ਉਜਾਲਾ ਸਕੀਮ ਤਹਿਤ ਹਰੇਕ ਸਾਲ ਪੰਜਾਬ 'ਚ 600 ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਵੇਗੀ : ਪ੍ਰਨੀਤ ਕੌਰ


ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਂੇਦਰ ਸਰਕਾਰ ਦੇ ਊਰਜਾ ਮੰਤਰਾਲੇ ਵੱਲੋ ਸ਼ੁਰੂ ਕੀਤੀ ਬਿਜਲੀ ਬਚਾਉ ਸਕੀਮ ਤਹਿਤ ਬਿਜਲੀ ਨਿਗਮ ਦੇ ਬਡੂੰਗਰ ਵਿਖੇ ਸਥਿਤ ਟੈਕਨੀਕਲ ਟਰੇਨਿੰਗ ਸਂੈਟਰ ਪਟਿਆਲਾ ਵਿਖੇ ਉਜਾਲਾ ਸਕੀਮ ਦਾ ਰਸਮੀ ਉਦਘਾਟਨ ਕੀਤਾ। ਇਸ ਸਕੀਮ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਬਿਜਲੀ ਬਚਾਉ ਸਰਵਿਸ ਲਿਮਟਿਡ ਨੇ ਸ਼ੁਰੂ ਕੀਤਾ। ਇਸ ਸਕੀਮ ਤਹਿਤ ਐੱਲ ਈ ਡੀ ਲਾਈਟਾਂ ਅਤੇ ਘੱਟ ਬਿਜਲੀ ਖਪਤ ਵਾਲਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਇਸ ਸਕੀਮ ਨਾਲ ਖਪਤਕਾਰ ਨੂੰ ਸਾਲਾਨਾ 9000 ਰੁਪਏ ਲਾਭ ਹੋਵੇਗਾ।
ਇਸ ਮੌਕੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ ਇਸ ਸਕੀਮ ਨਾਲ ਸੂਬੇ ਵਿੱਚ ਬਿਜਲੀ ਦੀ ਬੱਚਤ ਦੇ ਨਾਲ-ਨਾਲ ਬਿਜਲੀ ਖਪਤਕਾਰਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਸਕੀਮ ਦੇ ਲਾਗੂ ਹੋਣ ਨਾਲ ਪੰਜਾਬ ਵਿੱਚ ਹਰੇਕ ਸਾਲ 600 ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਵੇਗੀ। Àਹਨਾ ਕਿਹਾ ਕਿ ਪਟਿਆਲਾ ਵਿੱਚ ਇਸ ਸਕੀਮ ਦੇ ਲਾਗੁ ਹੋਣ ਨਾਲ ਸਟਰੀਟ ਲਾਇਟਾਂ ਤੇ ਐਲ.ਈ.ਡੀ. ਉਪਰਕਨ ਵਰਤੋ ਵਿੱਚ ਲਿਆਦੇ ਜਾਣਗੇ। ਉਹਨਾ ਕਿਹਾ ਕਿ ਇਸ ਸਕੀਮ ਦੇ ਲਾਗੁ ਹੋਣ ਨਾਲ ਬਿਜਲੀ ਦੀ ਬੱਚਤ ਦੇ ਨਾਲ-ਨਾਲ ਰਵਾਇਤੀ ਬਲਬਾਂ ਕਾਰਨ ਹੁੰਦੇ ਵਾਤਾਵਰਣ ਪ੍ਰਦੂਸ਼ਿਤ ਨੂੰ ਵੀ ਠੱਲ੍ਹ ਪਵੇਗੀ। ਪਰਨੀਤ ਕੌਰ ਨੇ ਕਿਹਾ ਕਿ ਇਸ ਸਕੀਮ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਉਹਨਾ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਕੀਮ ਨੂੰ ਪੰਜਾਬ ਦੇ ਪਿੰਡਾਂ ਤੇ ਕਸਬਿਆਂ ਵਿੱਚ ਵੀ ਲਾਗੂ ਕੀਤਾ ਜਾਵੇ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ। ਇਸ ਸਕੀਮ ਤਹਿਤ ਖਪਤਕਾਰਾਂ ਨੂੰ 9 ਵਾਟ ਦਾ ਐੱਲ ਈ ਡੀ ਬਲਬ 70 ਰੁਪਏ 'ਚ, 20 ਵਾਟ ਦੀ ਟਿਊਬ ਲਾਈਟ 220 ਰੁਪਏ ਅਤੇ 50 ਵਾਟ ਦਾ ਫਾਈਵ ਸਟਾਰ ਰੇਟਿੰਗ ਸੀਲਿੰਗ ਫੈਨ 1200 ਰੁਪਏ ਵਿੱਚ ਉਪਲੱਬਧ ਹੋਵੇਗਾ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਦੀ ਬਚਤ ਅਤੇ ਆਪਣੇ ਖਰਚੇ ਵਿੱਚ ਕਮੀ ਕਰਨ ਲਈ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਬਿਜਲੀ ਨਿਗਮ ਦੇ ਸੀ ਐੱਮ ਡੀ ਸ੍ਰੀ ਏ ਵੈਣੁ ਪ੍ਰਸਾਦ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਕੀਮ ਨਾਲ ਭਵਿੱਖ ਵਿੱਚ ਵਧੀਆ ਨਤੀਜੇ ਸਾਹਮਣੇ ਆਉਣਗੇ। ਉਹਨਾ ਕਿਹਾ ਕਿ ਭਾਵੇਂ ਪੰਜਾਬ ਪਹਿਲਾਂ ਹੀ ਵਾਧੂ ਬਿਜਲੀ ਵਾਲਾ ਸੂਬਾ ਬਣ ਚੁੱਕਾ ਹੈ, ਇਸ ਸਕੀਮ ਦੇ ਲਾਗੂ ਹੋਣ ਨਾਲ ਬਿਜਲੀ ਦੀ ਹੋਰ ਬਚਤ ਹੋਵੇਗੀ। ਉਹਨਾ ਕਿਹਾ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਪਿੰਡਾਂ ਅਤੇ ਸ਼ਹਿਰੀ ਖਪਤਕਾਰਾਂ ਦੇ ਬਿਜਲੀ ਖਰਚੇ 'ਚ ਫੀਸਦੀ ਕਟੌਤੀ ਹੋਵੇਗੀ। ਇਸ ਮੌਕੇ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਆਰ ਪੀ ਪਾਂਡਵ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਇਸ ਸਕੀਮ ਸੰਬੰਧੀ ਚਾਨਣਾ ਪਾਇਆ। ਇਸ ਮੌਕੇ ਸ੍ਰੀ ਨਿਤਿਨ ਭੱਟ ਰਿਜੀਨਲ ਮੈਨੇਜਰ ਈ ਈ ਐੱਸ ਆਈ ਨੇ ਦੱਸਿਆਂ ਕਿ ਸਤਬੰਰ ਮਹੀਨੇ ਦੇ ਦੂਜੇ ਹਫਤੇ ਤੋ ਉਜਾਲਾ ਸਕੀਮ ਨੂੰ ਪੰਜਾਬ ਦੇ ਪਿੰਡਾ ਵਿੱਚ ਲਾਗੂ ਕਰਨ ਸੰਬੰਧੀ ਜ਼ੋਰਦਾਰ ਮੁਹਿੰਮ ਲਾਗੂ ਕੀਤੀ ਜਾਵੇਗੀ। ਸਮਾਗਮ ਵਿੱਚ ਕੇ ਕੇ ਸ਼ਰਮਾ ਚੇਅਰਮੈਨ ਪੀ.ਆਰ.ਟੀ.ਸੀ, ਅੰਮ੍ਰਿਤਪਾਲ ਸਿੰਘ ਸੇਖਂੋ ਓ ਐੱਸ ਡੀ ਮੁੱਖ ਮੰਤਰੀ ਪੰਜਾਬ, ਬਲਾਕ ਕਾਂਗਰਸ ਦੇ ਪ੍ਰਧਾਨ ਨਰੇਸ਼ ਦੁੱਗਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਵਿੱਤ ਐੱਸ ਸੀ ਅਰੋੜਾ, ਡਾਇਰੈਕਟਰ ਜਨਰੇਸ਼ਨ ਇੰਜ: ਐੱਮ ਆਰ ਪਰਹਾਰ, ਇੰਜ: ਓ ਪੀ ਗਰਗ ਡਾਇਰੈਕਟਰ ਵਣਜ, ਇੰਜ: ਐੱਨ ਕੇ ਸ਼ਰਮਾ ਡਾਇਰੈਕਟਰ ਵੰਡ ਸਮੇਤ ਕਈ ਵਿਭਾਗਾਂ ਦੇ ਮੁਖੀ ਤੇ ਅਫਸਰ ਹਾਜ਼ਰ ਸਨ।