ਮਾਮਲਾ 16 ਕਰੋੜ ਦੀ ਠੱਗੀ ਦਾ; ਐੱਨ ਆਰ ਆਈ ਵੱਲੋਂ ਪੁਲਸ 'ਤੇ ਦੋਸ਼ੀਆਂ ਦਾ ਮਦਦ ਦਾ ਦੋਸ਼


ਜਲੰਧਰ (ਇਕਬਾਲ ਸਿੰਘ ਉੱਭੀ)
ਪੰਜਾਬ ਵਿਚ ਲਗਾਤਾਰ ਐੱਨ ਆਰ ਆਈਜ਼ ਨਾਲ ਧੋਖਾਧੜੀ ਹੋਣ ਨਾਲ ਉਨ੍ਹਾਂ ਨੇ ਪੰਜਾਬ ਵਿਚ ਨਿਵੇਸ਼ ਕਰਨਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਪੰਜਾਬ ਵਿਚ ਬੇਰੁਜ਼ਗਾਰੀ ਅਤੇ ਤਰੱਕੀ ਦੇ ਰਸਤੇ ਬੰਦ ਹੋ ਗਏ ਹਨ। ਜੇਕਰ ਕਿਸੇ ਐਨ.ਆਰ.ਆਈਜ਼ ਨਾਲ ਧੋਖਾ ਹੁੰਦਾ ਹੈ ਤਾਂ ਪੁਲਸ ਉਤੇ ਦੋਸ਼ ਲਗਦੇ ਹਨ ਕਿ ਦੂਜੀ ਪਾਰਟੀ ਨਾਲ ਰਲ ਕੇ ਸ਼ਿਕਾਇਤ ਕਰਤਾ ਦਾ ਨੁਕਸ਼ਾਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦਾ ਹੀ ਇਕ ਮਸਲਾ ਲੋਕਾਂ ਦੇ ਸਾਹਮਣੇ ਆਇਆ ਹੈ, ਜਿਸ ਵਿਚ ਇਕ ਪਰਵਾਰ ਨੇ ਐਨ.ਆਰ.ਆਈਜ਼ ਨਾਲ ਕਰੋੜਾਂ ਰੁਪਏ ਦੀ ਠੱਗੀ ਕਰ ਲਈ, ਇਸ ਤੋਂ ਬਾਅਦ ਪੁਲਸ ਨੇ ਠੱਗੀ ਕਰਨ ਵਾਲੇ ਪਰਵਾਰ ਉਤੇ ਧੋਖਾਧੜੀ ਦਾ ਪਰਚਾ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਨਹੀਂ ਕਾਬੂ ਕੀਤਾ, ਇਸ ਦੀ ਵਜ੍ਹਾ ਕੀ ਹੈ। ਇਹ ਸਵਾਲ ਪੁਲਸ 'ਤੇ ਖੜੇ ਹੋ ਗਏ ਹਨ।
ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਆਸਟ੍ਰੇਲੀਆ ਨਿਵਾਸੀ ਡਾ. ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਇਕ ਮਿਊਜ਼ਿਕ ਕੰਪਨੀ ਆਸਟ੍ਰੇਲੀਆ ਵਿਚ ਚਲਾ ਰਹੇ ਹਨ, ਕੰਪਨੀ ਦਾ ਕੰਮ ਪੂਰੇ ਸੰਸਾਰ ਵਿਚ ਫੈਲਾਉਣ ਲਈ ਉਹ 2014 ਵਿਚ ਆਪਣੀ ਪਤਨੀ ਸ਼ਿਲਪੀ ਨਾਲ ਪੰਜਾਬ ਆਏ ਅਤੇ ਉਨ੍ਹਾਂ ਨੇ ਕਰਜ਼ਾ ਲੈਣ ਬਾਰੇ ਸੋਚਿਆ। ਡਾ. ਵਿਨੋਦ ਨੇ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਸੰਤੋਸ਼ ਜਸਰੋਟੀਆ ਨਾਲ ਹੋਈ, ਜੋ ਕਿ ਮੇਰੀ ਪਤਨੀ ਸ਼ਿਲਪੀ ਦੀ ਟੀਚਰ ਸੀ, ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਆਪਣੀ ਮਿਊਜ਼ਿਕ ਕੰਪਨੀ ਦਾ ਵਪਾਰ ਵਧਾਉਣ ਲਈ ਕਰਜ਼ਾ ਲੈਣ ਬਾਰੇ ਸੋਚ ਰਹੇ ਹਾਂ ਤਾਂ ਉਸ ਨੇ ਕਿਹਾ ਕਿ ਮੇਰੀ ਬੇਟੀ ਅਤੇ ਮੇਰਾ ਜਵਾਈ ਬੈਂਕਾਂ ਵਿਚ ਲੱਗੇ ਹੋਏ ਹਨ, ਉਹ ਤੁਹਾਡਾ ਕੰਮ ਕਰਵਾ ਦੇਣਗੇ। ਇਸੇ ਦੌਰਾਨ ਸਾਡੀ ਮੁਲਾਕਾਤ ਸੰਤੋਸ਼ ਨੇ ਆਪਣੀ ਬੇਟੀ ਅਤੇ ਜਵਾਈ ਨਾਲ ਕਰਵਾਈ ਤਾਂ ਉਨ੍ਹਾਂ ਦੱਸਿਆ ਕਿ ਕਿਉਂਕਿ ਤੁਹਾਡੀ ਕੰਪਨੀ ਵਿਦੇਸ਼ ਵਿਚ ਹੈ, ਇਸ ਕਰਕੇ ਤੁਹਾਨੂੰ ਸਾਇਦ ਭਾਰਤ ਵਿਚ ਕਰਜ਼ਾ ਨਹੀਂ ਮਿਲ ਸਕਦਾ। ਡਾ. ਵਿਨੋਦ ਨੇ ਅੱਗੇ ਦੱਸਿਆ ਕਿ ਫਿਰ ਦੁਬਾਰਾ ਸੰਤੋਸ਼ ਸਾਡੇ ਕੋਲ ਆਈ ਅਤੇ ਕਹਿਣ ਲੱਗੀ ਕਿ ਮੇਰੀ ਸਿਹਤ ਕਾਫੀ ਖਰਾਬ ਰਹਿੰਦੀ ਹੈ ਅਤੇ ਮੇਰੀ ਮਾਲੀ ਹਾਲਤ ਵੀ ਇਸ ਵਕਤ ਠੀਕ ਨਹੀ ਹੈ, ਮੈਨੂੰ 10 ਲੱਖ ਰੁਪਏ ਦੀ ਜ਼ਰੂਰਤ ਹੈ। ਡਾ. ਵਿਨੋਦ ਨੇ ਦੱਸਿਆ ਕਿ ਅਸੀਂ ਉਸ ਨੂੰ 5 ਲੱਖ ਰੁਪਏ ਕੈਸ਼ ਦੇ ਦਿੱਤੇ। ਇਸ ਤੋਂ ਬਾਅਦ ਫਿਰ ਦੁਬਾਰਾ ਸੰਤੋਸ਼ ਨਾਲ ਸਾਡਾ ਰਾਵਤਾ ਹੋਇਆ ਤਾਂ ਉਸ ਨੇ ਦੱਸਿਆ ਕਿ ਮੇਰਾ ਬੇਟਾ ਮੋਹਿਤ ਜਸਰੋਟੀਆ ਦੁਬਈ ਦੀ ਆਬੂਧਾਬੀ ਇਸਲਾਮਿਕ ਬੈਂਕ ਵਿਚ ਨੌਕਰੀ ਕਰ ਰਿਹਾ ਹੈ, ਉਹ ਤੁਹਾਨੂੰ ਕਰਜ਼ਾ ਲੈ ਕੇ ਦੇਵੇਗਾ। ਇਸੇ ਦੌਰਾਨ ਉਨ੍ਹਾਂ ਨੇ ਮੋਹਿਤ ਨਾਲ ਗੱਲ ਕਰਵਾਈ। ਮੋਹਿਤ ਮੇਰੀ ਪਤਨੀ ਦਾ ਸਹਿਪਾਠੀ ਸੀ। ਉਸ ਨੇ ਕਿਹਾ ਕਿ ਮੈ ਤੁਹਾਨੂੰ 32 ਸੌ ਕਰੋੜ ਰੁਪਏ (ਭਾਰਤੀ ਕਰੰਸੀ) (5 ਲੱਖ ਡਾਲਰ ਯੂ.ਐਸ) ਦੁਆਵਾਂਗਾ, ਪਰ ਬੈਂਕਾਂ ਦੀਆਂ ਸ਼ਰਤਾਂ ਅਨੁਸਾਰ ਪਹਿਲਾਂ ਤੁਹਾਨੂੰ ਬੈਂਕ ਵਿਚ ਪੈਸਾ ਜਮ੍ਹਾਂ ਕਰਵਾਉਣ ਪਵੇਗਾ। ਡਾ. ਵਿਨੋਦ ਨੇ ਦੱਸਿਆ ਕਿ ਫਿਰ ਮੈਂ ਅਤੇ ਮੇਰੀ ਪਤਨੀ ਦੁਬਈ ਗਏ, ਉਥੇ ਅਸੀਂ 16 ਕਰੋੜ ਰੁਪਏ (ਭਾਰਤੀ ਕਰੰਸੀ) ਦੇ ਦਿੱਤੇ। ਉਸ ਨੇ ਕਿਹਾ ਕਿ ਮੈਂ ਬੈਂਕ ਵਿਚ ਖੁੱਦ ਜਮ੍ਹਾਂ ਕਰਵਾ ਦੇਵਾਂਗਾ। ਡਾ. ਵਿਨੋਦ ਨੇ ਦੱਸਿਆ ਕਿ ਮੇਰੀ ਈਮੇਲ ਆਈ ਡੀ 'ਤੇ ਮੋਹਿਤ ਨੇ ਆਪਣੀ ਆਫੀਸ਼ੀਅਲ ਤੋਂ ਮੈਨੂੰ ਈਮੇਲ ਕੀਤੀ ਕਿ ਤੁਹਾਡਾ 32 ਸੌ ਕਰੋੜ ਰੁਪਏ ਦਾ ਕਰਜ਼ਾ ਪਾਸ ਹੋ ਗਿਆ ਹੈ। ਜਨਵਰੀ 2016 ਨੂੰ ਸਾਨੂੰ ਪਤਾ ਲੱਗਾ ਕਿ ਮੋਹਿਤ ਨੂੰ ਬੈਂਕ ਨੇ ਧੋਖਾਧੜੀ ਦੇ ਮਾਮਲੇ ਵਿਚ ਬੈਂਕ ਵਿਚੋਂ ਕੱਢ ਦਿੱਤਾ ਹੈ। ਡਾ. ਵਿਨੋਦ ਨੇ ਦੱਸਿਆ ਕਿ ਮੈਂ ਬੈਂਕ ਨਾਲ ਰਾਵਤਾ ਕੀਤਾ ਤਾਂ ਉਨ੍ਹਾਂ ਦੱਸਿਆ ਸਾਡੀ ਬੈਂਕ ਨੇ ਤੁਹਾਡਾ ਕੋਈ ਕਰਜ਼ਾ ਪਾਸ ਨਹੀ ਕੀਤਾ, ਸਾਨੂੰ ਇਸ ਬਾਰੇ ਕੁਝ ਨਹੀਂ ਪਤਾ। ਡਾ. ਵਿਨੋਦ ਨੇ ਦੱਸਿਆ ਕਿ ਇਸ ਤੋਂ ਬਾਅਦ ਮੈਂ ਇੰਡੀਆ ਆਇਆ ਤਾਂ ਮੈਂ ਪੁਲਸ ਕਮਿਸ਼ਨਰ ਨੂੰ ਉਕਤ ਪਰਵਾਰ ਖ਼ਿਲਾਫ ਸ਼ਿਕਾਇਤ ਦਿੱਤੀ ਤਾਂ ਪੁਲਸ ਨੇ ਪੂਰੀ ਜਾਂਚ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 3 ਵਿਚ ਸ਼ੰਤੋਸ਼, ਉਸ ਦੇ ਪੁੱਤਰ ਮੋਹਿਤ, ਉਸ ਦੀ ਬੇਟੀ ਅਤੇ ਜਵਾਈ 'ਤੇ ਧੋਖਾਧਾੜੀ ਅਤੇ ਹੋਰ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਅਤੇ ਮੋਹਿਤ ਤੇ ਐਲ.ਓ ਸੀ ਲਗਾ ਦਿੱਤੀ। 27 ਮਈ 2017 ਨੂੰ ਮੋਹਿਤ ਦਿੱਲੀ ਏਅਰਪੋਰਟ 'ਤੇ ਫੜਿਆ ਗਿਆ ਤੇ ਏਅਰਪੋਰਟ ਪੁਲਸ ਨੇ ਪੰਜਾਬ ਪੁਲਸ ਨੂੰ ਸੂਚਿਤ ਕੀਤਾ ਕਿ ਤੁਹਾਡਾ ਦੋਸ਼ੀ ਫੜਿਆ ਗਿਆ ਹੈ, ਉਸ ਨੂੰ ਲੈ ਜਾਉ। ਪੰਜਾਬ ਪੁਲਸ ਨੇ ਮੋਹਿਤ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਛੱਡ ਦਿੱਤਾ। ਡਾ. ਵਿਨੋਦ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਮੇਰੇ ਨਾਲ ਹੋਈ ਧੋਖਾਧੜੀ ਦਾ ਮੇਨੂੰ ਇਨਸਾਫ ਦਵਾਇਆ ਜਾਵੇ।