Latest News
7.51 ਕਰੋੜ ਦੀ ਨਗਦੀ ਨਾਲ ਚਾਰ ਗ੍ਰਿਫ਼ਤਾਰ

Published on 08 Nov, 2018 11:13 AM.


ਹੈਦਰਾਬਾਦ (ਨਵਾਂ ਜ਼ਮਾਨਾ ਸਰਵਿਸ)
ਹੈਦਰਾਬਾਦ ਟਾਸਕ ਫੋਰਸ ਪੁਲਸ ਅਤੇ ਸੈਫਾਬਾਦ ਪੁਲਸ ਨੇ ਚਾਰ ਲੋਕਾਂ ਨੂੰ 7.51 ਕਰੋੜ ਦੀ ਨਗਦੀ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹ ਪੈਸਾ ਕਿੱਥੋਂ ਆਇਆ ਅਤੇ ਉਹ ਇਸ ਨੂੰ ਕਿੱਥੇ ਲੈ ਕੇ ਜਾ ਰਹੇ ਸਨ। ਇਸ ਤੋਂ ਪਹਿਲਾ 29 ਅਕਤੂਬਰ ਨੂੰ ਹੈਦਰਾਬਾਦ ਪੁਲਸ ਨੇ ਵਾਹਨ ਚੈਕਿੰਗ ਦੌਰਾਨ 1 ਕਰੋੜ 20 ਲੱਖ 50 ਹਜ਼ਾਰ ਨਗਦੀ ਫੜੀ ਸੀ। ਤੇਲੰਗਾਨਾ 'ਚ 7 ਦਸੰਬਰ ਨੂੰ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਦੇ ਮੱਦੇਨਜ਼ਰ ਪੁਲਸ ਅਤੇ ਪ੍ਰਸ਼ਾਸਨ ਚੌਕੰਨਾ ਹੈ, ਹਰ ਸੜਕ 'ਤੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਇੱਕ-ਇੱਕ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਤੋਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਏਨਾ ਜ਼ਿਆਦਾ ਪੈਸਾ ਕਿਸ ਦਾ ਹੈ ਅਤੇ ਉਹ ਇਸ ਨੂੰ ਕਿੱਥੇ ਲੈ ਕੇ ਜਾ ਰਹੇ ਸਨ। ਨਾਲ ਹੀ ਉਨ੍ਹਾ ਕਿਹਾ ਏਨਾ ਪੈਸਾ ਕਿੱਥੋਂ ਲਿਆ, ਕੀ ਉਨ੍ਹਾਂ ਵਰਗੇ ਹੋਰ ਲੋਕ ਵੀ ਹਨ, ਜੋ ਇਸ ਤਰ੍ਹਾਂ ਦੀ ਕਿਸੇ ਵੀ ਗਤੀਵਿਧੀ ਨੂੰ ਅੰਜ਼ਾਮ ਦੇ ਰਹੇ ਹਨ। ਤੇਲੰਗਾਨਾ 'ਚ ਇੱਕੋ ਗੇੜ 'ਚ 7 ਦਸੰਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣਗੀਆਂ ਤੇ ਉਹਨਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ। ਨੋਟੀਫਿਕੇਸ਼ਨ 12 ਨਵੰਬਰ ਨੂੰ ਜਾਰੀ ਹੋਵੇਗਾ। ਨਾਂਅ ਦਾਖ਼ਲ ਕਰਨ ਦੀ ਆਖਰੀ ਤਰੀਕ 19 ਨਵੰਬਰ ਹੈ। ਨਾਂਅ ਵਾਪਸ ਲੈਣ ਦੀ ਆਖਰੀ ਤਰੀਕ 22 ਨਵੰਬਰ ਹੈ।

31 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper