Latest News
ਬੁੱਧ ਦੀ ਸ਼ਾਂਤੀ ਅੱਗੇ ਹਾਰੀ ਤਾਲਿਬਾਨ ਦੀ ਤਬਾਹੀ

Published on 12 Jul, 2018 11:47 AM.


ਮਿੰਗੋਰਾ
(ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੀ ਸਵਾਤ ਘਾਟੀ 'ਚ ਇੱਕ ਪੱਥਰ 'ਤੇ ਬਣੀ ਬੁੱਧ ਦੀ ਮੂਰਤੀ ਨੂੰ 2007 'ਚ ਪਾਕਿਸਤਾਨੀ ਤਾਲਿਬਾਨ ਨੇ ਤੋੜ ਦਿੱਤਾ ਸੀ। ਹੁਣ ਇਸ ਮੂਰਤੀ ਨੂੰ ਫਿਰ ਤੋਂ ਬਣਾਇਆ ਗਿਆ ਹੈ। ਇਹ ਮੂਰਤੀ ਹੁਣ ਸਵਾਤ ਘਾਟੀ 'ਚ ਸ਼ਹਿਣਸੀਲਤਾ ਦਾ ਸ਼ਕਤੀਸ਼ਾਲੀ ਪ੍ਰਤੀਕ ਦੇ ਤੌਰ 'ਤੇ ਉਭਰ ਕੇ ਸਾਹਮਣੇ ਆ ਰਹੀ ਹੈ। 2001 ਦੇ ਬਾਮਿਆਨ ਦੀ ਤਰਜ਼ 'ਤੇ 2007 'ਚ ਇਸ ਮੂਰਤੀ ਨੂੰ ਡਾਇਨਾਮਾਈਟ ਨਾਲ ਉਡਾਉਣ ਦੀ ਕੋਸ਼ਿਸ ਕੀਤੀ ਗਈ ਸੀ, ਜਿਸ ਨਾਲ ਇਸ ਮੂਰਤੀ ਨੂੰ ਬਹੁਤ ਨੁਕਸਾਨ ਹੋਇਆ ਸੀ। ਕੁਝ ਲੋਕਾਂ ਦੀ ਨਜ਼ਰ 'ਚ ਇਹ ਇੱਕ ਘਿਨਾਉਣਾ ਕਾਰਾ ਸੀ। ਕੱਟੜਪੰਥੀਆਂ ਨੇ ਇਸ ਇਲਾਕੇ ਦੀ ਇਤਿਹਾਸਕ ਪਛਾਣ ਅਤੇ ਸੰਸਕ੍ਰਿਤੀ ਨੂੰ ਖ਼ਤਮ ਕਰਨ 'ਚ ਕੋਈ ਕਸਰ ਬਾਕੀ ਨਾ ਛੱਡੀ।
ਸਵਾਤ 'ਚ ਬੁੱਧਇਜ਼ਮ ਦੇ ਇੱਕ ਮਾਹਰ 79 ਸਾਲਾ ਪਰਵੇਸ਼ ਸ਼ਹੀਨ ਨੇ ਕਿਹਾ, 'ਮੈਨੂੰ ਲੱਗਾ ਜਿਸ ਤਰ੍ਹਾਂ ਉਨ੍ਹਾ ਮੇਰੇ ਪਿਤਾ ਦੀ ਹੱਤਿਆ ਕਰ ਦਿੱਤੀ ਹੋਵੇ। ਉਨ੍ਹਾਂ ਮੇਰੀ ਸੰਸਕ੍ਰਿਤੀ ਅਤੇ ਮੇਰੇ ਇਤਿਹਾਸ 'ਤੇ ਹਮਲਾ ਕੀਤਾ ਹੈ।' ਇੱਥੇ ਹੁਣ ਇਟਲੀ ਸਰਕਾਰ ਸੈਂਕੜੇ ਪੁਰਾਤੱਤਵ ਮਹੱਤਵ ਦੇ ਸਥਾਨਾਂ ਨੂੰ ਸੁਰੱਖਿਅਤ ਕਰਨ 'ਚ ਮਦਦ ਕਰ ਰਹੀ ਹੈ। ਸਥਾਨਕ ਅਥਾਰਟੀ ਨੂੰ ਉਮੀਦ ਹੈ ਕਿ ਇਸ ਸਥਾਨ ਨੂੰ ਇਟਲੀ ਸਰਕਾਰ ਦੀ ਮਦਦ ਨਾਲ ਫਿਰ ਤੋਂ ਆਬਾਦ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਇੱਥੋਂ ਦੇ ਲੋਕਾਂ ਦੀ ਦਿਲਚਸਪੀ ਵੀ ਵਧੇਗੀ।
ਲੱਗਭੱਗ ਇੱਕ ਦਹਾਕਾ ਪਹਿਲਾਂ ਅੱਤਵਾਦੀ 20 ਫੁੱਟ ਉਚੀ ਮੂਰਤੀ ਦੇ ਉਪਰ ਚੜ੍ਹੇ ਅਤੇ ਉਸ ਉਪਰ ਬੰਬ ਰੱਖ ਦਿੱਤਾ। ਇਸ ਨਾਲ ਮੂਰਤੀ ਦਾ ਕੁਝ ਹਿੱਸਾ ਟੁੱਟ ਗਿਆ। ਬੁੱਧ ਦੀ ਮੂਰਤੀ ਦਾ ਚੇਹਰਾ ਉਸ ਨਾਲ ਖਰਾਬ ਹੋ ਗਿਆ ਸੀ। ਸ਼ਹੀਨ ਲਈ ਇਹ ਮੂਰਤੀ ਸ਼ਾਂਤੀ, ਪ੍ਰੇਮ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਸ਼ਹੀਨ ਨੇ ਕਿਹਾ, ਅਸੀਂ ਕਿਸੇ ਵਿਅਕਤੀ ਜਾਂ ਧਰਮ ਨਾਲ ਨਫ਼ਰਤ ਨਹੀਂ ਕਰਦੇ, ਕਿਸੇ ਨਾਲ ਨਫ਼ਰਤ ਕਰਨ ਦਾ ਇਹ ਕੀ ਤਰੀਕਾ ਹੈ। ਸਵਾਤ 'ਚ ਰਹਿਣ ਵਾਲੇ ਕਈ ਪਰਵਾਰ, ਜੋ ਇਸ ਦੇ ਇਤਿਹਾਸ ਨੂੰ ਨਹੀਂ ਜਾਣਦੇ, ਉਨ੍ਹਾਂ ਵੀ 2007 'ਚ ਇਸ ਹਮਲੇ ਨੂੰ ਸਹੀ ਕਿਹਾ ਸੀ ਅਤੇ ਬੁੱਧ ਦੀ ਮੂਰਤੀ ਨੂੰ ਇਸਲਾਮ ਦੇ ਵਿਰੁੱਧ ਕਿਹਾ ਸੀ।'

147 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper