ਚੀਨ ਨੂੰ ਚੁਣੌਤੀ ਦੇਣ ਦੀ ਭਾਰਤ 'ਚ ਤਾਕਤ ਨਹੀਂ; ਅਬਦੁੱਲਾ ਬੋਲਿਆ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੂੰ ਸੋਮਵਾਰ ਨੂੰ ਸਵੀਕਾਰ ਕੀਤਾ ਹੈ ਕਿ ਭਾਰਤ ਕੋਲ ਮਕਬੂਜ਼ਾ ਕਸ਼ਮੀਰ ਦਾ ਇਲਾਕਾ ਮੁੜ ਹਾਸਲ ਕਰਨ ਦੀ ਤਾਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਲੱਦਾਖ ਵਿੱਚ ਚੀਨ ਨੇ ਐਕਸਾਈ ਚੀਨ 'ਤੇ ਕਬਜ਼ਾ ਕਰ ਲਿਆ ਹੈ। ਅਬਦੁੱਲਾ ਨੇ ਕਿਹਾ ਹੈ ਕਿ ਸਾਰੇ ਰੌਲਾ ਤਾਂ ਪਾ ਰਹੇ ਹਨ, ਪਰ ਇਹ ਇਲਾਕਾ ਚੀਨ ਤੋਂ ਵਾਪਸ ਲੈਣ ਦੀ ਹਿੰਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਨ ਨਾਲ ਸਾਂਝ ਦੋਸਤੀ ਹੀ ਤਣਾਅ ਦੇ ਹੱਲ ਦਾ ਇਕੋ-ਇੱਕ ਜ਼ਰੀਆ ਹੈ, ਕਿਉਂਕਿ ਕਿ ਜੰਗ ਨਾਲ ਇਸ ਮਸਲੇ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਰਣਨੀਤਿਕ ਰਿਸ਼ਤਿਆਂ ਨੂੰ ਹੋਰ ਵਧਾਉਣਾ ਚਾਹੀਦਾ ਅਤੇ ਇਸ ਦੇ ਨਾਲ ਹੀ ਮਾਮਲੇ ਦਾ ਹੱਲ ਨਿਕਲਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਚੀਨ ਦਾ ਮਕਸਦ ਕਾਲਾ ਕੋਰਮ ਬਾਈਪਾਸ ਬਣਾਉਣਾ, ਜੋ ਕਿ ਸਿਲਕ ਰੂਟ ਦਾ ਹਿੱਸਾ ਹੋਵੇਗਾ ਅਤੇ ਇਸ ਇਲਾਕੇ ਨੂੰ ਬੰਦਰਗਾਹ ਨਾਲ ਜੋੜੇਗਾ ਅਤੇ ਇਹ ਰਸਤਾ ਚੀਨ ਦੇ ਕਬਜ਼ੇ ਵਾਲੇ ਇਲਾਕੇ ਤੋਂ ਹੋ ਕੇ ਗੁਜ਼ਰੇਗਾ। ਇਸ ਤੋਂ ਇਲਾਵਾ ਭਾਰਤ ਅਤੇ ਚੀਨ ਵਿਚਾਲੇ ਦਲਾਈਲਾਮਾ ਦਾ ਵੀ ਇੱਕ ਮੁੱਦਾ ਹੈ। ਚੀਨ ਦਲਾਈਲਾਮਾ ਨੂੰ ਬਾਹਰ ਕਰਨ ਲਈ ਭਾਰਤ ਨੂੰ ਆਖ ਰਿਹਾ ਹੈ। ਸਿੱਕਮ ਨੂੰ ਭਾਰਤ ਵੀ ਆਪਣਾ ਹਿੱਸਾ ਮੰਨਦਾ ਹੈ, ਜਦਕਿ ਚੀਨ ਦਾ ਕਹਿਣਾ ਹੈ ਕਿ 1890 ਵਿੱਚ ਹੋਏ ਸਮਝੌਤੇ ਅਨੁਸਾਰ ਇਹ ਖੇਤਰ ਉਨ੍ਹਾਂ ਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਜਵਾਨਾਂ ਨੇ ਭਾਰਤ-ਚੀਨ ਸਰਹੱਦ 'ਤੇ ਸਿੱਕਮ ਸੈਕਟਰ ਪਾਰ ਕਰ ਲਿਆ ਹੈ। ਚੀਨ ਨੇ ਭਾਰਤ ਤੇ ਸਿੱਕਮ ਅਤੇ ਤਿੱਬਤ ਤੋਂ ਸੰਬੰਧਤ ਬਰਤਾਨੀਆ ਅਤੇ ਚੀਨ ਵਿਚਾਲੇ 1890 ਵਿੱਚ ਹੋਏ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਾਇਆ ਹੈ।