ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨੂੰ ਇੱਕੋ ਸਾਥ ਕਰਾਉਣ ਦੇ ਵਿਚਾਰ ਦਾ ਵਿਰੋਧ ਕੀਤਾ ਹੈ। ਉਨ੍ਹਾ 'ਇੱਕ ਰਾਸ਼ਟਰ, ਇੱਕ ਚੋਣ' ਦੀ ਥਿਊਰੀ ਨੂੰ ਭਾਰਤੀ ਲੋਕਤੰਤਰ 'ਤੇ ਹਮਲਾ ਦੱਸਿਆ ਹੈ। ਇੱਕ ਟੀ ਵੀ ਇੰਟਰਵਿਊ 'ਚ ਅੰਸਾਰੀ ਨੇ ਕਿਹਾ, 'ਭਾਰਤ ਕਈ ਧਰਮਾਂ ਦੀ ਧਰਤੀ ਹੈ, ਇੱਕ ਵੱਡੇ ਦੇਸ਼ ਲਈ ਅਸੀਂ ਇੱਕ ਚੋਣ ਕਰਾਉਣ ਦੀ ਗੱਲ ਸਿਰਫ਼ ਇੱਕ ਅਸੰਭਵ ਵਿਚਾਰ ਹੈ। ਵਿਧਾਨ ਸਭਾ ਚੋਣਾਂ ਦੇ ਦੌਰਾਨ ਵੀ ਤੁਹਾਨੂੰ ਕਈ ਪੱਧਰਾਂ 'ਚ ਸੁਰੱਖਿਆ ਦੀ ਜ਼ਰੂਰਤ ਪੈਂਦੀ ਹੈ। ਫਿਰ ਚੋਣ ਇੱਕੋ ਸਮੇਂ ਕਿਵੇਂ ਸਾਥ ਕਿਸ ਤਰ੍ਹਾਂ ਕਰ ਸਕਦੇ ਹੋ, ਇਸ ਲਈ ਤੁਸੀਂ ਦੇਸ਼ 'ਚ ਸੁਰੱਖਿਆ ਕਿਵੇਂ ਦੇਵੋਗੇ? ' ਸਾਬਕਾ ਉਪ ਰਾਸ਼ਟਰਪਤੀ ਨੇ ਭਾਰਤ 'ਚ ਚੋਣ ਜਿੱਤਣ ਲਈ 'ਫਰਸਟ ਪਾਸਟ ਦਿ ਪੋਸਟ' ਦੀ ਵਿਵਸਥਾ 'ਤੇ ਵੀ ਟਿੱਪਣੀ ਕੀਤੀ। ਉਨ੍ਹਾ ਕਿਹਾ ਕਿ ਸਮੱਸਿਆ ਇਹ ਹੈ ਕਿ ਵੱਡੀ ਗਿਣਤੀ 'ਚ ਨੇਤਾ 50 ਫੀਸਦੀ ਤੋਂ ਵੀ ਜ਼ਿਆਦਾ ਵੋਟ ਨਹੀਂ ਪਾਉਂਦੇ, ਇਸ ਦੇ ਬਾਵਜੂਦ ਉਹ ਕਿਸ ਗੱਲ ਦਾ ਦਾਅਵਾ ਕਰਦੇ ਹਨ ਕਿ ਉਹ ਪੂਰੇ ਖੇਤਰ ਦੀ ਅਗਵਾਈ ਕਰਦੇ ਹਨ।