂ ਫੀਡਲ ਕਾਸਟਰੋ ਦਾ ਕੱਲ੍ਹ ਦੇਹਾਂਤ ਹੋ ਗਿਆ ਹੈ। ਬਿਨਾਂ ਸ਼ੱਕ ਉਹ ਕਾਫ਼ੀ ਦੇਰ ਤੋਂ ਬਿਮਾਰ ਸਨ ਅਤੇ ਇਹ ਗੱਲ ਸਾਫ਼ ਸੀ ਕਿ ਉਨ੍ਹਾ ਦੇ ਬਹੁਤਾ ਸਮਾਂ ਜ਼ਿੰਦਾ ਰਹਿਣ ਦੀ ਆਸ ਨਹੀਂ। ਆਖਰ ਨੂੰ ਉਹੋ ਹੋਇਆ, ਜੋ ਹੋਣਾ ਤੈਅ ਸੀ। ਇਨਕਲਾਬ ਦਾ

ਅੰਗ-ਦਾਨ ਦੀ ਨੇਕੀ ਲਈ 'ਮ੍ਰਿਤਕ'’ਦੀ ਪੇਸ਼ਕਸ਼!

ਅਸੀਂ ਇਹ ਖ਼ਬਰਾਂ ਕਈ ਵਾਰ ਪੜ੍ਹੀਆਂ ਹਨ ਕਿ ਕਿਸੇ ਮ੍ਰਿਤਕ ਦੇ ਕਾਰਨ ਕੁਝ ਲੋਕਾਂ ਨੂੰ ਜ਼ਿੰਦਗੀ ਜਿਉਣ ਦੇ ਲਈ ਸਹਾਰਾ ਮਿਲ ਗਿਆ ਹੈ। ਇਨ੍ਹਾਂ ਖ਼ਬਰਾਂ ਵਿੱਚ ਦੱਸਿਆ ਗਿਆ ਹੁੰਦਾ ਹੈ ਕਿ ਕਿਸੇ ਵਿਅਕਤੀ ਦੇ ਮਰਨ ਪਿੱਛੋਂ ਉਸ ਦੇ ਵਾਰਸਾਂ ਨੇ ਉਸ ਦੀ ਇੱਛਾ ਦਾ ਸਤਿਕਾਰ ਕਰਦੇ ਹੋਏ ਉਸ ਦੇ ਹਾਲੇ ਤੱਕ ਕੰਮ ਕਰ ਰਹੇ ਸਰੀਰਕ ਅੰਗ ਬਿਮਾਰੀ ਨਾਲ ਜੂਝ ਰਹੇ ਕੁਝ ਲੋੜਵੰਦ ਮਰੀਜ਼ਾਂ ਨੂੰ ਲਗਵਾ ਦਿੱਤੇ ਤੇ ਉਨ੍ਹਾਂ ਦੀ ਜਾਨ ਬਚਾ ਲਈ ਗਈ ਹੈ।

ਨਿਆਂ ਦੇ ਮੰਦਰ ਦੀ ਘੰਟੀ ਸੁਣੋ

ਧਰਮਿੰਦਰ ਭਾਰਤੀ ਫ਼ਿਲਮਾਂ ਦਾ ਐਕਟਰ ਸੀ ਅਤੇ ਐਕਟਰ ਹੈ, ਸਦਾ-ਬਹਾਰ ਐਕਟਰਾਂ ਵਿੱਚ ਗਿਣਿਆ ਜਾ ਰਿਹਾ ਹੈ। ਉਸ ਨੇ ਪਾਰਲੀਮੈਂਟ ਦੀ ਚੋਣ ਲੜੀ ਤਾਂ ਉਸ ਵਿੱਚ ਵੀ ਐਕਟਿੰਗ ਕਰਦਾ ਰਿਹਾ। ਹਿੰਦੀ ਫ਼ਿਲਮ 'ਸ਼ੋਅਲੇ' ਵਿੱਚ ਉਹ ਬਸੰਤੀ ਬਣੀ ਹੇਮਾ ਮਾਲਿਨੀ ਦੇ ਇਸ਼ਕ ਪਿੱਛੇ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਿਆ ਸੀ। ਬਾਅਦ ਵਿੱਚ ਉਸ ਨੇ ਸੱਚਮੁੱਚ ਹੇਮਾ ਮਾਲਿਨੀ ਨੂੰ ਦੂਸਰੀ ਪਤਨੀ ਬਣਾ ਲਿਆ।