Latest News
ਰਾਫ਼ੇਲ 'ਤੇ ਸਰਕਾਰ ਦੇ ਨਾਲ ਹਵਾਈ ਫੌਜ

Published on 12 Sep, 2018 11:12 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਫ਼ੇਲ ਸਮਝੌਤੇ 'ਤੇ ਵਿਰੋਧੀ ਜਿੱਥੇ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਨੂੰ ਘੇਰ ਰਹੀ ਹਨ, ਉਥੇ ਹੀ ਹਵਾਈ ਫੌਜ ਦੇ ਚੀਫ਼ ਬੀ ਐੱਸ ਧਨੋਆ ਨੇ ਇਨ੍ਹਾਂ ਜਹਾਜ਼ਾਂ ਨੂੰ ਜ਼ਰੂਰੀ ਦੱਸਦੇ ਹੋਏ ਇਸ ਦੇਸ਼ ਦੀ ਹਵਾਈ ਸੀਮਾ ਲਈ ਜ਼ਰੂਰੀ ਦੱਸਿਆ ਹੈ। ਧਨੋਆ ਨੇ ਚੀਨ ਅਤੇ ਪਾਕਿਸਤਾਨ ਦਾ ਜ਼ਿਕਰ ਕਰਕੇ ਰਾਫ਼ੇਲ ਨੂੰ ਦੇਸ਼ ਦੇ ਲਈ ਜ਼ਰੂਰੀ ਦੱਸਿਆ। ਉਨ੍ਹਾਂ ਬੁੱਧਵਾਰ ਨੂੰ ਕਿਹਾ ਕਿ ਸਾਡੀ ਸਥਿਤੀ ਵੱਖ ਹੈ। ਸਾਡੇ ਗੁਆਂਢੀ ਪ੍ਰਮਾਣੂ ਹਥਿਆਰਾਂ ਨਾਲ ਲੈਸ ਹਨ ਅਤੇ ਉਹ ਆਪਣੇ ਜਹਾਜ਼ਾਂ ਦਾ ਆਧੁਨਿਕੀਕਰਨ ਕਰਨ 'ਚ ਲੱਗੇ ਹੋਏ ਹਨ। ਰਾਫ਼ੇਲ ਦੇ ਜ਼ਰੀਏ ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਾਂਗੇ। ਹਵਾਈ ਫੌਜ ਦੇ ਵਾਈਸ ਚੀਫ਼ ਏਅਰ ਮਾਰਸ਼ਲ ਐੱਸ ਬੀ ਦੇਵ ਨੇ ਵੀ ਕੁਝ ਦਿਨ ਪਹਿਲਾਂ ਇਸ ਸਮਝੌਤੇ ਦਾ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਸਮਝੌਤੇ ਦੀ ਆਲੋਚਨਾ ਕਰਨ ਵਾਲੇ ਨੂੰ ਇਸ ਦੇ ਮਾਨਦੰਡ ਅਤੇ ਖਰੀਦ ਪ੍ਰਕਿਰਿਆ ਨੂੰ ਸਮਝਣਾ ਚਾਹੀਦਾ ਹੈ।
'ਭਾਰਤੀ ਹਵਾਈ ਫੌਜ ਦੀ ਸੰਰਚਨਾ-2035' 'ਤੇ ਇੱਕ ਸੰਗੋਸ਼ਟੀ 'ਚ ਧਨੋਆ ਨੇ ਕਿਹਾ, 'ਰਾਫ਼ੇਲ ਅਤੇ ਐਸ-400 ਜ਼ਰੀਏ ਸਰਕਾਰ ਹਵਾਈ ਫੌਜ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰ ਰਹੀ ਹੈ।' ਚੀਫ਼ ਨੇ ਕਿਹਾ, 'ਭਾਰਤੀ ਹਵਾਈ ਫੌਜ ਦੇ ਕੋਲ 42 ਸਕਵਾਈਡ੍ਰਨ ਦੇ ਮੁਕਾਬਲੇ ਸਾਡੇ ਕੋਲ 31 ਹੀ ਮੌਜੂਦ ਹਨ। ਉਨ੍ਹਾ ਕਿਹਾ ਕਿ 42 ਦੀ ਗਿਣਤੀ ਹੋਣ 'ਤੇ ਵੀ ਇਹ ਪ੍ਰਾਪਤ ਨਹੀਂ ਹੋਵੇਗਾ।' ਉਨ੍ਹਾ ਕਿਹਾ, 'ਪਿਛਲੇ ਇੱਕ ਦਹਾਕੇ 'ਚ ਚੀਨ ਨੇ ਭਾਰਤ ਨਾਲ ਲੱਗੇ ਖੇਤਰ 'ਚ ਰੋਡ, ਰੇਲ ਅਤੇ ਏਅਰਫ਼ੀਲਡ ਦਾ ਤੇਜ਼ੀ ਨਾਲ ਵਿਸਥਾਰ ਕੀਤਾ ਹੈ।' ਉਨ੍ਹਾਂ ਰਾਫ਼ੇਲ ਜਹਾਜ਼ ਦੇ ਕੇਵਲ ਦੋ ਬੇੜਿਆਂ ਦੀ ਖਰੀਦ ਨੂੰ ਸਹੀ ਦੱਸਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਖਰੀਦ ਦੀ ਉਦਾਹਰਣ ਪਹਿਲਾਂ ਵੀ ਰਹੇ ਹਨ।
ਧਨੋਆ ਨੇ ਦੱਸਿਆ ਕਿ ਸਾਡੇ ਸੂਤਰਾਂ ਅਨੁਸਾਰ ਚੀਨ ਦੇ ਕੋਲ ਕਰੀਬ 1700 ਏਅਰਕ੍ਰਾਫਟ ਹਨ, ਜਿਨ੍ਹਾਂ 'ਚ 800 ਫੋਰਥ ਜੈਨਰੇਸ਼ਨ ਦੇ ਹਨ। ਇਸ ਦਾ ਇਸਤੇਮਾਲ ਸਾਡੇ ਖਿਲਾਫ਼ ਕੀਤਾ ਜਾ ਸਕਦਾ ਹੈ। ਚੀਨ ਦੇ ਕੋਲ ਪ੍ਰਾਪਤ ਗਿਣਤੀ 'ਚ ਲੜਾਕੂ ਜਹਾਜ਼ ਹਨ।
ਪਾਕਿਸਤਾਨ ਨੇ ਵੀ ਐੱਫ-16 ਜਹਾਜ਼ਾਂ ਦੇ ਫਲੀਟ ਨੂੰ ਅੱਪਗ੍ਰੇਡ ਕੀਤਾ ਹੈ ਅਤੇ ਉਸ ਚੌਥੇ ਅਤੇ ਪੰਜਵੇਂ ਜਨਰੇਸ਼ਨ 'ਚ ਬਦਲ ਰਿਹਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਜੇ ਈ17 ਜਹਾਜ਼ਾਂ ਨੂੰ ਵੀ ਸ਼ਾਮਲ ਕਰ ਰਿਹਾ ਹੈ। ਚੀਨ ਤੇਜ਼ੀ ਨਾਲ ਆਪਣੇ ਚੌਥੇ ਜਨਰੇਸ਼ਨ ਦੇ ਜਹਾਜ਼ਾਂ ਨੂੰ ਪੰਜਵੇਂ ਜਨਰੇਸ਼ਨ 'ਚ ਬਦਲ ਰਿਹਾ ਹੈ।
ਹਵਾਈ ਫੌਜ ਦੇ ਚੀਫ਼ ਨੇ ਕਿਹਾ ਕਿ ਸਾਡੇ ਗੁਆਂਢੀਆਂ ਨੇ ਦੂਸਰੇ ਅਤੇ ਤੀਸਰੇ ਜਨਰੇਸ਼ਨ ਦੇ ਜਹਾਜ਼ਾਂ ਨੂੰ ਚੌਥੇ ਅਤੇ ਪੰਜਵੇਂ ਜਨਰੇਸ਼ਨ ਦੇ ਜਹਾਜ਼ਾਂ 'ਚ ਬਦਲ ਲਿਆ ਹੈ ਤਾਂ ਸਾਨੂੰ ਵੀ ਆਪਣੇ ਜਹਾਜ਼ਾਂ ਨੂੰ ਅੱਪਗ੍ਰੇਡ ਕਰਨਾ ਹੋਵੇਗਾ। ਉਨ੍ਹਾ ਕਿਹਾ ਕਿ ਸਾਨੂੰ ਕਿਸੇ ਪ੍ਰਕਾਰ ਦੇ ਸੰਘਰਸ਼ ਦੀ ਸਥਿਤੀ ਨੂੰ ਰੋਕਣ ਲਈ ਪੂਰੀ ਤਿਆਰੀ ਕਰਨੀ ਹੋਵੇਗੀ, ਤਾਂ ਕਿ ਜੇਕਰ ਦੋ ਮੋਰਚਿਆਂ 'ਤੇ ਵੀ ਲੜਨਾ ਪਿਆ ਤਾਂ ਅਸੀਂ ਤਿਆਰ ਰਹੀਏ।
ਧਨੋਆ ਨੇ ਕਿਹਾ, ਰਾਫ਼ੇਲ ਵਰਗੇ ਹਾਈਟੈਕ ਜਹਾਜ਼ ਸਾਡੀ ਜ਼ਰੂਰਤ ਹਨ, ਕਿਉਂਕਿ ਤੇਜਸ ਇਕੱਲੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਰੋਧੀ ਦੇਸ਼ਾਂ ਦੇ ਮੁਕਾਬਲੇ ਖੁਦ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ, ਭਾਰਤ ਵਰਗੀ ਮੁਸ਼ਕਲ ਸਥਿਤੀ ਦਾ ਸਾਹਮਣਾ ਕੋਈ ਹੋਰ ਦੇਸ਼ ਨਹੀਂ ਕਰ ਰਿਹਾ। ਵਿਰੋਧੀਆਂ ਦੀ ਨੀਅਤ 'ਚ ਥੋੜ੍ਹੇ ਵੀ ਬਦਲਾਅ ਨਾਲ ਚੀਜ਼ਾਂ ਰਾਤੋ-ਰਾਤ ਬਦਲ ਸਕਦੀਆਂ ਹਨ। ਸਾਨੂੰ ਆਪਣੇ ਵਿਰੋਧੀ ਦੇਸ਼ਾਂ ਦੇ ਬਰਾਬਰ ਤਾਕਤ ਚਾਹੀਦੀ ਹੈ।

55 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper