Latest News
ਨੇਪਾਲ 'ਚ ਜਹਾਜ਼ ਹਾਦਸੇ 'ਚ ਦੋ ਪਾਇਲਟਾਂ ਦੀ ਮੌਤ

Published on 16 May, 2018 11:36 AM.

ਕਾਠਮੰਡੂ (ਨਵਾਂ ਜ਼ਮਾਨਾ ਸਰਵਿਸ)
ਬੁੱਧਵਾਰ ਨੂੰ ਹੋਏ ਇੱਕ ਦੁੱਖਦਾਈ ਹਵਾਈ ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ। ਮਕਾਲੂ ਏਅਰਲਾਈਨਜ਼ ਦਾ ਢੋਆ-ਢੁਆਈ ਵਾਲਾ ਜਹਾਜ਼ ਹੁਮਲਾ ਜ਼ਿਲ੍ਹੇ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਹਾਦਸੇ ਦੇ ਕਰੀਬ ਚਾਰ ਘੰਟੇ ਬਾਅਦ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਦਾ ਪਤਾ ਲੱਗਾ। ਏਅਰ ਪੋਰਟ ਦੇ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ।
ਮਕਾਲੂ ਏਅਰਲਾਈਨਜ਼ ਦੇ ਇਸ ਜਹਾਜ਼ ਨੇ ਸਵੇਰੇ 6 ਵੱਜ ਕੇ 12 ਮਿੰਟ 'ਤੇ ਸੁਰਖੇਤ ਤੋਂ ਹੁਮਲਾ ਲਈ ਉਡਾਨ ਭਰੀ ਸੀ। ਜਹਾਜ਼ ਨੂੰ 6 ਵੱਜ ਕੇ 55 ਮਿੰਟ 'ਤੇ ਹੁਮਲਾ ਪਹੁੰਚਣਾ ਸੀ। ਟ੍ਰੈਫ਼ਿਕ ਕੰਟਰੋਲ ਅਨੁਸਾਰ ਹੁਮਲਾ ਉਤਰਨ ਤੋਂ ਕੁਝ ਦੇਰ ਪਹਿਲਾਂ ਹੀ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ। ਦੱਸ ਦੇਈਏ ਕਿ ਹੁਮਲਾ ਕਰਨਾਲੀ ਜ਼ਿਲ੍ਹੇ ਦੇ ਸਭ ਤੋਂ ਦੂਰ-ਦੂਰਾਡੇ ਇਲਾਕਿਆਂ ਵਿੱਚੋਂ ਇੱਕ ਹੈ। ਇੱਥੇ ਕੇਵਲ ਛੋਟੇ ਏਅਰਕਰਾਫਟ ਦੀ ਮਦਦ ਨਾਲ ਹੀ ਪਹੁੰਚਿਆ ਜਾ ਸਕਦਾ ਹੈ। ਬੁੱਧਵਾਰ ਨੂੰ ਹੋਏ ਹਾਦਸੇ ਨਾਲ ਲੱਗਭੱਗ 2 ਮਹੀਨੇ ਪਹਿਲਾਂ ਵੀ ਤ੍ਰਿਭੁਵਨ ਇੰਟਰਨੈਸ਼ਨਲ ਏਅਰਪੋਰਟ 'ਤੇ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਸੀ। ਇਸ ਹਾਦਸੇ 'ਚ 51 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਸਨ।

208 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper