Latest News
ਮੋਦੀ ਦੀ ਜੰਮੂ ਯਾਤਰਾ ਤੋਂ ਪਹਿਲਾਂ ਪਾਕਿਸਤਾਨ ਨੇ ਕੀਤੀ ਗੋਲੀਬਾਰੀ, ਇਕ ਜਵਾਨ ਸ਼ਹੀਦ

Published on 15 May, 2018 11:39 AM.

ਹੀਰਾਨਗਰ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ 'ਚ ਸੀਮਾ ਬਲ (ਬੀ. ਐੱਸ. ਐੱਫ) ਦੇ ਇਕ ਜਵਾਨ ਦੀ ਮੌਤ ਹੋ ਗਈ ਹੈ।ਬੀ. ਐੱਸ. ਐੱਫ. ਦੇ ਮੁੱਖ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।ਸੀਮਾ ਪਾਰ ਤੋਂ ਜੰਗਬੰਦੀ ਦੀ ਉਲੰਘਣਾ ਦੀ ਇਹ ਘਟਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਦੇਸ਼ ਦੀ ਯਾਤਰਾ ਤੋਂ ਸਿਰਫ ਚਾਰ ਦਿਨ ਪਹਿਲਾਂ ਹੋਈ ਹੈ।ਇਸ ਗੋਲੀਬਾਰੀ ਨਾਲ ਹੀ ਅੰਤਰ-ਰਾਸ਼ਟਰੀ ਸੀਮਾ 'ਤੇ ਮਹੀਨਿਆਂ ਦੀ ਸ਼ਾਂਤੀ ਵੀ ਖਤਮ ਹੋ ਗਈ ਹੈ।ਇਸ ਸਾਲ ਦੇ ਸ਼ੁਰੂਆਤ 'ਚ ਪਾਕਿਸਤਾਨੀ ਸੈਨਿਕਾਂ ਨੇ ਮੰਗੁਚਕ ਇਲਾਕੇ 'ਚ ਸਥਿਤ 10 ਚੌਕੀਆਂ 'ਤੇ ਸੋਮਵਾਰ ਰਾਤ ਕਰੀਬ 11.30 ਵਜੇ ਤੱਕ ਅੰਨ੍ਹੇਵਾਹ ਗੋਲੀਆਂ ਚਲਾਈਆਂ।
ਉਨ੍ਹਾਂ ਦੱਸਿਆ ਕਿ ਅੰਤਰ-ਰਾਸ਼ਟਰੀ ਸੀਮਾ ਦੀ ਰਖਵਾਲੀ ਕਰ ਰਹੇ ਜਵਾਨਾਂ ਨੇ ਪ੍ਰਭਾਵੀ ਤਰੀਕਿਆਂ ਤੋਂ ਉਨ੍ਹਾਂ ਨੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਕ ਘੰਟੇ ਤੱਕ ਭਾਰੀ ਗੋਲੀਬਾਰੀ ਹੁੰਦੀ ਰਹੀ, ਜਿਸ 'ਚ ਕਾਂਸਟੇਬਲ ਦਵਿੰਦਰ ਸਿੰਘ ਦੇ ਗੋਲੀ ਲੱਗ ਗਈ।
ਉਨ੍ਹਾਂ ਦੀ ਚੌਕੀ 'ਚ ਇਕ ਸੁਰਾਖ ਸੀ, ਜਿਸ ਵਜ੍ਹਾ ਤੋਂ ਉਨ੍ਹਾਂ ਨੂੰ ਗੋਲੀ ਲੱਗੀ।ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਸੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।ਉਨ੍ਹਾਂ ਦੱਸਿਆ ਕਿ ਆਖਰੀ ਜਾਣਕਾਰੀ ਪ੍ਰਾਪਤ ਹੋਣ ਤੱਕ ਦੋਵੇਂ ਪਾਸਿਆਂ ਵੱਲੋਂ ਲਗਾਤਾਰ ਗੋਲੀਬਾਰੀ ਹੁੰਦੀ ਰਹੀ।ਜ਼ਿਕਰਯੋਗ ਹੈ ਕਿ ਕਰੀਬ 24 ਘੰਟੇ ਪਹਿਲਾਂ ਹੀ ਬੀ. ਐੱਸ. ਐੱਫ. ਨੇ ਕਠੂਆ ਜ਼ਿਲ੍ਹੇ ਨਜ਼ਦੀਕ ਹੀਰਾਨਗਰ ਸੈਕਟਰ 'ਚ ਅੰਤਰਰਾਸ਼ਟਰੀ ਸੀਮਾ 'ਤੇ ਸ਼ੱਕੀ 5 ਵਿਅਕਤੀਆਂ ਨੂੰ ਦੇਖਿਆ ਗਿਆ ਸੀ।
ਇਨ੍ਹਾਂ ਲੋਕਾਂ ਦੇ ਬਾਰੇ 'ਚ ਮੰਨਿਆ ਜਾ ਜਾਂਦਾ ਹੈ ਕਿ ਉਹ ਅੱਤਵਾਦੀ ਹਨ ਅਤੇ ਭਾਰਤ 'ਚ ਆਉਣ ਦੀ ਕੋਸ਼ਿਸ਼ ਕਰ ਰਹੇ ਸਨ।ਇਸ ਤੋਂ ਬਾਅਦ ਅੱਤਵਾਦੀਆਂ ਦੀ ਭਾਲ ਜਾਰੀ ਹੈ ਅਤੇ ਜੰਮੂ 'ਚ ਹਾਈ ਅਲਰਟ ਐਲਾਨ ਕੀਤਾ ਗਿਆ।ਅਧਿਕਾਰੀ ਨੇ ਦੱਸਿਆ ਕਿ ਸੈਨਾ ਨੇ ਤਲਾਸ਼ੀ ਮੁਹਿੰਮ ਦੌਰਾਨ ਹੈਲੀਕਾਪਟਰ ਨੂੰ ਵੀ ਲਗਾਇਆ।ਅੰਤਰਰਾਸ਼ਟਰੀ ਸੀਮਾ 'ਤੇ ਪਾਕਿਸਤਾਨੀ ਗੋਲਾਬਾਰੀ ਦੀਆਂ 700 ਤੋਂ ਜ਼ਿਆਦਾ ਘਟਨਾਵਾਂ 'ਚੋਂ ਸਿੰਘ ਦੀ ਮੌਤ ਹੋਣ ਨਾਲ ਹੀ ਮਰਨ ਵਾਲਿਆਂ ਦੀ ਸੰਖਿਆਂ 33 ਹੋ ਗਈ ਹੈ, ਜੋ ਇਸ ਸਾਲ ਸਭ ਤੋਂ ਜ਼ਿਆਦਾ ਹੈ।ਮ੍ਰਿਤਕਾਂ 'ਚ 17 ਸੁਰੱਖਿਆ ਕਰਮਚਾਰੀ ਵੀ ਸ਼ਾਮਿਲ ਹਨ।ਪ੍ਰਧਾਨ ਮੰਤਰੀ ਨੂੰ 19 ਮਈ ਨੂੰ ਜੰਮੂ-ਕਸ਼ਮੀਰ 'ਚ ਆਉਣਾ ਹੈ।

458 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper