Latest News
ਗੋਲਡੀ ਦੀ ਟੈਕਸੀ 'ਚ 'ਗੁਰੂ ਦਾ ਲੰਗਰ' ਬੈਠਣ ਦੇ ਨਾਲ ਹੀ ਮਿਲ ਜਾਂਦੈ

Published on 12 Jul, 2018 11:45 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਸ ਤਰ੍ਹਾਂ ਦੀ ਟੈਕਸੀ ਸ਼ਾਇਦ ਹੀ ਤੁਸੀਂ ਕਦੀ ਦੇਖੀ ਹੋਵੇਗੀ। ਬਾਹਰ ਤੋਂ ਇੱਕ ਸਧਾਰਨ ਕਾਰ, ਬੈਠਦੇ ਹੀ ਡਰਾਈਵਰ ਮਿਨਰਲ ਪਾਣੀ ਦੀ ਠੰਢੀ ਬੋਤਲ ਦਿੰਦਾ ਹੈ। ਇਸ ਤੋਂ ਅੱਗੇ ਡਰਾਈਵਰ ਪੁੱਛਦਾ ਹੈ ਕਿ ਚਾਹ ਜਾਂ ਕੌਫੀ ਲਓਗੇ ਤੁਸੀਂ ਜਾਂ ਫਿਰ ਚਿਪਸ, ਲੈਮਨ ਸੋਡਾ ਜਾਂ ਕੁਕੀਜ਼, ਤੁਸੀਂ ਜੋ ਚਾਹੋ ਮਿਲ ਸਕਦਾ ਹੈ, ਕੋਈ ਪੈਸਾ ਨਹੀਂ ਦੇਣਾ ਹੋਵੇਗਾ ਇਨ੍ਹਾਂ ਸਾਰਿਆਂ ਦਾ।
ਪੰਜਾਬੀ ਬਾਗ ਦੇ ਰਹਿਣ ਵਾਲੇ ਸੰਤ ਸਿੰਘ ਨੂੰ ਸਾਰੇ ਪਿਆਰ ਨਾਲ ਗੋਲਡੀ ਸਿੰਘ ਕਹਿੰਦੇ ਹਨ। ਸੀਟ ਦੇ ਅੱਗੇ ਇੱਕ ਪਾਸੇ ਚੇਤਾਵਨੀ ਲੱਗੀ ਹੈ, 'ਦੇਖ ਭਾਈ, ਗਾਣੇ ਪੰਜਾਬੀ ਵੱਜਣਗੇ, ਸਪੀਡ ਰਹੇਗੀ ਫਿਫਟੀ, ਪਲੀਜ਼ ਡੌਂਟ ਮਾਇੰਡ, ਫੀਲ ਕੂਲ ਐਂਡ ਬੀ ਹੈਪੀ।' ਗੋਲਡੀ ਸਿੰਘ ਆਪਣਾ ਯੂਟਿਊਬ 'ਤੇ ਚੈਨਲ ਵੀ ਚਲਾਉਂਦਾ ਹੈ ਅਤੇ ਉਸ ਦੇ 15 ਹਜ਼ਾਰ ਤੋਂ ਜ਼ਿਆਦਾ ਸਬਸਕ੍ਰਾਈਬਰਸ ਹੋ ਚੁੱਕੇ ਹਨ। ਇਸ 'ਚ ਟੈਕਸੀ ਡਰਾਈਵਰ ਲਈ ਟਿਪਸ ਤੋਂ ਲੈ ਕੇ ਸਟਰੀਟ ਫੂਡ ਦੇ ਰੀਵਿਊ ਤੱਕ ਸ਼ਾਮਲ ਹਨ।
ਆਖਰ ਕੋਈ ਟੈਕਸੀ ਚਲਾਉਣ ਵਾਲਾ ਏਨਾ ਕੁਝ ਫਰੀ ਕਿਵੇਂ ਦੇ ਸਕਦਾ ਹੈ? ਇਸ ਤਰ੍ਹਾਂ ਨਹੀਂ ਕਿ ਗੋਲਡੀ ਅਮੀਰ ਪਰਵਾਰ ਨਾਲ ਸੰਬੰਧ ਰੱਖਦਾ ਹੈ। ਉਸ ਦਾ ਕਹਿਣਾ ਹੈ, 'ਮੇਰੇ ਸੱਤਾਂ ਮੈਂਬਰਾਂ ਦੇ ਪਰਵਾਰ 'ਚ ਇਕੱਲਾ ਕਮਾਉਣ ਵਾਲਾ ਹਾਂ।' ਫਿਰ ਇਹ ਸਭ ਕੁਝ ਕਿਉਂ? ਸਿੱਖ ਧਰਮ ਦੀ ਦਸਵੰਧ ਦੀ ਸਿੱਖਿਆ ਦੀ ਇਹ ਪਾਲਣਾ ਕਰਦੇ ਹਨ। ਮਤਲਬ ਆਪਣੀ ਕਮਾਈ ਦਾ 10ਵਾਂ ਹਿੱਸਾ ਲੋਕਾਂ ਦੀ ਸੇਵਾ ਲਈ ਲਾਉਂਦੇ ਹਨ। ਉਸ ਹਿੱਸੇ ਨਾਲ ਗੱਡੀ ਦੀ ਅਗਲੀ ਸੀਟ 'ਤੇ ਛੋਟਾ ਚਿੱਲਰ ਹੈ, ਗੱਡੀ ਦੀ ਡਿੱਕੀ ਪਾਣੀ, ਕੋਲਡ ਡਰਿੰਕ, ਲੈਮਨ ਸੋਡਾ, ਚਿਪਸ, ਚਾਹ, ਕੌਫੀ ਬਣਾਉਣ ਦੇ ਸਾਮਾਨ ਨਾਲ ਭਰੀ ਪਈ ਹੈ। ਫਿਰ ਜਦ ਜ਼ਿਆਦਾ ਸਵਾਰੀਆਂ ਹੁੰਦੀਆਂ ਹਨ ਤਾਂ ਕੀ ਕਰਦੇ ਹੋ? ਗੋਲਡੀ ਮੁਤਾਬਕ ਲੋਕ ਖੁਸ਼ ਹੋ ਕੇ ਸੈਟਲਮੈਂਟ ਕਰ ਲੈਂਦੇ ਹਨ ਅਤੇ ਕਾਰ ਦੀ ਛੱਤ 'ਤੇ ਸਾਮਾਨ ਰੱਖਣ ਦਾ ਇੰਤਜ਼ਾਮ ਤਾਂ ਹੈ ਹੀ। 4 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਕਾਰ ਚਲਾਉਣ ਤੋਂ ਬਾਅਦ ਵੀ ਉਸ ਦੀ ਰੇਟਿੰਗ 4.9 ਹੈ।
ਉਸ ਦਾ ਕਹਿਣਾ ਹੈ ਕਿ ਉਹ ਪਹਿਲਾਂ ਇੰਜੀਨੀਅਰ ਸੀ। ਏ ਸੀ (ਏਅਰ ਕੰਡੀਸ਼ਨਰ) ਦੀ ਫਿਟਿੰਗ ਦੌਰਾਨ ਛੱਤ ਤੋਂ ਡਿੱਗ ਪਿਆ, ਜਿਸ ਨਾਲ ਪਿੱਠ 'ਚ ਸੱਟ ਲੱਗ ਗਈ। ਡਾਕਟਰ ਨੇ ਭਾਰ ਚੁੱਕਣ ਤੋਂ ਮਨ੍ਹਾ ਕਰ ਦਿੱਤਾ। ਘਰ ਬੈਠੇ ਬਿਮਾਰੀਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਮੋਟਾਪਾ ਹੋਣ ਲੱਗਾ, ਕਮਾਈ ਘੱਟ ਹੋਣ ਲੱਗੀ, ਘਰ ਦਾ ਖਰਚ ਵਧ ਗਿਆ ਅਤੇ ਬੱਚੇ ਘਰੇਲੂ ਚੀਜ਼ਾਂ ਨੂੰ ਲੈ ਕੇ ਤਰਸਣ ਲੱਗੇ। ਇਸ ਤੋਂ ਬਾਅਦ ਮੈਂ ਟੈਕਸੀ ਚਲਾਉਣ ਦਾ ਮਨ ਬਣਾਇਆ।
ਕਿਰਾਏ 'ਤੇ ਟੈਕਸੀ ਚਲਾਈ। 3-3 ਦਿਨ ਘਰ ਨਹੀਂ ਗਿਆ, ਜੋ ਕਮਾਉਂਦਾ ਉਸ ਦਾ ਜ਼ਿਆਦਾਤਰ ਹਿੱਸਾ ਕਿਸ਼ਤ 'ਚ ਲਾ ਜਾਂਦਾ, ਪਰ ਹਿੰਮਤ ਅਤੇ ਮਾਤਾ-ਪਿਤਾ ਤੋਂ ਮਿਲੀ ਸਿੱਖਿਆ ਨਹੀਂ ਭੁੱਲਿਆ। ਜੇਬ 'ਚ ਮਹੀਨੇ ਦੇ ਆਖਿਰ 'ਚ 100 ਰੁਪਏ ਆਉਂਦੇ ਸਨ, ਉਸ ਨਾਲ ਦਸਵੰਧ (ਸੇਵਾ ਲਈ) ਰੱਖ ਲੈਂਦਾ ਸੀ। ਅੱਜ ਤੱਕ ਕਮਾਈ ਦਾ ਦਸਵੰਦ ਆਪਣੇ 'ਤੇ ਖਰਚ ਨਹੀਂ ਕੀਤਾ।
ਗੋਲਡੀ ਦਾ ਕਹਿਣਾ ਹੈ ਕਿ ਮਾਂ (ਚਰਨਜੀਤ ਕੌਰ) ਤੋਂ ਦੇਖਿਆ ਨਹੀਂ ਗਿਆ, ਉਹ ਮਹੀਨੇ ਬਾਅਦ ਘਰ ਸਿਰਫ਼ ਸੌਣ ਲਈ ਜਾਂਦਾ ਸੀ। ਮਾਂ ਨੇ ਟੈਕਸੀ ਪਾਉਣ ਲਈ ਆਪਣੀ ਬਚਤ 'ਚੋਂ ਇੱਕ ਲੱਖ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਗੋਲਡੀ ਨੇ ਕੁਝ ਪੈਸੇ ਕਰਜ਼ਾ ਲੈ ਕੇ ਸੈਕਿੰਡ ਹੈਂਡ ਟੈਕਸੀ ਲੈ ਲਈ। ਹੁਣ ਕਿਸੇ ਨੂੰ ਪੈਸੇ ਦੇਣ ਦੀ ਚਿੰਤਾ ਨਹੀਂ ਸੀ। ਪਹਿਲਾਂ ਤੋਂ ਜ਼ਿਆਦਾ ਸਮਾਂ ਡਿਊਟੀ ਉਪਰ ਲਾਉਣ ਲੱਗਾ ਤੇ ਕਮਾਈ ਵੀ ਹੋਣ ਲੱਗੀ।
ਉਹ ਕਹਿੰਦਾ ਹੈ ਕਿ ਮੇਰਾ ਮਕਸਦ ਸਿਰਫ਼ ਪਰਵਾਰ ਦੀ ਦੇਖ-ਰੇਖ ਕਰਨਾ ਹੈ, ਕਿਉਂਕਿ 7 ਲੋਕਾਂ 'ਚ ਇਕੱਲਾ ਮੈਂ ਹੀ ਕਮਾਉਣ ਵਾਲਾ ਹਾਂ। ਉਸ ਨੇ ਦੱਸਿਆ ਕਿ ਇਸ ਦੌਰਾਨ ਪੈਸੇ ਚੰਗੇ ਬਣਨ ਲੱਗੇ। ਦੇਖਦੇ-ਦੇਖਦੇ ਕਮਾਈ ਵਧ ਗਈ। ਦਸਵੰਧ ਵੀ ਜ਼ਿਅਦਾ ਨਿਕਲਣ ਲੱਗਾ। ਹਾਲਾਤ ਰੋਡ ਤੋਂ ਲਾਈਨ 'ਤੇ ਆਉਂਦੇ ਦਿਖਾਏ ਦੇ ਰਹੇ ਸਨ। ਇਸ ਦੌਰਾਨ ਗੁਰੂ ਦਾ ਲੰਗਰ ਸਰਵਿਸ ਸ਼ੁਰੂ ਕਰਨ ਬਾਰੇ 'ਚ ਸੋਚਿਆ। ਹੁਣ ਤੱਕ ਜੋ ਵੀ ਕਮਾਈ ਦਾ ਹਿੱਸਾ ਜਮ੍ਹਾਂ ਕੀਤਾ ਸੀ, ਉਸ ਨਾਲ ਇਹ ਸਰਵਿਸ ਸ਼ੁਰੂ ਕੀਤੀ।
ਗੋਲਡੀ ਦਾ ਕਹਿਣਾ ਹੈ, 'ਜਦ ਵੀ ਕੋਈ ਗਾਹਕ ਮੇਰੀ ਟੈਕਸੀ 'ਚ ਬੈਠਦਾ ਹੈ, ਸਭ ਤੋਂ ਪਹਿਲਾਂ ਮੈਂ ਜਿਸ ਤਰ੍ਹਾਂ ਘਰ 'ਚ ਮਹਿਮਾਨ ਆਉਂਦਾ ਹੈ, ਉਸ ਤਰ੍ਹਾਂ ਉਸ ਨੂੰ ਪਾਣੀ ਪੁੱਛਦਾ ਹਾਂ, ਉਸ ਤੋਂ ਬਾਅਦ ਉਸ ਨੂੰ ਬਾਕੀ ਚੀਜ਼ਾਂ ਬਾਰੇ ਪੁੱਛਦਾ ਹਾਂ। ਲੋਕਾਂ ਨੂੰ ਮੇਰਾ ਇਹ ਕੰਮ ਬਹੁਤ ਵੱਖਰਾ ਲੱਗਦਾ ਹੈ।' ਉਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਟੈਕਸੀ ਸ਼ਾਇਦ ਹੀ ਦਿੱਲੀ 'ਚ ਕਦੀ ਕੋਈ ਚਲਾਉਂਦਾ ਹੋਵੇਗਾ। ਲੋਕ ਤਾਰੀਫ਼ ਕਰਦੇ ਹਨ ਅਤੇ ਸੈਲਫ਼ੀਆਂ ਤੱਕ ਕਲਿੱਕ ਕਰਦੇ ਹਨ। ਇਸ ਨਾਲ ਹੱਲਾਸ਼ੇਰੀ ਮਿਲਦੀ ਹੈ ਲੋਕਾਂ ਲਈ ਕੁਝ ਕਰਨ ਦੀ।
ਗੋਲਡੀ ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਦਾ ਮਕਸਦ ਸਭ ਨੂੰ ਖੁਸ਼ ਰੱਖਣ ਦਾ ਹੈ। ਛੋਟੀ ਜਿਹੀ ਜ਼ਿੰਦਗੀ 'ਚ ਜੇਕਰ ਵੱਡਾ ਕੰਮ ਨਹੀਂ ਕੀਤਾ ਤਾਂ ਸਭ ਕੁਝ ਬੇਕਾਰ ਹੈ। ਗੋਲਡੀ ਨੇ ਕਿਹਾ ਕਿ ਟੈਕਸੀ ਡਰਾਈਵਰ ਦੇ ਨਾਲ-ਨਾਲ ਉਸ ਨੇ ਯੂਟਿਊਬ 'ਤੇ ਆਪਣਾ ਚੈਨਲ ਵੀ ਸ਼ੁਰੂ ਕੀਤਾ ਹੋਇਆ ਹੈ।

397 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper