Latest News
ਐੱਸ ਐੱਚ ਓ ਰਿਸ਼ਵਤ ਲੈਂਦਾ ਗ੍ਰਿਫਤਾਰ, ਘਰ 'ਚੋਂ ਮਿਲੇ ਨਸ਼ੀਲੇ ਪਦਾਰਥ

Published on 12 Sep, 2017 11:44 AM.


ਜਲਾਲਾਬਾਦ (ਸਤਨਾਮ ਸਿੰਘ,
ਜੀਤ ਕੁਮਾਰ)
ਬੀਤੇ ਕੱਲ੍ਹ ਦੇਰ ਸ਼ਾਮ ਵਿਜੀਲੈਂਸ ਵਿਭਾਗ ਦੀ ਟੀਮ ਨੇ ਹਲਕਾ ਜਲਾਲਾਬਾਦ ਨਾਲ ਲੱਗਦੇ ਪਿੰਡ ਅਮੀਰ ਖਾਸ ਵਿਖੇ ਸਥਿਤ ਥਾਣੇ ਦੇ ਐੱਸ.ਐੱਚ.ਓ ਸਾਹਿਬ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਵਿਭਾਗ ਦੀ ਟੀਮ ਨੂੰ ਸ਼ਿਕਾਇਤਕਰਤਾ ਵਿਜੈ ਕੁਮਾਰ ਨੇ ਦੱਸਿਆ ਸੀ ਕਿ ਥਾਣਾ ਅਮੀਰ ਖਾਸ ਦਾ ਐੱਸ.ਐੱਚ.ਓ ਸਾਹਿਬ ਸਿੰਘ, ਜੋ ਕਣਕ ਚੋਰੀ ਦੇ ਮਾਮਲੇ ਵਿੱਚ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਵਿਜੈ ਕੁਮਾਰ ਨੇ ਵਿਜੀਲੈਂਸ ਵਿਭਾਗ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਐੱਸ.ਐੱਚ.ਓ ਸਾਹਿਬ ਸਿੰਘ ਇਸ ਤੋਂ ਪਹਿਲਾਂ 1 ਲੱਖ 20 ਹਜ਼ਾਰ ਰੁਪਏ ਲੈ ਚੁੱਕਿਆ ਹੈ ਅਤੇ ਐੱਸ.ਐੱਚ.ਓ ਵੱਲੋਂ ਇੱਕ ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਵੱਲੋਂ ਵਿਜੀਲੈਂਸ ਵਿਭਾਗ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਥਾਣਾ ਅਮੀਰ ਖਾਸ ਐੱਸ.ਐੱਚ.ਓ ਨੂੰ 50 ਹਜ਼ਾਰ ਰੁਪਏ ਦੇਣ ਦਾ ਤੈਅ ਕੀਤਾ ਗਿਆ ਅਤੇ ਦੇਰ ਸ਼ਾਮ ਵਿਜੈ ਕੁਮਾਰ ਵੱਲੋਂ ਐੱਸ.ਐੱਚ.ਓ ਸਾਹਿਬ ਸਿੰਘ ਨੂੰ 50 ਹਜ਼ਾਰ ਰੁਪਏ ਦਿੱੱਤੇ ਗਏ ਤੇ ਨਾਲ ਹੀ ਵਿਜੀਲੈਂਸ ਵਿਭਾਗ ਦੇ ਸੀਨੀਅਰ ਪੁਲਸ ਕਪਤਾਨ ਫਿਰੋਜ਼ਪੁਰ ਹਰਗੋਬਿੰਦ ਸਿੰਘ ਦੀ ਰਹਿਨੁਮਾਈ ਹੇਠ ਡੀ.ਐੱਸ.ਪੀ ਵਿਜੀਲੈਂਸ ਪਲਵਿੰਦਰ ਸਿੰਘ ਨੇ ਐੱਸ.ਐੱਚ.ਓ ਸਾਹਿਬ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਭਾਵੇਂ ਪੁਲਸ ਪ੍ਰਸ਼ਾਸਨ ਵੱਲੋਂ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਲੋਕਾਂ ਵੱਲੋਂ ਸਹਿਯੋਗ ਦੀ ਉਮੀਦ ਕੀਤੀ ਜਾਂਦੀ ਹੈ, ਪਰ ਜੇਕਰ ਪੁਲਸ ਕੋਲੋਂ ਹੀ ਸਿੰਥੈਟਿਕ ਨਸ਼ਿਆਂ ਦੀ ਸਮੱਗਰੀ ਮਿਲਣੀ ਸ਼ੁਰੂ ਹੋ ਜਾਵੇਗੀ ਤਾਂ ਫਿਰ ਆਮ ਲੋਕ ਸਾਫ-ਸੁਥਰੇ ਪ੍ਰਸ਼ਾਸਨ ਦੀ ਉਮੀਦ ਕਿਸ ਤੋਂ ਲਗਾ ਸਕਦੇ ਹਨ, ਜਿਸਦੀ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਬੀਤੇ ਦਿਨੀਂ ਸੋਮਵਾਰ ਨੂੰ ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਥਾਣਾ ਅਮੀਰ ਖਾਸ ਦੇ ਐੱਸ. ਐੱਚ. ਓ. ਸਾਹਿਬ ਦੇ ਅਸਥਾਈ ਘਰ 'ਚ ਤਲਾਸ਼ੀ ਦੌਰਾਨ ਸਿੰਥੈਟਿਕ ਨਸ਼ੇ ਦੀ ਬਰਾਮਦਗੀ ਸਾਹਮਣੇ ਆਈ। ਇਸ ਮੌਕੇ ਸਬ-ਡਵੀਜ਼ਨ ਐੱਸ. ਡੀ. ਐੱਮ. ਅਮਰਜੀਤ ਸਿੰਘ, ਮਸ਼ਿੰਦਰ ਸਿੰਘ ਮਾਨ ਵਿਜੀਲੈਂਸ ਇੰਸਪੈਕਟਰ, ਏ. ਐੱਸ. ਆਈ. ਮੁਖਤਿਆਰ ਸਿੰਘ, ਏ. ਐੱਸ. ਆਈ. ਪਵਨ ਕੁਮਾਰ ਮੌਜੂਦ ਸਨ।
ਸਾਹਿਬ ਸਿੰਘ ਦੀ ਕਿਰਾਏ ਵਾਲੀ ਰਿਹਾਇਸ਼ 'ਤੇ ਰੇਡ ਕੀਤੀ ਗਈ, ਜਿਸ ਵਿਚ ਸ਼ਰਾਬ, ਨਸ਼ੇ ਦੀਆਂ ਗੋਲੀਆਂ, ਪਾਊਡਰ, ਮੋਬਾਇਲ ਅਤੇ ਪੋਸਤ ਵੀ ਬਰਾਮਦ ਕੀਤਾ ਗਿਆ ਹੈ। ਉਧਰ ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਸੰਬੰਧੀ ਮਾਮਲਾ ਫਿਰੋਜ਼ਪੁਰ ਵਿਜੀਲੈਂਸ ਵਿਭਾਗ ਨੇ ਕੇਸ ਰਜਿਸਟਰਡ ਕਰ ਲਿਆ ਹੈ ਅਤੇ ਦੂਜੇ ਕੇਸ ਵਿਚ ਥਾਣਾ ਸਿਟੀ ਜਲਾਲਾਬਾਦ ਵਿਚ ਕੀਤਾ ਗਿਆ ਹੈ।ਉਕਤ ਕੇਸ ਦੀ ਜਾਂਚ ਏ. ਐੱਸ. ਆਈ. ਪਵਨ ਕੁਮਾਰ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਐੱਸ. ਐੱਚ. ਓ ਸਾਹਿਬ ਸਿੰਘ ਨੂੰ ਜਾਂਚ ਸੰਬੰਧੀ ਲਿਆਂਦਾ ਜਾਵੇਗਾ ਅਤੇ ਜਾਂਚ ਪੜਤਾਲ ਕੀਤੀ ਜਾਵੇਗੀ। ਐੱਸ ਐੱਚ ਓ ਦੇ ਘਰ 'ਚੋਂ 6 ਬੋਤਲਾਂ ਸ਼ਰਾਬ ਅੰਗਰੇਜ਼ੀ, 580 ਗ੍ਰਾਮ ਚੂਰਾ-ਪੋਸਤ, 4.80 ਮਿਲੀਗ੍ਰਾਮ ਹੈਰੋਇਨ, 7.50 ਮਿਲੀਗ੍ਰਾਮ ਚਿੱਟਾ ਸਿੰਥੈਟਿਕ, 15 ਮੋਬਾਇਲ ਬਰਾਮਦ ਕੀਤੇ ਗਏ ਹਨ।

343 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper