Latest News
ਖਾਲਿਦਾ ਦੇ ਬੇਟੇ ਨੂੰ ਉਮਰ ਕੈਦ, 19 ਨੂੰ ਫਾਂਸੀ ਦੀ ਸਜ਼ਾ

Published on 10 Oct, 2018 11:05 AM.


ਢਾਕਾ, (ਨਵਾਂ ਜ਼ਮਾਨਾ ਸਰਵਿਸ)
ਬੰਗਲਾਦੇਸ਼ ਦੀ ਇੱਕ ਅਦਾਲਤ ਨੇ 2004 ਦੇ ਗ੍ਰੇਨੇਡ ਹਮਲਾ ਮਾਮਲੇ 'ਚ ਬੁੱਧਵਾਰ ਨੂੰ 19 ਲੋਕਾਂ ਨੂੰ ਮੌਤ ਦੀ ਸਜ਼ਾ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਲੜਕੇ ਤਾਰਿਕ ਰਹਿਮਾਨ ਸਮੇਤ 19 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਮਾਮਲੇ 'ਚ 24 ਲੋਕ ਮਾਰੇ ਗਏ ਸਨ ਅਤੇ ਉਸ ਸਮੇਂ ਵਿਰੋਧੀ ਪਾਰਟੀ ਦੀ ਪ੍ਰਮੁੱਖ ਰਹੀ ਸ਼ੇਖ ਹਸੀਨਾ ਸਮੇਤ ਕਰੀਬ 500 ਲੋਕ ਜ਼ਖ਼ਮੀ ਹੋ ਗਏ ਸਨ। ਬੰਗਲਾਦੇਸ਼ ਦੀ ਮੌਜੂਦਾ ਪ੍ਰਧਾਨ ਮੰਤਰੀ ਹਸੀਨਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ 21 ਅਗਸਤ 2004 ਨੂੰ ਅਵਾਮੀ ਲੀਗ ਦੀ ਇੱਕ ਰੈਲੀ 'ਤੇ ਕੀਤਾ ਗਿਆ ਸੀ।
ਸ਼ੇਖ ਹਸੀਨਾ ਇਸ ਹਮਲੇ 'ਚ ਬਚ ਗਈ ਸੀ, ਪਰ ਉਨ੍ਹਾਂ ਦੇ ਸੁਨਣ ਦੀ ਸਮਰੱਥਾ ਘਟ ਗਈ ਸੀ। ਸਾਬਕਾ ਗ੍ਰਹਿ ਰਾਜ ਮੰਤਰੀ ਲੁਤਫੋਜਮਾਂ ਬਾਬਰ ਉਨ੍ਹਾਂ 19 ਲੋਕਾਂ ਚ ਸ਼ਾਮਲ ਹੈ, ਜਿਨ੍ਹਾਂ ਨੂੰ ਅਦਾਲਤ ਨੇ ਬੁੱਧਵਾਰ ਨੂੰ ਸਜ਼ਾ ਏ ਮੌਤ ਸੁਣਾਈ। ਲੰਡਨ 'ਚ ਨਿਵਾਸ 'ਚ ਰਹਿ ਰਹੇ ਬੀ ਐੱਨ ਪੀ ਦੇ ਸੀਨੀਅਰ ਉਪ ਪ੍ਰਧਾਨ ਰਹਿਮਾਨ ਅਤੇ 18 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਜਾਂਚ 'ਚ ਪਾਇਆ ਗਿਆ ਕਿ ਰਹਿਮਾਨ ਸਮੇਤ ਬੀ ਐੱਨ ਪੀ ਸਰਕਾਰ ਦੇ ਪ੍ਰਭਾਵੀ ਧੜੇ ਤੇ ਅੱਤਵਾਦੀ ਸੰਗਠਨ ਹਰਕਤੂਲ ਜਿਹਾਦ ਅਲ ਇਸਲਾਮੀ ਦੇ ਅੱਤਵਾਦੀਆਂ ਨੇ ਇਹ ਹਮਲਾ ਕਰਾਉਣ ਦੀ ਯੋਜਨਾ ਬਣਾਈ ਸੀ। ਇਸ ਹਮਲੇ 'ਚ ਅਵਾਮੀ ਲੀਗ ਦੇ 24 ਨੇਤਾਵਾਂ ਦੀ ਮੌਤ ਹੋਈ ਸੀ, ਉਥੇ ਹੀ 300 ਵਰਕਰਾਂ ਦੀ ਮੌਤ ਹੋਈ ਸੀ। ਬੰਗਲਾਦੇਸ਼ ਦੀ ਹਾਲੀਆ ਰਾਜਨੀਤੀ 'ਚ ਇਸ ਹਮਲੇ ਤੋਂ ਬਾਅਦ ਕਾਫ਼ੀ ਬਦਲਾਅ ਆਇਆ।

196 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper